ਨਾਸਿਕ ਧਾਮ-ਪੰਚਵਟੀ ਤੋਂ ਅੱਜ ਅਨੁਸ਼ਠਾਨ ਦੀ ਸ਼ੁਰੂਆਤ ਕਰਨਗੇ
“ਮੈਂ ਭਾਵੁਕ ਹਾਂ, ਭਾਵਨਾਵਾਂ ਨਾਲ ਭਰਿਆ ਹੋਇਆ ਹਾਂ! ਮੈਂ ਪਹਿਲੀ ਵਾਰ ਜੀਵਨ ਵਿੱਚ ਇਸ ਤਰ੍ਹਾਂ ਦੇ ਮਨੋਭਾਵ ਤੋਂ ਗੁਜ਼ਰ ਰਿਹਾ ਹਾਂ”
“ਪ੍ਰਭੂ ਨੇ ਮੈਨੂੰ ਸਾਰੇ ਭਾਰਤਵਾਸੀਆਂ ਦਾ ਪ੍ਰਤੀਨਿਧਤਵ ਕਰਨ ਦਾ ਇੱਕ ਜ਼ਰੀਆ ਬਣਾਇਆ ਹੈ। ਇਹ ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੈ।”
“ਪ੍ਰਾਣ ਪ੍ਰਤਿਸ਼ਠਾ ਦਾ ਪਲ ਸਾਡੇ ਸਾਰਿਆਂ ਦੇ ਲਈ ਇੱਕ ਸਾਂਝਾ ਅਨੁਭਵ ਹੋਵੇਗਾ। ਮੈਂ ਆਪਣੇ ਨਾਲ ਰਾਮ ਮੰਦਿਰ ਦੇ ਲਈ ਆਪਣੇ ਜੀਵਨ ਨੂੰ ਸਮਰਪਿਤ ਕਰਨ ਵਾਲੀਆਂ ਅਣਗਿਣਤ ਸ਼ਖਸੀਅਤਾਂ ਦੀ ਪ੍ਰੇਰਣਾ ਲੈ ਕੇ ਜਾਵਾਂਗਾ।”
“ਜਨਤਾ-ਜਨਾਰਦਨ ਵਿੱਚ ਈਸ਼ਵਰ ਦਾ ਰੂਪ ਹੁੰਦਾ ਹੈ, ਜਦੋਂ ਈਸ਼ਵਰੀ ਰੂਪੀ ਉਹੀ ਜਨਤਾ ਸ਼ਬਦਾਂ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੀ ਹੈ, ਆਸ਼ੀਰਵਾਦ ਦਿੰਦੀ ਹੈ, ਤਾਂ ਮੇਰੇ ਵਿੱਚ ਵੀ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਅੱਜ, ਮੈਨੂੰ ਤੁਹਾਡੇ ਆਸ਼ੀਰਵਾਦ ਦੀ ਜ਼ਰੂਰਤ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 22 ਜਨਵਰੀ ਨੂੰ ਅਯੁੱਧਿਆ ਧਾਮ ਵਿੱਚ ਮੰਦਿਰ ਵਿੱਚ ਸ਼੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਲਈ 11 ਦਿਨੀਂ ਵਿਸ਼ੇਸ਼ ਅਨੁਸ਼ਠਾਨ ਸ਼ੁਰੂ ਕਰ ਦਿੱਤਾ ਹੈ। “ਇਹ ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੈ। ਜਿਹਾ ਕਿ ਸਾਡੇ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ, ਸਾਨੂੰ ਈਸ਼ਵਰ ਦੇ ਯਗ ਦੇ ਲਈ, ਅਰਾਧਨਾ ਲਈ, ਖੁਦ ਵਿੱਚ ਵੀ ਦੈਵੀ ਚੇਤਨਾ ਜਾਗ੍ਰਿਤ ਕਰਨੀ ਹੁੰਦੀ ਹੈ। ਇਸ ਦੇ ਲਈ ਸ਼ਾਸਤਰਾਂ ਵਿੱਚ ਵਰਤ ਅਤੇ ਸਖਤ ਨਿਯਮ ਦੱਸੇ ਗਏ ਹਨ, ਜਿਨ੍ਹਾਂ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪਾਲਨ ਕਰਨਾ ਹੁੰਦਾ ਹੈ। ਇਸ ਲਈ, ਅਧਿਆਤਮਿਕ ਯਾਤਰਾ ਦੀਆਂ ਕੁਝ ਤਪਸਵੀ ਆਤਮਾਵਾਂ ਅਤੇ ਮਹਾਪੁਰਖਾਂ ਨਾਲ ਮੈਨੂੰ ਜੋ ਮਾਰਗਦਰਸ਼ਨ ਮਿਲਿਆ ਹੈ..... ਉਨ੍ਹਾਂ ਨੇ ਯਮ-ਨਿਯਮ ਸੁਝਾਏ ਹਨ, ਉਸ ਦੇ ਅਨੁਸਾਰ ਮੈਂ ਅੱਜ ਤੋਂ 11 ਦਿਨਾਂ ਦਾ ਵਿਸ਼ੇਸ਼ ਅਨੁਸ਼ਠਾਨ ਸ਼ੁਰੂ ਕਰ ਰਿਹਾ ਹਾਂ।”

