ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਕਸ਼ਦ੍ਵੀਪ ਦੀ ਪ੍ਰਗਤੀ ਨਾਲ ਸਬੰਧਿਤ ਪਹਿਲੂਆਂ ‘ਤੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਅੱਜ ਲਕਸ਼ਦ੍ਵੀਪ ਪਹੁੰਚੇ ਅਤੇ ਕੱਲ੍ਹ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ :
“ਲਕਸ਼ਦ੍ਵੀਪ ਦੀ ਪ੍ਰਗਤੀ ਨਾਲ ਸਬੰਧਿਤ ਪਹਿਲੂਆਂ ‘ਤੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਾਡੀ ਸਰਕਾਰ ਬੁਨਿਆਦੀ ਢਾਂਚੇ ਨੂੰ ਵਧਾਉਣ, ਸਥਾਨਕ ਸੱਭਿਆਚਾਰ ਦੀ ਰੱਖਿਆ ਕਰਨ ਅਤੇ ਲੋਕਾਂ ਦੇ ਲਈ ਸਮ੍ਰਿੱਧੀ ਦੇ ਰਾਹ ਸੁਨਿਸ਼ਚਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਕੇ ਲਕਸ਼ਦ੍ਵੀਪ ਦੇ ਲੋਕਾਂ ਦੇ ਲਈ ਜੀਵਨ ਦੀ ਬਿਹਤਰ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ।”
Chaired a review meeting on aspects relating to Lakshadweep’s progress. Our Government is committed to ensuring a better quality of life for the people of Lakshadweep, with a focus on boosting infrastructure, protecting the local culture and ensuring avenues of prosperity for the… pic.twitter.com/UYD8dpHGLv
— Narendra Modi (@narendramodi) January 2, 2024