ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਦੇ ਰਿਟਾਇਰ ਹੋ ਰਹੇ ਮੈਂਬਰਾਂ ਨੂੰ ਵਿਦਾਈ ਦਿੱਤੀ।
ਰਾਜ ਸਭਾ ਵਿੱਚ ਇਸ ਅਵਸਰ ‘ਤੇ , ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਸਭਾ ਹਰ ਪੰਜ ਸਾਲ ਵਿੱਚ ਬਦਲ ਜਾਂਦੀ ਹੈ ਜਦਕਿ ਰਾਜ ਸਭਾ ਨੂੰ ਹਰ ਦੋ ਸਾਲ ਵਿੱਚ ਨਵਾਂ ਜੀਵਨਦਾਇਨੀ ਸ਼ਕਤੀ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਦੋ-ਬਰਸੀ ਵਿਦਾਈ (biennial farewell) ਭੀ ਨਵੇਂ ਮੈਂਬਰਾਂ ਦੇ ਲਈ ਅਮਿਟ ਯਾਦਾਂ ਅਤੇ ਅਮੁੱਲ ਵਿਰਾਸਤ ਛੱਡ ਜਾਂਦੀ ਹੈ।
ਡਾ. ਮਨਮੋਹਨ ਸਿੰਘ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਸਦਨ ਅਤੇ ਰਾਸ਼ਟਰ ਨੂੰ ਲੰਬੇ ਸਮੇਂ ਤੱਕ ਮਾਰਗਦਰਸ਼ਨ ਦਿੱਤਾ ਹੈ। ਇਸ ਕਾਰਨ ਸਾਡੇ ਲੋਕਤੰਤਰ ਦੀ ਹਰੇਕ ਚਰਚਾ ਵਿੱਚ ਮਾਣਯੋਗ ਮਨਮੋਹਨ ਸਿੰਘ ਦੇ ਯੋਗਦਾਨ ਦਾ ਸਦਾ ਜ਼ਿਕਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਸੰਸਦ ਦੇ ਸਾਰੇ ਮੈਂਬਰ ਐਸੇ ਪ੍ਰਤਿਸ਼ਠਿਤ ਮੈਂਬਰਾਂ ਦੇ ਆਚਰਣ ਤੋਂ ਸਿੱਖਣ ਦਾ ਪ੍ਰਯਾਸ ਕਰਨ ਕਿਉਂਕਿ ਉਹ ਮਾਰਗਦਰਸ਼ਕ ਹਨ। ਪ੍ਰਧਾਨ ਮੰਤਰੀ ਨੇ ਸਦਨ ਵਿੱਚ ਵੋਟ ਦੇਣ ਦੇ ਲਈ ਵ੍ਹੀਲ ਚੇਅਰ ‘ਤੇ ਆਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਨੂੰ ਆਪਣੇ ਕਰਤੱਵਾਂ ਪ੍ਰਤੀ ਸਮਰਪਣ ਦੀ ਪ੍ਰੇਰਕ ਉਦਾਹਰਣ ਦੇ ਰੂਪ ਵਿੱਚ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਡਾ. ਮਨਮੋਹਨ ਸਿੰਘ ਲੋਕਤੰਤਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਆਏ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਮੈਂਬਰ ਵਧੇਰੇ ਜਨਤਕ ਪਲੈਟਫਾਰਮ ‘ਤੇ ਜਾ ਰਹੇ ਹਨ ਉਹ ਰਾਜ ਸਭਾ ਦੇ ਅਨੁਭਵਾਂ ਤੋਂ ਬਹੁਤ ਲਾਭਵੰਦ ਹੋਣਗੇ। ਰਾਜ ਸਭਾ ਛੇ ਵਰ੍ਹਿਆਂ ਦੀ ਇੱਕ ਵਿਵਿਧ ਯੂਨੀਵਰਸਿਟੀ ਹੈ, ਜਿਸ ਨੂੰ ਅਨੁਭਵਾਂ ਨਾਲ ਆਕਾਰ ਦਿੱਤਾ ਗਿਆ ਹੈ। ਜੋ ਕੋਈ ਭੀ ਇੱਥੋਂ ਜਾਂਦਾ ਹੈ ਉਹ ਅਧਿਕ ਸਮ੍ਰਿੱਧ ਹੁੰਦਾ ਹੈ ਅਤੇ ਰਾਸ਼ਟਰ-ਨਿਰਮਾਣ ਦੇ ਕਾਰਜ ਨੂੰ ਮਜ਼ਬੂਤ ਕਰਦਾ ਹੈ।
ਵਰਤਮਾਨ ਪਲ ਦੇ ਮਹੱਤਵ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਮੈਂਬਰ ਅੱਜ ਜਾ ਰਹੇ ਹਨ ਉਨ੍ਹਾਂ ਨੂੰ ਪੁਰਾਣੇ ਅਤੇ ਨਵੇਂ ਭਵਨ ਦੋਨਾਂ ਵਿੱਚ ਰਹਿਣ ਦਾ ਅਵਸਰ ਮਿਲਿਆ ਹੈ ਅਤੇ ਉਹ ਅੰਮ੍ਰਿਤ ਕਾਲ(Amrit Kaal) ਅਤੇ ਸੰਵਿਧਾਨ ਦੇ 75 ਵਰ੍ਹੇ (75 years of the Constitution) ਦੇ ਸਾਖੀ ਬਣ ਕੇ ਜਾ ਰਹੇ ਹਨ।
