ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਜ਼ਾਲੀ ਅਸੌਮਾਨੀ ਨੂੰ ਕੋਮੋਰੋਸ ਦੇ ਫਿਰ ਤੋਂ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ ਉਹ ਭਾਰਤ-ਕੋਮੋਰੋਸ ਸਾਂਝੇਦਾਰੀ, ਭਾਰਤ-ਅਫਰੀਕਾ ਸਾਂਝੇਦਾਰੀ ਅਤੇ ‘ਵਿਜ਼ਨ ਸਾਗਰ’ (Vision Sagar) ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਤਤਪਰ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਕੋਮੋਰੋਸ ਦੇ ਰਾਸ਼ਟਰਪਤੀ ਦੇ ਤੌਰ ‘ਤੇ ਇੱਕ ਭਾਰ ਫਿਰ ਤੋਂ ਚੁਣੇ ਜਾਣ ‘ਤੇ ਅਜ਼ਾਲੀ ਅਸੌਮਾਨੀ ਤੁਹਾਨੂੰ ਹਾਰਦਿਕ ਵਧਾਈਆਂ। ਭਾਰਤ-ਕੋਮੋਰੋਸ ਸਾਂਝੇਦਾਰੀ, ਭਾਰਤ-ਅਫਰੀਕਾ ਸਾਂਝੇਦਾਰੀ ਅਤੇ ‘ਵਿਜ਼ਨ ਸਾਗਰ’ (‘Vision Sagar’) ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਸੰਯੁਕਤ ਤੌਰ ‘ਤੇ ਕਾਰਜ ਕਰਨਾ ਜਾਰੀ ਰੱਖਣ ਦੇ ਲਈ ਤਤਪਰ ਹਾਂ।”
Heartiest congratulations @PR_AZALI on your re-election as the President of Comoros. Look forward to continue working together to further strengthen India-Comoros partnership, India-Africa partnership and ‘Vision Sagar.’
— Narendra Modi (@narendramodi) January 29, 2024