Inaugurates, dedicates to nation and lays foundation stone for multiple development projects worth over Rs 34,400 crore in Chhattisgarh
Projects cater to important sectors like Roads, Railways, Coal, Power and Solar Energy
Dedicates NTPC’s Lara Super Thermal Power Project Stage-I to the Nation and lays foundation Stone of NTPC’s Lara Super Thermal Power Project Stage-II
“Development of Chhattisgarh and welfare of the people is the priority of the double engine government”
“Viksit Chhattisgarh will be built by empowerment of the poor, farmers, youth and Nari Shakti”
“Government is striving to cut down the electricity bills of consumers to zero”
“For Modi, you are his family and your dreams are his resolutions”
“When India becomes the third largest economic power in the world in the next 5 years, Chhattisgarh will also reach new heights of development”
“When corruption comes to an end, development starts and creates many employment opportunities”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਵਿਕਸਿਤ ਭਾਰਤ ਵਿਕਸਿਤ ਛੱਤੀਸਗੜ੍ਹ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 34,400 ਕਰੋੜ ਰੁਪਏ ਤੋਂ ਵੀ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਸੜਕ, ਰੇਲਵੇ, ਕੋਲਾ, ਬਿਜਲੀ ਅਤੇ ਸੌਰ ਊਰਜਾ ਸਹਿਤ  ਕਈ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ। 

ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਸਾਰੇ ਵਿਧਾਨ ਸਭਾ ਖੇਤਰਾਂ ਵੱਲੋਂ ਇਸ ਪ੍ਰੋਗਰਾਮ ਨਾਲ ਜੁੜੇ ਲੱਖਾਂ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵਿਸ਼ੇਸ਼ ਜੋਰ ਦਿੱਤਾ ਕਿ ਨੌਜਵਾਨਾਂ, ਮਹਿਲਾਵਾਂ, ਗ਼ਰੀਬਾਂ ਅਤੇ ਕਿਸਾਨਾਂ ਦੇ ਸਸ਼ਕਤੀਕਰਣ ਨਾਲ ਵਿਕਸਿਤ ਛੱਤੀਸਗੜ੍ਹ ਦਾ ਨਿਰਮਾਣ ਹੋਵੇਗਾ ਅਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਵਿਕਸਿਤ ਛੱਤੀਸਗੜ੍ਹਦੀ ਨੀਂਹ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਾਂ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਉਹ ਛੱਤੀਸਗੜ੍ਹ ਦੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰਨਗੇ। 

ਪ੍ਰਧਾਨ ਮੰਤਰੀ ਨੇ ਅੱਜ ਐੱਨਟੀਪੀਸੀ ਦੇ ਸੁਪਰ ਥਰਮਲ ਪਾਵਰ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ 1600 ਮੈਗਾਵਾਟ ਸਮਰੱਥਾ ਵਾਲੀ ਇਸ ਸਟੇਜ-II ਦਾ ਨੀਂਹ ਪੱਥਰ ਰੱਖਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਨਾਗਰਿਕਾਂ ਨੂੰ ਘੱਟ ਖਰਚ ਵਿੱਚ ਬਿਜਲੀ ਮੁੱਹਈਆ ਕਰਵਾਈ ਜਾਏਗੀ। ਉਨ੍ਹਾਂ ਨੇ ਛੱਤੀਸਗੜ੍ਹ ਨੂੰ ਸੌਰ ਊਰਜਾ ਦਾ ਕੇਂਦਰ ਬਣਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ‘ਤੇ ਚਾਨਣਾਂ ਪਾਇਆ ਅਤੇ ਰਾਜਨੰਦਗਾਓਂ ਅਤੇ ਭਿਲਾਈ ਵਿੱਚ ਸੋਲਰ ਪਾਵਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਉਲੇਖ ਕੀਤਾ, ਜੋ ਇੱਥੋਂ ਤੱਕ ਕਿ ਰਾਤ ਦੇ ਸਮੇਂ ਵੀ ਆਸ-ਪਾਸ ਦੇ ਖੇਤਰਾਂ ਵਿੱਚ ਬਿਜਲੀ ਦੀ ਸਪਲਾਈ ਕਰਨ ਦੀ ਸਮਰੱਥਾ ਰੱਖਦੇ ਹਨ। 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ, ਜਿਸ ਵਿੱਚ ਮੌਜੂਦਾ ਸਮੇਂ ਦੇਸ਼ ਭਰ ਵਿੱਚ 1 ਕਰੋੜ ਘਰ ਸ਼ਾਮਲ ਹਨ, ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ‘ਸਰਕਾਰ ਉਪਭੋਗਤਾਵਾਂ ਦੇ ਬਿਜਲੀ ਬਿਲ ਨੂੰ ਜ਼ੀਰੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’ ਉਨ੍ਹਾਂ ਦੱਸਿਆ ਕਿ ਸਰਕਾਰ ਘਰਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਲਈ ਸਿੱਧੇ ਬੈਂਕ ਖਾਤਿਆਂ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ, ਜਿਸ ਦੇ ਤਹਿਤ 300 ਯੂਨਿਟ ਬਿਜਲੀ ਮੁਫ਼ਤ ਕੀਤੀ ਜਾਏਗੀ ਅਤੇ ਪੈਦਾ ਹੋਈ ਵਾਧੂ ਬਿਜਲੀ ਸਰਕਾਰ ਦੁਆਰਾ ਮੁੜ ਖਰੀਦੀ ਜਾਏਗੀ, ਜਿਸ ਨਾਲ ਨਾਗਰਿਕਾਂ ਨੂੰ ਹਜ਼ਾਰਾਂ ਰੁਪਏ  ਦੀ ਵਾਧੂ ਆਮਦਨੀ ਹੋਵੇਗੀ। ਉਨ੍ਹਾਂ ਨੇ ਬੰਜ਼ਰ ਖੇਤੀ ਜ਼ਮੀਨ ‘ਤੇ ਛੋਟੇ ਪੈਮਾਨੇ ‘ਤੇ ਸੋਲਰ ਪਲਾਂਟ ਲਗਾਉਣ ਵਿੱਚ ਕਿਸਾਨਾਂ ਦੀ ਮਦਦ ਕਰਕੇ ਅੰਨਦਾਤਾ ਨੂੰ ਊਰਜਾਦਾਤਾ ਵਿੱਚ ਬਦਲਣ ‘ਤੇ ਸਰਕਾਰ ਦੇ ਵਿਸ਼ੇਸ਼ ਜ਼ੋਰ ਦਾ ਵੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ  ਵਿੱਚ ਡਬਲ ਇੰਜਣ ਸਰਕਾਰ ਦੁਆਰਾ ਗਾਰੰਟੀ ਪੂਰਾ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਰਾਜ ਦੇ ਲੱਖਾਂ ਕਿਸਾਨਾਂ ਨੂੰ ਦੋ ਵਰ੍ਹੇ ਤੋਂ ਪੈਂਡਿੰਗ ਬੋਨਸ ਮਿਲ ਚੁਕਿਆ ਹੈ। ਡਬਲ ਇੰਜਣ ਸਰਕਾਰ ਨੇ ਤੇਂਦੁਪੱਤਾ ਸੰਗ੍ਰਾਹਕਾਂ (Tendu leaves collectors) ਦੇ ਭੱਤੇ ਵਧਾਉਣ ਦੀ ਇਲੈਕਸ਼ਨ ਗਾਰੰਟੀ ਵੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀਐੱਮ ਆਵਾਸ ਅਤੇ ਹਰ ਘਰ ਨਲ ਤੋਂ ਜਲ ਜਿਹੀਆਂ ਯੋਜਨਾਵਾਂ ਨੇ ਨਵੀਂ ਰਫ਼ਤਾਰ ਫੜ ਲਈ ਹੈ। ਵੱਖ-ਵੱਖ ਪ੍ਰੀਖਿਆਵਾਂ ਵਿੱਚ ਹੋਈ ਅਨਿਯਮਿਤਤਾਵਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਨੇ ਮਹਤਾਰੀ ਵੰਦਨ ਯੋਜਨਾ ਲਈ ਰਾਜ ਦੀਆਂ ਮਹਿਲਾਵਾਂ ਨੂੰ ਵਧਾਈ ਦਿੱਤੀ। 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਮਿਹਨਤੀ ਕਿਸਾਨ, ਪ੍ਰਤਿਭਾਸ਼ਾਲੀ ਯੁਵਾ ਅਤੇ ਕੁਦਰਤੀ ਖਜ਼ਾਨਾ ਹੈ, ਯਾਨੀ ਉਹ ਸਭ ਕੁਝ ਹੈ ਜੋ ‘ਵਿਕਸਿਤ’ ਹੋਣ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਸ ਰਾਜ ਵਿੱਚ ਘੱਟ ਤਰੱਕੀ ਹੋਣ ਲਈ ਪਿਛਲੀਆਂ ਸਰਕਾਰਾਂ ਦੀ ਅਦੂਰਦਰਸ਼ੀ ਅਤੇ ਸੁਆਰਥੀ ਵੰਸ਼ਵਾਦੀ (ਭਾਈ-ਭਤੀਜਾਵਾਦ) ਰਾਜਨੀਤੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ,‘ਮੋਦੀ ਲਈ ਤੁਸੀਂ ਹੀ ਉਨ੍ਹਾਂ ਦਾ ਪਰਿਵਾਰ ਹੋ ਅਤੇ ਤੁਹਾਡੇ ਸੁਪਨੇ ਉਨ੍ਹਾਂ ਦਾ ਸੰਕਲਪ ਹਨ। ਇਸ ਲਈ ਮੈਂ ਅੱਜ ਵਿਕਸਿਤ ਭਾਰਤ ਅਤੇ ਵਿਕਸਿਤ ਛੱਤੀਸਗੜ੍ਹ ਦੀ ਗੱਲ ਕਰ ਰਿਹਾ ਹਾਂ।’ ਉਨ੍ਹਾਂ ਇਹ ਵੀ ਕਿਹਾ ਕਿ ‘140 ਕਰੋੜ ਭਾਰਤੀਆਂ ਵਿੱਚੋਂ ਹਰੇਕ ਨੂੰ ਇਸ ਸੇਵਕ ਨੇ ਆਪਣੀ ਪ੍ਰਤੀਬੱਧਤਾ ਅਤੇ ਸਖ਼ਤ ਮਿਹਨਤ ਦੀ ਗਾਰੰਟੀ ਦਿੱਤੀ ਹੈ।’

