Quoteਪ੍ਰਧਾਨ ਮੰਤਰੀ ਨੇ ਪੀਐੱਮ ਕੇਅਰਸ ਵਿੱਚ ਉਦਾਰਤਾ ਨਾਲ ਯੋਗਦਾਨ ਦੇਣ ਦੇ ਲਈ ਭਾਰਤ ਦੇ ਲੋਕਾਂ ਦੀ ਸ਼ਲਾਘਾ ਕੀਤੀ
Quoteਪੀਐੱਮ ਕੇਅਰਸ ਨਾ ਕੇਵਲ ਰਾਹਤ ਸਹਾਇਤਾ ਦੇ ਜ਼ਰੀਏ ਬਲਕਿ ਮਿਟਿਗੇਸ਼ਨ ਉਪਾਵਾਂ ਅਤੇ ਸਮਰੱਥਾ ਨਿਰਮਾਣ ਦੇ ਜ਼ਰੀਏ ਐਮਰਜੈਂਸੀ ਅਤੇ ਸੰਕਟਪੂਰਨ ਸਥਿਤੀਆਂ ਨਾਲ ਨਜਿੱਠਣ ਦੇ ਇੱਕ ਵਡੇਰੇ ਪਰਿਪੇਖ ਵਿੱਚ ਕੰਮ ਕਰੇਗਾ
Quoteਸੁਪਰੀਮ ਕੋਰਟ ਦੇ ਸਾਬਕਾ ਜੱਜ, ਜਸਟਿਸ ਕੇ.ਟੀ. ਥੌਮਸ, ਲੋਕ ਸਭਾ ਦੇ ਸਾਬਕਾ ਸਪੀਕਰ ਸ਼੍ਰੀ ਕਰੀਆ ਮੁੰਡਾ ਅਤੇ ਸ਼੍ਰੀ ਰਤਨ ਟਾਟਾ ਪੀਐੱਮ ਕੇਅਰਸ ਫੰਡ ਦੇ ਟਰੱਸਟੀਜ਼ ਦੇ ਤੌਰ ‘ਤੇ ਸ਼ਾਮਲ ਹੋਏ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 20 ਸਤੰਬਰ, 2022 ਨੂੰ ਪੀਐੱਮ ਕੇਅਰਸ ਫੰਡ ਦੇ ਬੋਰਡ ਆਵ੍ ਟਰੱਸਟੀਜ਼ ਦੀ ਬੈਠਕ ਦੀ ਪ੍ਰਧਾਨਗੀ ਕੀਤੀ।

ਪੀਐੱਮ ਕੇਅਰਸ ਫੰਡ ਦੀ ਮਦਦ ਨਾਲ ਸ਼ੁਰੂ ਕੀਤੀਆਂ ਗਈਆਂ ਵਿਭਿੰਨ ਪਹਿਲਾਂ ’ਤੇ ਇੱਕ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਪੀਐੱਮ ਕੇਅਰਸ ਫੌਰ ਚਿਲਡ੍ਰਨ ਯੋਜਨਾ ਵੀ ਸ਼ਾਮਲ ਹੈ, ਜੋ 4345 ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਟਰੱਸਟੀਆਂ ਨੇ ਦੇਸ਼ ਦੇ ਗੰਭੀਰ ਸਮੇਂ ਵਿੱਚ ਫੰਡ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮ ਕੇਅਰਸ ਫੰਡ ਵਿੱਚ ਉਦਾਰਤਾ ਨਾਲ ਯੋਗਦਾਨ ਦੇਣ ਦੇ ਲਈ ਦੇਸ਼ ਦੇ ਲੋਕਾਂ ਦੀ ਸ਼ਲਾਘਾ ਕੀਤੀ।

ਇਸ ਗੱਲ ’ਤੇ ਚਰਚਾ ਕੀਤੀ ਗਈ ਕਿ ਨਾ ਕੇਵਲ ਰਾਹਤ ਸਹਾਇਤਾ ਨਾਲ, ਬਲਕਿ ਮਿਟਿਗੇਸ਼ਨ ਉਪਾਵਾਂ ਅਤੇ ਸਮਰੱਥਾ ਨਿਰਮਾਣ ਦੇ ਜ਼ਰੀਏ ਐਮਰਜੈਂਸੀ ਅਤੇ ਸੰਕਟਪੂਰਨ ਸਥਿਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਦੇ ਲਈ ਪੀਐੱਮ ਕੇਅਰਸ ਦੇ ਪਾਸ ਇੱਕ ਵਡੇਰਾ ਵਿਜ਼ਨ ਹੈ।