ਇੱਕ ਭਾਵਨਾਤਮਕ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪੂਰੇ ਦੇਸ਼ ਵਿੱਚ ਰਾਮ ਭਗਤੀ ਦੀ ਭਾਵਨਾ ਦਾ ਜ਼ਿਕਰ ਕੀਤਾ। ਇਸ ਪਲ ਨੂੰ ਈਸ਼ਵਰ ਦਾ ਆਸ਼ੀਰਵਾਦ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਭਾਵੁਕ ਹਾਂ, ਭਾਵਨਾਵਾਂ ਨਾਲ ਭਰਿਆ ਹੋਇਆ ਹਾਂ! ਮੈਂ ਪਹਿਲੀ ਵਾਰ ਜੀਵਨ ਵਿੱਚ ਇਸ ਤਰ੍ਹਾਂ ਦੇ ਮਨੋਭਾਵ ਤੋਂ ਗੁਜ਼ਰ ਰਿਹਾ ਹਾਂ, ਮੈਂ  ਇੱਕ ਅਲੱਗ ਹੀ ਭਾਵ-ਭਗਤੀ ਦੀ ਅਨੁਭੂਤਾ ਕਰ ਰਿਹਾ ਹਾਂ। ਮੇਰੇ ਅੰਤਰਮਨ ਦੀ ਇਹ ਭਾਵ-ਯਾਤਰਾ, ਮੇਰੇ ਲਈ ਅਭਿਵਿਅਕਤੀ ਦਾ ਨਹੀਂ ਅਨੁਭੂਤੀ ਦਾ ਅਵਸਰ ਹੈ। ਚਾਹੁੰਦੇ ਹੋਏ ਵੀ ਮੈਂ ਇਸ ਦੀ ਗਹਿਨਤਾ, ਵਿਆਪਕਤਾ ਅਤੇ ਤੇਜ਼ੀ ਨੂੰ ਸ਼ਬਦਾਂ ਵਿੱਚ ਬੰਨ ਨਹੀਂ ਪਾ ਰਿਹਾ ਹਾਂ। ਤੁਸੀਂ ਵੀ ਮੇਰੀ ਸਥਿਤੀ ਭਲੀ ਭਾਂਤੀ ਸਮਝ ਸਕਦੇ ਹੋ।”

