ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਦਯੋਗ ਜਗਤ ਦੀ ਇੱਕ ਵੱਡੀ ਸ਼ਖਸੀਅਤ ਸ਼੍ਰੀ ਸ਼ਸ਼ੀਕਾਂਤ ਰੁਈਆ ਜੀ ਦੇ ਦੇਹਾਂਤ ‘ਤੇ ਗਹਿਰਾ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਇਨੋਵੇਸ਼ਨ ਐਂਡ ਗਰੋਥ ਦੇ ਖੇਤਰ ਵਿੱਚ ਉੱਚ ਮਾਪਦੰਡ ਸਥਾਪਿਤ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਐਕਸ ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:
“ਸ਼੍ਰੀ ਸ਼ਸ਼ੀਕਾਂਤ ਰੁਈਆ ਜੀ ਉਦਯੋਗ ਜਗਤ ਦੀ ਇੱਕ ਮਹਾਨ ਸ਼ਖਸੀਅਤ ਸਨ। ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਅਤੇ ਉਤਕ੍ਰਿਸ਼ਟਤਾ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਨੇ ਭਾਰਤ ਦੇ ਕਾਰੋਬਾਰੀ ਲੈਂਡਸਕੇਪ ਨੂੰ ਬਦਲ ਦਿੱਤਾ। ਉਨ੍ਹਾਂ ਨੇ ਇਨੋਵੇਸ਼ਨ ਐਂਡ ਗਰੋਥ ਸੈਕਟਰ ਵਿੱਚ ਉੱਚ ਮਾਪਦੰਡ ਵੀ ਸਥਾਪਿਤ ਕੀਤੇ। ਉਹ ਹਮੇਸ਼ਾ ਵਿਚਾਰਸ਼ੀਲ ਰਹਿੰਦੇ ਸਨ, ਹਮੇਸ਼ਾ ਇਸ ਗੱਲ ‘ਤੇ ਚਰਚਾ ਕਰਦੇ ਸਨ ਕਿ ਅਸੀਂ ਆਪਣੇ ਦੇਸ਼ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ।
ਸ਼ਸ਼ੀ ਜੀ ਦਾ ਦੇਹਾਂਤ ਬੇਹਦ ਦੁਖਦ ਹੈ। ਦੁਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਤੇ ਪ੍ਰਿਯਜਨਾਂ ਦੇ ਪ੍ਰਤੀ ਮੇਰੀਆਂ ਗਹਿਰੀ ਸੰਵੇਦਨਾਵਾਂ। ਓਮ ਸ਼ਾਂਤੀ।”
Shri Shashikant Ruia Ji was a colossal figure in the world of industry. His visionary leadership and unwavering commitment to excellence transformed the business landscape of India. He also set high benchmarks for innovation and growth. He was always full of ideas, always… pic.twitter.com/2Dwb2TdyG9
— Narendra Modi (@narendramodi) November 26, 2024