ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀਈਐੱਮ ਇੰਡੀਆ (GeM India) ‘ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਵਰਣਨਯੋਗ ਯੋਗਦਾਨ ਦੇ ਲਈ ਵਧਾਈਆਂ ਦਿੱਤੀਆਂ।
ਇੱਕ ਟਵੀਟ ਥ੍ਰੈੱਡ ਵਿੱਚ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੱਸਿਆ ਸੀ ਕਿ ਜੀਈਐੱਮ ਇੰਡੀਆ ‘ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕ੍ਰੇਤਾ-ਵਿਕ੍ਰੇਤਾ ਗੌਰਵ ਸਨਮਾਨ ਸਮਾਰੋਹ 2023 ਵਿੱਚ ਮਾਨਤਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਪੁਰਸਕ੍ਰਿਤ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਕ੍ਰੇਤਾ-ਵਿਕ੍ਰੇਤਾ ਗੌਰਵ ਸਨਮਾਨ ਸਮਾਰੋਹ 2023 ਹਾਸਲ ਕੀਤਾ ਹੈ। ਇਹ ਪੁਰਸਕਾਰ ਸਮਾਗਮ ਵਣਜ ਅਤੇ ਉਦਯੋਗ ਮੰਤਰਾਲੇ ਦੇ ਗਵਰਨਮੈਂਟ ਈ-ਮਾਰਕਿਟਪਲੇਸ ਦੁਆਰਾ ਆਯੋਜਿਤ ਕੀਤਾ ਗਿਆ ਸੀ।
ਸ਼੍ਰੀ ਪੀਯੂਸ਼ ਗੋਇਲ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“@GeM_India (ਜੀਈਐੱਮ ਇੰਡੀਆ) ‘ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਵਰਣਨਯੋਗ ਯੋਗਦਾਨ ਦੇ ਲਈ ਵਧਾਈਆਂ। ਅਜਿਹੇ ਪ੍ਰਯਾਸ ਸਮ੍ਰਿੱਧੀ ਅਤੇ ਆਤਮਨਿਰਭਰਤਾ ਦੀ ਤਰਫ਼ ਭਾਰਤ ਦੀ ਯਾਤਰਾ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ।’’
Congratulations to @GeM_India's top performers for their remarkable contributions. Such efforts strengthen India's journey towards prosperity and self-reliance. https://t.co/jn4QlJOzzW
— Narendra Modi (@narendramodi) June 28, 2023