ਪ੍ਰਧਾਨ ਮੰਤਰੀ ਨੇ ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 55,600 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
ਅਰੁਣਾਚਲ ਪ੍ਰਦੇਸ਼ ਵਿੱਚ ਦਿਬਾਂਗ ਮਲਟੀਪਰਪਜ਼ ਹਾਇਡ੍ਰੋਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਤਵਾਂਗ ਨੂੰ ਹਰ ਮੌਸਮ ਵਿੱਚ ਸੰਪਰਕਤਾ ਪ੍ਰਦਾਨ ਕਰਨ ਦੇ ਲਈ ਸੇਲਾ ਸੁਰੰਗ ਰਾਸ਼ਟਰ ਨੂੰ ਸਮਰਪਿਤ ਕੀਤੀ
ਲਗਭਗ 10,000 ਕਰੋੜ ਰੁਪਏ ਦੀ ਉੱਨਤੀ ਸਕੀਮ (UNNATI scheme) ਲਾਂਚ ਕੀਤੀ
ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਯਾਤਰੀਆਂ ਅਤੇ ਕਾਰਗੋ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਸਬਰੂਮ ਲੈਂਡ ਪੋਰਟ ਦਾ ਉਦਘਾਟਨ ਕੀਤਾ
ਕੌਫੀ ਟੇਬਲ ਬੁੱਕ-ਬਿਲਡਿੰਗ ਵਿਕਸਿਤ ਅਰੁਣਾਚਲ ਜਾਰੀ ਕੀਤੀ
“ਉੱਤਰ-ਪੂਰਬ ਭਾਰਤ ਦੀ ‘ਅਸ਼ਟਲਕਸ਼ਮੀ’ ('Ashtalakshmi') ਹੈ”
“ਸਾਡੀ ਸਰਕਾਰ ਉੱਤਰ-ਪੂਰਬ ਦੇ ਵਿਕਾਸ ਦੇ ਲਈ ਪ੍ਰਤੀਬੱਧ ਹੈ”
“ਵਿਕਾਸ ਕਾਰਜ ਸੂਰਜ ਦੀ ਪਹਿਲੀ ਕਿਰਨ ਦੀ ਤਰ੍ਹਾਂ ਅਰੁਣਾਚਲ ਅਤੇ ਉੱਤਰ-ਪੂਰਬ ਤੱਕ ਪਹੁੰਚ ਰਹੇ ਹਨ”
“ਉੱਤਰ-ਪੂਰਬ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਉੱਨਤੀ ਯੋਜਨਾ (UNNATI Yojana)”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਕਸਿਤ ਭਾਰਤ-ਵਿਕਸਿਤ ਉੱਤਰ-ਪੂਰਬ ਪ੍ਰੋਗਰਾਮ (Viksit Bharat Viksit North East Program) ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਲਗਭਗ 55,600 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਸੇਲਾ ਸੁਰੰਗ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਲਗਭਗ 10,000 ਕਰੋੜ ਰੁਪਏ ਦੀ ਉੱਨਤੀ ਸਕੀਮ (UNNATI scheme) ਲਾਂਚ ਕੀਤੀ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਰੇਲ, ਸੜਕ, ਸਿਹਤ, ਆਵਾਸ, ਸਿੱਖਿਆ, ਸੀਮਾ ‘ਤੇ ਢਾਂਚਾਗਤ ਵਿਕਾਸ, ਆਈਟੀ, ਬਿਜਲੀ, ਤੇਲ ਤੇ ਗੈਸ ਜਿਹੇ ਹੋਰ ਖੇਤਰ ਸ਼ਾਮਲ ਹਨ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਕਸਿਤ ਰਾਜਯ (Viksit Rajya) ਤੋਂ ਜਾਰੀ ਵਿਕਸਿਤ ਭਾਰਤ (Viksit Bharat) ਦੇ ਰਾਸ਼ਟਰੀ ਉਤਸਵ ਦਾ ਉਲੇਖ ਕੀਤਾ। ਉਨ੍ਹਾਂ ਨੇ ਵਿਕਸਿਤ ਉੱਤਰ-ਪੂਰਬ ਦੇ ਪ੍ਰਤੀ ਉੱਤਰ-ਪੂਰਬ ਦੇ ਲੋਕਾਂ ਵਿੱਚ ਨਵੇਂ ਉਤਸ਼ਾਹ ਨੂੰ ਜਾਣਿਆ ਅਤੇ ਸਮਝਿਆ। ਉਨ੍ਹਾਂ ਨੇ ਇਸ ਪਹਿਲ ਨੂੰ ਨਾਰੀ ਸ਼ਕਤੀ(Nari Shakti) ਦੇ ਸਮਰਥਨ ਦੇ ਲਈ ਆਭਾਰ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਦੇ ਵਿਕਾਸ ਦੇ ਲਈ ‘ਅਸ਼ਟਲਕਸ਼ਮੀ’(‘Ashtalakshmi’) ਦੇ ਆਪਣੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ ਇਸ ਖੇਤਰ ਨੂੰ ਦੱਖਣ ਅਤੇ ਦੱਖਣ-ਪੂਰਬ ਏਸ਼ੀਆ ਦੇ ਨਾਲ ਟੂਰਿਜ਼ਮ, ਕਾਰੋਬਾਰ ਅਤੇ ਸੱਭਿਆਚਾਰਕ ਸਬੰਧਾਂ ਦੀ ਇੱਕ ਮਜ਼ਬੂਤ ਕੜੀ ਦੱਸਿਆ। ਅੱਜ ਦੇ 55,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਬਾਰੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ 35,000 ਹਜ਼ਾਰ ਪਰਿਵਾਰਾਂ ਨੂੰ ਉਨ੍ਹਾਂ ਦੇ ਪੱਕੇ ਘਰ ਮਿਲੇ, ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਹਜ਼ਾਰਾਂ ਪਰਿਵਾਰਾਂ ਨੂੰ ਪੇਅਜਲ ਦਾ ਕਨੈਕਸ਼ਨ ਮਿਲਿਆ ਅਤੇ ਇਸ ਖੇਤਰ ਦੇ ਕਈ ਰਾਜਾਂ ਦੇ ਲਈ ਕਨੈਕਟਿਵਿਟੀ ਨਾਲ ਸਬੰਧਿਤ ਪ੍ਰੋਜੈਕਟ ਮਿਲੇ। ਉਨ੍ਹਾਂ ਨੇ ਕਿਹਾ ਕਿ ਇਹ ਸਿੱਖਿਆ, ਸੜਕ, ਰੇਲਵੇ, ਬੁਨਿਆਦੀ ਢਾਂਚਾ, ਹਸਪਤਾਲ ਅਤੇ ਟੂਰਿਜ਼ਮ ਪ੍ਰੋਜੈਕਟ ਵਿਕਸਿਤ ਉੱਤਰ-ਪੂਰਬ (Viksit Northeast) ਦੀ ਗਰੰਟੀ ਲੈ ਕੇ ਆਏ ਹਨ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਪਿਛਲੇ 5 ਵਰ੍ਹਿਆਂ ਵਿੱਚ ਵਿਕਾਸ ਕਾਰਜਾਂ ਦੇ ਲਈ ਫੰਡਾਂ ਦੀ ਐਲੋਕੇ[h1] ਸ਼ਨ ਪਹਿਲੇ ਦੀ ਤੁਲਨਾ ਵਿੱਚ ਚਾਰ ਗੁਣਾ ਅਧਿਕ ਹੈ।

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਨੂੰ ਧਿਆਨ ਵਿੱਚ ਰੱਖ ਕੇ, ਕੇਂਦਰ ਸਰਕਾਰ ਦੇ ਚਲਾਏ ਗਏ ਵਿਸ਼ੇਸ਼ ਅਭਿਯਾਨ ਮਿਸ਼ਨ ਪਾਮ ਆਇਲ (Mission Palm Oil) ‘ਤੇ ਪ੍ਰਕਾਸ਼ ਪਾਇਆ ਅਤੇ ਦੱਸਿਆ ਕਿ ਇਸ ਮਿਸ਼ਨ ਦੇ ਤਹਿਤ ਪਹਿਲੀ ਤੇਲ ਮਿੱਲ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਾਮ ਦੀ ਖੇਤੀ ਕਰਨ ਦੇ ਲਈ ਕਿਸਾਨਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਮਿਸ਼ਨ ਪਾਮ ਆਇਲ (Mission Palm Oil) ਭਾਰਤ ਨੂੰ ਖੁਰਾਕੀ ਤੇਲ ਖੇਤਰ ਵਿੱਚ ਆਤਮਨਿਰਭਰ ਬਣਾਵੇਗਾ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਵੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਪੂਰਨ ਉੱਤਰ-ਪੂਰਬ ਦੇ ਲੋਕ ਕੀਤੇ ਜਾ ਰਹੇ ਵਿਕਾਸ ਕਾਰਜਾਂ ਨਾਲ ਮੋਦੀ ਕੀ ਗਰੰਟੀ (Modi ki guarantee) ਦਾ ਮਤਲਬ ਸਮਝ ਸਕਦੇ ਹਨ। ਉਨ੍ਹਾਂ ਨੇ 2019 ਵਿੱਚ ਸੇਲਾ ਸੁਰੰਗ ਅਤੇ ਡੋਨੀ ਪੋਲੋ ਹਵਾਈ ਅੱਡੇ(Sela Tunnel and Doni Polo Airport) ਦਾ ਨੀਂਹ ਪੱਥਰ ਰੱਖਣ ਦਾ ਉਲੇਖ ਕੀਤਾ, ਜਿਨ੍ਹਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਅਵਸਰ ‘ਤੇ ਉਪਸਥਿਤ ਲੋਕਾਂ ਦੇ ਸਮਰਥਨ ਨੂੰ ਅੰਗੀਕਾਰ ਕਰਦੇ ਹੋਏ ਕਿਹਾ ਕਿ ਸਮਾਂ, ਮਹੀਨਾ ਜਾਂ ਵਰ੍ਹਾਂ ਕੁਝ ਭੀ ਹੋਵੇ, ਮੋਦੀ ਕੇਵਲ ਰਾਸ਼ਟਰ ਅਤੇ ਇਸ ਦੇ ਲੋਕਾਂ ਦੇ ਕਲਿਆਣ ਦੇ ਲਈ ਕੰਮ ਕਰਦਾ ਹੈ।

 

ਉੱਤਰ-ਪੂਰਬ ਵਿੱਚ ਨਵੇਂ ਸਰੂਪ ਅਤੇ ਵਿਸਤਾਰਿਤ ਦਾਇਰੇ ਵਿੱਚ ਉਦਯੋਗਿਕ ਵਿਕਾਸ ਦੇ ਲਈ ਉੱਨਤੀ ਯੋਜਨਾ(UNNATI scheme) ਨੂੰ ਹਾਲ ਹੀ ਵਿੱਚ ਕੈਬਨਿਟ ਦੀ ਮਨਜ਼ੂਰੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਰਕਾਰ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਇੱਕ ਹੀ ਦਿਨ ਵਿੱਚ ਅਧਿਸੂਚਿਤ ਹੋ ਗਈ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਨੇ ਪਿਛਲੇ 10 ਵਰ੍ਹਿਆਂ ਵਿੱਚ ਆਧੁਨਿਕ ਬੁਨਿਆਦੀ ਢਾਂਚੇ ‘ਤੇ ਜ਼ੋਰ, ਲਗਭਗ ਇੱਕ ਦਰਜਨ ਸ਼ਾਂਤੀ ਸਮਝੌਤਿਆਂ ਦੇ ਲਾਗੂਕਰਨ ਅਤੇ ਸੀਮਾ ਵਿਵਾਦਾਂ ਦੇ ਸਮਾਧਾਨ ਦੀ ਤਰਫ਼ ਇਸ਼ਾਰਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲਾ ਕਦਮ ਇਸ ਖੇਤਰ ਵਿੱਚ ਉਦਯੋਗ ਦਾ ਵਿਸਤਾਰ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ 10,000 