ਅਤੇ ਉਨ੍ਹਾਂ ਨੇ ਦੁਨੀਆ ਵਿੱਚ ਭਾਰਤ ਦੇ ਅਕਸ ਬਾਰੇ ਹਰੇਕ ਭਾਰਤੀ ਨੂੰ ਮਾਣ ਕਰਨ ਦੀ ਆਪਣੀ 2014 ਦੀ ਗਾਰੰਟੀ ਨੂੰ ਯਾਦ ਕੀਤਾ। ਇਸੇ ਤਰ੍ਹਾਂ ਗ਼ਰੀਬ ਜਨਤਾ ਦਾ ਪੈਸਾ ਲੁੱਟਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੈਸੇ ਦਾ ਇਸਤੇਮਾਲ ਗ਼ਰੀਬਾਂ ਦੀ ਭਲਾਈ ਦੀ ਯੋਜਨਾ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਗ਼ਰੀਬਾਂ ਲਈ ਮੁਫ਼ਤ ਰਾਸ਼ਨ, ਮੁਫ਼ਤ ਇਲਾਜ, ਸਸਤੀਆਂ ਦਵਾਈਆਂ, ਆਵਾਸ, ਪਾਇਪ ਰਾਹੀਂ ਪਾਣੀ, ਗੈਸ ਕਨੈਕਸ਼ਨ ਅਤੇ ਪਖਾਨਿਆਂ ਦਾ ਵੀ ਜ਼ਿਕਰ ਕੀਤਾ। ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਮੋਦੀ ਦੀ ਗਾਰੰਟੀ ਵਾਲੀ ਗੱਡੀ ਪਿੰਡ-ਪਿੰਡ ਤੱਕ ਗਈ।

 

