ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2023 ਦੇ ਸ਼ੁਰੂ ਹੋਣ ਦਾ ਐਲਾਨ ਕੀਤਾ। ਇਸ ਖੇਡ ਆਯੋਜਨ ਵਿੱਚ 21 ਖੇਡ ਸ਼੍ਰੇਣੀਆਂ ਲਈ 200 ਤੋਂ ਅਧਿਕ ਯੂਨੀਵਰਸਿਟੀਆਂ ਦੇ 4750 ਤੋਂ ਅਧਿਕ ਐਥਲੀਟ ਮੁਕਾਬਲਾ ਕਰਨਗੇ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2023 ਦੇ ਆਯੋਜਨ ‘ਤੇ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉੱਤਰ ਪ੍ਰਦੇਸ਼ ਅੱਜ ਖੇਡ ਪ੍ਰਤਿਭਾਵਾਂ ਦਾ ਸੰਗਮ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਹਿੱਸਾ ਲੈਣ ਵਾਲੇ 4000 ਐਥਲੀਟ ਵਿਭਿੰਨ ਰਾਜਾਂ ਅਤੇ ਖੇਤਰਾਂ ਤੋਂ ਆਏ ਹਨ। ਉਨ੍ਹਾਂ ਨੇ ਇਸ ਰਾਜ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦਾ ਖਾਸ ਤੌਰ ’ਤੇ ਸੁਆਗਤ ਕੀਤਾ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਪ੍ਰੋਗਰਾਮ ਦਾ ਸਮਾਪਨ ਸਮਾਰੋਹ ਵਾਰਾਣਸੀ ਵਿੱਚ ਹੋਵੇਗਾ, ਜੋ ਉਨ੍ਹਾਂ ਦਾ ਚੋਣ ਹਲਕਾ ਹੈ। ਜਦੋਂ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਅਜਿਹੇ ਸਮੇਂ ਵਿੱਚ ਤੀਸਰੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਆਯੋਜਨ ਦੇ ਮਹੱਤਵ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਯੋਜਨ ਟੀਮ ਭਾਵਨਾ ਦੇ ਨਾਲ-ਨਾਲ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਜਗਾਉਣ ਦਾ ਇੱਕ ਉਤਕ੍ਰਿਸ਼ਟ ਮਾਧਿਅਮ ਬਣ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਵਿਭਿੰਨ ਖੇਤਰਾਂ ਤੋਂ ਆਉਣ ਵਾਲੇ ਐਥਲੀਟ ਇੱਥੇ ਆਪਸ ਵਿੱਚ ਬਾਤਬਾਤ ਕਰਨਗੇ ਅਤੇ ਉੱਤਰ ਪ੍ਰਦੇਸ਼ ਦੇ ਵਿਭਿੰਨ ਸਥਾਨਾਂ ਦਾ ਦੌਰਾ ਵੀ ਕਰਨਗੇ, ਜਿੱਥੇ ਖੇਡ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਐਥਲੀਟਾਂ ਦਾ ਅਜਿਹੇ ਸਥਾਨਾਂ ਦੇ ਨਾਲ ਸੰਪਰਕ ਸਥਾਪਿਤ ਹੋਵੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਹਿੱਸਾ ਲੈਣਾ ਸਾਰੇ ਐਥਲੀਟਾਂ ਦੇ ਲਈ ਇੱਕ ਯਾਦਗਾਰ ਅਵਸਰ ਬਣ ਜਾਵੇਗਾ। ਉਨ੍ਹਾਂ ਨੇ ਆਗਾਮੀ ਪ੍ਰਤੀਯੋਗਿਤਾਵਾਂ ਵਿੱਚ ਉਨ੍ਹਾਂ ਦੀ ਬੜੀ ਸਫ਼ਲਤਾ ਦੀ ਵੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਖੇਡਾਂ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ, ਜੋ ਨਾ ਕੇਵਲ ਭਾਰਤ ਨੂੰ ਖੇਡਾਂ ਵਿੱਚ ਇੱਕ ਬੜੀ ਸ਼ਕਤੀ ਬਣਾਉਣ ਦਾ ਯੁਗ ਹੈ, ਬਲਕਿ ਖੇਡਾਂ ਦੇ ਰਾਹੀਂ ਸਮਾਜ ਨੂੰ ਸਸ਼ਕਤ ਬਣਾਉਣ ਦਾ ਵੀ ਯੁਗ ਹੈ। ਪ੍ਰਧਾਨ ਮੰਤਰੀ ਨੇ ਖੇਡਾਂ ਦੇ ਪ੍ਰਤੀ ਉਦਾਸੀਨਤਾ ਦੇ ਪੁਰਾਣੇ ਦੌਰ ਨੂੰ ਯਾਦ ਕੀਤਾ, ਜਦੋਂ ਖੇਡਾਂ ਨੂੰ ਸਰਕਾਰਾਂ ਤੋਂ ਲੋੜੀਂਦਾ ਸਮਰਥਨ ਨਹੀਂ ਮਿਲ ਪਾਉਂਦਾ ਸੀ। ਇਸ ਨਾਲ ਗ਼ਰੀਬ, ਮੱਧ ਵਰਗ ਅਤੇ ਗ੍ਰਾਮੀਣ ਬੱਚਿਆਂ ਲਈ ਖੇਡਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨਾ ਬੇਹੱਦ ਮੁਸ਼ਕਿਲ ਹੋ ਗਿਆ। ਇਸ ਕਾਰਨ ਕਈ ਮਾਤਾ-ਪਿਤਾ ਨੇ ਖੇਡਾਂ ਦੀ ਉਪੇਕਸ਼ਾ ਕੀਤੀ, ਕਿਉਂਕਿ ਕਰੀਅਰ ਦੇ ਰੂਪ ਵਿੱਚ ਇਸ ਵਿੱਚ ਸੀਮਿਤ ਗੁੰਜਾਇਸ਼ ਸੀ। ਪ੍ਰਧਾਨ ਮੰਤਰੀ ਨੇ ਖੇਡ ਦੇ ਪ੍ਰਤੀ ਮਾਤਾ-ਪਿਤਾ ਦੇ ਦ੍ਰਿਸ਼ਟੀਕੋਣ ਵਿੱਚ ਆਏ ਭਾਰੀ ਬਦਲਾਅ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਖੇਡ ਨੂੰ ਹੁਣ ਇੱਕ ਆਕਰਸ਼ਕ ਪੇਸ਼ੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਅਤੇ ਖੇਲੋ ਇੰਡੀਆ ਅਭਿਯਾਨ ਨੇ ਇਸ ਵਿੱਚ ਬੜੀ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਨੇ ਖੇਡਾਂ ਦੇ ਪ੍ਰਤੀ ਪਿਛਲੀਆਂ ਸਰਕਾਰਾਂ ਦੇ ਰਵੱਈਆ ਦੀ ਉਦਾਹਰਣ ਦੇ ਰੂਪ ਵਿੱਚ ਭਾਰਤ ਵਿੱਚ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ ਘੁਟਾਲਿਆਂ ਦਾ ਉਲੇਖ ਕੀਤਾ।। ਉਨ੍ਹਾਂ ਨੇ ਪੰਚਾਇਤ ਯੁਵਾ ਕ੍ਰੀੜਾ ਔਰ ਖੇਲ ਅਭਿਯਾਨ ਜਿਹੀਆਂ ਯੋਜਨਾਵਾਂ ਵਿੱਚ ਇਮਾਨਦਾਰੀ ਦੀ ਕਮੀ ਦੀ ਵੀ ਬਾਤ ਕਹੀ, ਜਿਸ ਨੂੰ ਬਾਅਦ ਵਿੱਚ ਰਾਜੀਵ ਗਾਂਧੀ ਅਭਿਯਾਨ ਦਾ ਨਾਮ ਦਿੱਤਾ ਗਿਆ। ਸ਼੍ਰੀ ਮੋਦੀ ਨੇ ਪਹਿਲਾਂ ਦੇ ਸਮੇਂ ਵਿੱਚ ਖੇਡ ਢਾਂਚੇ ਦੇ ਅਭਾਵ ‘ਤੇ ਦੁਖ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ, ਇਹ ਸਭ ਬਦਲ ਰਿਹਾ ਹੈ। ਅਰਬਨ ਸਪੋਰਟਸ ਇਨਫ੍ਰਾਸਟ੍ਰਕਚਰ ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ 6 ਸਾਲ ਵਿੱਚ ਸਿਰਫ਼ 300 ਕਰੋੜ ਰੁਪਏ ਖਰਚ ਕੀਤੇ ਸਨ, ਜਦੋਕਿ ਖੇਲੋ ਇੰਡੀਆ ਦੇ ਤਹਿਤ ਹੁਣ ਖੇਡ ਢਾਂਚੇ ‘ਤੇ 3000 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਿਸ ਦੇ ਨਾਲ ਅਧਿਕ ਐਥਲੀਟਾਂ ਦੇ ਲਈ ਖੇਡਾਂ ਨੂੰ ਅਪਣਾਉਣਾ ਅਸਾਨ ਹੋ ਗਿਆ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਤਸੱਲੀ ਵਿਅਕਤ ਕੀਤੀ ਕਿ ਹੁਣ ਤੱਕ ਖੇਲੋ ਇੰਡੀਆ ਗੇਮਸ ਵਿੱਚ ਲਗਭਗ 30,000 ਐਥਲੀਟਾਂ ਨੇ ਹਿੱਸਾ ਲਿਆ ਹੈ। ਇਨ੍ਹਾਂ ਵਿੱਚੋਂ 1500 ਐਥਲੀਟਾਂ ਨੂੰ ਆਰਥਿਕ ਸਹਾਇਤਾ ਮਿਲ ਰਹੀ ਹੈ। ਨੌਂ ਸਾਲ ਪਹਿਲਾਂ ਦੀ ਤੁਲਨਾ ਵਿੱਚ, ਖੇਡ ਦੇ ਬਜਟ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਅਤੇ ਦੂਰ-ਦਰਾਜ ਦੇ ਇਲਾਕਿਆਂ ਨੂੰ ਵੀ ਬਿਹਤਰ ਖੇਡ ਢਾਂਚੇ ਦੀ ਸੁਵਿਧਾ ਮਿਲ ਰਹੀ ਹੈ ।
ਉੱਤਰ ਪ੍ਰਦੇਸ਼ ਬਾਰੇ ਪ੍ਰਧਾਨ ਮੰਤਰੀ ਨੇ ਲਖਨਊ ਵਿੱਚ ਖੇਡ ਸੁਵਿਧਾਵਾਂ ਦੇ ਵਿਸਤਾਰ, ਵਾਰਾਣਸੀ ਦੇ ਸਿਗਰਾ ਸਟੇਡੀਅਮ ਦੇ ਆਧੁਨਿਕੀਕਰਣ ਅਤੇ 400 ਕਰੋੜ ਰੁਪਏ ਦੀ ਐਲੋਕੇਸ਼ਨ ਨਾਲ ਆਧੁਨਿਕ ਖੇਡ ਸੁਵਿਧਾਵਾਂ ਦੇ ਨਿਰਮਾਣ ਦੀ ਬਾਤ ਕਹੀ। ਉਨ੍ਹਾਂ ਨੇ ਲਾਲਪੁਰ ਵਿੱਚ ਸਿੰਥੈਟਿਕ ਹਾਕੀ ਮੈਦਾਨ, ਗੋਰਖਪੁਰ ਦੇ ਵੀਰ ਬਹਾਦੁਰ ਸਿੰਘ ਸਪੋਰਟਸ ਕਾਲਜ ਵਿੱਚ ਬਹੁ-ਮੰਤਵੀ ਹਾਲ, ਮੇਰਠ ਵਿੱਚ ਸਿੰਥੈਟਿਕ ਹਾਕੀ ਮੈਦਾਨ ਅਤੇ ਸਹਾਰਨਪੁਰ ਵਿੱਚ ਸਿੰਥੈਟਿਕ ਰਨਿੰਗ ਟ੍ਰੈਕ ਦਾ ਉਲੇਖ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਐਥਲੀਟਾਂ ਨੂੰ ਮੁਕਾਬਲੇ ਦਾ ਬਿਹਤਰ ਅਨੁਭਵ ਪ੍ਰਾਪਤ ਹੋ ਰਿਹਾ ਹੈ, ਜੋ ਉਨ੍ਹਾਂ ਨੂੰ ਆਪਣੀਆਂ ਸਮਰੱਥਾਵਾਂ ਆਕਲਨ ਕਰਨ
