ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ, ਟਰਮੀਨਲ 2 ਦੁਆਰਾ ਹਵਾਈ ਅੱਡਿਆਂ ਦੀ ਸ਼੍ਰੇਣੀ ਵਿੱਚ ਇੰਟੀਰੀਅਰ 2023 ਲਈ ਵਿਸ਼ਵ ਵਿਸ਼ੇਸ਼ ਪੁਰਸਕਾਰ ਜਿੱਤਣ 'ਤੇ ਅੱਜ ਬੈਂਗਲੁਰੁ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਪਿਛਲੇ ਸਾਲ ਹੋਏ ਟਰਮੀਨਲ ਦੀ ਇਮਾਰਤ ਦੇ ਉਦਘਾਟਨ ਦੇ ਅਵਸਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
"ਪ੍ਰਸ਼ੰਸਾਯੋਗ ਉਪਲਬਧੀ! ਬੈਂਗਲੁਰੁ ਵਾਸੀਆਂ ਨੂੰ ਵਧਾਈਆਂ।
ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ 2 ਕੇਵਲ ਊਰਜਾਵਾਨ ਸ਼ਹਿਰ ਬੰਗਲੁਰੁ ਦਾ ਪ੍ਰਵੇਸ਼ ਦਵਾਰ ਹੀ ਨਹੀਂ ਹੈ, ਬਲਕਿ ਇਹ ਅਸਾਧਾਰਣ ਆਰਕੀਟੈਕਚਰਲ ਪ੍ਰਤਿਭਾ ਵੀ ਪ੍ਰਦਰਸ਼ਿਤ ਕਰਦਾ ਹੈ। ਇਹ ਉਪਲਬਧੀ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨੂੰ ਕਲਾਤਮਕ ਸੁੰਦਰਤਾ ਦੇ ਨਾਲ ਜੋੜਨ ਵਿੱਚ ਦੇਸ਼ ਦੇ ਵਧਦੇ ਕੌਸ਼ਲ ਨੂੰ ਦਰਸਾਉਂਦੀ ਹੈ।
ਪਿਛਲੇ ਸਾਲ ਟਰਮੀਨਲ ਦੀ ਇਮਾਰਤ ਦੇ ਉਦਘਾਟਨ ਦੀਆਂ ਝਲਕੀਆਂ ਇੱਥੇ ਦਿੱਤੀਆਂ ਗਈਆਂ ਹਨ।"
A commendable feat! Congratulations to the people of Bengaluru.
— Narendra Modi (@narendramodi) December 23, 2023
Terminal 2 of the Kempegowda International Airport is not just a gateway to the vibrant city of Bengaluru but also a showcase of architectural brilliance. This accomplishment reflects the country's growing prowess… https://t.co/VorlL5StHf pic.twitter.com/v6zqpJpLMa
Kempegowda International Airport, Terminal 2 (Bengaluru, India), World Special prize for an Interior 2023 (Airports category) @BLRAirport @SOM_Design @MinOfCultureGoI @tourismgoi #PrixVersailles2023 #WorldTitle #Airports2023 @UNESCO pic.twitter.com/QDuchlwdZf
— Prix Versailles (@PrixVersailles) December 21, 2023