Quoteਇਹ ਪ੍ਰੋਗਰਾਮ ਨਿਵੇਸ਼ ਅਤੇ ਵਪਾਰ ਦੇ ਅਵਸਰਾਂ ਦੇ ਲਈ ਇੱਕ ਸੰਪੰਨ ਕੇਂਦਰ ਦੇ ਰੂਪ ਵਿੱਚ ਰਾਜ ਦੀ ਅਪਾਰ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ: ਪ੍ਰਧਾਨ ਮੰਤਰੀ
Quoteਪੂਰਬੀ ਭਾਰਤ ਦੇਸ਼ ਦੇ ਵਿਕਾਸ ਵਿੱਚ ਇੱਕ ਵਿਕਾਸ ਇੰਜਣ ਹੈ, ਓਡੀਸ਼ਾ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ: ਪ੍ਰਧਾਨ ਮੰਤਰੀ
Quoteਅੱਜ, ਭਾਰਤ ਕਰੋੜਾਂ ਲੋਕਾਂ ਦੀਆਂ ਆਕਾਂਖਿਆਵਾਂ ਤੋਂ ਪ੍ਰੇਰਿਤ ਵਿਕਾਸ ਦੇ ਪਥ ‘ਤੇ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
Quoteਓਡੀਸ਼ਾ ਵਾਸਤਵ ਵਿੱਚ ਉਤਕ੍ਰਿਸ਼ਟ ਹੈ, ਓਡੀਸ਼ਾ ਨਵੇਂ ਭਾਰਤ ਦੇ ਆਸ਼ਾਵਾਦ ਅਤੇ ਮੌਲਿਕਤਾ ਦਾ ਪ੍ਰਤੀਕ ਹੈ, ਓਡੀਸ਼ਾ ਅਵਸਰਾਂ ਦੀ ਭੂਮੀ ਹੈ ਅਤੇ ਇੱਥੋਂ ਦੇ ਲੋਕਾਂ ਨੇ ਹਮੇਸ਼ਾ ਬਿਹਤਰ ਪ੍ਰਦਰਸ਼ਨ ਕੀਤਾ ਹੈ: ਪ੍ਰਧਾਨ ਮੰਤਰੀ
Quoteਭਾਰਤ ਹਰਿਤ ਭਵਿੱਖ ਅਤੇ ਹਰਿਤ ਤਕਨੀਕ (green future and green tech) ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ : ਪ੍ਰਧਾਨ ਮੰਤਰੀ
Quote21ਵੀਂ ਸਦੀ ਦੇ ਭਾਰਤ ਦੇ ਲਈ ਇਹ ਯੁਗ ਕਨੈਕਟਿਡ ਇਨਫ੍ਰਾਸਟ੍ਰਕਚਰ ਅਤੇ ਮਲਟੀ-ਮੋਡਲ ਕਨੈਕਟਿਵਿਟੀ (multi-modal connectivity) ਦਾ ਹੈ: ਪ੍ਰਧਾਨ ਮੰਤਰੀ
Quoteਓਡੀਸ਼ਾ ਵਿੱਚ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਹਨ: ਪ੍ਰਧਾਨ ਮੰਤਰੀ
Quoteਯੁਵਾ ਪ੍ਰਤਿਭਾਵਾਂ ਦੇ ਵਿਸ਼ਾਲ ਪੂਲ ਅਤੇ ਕਲਾ-ਸੰਗੀਤ ਨਾਲ ਸਬੰਧਿਤ ਕੰਸਰਟਸ ਦੇ ਲਈ ਬੜੇ ਪੈਮਾਨੇ ‘ਤੇ ਭਾਰਤ ਵਿੱਚ ਇੱਕ ਸੰਪੰਨ ਕੰਸਰਟ ਅਰਥਵਿਵਸਥਾ ਦੀਆਂ ਅਪਾਰ ਸੰਭਾਵਨਾਵਾਂ ਹਨ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਓਡੀਸ਼ਾ ਦੇ ਭੁਬਨੇਸ਼ਵਰ ਵਿੱਚ ਉਤਕਰਸ਼ ਓਡੀਸ਼ਾ- ਮੇਕ ਇਨ ਓਡੀਸ਼ਾ ਕਨਕਲੇਵ 2025 ਅਤੇ ਮੇਕ ਇਨ ਓਡੀਸ਼ਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।  ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਵਰੀ 2025 ਵਿੱਚ ਇਹ ਉਨ੍ਹਾਂ ਦੀ ਓਡੀਸ਼ਾ ਦੀ ਦੂਸਰੀ ਯਾਤਰਾ ਹੈ। ਉਨ੍ਹਾਂ ਨੇ ਪ੍ਰਵਾਸੀ ਭਾਰਤੀਯ ਦਿਵਸ 2025 ਸਮਾਗਮ ਦੇ ਉਦਘਾਟਨ ਦੇ ਲਈ ਆਪਣੀ ਯਾਤਰਾ ਨੂੰ ਯਾਦ ਕੀਤਾ।  ਓਡੀਸ਼ਾ ਵਿੱਚ ਅੱਜ ਤੱਕ ਦੇ ਸਭ ਤੋਂ ਬੜੇ ਕਾਰੋਬਾਰ ਸੰਮੇਲਨ ਨੂੰ ਦੇਖਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਮੇਕ ਇਨ ਓਡੀਸ਼ਾ ਕਨਕਲੇਵ 2025 ਵਿੱਚ ਲਗਭਗ 5-6 ਗੁਣਾ ਅਧਿਕ ਨਿਵੇਸ਼ਕ ਹਿੱਸਾ ਲੈ ਰਹੇ ਹਨ।  ਉਨ੍ਹਾਂ ਨੇ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਦੇ ਲਈ ਓਡੀਸ਼ਾ ਦੇ ਲੋਕਾਂ ਅਤੇ ਸਰਕਾਰ ਨੂੰ ਵਧਾਈਆਂ ਭੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ, “ਪੂਰਬੀ ਭਾਰਤ ਦੇਸ਼  ਦੇ ਵਿਕਾਸ ਵਿੱਚ ਇੱਕ ਵਿਕਾਸ ਇੰਜਣ  ਹੈ ਅਤੇ ਓਡੀਸ਼ਾ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।” ਉਨ੍ਹਾਂ ਨੇ ਕਿਹਾ ਕਿ ਡੇਟਾ ਤੋਂ ਇਹ ਭੀ ਪਤਾ ਚਲਦਾ ਹੈ ਕਿ ਜਦੋਂ ਭਾਰਤ ਨੇ ਆਲਮੀ ਵਿਕਾਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ,  ਤਦ ਉਸ ਵਿੱਚ ਪੂਰਬੀ ਭਾਰਤ ਦਾ ਯੋਗਦਾਨ ਜ਼ਿਕਰਯੋਗ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਪੂਰਬੀ ਭਾਰਤ ਵਿੱਚ ਬੜੇ ਉਦਯੋਗਿਕ ਕੇਂਦਰ, ਬੰਦਰਗਾਹਾਂ,  ਵਪਾਰ ਕੇਂਦਰ ਹਨ ਅਤੇ ਇਸ ਵਿੱਚ ਓਡੀਸ਼ਾ ਦੀ ਭਾਗੀਦਾਰੀ ਜ਼ਿਕਰਯੋਗ ਹੈ। ਪ੍ਰਧਾਨ ਮੰਤਰੀ ਨੇ ਕਿਹਾ,  “ਓਡੀਸ਼ਾ ਦੱਖਣ ਪੂਰਬੀ ਏਸ਼ਿਆਈ ਵਪਾਰ ਦਾ ਇੱਕ ਮਹੱਤਵਪੂਰਨ ਕੇਂਦਰ ਹੋਇਆ ਕਰਦਾ ਸੀ ਅਤੇ ਬੰਦਰਗਾਹਾਂ ਭਾਰਤ ਦਾ ਪ੍ਰਵੇਸ਼ ਦੁਆਰ ਸਨ।” ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਵਿੱਚ ਅੱਜ ਭੀ ਬਾਲੀ ਯਾਤਰਾ(Bali Yatra) ਮਨਾਈ ਜਾਂਦੀ ਹੈ।  ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੀ ਹਾਲ ਦੀ ਭਾਰਤ ਯਾਤਰਾ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ  ਦੇ ਸ਼ਬਦ ਕਿ ਉਨ੍ਹਾਂ  ਦੇ  ਡੀਐੱਨਏ (DNA) ਵਿੱਚ ਸੰਭਵ ਤੌਰ ‘ਤੇ ਓਡੀਸ਼ਾ  ਦੇ ਨਿਸ਼ਾਨ ਹਨ,  ਬਹੁਤ ਸਟੀਕ ਹਨ।

