ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਭ ਤੋਂ ਭਾਰੀ ਰਾਕੇਟ ਐੱਲਵੀਐੱਮ3 ਦੇ ਸਫ਼ਲ ਲਾਂਚ 'ਤੇ ਭਾਰਤੀ ਪੁਲਾੜ ਏਜੰਸੀਆਂ/ਸੰਗਠਨਾਂ ਜਿਵੇਂ ਕਿ ਐੱਨਐੱਸਆਈਐੱਲ, ਇਨ-ਸਪੇਸ ਅਤੇ ਇਸਰੋ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਗਲੋਬਲ ਕਨੈਕਟੀਵਿਟੀ ਦੇ ਲਈ 36 ਵੰਨ ਵੈੱਬ ਸੈਟੇਲਾਈਟਸ ਦੇ ਨਾਲ ਸਾਡੇ ਸਭ ਤੋਂ ਭਾਰੀ ਲਾਂਚ ਵ੍ਹੀਕਲ ਐੱਲਵੀਐੱਮ3 ਦੇ ਸਫ਼ਲ ਲਾਂਚ 'ਤੇ ਐੱਨਐੱਸਆਈਐੱਲ, ਇਨ-ਸਪੇਸ ਅਤੇ ਇਸਰੋ ਨੂੰ ਵਧਾਈਆਂ। ਐੱਲਵੀਐੱਮ3 ਆਤਮਨਿਰਭਰਤਾ ਦੀ ਅਨੂਠੀ ਮਿਸਾਲ ਹੈ ਅਤੇ ਗਲੋਬਲ ਕਮਰਸ਼ੀਅਲ ਲਾਂਚ ਸਰਵਿਸ ਮਾਰਕਿਟ ਵਿੱਚ ਭਾਰਤ ਦੀ ਕੰਪੀਟੀਟਿਵ ਚੜ੍ਹਤ ਨੂੰ ਇਹ ਵਧਾਉਂਦਾ ਹੈ।"
Congratulations @NSIL_India @INSPACeIND @ISRO on the successful launch of our heaviest launch vehicle LVM3 with 36 OneWeb satellites meant for global connectivity. LVM3 exemplifies Atmanirbharta & enhances India’s competitive edge in the global commercial launch service market.
— Narendra Modi (@narendramodi) October 23, 2022