ਪ੍ਰਧਾਨ ਮੰਤਰੀ ਮੋਦੀ ਨੇ ਇਸ ਅਵਸਰ ਦੇ ਲਈ ਆਭਾਰ ਵਿਅਕਤ ਕੀਤਾ, “ਮੈਨੂੰ ਉਸ ਸੁਪਨੇ ਦੇ ਪੂਰਾ ਹੋਣ ਦੇ ਸਮੇਂ ਉਪਸਥਿਤ ਹੋਣ ਦਾ ਸੁਭਾਗ ਮਿਲਿਆ ਹੈ, ਜਿਸ ਸੁਪਨੇ ਨੂੰ ਕਈ ਪੀੜ੍ਹੀਆਂ ਨੇ ਵਰ੍ਹਿਆਂ ਤੱਕ ਇੱਕ ਸੰਕਲਪ ਦੀ ਤਰ੍ਹਾਂ ਆਪਣੇ ਹਿਰਦੇ ਵਿੱਚ ਜਿਵਿਆ, ਮੈਨੂੰ ਉਸ ਦੀ ਸਿੱਧੀ ਦੇ ਸਮੇਂ ਉਪਸਥਿਤ ਹੋਣ ਦਾ ਸੁਭਾਗ ਮਿਲਿਆ ਹੈ। ਪ੍ਰਭੂ ਨੇ ਮੈਨੂੰ ਸਾਰੇ ਭਾਰਤਵਾਸੀਆਂ ਦਾ ਪ੍ਰਤੀਨਿਧਤਵ ਕਰਨ ਦਾ ਜ਼ਰੀਆ ਬਣਾਇਆ ਹੈ। ਇਹ ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੈ।”

ਪ੍ਰਧਾਨ ਮੰਤਰੀ ਨੇ ਇਸ ਪਵਿੱਤਰ ਅਵਸਰ ‘ਤੇ ਰਿਸ਼ੀਆਂ, ਮੁਨੀਆਂ, ਤਪੱਸਵੀਆਂ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਮੰਗਿਆ ਅਤੇ ਖੁਸ਼ੀ ਵਿਅਕਤ ਕੀਤੀ ਕਿ ਉਹ ਨਾਸਿਕ ਧਾਮ-ਪੰਚਵਟੀ ਤੋਂ ਅਨੁਸ਼ਠਾਨ ਸ਼ੁਰੂ ਕਰਨਗੇ ਜਿੱਥੇ ਪ੍ਰਭੂ ਸ਼੍ਰੀਰਾਮ ਨੇ ਕਾਫੀ ਸਮਾਂ ਬਿਤਾਇਆ ਸੀ। ਉਨ੍ਹਾਂ ਨੇ ਅੱਜ ਸਵਾਮੀ ਵਿਵੇਕਾਨੰਦ ਅਤੇ ਮਾਤਾ ਜੀਜਾਬਾਈ ਦੀ ਜਯੰਤੀ ਦੇ ਸੁਖਦ ਸੰਜੋਗ ਦਾ ਵੀ ਜ਼ਿਕਰ ਕੀਤਾ ਅਤੇ ਰਾਸ਼ਟਰ ਚੇਤਨਾ ਦੇ ਦੋ ਦਿੱਗਜ਼ਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਪ੍ਰਧਾਨ ਮੰਤਰੀ ਨੂੰ ਇਸ ਪਲ ਵਿੱਚ ਆਪਣੀ ਮਾਂ ਦੀ ਯਾਦ ਆਈ ਜੋ ਹਮੇਸ਼ਾ ਸੀਤਾ-ਰਾਮ ਦੇ ਪ੍ਰਤੀ ਭਗਤੀ ਨਾਲ ਭਰੇ ਰਹਿੰਦੇ ਸਨ।