ਪ੍ਰਧਾਨ ਮੰਤਰੀ ਨੇ 10 ਵਰ੍ਹੇ ਪਹਿਲਾਂ ਐਲਾਨੀ ਗਈ ਮੋਦੀ ਕੀ ਗਾਰੰਟੀ ਦੀ ਯਾਦ ਦਵਾਉਂਦੇ ਹੋਏ ਸਾਡੇ ਪੂਰਵਜਾਂ ਦੇ ਸੁਪਨਿਆਂ ਅਤੇ ਅਕਾਂਖਿਆਵਾਂ ਦਾ ਭਾਰਤ ਬਣਾਉਣ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਅੱਜ ਅਜਿਹਾ ਵਿਕਸਿਤ ਭਾਰਤ ਉੱਭਰ ਰਿਹਾ ਹੈ। ਉਨ੍ਹਾਂ ਨੇ ਡਿਜੀਟਲ ਇੰਡੀਆ ਪਹਿਲ ਬਾਰੇ ਚਰਚਾ ਕੀਤੀ ਅਤੇ ਰੀਅਲ ਟਾਈਮ ਪੇਮੈਂਟ, ਬੈਂਕਿਗ ਸਿਸਟਮ ਅਤੇ  ਪ੍ਰਾਪਤ ਭੁਗਤਾਨ ਲਈ ਸੂਚਨਾਵਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ ਅੱਜ ਇੱਕ ਵਾਸਤਵਿਕਤਾ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਵਰਤਮਾਨ ਸਰਕਾਰ ਨੇ ਡਾਇਰੈਕਟ ਬੈਨਿਫਿਟ ਟ੍ਰਾਂਸਫਰ ਦੇ ਮਾਧਿਅਮ ਨਾਲ ਦੇਸ਼ ਦੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ 34 ਕਰੋੜ ਰੁਪਏ ਤੋਂ ਵੱਧ ਟ੍ਰਾਂਸਫਰ ਕੀਤੇ ਹਨ, ਮੁਦਰਾ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਲਈ 28 ਲੱਖ ਕਰੋੜ ਰੁਪਏ, ਪੀਐੱਮ ਕਿਸਾਨ ਸੰਮਾਨ ਨਿਧੀ ਤਹਿਤ 2.75 ਲੱਖ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਨੇ ਪਾਰਦਰਸ਼ਿਤਾ ਦੀ ਘਾਟ ਕਾਰਨ ਪਿਛਲੀਆਂ ਸਰਕਾਰਾਂ ਦੇ ਦੌਰਾਨ ਪੈਸਾ ਟ੍ਰਾਂਸਫਰ ਵਿੱਚ ਹੋਣ ਵਾਲੇ ਰਿਸਾਅ ਵੱਲ ਵੀ ਇਸ਼ਾਰਾ ਕੀਤਾ। ਪ੍ਰਧਾਨ ਮੰਤਰੀ ਨੇ ਚੰਗੇ ਸ਼ਾਸਨ ਦੇ ਸਿੱਟੇ ਵਜੋਂ ਸਿਹਤ ਸੁਵਿਧਾਵਾਂ ਅਤੇ ਸਿੱਖਿਆ ਦੇ ਬੁਨਿਆਦਾ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਨਵੀਆਂ ਸੜਕਾਂ ਅਤੇ ਰੇਲਵੇ ਲਾਇਨਾਂ ਦੇ ਨਿਰਮਾਣ ‘ਤੇ ਵੀ ਚਾਨਣਾਂ ਪਾਉਂਦੇ ਹੋਏ ਕਿਹਾ, ‘ਜਦੋਂ ਭ੍ਰਿਸ਼ਟਾਚਾਰ ਖਤਮ ਹੁੰਦਾ ਹੈ, ਤਾਂ ਵਿਕਾਸ ਸ਼ੁਰੂ ਹੁੰਦਾ ਹੈ ਅਤੇ ਰੋਜ਼ਗਾਰ ਦੇ ਅਨੇਕਾਂ ਅਵਸਰ ਪੈਦਾ ਹੁੰਦੇ ਹਨ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਕਾਰਜਾਂ ਨਾਲ ਵਿਕਸਿਤ ਛੱਤੀਸਗੜ੍ਹ ਦਾ ਨਿਰਮਾਣ ਹੋਵੇਗਾ ਅਤੇ ਅਗਲੇ 5 ਵਰ੍ਹਿਆਂ ਵਿੱਚ ਜਦੋਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਰੂਪ ਵਿੱਚ ਉੱਭਰੇਗਾ, ਤਾਂ ਛੱਤੀਸਗੜ੍ਹ ਵੀ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚੇਗਾ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਖਾਸ ਕਰਕੇ ਪਹਿਲੀ ਵਾਰ ਦੇ ਵੋਟਰਾਂ ਅਤੇ ਸਕੂਲ ਤੇ ਕਾਲਜ ਵਿੱਚ ਪੜ੍ਹਨ ਵਾਲੇ ਨੌਜਵਾਨਾਂ ਲਈ ਇਹ ਇੱਕ ਵੱਡਾ ਮੌਕਾ ਹੈ। ਵਿਕਸਿਤ ਛੱਤੀਸਗੜ੍ਹ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ।”

