ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਪ੍ਰਸਿੱਧ ਲੋਕ ਗਾਇਕਾ ਸ਼ਾਰਧਾ ਸਿਨਹਾ ਜੀ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ। ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸ਼ਾਰਦਾ ਸਿਨਹਾ ਦੇ ਮੈਥਿਲੀ ਅਤੇ ਭੋਜਪੁਰੀ ਲੋਕ ਗੀਤ ਪਿਛਲੇ ਕਈ ਦਹਾਕਿਆਂ ਤੋਂ ਬੇਹੱਦ ਲੋਕਪ੍ਰਿਯ ਰਹੇ ਹਨ ਅਤੇ ਆਸਥਾ ਦੇ ਮਹਾਪਰਵ ਛਠ ਨਾਲ ਜੁੜੇ ਉਨ੍ਹਾਂ ਦੇ ਸੁਰੀਲੇ ਗੀਤ ਹਮੇਸ਼ਾ ਯਾਦ ਕੀਤੇ ਜਾਣਗੇ।
ਐਕਸ (X) ’ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਸੁਪ੍ਰਸਿੱਧ ਲੋਕ ਗਾਇਕਾ ਸ਼ਾਰਧਾ ਸਿਨਹਾ ਜੀ ਦੇ ਅਕਾਲ ਚਲਾਣੇ ਤੋਂ ਅਤਿਅੰਤ ਦੁਖ ਹੋਇਆ ਹੈ। ਉਨ੍ਹਾਂ ਦੇ ਗਾਏ ਗਏ ਮੈਥਿਲੀ ਅਤੇ ਭੋਜਪੁਰੀ ਲੋਕ ਗੀਤ ਪਿਛਲੇ ਕਈ ਦਹਾਕਿਆਂ ਤੋਂ ਬੇਹੱਦ ਲੋਕਪ੍ਰਿਯ ਰਹੇ ਹਨ। ਆਸਥਾ ਦੇ ਮਹਾਪਰਵ ਛਠ ਨਾਲ ਜੁੜੇ ਉਨ੍ਹਾਂ ਦੇ ਸੁਰੀਲੇ ਗੀਤਾਂ ਦੀ ਗੂੰਜ ਵੀ ਸਦਾ ਬਣੀ ਰਹੇਗੀ। ਉਨ੍ਹਾਂ ਦਾ ਜਾਣਾ ਸੰਗੀਤ ਜਗਤ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੋਗ (ਦੁੱਖ) ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ!”
सुप्रसिद्ध लोक गायिका शारदा सिन्हा जी के निधन से अत्यंत दुख हुआ है। उनके गाए मैथिली और भोजपुरी के लोकगीत पिछले कई दशकों से बेहद लोकप्रिय रहे हैं। आस्था के महापर्व छठ से जुड़े उनके सुमधुर गीतों की गूंज भी सदैव बनी रहेगी। उनका जाना संगीत जगत के लिए एक अपूरणीय क्षति है। शोक की इस… pic.twitter.com/sOaLvUOnrW
— Narendra Modi (@narendramodi) November 5, 2024