ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਿਓ ਵਰਾਡਕਰ ਨੂੰ ਦੂਸਰੀ ਵਾਰ ਤਾਓਸੀਚ (ਆਇਰਲੈਂਡ ਦੇ ਪ੍ਰਧਾਨ ਮੰਤਰੀ) ਦਾ ਅਹੁਦਾ ਸੰਭਾਲਣ 'ਤੇ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਦੂਸਰੀ ਵਾਰ ਤਾਓਸੀਚ ਦੇ ਰੂਪ ਵਿੱਚ ਅਹੁਦਾ ਸੰਭਾਲਣ 'ਤੇ ਲਿਓ ਵਰਾਡਕਰ (@LeoVaradkar) ਨੂੰ ਵਧਾਈਆਂ। ਅਸੀਂ ਆਇਰਲੈਂਡ ਦੇ ਨਾਲ ਆਪਣੇ ਇਤਿਹਾਸਿਕ ਸਬੰਧਾਂ, ਸਾਂਝੀਆਂ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਬਹੁਆਯਾਮੀ ਸਹਿਯੋਗ ਨੂੰ ਬਹੁਤ ਮਹੱਤਵ ਦਿੰਦੇ ਹਾਂ। ਸਾਡੀਆਂ ਜੀਵੰਤ ਅਰਥਵਿਵਸਥਾਵਾਂ ਦੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਦੇ ਲਈ ਮੈਂ ਮਿਲ ਕੇ ਕੰਮ ਕਰਨ ਦੇ ਪ੍ਰਤੀ ਆਸਵੰਦ ਹਾਂ।"
Congratulations @LeoVaradkar on assuming office as Taoiseach for the second time. Highly value our historical ties, shared constitutional values & multi-faceted cooperation with Ireland. Look forward to working together to realise the full potential of our vibrant economies.
— Narendra Modi (@narendramodi) December 17, 2022