ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼- II (Swachh Bharat Mission (Grameen) phase-II) ਦੇ ਤਹਿਤ ‘ਮਾਡਲ’ ਸ਼੍ਰੇਣੀ ('Model' category) ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪਿੰਡਾਂ ਦੁਆਰਾ ਸ਼ਤ-ਪ੍ਰਤੀਸ਼ਤ(100%) ਓਡੀਐੱਫ ਪਲੱਸ (ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ) ਦਾ ਦਰਜਾ ਪ੍ਰਾਪਤ ਕਰਨ ਦੇ ਲਈ ਜੰਮੂ-ਕਸ਼ਮੀਰ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪ੍ਰਸ਼ੰਸਾਯੋਗ ਪ੍ਰਯਾਸ, ਜਿਸ ਦੇ ਲਈ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ। ਇਹ ਸਵੱਛ ਅਤੇ ਸਵਸਥ ਭਾਰਤ ਦੀ ਦਿਸ਼ਾ ਵਿੱਚ ਸਾਡੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।”
Laudatory effort, for which I congratulate the people of Jammuand Kashmir. This is a monumental step in our journey towards a cleaner and healthier India. https://t.co/daxXYQ3aFY
— Narendra Modi (@narendramodi) October 2, 2023