ਕਰੋੜ ਰੁਪਏ ਦੀ ਉੱਨਤੀ ਯੋਜਨਾ(UNNATI scheme) ਨਿਵੇਸ਼ ਅਤੇ ਨੌਕਰੀਆਂ ਦੀਆਂ ਨਵੀਆਂ ਸੰਭਾਵਾਨਾਵਾਂ ਲਿਆਵੇਗੀ। ਉਨ੍ਹਾਂ ਨੇ ਖੇਤਰ ਦੇ ਨੌਜਵਾਨਾਂ ਦੇ ਲਈ ਸਟਾਰਟਅੱਪ, ਨਵੀਆਂ ਟੈਕਨੋਲੋਜੀਆਂ, ਹੋਮਸਟੇਅ ਅਤੇ ਟੂਰਿਜ਼ਮ ਨਾਲ ਸਬੰਧਿਤ ਅਵਸਰਾਂ (startups, new technologies, homestays and tourism-related opportunities) ‘ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ।

ਉੱਤਰ-ਪੂਰਬ ਵਿੱਚ ਮਹਿਲਾਵਾਂ ਦੇ ਜੀਵਨ ਨੂੰ ਸੁਗਮ ਬਣਾਉਣ ਦੀ ਸਰਕਾਰ ਦੀ ਪ੍ਰਾਥਮਿਕਤਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕੱਲ੍ਹ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਦਾ ਉਲੇਖ ਕੀਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਪੇਅਜਲ ਕਨੈਕਸ਼ਨ ਉਪਲਬਧ ਕਰਵਾਉਣ ਦੇ ਲਈ ਕੀਤੇ ਗਏ ਜ਼ਿਕਰਯੋਗ ਕਾਰਜ ਲਈ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਪੂਰੀ ਟੀਮ ਨੂੰ ਭੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਖੁਸ਼ੀ ਜਤਾਈ ਕਿ ਅਰੁਣਾਚਲ ਪ੍ਰਦੇਸ਼ ਅਤੇ ਉੱਤਰ-ਪੂਰਬ ਵਿਕਾਸ ਦੇ ਕਈ ਮਾਪਦੰਡਾਂ ਵਿੱਚ ਮੋਹਰੀ ਹਨ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਰਜ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੀ ਤਰ੍ਹਾਂ ਅਰੁਣਾਚਲ ਪ੍ਰਦੇਸ਼ ਅਤੇ ਉੱਤਰ-ਪੂਰਬ ਤੱਕ ਪਹੁੰਚ ਰਹੇ ਹਨ। ਉਨ੍ਹਾਂ ਨੇ ਰਾਜ ਵਿੱਚ 45,000 ਘਰਾਂ ਦੇ ਲਈ ਪੇਅਜਲ ਸਪਲਾਈ ਪ੍ਰੋਜੈਕਟ ਦੇ ਉਦਘਾਟਨ ਦਾ ਉਲੇਖ ਕੀਤਾ। ਉਨ੍ਹਾਂ ਨੇ ਅੰਮ੍ਰਿਤ ਸਰੋਵਰ ਮੁਹਿੰਮ (Amrit Sarovar campaign) ਦੇ ਤਹਿਤ ਬਣਾਏ ਗਏ ਕਈ ਸਰੋਵਰਾਂ, ਸਵੈ ਸਹਾਇਤਾ ਸਮੂਹਾਂ ਦੀ ਮਦਦ ਨਾਲ ਪਿੰਡਾਂ ਵਿੱਚ ਲਖਪਤੀ ਦੀਦੀਆਂ ਦੇ ਵਿਕਾਸ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਲਕਸ਼ ਦੇਸ਼ ਵਿੱਚ 3 ਕਰੋੜ ਲਖਪਤੀ ਦੀਦੀਆਂ (3 crore Lakhpati Didis) ਬਣਾਉਣ ਦਾ ਹੈ ਅਤੇ ਇਸ ਨਾਲ ਉੱਤਰ-ਪੂਰਬ ਦੀਆਂ ਮਹਿਲਾਵਾਂ ਨੂੰ ਭੀ ਫਾਇਦਾ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਸੀਮਾਵਰਤੀ ਪਿੰਡਾਂ ਦੇ ਵਿਕਾਸ ਦੀ ਪਹਿਲੇ ਕੀਤੀ ਗਈ ਉਪੇਖਿਆ ਦੀ ਆਲੋਚਨਾ ਕੀਤੀ। ਪ੍ਰਧਾਨ ਮੰਤਰੀ ਨੇ ਸੇਲਾ ਸੁਰੰਗ (Sela Tunnel) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਚੁਣਾਵੀ  ਫਾਇਦੇ ਦੇ ਲਈ ਨਹੀਂ ਬਲਕਿ, ਦੇਸ਼ ਦੀਆਂ ਜ਼ਰੂਰਤਾਂ ਦੇ ਮੁਤਾਬਕ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਨੇ ਰੱਖਿਆ ਕਰਮੀਆਂ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਅਗਲੇ ਕਾਰਜਕਾਲ ਵਿੱਚ ਸੇਲਾ ਸੁਰੰਗ ਨਿਰਮਾਣ ਨੂੰ ਲੈ ਕੇ ਇਸ ਇੰਜੀਨੀਅਰਿੰਗ ਚਮਤਕਾਰ ‘ਤੇ ਉਨ੍ਹਾਂ ਨੂੰ ਮਿਲਣ ਆਉਣਗੇ। ਸੇਲਾ ਸੁਰੰਗ ਹਰ ਮੌਸਮ ਵਿੱਚ ਕਨੈਕਟਿਵਿਟੀ ਪ੍ਰਦਾਨ ਕਰੇਗੀ ਅਤੇ ਤਵਾਂਗ(Tawang) ਦੇ ਲੋਕਾਂ ਦੇ ਲਈ ਯਾਤਰਾ ਹੋਰ ਭੀ ਅਸਾਨ ਹੋ ਜਾਵੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖੇਤਰ ਵਿੱਚ ਕਈ ਸੁਰੰਗਾਂ ‘ਤੇ ਕੰਮ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਪਹਿਲੇ ਦੀ ਸੋਚ ਦੇ ਵਿਪਰੀਤ, ਉਨ੍ਹਾਂ ਨੇ ਹਮੇਸ਼ਾ ਸੀਮਾਵਰਤੀ ਪਿੰਡਾਂ ਨੂੰ ‘ਪ੍ਰਥਮ ਪਿੰਡ’ (the ‘first villages’) ਮੰਨਿਆ ਹੈ ਅਤੇ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ (Vibrant Village Programme) ਇਸ ਸੋਚ ਦੀ ਸਵੀਕ੍ਰਿਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕਰੀਬ 125 ਪਿੰਡਾਂ ਦੇ ਲਈ ਸੜਕ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਅਤੇ 150 ਪਿੰਡਾਂ ਵਿੱਚ ਟੂਰਿਜ਼ਮ ਨਾਲ ਜੁੜੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ।

ਪ੍ਰਧਾਨ ਮੰਤਰੀ-ਜਨਮਨ ਸਕੀਮ (PM-JANMAN scheme) ਦੇ ਤਹਿਤ ਸਭ ਤੋਂ ਕਮਜ਼ੋਰ ਅਤੇ ਸਭ ਤੋਂ ਪਿਛੜੀਆਂ ਜਨਜਾਤੀਆਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾ ਰਿਹਾ ਹੈ। ਅੱਜ ਮਣੀਪੁਰ ਵਿੱਚ ਅਜਿਹੀਆਂ ਜਨਜਾਤੀਆਂ ਦੇ ਲਈ ਆਂਗਣਵਾੜੀ ਕੇਂਦਰਾਂ (Anganwadi centers) ਦਾ ਨੀਂਹ ਪੱਥਰ ਰੱਖਿਆ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਕਨੈਕਟਿਵਿਟੀ ਅਤੇ ਬਿਜਲੀ ਨਾਲ ਸਬੰਧਿਤ ਵਿਕਾਸ ਕਾਰਜ ਜੀਵਨ ਨੂੰ ਸੁਗਮ ਅਤੇ ਕਾਰੋਬਾਰ  ਕਾਰਜ ਨੂੰ ਅਸਾਨ ਬਣਾਉਂਦੇ (Ease of Living and Ease of Doing Business) ਹਨ। ਆਜ਼ਾਦੀ ਦੇ ਬਾਅਦ ਤੋਂ ਲੈ ਕੇ 2014 ਤੱਕ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਦੇ ਲਈ ਕੀਤੇ ਗਏ ਕਾਰਜਾਂ ਦੀ ਤੁਲਨਾ 2014 ਦੇ ਬਾਅਦ ਨਾਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੱਤ ਦਹਾਕਿਆਂ ਵਿੱਚ 10,000 ਕਿਲੋਮੀਟਰ ਦੀ ਤੁਲਨਾ ਵਿੱਚ ਪਿਛਲੇ 10 ਵਰ੍ਹਿਆਂ ਵਿੱਚ, 6,000 ਕਿਲੋਮੀਟਰ ਰਾਜਮਾਰਗ ਬਣਾਇਆ ਗਿਆ ਅਤੇ 2000 ਕਿਲੋਮੀਟਰ ਰੇਲ ਲਾਇਨਾਂ ਵਿਛਾਈਆਂ ਗਈਆਂ। ਬਿਜਲੀ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਦਿਬਾਂਗ ਮਲਟੀਪਰਪਜ਼ ਹਾਇਡ੍ਰੋਪਾਵਰ ਪ੍ਰੋਜੈਕਟ(Dibang Multipurpose Hydropower Project) ਅਤੇ ਤ੍ਰਿਪੁਰਾ ਵਿੱਚ ਸੌਰ ਊਰਜਾ ਪ੍ਰੋਜੈਕਟ (Solar Power project) ‘ਤੇ ਸ਼ੁਰੂ ਹੋ ਰਹੇ ਕੰਮ ਦਾ ਉਲੇਖ ਕੀਤਾ। ਉੱਤਰ-ਪੂਰਬ ਨੂੰ ਸਭ ਤੋਂ ਉੱਚੇ ਪੁਲ਼ ਅਤੇ ਸਭ ਤੋਂ ਉੱਚੇ ਡੈਮ ਦੇ ਸਮਰਪਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਦਿਬਾਂਗ ਡੈਮ(Dibang dam) ਭਾਰਤ ਦਾ ਸਭ ਤੋਂ ਉੱਚਾ ਡੈਮ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਅੱਜ ਦੇ ਆਪਣੇ ਕਾਰਜਕ੍ਰਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਅਰੁਣਾਚਲ ਪ੍ਰਦੇਸ਼, ਅਸਾਮ, ਪੱਛਮ ਬੰਗਾਲ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਭੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਭਾਰਤੀ ਉਨ੍ਹਾਂ ਦਾ ਪਰਿਵਾਰ ਹੈ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਉਹ ਤਦ ਤੱਕ ਚੈਨ ਨਾਲ ਨਹੀਂ ਬੈਠਣਗੇ ਜਦੋਂ ਤੱਕ ਲੋਕਾਂ ਦੀਆਂ ਪੱਕਾ ਘਰ, ਮੁਫ਼ਤ ਰਾਸ਼ਨ, ਸਵੱਛ ਪੇਅਜਲ, ਬਿਜਲੀ, ਟਾਇਲਟਸ, ਗੈਸ ਕਨੈਕਸ਼ਨ, ਮੁਫ਼ਤ ਇਲਾਜ ਅਤੇ ਇੰਟਰਨੈੱਟ ਕਨੈਕਸ਼ਨ (pucca house, free raton, clean drinking water, electricity, toilets, gas connection, free treatment and internet connection)ਜਿਹੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਹੋ ਜਾਂਦੀਆ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੇ ਸੁਪਨੇ ਹੀ ਮੇਰੇ ਸੰਕਲਪ ਹਨ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਪੂਰੇ ਉੱਤਰ-ਪੂਰਬ ਖੇਤਰ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਦੀ ਬੇਨਤੀ ‘ਤੇ ਭੀੜ ਨੇ ਵਿਕਾਸ ਦੀ ਖੁਸ਼ੀ ਮਨਾਉਣ ਦੇ ਲਈ ਆਪਣੇ ਮੋਬਾਈਲ ਫੋਨਾਂ ਦੀਆਂ ਫਲੈਸ਼ਲਾਇਟਾਂ ਜਗਾ ਲਈਆਂ। ਇਸ ‘ਤੇ ਉਨ੍ਹਾਂ ਨੇ ਅੰਤ ਵਿੱਚ ਕਿਹਾ, “ਇਹ ਨਜ਼ਾਰਾ (spectacle) ਰਾਸ਼ਟਰ ਨੂੰ ਤਾਕਤ ਦੇਵੇਗਾ।”

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ, ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ, (ਰਿਟਾਇਰਡ) ਲੈਫਟੀਨੈਂਟ ਜਨਰਲ ਕੈਵਲਯ ਤ੍ਰਿਵਿਕ੍ਰਮ ਪਰਨਾਇਕ(Governor of Arunachal Pradesh, (Retd) Lieutenant General Kaiwalya Trivikram Parnaik) ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਪੇਮਾ ਖਾਂਡੂ ਉਪਸਥਿਤ ਸਨ।

ਪਿਛੋਕੜ

ਉੱਤਰ-ਪੂਰਬ ਦੀ ਪ੍ਰਗਤੀ ਅਤੇ ਵਿਕਾਸ ਦੇ ਲਈ ਪ੍ਰਧਾਨ ਮੰਤਰੀ ਦੀ ਸੋਚ ਨੂੰ ਅੱਜ ਮਜ਼ਬੂਤੀ ਮਿਲੀ ਕਿਉਂਕਿ ਅਰੁਣਾਚਲ ਪ੍ਰਦੇਸ਼ ਦੇ ਈਟਨਾਗਰ ਵਿੱਚ ‘ਵਿਕਸਿਤ ਭਾਰਤ-ਵਿਕਸਿਤ ਉੱਤਰ-ਪੂਰਬ’ ਪ੍ਰੋਗਰਾਮ (‘Viksit Bharat Viksit North East’ programme’) ਦੇ ਤਹਿਤ ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਰੇਲ, ਸੜਕ, ਸਿਹਤ, ਆਵਾਸ, ਸਿੱਖਿਆ, ਬਾਰਡਰ ਇਨਫ੍ਰਾਸਟ੍ਰਕਚਰ, ਆਈਟੀ, ਬਿਜਲੀ, ਤੇਲ ਅਤੇ ਗੈਸ (rail, road, health, housing, education, border infrastructure, IT, Power, Oil and Gas) ਆਦਿ ਜਿਹੇ ਖੇਤਰਾਂ ਨਾਲ ਸਬੰਧਿਤ ਕਈ ਵਿਕਾਸ ਪਹਿਲਾਂ ਸ਼ੁਰੂ ਕੀਤੀਆਂ ਗਈਆਂ।

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਦੇ ਲਈ ਨਵੀਂ ਉਦਯੋਗਿਕ ਵਿਕਾਸ ਯੋਜਨਾ ਉੱਨਤੀ (ਉੱਤਰ ਪੂਰਬ ਪਰਿਵਰਤਨਕਾਰੀ ਉਦਯੋਗੀਕਰਣ ਯੋਜਨਾ)( UNNATI-Uttar Poorva Transformative Industrialization Scheme) ਦੀ ਸ਼ੁਰੂਆਤ ਕੀਤੀ। ਇਹ ਯੋਜਨਾ ਉੱਤਰ-ਪੂਰਬ ਵਿੱਚ ਉਦਯੋਗਿਕ ਈਕੋਸਿਸਟਮ ਨੂੰ ਮਜ਼ਬੂਤ ਕਰੇਗੀ, ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰੇਗੀ, ਨਵੀਆਂ ਮੈਨੂਫੈਕਚਰਿੰਗ ਅਤੇ ਸੇਵਾ ਇਕਾਈਆਂ ਨੂੰ ਸਥਾਪਿਤ ਕਰਨ ਵਿੱਚ ਮਦਦ ਕਰੇਗੀ ਅਤੇ ਉੱਤਰ-ਪੂਰਬ ਦੇ ਰਾਜਾਂ ਵਿੱਚ ਰੋਜ਼ਗਾਰ ਨੂੰ ਹੁਲਾਰਾ ਦੇਵੇਗੀ। 10,000 ਕਰੋੜ ਰੁਪਏ ਦੀ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਫੰਡ ਮੁਹੱਈਆ ਕਰਾਵੇਗੀ ਅਤੇ ਇਸ ਵਿੱਚ ਉੱਤਰ-ਪੂਰਬ ਦੇ ਸਾਰੇ 8 ਰਾਜਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਯੋਜਨਾ ਅਨੁਮੋਦਿਤ ਇਕਾਈਆਂ ਨੂੰ ਪੂੰਜੀ ਨਿਵੇਸ਼, ਵਿਆਜ ਛੂਟ ਅਤੇ ਮੈਨੂਫੈਕਚਰਿੰਗ ਤੇ ਸੇਵਾਵਾਂ ਨਾਲ ਜੁੜੇ ਪ੍ਰੋਤਸਾਹਨ ਦੇ ਲਈ ਪ੍ਰੋਤਸਾਹਨ ਪ੍ਰਦਾਨ ਕਰੇਗੀ।ਪਾਤਰ ਇਕਾਈਆਂ ਦੀ ਅਸਾਨ ਤੇ ਪਾਰਦਰਸ਼ੀ ਰਜਿਸਟ੍ਰੇਸ਼ਨ ਦੇ ਲਈ ਇੱਕ ਪੋਰਟਲ ਭੀ ਸ਼ੁਰੂ ਕੀਤਾ ਜਾ ਰਿਹਾ ਹੈ। ਉੱਨਤੀ (UNNATI) ਉਦਯੋਗਿਕ ਵਿਕਾਸ ਨੂੰ ਉਤਪ੍ਰੇਰਿਤ ਕਰਨ ਅਤੇ ਉੱਤਰ-ਪੂਰਬ ਖੇਤਰ (North East region)ਦੇ ਆਰਥਿਕ ਵਿਕਾਸ ਵਿੱਚ ਸਹਾਇਤਾ ਕਰੇਗੀ।