ਪਿਛੋਕੜ ਪ੍ਰਧਾਨ ਮੰਤਰੀ ਨੇ ਐੱਨਟੀਪੀਸੀ ਦੇ ਲਾਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ, ਸਟੇਜ-I (2 x2800 ਮੈਗਾਵਾਟ) ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਐੱਨਟੀਪੀਸੀ ਦੇ ਲਾਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਸਟੇਜ-II (2 x2800 ਮੈਗਾਵਾਟ) ਦਾ ਨੀਂਹ ਪੱਥਰ ਰੱਖਿਆ। ਜਦਕਿ ਸਟੇਸ਼ਨ ਦਾ ਸਟੇਜ-I ਕਰੀਬ 15,800 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ, ਪ੍ਰੋਜੈਕਟ ਦੇ ਸਟੇਜ-II ਦਾ ਨਿਰਮਾਣ ਸਟੇਜ-I ਪਰਿਸਰ ਦੀ ਉਪਲਬਧ ਜ਼ਮੀਨ ‘ਤੇ ਕੀਤਾ ਜਾਏਗਾ, ਇਸ ਤਰ੍ਹਾਂ ਵਿਸਤਾਰ ਲਈ ਵਾਧੂ ਜ਼ਮੀਨ ਦੀ ਜ਼ਰੂਰਤ ਨਹੀਂ ਹੋਵੇਗੀ, ਅਤੇ ਇਸ ਵਿੱਚ 15,530 ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਅਤਿਅਧਿਕ ਕੁਸ਼ਲ ਸੁਪਰ ਕ੍ਰਿਟੀਕਲ ਤਕਨੀਕ (ਸਟੇਜ- I ਲਈ) ਅਤੇ ਅਲਟ੍ਰਾ ਸੁਪਰ ਕ੍ਰਿਟੀਕਲ ਤਕਨੀਕ (ਸਟੇਜ-II ਲਈ) ਨਾਲ ਲੈਸ, ਇਹ ਪ੍ਰੋਜੈਕਟ ਘੱਟ ਮਾਤਰਾ ਵਿੱਚ ਵਿਸ਼ੇਸ਼ ਕੋਲੇ ਦੀ ਖਪਤ ਅਤੇ ਕਾਰਬਨ ਡਾਈਆਕਸਾਈਡ ਨਿਕਾਸੀ ਸੁਨਿਸ਼ਚਿਤ ਕਰੇਗਾ। ਜਦਕਿ ਸਟੇਜ-I ਅਤੇ ਸਟੇਜ-II ਦੋਨਾਂ ਨਾਲ 50 ਫੀਸਦੀ ਬਿਜਲੀ ਛੱਤੀਸਗੜ੍ਹ ਰਾਜ ਨੂੰ ਐਲੋਕੇਟ ਕੀਤੀ ਜਾਂਦੀ ਹੈ, ਇਹ ਪ੍ਰੋਜੈਕਟ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੋਆ, ਦਮਨ ਅਤੇ ਦਿਉ, ਦਾਦਰਾ ਅਤੇ ਨਾਗਰ ਹਵੇਲੀ ਸਮੇਤ ਹੋਰ ਅਜਿਹੇ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਿਜਲੀ ਪਰਿਦ੍ਰਿਸ਼ ਵਿੱਚ ਸੁਧਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। 

 

