ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਾਂਧੀ ਜਯੰਤੀ ਦੇ ਵਿਸ਼ੇਸ਼ ਅਵਸਰ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮੈਂ ਗਾਂਧੀ ਜਯੰਤੀ ਦੇ ਵਿਸ਼ੇਸ਼ ਅਵਸਰ ‘ਤੇ ਮਹਾਤਮਾ ਗਾਂਧੀ ਨੂੰ ਨਮਨ ਕਰਦਾ ਹਾਂ। ਉਨ੍ਹਾਂ ਦੀਆਂ ਸਦੀਵੀ ਸਿੱਖਿਆਵਾਂ ਸਾਡੇ ਮਾਰਗ ਨੂੰ ਰੋਸ਼ਨ ਕਰਦੀਆਂ ਰਹਿੰਦੀਆਂ ਹਨ। ਮਹਾਤਮਾ ਗਾਂਧੀ ਦਾ ਪ੍ਰਭਾਵ ਆਲਮੀ ਹੈ, ਜੋ ਸੰਪੂਰਨ ਮਾਨਵ ਜਾਤੀ ਨੂੰ ਏਕਤਾ ਅਤੇ ਕਰੁਣਾ ਦੀ ਭਾਵਨਾ ਨੂੰ ਅੱਗੇ ਵਧਾਉਣ ਦੇ ਲਈ ਪ੍ਰੇਰਿਤ ਕਰਦਾ ਹੈ। ਅਸੀਂ ਸਦਾ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕਾਰਜ ਕਰਦੇ ਰਹੀਏ।’ ਉਨ੍ਹਾਂ ਦੇ ਵਿਚਾਰ ਹਰ ਯੁਵਾ ਨੂੰ ਉਸ ਬਦਲਾਅ ਦਾ ਵਾਹਕ ਬਣਨ ਦੇ ਸਮਰੱਥ ਬਣਾਉਣ, ਜਿਸ ਦਾ ਉਨ੍ਹਾਂ ਨੇ ਸੁਪਨਾ ਦੇਖਿਆ ਸੀ, ਜਿਸ ਨਾਲ ਸਾਰੇ ਪਾਸੇ ਏਕਤਾ ਅਤੇ ਸਦਭਾਵਨਾ ਨੂੰ ਹੁਲਾਰਾ ਮਿਲੇ।”
I bow to Mahatma Gandhi on the special occasion of Gandhi Jayanti. His timeless teachings continue to illuminate our path. Mahatma Gandhi's impact is global, motivating the entire humankind to further the spirit of unity and compassion. May we always work towards fulfilling his…
— Narendra Modi (@narendramodi) October 2, 2023