ਅਤੇ ਖ਼ੁਦ ਵਿੱਚ ਸੁਧਾਰ ਲਿਆਉਣ ਦੇ ਅਧਿਕ ਅਵਸਰ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਗੇਮਸ ਸ਼ੁਰੂ ਕਰਨ ਦੇ ਪਿੱਛੇ ਦੀ ਇਹੀ ਪ੍ਰਮੁੱਖ ਵਜ੍ਹਾ ਸੀ, ਜਿਸ ਸਦਕਾ ਹੁਣ ਇਹ ਹੁਣ ਇਹ ਅਭਿਯਾਨ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਅਤੇ ਖੇਲੋ ਇੰਡੀਆ ਵਿੰਟਰ ਗੇਮਸ ਤੱਕ ਵਿਸਤਾਰਿਤ ਹੋ ਗਿਆ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਦੇ ਨਤੀਜੇ ਸਾਨੂੰ ਪ੍ਰਾਪਤ ਹੋ ਰਹੇ ਹਨ ਅਤੇ ਇਸ ਨਾਲ ਸਾਡੇ ਖਿਡਾਰੀਆਂ ਦੇ ਆਤਮਵਿਸ਼ਵਾਸ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਹ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਬਿਹਤਰ ਪਰਿਣਾਮ ਪ੍ਰਾਪਤ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਖੇਡਾਂ ਨੂੰ ਇੱਕ ਐਸੇ ਵਿਸ਼ੇ ਦੇ ਰੂਪ ਵਿੱਚ
ਲੈਣ ਦਾ ਪ੍ਰਸਤਾਵ ਕੀਤਾ ਗਿਆ ਹੈ, ਜਿੱਥੋਂ ਇਹ ਕੋਰਸ ਦਾ ਇੱਕ ਹਿੱਸਾ ਬਣ ਜਾਵੇਗਾ"
ਅਤੇ ਦੇਸ਼ ਦੇ ਪਹਿਲੀ ਰਾਸ਼ਟਰੀ ਖੇਡ ਯੂਨੀਵਰਸਿਟੀ ਦੇ ਨਿਰਮਾਣ ਨਾਲ ਇਸ ਉਦੇਸ਼ ਨੂੰ ਅਧਿਕ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਰਾਜਾਂ ਵਿੱਚ ਖੇਡ ‘ਤੇ ਆਧਾਰਿਤ ਵਿਸ਼ੇਸ਼ ਉੱਚ ਸਿੱਖਿਆ ਦੀ ਦਿਸ਼ਾ ਵਿੱਚ ਪ੍ਰਯਾਸ ਕੀਤੇ ਜਾ ਰਹੇ ਹਨ ਅਤੇ ਉੱਤਰ ਪ੍ਰਦੇਸ਼ ਇਸ ਦਿਸ਼ਾ ਵਿੱਚ ਬਹੁਤ ਹੀ ਪ੍ਰਸ਼ੰਸਾਯੋਗ ਕਾਰਜ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਦੌਰਾਨ ਮੇਰਠ ਦੇ ਮੇਜਰ ਧਿਆਨਚੰਦ ਖੇਡ ਯੂਨੀਵਰਸਿਟੀ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਇਸ ਤੱਥ ਦਾ ਵੀ ਉਲੇਖ ਕੀਤਾ ਕਿ ਪੂਰੇ ਦੇਸ਼ ਵਿੱਚ 1000 ਖੇਲੋ ਇੰਡੀਆ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲਗਭਗ 12 ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਵੀ ਸ਼ੁਰੂ ਹੋ ਚੁੱਕੇ ਹਨ, ਜਿੱਥੇ ਪ੍ਰਦਰਸ਼ਨ ਵਿੱਚ ਸੁਧਾਰ ਦੇ ਉਦੇਸ਼ ਨਾਲ ਟ੍ਰੇਨਿੰਗ ਅਤੇ ਖੇਡ ਵਿਗਿਆਨ ਸਹਾਇਤਾ ਦੇ ਲਈ ਮਦਦ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਨੇ ਭਾਰਤ ਦੀਆਂ ਪਰੰਪਰਾਗਤ ਖੇਡਾਂ ਦੀ ਪ੍ਰਤਿਸ਼ਠਾ ਨੂੰ ਵੀ ਬਹਾਲ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਸੰਦਰਭ ਵਿੱਚ ਵਿਭਿੰਨ ਸਵਦੇਸ਼ੀ ਖੇਡਾਂ ਜਿਵੇਂ ਗੱਤਕਾ, ਮੱਲਖੰਬ , ਥੰਗ-ਟਾ, ਕਲਾਰੀਪਯੱਟੂ ਅਤੇ ਯੋਗ ਆਸਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਸਰਕਾਰ ਦੁਆਰਾ ਪ੍ਰਦਾਨ ਕੀਤਾ ਜਾਣ ਵਾਲਾ ਵਜ਼ੀਫੇ ਦਾ ਵੀ ਜ਼ਿਕਰ ਕੀਤਾ ।
ਪ੍ਰਧਾਨ ਮੰਤਰੀ ਨੇ ਖੇਲੋ ਇੰਡੀਆ ਪ੍ਰੋਗਰਾਮ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਦੇ ਉਤਸਾਹਜਨਕ ਨਤੀਜਿਆਂ ਨੂੰ ਵੀ ਪ੍ਰਗਟ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਕਈ ਸ਼ਹਿਰਾਂ ਵਿੱਚ ਖੇਲੋ ਇੰਡੀਆ ਮਹਿਲਾ ਲੀਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਹੁਣ ਤੱਕ ਅਲੱਗ-ਅਲੱਗ ਉਮਰ ਵਰਗ ਦੀਆਂ ਕਰੀਬ23 ਹਜ਼ਾਰ ਮਹਿਲਾ ਐਥਲੀਟ ਹਿੱਸਾ ਲੈ ਚੁੱਕੀਆਂ ਹਨ। ਸ਼੍ਰੀ ਮੋਦੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਬੜੀ ਗਿਣਤੀ ਵਿੱਚ ਮਹਿਲਾ ਐਥਲੀਟਾਂ ਦੀ ਭਾਗੀਦਾਰੀ ਹੋਣ ਦਾ ਵੀ ਉਲੇਖ ਕੀਤਾ ਅਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ।
ਪ੍ਰਧਾਨ ਮੰਤਰੀ ਨੇ ਖਿਡਾਰੀਆਂ ‘ਤੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਭਾਰਤ ਦੀ ਪ੍ਰਗਤੀ ਤੁਹਾਡੀ ਪ੍ਰਤਿਭਾ ਅਤੇ ਤੁਹਾਡੀ ਉੱਨਤੀ ਵਿੱਚ ਹੀ ਨਿਹਿਤ ਹੈ। ਤੁਸੀਂ ਭਵਿੱਖ ਦੇ ਵਿਜੇਤਾ ਹੋ। ਉਨ੍ਹਾਂ ਨੇ ਆਪਣੀ ਟਿੱਪਣੀ ਵਿੱਚ ਕਿਹਾ, ਇਹ ਐਥਲੀਟਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਤਿਰੰਗੇ ਦੀ ਸ਼ਾਨ ਨੂੰ ਨਵੀਂਆਂ ਉੱਚਾਈਆਂ ਤੱਕ ਲੈ ਜਾਓ। ਖੇਡ ਭਾਵਨਾ ਅਤੇ ਟੀਮ ਭਾਵਨਾ ਬਾਰੇ ਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਵਾਲਿਆ ਲਹਿਜੇ ਵਿੱਚ ਕਿਹਾ ਕਿ ਕੀ ਇਹ ਸਿਰਫ਼ ਹਾਰ-ਜਿੱਤ ਅਤੇ ਟੀਮਵਰਕ ਨੂੰ ਸਵੀਕਾਰ ਕਰਨ ਤੱਕ ਸੀਮਿਤ ਹੈ। ਉਨ੍ਹਾਂ ਨੇ ਕਿਹਾ ਕਿ ਖੇਡ ਭਾਵਨਾ ਦਾ ਅਰਥ, ਇਸ ਤੋਂ ਕਿਤੇ ਹੋਰ ਅਧਿਕ ਵਿਆਪਕ ਹੈ। ਖੇਡ ਸਾਨੂੰ ਨਿਹਿਤ ਸੁਆਰਥਾਂ ਤੋਂ ਉੱਪਰ ਉੱਠ ਕੇ ਸਾਮੂਹਿਕ ਸਫ਼ਲਤਾ ਦੇ ਵੱਲ ਪ੍ਰੇਰਿਤ ਕਰਦੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਖੇਡਾਂ ਸਾਨੂੰ ਮਰਯਾਦਾ ਅਤੇ ਨਿਯਮਾਂ ਦਾ ਪਾਲਨ ਕਰਨਾ ਸਿਖਾਉਂਦੀਆਂ ਹਨ। ਇਹ ਦੇਖਦੇ ਹੋਏ ਕਿ ਜਦੋਂ ਪਰਿਸਥਿਤੀਆਂ ਉਨ੍ਹਾਂ ਦੇ ਖ਼ਿਲਾਫ਼ ਹੁੰਦੀਆਂ ਹਨ ਤਦ ਵੀ ਖਿਡਾਰੀ ਆਪਣਾ-ਆਪਾ ਨਹੀਂ ਖੋਂਦੇ ਹਨ ਅਤੇ ਹਮੇਸ਼ਾ ਨਿਯਮਾਂ ਨੂੰ ਲੈ ਕੇ ਪ੍ਰਤੀਬੱਧ ਰਹਿੰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਕਿਹਾ ਕਿ ਨਿਯਮਾਂ ਅਤੇ ਕਾਨੂੰਨਾਂ ਦੀ ਮਰਯਾਦਾ ਵਿੱਚ ਰਹਿਣਾ ਅਤੇ ਧੀਰਜ ਨਾਲ ਵਿਰੋਧੀ ਨੂੰ ਮਾਤ ਦੇਣਾ ਹੀ ਇੱਕ ਖਿਡਾਰੀ ਦੀ ਪਹਿਚਾਣ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਫ਼ਲ ਖਿਡਾਰੀ ਤਦ ਮਹਾਨ ਐਥਲੀਟ ਬਣਦਾ ਹੈ, ਜਦੋਂ ਉਹ ਹਮੇਸ਼ਾ ਖੇਡ ਭਾਵਨਾ ਅਤੇ ਗਰਿਮਾ ਦੀ ਵਿਚਾਰਧਾਰਾ ਦਾ ਪਾਲਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਿਜੇਤਾ ਤਦੇ ਮਹਾਨ ਖਿਡਾਰੀ ਮੰਨਿਆ ਜਾਂਦਾ ਹੈ, ਜਦੋਂ ਸਮਾਜ ਉਸ ਦੇ ਹਰ ਆਚਰਣ ਤੋਂ ਪ੍ਰੇਰਣਾ ਲੈਂਦਾ ਹੈ।
ਪਿਛੋਕੜ
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਖੇਡਾਂ ਦੀ ਸੰਸਕ੍ਰਿਤੀ ਨੂੰ ਹੋਰ ਵਿਕਸਿਤ ਕਰਨ ਅਤੇ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਦੇ ਲਈ ਪ੍ਰੋਤਸਾਹਿਤ ਕਰਨ ‘ਤੇ ਬਹੁਤ ਧਿਆਨ ਦਿੱਤਾ ਹੈ। ਸਰਕਾਰ ਦੁਆਰਾ ਉੱਭਰਦੇ ਖਿਡਾਰੀਆਂ ਨੂੰ ਸਹਿਯੋਗ ਦੇਣ ਦੇ ਲਈ ਵਿਭਿੰਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਦੇਸ਼ ਵਿੱਚ ਸਪੋਰਟਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਪ੍ਰਯਾਸ ਕੀਤੇ ਗਏ ਹਨ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਆਯੋਜਨ ਇਸ ਦਿਸ਼ਾ ਵਿੱਚ ਇੱਕ ਹੋਰ ਸ਼ਾਨਦਾਰ ਕਦਮ ਹੈ।
