ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੀਐੱਸਐੱਲਵੀ ਸੀ53 ਮਿਸ਼ਨ ਦੁਆਰਾ ਪੁਲਾੜ ਵਿੱਚ ਭਾਰਤੀ ਸਟਾਰਟ-ਅੱਪਸ ਦੇ ਦੋ ਪੇਲੋਡਸ ਦੀ ਸਫ਼ਲ ਲਾਂਚਿੰਗ ਦੇ ਲਈ ਇਨ-ਸਪੇਸਈ (IN-SPACe) ਅਤੇ ਇਸਰੋ (ISRO) ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਪੁਲਾੜ ਵਿੱਚ ਭਾਰਤੀ ਸਟਾਰਟ-ਅੱਪਸ ਦੇ ਦੋ ਪੇਲੋਡਸ ਨੂੰ ਲਾਂਚ ਕਰਕੇ ਪੀਐੱਸਐੱਲਵੀ ਸੀ53 ਮਿਸ਼ਨ ਨੇ ਇੱਕ ਨਵਾਂ ਪੜਾਅ ਪ੍ਰਾਪਤ ਕਰ ਲਿਆ ਹੈ। ਇਹ ਕਾਰਨਾਮਾ ਕਰ ਦਿਖਾਉਣ ਦੇ ਲਈ ਇਨ-ਸਪੇਸ (@INSPACeIND) ਅਤੇ ਇਸਰੋ (@isro) ਨੂੰ ਵਧਾਈਆਂ। ਵਿਸ਼ਵਾਸ ਹੈ ਕਿ ਨਿਕਟ ਭਵਿੱਖ ਵਿੱਚ ਹੋਰ ਅਧਿਕ ਭਾਰਤੀ ਕੰਪਨੀਆਂ ਪੁਲਾੜ ਵਿੱਚ ਪਹੁੰਚਣਗੀਆਂ।”
The PSLV C53 mission has achieved a new milestone by launching two payloads of Indian Start-ups in Space. Congratulations @INSPACeIND and @isro for enabling this venture. Confident that many more indian companies will reach Space in near future.
— Narendra Modi (@narendramodi) July 1, 2022