ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦੇ ਪ੍ਰਤੀ ਸਮਰਪਣ ਅਤੇ ਰਾਮ ਮੰਦਿਰ ਪ੍ਰਤਿਸ਼ਠਾ ਸਮਾਰੋਹ ਦੇ ਹਿੱਸਾ ਰਹੇ ਅਚਾਰੀਆ ਲਕਸ਼ਮੀਕਾਂਤ ਦੀਕਸ਼ਿਤ ਦੇ ਅਕਾਲ ਚਲਾਣੇ ‘ਤੇ ਗਹਿਰਾ ਸੋਗ ਪ੍ਰਗਟ ਕੀਤਾ ਹੈ।
ਸ਼੍ਰੀ ਮੋਦੀ ਨੇ ਅਚਾਰੀਆ ਨੂੰ ‘ਕਾਸ਼ੀ ਦੀ ਵਿਦਵਾਨ ਪਰੰਪਰਾ ਦਾ ਇੱਕ ਪ੍ਰਸਿੱਧ ਵਿਅਕਤੀ’ ਕਿਹਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਦੇਸ਼ ਦੇ ਮਹਾਨ ਵਿਦਵਾਨ ਅਤੇ ਸਾਂਗਵੇਦ ਸਕੂਲ ਦੇ ਯਜੁਰਵੇਦ ਅਧਿਆਪਕ ਲਕਸ਼ਮੀਕਾਂਤ ਦੀਕਸ਼ਿਤ ਦੇ ਅਕਾਲ ਚਲਾਣੇ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਦੀਕਸ਼ਿਤ ਜੀ ਕਾਸ਼ੀ ਦੀ ਵਿਦਵਾਨ ਪਰੰਪਰਾ ਦੇ ਯਸ਼ਪੁਰਸ਼ ਸਨ। ਕਾਸ਼ੀ ਵਿਸ਼ਵਨਾਥ ਧਾਮ ਅਤੇ ਰਾਮ ਮੰਦਿਰ ਦੇ ਲੋਕਅਰਪਣ ਪੁਰਬ ‘ਤੇ ਮੈਨੂੰ ਉਨ੍ਹਾਂ ਦਾ ਸਾਥ ਮਿਲਿਆ। ਉਨ੍ਹਾਂ ਦਾ ਅਕਾਲ ਚਲਾਣਾ ਸਮਾਜ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।”
देश के मूर्धन्य विद्वान और साङ्गवेद विद्यालय के यजुर्वेदाध्यापक लक्ष्मीकान्त दीक्षित जी के निधन का दुःखद समाचार मिला। दीक्षित जी काशी की विद्वत् परंपरा के यशपुरुष थे। काशी विश्वनाथ धाम और राम मंदिर के लोकार्पण पर्व पर मुझे उनका सान्निध्य मिला। उनका निधन समाज के लिए अपूरणीय क्षति…
— Narendra Modi (@narendramodi) June 22, 2024