ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7, ਲੋਕ ਕਲਿਆਣ ਮਾਰਗ ‘ਤੇ ਬੱਚਿਆਂ ਦੇ ਨਾਲ ਰਕਸ਼ਾ ਬੰਧਨ ਮਨਾਇਆ (ਰੱਖੜੀ ਮਨਾਈ)।
ਬੱਚਿਆਂ ਨੇ ਪ੍ਰਧਾਨ ਮੰਤਰੀ ਨੂੰ ਰਾਖੀ (ਰੱਖੜੀ-Rakhi) ਬੰਨ੍ਹੀ। ਪ੍ਰਧਾਨ ਮੰਤਰੀ ਨੇ ਬੱਚਿਆਂ ਨਾਲ ਵਿਭਿੰਨ ਮੁੱਦਿਆਂ ‘ਤੇ ਗੱਲਬਾਤ ਕੀਤੀ। ਬੱਚਿਆਂ ਨੇ ਚੰਦਰਯਾਨ-3 ਮਿਸ਼ਨ ਦੀ ਹਾਲ ਹੀ ਦੀ ਸਫ਼ਲਤਾ ‘ਤੇ ਆਪਣੀਆਂ ਸਕਾਰਾਤਮਕ ਭਾਵਨਾਵਾਂ ਸਾਂਝੀਆਂ ਕੀਤੀਆਂ ਅਤੇ ਆਗਾਮੀ ਆਦਿਤਯ ਐੱਲ-1 ਮਿਸ਼ਨ (Aditya L-1 mission) ਦੇ ਪ੍ਰਤੀ ਆਪਣਾ ਉਤਸ਼ਾਹ ਵਿਅਕਤ ਕੀਤਾ।
ਗੱਲਬਾਤ ਦੇ ਦੌਰਾਨ ਬੱਚਿਆਂ ਨੇ ਕਵਿਤਾਵਾਂ ਭੀ ਸੁਣਾਈਆਂ ਅਤੇ ਗਾਣੇ ਭੀ ਗਾਏ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਅਭਿਵਿਅਕਤੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਜਨਤਾ ਦੇ ਲਾਭ ਦੇ ਲਈ ਸਰਕਾਰੀ ਯੋਜਨਾਵਾਂ ਸਹਿਤ ਵਿਭਿੰਨ ਵਿਸ਼ਿਆਂ ‘ਤੇ ਕਵਿਤਾਵਾਂ ਲਿਖਣ ਦੇ ਲਈ ਪ੍ਰੋਤਸਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਆਤਮਨਿਰਭਰਤਾ (Aatmanirbharta) ਦਾ ਮਹੱਤਵ ਸਮਝਾਉਂਦੇ ਹੋਏ ਬੱਚਿਆਂ ਨੂੰ ਮੇਡ ਇਨ ਇੰਡੀਆ ਉਤਪਾਦ (Made in India products) ਇਸਤੇਮਾਲ ਕਰਨ ਦੀ ਸਲਾਹ ਭੀ ਦਿੱਤੀ।
ਵਿਭਿੰਨ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਤਿਉਹਾਰ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਗ਼ੈਰ ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧੀ, ਵ੍ਰਿੰਦਾਵਨ (Vrindavan) ਤੋਂ ਵਿਧਵਾਵਾਂ ਅਤੇ ਹੋਰ ਵਿਅਕਤੀ ਭੀ ਉਪਸਥਿਤ ਸਨ।