ਪ੍ਰਸਾਰਣ ਖੇਤਰ ਨਾਲ ਜੁੜੇ ਲਗਭਗ 250 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਸ਼ੁਭਅਰੰਭ ਕੀਤਾ ਅਤੇ ਨੀਂਹ ਪੱਥਰ ਰੱਖਿਆ
“ਇਹ ਬਹੁਤ ਖੁਸ਼ੀ ਦੀ ਬਾਤ ਹੈ ਕਿ ਖੇਲੋ ਇੰਡੀਆ ਯੂਥ ਗੇਮਸ ਖੂਬਸੂਰਤ ਸ਼ਹਿਰ ਚੇਨਈ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ”
“ਖੇਲੋ ਇੰਡੀਆ ਗੇਮਸ – 2024 ਨੂੰ ਅਰੰਭ ਕਰਨ ਦਾ ਸ਼ਾਨਦਾਰ ਤਰੀਕਾ ਹੈ”
“ਤਮਿਲ ਨਾਡੂ ਚੈਂਪੀਅਨਸ ਨੂੰ ਪੈਦਾ ਕਰਨ ਵਾਲੀ ਧਰਤੀ ਹੈ”
“ਵਿਸ਼ਾਲ ਖੇਡ ਸਮਾਗਮਾਂ ਦਾ ਆਯੋਜਨ ਭਾਰਤ ਨੂੰ ਇੱਕ ਟੌਪ ਖੇਡ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਹੈ”
“ਵੀਰਾ ਮੰਗਈ ਵੇਲੁ ਨਾਚਿਯਾਰ ਨਾਰੀ ਸ਼ਕਤੀ ਦੀ ਪ੍ਰਤੀਕ ਹਨ ਅੱਜ ਉਨ੍ਹਾਂ ਦਾ ਵਿਅਕਤਿਤਵ ਸਰਕਾਰ ਦੇ ਅਨੇਕ ਨਿਰਣਿਆਂ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ”
“ਪਿਛਲੇ 10 ਵਰ੍ਹਿਆਂ ਵਿੱਚ, ਸਰਕਾਰ ਨੇ ਸੁਧਾਰ ਕੀਤਾ, ਖਿਡਾਰੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਭਾਰਤ ਖੇਡਾਂ ਦੀ ਪੂਰੀ ਵਿਵਸਥਾ ਹੀ ਬਦਲ ਗਈ”
“ਅੱਜ, ਅਸੀਂ ਖੇਡਾਂ ਵਿੱਚ ਨੌਜਵਾਨਾਂ ਦੇ ਆਉਣ ਦਾ ਇੰਤਜ਼ਾਰ ਨਹੀਂ ਕਰ ਰਹੇ ਹਾਂ, ਬਲਕਿ ਅਸੀਂ ਖੇਡਾਂ ਨੂੰ ਨੌਜਵਾਨਾਂ ਤੱਕ ਲੈ ਜਾ ਰਹੇ ਹਾਂ”
“ਅੱਜ, ਸਕੂਲ-ਕਾਲਜਾਂ ਵਿੱਚ ਪੜ੍ਹਨ ਵਾਲੇ ਸਾਡੇ ਯੁਵਾ ਜੋ ਖੇਡਾਂ ਨਾਲ ਜੁੜੇ ਖੇਤਰਾਂ ਵਿੱਚ ਆਪਣਾ ਕਰੀਅਰ ਬਣਾਉਣ ਦੇ ਇੱਛੁਕ ਹਨ, ਉਨ੍ਹਾਂ ਦਾ ਬਿਹਤਰ ਭਵਿੱਖ ਭੀ ਮੋਦੀ ਕੀ ਗਰੰਟੀ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਚੇਨਈ ਵਿੱਚ ਆਯੋਜਿਤ ਖੇਲੋ ਇੰਡੀਆ ਯੂਥ ਗੇਮਸ 2023  ਦੇ ਸ਼ੁਰੂਆਤੀ ਸਮਾਰੋਹ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਪ੍ਰਸਾਰਣ ਖੇਤਰ ਨਾਲ ਜੁੜੇ ਲਗਭਗ 250 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਭੀ ਸ਼ੁਭਅਰੰਭ ਕੀਤਾ ਅਤੇ ਨੀਂਹ ਪੱਥਰ ਰੱਖਿਆ । ਉਨ੍ਹਾਂ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਭੀ ਅਵਲੋਕਨ ਕੀਤਾ। ਉਨ੍ਹਾਂ ਨੇ ਦੋ ਖਿਡਾਰੀਆਂ ਦੁਆਰਾ ਸੌਂਪੀ ਗਈ ਖੇਡਾਂ ਦੀ ਮਸ਼ਾਲ ਕੌਲਡ੍ਰਨ(cauldron) ‘ਤੇ ਸਥਾਪਿਤ ਕਰਕੇ ਖੇਲੋ ਇੰਡੀਆ ਯੂਥ ਗੇਮਸ (Khelo India Youth Games) ਦਾ ਸ਼ੁਭਅਰੰਭ ਕੀਤਾ ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 13ਵੇਂ ਖੇਲੋ ਇੰਡੀਆ ਗੇਮਸ (13th Khelo India Games) ਵਿੱਚ ਸਭ ਦਾ ਸੁਆਗਤ ਕੀਤਾ ਅਤੇ  ਕਿਹਾ ਕਿ ਇਹ 2024 ਨੂੰ ਅਰੰਭ ਕਰਨ ਦਾ ਸ਼ਾਨਦਾਰ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਵਸਰ ‘ਤੇ ਇਕੱਠੇ ਹੋਏ ਲੋਕ ਯੁਵਾ ਭਾਰਤ, ਇੱਕ ਨਵੇਂ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਨ, ਜਿਸ ਦੀ ਊਰਜਾ ਦੇਸ਼ ਨੂੰ ਖੇਡਾਂ ਦੀ ਦੁਨੀਆ ਵਿੱਚ ਨਵੀਆਂ ਉਚਾਈਆਂ ‘ਤੇ ਲੈ ਜਾ ਰਹੀ ਹੈ। ਉਨ੍ਹਾਂ ਨੇ ਦੇਸ਼ ਭਰ ਤੋਂ ਚੇਨਈ ਪਹੁੰਚੇ ਸਾਰੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ, “ਆਪ (ਤੁਸੀਂ) ਸਾਰੇ ਇਕੱਠੇ ਮਿਲ ਕੇ, ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਸੱਚੀ ਭਾਵਨਾ ਪ੍ਰਦਰਸ਼ਨ ਕਰਦੇ ਹੋ।” ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਦੇ ਨਿੱਘੇ ਲੋਕ, ਸੁੰਦਰ ਤਮਿਲ ਭਾਸ਼ਾ, ਇਸ ਦੀ ਸੰਸਕ੍ਰਿਤੀ ਅਤੇ ਵਿਅੰਜਨ ਖਿਡਾਰੀਆਂ ਨੂੰ ਘਰ ਜਿਹਾ ਮਹਿਸੂਸ ਕਰਵਾਉਣਗੇ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਤਮਿਲ ਨਾਡੂ ਦੀ ਪ੍ਰਾਹੁਣਚਾਰੀ ਸਾਰਿਆਂ ਦਾ ਦਿਲ ਜਿੱਤ ਲਵੇਗੀ ਅਤੇ ਖੇਲੋ ਇੰਡੀਆ ਯੂਥ ਗੇਮਸ ਕੌਸ਼ਲ ਦਿਖਾਉਣ ਦਾ ਅਵਸਰ ਪ੍ਰਦਾਨ ਕਰਨਗੀਆਂ। ਉਨ੍ਹਾਂ ਨੇ ਕਿਹਾ, “ਇੱਥੇ ਕਾਇਮ ਹੋਈਆਂ ਨਵੀਆਂ ਦੋਸਤੀਆਂ ਭੀ ਜੀਵਨ ਭਰ ਬਰਕਰਾਰ ਰਹਿਣਗੀਆਂ।”