ਪ੍ਰਧਾਨ ਮੰਤਰੀ ਨੇ ਪੀਐੱਮ ਕੇਅਰਸ ਫੰਡ ਦਾ ਅਭਿੰਨ ਅੰਗ ਬਣਨ ਦੇ ਲਈ ਟਰੱਸਟੀਜ਼ ਦਾ ਸੁਆਗਤ ਕੀਤਾ।

ਬੈਠਕ ਵਿੱਚ ਪੀਐੱਮ ਕੇਅਰਸ ਫੰਡ ਦੇ ਟਰੱਸਟੀਜ਼, ਯਾਨੀ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਦੇ ਨਾਲ-ਨਾਲ ਪੀਐੱਮ ਕੇਅਰਸ ਫੰਡ ਦੇ ਨਵੇਂ ਨਾਮਜ਼ਦ ਮੈਂਬਰ ਵੀ ਸ਼ਾਮਲ ਹੋਏ:

  • ਸੁਪਰੀਮ ਕੋਰਟ ਦੇ ਸਾਬਕਾ ਜੱਜ, ਜਸਟਿਸ ਕੇ.ਟੀ. ਥੌਮਸ,
  • ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ, ਸ਼੍ਰੀ ਕਰਿਯਾ ਮੁੰਡਾ,
  • ਟਾਟਾ ਸੰਨਸ ਦੇ ਚੇਅਰਮੈਨ ਐਮਰੀਟਸ, ਸ਼੍ਰੀ ਰਤਨ ਟਾਟਾ

ਟਰੱਸਟ ਦੇ ਪੀਐੱਮ ਕੇਅਰਸ ਫੰਡ ਵਿੱਚ ਸਲਾਹਕਾਰ ਬੋਰਡ ਦੇ ਗਠਨ ਦੇ ਲਈ ਨਿਮਨਲਿਖਿਤ ਪ੍ਰਤਿਸ਼ਠਿਤ ਵਿਅਕਤੀਆਂ ਨੂੰ ਨਾਮਜ਼ਦ ਕਰਨ ਦਾ ਨਿਰਣਾ ਲਿਆ:

  • ਸ਼੍ਰੀ ਰਾਜੀਵ ਮਹਿਰਿਸ਼ੀ, ਭਾਰਤ ਦੇ ਸਾਬਕਾ ਕੰਪਟਰੋਲਰ ਐਂਡ ਔਡੀਟਰ ਜਨਰਲ ਆਵ੍ ਇੰਡੀਆ
  • ਸ਼੍ਰੀਮਤੀ ਸੁਧਾ ਮੂਰਤੀ, ਸਾਬਕਾ ਚੇਅਰਪਰਸਨ, ਇੰਫੋਸਿਸ ਫਾਊਂਡੇਸ਼ਨ
  • ਸ਼੍ਰੀ ਆਨੰਦ ਸ਼ਾਹ, ਟੀਚ ਫੌਰ ਇੰਡੀਆ ਦੇ ਸਹਿ-ਸੰਸਥਾਪਕ ਅਤੇ ਇੰਡੀਕੋਰ ਅਤੇ ਪੀਰਾਮਲ ਫਾਊਂਡੇਸ਼ਨ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਟਰੱਸਟੀਜ਼ ਅਤੇ ਸਲਾਹਕਾਰਾਂ ਦੀ ਭਾਗੀਦਾਰੀ ਨਾਲ ਪੀਐੱਮ ਕੇਅਰਸ ਫੰਡ ਦੇ ਕੰਮਕਾਜ ਨੂੰ ਵਿਆਪਕ ਦ੍ਰਿਸ਼ਟੀਕੋਣ ਮਿਲੇਗਾ। ਜਨਤਕ ਜੀਵਨ ਦਾ ਉਨ੍ਹਾਂ ਦਾ ਲੰਬਾ ਅਨੁਭਵ ਵਿਭਿੰਨ ਜਨਤਕ ਜ਼ਰੂਰਤਾਂ ਦੇ ਲਈ ਫੰਡ ਨੂੰ ਹੋਰ ਅਧਿਕ ਉੱਤਰਦਾਈ ਬਣਾਉਣ ਵਿੱਚ ਹੋਰ ਅਧਿਕ ਤਾਕਤ ਪ੍ਰਦਾਨ ਕਰੇਗਾ।  

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
In Mann Ki Baat, PM Stresses On Obesity, Urges People To Cut Oil Consumption

Media Coverage

In Mann Ki Baat, PM Stresses On Obesity, Urges People To Cut Oil Consumption
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਫਰਵਰੀ 2025
February 24, 2025

6 Years of PM Kisan Empowering Annadatas for Success

Citizens Appreciate PM Modi’s Effort to Ensure Viksit Bharat Driven by Technology, Innovation and Research