ਪ੍ਰਧਾਨ ਮੰਤਰੀ ਨੇ ਬਿਹਾਰ ਦੇ ਬੇਤਿਆ (Bettiah) ਵਿੱਚ ਲਗਭਗ 12,800 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ
ਪ੍ਰਧਾਨ ਮੰਤਰੀ ਨੇ ਇੰਡੀਅਨ ਆਇਲ ਦੀ 109 ਕਿਲੋਮੀਟਰ ਲੰਬੀ ਮੁਜ਼ੱਫਰਪੁਰ –ਮੋਤਿਹਾਰੀ ਐੱਲਪੀਜੀ ਪਾਇਪਲਾਇਨ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਮੋਤਿਹਾਰੀ ਵਿੱਚ ਇੰਡੀਅਨ ਆਇਲ ਦੇ ਐੱਲਪੀਜੀ ਪਲਾਂਟ ਅਤੇ ਸਟੋਰੇਜ ਟਰਮੀਨਲ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
ਪ੍ਰਧਾਨ ਮੰਤਰੀ ਨੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਅਤੇ ਅੰਨ-ਅਧਾਰਿਤ ਈਥੇਨੌਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
ਵਿਭਿੰਨ ਰੇਲ ਅਤੇ ਰੋਡ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
ਬੇਤਿਆ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਿਆ
ਪ੍ਰਧਾਨ ਮੰਤਰੀ ਨੇ ਨਰਕਟੀਆਗੰਜ -ਗੌਨਾਹਾ ਅਤੇ ਰਕਸੌਲ-ਜੋਗਬਨੀ ਦੇ ਦਰਮਿਆਨ ਦੋ ਨਵੀਆਂ ਟ੍ਰੇਨ ਸੇਵਾਵਾਂ ਨੂੰ ਝੰਡੀ ਦਿਖਾਈ
“ਡਬਲ ਇੰਜਣ ਸਰਕਾਰ ਦੀ ਅਗਵਾਈ ਵਿੱਚ, ਬਿਹਾਰ ਤੇਜ਼ੀ ਨਾਲ ਆਪਣੇ ਪ੍ਰਾਚੀਨ ਗੌਰਵ ਨੂੰ ਪ੍ਰਾਪਤ ਕਰਨ ਦੇ ਮਾਰਗ ‘ਤੇ ਅੱਗੇ ਵਧ ਰਿਹਾ ਹੈ”
“ਵਿਕਸਿਤ ਬਿਹਾਰ ਅਤੇ ਵਿਕਸਿਤ ਭਾਰਤ (Viksit Bihar and Viksit Bharat) ਦਾ ਸੰਕਲਪ ਲੈਣ ਦੇ ਲਈ ਚੰਪਾਰਣ ਦੇ ਬੇਤਿਆ ਦੇ ਅਤਿਰਿਕਤ ਕੋਈ ਹੋਰ ਬਿਹਤਰ ਸਥਾਨ ਨਹੀਂ ਹੋ ਸਕਦਾ”
“ਜਦੋਂ ਕਦੇ ਭੀ ਬਿਹਾਰ ਸਮ੍ਰਿੱਧ ਹੋਇਆ ਹੈ, ਭਾਰਤ ਸਮ੍ਰਿੱਧ ਹੁੰਦਾ ਰ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਪੱਛਮ ਚੰਪਾਰਣ ਜ਼ਿਲ੍ਹੇ ਦੇ ਬੇਤਿਆ ਵਿਖੇ ਲਗਭਗ 12,800 ਕਰੋੜ ਰੁਪਏ ਦੇ ਰੇਲ, ਰੋਡ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਨਾਲ ਜੁੜੇ ਵਿਭਿੰਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ।
ਪ੍ਰਧਾਨ ਮੰਤਰੀ ਨੇ ਵਿਕਸਿਤ ਬਿਹਾਰ ਪ੍ਰੋਗਰਾਮ ਵਿੱਚ ਰਾਜ ਦੇ ਵਿਭਿੰਨ ਲੋਕ ਸਭਾ ਅਤੇ ਵਿਧਾਨ ਸਭਾ ਖੇਤਰਾਂ ਦੇ ਲੋਕਾਂ ਦੀ ਉਪਸਥਿਤੀ ਨੂੰ ਸਵੀਕਾਰ ਕੀਤਾ ਅਤੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਮੋਦੀ ਨੇ ਕਿਹਾ, “ਇਨ੍ਹਾਂ ਪੁਲ਼ਾਂ ਅਤੇ ਚੌੜੀਆਂ ਸੜਕਾਂ ਨੇ ਵਿਕਾਸ ਦਾ ਰਸਤਾ ਪੱਧਰਾ ਕੀਤਾ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਆਧੁਨਿਕ ਇਨਫ੍ਰਾਸਟ੍ਰਕਚਰ ਰੋਜ਼ਗਾਰ ਦੇ ਲਈ ਨਵੇਂ ਅਵਸਰਾਂ ਦੀ ਸਿਰਜਣਾ ਕਰਦਾ ਹੈ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਪੱਛਮ ਚੰਪਾਰਣ ਜ਼ਿਲ੍ਹੇ ਦੇ ਬੇਤਿਆ ਵਿਖੇ ਲਗਭਗ 12,800 ਕਰੋੜ ਰੁਪਏ ਦੇ ਰੇਲ, ਰੋਡ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਨਾਲ ਜੁੜੇ ਵਿਭਿੰਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਤਿਆ ਦੀ ਭੂਮੀ ਨੇ ਸੁਤੰਰਤਰਾ ਲਈ ਸੰਘਰਸ਼ ਕਰਨ ਦੀ ਫਿਰ ਤੋਂ ਅਲਖ ਜਗਾਈ ਅਤੇ ਲੋਕਾਂ ਵਿੱਚ ਨਵੀਂ ਚੇਤਨਾ ਦਾ ਸੰਚਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ “ਇਸੇ ਭੂਮੀ ਨੇ ਮੋਹਨ ਦਾਸ ਜੀ ਵਿੱਚੋਂ ਮਹਾਤਮਾ ਗਾਂਧੀ ਦੀ ਸਿਰਜਣਾ ਕੀਤੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਵਿਕਸਿਤ ਬਿਹਾਰ(Viksit Bihar) ਅਤੇ ਵਿਕਸਿਤ ਭਾਰਤ (Viksit Bharat) ਦਾ ਸੰਕਲਪ ਲੈਣ ਲਈ ਚੰਪਾਰਣ ਦੇ ਬੇਤਿਆ ਦੇ ਅਤਿਰਿਕਤ ਕੋਈ ਹੋਰ ਬਿਹਤਰ ਸਥਾਨ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਨੇ ਵਿਕਸਿਤ ਬਿਹਾਰ ਪ੍ਰੋਗਰਾਮ ਵਿੱਚ ਰਾਜ ਦੇ ਵਿਭਿੰਨ ਲੋਕ ਸਭਾ ਅਤੇ ਵਿਧਾਨ ਸਭਾ ਖੇਤਰਾਂ ਦੇ ਲੋਕਾਂ ਦੀ ਉਪਸਥਿਤੀ ਨੂੰ ਸਵੀਕਾਰ ਕੀਤਾ ਅਤੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ, “ਬਿਹਾਰ ਦੀ ਭੂਮੀ ਨੇ ਸਦੀਆਂ ਤੋਂ ਦੇਸ਼ ਦੇ ਲਈ ਅਸੀਮ ਅਗਵਾਈ ਸਮਰੱਥਾ ਪ੍ਰਦਰਸ਼ਿਤ ਕੀਤੀ ਹੈ ਅਤੇ ਦੇਸ਼ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ।” ਉਨ੍ਹਾਂ ਨੇ ਦੱਸਿਆ ਕਿ ਜਦੋਂ ਕਦੇ ਭੀ ਬਿਹਾਰ ਸਮ੍ਰਿੱਧ ਹੋਇਆ ਹੈ, ਭਾਰਤ ਸਮ੍ਰਿੱਧ ਹੁੰਦਾ ਰਿਹਾ ਹੈ। ਇਸ ਲਈ, ਬਿਹਾਰ ਦਾ ਵਿਕਾਸ ਵਿਕਸਿਤ ਭਾਰਤ (Viksit Bharat) ਦੇ ਲਕਸ਼ ਨੂੰ ਹਾਸਲ ਕਰਨ ਲਈ ਸਮਾਨ ਰੂਪ ਨਾਲ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਸੰਨਤਾ ਜਤਾਈ ਕਿ ਵਿਕਸਿਤ ਬਿਹਾਰ (Viksit Bihar) ਨਾਲ ਸਬੰਧਿਤ ਵਿਕਾਸ ਕਾਰਜਾਂ ਨੂੰ ਰਾਜ ਵਿੱਚ ਡਬਲ ਇੰਜਣ ਦੀ ਸਰਕਾਰ ਦੇ ਗਠਨ ਨਾਲ ਨਵੀਂ ਗਤੀ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਰੇਲ, ਰੋਡ, ਈਥੇਨੌਲ ਪਲਾਂਟ, ਸਿਟੀ ਗੈਸ ਸਪਲਾਈ, ਐੱਲਪੀਜੀ ਗੈਸ (LPG gas) ਆਦਿ ਸੈਕਟਰਾਂ ਸਹਿਤ ਅੱਜ ਦੇ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਕਸਿਤ ਬਿਹਾਰ (Viksit Bihar) ਦੇ ਸੰਕਲਪ ਨੂੰ ਪੂਰਾ ਕਰਨ ਲਈ ਇਸ ਗਤੀ ਨੂੰ ਬਣਾਈ ਰੱਖਣ ‘ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਬਿਹਾਰ ਦੀ ਇੱਕ ਸਭ ਤੋਂ ਪ੍ਰਮੁੱਖ ਸਮੱਸਿਆ ਅਰਥਾਤ ਨਿਮਨ ਕਾਨੂੰਨ ਵਿਵਸਥਾ () ਦੀ ਸਥਿਤੀ ਅਤੇ ਪਰਿਵਾਰਵਾਦੀ ਰਾਜਨੀਤੀ ਦੇ ਕਾਰਨ ਰਾਜ ਤੋਂ ਹੋਣ ਵਾਲੇ ਨੌਜਵਾਨਾਂ ਦੇ ਪਲਾਇਨ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ, “ਡਬਲ ਇੰਜਣ ਦੀ ਸਰਕਾਰ ਦਾ ਪ੍ਰਯਾਸ ਰਾਜ ਦੇ ਨੌਜਵਾਨਾਂ ਨੂੰ ਬਿਹਾਰ ਵਿੱਚ ਹੀ ਰੋਜ਼ਗਾਰ ਉਪਲਬਧ ਕਰਵਾਉਣ ਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਪ੍ਰੋਜੈਕਟਾਂ ਦੇ ਸਭ ਤੋਂ ਬੜੇ ਲਾਭਾਰਥੀ ਉਹ ਯੁਵਾ ਹੀ ਹੋਣਗੇ ਜੋ ਰੋਜ਼ਗਾਰ ਦੀ ਤਲਾਸ਼ ਕਰ ਰਹੇ ਹਨ। ਗੰਗਾ ਨਦੀ ‘ਤੇ ਪਟਨਾ ਵਿੱਚ ਦੀਘਾ-ਸੋਨਪੁਰ ਰੇਲ-ਕਮ-ਰੋਡ ਪੁਲ਼ (Digha-Sonepur Rail-cum-Road Bridge) ਦੇ ਸਮਾਨਾਂਤਰ (parallel) ਗੰਗਾ ਨਦੀ ‘ਤੇ ਛੇ ਲੇਨ ਦੇ ਕੇਬਲ ਬ੍ਰਿਜ (Cable Bridge) ਦੇ ਉਦਘਾਟਨ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਗਾ ਨਦੀ ‘ਤੇ 5 ਪੁਲ਼ਾਂ ਦੇ ਨਿਰਮਾਣ ਸਹਿਤ 22,000 ਕਰੋੜ ਰੁਪਏ ਦੀ ਐਲੋਕੇਸ਼ਨ ਦੇ ਨਾਲ ਬਿਹਾਰ ਵਿੱਚ ਇੱਕ ਦਰਜਨ ਤੋਂ ਅਧਿਕ ਪੁਲ਼ਾਂ ‘ਤੇ ਕੰਮ ਚਲ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਨ੍ਹਾਂ ਪੁਲ਼ਾਂ ਅਤੇ ਚੌੜੀਆਂ ਸੜਕਾਂ ਨੇ ਵਿਕਾਸ ਦਾ ਰਸਤਾ ਪੱਧਰਾ ਕੀਤਾ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਆਧੁਨਿਕ ਇਨਫ੍ਰਾਸਟ੍ਰਕਚਰ ਰੋਜ਼ਗਾਰ ਦੇ ਲਈ ਨਵੇਂ ਅਵਸਰਾਂ ਦੀ ਸਿਰਜਣਾ ਕਰਦਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਵਿਛਾਈ ਜਾਣ ਵਾਲੀਆਂ ਸਾਰੀਆਂ ਰੇਲ ਲਾਇਨਾਂ ਜਾਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਸਾਰੀਆਂ ਨਵੀਆਂ ਟ੍ਰੇਨਾਂ ਦਾ ਨਿਰਮਾਣ ਭਾਰਤ ਵਿੱਚ ਹੀ ਹੋਇਆ ਹੈ ਇਸ  ਲਈ ਉਹ ਨਾਗਰਿਕਾਂ ਲਈ ਰੋਜ਼ਗਾਰ ਦੀ ਸਿਰਜਣਾ ਭੀ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਆਧੁਨਿਕ ਰੇਲ ਇੰਜਣ ਮੈਨੂਫੈਕਚਰਿੰਗ ਫੈਕਟਰੀਆਂ ਦੀ ਪਹਿਲ ਖ਼ੁਦ ਵਰਤਮਾਨ ਸਰਕਾਰ ਨੇ ਹੀ ਕੀਤੀ ਹੈ। ਉਨ੍ਹਾਂ ਨੇ ਡਿਜੀਟਲ ਇੰਡੀਆ ਪਹਿਲ (Digital India initiative) ਦਾ ਉਲੇਖ ਕੀਤਾ ਅਤੇ ਦੱਸਿਆ ਕਿ ਕਈ ਵਿਕਸਿਤ ਦੇਸ਼ਾਂ ਦੇ ਪਾਸ ਭੀ ਐਸੀਆਂ ਡਿਜੀਟਲ ਸੁਵਿਧਾਵਾਂ ਨਹੀਂ ਹਨ। ਪ੍ਰਧਾਨ ਮੰਤਰੀ ਨੇ ਡਿਜਿਟਲ ਸਰਵਿਸਿਜ਼ ਨੂੰ ਤੇਜ਼ ਗਤੀ ਨਾਲ ਅਪਣਾਏ ਜਾਣ ਦਾ ਕ੍ਰੈਡਿਟ ਭਾਰਤ ਦੇ ਨੌਜਵਾਨਾਂ ਨੂੰ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਮੋਦੀ ਨੇ ਹਰੇਕ ਕਦਮ ‘ਤੇ ਭਾਰਤ ਦੇ ਨੌਜਵਾਨਾਂ ਦੇ ਨਾਲ ਖੜ੍ਹੇ ਰਹਿਣ ਦੀ ਗਰੰਟੀ ਦਿੱਤੀ ਹੈ। ਅੱਜ ਮੈਂ ਇਹੀ ਗਰੰਟੀ ਬਿਹਾਰ ਦੇ ਨੌਜਵਾਨਾਂ ਨੂੰ ਦੇ ਰਿਹਾ ਹਾਂ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਮੋਦੀ ਕੀ ਗਰੰਟੀ ਦਾ ਅਰਥ ਹੈ ਕਿ ਗਰੰਟੀ ਦੇ ਪੂਰਾ ਹੋਣ ਦੀ ਗਰੰਟੀ।

 

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਹਰ ਘਰ ਇੱਕ ਸੂਰਯ ਘਰ(a Surya Ghar) ਬਣਾਉਣ ‘ਤੇ ਸਰਕਾਰ ਦੇ ਜ਼ੋਰ ‘ਤੇ ਪ੍ਰਕਾਸ਼ ਪਾਇਆ ਜਿੱਥੇ ਛੱਤਾਂ ‘ਤੇ ਸੋਲਰ ਪਲਾਂਟਾਂ ਦੇ ਜ਼ਰੀਏ ਬਿਜਲੀ ਦਾ ਉਤਪਾਦਨ ਕੀਤਾ ਜਾ ਸਕਦਾ ਹੈ ਅਤੇ ਉਤਪੰਨ ਅਤਿਰਿਕਤ ਬਿਜਲੀ ਨੂੰ ਸਰਾਕਰ ਨੂੰ ਵਾਪਸ ਵੇਚਿਆ ਜਾ ਸਕਦਾ ਹੈ ਜਿਸ ਨਾਲ ਨਾਗਰਿਕਾਂ ਦੇ ਲਈ ਅਤਿਰਿਕਤ ਆਮਦਨ ਪੈਦਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵੰਸ਼ਵਾਦੀ ਰਾਜਨੀਤੀ ਦੀਆਂ ਬੁਰਾਈਆਂ ਬਾਰੇ ਭੀ ਆਗਾਹ ਕੀਤਾ ਅਤੇ ਜਨ ਨਾਇਕ ਕਰਪੂਰੀ ਠਾਕੁਰ , ਜੈ ਪ੍ਰਕਾਸ਼ ਨਾਰਾਇਣ, ਰਾਮ ਮਨੋਹਰ ਲੋਹੀਆ, ਬਾਬਾ ਸਾਹੇਬ ਅੰਬੇਡਕਰ ਅਤੇ ਮਹਾਤਮਾ ਗਾਂਧੀ ਦੇ ਆਦਰਸ਼ਾਂ (ideals of Jan Nayak Karpoori Thakur, Jai Prakash Narayan, Ram Manohar Lohia, Baba Saheb Ambedkar and Mahatma Gandhi) ਨੂੰ ਯਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਗ਼ਰੀਬਾਂ, ਮਹਿਲਾਵਾਂ, ਨੌਜਵਾਨਾਂ ਅਤੇ ਕਿਸਾਨਾਂ ਦੇ ਸਾਹਮਣੇ ਆਉਣ ਵਾਲਿਆਂ ਮੁੱਦਿਆਂ ਨਾਲ ਨਜਿੱਠਣ ਦੇ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਉਜਾਗਰ ਕੀਤਾ ਅਤੇ ਮੁਫ਼ਤ ਰਾਸ਼ਨ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾ, ਪੱਕੇ ਘਰ, ਸ਼ੌਚਾਲਯ(ਪਖਾਨੇ), ਬਿਜਲੀ, ਗੈਸ ਅਤੇ ਨਲ ਦੇ ਪਾਣੀ ਦੇ ਕਨੈਕਸ਼ਨ, ਰਿਕਾਰਡ ਸੰਖਿਆ ਵਿੱਚ ਏਮਸ ਆਈਆਈਟੀ, ਆਈਆਈਐੱਮ ਅਤੇ ਹੋਰ ਮੈਡੀਕਲ ਕਾਲਜਾਂ ਦੇ ਨਿਰਮਾਣ, ਕਿਸਾਨਾਂ ਨੂੰ ਊਰਜਾਦਾਤਾ ਅਤੇ ਉਰਵਰਕਦਾਤਾ ਬਣਾਉਣ ਅਤੇ ਗੰਨਾ ਅਤੇ ਧਾਨ ਕਿਸਾਨਾਂ ਦੁਆਰਾ ਉਪ-ਉਤਪਾਦਾਂ ਦਾ ਉਪਯੋਗ ਕਰਨ ਲਈ ਈਥੇਨੌਲ ਪਲਾਂਟ ਸਥਾਪਿਤ ਕਰਨ( free ration scheme, Ayushman Bharat scheme, pucca houses, toilets, electricity, gas and tapped water connection, creation of AIIMSs, IITs, IIMs and other medical colleges in record numbers, making farmers into urjadata and urvarakdata, and setting up of ethanol plants to make use of byproducts by sugarcane and paddy farmers)ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਗੰਨੇ ਦਾ ਖਰੀਦ ਮੁੱਲ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਅਤੇ ਦੁਨੀਆ ਦੀ ਸਭ ਤੋਂ ਬੜੀ ਅਨਾਜ ਭੰਡਾਰਣ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿੱਥੇ ਦੇਸ਼ ਅਤੇ ਬਿਹਾਰ ਵਿੱਚ ਹਜ਼ਾਰਾਂ ਗੋਦਾਮ ਬਣਾਏ ਜਾਣਗੇ। ਕਿਸਾਨਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਲਈ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਦੱਸਿਆ ਕਿ ਬੇਤਿਆ ਦੇ ਕਿਸਾਨਾਂ ਨੂੰ ਇਸ ਯੋਜਨਾ ਦੇ ਤਹਿਤ ਹੁਣ ਤੱਕ 800 