ਲਗਭਗ 825 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਸੇਲਾ ਸੁਰੰਗ ਪ੍ਰੋਜੈਕਟ(Sela Tunnel project) ਕਮਾਲ ਦੀ ਇੰਜੀਨੀਅਰਿੰਗ ਦੀ ਜਿਉਂਦੀ ਜਾਗਦੀ ਉਦਾਹਰਣ ਹੈ। ਇਹ ਸੁਰੰਗ ਅਰੁਣਾਚਲ ਪ੍ਰਦੇਸ਼ ਵਿੱਚ ਬਾਲੀਪਾਰਾ- ਚਾਰਿਦੁਆਰ- ਤਵਾਂਗ ਰੋਡ (Balipara - Chariduar - Tawang Road)‘ਤੇ ਸੇਲਾ  ਦੱਰੇ (Sela Pass) ਦੇ ਪਾਰ ਤਵਾਂਗ ਤੱਕ ਹਰ ਮੌਸਮ ਵਿੱਚ ਕਨੈਕਟਿਵਿਟੀ ਪ੍ਰਦਾਨ ਕਰੇਗਾ। ਇਸ ਦਾ ਨਿਰਮਾਣ ਨਵੀਂ ਆਸਟ੍ਰਿਆਈ ਟਨਲਿੰਗ ਪੱਧਤੀ(new Austrian Tunnelling Method) ਦਾ ਉਪਯੋਗ ਕਰਕੇ ਕੀਤਾ ਗਿਆ ਹੈ ਅਤੇ ਇਸ ਵਿੱਚ ਉੱਚਤਮ ਮਿਆਰਾਂ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਹ ਪ੍ਰੋਜੈਕਟ ਨਾ ਕੇਵਲ ਖੇਤਰ ਵਿੱਚ ਤੇਜ਼ ਅਤੇ ਅਧਿਕ ਕੁਸ਼ਲ ਟ੍ਰਾਂਸਪੋਰਟ ਮਾਰਗ ਪ੍ਰਦਾਨ ਕਰੇਗਾ ਬਲਕਿ ਇਹ ਦੇਸ਼ ਦੇ ਲਈ ਰਣਨੀਤਕ ਮਹੱਤਵ ਵਾਲਾ ਭੀ ਹੈ। ਸੇਲਾ ਸੁਰੰਗ(Sela Tunnel) ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਫਰਵਰੀ 2019 ਵਿੱਚ ਰੱਖਿਆ ਸੀ।

ਪ੍ਰਧਾਨ ਮੰਤਰੀ ਨੇ ਅਰੁਣਚਾਲ ਪ੍ਰਦੇਸ਼ ਵਿੱਚ 41,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੇ ਨਿਚਲੇ ਦਿਬਾਂਗ ਘਾਟੀ ਜ਼ਿਲ੍ਹੇ (Lower Dibang Valley district) ਵਿੱਚ ਦਿਬਾਂਗ ਮਲਟੀਪਰਪਜ਼ ਹਾਇਡ੍ਰੋਪਾਵਰ ਪ੍ਰੋਜੈਕਟ (Dibang Multipurpose Hydropower Project) ਦਾ ਨੀਂਹ ਪੱਥਰ ਰੱਖਿਆ। 31,875 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਨ ਵਾਲਾ ਇਹ ਦੇਸ਼ ਦਾ ਸਭ ਤੋਂ ਉੱਚਾ ਡੈਮ ਹੋਵੇਗਾ। ਇਹ ਬਿਜਲੀ ਪੈਦਾ ਕਰੇਗਾ, ਹੜ੍ਹ ਨਿਯੰਤ੍ਰਣ ਵਿੱਚ ਮਦਦ ਕਰੇਗਾ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਅਵਸਰ ਦੀ ਸਿਰਜਣਾ ਕਰੇਗਾ ਅਤੇ ਸਮਾਜਿਕ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।

ਅੱਜ ਜਿਨ੍ਹਾਂ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਉਨ੍ਹਾਂ ਵਿੱਚ ‘ਵਾਇਬ੍ਰੈਂਟ ਵਿਲੇਜ ਪ੍ਰੋਗਰਾਮ’ (‘Vibrant Village Programme’) ਦੇ ਤਹਿਤ ਕਈ ਸੜਕ, ਵਾਤਾਵਰਣ ਅਤੇ ਟੂਰਿਜ਼ਮ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਵਿੱਚ ਸਕੂਲਾਂ ਨੂੰ 50 ਗੋਲਡਨ ਜੁਬਲੀ ਸਕੂਲਾਂ (50 Golden Jubilee schools) ਵਿੱਚ ਅੱਪਗ੍ਰੇਡ ਕਰਨਾ ਸ਼ਾਮਲ ਹੈ, ਜਿਸ ਵਿੱਚ ਅਤਿਆਧੁਨਿਕ ਬੁਨਿਆਦੀ ਸੁਵਿਧਾਵਾਂ ਦੇ ਮਾਧਿਅਮ ਨਾਲ ਸਮੁੱਚੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਡੋਨਯੀ-ਪੋਲੋ ਹਵਾਈ ਅੱਡੇ (Donyi-Polo airport) ਤੋਂ ਨਾਹਰਲਾਗੁਨ(Naharlagun) ਰੇਲਵੇ ਸਟੇਸ਼ਨ ਤੱਕ ਕਨੈਕਟਿਵਿਟੀ ਪ੍ਰਦਾਨ ਕਰਨ ਦੇ ਲਈ ਡਬਲ ਲੇਨ ਸੜਕ ਬਣਾਉਣ ਦਾ ਪ੍ਰੋਜੈਕਟ ਭੀ ਅੱਜ ਸ਼ੁਰੂ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਕਈ ਸੜਕ ਪ੍ਰੋਜੈਕਟਾਂ ਸਹਿਤ ਵਿਭਿੰਨ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਦੇ ਨਾਲ ਹੀ, ਜਲ ਜੀਵਨ ਮਿਸ਼ਨ ਦੇ ਲਗਭਗ 1100 ਪ੍ਰੋਜੈਕਟ, 300 ਤੋਂ ਅਧਿਕ ਪਿੰਡਾਂ ਨੂੰ ਲਾਭ ਪਹੁੰਚਾ ਰਹੇ ਯੂਨੀਵਰਸਲ ਸਰਿਵਸ ਔਬਲਿਗੇਸ਼ਨ ਫੰਡ (ਯੂਐੱਸਓਐੱਫ) (Universal Service Obligation Fund -USOF)ਦੇ ਤਹਿਤ 170 ਦੂਰਸੰਚਾਰ ਟਾਵਰ ਲਗਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ ਅਤੇ ਗ੍ਰਾਮੀਣ ਦੋਨੋਂ) ਦੇ ਤਹਿਤ 450 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ 35,000 ਤੋਂ ਅਧਿਕ ਘਰ ਭੀ ਲਾਭਾਰਥੀਆਂ ਨੂੰ ਸੌਂਪੇ।

ਪ੍ਰਧਾਨ ਮੰਤਰੀ ਨੇ ਮਣੀਪੁਰ ਵਿੱਚ 3400 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਉਨ੍ਹਾਂ ਵਿੱਚ ਨੀਲਾਕੁਥੀ ਵਿੱਚ ਏਕਤਾ ਮਾਲ (Unity Mall at Nilakuthi) ਦਾ ਨਿਰਮਾਣ; ਮੰਤਰੀਪੁਖਰੀ ਵਿੱਚ ਮਣੀਪੁਰ ਆਈਟੀ ਐੱਸਈਜ਼ੈੱਡ ਦੇ ਪ੍ਰੋਸੈੱਸਿੰਗ ਖੇਤਰ (Processing Zone of Manipur IT SEZ at Mantripukhri) ਦੇ ਬੁਨਿਆਦੀ ਢਾਂਚੇ ਦਾ ਵਿਕਾਸ; ਵਿਸ਼ੇਸ਼ ਮਨੋਰੋਗ ਦੇਖਭਾਲ਼ ਪ੍ਰਦਾਨ ਕਰਨ ਦੇ ਲਈ ਲੈਂਪਝੇਲਪਤ (Lampjhelpat) ਵਿੱਚ 60 ਬੈੱਡਾਂ ਵਾਲੇ ਹਸਪਤਾਲ ਦਾ ਨਿਰਮਾਣ ; ਅਤੇ ਮਣੀਪੁਰ ਟੈਕਨੀਕਲ ਯੂਨੀਵਰਸਿਟੀ, ਇੰਫਾਲ ਪੱਛਮ ਜ਼ਿਲ੍ਹੇ ਦੇ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਹੋਰ ਪ੍ਰੋਜੈਕਟਾਂ ਦੇ ਇਲਾਵਾ ਮਣੀਪੁਰ ਵਿੱਚ ਵਿਭਿੰਨ ਸੜਕ ਪ੍ਰੋਜੈਕਟਾਂ ਅਤੇ ਕਈ ਜਲ ਸਪਲਾਈ ਯੋਜਨਾਵਾਂ ਦਾ ਭੀ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਨਾਗਾਲੈਂਡ ਵਿੱਚ 1700 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਉਨ੍ਹਾਂ ਵਿੱਚ ਕਈ ਸੜਕ ਪ੍ਰੋਜੈਕਟ; ਚੁਮੌਕੇਦਿਮਾ ਜ਼ਿਲ੍ਹੇ ਵਿੱਚ ਏਕਤਾ ਮਾਲ(Unity Mall in District Chumoukedima) ਦਾ ਨਿਰਮਾਣ; ਅਤੇ ਦੀਮਾਪੁਰ ਦੇ ਨਾਗਾਰਜਨ ਵਿੱਚ 132ਕੇਵੀ ਸਬ-ਸਟੇਸ਼ਨ ਦੀ ਸਮਰੱਥਾ ਪਰਿਵਰਤਨ ਦੀ ਅੱਪਗ੍ਰੇਡੇਸ਼ਨ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਚੇਂਡਾਂਗ ਸੈਡਲ ਤੋਂ ਨੋਕਲਾਕ (ਫੇਜ਼-1)( Chendang Saddle to Noklak (Phase-1)) ਤੱਕ ਸੜਕ ਦੀ ਅੱਪਗ੍ਰੇਡੇਸ਼ਨ ਅਤੇ ਕੋਹਿਮਾ-ਜੇਸਾਮੀ ਰੋਡ (Kohima-Jessami Road) ਸਹਿਤ ਕਈ ਹੋਰ ਸੜਕ ਪ੍ਰੋਜੈਕਟਾਂ ਦਾ ਭੀ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਮੇਘਾਲਿਆ ਵਿੱਚ 290 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ਤੁਰਾ ਵਿੱਚ ਆਈਟੀ ਪਾਰਕ (IT Park at Tura) ਦਾ ਨਿਰਮਾਣ; ਅਤੇ ਨਿਊ ਸ਼ਿਲੌਂਗ ਟਾਊਨਸ਼ਿਪ ਵਿੱਚ ਨਵੇਂ ਚਾਰ-ਲੇਨ ਸੜਕ ਦਾ ਨਿਰਮਾਣ ਅਤੇ ਮੌਜੂਦਾ ਦੋ-ਲੇਨ ਨੂੰ ਚਾਰ-ਲੇਨ ਵਿੱਚ ਬਦਲਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਉੱਪਰੀ ਸ਼ਿਲੌਂਗ (Upper Shillong) ਵਿੱਚ ਕਿਸਾਨ ਹੋਸਟਲ-ਕਮ-ਟ੍ਰੇਨਿੰਗ ਸੈਂਟਰ(Farmers Hostel-cum-Training Centre) ਦਾ ਭੀ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਸਿੱਕਿਮ ਵਿੱਚ 450 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਉਨ੍ਹਾਂ ਵਿੱਚ ਰੰਗਪੋ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ (re-development of Rangpo Railway Station) ਅਤੇ ਕਈ ਸੜਕ ਪ੍ਰੋਜੈਕਟ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਸਿੱਕਿਮ ਵਿੱਚ ਥਾਰਪੁ ਅਤੇ ਦਰਮਦੀਨ (Tharpu and Daramdin) ਨੂੰ ਜੋੜਨ ਵਾਲੀ ਨਵੀਂ ਸੜਕ ਦਾ ਭੀ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਤ੍ਰਿਪੁਰਾ ਵਿੱਚ 8,500 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਉਨ੍ਹਾਂ ਵਿੱਚ ਅਗਰਤਲਾ ਪੱਛਮੀ ਬਾਈਪਾਸ (Agartala Western Bypass) ਦਾ ਨਿਰਮਾਣ ਅਤੇ ਰਾਜ ਭਰ ਵਿੱਚ ਕਈ ਸੜਕ ਪ੍ਰੋਜੈਕਟ; ਸੇਕੇਰਕੋਟੇ (Sekerkote)ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਨਵਾਂ ਡਿਪੂ ਬਣਾਉਣਾ; ਅਤੇ ਨਸ਼ੀਲੀ ਦਵਾਈਆਂ ਦੇ ਆਦੀ ਲੋਕਾਂ ਦੇ ਲਈ ਏਕੀਕ੍ਰਿਤ ਪੁਨਰਵਾਸ ਕੇਂਦਰ (Integrated Rehabilitation Centre for drug Addicted Persons) ਦਾ ਨਿਰਮਾਣ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਰਾਜ ਵਿੱਚ ਵਿਭਿੰਨ ਸੜਕ ਪ੍ਰੋਜੈਕਟਾਂ; 1.46 ਲੱਖ ਗ੍ਰਾਮੀਣ ਘਰਾਂ ਤੱਕ ਪੇਅਜਲ ਪਹੁੰਚਾਉਣ ਦੇ ਪ੍ਰੋਜੈਕਟ; ਅਤੇ ਲਗਭਗ 230 ਕਰੋੜ ਰੁਪਏ ਦੀ ਲਾਗਤ ਨਾਲ ਦੱਖਣ ਤ੍ਰਿਪੁਰਾ ਜ਼ਿਲ੍ਹੇ ਦੇ ਸਬਰੂਮ ਵਿੱਚ ਭੂਮੀ ਬੰਦਰਗਾਹ (Land Port at Sabroom) ਦਾ ਨਿਰਮਾਣ ਪ੍ਰੋਜੈਕਟ ਦਾ ਉਦਘਾਟਨ ਕੀਤਾ।

ਨਵ ਵਿਕਸਿਤ ਸਬਰੂਮ ਭੂਮੀ ਬੰਦਰਗਾਹ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਅੰਤਰਰਾਸ਼ਟਰੀ ਸੀਮਾ ‘ਤੇ ਸਥਿਤ ਹੈ। ਇਸ ਭੂਮੀ ਬੰਦਰਗਾਹ ‘ਤੇ ਯਾਤਰੀ ਟਰਮੀਨਲ ਭਵਨ, ਕਾਰਗੋ ਪ੍ਰਸ਼ਾਸਨਿਕ ਭਵਨ, ਗੋਦਾਮ, ਫਾਇਰ ਸਟੇਸ਼ਨ ਭਵਨ, ਇਲੈਕਟ੍ਰੀਕਲ ਸਬਸਟੇਸ਼ਨ, ਪੰਪ ਹਾਊਸ (Passenger Terminal Building, Cargo Administrative Building, Warehouse, fire station building, electrical substation, pump house) ਆਦਿ ਜਿਹੀਆਂ ਸੁਵਿਧਾਵਾਂ ਮਿਲਣਗੀਆਂ। ਇਹ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਯਾਤਰੀਆਂ ਅਤੇ ਕਾਰਗੋ ਦੀ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰੇਗਾ ਕਿਉਂਕਿ ਨਵੀਂ ਬੰਦਰਗਾਹ ਦੇ ਜ਼ਰੀਏ ਕੋਈ ਭੀ ਸਿੱਧੇ ਬੰਗਲਾਦੇਸ਼ ਦੀ ਚਟਗਾਂਵ ਬੰਦਰਗਾਹ (Chittagong port of Bangladesh) ‘ਤੇ ਜਾ ਸਕਦਾ ਹੈ ਜੋ 75 ਕਿਲੋਮੀਟਰ ਦੂਰ ਹੈ, ਜਦਕਿ ਪੱਛਮ ਬੰਗਾਲ ਵਿੱਚ ਕੋਲਕਾਤਾ/ਹਲਦੀਆ ਬੰਦਰਗਾਹ (Kolkata/Haldia Port) ਲਗਭਗ 1700 ਕਿਲੋਮੀਟਰ ਦੂਰ ਹੈ। ਪ੍ਰਧਾਨ ਮੰਤਰੀ ਨੇ ਮਾਰਚ 2021 ਵਿੱਚ ਸਬਰੂਮ ਭੂਮੀ ਬੰਦਰਗਾਹ (Sabroom Land Port) ਦਾ ਨੀਂਹ ਪੱਥਰ ਰੱਖਿਆ ਸੀ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”