 

 

|

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਓਡੀਸ਼ਾ ਇੱਕ ਐਸੀ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ ਜੋ ਇਸ ਨੂੰ ਦੱਖਣ ਪੂਰਬ ਏਸ਼ੀਆ (South East Asia) ਨਾਲ ਜੋੜਦੀ ਹੈ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਨੇ ਹੁਣ 21ਵੀਂ ਸਦੀ ਵਿੱਚ ਆਪਣੀ ਸ਼ਾਨਦਾਰ ਵਿਰਾਸਤ ਨੂੰ ਪੁਨਰ-ਜੀਵਤ ਕਰਨਾ ਸ਼ੁਰੂ ਕਰ ਦਿੱਤਾ ਹੈ।  ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ  ਦੇ ਰਾਸ਼ਟਰਪਤੀ ਨੇ ਹਾਲ ਹੀ ਵਿੱਚ ਓਡੀਸ਼ਾ ਦਾ ਦੌਰਾ ਕੀਤਾ ਸੀ ਅਤੇ ਸਿੰਗਾਪੁਰ ਓਡੀਸ਼ਾ  ਦੇ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਉਨ੍ਹਾਂ ਨੇ ਇਸ ਬਾਤ  ‘ਤੇ ਪ੍ਰਕਾਸ਼ ਪਾਇਆ ਕਿ ਆਸੀਆਨ  (ਦੱਖਣੀ ਪੂਰਬੀ ਏਸ਼ਿਆਈ ਰਾਸ਼ਟਰਾਂ ਦਾ ਸੰਗਠਨ- ASEAN)  ਦੇਸ਼ਾਂ ਨੇ ਭੀ ਓਡੀਸ਼ਾ  ਦੇ ਨਾਲ ਵਪਾਰ ਅਤੇ ਪਰੰਪਰਾਗਤ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਰੁਚੀ ਦਿਖਾਈ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਖੇਤਰ ਵਿੱਚ ਆਜ਼ਾਦੀ  ਦੇ ਬਾਅਦ ਤੋਂ ਪਹਿਲੇ ਤੋਂ ਕਿਤੇ ਜ਼ਿਆਦਾ ਅਵਸਰ ਖੁੱਲ੍ਹੇ ਹਨ।  ਉਨ੍ਹਾਂ ਨੇ ਉਪਸਥਿਤ ਸਾਰੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਓਡੀਸ਼ਾ ਦੀ ਵਿਕਾਸ ਯਾਤਰਾ ਵਿੱਚ ਨਿਵੇਸ਼ ਕਰਨ ਦਾ ਇਹ ਸਹੀ ਸਮਾਂ ਹੈ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਨਿਵੇਸ਼ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ।