ਪ੍ਰਧਾਨ ਮੰਤਰੀ ਨੇ ਸਾਊਥ ਈਸਟਰਨ ਕੋਲਫੀਲਡਸ ਲਿਮਟਿਡ ਦੇ ਤਿੰਨ ਪ੍ਰਮੁੱਖ ਫਸਟ ਮਾਇਲ ਕਨੈਕਟੀਵਿਟੀ (ਐੱਫਐੱਮਸੀ) ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਦੀ ਕੁੱਲ ਲਾਗਤ 600 ਕਰੋੜ ਰੁਪਏ ਤੋਂ ਵੱਧ ਹੈ।ਉਹ ਕੋਲੇ ਦੀ ਤੇਜ਼, ਵਾਤਾਵਰਣ-ਅਨੁਕੂਲ ਅਤੇ ਕੁਸ਼ਲ ਮਸ਼ੀਨੀਕ੍ਰਿਤ ਨਿਕਾਸੀ ਵਿੱਚ ਮਦਦ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਸਈਸੀਐੱਲ ਦੇ ਦੀਪਕਾ ਖੇਤਰ ਅਤੇ ਛਾਲ ਵਿੱਚ ਦੀਪਕਾ ਓਸੀਪੀ ਕੋਲ ਹੈਂਡਲਿੰਗ ਪਲਾਂਟ ਅਤੇ ਐੱਸਈਸੀਐੱਲ ਦੇ ਰਾਏਗੜ੍ਹ ਖੇਤਰ ਵਿੱਚ ਬਰੌਦ ਓਸੀਪੀ ਕੋਲ ਹੈਂਡਲਿੰਗ ਪਲਾਂਟ ਸ਼ਾਮਲ ਹਨ। ਐੱਫਐੱਮਸੀ ਪ੍ਰੋਜੈਕਟਸ ਪਿਥੇਡ ਤੋਂ ਸਾਇਲੋ, ਬੰਰ ਅਤੇ ਕਨਵੇਯਰ ਬੈਲਟ ਦੇ ਜ਼ਰੀਏ ਤੇਜ਼ੀ ਨਾਲ ਲੋਡਿੰਗ ਸਿਸਟਮ ਨਾਲ ਲੈਸ ਕੋਲਾ ਹੈਂਡਲਿੰਗ ਪਲਾਂਟਾਂ ਤੱਕ ਕੋਲੇ ਦੀ ਮਸ਼ੀਨੀਕ੍ਰਿਤ ਆਵਾਜਾਈ ਨਿਸ਼ਚਿਤ ਕਰਦੇ ਹਨ। ਸੜਕ ਜ਼ਰੀਏ ਕੋਲੇ ਦੇ ਟ੍ਰਾਂਸਪੋਟੇਸ਼ਨ ਨੂੰ ਘੱਟ ਕਰਕੇ, ਇਹ ਪ੍ਰੋਜੈਕਟਸ ਕੋਲਾ ਮਾਇਨਜ਼ ਦੇ ਆਸੇ-ਪਾਸੇ ਟ੍ਰੈਫਿਕ ਦੀ ਭੀੜ, ਸੜਕ ਹਾਦਸਿਆਂ ਅਤੇ ਵਾਤਾਵਰਣ ਅਤੇ ਸਿਹਤ ‘ਤੇ ਪ੍ਰਤੀਕੂਲ ਪ੍ਰਭਾਵ ਨੂੰ ਘੱਟ ਕਰਕੇ ਕੋਲਾ ਮਾਇਨਜ਼ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਸਹਾਇਤਾ ਕਰਨਗੇ। ਇਸ ਨਾਲ ਪਿਟ ਹੈੱਡ ਤੋਂ ਰੇਲਵੇ ਸਾਇਡਿੰਗ ਤੱਕ ਕੋਲਾ ਲਿਜਾਣ ਵਾਲੇ ਟਰੱਕਾਂ ਦੁਆਰਾ ਡੀਜਲ ਦੀ ਖਪਤ ਨੂੰ ਘੱਟ ਕਰਕੇ ਟ੍ਰਾਂਸਪੋਟੇਸ਼ਨ ਲਾਗਤ ਵਿੱਚ ਵੀ ਬੱਚਤ ਹੋ ਰਹੀ ਹੈ।  