ਭਗਵਾਨ ਰਾਮ ਦੇ ਭਗਤਾਂ ਦੇ ਬਲੀਦਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਸਰੀਰ ਦੇ ਰੂਪ ਵਿੱਚ, ਤਾਂ ਮੈਂ ਉਸ ਪਵਿੱਤਰ ਪਲ ਦਾ ਗਵਾਹ ਬਣਾਂਗਾ ਹੀ, ਲੇਕਿਨ ਮੇਰੇ ਮਨ ਵਿੱਚ, ਮੇਰੇ ਹਿਰਦੇ ਦੇ ਹਰ ਸਪੰਦਨ  ਵਿੱਚ, 140 ਕਰੋੜ ਭਾਰਤੀ ਮੇਰੇ ਨਾਲ ਹੋਣਗੇ। ਤੁਸੀਂ ਮੇਰੇ ਨਾਲ ਹੋਵੋਗੇ.... ਹਰ ਰਾਮ ਭਗਤ ਮੇਰੇ ਨਾਲ ਹੋਵੇਗਾ। ਅਤੇ ਉਹ ਚੈਤਨਯ ਪਲ, ਸਾਡੀ ਸਾਰਿਆਂ ਦੀ ਸਾਂਝੀ ਅਨੁਭੂਤੀ ਹੋਵੇਗਾ। ਮੈਂ ਆਪਣੇ ਨਾਲ ਰਾਮ ਮੰਦਿਰ ਦੇ ਲਈ ਆਪਣੇ ਜੀਵਨ ਨੂੰ ਸਮਰਪਿਤ ਕਰਨ ਵਾਲੀਆਂ ਅਣਗਿਣਤ ਸ਼ਖਸੀਅਤਾਂ ਦੀ ਪ੍ਰੇਰਣਾ ਲੈ ਕੇ ਜਾਵਾਂਗਾ।

ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਆਪਣੇ ਨਾਲ ਜੁੜਣ ਦੇ ਲਈ ਕਿਹਾ ਅਤੇ ਲੋਕਾਂ ਦਾ ਆਸ਼ੀਰਵਾਦ ਮੰਗਿਆ ਅਤੇ ਉਨ੍ਹਾਂ ਨੂੰ ਆਪਣੇ ਭਾਵ ਉਨ੍ਹਾਂ ਦੇ ਨਾਲ ਸਾਂਝਾ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਸਾਰੇ ਇਸ ਸੱਚ ਨੂੰ ਜਾਣਦੇ ਹਾਂ ਕਿ ਈਸ਼ਵਰ ਨਿਰਾਕਾਰ ਹੈ। ਲੇਕਿਨ, ਈਸ਼ਵਰ, ਸਾਕਾਰ ਰੂਪ ਵਿੱਚ ਵੀ ਸਾਡੀ ਅਧਿਆਤਮਿਕ ਯਾਤਰਾ ਨੂੰ ਬਲ ਦਿੰਦੇ ਹਾਂ। ਜਨਤਾ-ਜਨਾਰਦਨ ਵਿੱਚ ਈਸ਼ਵਰ ਦਾ ਰੂਪ ਹੁੰਦਾ ਹੈ, ਇਹ ਮੈਂ ਸਾਕਸ਼ਾਤ ਦੇਖਿਆ ਹੈ, ਮਹਿਸੂਸ ਕੀਤਾ ਹੈ। ਲੇਕਿਨ ਜਦੋਂ ਈਸ਼ਵਰੀ ਰੂਪੀ ਉਹੀ ਜਨਤਾ ਸ਼ਬਦਾਂ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੀ ਹੈ, ਆਸ਼ੀਰਵਾਦ ਦਿੰਦੀ ਹੈ, ਤਾਂ ਮੇਰੇ ਵਿੱਚ ਵੀ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਅੱਜ, ਮੈਨੂੰ ਤੁਹਾਡੇ ਆਸ਼ੀਰਵਾਦ ਦੀ ਜ਼ਰੂਰਤ ਹੈ।”

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Double engine govt becoming symbol of good governance, says PM Modi

Media Coverage

Double engine govt becoming symbol of good governance, says PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2024
December 17, 2024

Unstoppable Progress: India Continues to Grow Across Diverse Sectors with the Modi Government