ਸ਼੍ਰੀ ਮੋਦੀ ਨੇ ਕਿਹਾ,  “ਭਾਰਤ ਕਰੋੜਾਂ ਲੋਕਾਂ ਦੀਆਂ ਆਕਾਂਖਿਆਵਾਂ ਤੋਂ ਪ੍ਰੇਰਿਤ ਵਿਕਾਸ ਦੇ ਪਥ ‘ਤੇ ਅੱਗੇ ਵਧ ਰਿਹਾ ਹੈ” ਅਤੇ ਇਸ ਬਾਤ ‘ਤੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਏਆਈ (AI) ਦਾ ਮਤਲਬ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਭਾਰਤ ਦੀ ਆਕਾਂਖਿਆ (Artificial Intelligence and Aspiration of India) ਦੋਨੋਂ ਹੈ, ਜੋ ਦੇਸ਼ ਦੀ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਤਾਂ ਆਕਾਂਖਿਆਵਾਂ ਵਧਦੀਆਂ ਹਨ ਅਤੇ ਪਿਛਲੇ ਦਹਾਕੇ ਨੇ ਕਰੋੜਾਂ ਨਾਗਰਿਕਾਂ ਨੂੰ ਸਸ਼ਕਤ ਬਣਾਇਆ ਹੈ,  ਜਿਸ ਨਾਲ ਦੇਸ਼ ਨੂੰ ਲਾਭ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਓਡੀਸ਼ਾ ਇਸ ਆਕਾਂਖਿਆ ਦੀ ਪ੍ਰਤੀਨਿਧਤਾ ਕਰਦਾ ਹੈ।  ਉਨ੍ਹਾਂ ਨੇ ਓਡੀਸ਼ਾ ਨੂੰ ਉਤਕ੍ਰਿਸ਼ਟ ਦੱਸਿਆ,  ਜੋ ਨਵੇਂ ਭਾਰਤ ਵਿੱਚ ਆਸ਼ਾਵਾਦ ਅਤੇ ਮੌਲਿਕਤਾ (optimism and originality of New India) ਦਾ ਪ੍ਰਤੀਕ ਹੈ।  ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਦੇ ਪਾਸ ਕਈ ਅਵਸਰ ਹਨ ਅਤੇ ਇਸ ਦੇ ਲੋਕਾਂ ਨੇ ਹਮੇਸ਼ਾ ਬਿਹਤਰ ਪ੍ਰਦਰਸ਼ਨ ਕਰਨ ਦਾ ਜਨੂਨ ਦਿਖਾਇਆ ਹੈ। ਗੁਜਰਾਤ ਵਿੱਚ ਓਡੀਸ਼ਾ ਦੇ ਲੋਕਾਂ ਦੇ ਕੌਸ਼ਲ,   ਸਖ਼ਤ ਮਿਹਨਤ ਅਤੇ ਇਮਾਨਦਾਰੀ ਨੂੰ ਦੇਖਣ  ਦੇ ਆਪਣੇ ਵਿਅਕਤੀਗਤ ਅਨੁਭਵ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਓਡੀਸ਼ਾ ਵਿੱਚ ਨਵੇਂ ਅਵਸਰ ਉੱਭਰਨ  ਦੇ ਨਾਲ,  ਰਾਜ ਜਲਦੀ ਹੀ ਵਿਕਾਸ ਦੀਆਂ ਅਭੂਤਪੂਰਵ ਉਚਾਈਆਂ ਨੂੰ ਛੂਹੇਗਾ।  ਉਨ੍ਹਾਂ ਨੇ ਓਡੀਸ਼ਾ ਦੇ ਵਿਕਾਸ ਨੂੰ ਗਤੀ ਦੇਣ ਦੇ ਪ੍ਰਯਾਸਾਂ ਦੇ ਲਈ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਂਝੀ ਅਤੇ ਉਨ੍ਹਾਂ ਦੀ ਟੀਮ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਓਡੀਸ਼ਾ ਫੂਡ ਪ੍ਰੋਸੈੱਸਿੰਗ,  ਪੈਟਰੋਕੈਮੀਕਲਸ,  ਬੰਦਰਗਾਹ-ਅਧਾਰਿਤ ਵਿਕਾਸ,  ਮੱਛੀ ਪਾਲਣ,  ਆਈਟੀ,  ਐਡੂਟੈੱਕ,  ਬਸਤਰ, ਟੂਰਿਜ਼ਮ,  ਮਾਇਨਿੰਗ ਅਤੇ ਹਰਿਤ ਊਰਜਾ (food processing, petrochemicals, port-led development, fisheries, IT, edutech, textiles, tourism, mining, and green energy) ਸਹਿਤ ਵਿਭਿੰਨ ਉਦਯੋਗਾਂ ਵਿੱਚ ਭਾਰਤ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਬਣ ਰਿਹਾ ਹੈ।

 

|

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਦੇਸ਼ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ,  ਮੈਨੂਫੈਕਚਰਿੰਗ ਦੇ ਖੇਤਰ ਵਿੱਚ ਭਾਰਤ ਦੀ ਤਾਕਤ ਵੀ ਸਪਸ਼ਟ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਦੀ ਅਰਥਵਿਵਸਥਾ  ਦਾ ਵਿਸਤਾਰ ਦੋ ਪ੍ਰਮੁੱਖ ਥੰਮ੍ਹਾਂ ‘ਤੇ ਟਿਕਿਆ ਹੈ:  ਅਭਿਨਵ ਸੇਵਾ ਖੇਤਰ ਅਤੇ ਗੁਣਵੱਤਾ ਵਾਲੇ ਉਤਪਾਦ (the innovative service sector and quality products)।  ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੇਸ਼ ਦੀ ਤੇਜ਼ ਪ੍ਰਗਤੀ ਕੇਵਲ ਕੱਚੇ ਮਾਲ  ਦੇ ਨਿਰਯਾਤ ‘ਤੇ ਨਿਰਭਰ ਨਹੀਂ ਹੋ ਸਕਦੀ ਹੈ ਅਤੇ ਇਸ ਲਈ,  ਪੂਰੇ ਈਕੋ-ਸਿਸਟਮ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਬਦਲਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਭਾਰਤ ਖਣਿਜਾਂ ਨੂੰ ਕੱਢਣ ਅਤੇ ਉਨ੍ਹਾਂ ਨੂੰ ਉਤਪਾਦ ਨਿਰਮਾਣ ਅਤੇ ਮੁੱਲ ਵਾਧੇ ਦੇ ਲਈ ਵਿਦੇਸ਼ ਭੇਜਣ ਦੀ ਪ੍ਰਵਿਰਤੀ ਨੂੰ ਬਦਲ ਰਿਹਾ ਹੈ,  ਕੇਵਲ ਉਨ੍ਹਾਂ ਉਤਪਾਦਾਂ ਨੂੰ ਭਾਰਤ ਵਾਪਸ ਲਿਆਉਣ ਦੇ ਲਈ।  ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੋਰ ਦੇਸ਼ਾਂ ਵਿੱਚ ਪ੍ਰੋਸੈੱਸਿੰਗ ਦੇ ਲਈ ਸਮੁੰਦਰੀ ਫੂਡ ਨਿਰਯਾਤ ਕਰਨ ਦੀ ਪ੍ਰਵਿਰਤੀ ਨੂੰ ਭੀ ਬਦਲਿਆ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਕੰਮ ਕਰ ਰਹੀ ਹੈ ਕਿ ਓਡੀਸ਼ਾ ਵਿੱਚ ਸੰਸਾਧਨਾਂ ਨਾਲ ਸਬੰਧਿਤ ਉਦਯੋਗ ਰਾਜ ਦੇ ਅੰਦਰ ਸਥਾਪਿਤ ਹੋਣ।  ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉਤਕਰਸ਼ ਓਡੀਸ਼ਾ ਕਨਕਲੇਵ 2025 ਇਸ ਦ੍ਰਿਸ਼ਟੀ ਨੂੰ ਸਾਕਾਰ ਕਰਨ ਦਾ ਇੱਕ ਸਾਧਨ ਸੀ।