ਖੇਤਰ ਵਿੱਚ ਅਖੁੱਟ ਊਰਜਾ ਦੇ ਉਤਪਾਦਨ ਨੂੰ ਪ੍ਰੋਤਸਾਹਨ ਦੇਣ ਲਈ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਨੇ ਰਾਜਨੰਦਗਾਓਂ ਵਿੱਚ ਕਰੀਬ 900 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਸੋਲਰ ਪੀਵੀ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ ਸਲਾਨਾ ਲਗਭਗ 243.53 ਮਿਲੀਅਨ ਯੂਨਿਟ ਊਰਜਾ ਪੈਦਾ ਕਰੇਗਾ ਅਤੇ 25 ਸਾਲਾਂ ਵਿੱਚ ਲਗਭਗ 4.87 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਨਿਕਾਸੀ ਨੂੰ ਘੱਟ ਕਰੇਗਾ, ਜੋ ਉਸੇ ਮਿਆਦ ਵਿੱਚ ਲਗਭਗ 8.86 ਮਿਲੀਅਨ ਰੁੱਖਾਂ ਰਾਹੀਂ ਇੱਕਠੀ ਕਾਰਬਨ ਦੇ ਬਰਾਬਰ ਹੈ।

ਖੇਤਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਿਲਾਸਪੁਰ-ਉਸਲਾਪੁਰ ਫਲਾਈਓਵਰ ਦਾ ਲੋਕਅਰਪਣ ਕੀਤਾ।ਇਸ ਨਾਲ ਆਵਾਜਾਈ ਦੀ ਭਾਰੀ ਭੀੜ ਘੱਠ ਹੋ ਜਾਵੇਗੀ ਅਤੇ ਬਿਲਾਸਪੁਰ ਤੋਂ ਕਟਨੀ ਵੱਲ ਜਾਣ ਵਾਲਾ ਕੋਲਾ ਟ੍ਰੈਫਿਕ ਦੀ ਰੁਕਾਵਟ ਦੂਰ ਹੋਵੇਗੀ। ਪ੍ਰਧਾਨ ਮੰਤਰੀ ਨੇ ਭਿਲਾਈ ਵਿੱਚ 50 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ ਦਾ ਵੀ ਲੋਕਅਰਪਣ ਕੀਤਾ। ਇਸ ਨਾਲ ਟ੍ਰੇਨਾਂ ਦੇ ਪਰਿਚਾਲਨ ਵਿੱਚ ਸੋਲਰ ਪਾਵਰ ਦੀ ਵਰਤੋਂ ਵਿੱਚ ਮਦਦ ਮਿਲੇਗੀ। 

ਪ੍ਰਧਾਨ ਮੰਤਰੀ ਨੇ ਐੱਨਐੱਚ-49 ਦੇ 55.65 ਕਿਲੋਮੀਟਰ ਲੰਬੇ ਸੈਕਸ਼ਨ ਦੇ ਪੱਕੇ ਹਿੱਸੇ ਵਾਲੇ ਦੋ ਲੇਨ ਪੁਨਰਨਿਰਮਾਣ ਅਤੇ ਅੱਪਗ੍ਰੇਡੇਸ਼ਨ ਦੇ ਕਾਰਜ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਦੋ ਖਾਸ ਸ਼ਹਿਰਾਂ ਬਿਲਾਸਪੁਰ ਅਤੇ ਰਾਏਗੜ੍ਹ ਦੇ ਦਰਮਿਆਨ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਐੱਨਐੱਚ-130 ਦੇ 52.40 ਕਿਲੋਮੀਟਰ ਲੰਬੇ ਸੈਕਸ਼ਨ ਨੂੰ ਪੱਕੇ ਹਿੱਸਿਆਂ ਦੇ ਨਾਲ ਦੋ ਲੇਨ ਵਿੱਚ ਪੁਨਰਨਿਰਮਾਣ ਅਤੇ ਅੱਪਗ੍ਰੇਡੇਸ਼ਨ ਦੇ ਕੰਮ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਅੰਬਿਕਾਪੁਰ ਸ਼ਹਿਰ ਦੀ ਰਾਏਪਰ ਅਤੇ ਕੋਰਬਾ ਸ਼ਹਿਰ ਦੇ ਨਾਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ ਅਤੇ ਖੇਤਰ ਦੇ ਆਰਥਿਕ ਵਾਧੇ ਨੂੰ ਹੁਲਾਰਾ ਦੇਵੇਗਾ। 

 

 

 

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India