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਬਰੌਨੀ ਦੇ ਉਸ ਖਾਦ ਕਾਰਖਾਨੇ ਦਾ ਭੀ ਉਲੇਖ ਕੀਤਾ ਜੋ ਲੰਬੇ ਸਮੇਂ ਤੱਕ ਬੰਦ ਰਿਹਾ ਸੀ ਅਤੇ ਉਸ ਨੂੰ ਦੁਬਾਰਾ ਚਾਲੂ ਕਰਵਾਉਣ ਦੀ ਗਰੰਟੀ ਭੀ ਮੋਦੀ ਨੇ ਹੀ ਦਿੱਤੀ ਸੀ। ਉਨ੍ਹਾਂ ਨੇ ਕਿਹਾ “ਅੱਜ ਇਹ ਉਰਵਰਕ (ਖਾਦ) ਕਾਰਖਾਨਾ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਰੋਜ਼ਗਾਰ ਪੈਦਾ ਕਰ ਰਿਹਾ ਹੈ। ਇਸ ਲਈ ਲੋਕ ਕਹਿੰਦੇ ਹਨ-ਮੋਦੀ ਕੀ ਗਰੰਟੀ ਦਾ ਮਤਲਬ ਹੈ ਗਰੰਟੀ ਦੇ ਪੂਰਾ ਹੋਣ ਦੀ ਗਰੰਟੀ।”

 ਪ੍ਰਧਾਨ ਮੰਤਰੀ ਨੇ ਅਯੁੱਧਿਆ ਧਾਮ ਵਿੱਚ ਸ਼੍ਰੀ ਰਾਮ ਮੰਦਿਰ ‘ਤੇ ਬਿਹਾਰ ਦੇ ਲੋਕਾਂ ਦੀ ਪ੍ਰਸੰਨਤਾ ਦੇਖੀ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਆਪਣੀ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਪਹਿਚਾਣ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਪ੍ਰਕ੍ਰਿਤੀ-ਪ੍ਰੇਮੀ ਥਾਰੂ ਜਨਜਾਤੀ (nature-loving Tharu tribe) ਦੀ ਉਪਸਥਿਤੀ ਦਾ ਉਲੇਖ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਥਾਰੂ ਸਮੁਦਾਇ ਤੋਂ ਪ੍ਰੇਰਣਾ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ “ਅੱਜ ਭਾਰਤ ਥਾਰੂ ਜਿਹੀਆਂ ਜਨਜਾਤੀਆਂ ਤੋਂ ਪ੍ਰੇਰਣਾ ਲੈ ਕੇ ਪ੍ਰਕ੍ਰਿਤੀ ਦੀ ਰੱਖਿਆ ਕਰਦੇ ਹੋਏ ਵਿਕਾਸ ਕਰ ਰਿਹਾ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸਾਰਿਆਂ ਦੇ ਪ੍ਰਯਾਸਾਂ, ਸਾਰਿਆਂ ਦੀ ਪ੍ਰੇਰਣਾ ਅਤੇ ਸਾਰਿਆਂ ਦੀ ਸਿੱਖਿਆ ਦੀ ਜ਼ਰੂਰਤ ਹੈ।”

 

ਅੰਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ, ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਲਿਆਉਣ, ਨੌਜਵਾਨਾਂ ਦੇ ਲਈ ਰੋਜ਼ਗਾਰ, ਗ਼ਰੀਬਾਂ ਦੇ ਲਈ ਪੱਕੇ ਘਰ, 1 ਕਰੋੜ ਘਰਾਂ ਦੇ ਲਈ ਸੋਲਰ ਪੈਨਲ, 3 ਕਰੋੜ ਲੱਖਪਤੀ ਦੀਦੀਆਂ (Lakhpati Didis) ਅਤੇ ਵੰਦੇ ਭਾਰਤ(Vande Bharat) ਜਿਹੀਆਂ ਆਧੁਨਿਕ ਟ੍ਰੇਨਾਂ ਚਲਾਉਣ ਦੇ ਮਹੱਤਵ ਨੂੰ ਦੁਹਰਾਇਆ।