 

ਇਹ ਟਿੱਪਣੀ ਕਰਦੇ ਹੋਏ ਕਿ ਦੁਨੀਆ ਤੇਜ਼ੀ ਨਾਲ ਟਿਕਾਊ ਜੀਵਨ ਸ਼ੈਲੀ(sustainable lifestyles) ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਹਰਿਤ ਭਵਿੱਖ (green future)  ਦੀ ਤਰਫ਼ ਵਧ ਰਹੀ ਹੈ।  ਸ਼੍ਰੀ ਮੋਦੀ ਨੇ ਕਿਹਾ ਕਿ ਹਰਿਤ ਨੌਕਰੀਆਂ ਦੀ ਸੰਭਾਵਨਾ ਭੀ ਕਾਫੀ ਵਧ ਰਹੀ ਹੈ।  ਉਨ੍ਹਾਂ ਨੇ ਸਮੇ ਦੀਆਂ ਮੰਗਾਂ ਅਤੇ ਜ਼ਰੂਰਤਾਂ  ਦੇ ਅਨੁਕੂਲ ਹੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।  ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਸੌਰ, ਪਵਨ,  ਪਣ ਬਿਜਲੀ ਅਤੇ ਹਰਿਤ ਹਾਈਡ੍ਰੋਜਨ ਸਹਿਤ ਹਰਿਤ ਟੈਕਨੋਲੋਜੀ ਅਤੇ ਹਰਿਤ ਭਵਿੱਖ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ,  ਜੋ ਵਿਕਸਿਤ ਭਾਰਤ ਦੀ ਊਰਜਾ ਸੁਰੱਖਿਆ ਨੂੰ ਸ਼ਕਤੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਓਡੀਸ਼ਾ ਵਿੱਚ ਇਸ ਸਬੰਧ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਕਿਹਾ ਕਿ ਦੇਸ਼ ਨੇ ਰਾਸ਼ਟਰੀ ਪੱਧਰ ‘ਤੇ ਹਰਿਤ ਹਾਈਡ੍ਰੋਜਨ ਅਤੇ ਸੌਰ ਊਰਜਾ ਮਿਸ਼ਨ (national-level Green Hydrogen and Solar Power Missions) ਸ਼ੁਰੂ ਕੀਤੇ ਹਨ।  ਸ਼੍ਰੀ ਮੋਦੀ ਨੇ ਕਿਹਾ ਕਿ ਓਡੀਸ਼ਾ ਵਿੱਚ ਅਖੁੱਟ ਊਰਜਾ ਉਦਯੋਗਾਂ ਨੂੰ ਹੁਲਾਰਾ ਦੇਣ ਦੇ ਲਈ ਮਹੱਤਵਪੂਰਨ ਨੀਤੀਗਤ ਨਿਰਣੇ ਲਏ ਜਾ ਰਹੇ ਹਨ ਅਤੇ ਹਾਈਡ੍ਰੋਜਨ ਊਰਜਾ ਉਤਪਾਦਨ ਦੇ ਲਈ ਕਈ ਕਦਮ  ਉਠਾਏ ਜਾ ਰਹੇ ਹਨ।

 

