ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਭਜਨ ਲਾਲ ਸ਼ਰਮਾ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ‘ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਸ਼੍ਰੀਮਤੀ ਦੀਯਾ ਕੁਮਾਰੀ ਅਤੇ ਸ਼੍ਰੀ ਪ੍ਰੇਮਚੰਦ ਬੈਰਵਾ ਨੂੰ ਭੀ ਰਾਜ ਦੇ ਉਪ ਮੁੱਖ ਮੰਤਰੀਆਂ ਦੇ ਰੂਪ ਵਿੱਚ ਸਹੁੰ ਚੁੱਕਣ ‘ਤੇ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਰਾਜਸਥਾਨ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ਵਾਲੇ ਭਜਨ ਲਾਲ ਸ਼ਰਮਾ ਜੀ ਦੇ ਨਾਲ ਹੀ ਉਪ ਮੁੱਖ ਮੰਤਰੀ ਦੀਯਾ ਕੁਮਾਰੀ ਜੀ ਅਤੇ ਪ੍ਰੇਮਚੰਦ ਬੈਰਵਾ ਜੀ ਨੂੰ ਬਹੁਤ-ਬਹੁਤ ਵਧਾਈਆਂ! ਮੈਨੂੰ ਵਿਸ਼ਵਾਸ ਹੈ ਕਿ ਵੀਰ-ਵੀਰਾਂਗਣਾਵਾਂ ਦਾ ਇਹ ਪ੍ਰਦੇਸ਼ ਤੁਹਾਡੀ ਅਗਵਾਈ ਵਿੱਚ ਸੁਸ਼ਾਸਨ, ਸਮ੍ਰਿੱਧੀ ਅਤੇ ਵਿਕਾਸ ਦੇ ਨਿੱਤ-ਨਵੇਂ ਮਾਨਦੰਡ ਸਥਾਪਿਤ ਕਰੇਗੀ। ਇੱਥੋਂ ਦੇ ਮੇਰੇ ਪਰਿਵਾਰਜਨਾਂ ਨੇ ਜਿਸ ਭਰੋਸੇ ਅਤੇ ਉਮੀਦ ਦੇ ਨਾਲ ਸਾਨੂੰ ਭਰਪੂਰ ਅਸ਼ੀਰਵਾਦ ਦਿੱਤਾ ਹੈ, ਉਸ ‘ਤੇ ਖਰਾ ਉਤਰਨ ਦੇ ਲਈ ਭਾਜਪਾ ਸਰਕਾਰ ਜੀ-ਜਾਨ ਨਾਲ ਜੁਟੀ ਰਹੇਗੀ।”
राजस्थान के मुख्यमंत्री के रूप में शपथ लेने वाले भजन लाल शर्मा जी के साथ ही उप मुख्यमंत्री दीया कुमारी जी और प्रेमचंद बैरवा जी को बहुत-बहुत बधाई! मुझे विश्वास है कि वीर-वीरांगनाओं का यह प्रदेश आपके नेतृत्व में सुशासन, समृद्धि और विकास के नित-नए मानदंड स्थापित करेगा। यहां के मेरे… pic.twitter.com/szZ0Ezz5Vy
— Narendra Modi (@narendramodi) December 15, 2023