ਇਸ ਵਰ੍ਹੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਤੀਸਰੇ ਸੰਸਕਰਣ ਦਾ ਆਯੋਜਨ 25 ਮਈ ਤੋਂ 3 ਜੂਨ ਤੱਕ ਉੱਤਰ ਪ੍ਰਦੇਸ਼ ਵਿੱਚ ਕੀਤਾ ਜਾ ਰਿਹਾ ਹੈ । ਇਹ ਖੇਡ ਮੁਕਾਬਲੇ ਵਾਰਾਣਸੀ, ਗੋਰਖਪੁਰ, ਲਖਨਊ ਅਤੇ ਗੌਤਮ ਬੁੱਧ ਨਗਰ ਵਿੱਚ ਆਯੋਜਿਤ ਹੋਣਗੇ । ਇਨ੍ਹਾਂ ਖੇਡਾਂ ਵਿੱਚ 200 ਤੋਂ ਅਧਿਕ ਯੂਨੀਵਰਸਿਟੀਆਂ ਦੇ 4750 ਤੋਂ ਅਧਿਕ ਐਥਲੀਟ ਹਿੱਸਾ ਲੈ ਰਹੇ ਹਨ, ਜੋ 21 ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਦਾ ਸਮਾਪਨ ਸਮਾਰੋਹ ਤਿੰਨ ਜੂਨ ਨੂੰ ਵਾਰਾਣਸੀ ਵਿੱਚ ਹੋਵੇਗਾ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਇਸ ਸੰਸਕਰਣ ਦਾ ਸ਼ੁਭਾਂਕਰ (ਮੈਸਕਟ) ਜੀਤੂ, ਯੂਪੀ ਦੇ ਸਰਕਾਰੀ ਪਸ਼ੂ ਬਾਰਾਸਿੰਗਾ ਨੂੰ ਬਣਾਇਆ ਗਿਆ ਹੈ।
Khelo India University Games have become a great way to promote team spirit among the youth. pic.twitter.com/9jusmNfWeD
— PMO India (@PMOIndia) May 25, 2023
ये खेल के माध्यम से समाज के सशक्तिकरण का नया दौर है। pic.twitter.com/YIj06sJJpS
— PMO India (@PMOIndia) May 25, 2023
Sports is being considered as an attractive profession. pic.twitter.com/m8op5cWakA
— PMO India (@PMOIndia) May 25, 2023
Making sports a part of the curriculum. pic.twitter.com/MmoSO5noQJ
— PMO India (@PMOIndia) May 25, 2023
खेल, निहित स्वार्थ से ऊपर उठकर, सामूहिक सफलता की प्रेरणा देता है।
— PMO India (@PMOIndia) May 25, 2023
खेल हमें मर्यादा का पालन करना सिखाता है, नियमों से चलना सिखाता है। pic.twitter.com/FEvHEZkejt