"ਵਿਕਸਿਤ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਇਹ ਦਹਾਕਾ ਇੱਕ ਮਹੱਤਵਪੂਰਨ ਦਹਾਕਾ ਹੋਵੇਗਾ"
"ਇਹ ਦਹਾਕਾ ਰਾਸ਼ਟਰ ਦੀ ਸਮਰੱਥਾ ਨਾਲ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਹੈ"
"ਇਹ ਦਹਾਕਾ ਭਾਰਤ ਦੀ ਤੇਜ਼ ਰਫ਼ਤਾਰ ਕਨੈਕਟੀਵਿਟੀ, ਤੇਜ਼ ਰਫ਼ਤਾਰ ਗਤੀਸ਼ੀਲਤਾ ਅਤੇ ਤੇਜ਼ ਰਫ਼ਤਾਰ ਸਮ੍ਰਿੱਧੀ ਦਾ ਦਹਾਕਾ ਹੋਵੇਗਾ"
"ਭਾਰਤ ਇੱਕ ਮਜ਼ਬੂਤ ਲੋਕਤੰਤਰ ਵਜੋਂ ਵਿਸ਼ਵਾਸ ਦਾ ਪ੍ਰਤੀਕ ਬਣਿਆ ਹੋਇਆ ਹੈ"
"ਭਾਰਤ ਨੇ ਸਾਬਤ ਕੀਤਾ ਹੈ ਕਿ ਚੰਗੀ ਰਾਜਨੀਤੀ ਕੇਵਲ ਚੰਗੀ ਅਰਥਵਿਵਸਥਾ ਨਾਲ ਹੀ ਹੋ ਸਕਦੀ ਹੈ"
"ਮੇਰਾ ਪੂਰਾ ਧਿਆਨ ਦੇਸ਼ ਦੇ ਵਿਕਾਸ ਦੀ ਗਤੀ ਅਤੇ ਪੈਮਾਨੇ ਨੂੰ ਵਧਾਉਣ 'ਤੇ ਕੇਂਦ੍ਰਿਤ ਹੈ"
"ਪਿਛਲੇ 10 ਸਾਲਾਂ ਵਿੱਚ, ਲੋਕਾਂ ਨੇ ਨਾਅਰੇ ਨਹੀਂ, ਸਮਾਧਾਨ ਦੇਖੇ ਹਨ"
"ਅਗਲੇ ਦਹਾਕੇ ਵਿੱਚ ਭਾਰਤ ਜਿਹੜੀਆਂ ਉਚਾਈਆਂ 'ਤੇ ਪਹੁੰਚੇਗਾ, ਉਹ ਬੇਮਿਸਾਲ, ਕਲਪਨਾ ਤੋਂ ਪਰ੍ਹੇ ਹੈ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਿਪਬਲਿਕ ਸਮਿਟ 2024 ਨੂੰ ਸੰਬੋਧਨ ਕੀਤਾ। ਇਸ ਸਮਿਟ ਦਾ ਵਿਸ਼ਾ 'ਭਾਰਤ: ਅਗਲਾ ਦਹਾਕਾ' ਹੈ।

ਇਸ ਮੌਕੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਹਾਕਾ ਭਾਰਤ ਦਾ ਹੈ ਅਤੇ ਇਸ ਤੱਥ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਬਿਆਨ ਕੋਈ ਰਾਜਨੀਤਕ ਨਹੀਂ ਸੀ। ਉਨ੍ਹਾਂ ਥੀਮ ਦੇ ਅਨੁਸਾਰ ਅਗਲੇ ਦਹਾਕੇ ਦੇ ਭਾਰਤ ਬਾਰੇ ਚਰਚਾ ਸ਼ੁਰੂ ਕਰਨ ਲਈ ਰਿਪਬਲਿਕ ਟੀਮ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਦੁਨੀਆ ਦਾ ਮੰਨਣਾ ਹੈ ਕਿ ਇਹ ਭਾਰਤ ਦਾ ਦਹਾਕਾ ਹੈ।” ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਮੌਜੂਦਾ ਦਹਾਕਾ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਪੂਰਾ ਕਰਨ ਦਾ ਮਾਧਿਅਮ ਬਣੇਗਾ।

 

ਸੁਤੰਤਰ ਭਾਰਤ ਦੇ ਲਈ ਮੌਜੂਦਾ ਦਹਾਕੇ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਆਪਣੇ ਸ਼ਬਦਾਂ ਨੂੰ ਯਾਦ ਕੀਤਾ ਅਤੇ ਕਿਹਾ, "ਯਹੀ ਸਮਯ ਹੈ, ਸਾਹੀ ਸਮਯ ਹੈ" (“Yahi samay hai, Sahi samay hai”)। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਦਹਾਕਾ ਇੱਕ ਸਮਰੱਥ ਅਤੇ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦਾ ਸਮਾਂ ਹੈ, ਜੋ ਕਦੇ ਅਸੰਭਵ ਸਮਝੀਆਂ ਜਾਂਦੀਆਂ ਸਨ। ਉਨ੍ਹਾਂ ਨੇ ਜ਼ੋਰ ਦਿੱਤਾ, "ਰਾਸ਼ਟਰ ਦੀ ਸਮਰੱਥਾ ਨਾਲ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਹ ਇੱਕ ਦਹਾਕਾ ਹੈ।" ਉਨ੍ਹਾਂ ਕਿਹਾ ਕਿ ਅਗਲੇ ਦਹਾਕੇ ਤੋਂ ਪਹਿਲਾਂ, ਲੋਕ ਭਾਰਤ ਨੂੰ ਤੀਜੀ ਸਭ ਤੋਂ ਬੜੀ ਅਰਥਵਿਵਸਥਾ ਬਣਦੇ ਦੇਖਣਗੇ ਅਤੇ ਪੱਕੇ ਘਰ, ਪਖਾਨੇ, ਗੈਸ, ਬਿਜਲੀ, ਪਾਣੀ, ਇੰਟਰਨੈੱਟ ਆਦਿ ਜਿਹੀਆਂ ਬੁਨਿਆਦੀ ਜ਼ਰੂਰਤਾਂ ਹਰ ਕਿਸੇ ਲਈ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਦਹਾਕਾ ਐਕਸਪ੍ਰੈੱਸਵੇਅ, ਹਾਈ ਸਪੀਡ ਟ੍ਰੇਨਾਂ ਅਤੇ ਅੰਦਰੂਨੀ ਜਲ ਮਾਰਗ ਨੈੱਟਵਰਕਾਂ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਸਬੰਧਿਤ ਹੋਵੇਗਾ ਅਤੇ ਭਾਰਤ ਨੂੰ ਆਪਣੀ ਪਹਿਲੀ ਬੁਲੇਟ ਟ੍ਰੇਨ, ਪੂਰੀ ਤਰ੍ਹਾਂ ਕਾਰਜਸ਼ੀਲ ਸਮਰਪਿਤ ਮਾਲ ਕਾਰੀਡੋਰ ਮਿਲੇਗਾ ਅਤੇ ਭਾਰਤ ਦੇ ਬੜੇ ਸ਼ਹਿਰ ਨਮੋ ਜਾਂ ਮੈਟਰੋ ਰੇਲ ਰਾਹੀਂ ਜੁੜੇ ਹੋਣਗੇ। ਉਨ੍ਹਾਂ ਅੱਗੇ ਕਿਹਾ, "ਇਹ ਦਹਾਕਾ ਭਾਰਤ ਦੀ ਤੇਜ਼ ਰਫ਼ਤਾਰ ਕਨੈਕਟੀਵਿਟੀ, ਗਤੀਸ਼ੀਲਤਾ ਅਤੇ ਸਮ੍ਰਿੱਧੀ ਨੂੰ ਸਮਰਪਿਤ ਹੋਵੇਗਾ।"

