ਪ੍ਰਧਾਨ ਮੰਤਰੀ ਨੇ ਸੂਰਯਵੰਸ਼ੀ ਭਗਵਾਨ ਸ਼੍ਰੀ ਰਾਮ (Suryawanshi Bhagwan Shri Ram) ਦੀ ਪ੍ਰਤਿਸ਼ਠਾ ਦੇ ਸ਼ੁਭ ਅਵਸਰ ‘ਤੇ ਆਪਣੀ ਅਯੁੱਧਿਆ ਯਾਤਰਾ ਦੇ ਤੁਰੰਤ ਬਾਅਦ, ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ 1 ਕਰੋੜ ਘਰਾਂ ‘ਤੇ ਰੂਫਟੌਪ ਸੌਰ ਊਰਜਾ (rooftop solar) ਸਥਾਪਿਤ ਕਰਨ ਦੇ ਲਕਸ਼ ਦੇ ਨਾਲ “ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ” (“Pradhanmantri Suryodaya Yojana”) ਸ਼ੁਰੂ ਕਰਨ ਦੇ ਲਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ ।
ਬੈਠਕ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਜ ਦੀ ਊਰਜਾ ਦਾ ਉਪਯੋਗ ਛੱਤ ਵਾਲੇ ਹਰੇਕ ਘਰ ਦੁਆਰਾ ਆਪਣੇ ਬਿਜਲੀ ਦੇ ਬਿਲ ਨੂੰ ਘੱਟ ਕਰਨ ਅਤੇ ਉਨ੍ਹਾਂ ਨੂੰ ਆਪਣੀਆਂ ਬਿਜਲੀ ਦੀਆਂ ਜ਼ਰੂਰਤਾਂ ਦੇ ਲਈ ਵਾਸਤਵ ਵਿੱਚ ਆਤਮਨਿਰਭਰ (aatmanirbhar) ਬਣਾਉਣ ਵਾਸਤੇ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ (Pradhanmantri Suryodaya Yojana) ਦਾ ਲਕਸ਼ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਵਿਅਕਤੀਆਂ ਨੂੰ ਰੂਫਟੌਪ ਸੌਰ ਊਰਜਾ ਦੀ ਸਥਾਪਨਾ ਦੇ ਜ਼ਰੀਏ ਬਿਜਲੀ ਉਪਲਬਧ ਕਰਵਾਉਣਾ ਹੈ, ਨਾਲ ਹੀ ਅਤਿਰਿਕਤ ਬਿਜਲੀ ਉਤਪਾਦਨ ਦੇ ਲਈ ਅਤਿਰਿਕਤ ਆਮਦਨ ਦਾ ਅਵਸਰ ਉਪਲਬਧ ਕਰਵਾਉਣਾ ਹੈ।
ਪ੍ਰਧਾਨ ਮੰਤਰੀ ਨੇ ਇਹ ਭੀ ਨਿਰਦੇਸ਼ ਦਿੱਤਾ ਕਿ ਰਿਹਾਇਸ਼ੀ ਖੇਤਰ ਦੇ ਉਪਭੋਗਤਾਵਾਂ ਨੂੰ ਬੜੀ ਸੰਖਿਆ ਵਿੱਚ ਰੂਫਟੌਪ ਸੌਰ ਊਰਜਾ (rooftop solar) ਅਪਣਾਉਣ ਨੂੰ ਲੈ ਕੇ ਪ੍ਰੇਰਿਤ ਕਰਨ ਦੇ ਵਾਸਤੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ (massive national campaign) ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।