ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਨੇ ਅੱਜ ਸ਼੍ਰੀ ਪੇਮਾ ਖਾਂਡੂ (Pema Khandu) ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਸਹੁੰ ਚੁੱਕਣ ਵਾਲੇ ਹੋਰ ਮੰਤਰੀਆਂ ਨੂੰ ਵੀ ਵਧਾਈ ਦਿੱਤੀ । ਉਨ੍ਹਾਂ ਨੂੰ ਹੋਰ ਵੀ ਤੇਜ਼ ਗਤੀ ਨਾਲ ਵਿਕਾਸ ਨੂੰ ਸੁਨਿਸ਼ਚਿਤ ਕਰਕੇ ਜਨ ਸੇਵਾ ਲਈ ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸ਼੍ਰੀ ਪੇਮਾ ਖਾਂਡੂ ਜੀ ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈਆਂ। ਮੰਤਰੀਆਂ ਦੇ ਰੂਪ ਵਿੱਚ ਸਹੁੰ ਲੈਣ ਵਾਲੇ ਸਾਰੇ ਲੋਕਾਂ ਨੂੰ ਵੀ ਮੈਂ ਵਧਾਈ ਦੇਣਾ ਚਾਹਾਂਗਾ। ਲੋਕਾਂ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਲਈ ਮੇਰੀਆਂ ਸ਼ੁਭਕਾਮਨਾਵਾਂ। ਇਹ ਟੀਮ ਸੁਨਿਸ਼ਚਿਤ ਕਰੇਗੀ ਕਿ ਰਾਜ ਦਾ ਵਿਕਾਸ ਹੋਰ ਵੀ ਤੇਜ਼ ਗਤੀ ਨਾਲ ਹੋਵੇ।
Congratulations to Shri Pema Khandu Ji on taking oath as the Chief Minister of Arunachal Pradesh. I would also like to congratulate all those who took oath as Ministers. My best wishes to them for their future endeavours of serving the people. This team will ensure that the state…
— Narendra Modi (@narendramodi) June 13, 2024