ਮੌਜੂਦਾ ਸਮੇਂ ਵਿੱਚ ਵਿਸ਼ਵਵਿਆਪੀ ਅਨਿਸ਼ਚਿਤਤਾ ਅਤੇ ਅਸਥਿਰਤਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਵਿੱਚ ਵਿਰੋਧ ਦੀਆਂ ਲਹਿਰਾਂ ਦਾ ਸਾਹਮਣਾ ਕਰ ਰਹੀਆਂ ਸਰਕਾਰਾਂ ਦੇ ਨਾਲ ਮੌਜੂਦਾ ਪਲ ਆਪਣੀ ਤੀਬਰਤਾ ਅਤੇ ਵਿਸਤਾਰ ਵਿੱਚ ਸਭ ਤੋਂ ਵੱਧ ਅਸਥਿਰ ਹੋਣ ਬਾਰੇ ਮਾਹਰਾਂ ਦੀ ਰਾਏ ਦਾ ਹਵਾਲਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਸਭ ਦੇ ਵਿਚਕਾਰ ਭਾਰਤ ਇੱਕ ਮਜ਼ਬੂਤ ਲੋਕਤੰਤਰ ਵਜੋਂ ਵਿਸ਼ਵਾਸ ਦੀ ਕਿਰਨ ਵਾਂਗ ਹੈ।" ਉਨ੍ਹਾਂ ਨੇ ਅੱਗੇ ਕਿਹਾ, "ਭਾਰਤ ਨੇ ਸਾਬਤ ਕੀਤਾ ਹੈ ਕਿ ਚੰਗੀ ਰਾਜਨੀਤੀ ਕੇਵਲ ਚੰਗੀ ਅਰਥਵਿਵਸਥਾ ਨਾਲ ਕੀਤੀ ਜਾ ਸਕਦੀ ਹੈ।"

ਭਾਰਤ ਦੇ ਪ੍ਰਦਰਸ਼ਨ ਬਾਰੇ ਵਿਸ਼ਵਵਿਆਪੀ ਉਤਸੁਕਤਾ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਇਹ ਇਸ ਲਈ ਹੋਇਆ ਕਿਉਂਕਿ ਅਸੀਂ ਰਾਸ਼ਟਰ ਦੀਆਂ ਜ਼ਰੂਰਤਾਂ ਅਤੇ ਸੁਪਨਿਆਂ ਨੂੰ ਪੂਰਾ ਕੀਤਾ, ਅਸੀਂ ਸਸ਼ਕਤੀਕਰਣ 'ਤੇ ਕੰਮ ਕਰਦੇ ਹੋਏ ਸਮ੍ਰਿੱਧੀ 'ਤੇ ਧਿਆਨ ਦਿੱਤਾ।" ਉਨ੍ਹਾਂ ਨੇ ਵਿਅਕਤੀਗਤ ਆਮਦਨ ਕਰ ਵਿੱਚ ਕਮੀ ਲਿਆਉਣ ਦੇ ਨਾਲ ਕਾਰਪੋਰੇਟ ਟੈਕਸ ਵਿੱਚ ਕਟੌਤੀ ਦੀ ਵੀ ਉਦਾਹਰਨ ਦਿੱਤੀ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਰਿਕਾਰਡ ਨਿਵੇਸ਼ ਨਾਲ ਮੁਫ਼ਤ ਡਾਕਟਰੀ ਇਲਾਜ ਅਤੇ ਮੁਫਤ ਰਾਸ਼ਨ ਦੇ ਨਾਲ ਕਰੋੜਾਂ ਪੱਕੇ ਘਰ ਬਣਾਏ ਜਾ ਰਹੇ ਹਨ। ਜੇਕਰ ਉਦਯੋਗਾਂ ਲਈ ਪੀਐੱਲਆਈ ਸਕੀਮਾਂ ਹਨ ਤਾਂ ਕਿਸਾਨਾਂ ਲਈ ਬੀਮਾ ਅਤੇ ਆਮਦਨ ਪੈਦਾ ਕਰਨ ਦੇ ਸਾਧਨ ਵੀ ਹਨ। ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਦੇ ਨਾਲ ਨੌਜਵਾਨਾਂ ਦੇ ਹੁਨਰ ਵਿਕਾਸ 'ਤੇ ਧਿਆਨ ਦਿੱਤਾ ਜਾਂਦਾ ਹੈ।

 

ਪ੍ਰਧਾਨ ਮੰਤਰੀ ਨੇ ਵੰਸ਼ਵਾਦੀ ਰਾਜਨੀਤੀ ਦੇ ਨਤੀਜੇ ਵਜੋਂ ਦਹਾਕਿਆਂ ਤੋਂ ਭਾਰਤ ਦੇ ਵਿਕਾਸ ਲਈ ਗੁਆਏ ਸਮੇਂ 'ਤੇ ਅਫਸੋਸ ਪ੍ਰਗਟ ਕੀਤਾ ਅਤੇ ਵਿਕਸਿਤ ਭਾਰਤ ਦੀ ਸਿਰਜਣਾ ਲਈ ਗੁਆਚੇ ਸਮੇਂ ਨੂੰ ਮੁੜ ਪ੍ਰਾਪਤ ਕਰਨ ਲਈ ਬੇਮਿਸਾਲ ਪੈਮਾਨੇ ਅਤੇ ਗਤੀ ਨਾਲ ਕੰਮ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਜ ਭਾਰਤ ਦੇ ਸਾਰੇ ਖੇਤਰਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਧਿਆਨ ਦੇਸ਼ ਦੇ ਵਿਕਾਸ ਦੀ ਗਤੀ ਅਤੇ ਪੈਮਾਨੇ ਨੂੰ ਵਧਾਉਣ 'ਤੇ ਰਹਿੰਦਾ ਹੈ। ਪਿਛਲੇ 75 ਦਿਨਾਂ ਵਿੱਚ ਦੇਸ਼ ਵਿੱਚ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਗਭਗ 9 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦਾ ਜ਼ਿਕਰ ਕੀਤਾ, ਜੋ ਅੰਕੜਾ 110 ਬਿਲੀਅਨ ਅਮਰੀਕੀ ਡਾਲਰ ਤੋਂ ਵਧੇਰੇ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਆਧੁਨਿਕ ਬੁਨਿਆਦੀ ਢਾਂਚੇ ਲਈ ਪਿਛਲੇ 75 ਦਿਨਾਂ ਵਿੱਚ ਕੀਤਾ ਨਿਵੇਸ਼ ਦੁਨੀਆ ਦੇ ਕਈ ਦੇਸ਼ਾਂ ਦੇ ਸਾਲਾਨਾ ਬਜਟ ਤੋਂ ਵਧੇਰੇ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 75 ਦਿਨਾਂ ਵਿੱਚ 7 ਨਵੇਂ ਏਮਸ, 3 ਆਈਆਈਐੱਮ, 10 ਆਈਆਈਟੀ, 5 ਐੱਨਆਈਟੀ, 3 ਆਈਆਈਆਈਟੀ, 2 ਆਈਸੀਆਰ ਅਤੇ 10 ਕੇਂਦਰੀ ਸੰਸਥਾਵਾਂ, 4 ਮੈਡੀਕਲ ਅਤੇ ਨਰਸਿੰਗ ਕਾਲਜ ਅਤੇ 6 ਰਾਸ਼ਟਰੀ ਖੋਜ ਲੈਬਾਂ ਦਾ ਉਦਘਾਟਨ ਕੀਤਾ ਗਿਆ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਪੁਲਾੜ ਸਬੰਧੀ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ 1800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, 54 ਪਾਵਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਕਕਰਪਾਰਾ ਪ੍ਰਮਾਣੂ ਊਰਜਾ ਪਲਾਂਟ ਦੇ 2 ਨਵੇਂ ਰਿਐਕਟਰ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ। ਕਲਪੱਕਮ ਵਿਖੇ ਸਵਦੇਸ਼ੀ ਫਾਸਟ ਬਰੀਡਰ ਰਿਐਕਟਰ ਦੀ ਕੋਰ ਲੋਡਿੰਗ ਸ਼ੁਰੂ ਕੀਤੀ ਗਈ, ਤੇਲੰਗਾਨਾ ਵਿੱਚ 1600 ਮੈਗਾਵਾਟ ਦੇ ਤਾਪ ਊਰਜਾ ਪਲਾਂਟ ਦਾ ਉਦਘਾਟਨ ਕੀਤਾ ਗਿਆ, ਝਾਰਖੰਡ ਵਿੱਚ 1300 ਮੈਗਾਵਾਟ ਦੇ ਤਾਪ ਊਰਜਾ ਪਲਾਂਟ ਦਾ ਉਦਘਾਟਨ ਕੀਤਾ ਗਿਆ, 1600 ਮੈਗਾਵਾਟ ਦੇ ਤਾਪ ਊਰਜਾ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ, ਉੱਤਰ ਪ੍ਰਦੇਸ਼ ਵਿੱਚ ਸੌਰ ਊਰਜਾ ਪਲਾਂਟ ਅਤੇ ਮੈਗਾ ਰੀਨਿਊਏਬਲ ਪਾਰਕ, ਹਿਮਾਚਲ ਵਿੱਚ ਪਣ ਊਰਜਾ ਪ੍ਰੋਜੈਕਟ, ਤਮਿਲ ਨਾਡੂ ਵਿੱਚ ਦੇਸ਼ ਦਾ ਪਹਿਲਾ ਗ੍ਰੀਨ ਹਾਇਡ੍ਰੋਜਨ ਫਿਊਲ ਸੈੱਲ ਵੈਸਲ ਲਾਂਚ ਕੀਤਾ ਗਿਆ, ਯੂਪੀ ਦੀਆਂ ਮੇਰਠ-ਸਿੰਭਵਾਲੀ ਟ੍ਰਾਂਸਮਿਸ਼ਨ ਲਾਈਨਾਂ ਦਾ ਉਦਘਾਟਨ ਕੀਤਾ ਗਿਆ ਅਤੇ ਕਰਨਾਟਕ ਦੇ ਕੋਪਲ ਵਿੱਚ ਪੌਣ ਊਰਜਾ ਜ਼ੋਨ ਤੋਂ ਟ੍ਰਾਂਸਮਿਸ਼ਨ ਲਾਇਨਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 75 ਦਿਨਾਂ ਵਿੱਚ ਭਾਰਤ ਦੇ ਸਭ ਤੋਂ ਲੰਬੇ ਕੇਬਲ ਅਧਾਰਿਤ ਪੁਲ਼ ਦਾ ਉਦਘਾਟਨ ਕੀਤਾ ਗਿਆ, ਲਕਸ਼ਦ੍ਵੀਪ ਤੱਕ ਅੰਡਰ-ਸੀ ਔਪਟੀਕਲ ਕੇਬਲ ਦੇ ਕੰਮ ਦਾ ਉਦਘਾਟਨ ਕੀਤਾ ਗਿਆ, ਦੇਸ਼ ਦੇ 500 ਤੋਂ ਵੱਧ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਣ ਦਾ ਕੰਮ ਸ਼ੁਰੂ ਹੋ ਗਿਆ ਹੈ, 33 ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਸੜਕਾਂ, ਓਵਰਬ੍ਰਿਜ ਅਤੇ ਅੰਡਰਪਾਸ ਦੇ 1500 ਤੋਂ ਵੱਧ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਦੇਸ਼ ਦੇ 4 ਸ਼ਹਿਰਾਂ ਵਿੱਚ ਮੈਟਰੋ ਨਾਲ ਸਬੰਧਤ 7 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਕੋਲਕਾਤਾ ਨੂੰ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਤੋਹਫਾ ਮਿਲਿਆ ਹੈ। 10,000 ਹਜ਼ਾਰ ਕਰੋੜ ਰੁਪਏ ਦੇ 30 ਬੰਦਰਗਾਹ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਕਿਸਾਨਾਂ ਲਈ ਵਿਸ਼ਵ ਦੀ ਸਭ ਤੋਂ ਬੜੀ ਭੰਡਾਰਣ ਯੋਜਨਾ ਦੀ ਸ਼ੁਰੂਆਤ ਕੀਤੀ, 18,000 ਸਹਿਕਾਰੀ ਸੰਸਥਾਵਾਂ ਦੇ ਕੰਪਿਊਟਰੀਕਰਨ ਦੇ ਮੁਕੰਮਲ ਹੋਣ ਅਤੇ 21,000 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ।

ਸ਼ਾਸਨ ਦੀ ਗਤੀ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਜਟ ਵਿੱਚ ਪ੍ਰਧਾਨ ਮੰਤਰੀ ਸੂਰਯਘਰ ਮੁਫਤ ਬਿਜਲੀ ਯੋਜਨਾ ਦੇ ਐਲਾਨ ਦੇ ਬਾਅਦ ਇਸ ਨੂੰ ਮਨਜ਼ੂਰੀ ਅਤੇ ਲਾਂਚ ਕਰਨ ਵਿੱਚ ਸਿਰਫ਼ 4 ਹਫ਼ਤੇ ਲਗੇ। ਉਨ੍ਹਾਂ ਨੇ ਕਿਹਾ ਕਿ ਨਾਗਰਿਕ ਇਸ ਪੈਮਾਨੇ ਅਤੇ ਗਤੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਅਗਲੇ 25 ਸਾਲਾਂ ਦੇ ਰੋਡਮੈਪ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਰ ਸੈਕਿੰਡ ਦੇ ਹਿਸਾਬ ਨਾਲ ਚੋਣ ਮਾਹੌਲ ਦੇ ਬਾਵਜੂਦ ਵਿਕਾਸ ਕਾਰਜ ਜਾਰੀ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪਿਛਲੇ 10 ਸਾਲਾਂ ਵਿੱਚ ਲੋਕਾਂ ਨੇ ਨਾਅਰਿਆਂ ਦੀ ਬਜਾਏ ਹੱਲ ਦੇਖੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੁਰਾਕ ਸੁਰੱਖਿਆ, ਫਰਟੀਲਾਇਜ਼ਰ ਪਲਾਂਟਾਂ ਦੀ ਮੁੜ ਸੁਰਜੀਤੀ, ਬਿਜਲੀਕਰਣ ਅਤੇ ਸਰਹੱਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਪੱਕੇ ਮਕਾਨਾਂ ਨੂੰ ਯਕੀਨੀ ਬਣਾਉਣ ਤੋਂ ਲੈ ਕੇ ਧਾਰਾ 370 ਨੂੰ ਖ਼ਤਮ ਕਰਨ ਤੱਕ, ਸਰਕਾਰ ਸਾਰੀਆਂ ਪ੍ਰਾਥਮਿਕਤਾਵਾਂ 'ਤੇ ਇੱਕੋ ਸਮੇਂ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਸਵਾਲਾਂ ਦੇ ਸਰੂਪ ਵਿੱਚ ਆਏ ਬਦਲਾਅ ਨੂੰ ਨੋਟ ਕੀਤਾ। ਰਾਸ਼ਟਰੀ ਅਰਥਵਿਵਸਥਾਵਾਂ ਬਾਰੇ ਨਿਰਾਸ਼ਾਵਾਦੀ ਸਵਾਲ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੀ ਉਮੀਦ ਅਤੇ ਉਤਸੁਕਤਾ ਭਰੀ ਉਡੀਕ, ਨਵੀਨਤਮ ਟੈਕਨੋਲੋਜੀ ਦੀ ਉਡੀਕ ਤੋਂ ਲੈ ਕੇ ਡਿਜੀਟਲ ਭੁਗਤਾਨ ਵਿੱਚ ਲੀਡਰਸ਼ਿਪ ਤੱਕ, ਬੇਰੋਜ਼ਗਾਰੀ ਤੋਂ ਲੈ ਕੇ ਸਟਾਰਟਅੱਪਸ ਬਾਰੇ ਸਵਾਲਾਂ ਤੱਕ, ਮਹਿੰਗਾਈ ਦੇ ਦਿਨਾਂ ਤੋਂ ਲੈ ਕੇ ਦੁਨੀਆ ਦੇ ਉਥਲ-ਪੁਥਲ ਦਾ ਅਪਵਾਦ ਹੋਣ ਤੱਕ ਅਤੇ ਤੇਜ਼ ਵਿਕਾਸ ਦੇ ਬਾਰੇ ਵਿੱਚ ਬਦਲ ਗਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਘੁਟਾਲਿਆਂ, ਸੁਧਾਰਾਂ, ਧਾਰਾ 370 ਅਤੇ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਵਿੱਚ ਤਰੱਕੀ ਬਾਰੇ ਨਿਰਾਸ਼ਾਜਨਕ ਤੋਂ ਆਸ਼ਾਵਾਦੀ ਹੋਣ ਦੇ ਸਵਾਲ ਵਿੱਚ ਤਬਦੀਲੀ ਦਾ ਜ਼ਿਕਰ ਕੀਤਾ। ਅੱਜ ਸਵੇਰੇ ਸ੍ਰੀਨਗਰ ਦੀ ਆਪਣੀ ਫੇਰੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਹਾਜ਼ਰੀਨ ਨੂੰ ਜੰਮੂ-ਕਸ਼ਮੀਰ ਦੇ ਦੀ ਬਦਲੀ ਹੋਈ ਮਨੋਦਸ਼ਾ ਬਾਰੇ ਦੱਸਿਆ।

 

ਪ੍ਰਧਾਨ ਮੰਤਰੀ ਨੇ ਦੇਣਦਾਰੀਆਂ ਵਜੋਂ ਪਿੱਛੇ ਰਹਿ ਗਏ ਲੋਕਾਂ 'ਤੇ ਸਰਕਾਰ ਦੇ ਫੋਕਸ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਖ਼ਾਹਿਸ਼ੀ ਜ਼ਿਲ੍ਹਿਆਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਦੀ ਪਹੁੰਚ ਅਤੇ ਕਿਸਮਤ ਨੂੰ ਬਦਲ ਦਿੱਤਾ, ਜੋ ਆਪਣੀ ਬਦਕਿਸਮਤੀ ਨਾਲ ਰਹਿ ਗਏ ਸਨ। ਇਸੇ ਤਰ੍ਹਾਂ ਦੇ ਦ੍ਰਿਸ਼ਟੀਕੋਣ ਨੇ ਸਰਹੱਦੀ ਪਿੰਡਾਂ ਅਤੇ ਦਿੱਵਯਾਂਗਾਂ ਦੀ ਤਬਦੀਲੀ ਨੂੰ ਦੇਖਿਆ। ਉਨ੍ਹਾਂ ਸੰਕੇਤਕ ਭਾਸ਼ਾ ਦੇ ਮਾਨਕੀਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਸੰਵੇਦਨਸ਼ੀਲ ਸਰਕਾਰ ਜ਼ਮੀਨੀ ਪਹੁੰਚ ਅਤੇ ਸੋਚ ਨਾਲ ਕੰਮ ਕਰ ਰਹੀ ਹੈ। ਅਣਡਿੱਠ ਕੀਤੇ ਅਤੇ ਵਾਂਝੇ ਭਾਈਚਾਰਿਆਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖਾਨਾਬਦੋਸ਼ ਅਤੇ ਅਰਧ-ਖਾਨਾਬਦੋਸ਼, ਰੇਹੜੀ-ਪਕੜੀ ਵਿਕਰੇਤਾਵਾਂ ਅਤੇ ਵਿਸ਼ਵਕਰਮਿਆਂ ਲਈ ਪਹਿਲਾਂ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਪ੍ਰਾਪਤੀਆਂ ਦੀ ਯਾਤਰਾ ਵਿੱਚ ਸਖ਼ਤ ਮਿਹਨਤ, ਦੂਰਅੰਦੇਸ਼ੀ ਅਤੇ ਸੰਕਲਪ ਦੀ ਭੂਮਿਕਾ ਨੂੰ ਨੋਟ ਕਰਦੇ ਹੋਏ ਕਿਹਾ, “ਭਾਰਤ ਵੀ ਇਸ ਯਾਤਰਾ ਵਿੱਚ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, "ਅਗਲੇ ਦਹਾਕੇ ਵਿੱਚ ਭਾਰਤ ਜਿਨ੍ਹਾਂ ਉਚਾਈਆਂ 'ਤੇ ਪਹੁੰਚੇਗਾ, ਉਹ ਬੇਮਿਸਾਲ ਅਤੇ ਕਲਪਨਾ ਤੋਂ ਪਰ੍ਹੇ ਹੋਵੇਗਾ। ਇਹ ਵੀ ਮੋਦੀ ਕੀ ਗਰੰਟੀ ਹੈ।”

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Income inequality declining with support from Govt initiatives: Report

Media Coverage

Income inequality declining with support from Govt initiatives: Report
NM on the go

Nm on the go

Always be the first to hear from the PM. Get the App Now!
...
Chairman and CEO of Microsoft, Satya Nadella meets Prime Minister, Shri Narendra Modi
January 06, 2025

Chairman and CEO of Microsoft, Satya Nadella met with Prime Minister, Shri Narendra Modi in New Delhi.

Shri Modi expressed his happiness to know about Microsoft's ambitious expansion and investment plans in India. Both have discussed various aspects of tech, innovation and AI in the meeting.

Responding to the X post of Satya Nadella about the meeting, Shri Modi said;

“It was indeed a delight to meet you, @satyanadella! Glad to know about Microsoft's ambitious expansion and investment plans in India. It was also wonderful discussing various aspects of tech, innovation and AI in our meeting.”