ਕੋਵਿਡ ਮਹਾਮਾਰੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲਖੰਡ ਵਿੱਚ ਮੈਂਬਰਾਂ ਦੀ ਪ੍ਰਤੀਬੱਧਤਾ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਸ ਸਮੇਂ ਅਨਿਸ਼ਚਿਤਤਾਵਾਂ ਬਹੁਤ ਅਧਿਕ ਸਨ, ਲੇਕਿਨ ਮੈਂਬਰਾਂ ਨੇ ਸਦਨ ਦੇ ਕੰਮਕਾਜ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ। ਉਨ੍ਹਾਂ ਨੇ ਕੋਵਿਡ ਸੰਕਟਾਂ ਦੇ ਦਰਮਿਆਨ ਸਾਂਸਦਾਂ ਦੁਆਰਾ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਦੇ ਲਈ ਉਠਾਏ ਗਏ ਬੜੇ ਜੋਖਮਾਂ ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਨਾਲ ਜਾਨ ਗੁਆਉਣ ਵਾਲੇ ਮੈਂਬਰਾਂ ਦੇ ਲਈ ਭੀ ਗਹਿਰਾ ਦੁਖ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਦਨ ਸੰਕਟਾਂ ਦੇ ਦਰਮਿਆਨ ਨਿਰੰਤਰ ਅੱਗੇ ਵਧਦਾ ਰਿਹਾ।
ਵਿਰੋਧੀ ਧਿਰ ਦੁਆਰਾ ਕਾਲੇ ਕੱਪੜੇ ਪਹਿਨਣ ਦੀ ਇੱਕ ਘਟਨਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਸਮ੍ਰਿੱਧੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਰਾਸ਼ਟਰ ਦੀ ਇਸ ਵਿਕਾਸ ਯਾਤਰਾ ਅਤੇ ਪ੍ਰਗਤੀ ਨੂੰ ਨਜ਼ਰ ਨਾ ਲਗ ਜਾਵੇ ਸ਼ਾਇਦ ਇਸ ਲਈ ਵਿਰੋਧੀ ਧਿਰ ਦੇ ਮੈਂਬਰਾਂ ਨੇ ਦੇਸ਼ ਨੂੰ ਬੁਰੀ ਨਜ਼ਰ ਤੋਂ ਬਚਾਉਣ ਦੇ ਪ੍ਰਯਾਸ ਦੇ ਰੂਪ ਵਿੱਚ ‘ਕਾਲਾ ਟਿੱਕਾ’ (‘kalatika’) ਲਗਾਇਆ।
ਪ੍ਰਧਾਨ ਮੰਤਰੀ ਨੇ ਪ੍ਰਾਚੀਨ ਧਰਮਗ੍ਰੰਥਾਂ ਦਾ ਉਲੇਖ ਕਰਦੇ ਹੋਏ ਦੱਸਿਆ ਕਿ ਜੋ ਲੋਕ ਅੱਛੀ ਸੰਗਤ ਵਿੱਚ ਰਹਿੰਦੇ ਹਨ ਉਨ੍ਹਾਂ ਵਿੱਚ ਸਮਾਨ ਗੁਣ ਆ ਜਾਂਦੇ ਹਨ ਅਤੇ ਜੋ ਲੋਕ ਬੁਰੀ ਸੰਗਤ ਵਿੱਚ ਰਹਿੰਦੇ ਹਨ ਉਨ੍ਹਾਂ ਵਿੱਚ ਦੋਸ਼ ਆ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਨਦੀ ਦਾ ਜਲ ਤਦੇ ਪੀਣ ਯੋਗ ਹੁੰਦਾ ਹੈ ਜਦੋਂ ਨਦੀ ਦਾ ਵਹਾਅ ਜਾਰੀ ਰਹਿੰਦਾ ਹੈ ਅਤੇ ਜਿਵੇਂ ਹੀ ਉਹ ਸਮੁੰਦਰ ਵਿੱਚ ਮਿਲਦਾ ਹੈ ਤਾਂ ਖਾਰਾ ਹੋ ਜਾਂਦਾ ਹੈ। ਇਸੇ ਵਿਸ਼ਵਾਸ ਦੇ ਨਾਲ ਪ੍ਰਧਾਨ ਮੰਤਰੀ ਨੇ ਆਪਣਾ ਸੰਬੋਧਨ ਸਮਾਪਤ ਕੀਤਾ ਅਤੇ ਕਿਹਾ ਕਿ ਰਿਟਾਇਰ ਹੋਣ ਵਾਲੇ ਮੈਂਬਰਾਂ ਦਾ ਅਨੁਭਵ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ (ਪ੍ਰਧਾਨ ਮੰਤਰੀ) ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।