|

 ਪ੍ਰਧਾਨ ਮੰਤਰੀ ਨੇ ਕਿਹਾ ਕਿ ਗ੍ਰੀਨ ਐਨਰਜੀ ਦੇ ਨਾਲ-ਨਾਲ ਓਡੀਸ਼ਾ ਵਿੱਚ ਪੈਟਰੋ  ਅਤੇ ਪੈਟਰੋਕੈਮੀਕਲ ਸੈਕਟਰ ਦੇ ਵਿਸਤਾਰ ਦੇ ਲਈ ਭੀ ਪਹਿਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਾਰਾਦੀਪ ਅਤੇ ਗੋਪਾਲਪੁਰ ਵਿੱਚ ਸਮਰਪਿਤ ਉਦਯੋਗਿਕ ਪਾਰਕ ਅਤੇ ਨਿਵੇਸ਼ ਖੇਤਰ ਵਿਕਸਿਤ ਕੀਤੇ ਜਾ ਰਹੇ ਹਨ, ਜੋ ਇਸ ਖੇਤਰ ਵਿੱਚ ਮਹੱਤਵਪੂਰਨ ਨਿਵੇਸ਼ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਓਡੀਸ਼ਾ ਸਰਕਾਰ ਨੂੰ ਰਾਜ ਦੇ ਵਿਭਿੰਨ ਖੇਤਰਾਂ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇਜ਼ੀ ਨਾਲ ਨਿਰਣੇ ਲੈਣ ਅਤੇ ਇੱਕ ਨਵਾਂ ਈਕੋਸਿਸਟਮ ਵਿਕਸਿਤ ਕਰਨ ਦੇ ਲਈ ਵਧਾਈਆਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ, “21ਵੀਂ ਸਦੀ ਭਾਰਤ ਦੇ ਲਈ ਕਨੈਕਟਿਡ ਇਨਫ੍ਰਾਸਟ੍ਰਕਚਰ ਅਤੇ ਮਲਟੀ-ਮੋਡਲ ਕਨੈਕਟਿਵਿਟੀ (multi-modal connectivity) ਦਾ ਯੁਗ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਜਿਸ ਪੈਮਾਨੇ ਅਤੇ ਗਤੀ ਨਾਲ ਵਿਸ਼ੇਸ਼ ਕਰਕੇ ਬੁਨਿਆਦੀ ਢਾਂਚਿਆਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਉਹ ਦੇਸ਼ ਨੂੰ ਇੱਕ ਬਿਹਤਰੀਨ ਨਿਵੇਸ਼ ਮੰਜ਼ਿਲ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਰਪਿਤ ਮਾਲ ਢੁਆਈ ਗਲਿਆਰੇ (ਕੌਰੀਡੋਰ) ਪੂਰਬੀ ਅਤੇ ਪੱਛਮੀ ਤਟਵਰਤੀ ਰੇਖਾਵਾਂ ਨੂੰ ਜੋੜ ਰਹੇ ਹਨ, ਜਿਸ ਨਾਲ ਪਹਿਲੇ ਭੂਮੀ ਨਾਲ ਘਿਰੇ ਖੇਤਰਾਂ (land-locked regions) ਦੇ ਲਈ ਸਮੁੰਦਰ ਤੱਕ ਤੇਜ਼ੀ ਨਾਲ ਪਹੁੰਚ ਉਪਲਬਧ ਹੋ ਰਹੀ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਦੇਸ਼ ਭਰ ਵਿੱਚ ਪਲੱਗ-ਐਂਡ-ਪਲੇ ਸੁਵਿਧਾਵਾਂ (plug-and-play facilities) ਵਾਲੇ ਦਰਜਨਾਂ ਉਦਯੋਗਿਕ ਸ਼ਹਿਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਓਡੀਸ਼ਾ ਵਿੱਚ ਭੀ ਇਸੇ ਤਰ੍ਹਾਂ ਦੇ ਅਵਸਰ ਵਧਾਏ ਜਾ ਰਹੇ ਹਨ ਅਤੇ ਰਾਜ ਵਿੱਚ ਰੇਲਵੇ ਅਤੇ ਰਾਜਮਾਰਗ ਨੈੱਟਵਰਕ ਨਾਲ ਸਬੰਧਿਤ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਚਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਵਿੱਚ ਉਦਯੋਗਾਂ ਦੇ ਲਈ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ ਦੇ  ਲਈ ਸਰਕਾਰ ਬੰਦਰਗਾਹਾਂ ਨੂੰ ਉਦਯੋਗਿਕ ਸਮੂਹਾਂ ਨਾਲ ਜੋੜ ਰਹੀ ਹੈ ਅਤੇ ਉਲੇਖ ਕੀਤਾ ਕਿ ਮੌਜੂਦਾ ਬੰਦਰਗਾਹਾਂ ਦਾ ਵਿਸਤਾਰ ਅਤੇ ਨਵੀਆਂ ਬੰਦਰਗਾਹਾਂ ਦਾ ਨਿਰਮਾਣ ਦੋਨੋਂ ਹੋ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਓਡੀਸ਼ਾ ਬਲੂ ਇਕੌਨਮੀ ਦੇ ਮਾਮਲੇ ਵਿੱਚ ਦੇਸ਼ ਦੇ ਸਿਖਰਲੇ ਰਾਜਾਂ ਵਿੱਚੋਂ ਇੱਕ ਬਣਨ ਦੇ ਲਈ ਤਿਆਰ ਹੈ।

ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਗਲੋਬਲ ਸਪਲਾਈ ਚੇਨ ਦੀਆਂ ਚੁਣੌਤੀਆਂ ਨੂੰ ਪਹਿਚਾਣਨ ਦਾ ਸਾਰਿਆਂ ਨੂੰ ਆਗਰਹਿ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਖੰਡਿਤ ਅਤੇ ਆਯਾਤ-ਅਧਾਰਿਤ ਸਪਲਾਈ ਚੇਨਸ ‘ਤੇ ਨਿਰਭਰ ਨਹੀਂ ਰਹਿ ਸਕਦਾ। ਉਨ੍ਹਾਂ ਨੇ ਕਿਹਾ ਕਿ ਆਲਮੀ ਉਤਾਰ-ਚੜ੍ਹਾਅ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਭਾਰਤ ਦੇ ਅੰਦਰ ਇੱਕ ਮਜ਼ਬੂਤ ਸਪਲਾਈ ਅਤੇ ਵੈਲਿਊ ਚੇਨ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਹ ਜ਼ਿੰਮੇਦਾਰੀ ਸਰਕਾਰ ਅਤੇ ਉਦਯੋਗ ਦੋਨਾਂ ਦੀ ਹੈ। ਸ਼੍ਰੀ ਮੋਦੀ ਨੇ ਉਦਯੋਗਾਂ ਨੂੰ ਐੱਮਐੱਸਐੱਮਈਜ਼ ਅਤੇ ਯੁਵਾ ਸਟਾਰਟਅਪ (MSMEs and young startups) ਦਾ ਸਮਰਥਨ ਕਰਨ ਦਾ ਸੱਦਾ ਦਿੱਤਾ ਅਤੇ ਵਿਕਾਸ ਦੇ ਲਈ ਰਿਸਰਚ ਅਤੇ  ਇਨੋਵੇਸ਼ਨ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਇੱਕ ਜੀਵੰਤ ਰਿਸਰਚ ਈਕੋਸਿਸਟਮ ਬਣਾ ਰਹੀ ਹੈ, ਜਿਸ ਵਿੱਚ ਇੰਟਰਨਸ਼ਿਪ ਅਤੇ ਕੌਸ਼ਲ ਵਿਕਾਸ ਦੇ ਲਈ ਇੱਕ ਵਿਸ਼ੇਸ਼ ਫੰਡ ਅਤੇ ਪੈਕੇਜ ਹੈ। ਉਨ੍ਹਾਂ ਨੇ ਉਦਯੋਗਾਂ ਨੂੰ ਸਰਕਾਰ ਦੇ ਨਾਲ ਸਰਗਰਮ ਤੌਰ ‘ਤੇ ਹਿੱਸਾ ਲੈਣ ਅਤੇ ਸਹਿਯੋਗ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇੱਕ ਮਜ਼ਬੂਤ ਰਿਸਰਚ ਈਕੋ-ਸਿਸਟਮ ਅਤੇ ਕੁਸ਼ਲ ਯੁਵਾ ਕਾਰਜਬਲ ਸਿੱਧੇ ਉਦਯੋਗਾਂ ਨੂੰ ਲਾਭ ਪਹੁੰਚਾਉਣਗੇ। ਸ਼੍ਰੀ ਮੋਦੀ ਨੇ ਉਦਯੋਗ ਭਾਗੀਦਾਰਾਂ ਅਤੇ ਓਡੀਸ਼ਾ ਸਰਕਾਰ ਨੂੰ ਓਡੀਸ਼ਾ ਦੀਆਂ ਆਕਾਂਖਿਆਵਾਂ ਦੇ ਅਨੁਰੂਪ ਇੱਕ ਆਧੁਨਿਕ ਈਕੋਸਿਸਟਮ ਬਣਾਉਣ ਦੇ ਲਈ ਮਿਲ ਕੇ ਕੰਮ ਕਰਨ ਦਾ ਆਗਰਹਿ ਕੀਤਾ, ਜਿਸ ਨਾਲ ਨੌਜਵਾਨਾਂ ਦੇ ਲਈ ਨਵੇਂ ਅਵਸਰ ਉਪਲਬਧ ਹੋਣ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਓਡੀਸ਼ਾ ਦੇ ਅੰਦਰ ਵਧੇਰੇ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ, ਜਿਸ ਨਾਲ ਰਾਜ ਵਿੱਚ ਸਮ੍ਰਿੱਧੀ, ਤਾਕਤ ਅਤੇ ਪ੍ਰਗਤੀ ਹੋਵੇਗੀ।

 

 

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਭਾਰਤ ਨੂੰ ਸਮਝਣ ਅਤੇ ਸਿੱਖਣ ਦੇ ਲਈ ਉਤਸੁਕ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਓਡੀਸ਼ਾ ਭਾਰਤ ਨੂੰ ਸਮਝਣ ਦੇ ਲਈ ਇੱਕ ਬਿਹਤਰੀਨ ਜਗ੍ਹਾ ਹੈ, ਜਿੱਥੇ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ ਅਤੇ ਇਤਿਹਾਸ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਾਜ ਆਸਥਾ, ਅਧਿਆਤਮਿਕਤਾ, ਜੰਗਲ , ਪਹਾੜ ਅਤੇ ਸਮੁੰਦਰ ਦਾ ਅਨੂਠਾ ਮਿਸ਼ਰਣ ਪੇਸ਼ ਕਰਦਾ ਹੈ। ਸ਼੍ਰੀ ਮੋਦੀ ਨੇ ਓਡੀਸ਼ਾ ਨੂੰ ਵਿਕਾਸ ਅਤੇ ਵਿਰਾਸਤ ਦਾ ਮਾਡਲ ਦੱਸਿਆ ਅਤੇ ਕਿਹਾ ਕਿ ਓਡੀਸ਼ਾ ਵਿੱਚ ਜੀ-20 ਸੱਭਿਆਚਾਰਕ ਸਮਾਗਮ (G-20 cultural events) ਆਯੋਜਿਤ ਕੀਤੇ ਗਏ ਅਤੇ ਕੋਣਾਰਕ ਸੂਰਜ ਮੰਦਿਰ ਦੇ ਚੱਕਰ (Konark Sun Temple's wheel) ਨੂੰ ਮੁੱਖ ਸਮਾਗਮ ਦਾ ਹਿੱਸਾ ਬਣਾਇਆ ਗਿਆ। ਉਨ੍ਹਾਂ ਨੇ ਓਡੀਸ਼ਾ ਦੀ ਟੂਰਿਜ਼ਮ ਸਮਰੱਥਾ  ਦਾ ਪਤਾ ਲਗਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਜਿੱਥੇ 500 ਕਿਲੋਮੀਟਰ ਦੀ ਤਟ ਰੇਖਾ, 33 ਪ੍ਰਤੀਸ਼ਤ ਤੋਂ ਅਧਿਕ ਵਣ ਖੇਤਰ ਅਤੇ ਈਕੋ-ਟੂਰਿਜ਼ਮ ਅਤੇ ਐਡਵੈਂਚਰ ਟੂਰਿਜ਼ਮ ਦੀਆਂ ਅਨੰਤ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਧਿਆਨ  "ਭਾਰਤ ਵਿੱਚ ਸ਼ਾਦੀ" ਅਤੇ "ਭਾਰਤ ਵਿੱਚ ਉਪਚਾਰ" ( "Wed in India" and "Heal in India") ‘ਤੇ ਹੈ ਅਤੇ ਓਡੀਸ਼ਾ ਦੀ ਪ੍ਰਾਕ੍ਰਿਤਿਕ (ਕੁਦਰਤੀ) ਸੁੰਦਰਤਾ ਅਤੇ ਵਾਤਾਵਰਣ ਇਨ੍ਹਾਂ ਪਹਿਲਾਂ ਦੇ ਲਈ ਬਹੁਤ ਸਹਾਇਕ ਹੈ।