ਇਸ ਅਵਸਰ ‘ਤੇ, ਬਿਹਾਰ ਦੇ ਰਾਜਪਾਲ ਸ਼੍ਰੀ ਆਰ ਵੀ ਅਰਲੇਕਰ, ਬਿਹਾਰ ਦੇ ਮੁੱਖ ਮੰਤਰੀ, ਸ਼੍ਰੀ ਨੀਤੀਸ਼ ਕੁਮਾਰ, ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਅਤੇ ਸ਼੍ਰੀ ਵਿਜੈ ਕੁਮਾਰ ਸਿਨਹਾ, ਕੇਂਦਰੀ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਅਤੇ ਸਾਂਸਦ ਸ਼੍ਰੀ ਸੰਜੈ ਜੈਸਵਾਲ ਸਹਿਤ ਕਈ ਹੋਰ ਪਤਵੰਤੇ ਭੀ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ  109 ਕਿਲੋਮੀਟਰ ਲੰਬੀ ਇੰਡੀਅਨ ਆਇਲ ਦੀ ਮੁਜ਼ੱਫਰਪੁਰ- ਮੋਤਿਹਾਰੀ ਐੱਲਪੀਜੀ ਪਾਇਪਲਾਇਨ (Indian Oil’s Muzaffarpur - Motihari LPG Pipeline) ਦਾ ਉਦਘਾਟਨ ਕੀਤਾ ਜੋ ਬਿਹਾਰ ਰਾਜ ਅਤੇ ਗੁਆਂਢੀ ਦੇਸ਼ ਨੇਪਾਲ ਵਿੱਚ ਸਵੱਛ ਖਾਣਾ ਪਕਾਉਣ ਦੇ ਈਂਧਣ ਤੱਕ ਪਹੁੰਚ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਮੋਤਿਹਾਰੀ ਵਿੱਚ ਇੰਡੀਅਨ ਆਇਲ ਦੇ ਐੱਲਪੀਜੀ ਬੌਟਲਿੰਗ ਪਲਾਂਟ ਅਤੇ ਸਟੋਰੇਜ ਟਰਮੀਨਲ (Indian Oil’s LPG Bottling Plant & storage terminal) ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਨਵਾਂ ਪਾਇਪਲਾਇਨ ਟਰਮੀਨਲ ਨੇਪਾਲ ਨੂੰ ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤ ਲਈ ਇੱਕ ਰਣਨੀਤਕ ਸਪਲਾਈ ਬਿੰਦੂ ਦੇ ਰੂਪ ਵਿੱਚ ਭੀ ਕਾਰਜ ਕਰੇਗਾ। ਇਹ ਉੱਤਰ ਬਿਹਾਰ ਦੇ 8 ਜ਼ਿਲ੍ਹਿਆਂ ਯਾਨੀ ਪੂਰਬੀ ਚੰਪਾਰਣ, ਪੱਛਮੀ ਚੰਪਾਰਣ, ਗੋਪਾਲਗੰਜ, ਸੀਵਾਨ, ਮੁਜ਼ੱਫਰਪੁਰ, ਸ਼ਿਵਹਰ, ਸੀਤਾਮੜ੍ਹੀ ਅਤੇ ਮਧੁਬਨੀ (East Champaran, West Champaran, Gopalganj, Siwan, Muzaffarpur, Sheohar, Sitamarhi and Madhubani) ਨੂੰ ਸੇਵਾ ਪ੍ਰਦਾਨ ਕਰੇਗਾ। ਮੋਤਿਹਾਰੀ ਵਿੱਚ ਨਵਾਂ ਬੌਟਲਿੰਗ ਪਲਾਂਟ ਮੋਤਿਹਾਰੀ ਪਲਾਂਟ ਨਾਲ ਜੁੜੀਆਂ ਫੀਡਿੰਗ ਮਾਰਿਕਟਸ ਵਿੱਚ ਸਪਾਲਾਈ ਚੇਨ ਨੂੰ ਭੀ ਸੁਚਾਰੂ ਬਣਾਵੇਗਾ।

 

ਪ੍ਰਧਾਨ ਮੰਤਰੀ ਨੇ ਪੂਰਬੀ ਚੰਪਾਰਣ, ਪੱਛਮੀ ਚੰਪਾਰਣ, ਗੋਪਾਲਗੰਜ, ਸੀਵਾਨ ਅਤੇ ਦੇਵਰੀਆ (East Champaran, West Champaran, Gopalganj, Siwan and Deoria) ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ (City Gas Distribution) ਪ੍ਰੋਜੈਕਟ ਅਤੇ ਐੱਚਬੀਐੱਲ ਦੇ ਸੁਗੌਲੀ ਅਤੇ ਲੌਰਿਯਾ (HBL's Sugauli & Lauriya) ਵਿੱਚ ਅਨਾਜ ਅਧਾਰਿਤ ਈਥੇਨੌਲ ਪ੍ਰੋਜੈਕਟਾਂ (Grain-based Ethanol Projects) ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਐੱਨਐੱਚ-28ਏ ਦੇ ਪਿਪਰਾਕੋਠੀ-ਮੋਤਿਹਾਰੀ- ਰਕਸੌਲ (Piprakothi - Motihari - Raxaul) ਸੈਕਸ਼ਨ ਨੂੰ ਪੇਵਡ ਸ਼ੋਲਡਰ ਦੇ ਨਾਲ ਦੋ ਲੇਨ ਬਣਾਉਣ ਸਹਿਤ ਸੜਕ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ; ਐੱਨਐੱਚ-104 ਦੇ ਸ਼ਿਵਹਰ- ਸੀਤਾਮੜ੍ਹੀ-ਸੈਕਸ਼ਨ (Sheohar-Sitamarhi-Section) ਨੂੰ ਦੋ ਲੇਨ ਦਾ ਬਣਾਉਣਾ। ਪ੍ਰਧਾਨ ਮੰਤਰੀ ਨੇ ਗੰਗਾ ਨਦੀ ‘ਤੇ ਪਟਨਾ ਵਿੱਚ ਦੀਘਾ-ਸੋਨੇਪੁਰ ਰੇਲ-ਸਹਿ-ਸੜਕ ਪੁਲ਼ (Digha-Sonepur Rail-cum-Road Bridge) ਦੇ ਸਮਾਨਾਂਤਰ ਗੰਗਾ ਨਦੀ ‘ਤੇ ਛੇ ਲੇਨ ਕੇਬਲ ਬ੍ਰਿਜ (Cable Bridge) ਦੇ ਨਿਰਮਾਣ, ਐੱਨਐੱਚ-19 ਬਾਈਪਾਸ ਦੇ ਬਾਕਰਪੁਰ ਹਾਟ- ਮਾਨਿਕਪੁਰ ਸੈਕਸ਼ਨ ਦੇ ਚਾਰ ਲੇਨ ਦੇ ਨਿਰਮਾਣ ਸਹਿਤ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਵਿਭਿੰਨ ਰੇਲਵੇ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਬਾਪੂਧਾਮ ਮੋਤਿਹਾਰੀ-ਪਿਪਰਾਹਨ ਅਤੇ ਨਰਕਟੀਆਗੰਜ-ਗੌਨਾਹਾ ਗੇਜ ਪਰਿਵਰਤਨ (Bapudham Motihari - Piprahan and Narkatiaganj-Gaunaha Gauge Conversion) ਸਹਿਤ 62 ਕਿਲੋਮੀਟਰ ਰੇਲ ਲਾਇਨ ਦੇ ਦੋਹਰੀਕਰਣ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ 96 ਕਿਲੋਮੀਟਰ ਲੰਬੀ ਗੋਰਖਪੁਰ ਕੈਂਟ-ਵਾਲਮੀਕਿ ਨਗਰ (Gorakhpur Cantt – Valmiki Nagar) ਰੇਲ ਲਾਇਨ ਦੇ ਦੋਹਰੀਕਰਣ ਅਤੇ ਬਿਜਲੀਕਰਣ ਅਤੇ ਬੇਤੀਆ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਨਰਕਟੀਆਗੰਜ-ਗੌਨਾਹਾ ਅਤੇ ਰਕਸੌਲ-ਜੋਗਬਨੀ (Narkatiaganj - Gaunaha and Raxaul -Jogbani) ਦੇ ਦਰਮਿਆਨ ਦੋ ਨਵੀਆਂ ਟ੍ਰੇਨ ਸੇਵਾਵਾਂ ਨੂੰ ਭੀ ਹਰੀ ਝੰਡੀ ਦਿਖਾਈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi