ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐਥਲੀਟ ਅਭਿਨਵ ਬਿੰਦਰਾ ਨੂੰ ਓਲੰਪਿਕ ਆਰਡਰ (Olympic Order) ਨਾਲ ਸਨਮਾਨਿਤ ਕੀਤੇ ਜਾਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਮੋਦੀ ਨੇ ਖੇਡਾਂ ਅਤੇ ਓਲੰਪਿਕ ਅੰਦੋਲਨ ਵਿੱਚ ਜ਼ਿਕਰਯੋਗ ਯੋਗਦਾਨ ਦੇ ਲਈ 2008 ਓਲੰਪਿਕ ਗੋਲਡ ਮੈਡਲਿਸਟ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਹਰ ਭਾਰਤੀ ਨੂੰ ਇਸ ਬਾਤ ‘ਤੇ ਮਾਣ ਹੈ ਕਿ ਐਥਲੀਟ ਅਭਿਨਵ ਬਿੰਦਰਾ (@Abhinav_Bindra) ਨੂੰ ਓਲੰਪਿਕ ਆਰਡਰ (Olympic Order) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਸ਼ੁਭਕਾਮਨਾਵਾਂ। ਚਾਹੇ ਉਹ ਐਥਲੀਟ ਦੇ ਰੂਪ ਵਿੱਚ ਹੋਵੇ ਜਾਂ ਉੱਭਰਦੇ ਖਿਡਾਰੀਆਂ ਦੇ ਲਈ ਇੱਕ ਮੁਰਸ਼ਦ (mentor) ਦੇ ਰੂਪ ਵਿੱਚ, ਉਨ੍ਹਾਂ ਨੇ ਖੇਡਾਂ ਅਤੇ ਓਲੰਪਿਕ ਅੰਦਲੋਨ ਵਿੱਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ।”
It makes every Indian proud that @Abhinav_Bindra has been awarded the Olympic Order. Congratulations to him. Be it as an athlete or a mentor to upcoming sportspersons, he has made noteworthy contributions to sports and the Olympic Movement.
— Narendra Modi (@narendramodi) July 24, 2024