ਭਾਰਤ ਵਿੱਚ ਕਾਨਫਰੰਸ ਟੂਰਿਜ਼ਮ ਦੀਆਂ ਮਹੱਤਵਪੂਰਨ ਸੰਭਾਵਨਾਵਾਂ ‘ਤੇ ਪ੍ਰਕਾਸ਼ ਪਾਉਂਦੇ  ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਭਾਰਤ ਮੰਡਪਮ (Bharat Mandapam) ਅਤੇ ਯਸ਼ੋਭੂਮੀ (Yashobhoomi) ਜਿਹੇ ਸਥਲ ਇਸ ਖੇਤਰ ਦੇ ਲਈ ਪ੍ਰਮੁੱਖ ਕੇਂਦਰ ਬਣ ਰਹੇ ਹਨ। ਉਨ੍ਹਾਂ ਨੇ ਕੰਸਰਟ ਅਰਥਵਿਵਸਥਾ ਦੇ ਉੱਭਰਦੇ ਖੇਤਰ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸੰਗੀਤ, ਨ੍ਰਿਤ ਅਤੇ ਕਹਾਣੀ ਕਹਿਣ ਦੀ ਸਮ੍ਰਿੱਧ ਵਿਰਾਸਤ ਅਤੇ ਯੁਵਾ ਸੰਗੀਤ ਸਮਾਰੋਹ ਦੇਖਣ ਵਾਲਿਆਂ ਦੀ ਇੱਕ  ਬੜੀ ਸੰਖਿਆ ਦੇ ਨਾਲ ਕੰਸਰਟ ਅਰਥਵਿਵਸਥਾ ਦੇ ਲਈ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ, ਲਾਇਵ ਈਵੈਂਟਸ ਦੀ ਪ੍ਰਵਿਰਤੀ ਅਤੇ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤ ਵਿੱਚ ਲਾਇਵ ਕੰਸਰਟ ਦੀਆਂ ਸੰਭਾਵਨਾਵਾਂ ਦੇ ਪ੍ਰਮਾਣ ਦੇ ਰੂਪ ਵਿੱਚ ਮੁੰਬਈ ਅਤੇ ਅਹਿਮਦਾਬਾਦ ਵਿੱਚ ਹਾਲ ਹੀ ਵਿੱਚ ਆਯੋਜਿਤ ਕੋਲਡਪਲੇ ਕੰਸਰਟ ਦੀ ਤਰਫ਼ ਇਸ਼ਾਰਾ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪ੍ਰਮੁੱਖ ਆਲਮੀ ਕਲਾਕਾਰ ਭਾਰਤ ਦੀ ਤਰਫ਼ ਆਕਰਸ਼ਿਤ ਹੋਏ ਹਨ ਅਤੇ ਕੰਸਰਟ ਅਰਥਵਿਵਸਥਾ ਟੂਰਿਜ਼ਮ ਨੂੰ ਹੁਲਾਰਾ ਦਿੰਦੀ ਹੈ ਅਤੇ ਕਈ ਨੌਕਰੀਆਂ ਪੈਦਾ ਕਰਦੀ ਹੈ। ਉਨ੍ਹਾਂ ਨੇ ਰਾਜਾਂ ਅਤੇ ਪ੍ਰਾਈਵੇਟ ਸੈਕਟਰ ਨੂੰ ਕੰਸਰਟ ਅਰਥਵਿਵਸਥਾ ਦੇ ਲਈ ਜ਼ਰੂਰੀ ਬੁਨਿਆਦੀ ਢਾਂਚੇ ਅਤੇ ਕੌਸ਼ਲ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਆਗਰਹਿ ਕੀਤਾ। ਇਸ ਵਿੱਚ ਈਵੈਂਟ ਮੈਨੇਜਮੈਂਟ, ਆਰਟਿਸਟ ਗਰੂਮਿੰਗ, ਸੁਰੱਖਿਆ ਅਤੇ ਹੋਰ ਵਿਵਸਥਾਵਾਂ ਸ਼ਾਮਲ ਹਨ, ਜਿੱਥੇ ਨਵੇਂ ਅਵਸਰ ਉੱਭਰ ਰਹੇ ਹਨ।

 

ਸ਼੍ਰੀ ਮੋਦੀ ਨੇ ਕਿਹਾ ਕਿ ਅਗਲੇ ਮਹੀਨੇ ਭਾਰਤ ਪਹਿਲੀ ਵਾਰ ਵਰਲਡ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (ਵੇਵਸ- ਡਬਲਿਊ ਏਵੀਈਐੱਸ-WAVES) ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਹ ਮਹੱਤਵਪੂਰਨ ਆਯੋਜਨ ਦੁਨੀਆ ਨੂੰ ਭਾਰਤ ਦੀ ਰਚਨਾਤਮਕ ਸ਼ਕਤੀ ਦਿਖਾਏਗਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਜਿਹੇ ਆਯੋਜਨ ਰੈਵੇਨਿਊ ਪੈਦਾ ਕਰਦੇ ਹਨ ਅਤੇ ਸਾਡੀਆਂ ਧਾਰਨਾਵਾਂ ਨੂੰ ਆਕਾਰ ਦਿੰਦੇ ਹਨ, ਜਿਸ ਨਾਲ ਅਰਥਵਿਵਸਥਾ ਦੇ ਵਾਧੇ ਵਿੱਚ ਯੋਗਦਾਨ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਵਿੱਚ ਅਜਿਹੇ ਆਯੋਜਨਾਂ ਦੀ ਮੇਜ਼ਬਾਨੀ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ।

 

|

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ‘ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਓਡੀਸ਼ਾ ਦੀ ਮਹੱਤਵਪੂਰਨ ਭੂਮਿਕਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਓਡੀਸ਼ਾ ਦੇ ਲੋਕਾਂ ਨੇ ਇੱਕ ਸਮ੍ਰਿੱਧ ਰਾਜ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਕੇਂਦਰ ਸਰਕਾਰ ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਹਰਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਓਡੀਸ਼ਾ ਦੇ ਪ੍ਰਤੀ ਆਪਣਾ ਸਨੇਹ ਵਿਅਕਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਲਗਭਗ 30 ਵਾਰ ਰਾਜ ਅਤੇ ਇਸ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਓਡੀਸ਼ਾ ਦੀ ਸਮਰੱਥਾ ਅਤੇ ਇਸ ਦੇ ਲੋਕਾਂ ‘ਤੇ ਆਪਣੇ ਵਿਸ਼ਵਾਸ ‘ਤੇ ਜ਼ੋਰ ਦਿੱਤਾ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਭਾਗੀਦਾਰਾਂ ਦੁਆਰਾ ਕੀਤੇ ਗਏ ਨਿਵੇਸ਼ ਨਾਲ ਉਨ੍ਹਾਂ ਦੇ ਕਾਰੋਬਾਰ ਅਤੇ ਓਡੀਸ਼ਾ ਦੀ ਪ੍ਰਗਤੀ ਦੋਨੋਂ ਹੀ ਨਵੀਆਂ ਉਚਾਈਆਂ ‘ਤੇ ਪਹੁੰਚਣਗੇ। ਉਨ੍ਹਾਂ ਨੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 ਇਸ ਸਮਾਗਮ ਵਿੱਚ ਓਡੀਸ਼ਾ ਦੇ ਰਾਜਪਾਲ ਡਾ. ਹਰਿਬਾਬੂ ਕੰਭਮਪਤਿ (Dr. Hari Babu Kambhampati), ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਂਝੀ, ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਸ਼੍ਰੀ ਅਸ਼ਵਿਨੀ ਵੈਸ਼ਣਵ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

 ਪਿਛੋਕੜ

ਉਤਕਰਸ਼ ਓਡੀਸ਼ਾ-ਮੇਕ ਇਨ ਓਡੀਸ਼ਾ ਕਨਕਲੇਵ 2025 ਇੱਕ ਪ੍ਰਮੁੱਖ ਗਲੋਬਲ ਇਨਵੈਸਟਮੈਂਟ ਸਮਿਟ ਹੈ, ਜਿਸ ਦਾ ਆਯੋਜਨ ਓਡੀਸ਼ਾ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਰਾਜ ਨੂੰ ਪੂਰਵੋਦਯ ਵਿਜ਼ਨ ਦੇ ਕੇਂਦਰ (anchor of the Purvodaya vision) ਦੇ ਨਾਲ-ਨਾਲ ਭਾਰਤ ਵਿੱਚ ਇੱਕ ਪ੍ਰਮੁੱਖ ਨਿਵੇਸ਼ ਮੰਜ਼ਿਲ ਅਤੇ ਉਦਯੋਗਿਕ ਕੇਂਦਰ ਦੇ ਰੂਪ ਵਿੱਚ  ਸਥਾਪਿਤ ਕਰਨਾ ਹੈ।

 ਪ੍ਰਧਾਨ ਮੰਤਰੀ ਨੇ ਮੇਕ ਇਨ ਓਡੀਸ਼ਾ ਪ੍ਰਦਰਸ਼ਨੀ ਦਾ ਭੀ ਉਦਘਾਟਨ ਕੀਤਾ, ਜਿਸ ਵਿੱਚ ਜੀਵੰਤ ਉਦਯੋਗਿਕ ਈਕੋਸਿਸਟਮ ਵਿਕਸਿਤ ਕਰਨ ਵਿੱਚ ਰਾਜ ਦੀਆਂ ਉਪਲਬਧੀਆਂ ‘ਤੇ ਪ੍ਰਕਾਸ਼ ਪਾਇਆ ਗਿਆ। ਦੋ ਦਿਨਾਂ ਦਾ ਕਨਕਲੇਵ 28 ਤੋਂ 29 ਜਨਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਉਦਯੋਗ ਜਗਤ ਦੇ ਨੇਤਾਵਾਂ, ਨਿਵੇਸ਼ਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਲਈ ਇੱਕ ਮੰਚ ਦੇ ਰੂਪ ਵਿੱਚ  ਕੰਮ ਕਰੇਗਾ, ਜਿੱਥੇ ਉਹ ਓਡੀਸ਼ਾ ਦੁਆਰਾ ਪਸੰਦੀਦਾ ਨਿਵੇਸ਼ ਮੰਜ਼ਿਲ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਵਾਲੇ ਅਵਸਰਾਂ ‘ਤੇ ਚਰਚਾ ਕਰਨਗੇ। ਕਨਕਲੇਵ ਵਿੱਚ ਸੀਈਓਜ਼ ਅਤੇ ਨੇਤਾਵਾਂ ਦੀਆਂ ਗੋਲਮੇਜ਼ ਬੈਠਕਾਂ, ਖੇਤਰੀ ਸੈਸ਼ਨ, ਬੀ2ਬੀ ਬੈਠਕਾਂ ਅਤੇ ਨੀਤੀ ਚਰਚਾਵਾਂ (CEOs and Leaders’ Roundtables, Sectoral Sessions, B2B meetings, and Policy Discussions) ਆਯੋਜਿਤ ਕੀਤੀਆਂ ਜਾਣਗੀਆਂ, ਜਿਸ ਨਾਲ ਦੁਨੀਆ ਭਰ ਦੇ ਨਿਵੇਸ਼ਕਾਂ ਦੇ ਨਾਲ ਲਕਸ਼ਿਤ ਜੁੜਾਅ ਸੁਨਿਸ਼ਚਿਤ ਹੋਵੇਗਾ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

 

 

 

  • Gaurav munday April 12, 2025

    ❤️😂😘😘
  • Kukho10 April 01, 2025

    Elon Musk say's, I am a FAN of Modi paije.
  • ABHAY March 15, 2025

    नमो सदैव
  • Jitendra Kumar March 08, 2025

    🙏🇮🇳
  • கார்த்திக் March 03, 2025

    Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🙏🏻
  • अमित प्रेमजी | Amit Premji March 03, 2025

    nice👍
  • கார்த்திக் February 21, 2025

    Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🌼
  • Mithun Sarkar February 20, 2025

    Jay Shree Ram
  • Vivek Kumar Gupta February 20, 2025

    नमो ..🙏🙏🙏🙏🙏
  • Vivek Kumar Gupta February 20, 2025

    जय जयश्रीराम ..................................🙏🙏🙏🙏🙏
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Vijaydurg Fort, Chhatrapati Shivaji Maharaj’s naval brilliance, earns UNESCO World Heritage status

Media Coverage

Vijaydurg Fort, Chhatrapati Shivaji Maharaj’s naval brilliance, earns UNESCO World Heritage status
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਜੁਲਾਈ 2025
July 23, 2025

Citizens Appreciate PM Modi’s Efforts Taken Towards Aatmanirbhar Bharat Fuelling Jobs, Exports, and Security