PM Modi, Crown Prince of UAE hold Virtual Summit
India-UAE sign Comprehensive Economic Partnership Agreement
PM Modi welcomes UAE's investment in diverse sectors in Jammu and Kashmir

 

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਯਦ ਅਲ ਨਹਯਾਨ ਨੇ ਅੱਜ ਇੱਕ ਵਰਚੁਅਲ ਬੈਠਕ ਕੀਤੀ। ਦੋਵੇਂ ਆਗੂਆਂ ਨੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਵਿੱਚ ਨਿਰੰਤਰ ਵਿਕਾਸ ’ਤੇ ਡੂੰਘੀ ਤਸੱਲੀ ਪ੍ਰਗਟਾਈ।

ਮਾਣਯੋਗ ਪ੍ਰਧਾਨ ਮੰਤਰੀ ਅਤੇ ਮਹਾਮਹਿਮ ਕ੍ਰਾਊਨ ਪ੍ਰਿੰਸ ਨੇ 'ਭਾਰਤ-ਯੂਏਈ ਕੰਪੋਜ਼ਿਟ ਰਣਨੀਤਕ ਗੱਠਜੋੜ ਵਿੱਚ ਪ੍ਰਗਤੀ: ਨਿਊ ਫਰੰਟੀਅਰਸ, ਨਿਊ ਮਾਇਲਸਟੋਨ' ਸਿਰਲੇਖ ਵਾਲਾ ਇੱਕ ਸਾਂਝਾ ਵਿਜ਼ਨ ਪੇਪਰ ਵੀ ਜਾਰੀ ਕੀਤਾ। ਇਹ ਬਿਆਨ ਭਾਰਤ ਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਅਗਾਂਹਵਧੂ ਸਾਂਝੇਦਾਰੀ ਲਈ ਇੱਕ ਰੂਪ-ਰੇਖਾ ਤਿਆਰ ਕਰਦਾ ਹੈ ਅਤੇ ਮੁੱਖ ਖੇਤਰਾਂ ਅਤੇ ਨਤੀਜਿਆਂ ਦੀ ਪਹਿਚਾਣ ਕਰਦਾ ਹੈ। ਇਸ ਦਾ ਸਾਂਝਾ ਉਦੇਸ਼ ਅਰਥਵਿਵਸਥਾ, ਊਰਜਾ, ਜਲਵਾਯੂ ਕਾਰਜ, ਉੱਭਰਦੀ ਟੈਕਨੋਲੋਜੀ, ਹੁਨਰ ਤੇ ਸਿੱਖਿਆ, ਭੋਜਨ ਸੁਰੱਖਿਆ, ਸਿਹਤ ਸੰਭਾਲ਼ ਅਤੇ ਰੱਖਿਆ ਅਤੇ ਸੁਰੱਖਿਆ ਸਮੇਤ ਵਿਭਿੰਨ ਖੇਤਰਾਂ ਵਿੱਚ ਨਵੇਂ ਕਾਰੋਬਾਰ, ਨਿਵੇਸ਼ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਹੈ।

ਵਰਚੁਅਲ ਸਮਿਟ ਦੇ ਇੱਕ ਪ੍ਰਮੁੱਥ ਆਕਰਸ਼ਕ ਵਜੋਂ, ਭਾਰਤ-ਯੂਏਈ ਕੰਪੋਜ਼ਿਟ ਆਰਥਿਕ ਗਠਜੋੜ ਸਮਝੌਤੇ (ਸੀਈਪੀਏ) ਉੱਪਰ ਸ਼੍ਰੀ ਪੀਯੂਸ਼ ਗੋਇਲ, ਵਣਜ ਅਤੇ ਉਦਯੋਗ ਮੰਤਰੀ, ਅਤੇ ਯੂਏਈ ਦੇ ਆਰਥਿਕ ਮੰਤਰੀ ਅਬਦੁੱਲਾ ਬਿਨ ਤੂਕ ਅਲ ਮਾਰੀ ਦੁਆਰਾ ਹਸਤਾਖਰ ਕੀਤੇ ਗਏ। ਇਹ ਸਮਝੌਤਾ ਭਾਰਤ ਤੇ ਯੂਏਈ ’ਚ ਕਾਰੋਬਾਰਾਂ ਲਈ ਮਹੱਤਵਪੂਰਨ ਲਾਭ ਪਹੁੰਚਾਏਗਾ, ਜਿਸ ਵਿੱਚ ਵੱਧ ਮਾਰਕਿਟ ਪਹੁੰਚ ਅਤੇ ਘੱਟ ਫੀਸ ਸ਼ਾਮਲ ਹੈ। ਸੀਈਪੀਏ ਕਾਰਨ ਅਗਲੇ ਪੰਜ ਸਾਲਾਂ ਵਿੱਚ ਦੁਵੱਲਾ ਵਪਾਰ ਮੌਜੂਦਾ 60 ਅਰਬ ਡਾਲਰ ਤੋਂ ਵੱਧ ਕੇ 100 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।

ਦੋਵੇਂ ਨੇਤਾਵਾਂ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ ਸੰਯੁਕਤ ਅਰਬ ਅਮੀਰਾਤ ਦੀ ਸਥਾਪਨਾ ਦੇ 50ਵੇਂ ਸਾਲ ਦੇ ਮੌਕੇ 'ਤੇ ਇੱਕ ਸਾਂਝੀ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ। ਸਮਿਟ ਦੌਰਾਨ ਭਾਰਤ ਅਤੇ ਯੂਏਈ ਦੀਆਂ ਇਕਾਈਆਂ ਦੇ ਦਰਮਿਆਨ ਦੋ ਸਮਝੌਤਿਆਂ ਦਾ ਐਲਾਨ ਵੀ ਕੀਤਾ ਗਿਆ। ਇਹ ਹਨ - ਫੂਡ ਸਕਿਓਰਿਟੀ ਕੋਰੀਡੋਰ ਇਨੀਸ਼ੀਏਟਿਵ 'ਤੇ ਏਪੀਈਡੀਏ ਅਤੇ ਡੀਪੀ ਵਰਲਡ ਅਤੇ ਅਲ ਦਾਹਰਾ ਵਿਚਾਲੇ ਅਨਾਜ ਸੁਰੱਖਿਆ ਲਾਂਘਾ ਪਹਿਲ ਉੱਤੇ ਸਹਿਮਤੀ–ਪੱਤਰ ਅਤੇ ਭਾਰਤ ਦੀ ਗਿਫਟ ਸਿਟੀ ਅਤੇ ਅਬੂ ਧਾਬੀ ਗਲੋਬਲ ਮਾਰਕਿਟ ਵਿਚਕਾਰ ਵਿੱਤੀ ਪ੍ਰੋਜੈਕਟਾਂ ਤੇ ਸੇਵਾਵਾਂ ’ਚ ਸਹਿਯੋਗ ਬਾਰੇ ਸਹਿਮਤੀ–ਪੱਤਰ। ਦੋ ਹੋਰ ਸਹਿਮਤੀ–ਪੱਤਰ - ਇੱਕ ਜਲਵਾਯੂ ਕਾਰਵਾਈ 'ਤੇ ਸਹਿਯੋਗ ਅਤੇ ਦੂਸਰਾ ਸਿੱਖਿਆ 'ਤੇ, ਵੀ ਦੋਵੇਂ ਧਿਰਾਂ ਵਿਚਾਲੇ ਸਹਿਮਤੀ ਬਣੀ ਹੈ।

ਪ੍ਰਧਾਨ ਮੰਤਰੀ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਭਾਰਤੀ ਭਾਈਚਾਰੇ ਦੀ ਦੇਖਭਾਲ਼ ਕਰਨ ਦੇ ਲਈ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਦਾ ਧੰਨਵਾਦ ਕੀਤਾ। ਉਨ੍ਹਾਂ ਨੂੰ ਜਲਦੀ ਹੀ ਭਾਰਤ ਆਉਣ ਦਾ ਸੱਦਾ ਵੀ ਦਿੱਤਾ।

 

Click here to read PM's speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi