Quoteਸੈਮੀਕੰਡਕਟਰ ਡਿਜੀਟਲ ਯੁਗ (Digital Age) ਦਾ ਅਧਾਰ (basis) ਹੈ: ਪ੍ਰਧਾਨ ਮੰਤਰੀ
Quoteਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਲੋਕਤੰਤਰ ਅਤੇ ਟੈਕਨੋਲੋਜੀ ਮਿਲ ਕੇ ਮਾਨਵਤਾ ਦਾ ਕਲਿਆਣ ਸੁਨਿਸ਼ਚਿਤ ਕਰ ਸਕਦੇ ਹਨ
Quoteਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਵਿਸ਼ੇਸ਼ ਧਿਆਨ ਦਿੱਤਾ ਕਿ ਭਾਰਤ ਦੇ ਪਾਸ ਸੈਮੀਕੰਡਕਟਰ ਦੀ ਵਿਵਿਧ ਸਪਲਾਈ ਚੇਨ (diversified semiconductor supply chain) ਵਿੱਚ ਇੱਕ ਭਰੋਸੇਯੋਗ ਭਾਗੀਦਾਰ ਬਣਨ ਦੀ ਸਮਰੱਥਾ ਹੈ
Quoteਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਇੱਕ ਪੂਰਵਅਨੁਮਾਨਿਤ ਅਤੇ ਸਥਿਰ ਨੀਤੀ ਵਿਵਸਥਾ ਦਾ ਪਾਲਨ ਕਰੇਗੀ
Quoteਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਦੇਸ਼ ਵਿੱਚ ਉਦਯੋਗ ਦੇ ਲਈ ਅਨੁਕੂਲ ਮਾਹੌਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੈਮੀਕੰਡਕਟਰ ਉਦਯੋਗ ਦੇ ਆਕਰਸ਼ਣ ਦਾ ਕੇਂਦਰ ਭਾਰਤ ਦੀ ਤਰਫ਼ ਤਬਦੀਲ ਹੋਣ ਲਗਿਆ ਹੈ
Quoteਕਾਰੋਬਾਰੀ ਮਾਹੌਲ ‘ਤੇ ਭਰੋਸਾ ਵਿਅਕਤ ਕਰਦੇ ਹੋਏ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਕਿਹਾ ਹੈ ਕਿ ਉਦਯੋਗ ਜਗਤ ਵਿੱਚ ਇਸ ਬਾਤ ‘ਤੇ ਸਰਬਸੰਮਤੀ ਹੈ ਕਿ ਭਾਰਤ ਨਿਵੇਸ਼ ਦੇ ਲਈ ਸਹੀ ਜਗ੍ਹਾ ਹੈ
Quoteਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਕਿਹਾ ਹੈ ਕਿ ਵਰਤਮਾਨ ਵਿੱਚ ਭਾਰਤ ਵਿੱਚ ਮੌਜੂਦਾ ਅਪਾਰ ਅਵਸਰ ਪਹਿਲੇ ਕਦੇ ਨਹੀਂ ਦੇਖੇ ਗਏ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਬ੍ਹਾ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ ਸੈਮੀਕੰਡਕਟਰ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਗੋਲਮੇਜ਼ ਸੰਮੇਲਨ (Semiconductor Executives’ Roundtable) ਦੀ ਪ੍ਰਧਾਨਗੀ ਕੀਤੀ।

 

|

ਮੀਟਿੰਗ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਨਾ ਕੇਵਲ ਉਨ੍ਹਾਂ ਦੇ ਕਾਰੋਬਾਰ (ਬਿਜ਼ਨਸ) ਨੂੰ ਬਲਕਿ ਭਾਰਤ ਦੇ ਭਵਿੱਖ ਨੂੰ ਭੀ ਸਾਕਾਰ ਕਰਨਗੇ। ਇਹ ਉਲੇਖ ਕਰਦੇ ਹੋਏ ਕਿ ਆਉਣ ਵਾਲਾ ਸਮਾਂ ਟੈਕਨੋਲੋਜੀ ਅਧਾਰਿਤ ਹੋਵੇਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਡਿਜੀਟਲ ਯੁਗ (Digital Age) ਦਾ ਅਧਾਰ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸੈਮੀਕੰਡਕਟਰ ਉਦਯੋਗ ਸਾਡੀਆਂ ਬੁਨਿਆਦੀ ਜ਼ਰੂਰਤਾਂ (basic necessities) ਦੇ ਲਈ ਭੀ ਅਧਾਰ (bedrock) ਹੋਵੇਗਾ।

 

|

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਲੋਕਤੰਤਰ ਅਤੇ ਟੈਕਨੋਲੋਜੀ ਮਿਲ ਕੇ ਮਾਨਵਤਾ ਦਾ ਕਲਿਆਣ ਸੁਨਿਸ਼ਚਿਤ ਕਰ ਸਕਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਖੇਤਰ ਵਿੱਚ ਆਪਣੀ ਆਲਮੀ ਜ਼ਿੰਮੇਵਾਰੀ ਨੂੰ ਪਹਿਚਾਣਦੇ ਹੋਏ ਇਸ ਪਥ ‘ਤੇ ਅੱਗੇ ਵਧ ਰਿਹਾ ਹੈ।

 

|

ਪ੍ਰਧਾਨ ਮੰਤਰੀ ਨੇ ਵਿਕਾਸ ਦੇ ਥੰਮ੍ਹਾਂ (pillars of development) ਬਾਰੇ ਬਾਤ ਕੀਤੀ, ਜਿਸ ਵਿੱਚ ਸਮਾਜਿਕ, ਡਿਜੀਟਲ ਅਤੇ ਫਿਜ਼ੀਕਲ ਇਨਫ੍ਰਾਸਟ੍ਰਕਚਰ ਦਾ ਵਿਕਾਸ (developing social, digital and physical infrastructure), ਸਮਾਵੇਸ਼ੀ ਵਿਕਾਸ ਨੂੰ ਪ੍ਰੋਤਸਾਹਨ ਦੇਣਾ, ਅਨੁਪਾਲਨ ਬੋਝ ਨੂੰ ਘੱਟ ਕਰਨਾ ਅਤੇ ਮੈਨੂਫੈਕਚਰਿੰਗ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਆਕਰਸ਼ਿਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਭਾਰਤ ਦੇ ਪਾਸ ਸੈਮੀਕੰਡਕਟਰ ਦੀ ਵਿਵਿਧ ਸਪਲਾਈ ਚੇਨ (diversified semiconductor supply chain) ਵਿੱਚ ਇੱਕ ਭਰੋਸੇਯੋਗ ਭਾਗੀਦਾਰ ਬਣਨ ਦੀ ਸਮਰੱਥਾ ਹੈ।

 

|

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਦੇ ਪ੍ਰਤਿਭਾ ਵਰਗ (India’s talent pool) ਅਤੇ ਕੌਸ਼ਲ (skilling) ‘ਤੇ ਸਰਕਾਰ ਦੇ ਅਤਿਅਧਿਕ ਧਿਆਨ (immense focus) ਦੇਣ ਬਾਰੇ ਬਾਤ ਕੀਤੀ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਦਯੋਗ ਦੇ ਲਈ ਟ੍ਰੇਨਿੰਗ ਪ੍ਰਾਪਤ ਕਾਰਜਬਲ (trained workforce) ਉਪਲਬਧ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਧਿਆਨ ਅਜਿਹੇ ਉਤਪਾਦ ਵਿਕਸਿਤ ਕਰਨ ‘ਤੇ ਹੈ ਜੋ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਦੇ ਹੋਣ (globally competitive)। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਉੱਚ-ਟੈਕਨੋਲੋਜੀ ਬੁਨਿਆਦੀ ਢਾਂਚੇ (hi-tech infrastructure) ਵਿੱਚ ਨਿਵੇਸ਼ ਦੇ ਲਈ ਇੱਕ ਬੜਾ ਬਜ਼ਾਰ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸੈਮੀਕੰਡਕਟਰ ਖੇਤਰ ਦੇ ਪ੍ਰਤੀਨਿਧੀਆਂ ਦੁਆਰਾ ਅੱਜ ਸਾਂਝਾ ਕੀਤਾ ਗਿਆ ਉਤਸ਼ਾਹ (excitement) ਸਰਕਾਰ ਨੂੰ ਇਸ ਖੇਤਰ ਦੇ ਲਈ ਹੋਰ ਅਧਿਕ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰੇਗਾ।

 

|

ਪ੍ਰਧਾਨ ਮੰਤਰੀ ਨੇ ਮੁੱਖ ਕਾਰਜਕਾਰੀ ਅਧਿਕਾਰੀਆਂ (leaders) ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਇੱਕ ਪੂਰਵਅਨੁਮਾਨਿਤ ਅਤੇ ਸਥਿਰ ਨੀਤੀ ਵਿਵਸਥਾ ਦਾ ਪਾਲਨ ਕਰੇਗੀ। ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਅਤੇ ਮੇਕ ਫੌਰ ਦ ਵਰਲਡ (Make In India and Make for the World) ਦੀ ਪਰਿਕਲਪਨਾ ‘ਤੇ ਬਲ ਦਿੰਦੇ ਹੋਏ ਕਿਹਾ ਕਿ ਸਰਕਾਰ ਹਰ ਕਦਮ ‘ਤੇ ਉਦਯੋਗ ਨੂੰ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗੀ।

 

|

ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਸੈਮੀਕੰਡਕਟਰ ਖੇਤਰ ਦੇ ਵਿਕਾਸ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ। ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਕਿਹਾ ਕਿ ਅੱਜ ਜੋ ਹੋਇਆ ਹੈ ਉਹ ਅਭੂਤਪੂਰਵ ਹੈ ਜਿਸ ਵਿੱਚ ਪੂਰੇ ਸੈਮੀਕੰਡਕਟਰ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਇੱਕ ਛੱਤ ਦੇ ਨੀਚੇ ਲਿਆਂਦਾ ਗਿਆ ਹੈ। ਉਨ੍ਹਾਂ ਨੇ ਸੈਮੀਕੰਡਕਟਰ ਉਦਯੋਗ ਦੇ ਅਪਾਰ ਵਾਧੇ ਅਤੇ ਭਵਿੱਖ ਦੇ ਦਾਇਰੇ ਬਾਰੇ ਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੈਮੀਕੰਡਕਟਰ ਉਦਯੋਗ ਦੇ ਆਕਰਸ਼ਣ ਦਾ ਕੇਂਦਰ ਭਾਰਤ ਦੀ ਤਰਫ਼ ਤਬਦੀਲ ਹੋਣ ਲਗਿਆ ਹੈ। ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਹੁਣ ਉਦਯੋਗ ਦੇ ਲਈ ਉਚਿਤ ਵਾਤਾਵਰਣ ਹੈ ਜਿਸ ਨੇ ਭਾਰਤ ਨੂੰ ਸੈਮੀਕੰਡਕਟਰ ਖੇਤਰ ਵਿੱਚ ਗਲੋਬਲ ਮੈਪ ‘ਤੇ ਲਿਆ ਦਿੱਤਾ ਹੈ। ਇਹ ਵਿਸ਼ਵਾਸ ਵਿਅਕਤ ਕਰਦੇ ਹੋਏ ਕਿ ਜੋ ਭਾਰਤ ਦੇ ਲਈ ਅੱਛਾ ਹੈ ਉਹ ਦੁਨੀਆ ਦੇ ਲਈ ਅੱਛਾ ਹੋਵੇਗਾ, ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸੈਮੀਕੰਡਕਟਰ ਖੇਤਰ ਵਿੱਚ ਕੱਚੇ ਮਾਲ ਵਿੱਚ ਗਲੋਬਲ ਪਾਵਰ ਹਾਊਸ ਬਣਨ ਦੀ ਅਦਭੁਤ ਸਮਰੱਥਾ (amazing potential) ਹੈ।

 

|

ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਭਾਰਤ ਵਿੱਚ ਕਾਰੋਬਾਰ ਅਨੁਕੂਲ ਵਾਤਾਵਰਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਟਿਲ ਭੂ-ਰਾਜਨੀਤਕ ਸਥਿਤੀ ਵਾਲੇ ਵਰਤਮਾਨ ਵਿਸ਼ਵ ਵਿੱਚ ਭਾਰਤ ਸਥਿਰ ਹੈ। ਭਾਰਤ ਦੀ ਸਮਰੱਥਾ ਵਿੱਚ ਆਪਣੇ ਅਪਾਰ ਵਿਸ਼ਵਾਸ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਦਯੋਗ ਜਗਤ ਵਿੱਚ ਇਸ ਬਾਤ ‘ਤੇ ਸਰਬਸੰਮਤੀ ਹੈ ਕਿ ਭਾਰਤ ਨਿਵੇਸ਼ ਦੇ ਲਈ ਉਚਿਤ ਜਗ੍ਹਾ ਹੈ। ਉਨ੍ਹਾਂ ਨੇ ਪਹਿਲੇ ਭੀ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਪ੍ਰੋਤਸਾਹਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਅੱਜ ਭਾਰਤ ਵਿੱਚ ਜੋ ਅਪਾਰ ਅਵਸਰ ਮੌਜੂਦ ਹਨ, ਉਹ ਪਹਿਲੇ ਕਦੇ ਨਹੀਂ ਦੇਖੇ ਗਏ ਅਤੇ ਉਨ੍ਹਾਂ ਨੂੰ ਭਾਰਤ ਦੇ ਨਾਲ ਸਾਂਝੇਦਾਰੀ ਕਰਨ ‘ਤੇ ਮਾਣ ਹੈ।

 

|

 ਮੀਟਿੰਗ ਵਿੱਚ ਸੈਮੀਕੰਡਕਟਰ ਉਪਕਰਣ ਅਤੇ ਸਮੱਗਰੀ ਇੰਟਰਨੈਸ਼ਨਲ (ਐੱਸਈਐੱਮਆਈ), ਮਾਇਕ੍ਰੋਨ, ਨੈਕਸਟ ਐਕਸਪੀਰੀਐਂਸ (ਐੱਨਐਕਸਪੀ), ਪਾਵਰਚਿਪ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪੋਰੇਸ਼ਨ (ਪੀਐੱਸਐੱਮਸੀ), ਆਈਐੱਮਈਸੀ, ਰੇਨੇਸਾ, ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਿਟਿਡ (ਟੀਈਪੀਐੱਲ), ਟੋਕੀਓ ਇਲੈਕਟ੍ਰੌਨ ਲਿਮਿਟਿਡ, ਟਾਵਰ, ਸਿਨੌਪਸਿਸ, ਕੈਡੈਂਸ, ਰੈਪਿਡਸ, ਜੇਐੱਸਆਰ, ਇਨਫਿਨੌਨ, ਐਡਵਾਂਟੇਸਟ, ਟੇਰਾਡਾਇਨ ਐਪਲਾਇਡ ਮੈਟੇਰੀਅਲਸ, ਲੈਮ ਰਿਸਰਚ, ਮਰਕ, ਸੀਜੀ ਪਾਵਰ ਅਤੇ ਕਾਯਨਸ ਟੈਕਨੋਲੋਜੀ (SEMI, Micron, NXP, PSMC, IMEC, Renesas, TEPL, Tokyo Electron Ltd, Tower, Synopsys, Cadence, Rapidus, Jacobs, JSR, Infineon, Advantest, Teradyne, Applied Materials, Lam Research, Merck, CG Power and Kaynes Technology) ਸਹਿਤ ਵਿਭਿੰਨ ਸੰਗਠਨਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ, ਪ੍ਰਮੁੱਖਾਂ ਅਤੇ ਪ੍ਰਤੀਨਿਧੀਆਂ (CEOs, Heads and representatives) ਨੇ ਹਿੱਸਾ ਲਿਆ। ਮੀਟਿੰਗ ਵਿੱਚ ਸਟੈਨਫੋਰਡ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਡਿਏਗੋ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਭੁਬਨੇਸ਼ਵਰ ਦੇ ਪ੍ਰੋਫੈਸਰ ਭੀ ਉਪਸਥਿਤ ਸਨ।

 

  • Jitendra Kumar April 23, 2025

    ❤️🙏🇮🇳
  • Ratnesh Pandey April 10, 2025

    भारतीय जनता पार्टी ज़िंदाबाद ।। जय हिन्द ।।
  • Yogendra Nath Pandey Lucknow Uttar vidhansabha November 10, 2024

    namo
  • ram Sagar pandey November 07, 2024

    🌹🙏🏻🌹जय श्रीराम🙏💐🌹जय माता दी 🚩🙏🙏🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹
  • Chandrabhushan Mishra Sonbhadra November 03, 2024

    namo
  • Avdhesh Saraswat October 31, 2024

    HAR BAAR MODI SARKAR
  • Raja Gupta Preetam October 17, 2024

    जय श्री राम
  • Amrendra Kumar October 15, 2024

    जय हो
  • Vivek Kumar Gupta October 15, 2024

    नमो ..🙏🙏🙏🙏🙏
  • Vivek Kumar Gupta October 15, 2024

    नमो ...........🙏🙏🙏🙏🙏
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
WPI inflation falls to 25-month low on softer food prices

Media Coverage

WPI inflation falls to 25-month low on softer food prices
NM on the go

Nm on the go

Always be the first to hear from the PM. Get the App Now!
...
Prime Minister greets everyone on the occasion of 79th Independence Day
August 15, 2025

The Prime Minister Shri Narendra Modi greeted people on the occasion of 79th Independence Day today.

In separate posts on X, he said:

"आप सभी को स्वतंत्रता दिवस की हार्दिक शुभकामनाएं। मेरी कामना है कि यह सुअवसर सभी देशवासियों के जीवन में नया जोश और नई स्फूर्ति लेकर आए, जिससे विकसित भारत के निर्माण को नई गति मिले। जय हिंद!”

“Wishing everyone a very happy Independence Day. May this day inspire us to keep working even harder to realise the dreams of our freedom fighters and build a Viksit Bharat. Jai Hind!”