 

ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਉਨ੍ਹਾਂ ਪ੍ਰੋਜੈਕਟਾਂ, ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਗਿਆ ਅਤੇ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ, ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 1975 ਵਿੱਚ ਪ੍ਰਸਾਰਣ ਸ਼ੁਰੂ ਕਰਨ ਵਾਲੇ ਚੇਨਈ ਕੇਂਦਰ ਅੱਜ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਕਰ ਰਿਹਾ ਹੈ। 8 ਰਾਜਾਂ ਵਿੱਚ 12 ਆਕਾਸ਼ਵਾਣੀ ਐੱਫਐੱਮ ਪ੍ਰੋਜੈਕਟ 1.5 ਕਰੋੜ ਲੋਕਾਂ ਨੂੰ ਕਵਰ ਕਰਨਗੇ।

 

ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਤਮਿਲ ਨਾਡੂ ਦੇ ਯੋਗਦਾਨ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਇਹ ਚੈਂਪੀਅਨਸ ਨੂੰ ਪੈਦਾ ਕਰਨ ਵਾਲੀ ਧਰਤੀ ਹੈ। ਟੈਨਿਸ ਚੈਂਪੀਅਨ ਅੰਮ੍ਰਿਤਰਾਜ ਬ੍ਰਦਰਸ(Amritraj Brothers), ਓਲੰਪਿਕ ਵਿੱਚ ਭਾਰਤ ਨੂੰ ਹਾਕੀ ਵਿੱਚ ਗੋਲਡ ਮੈਡਲ ਦਿਵਾਉਣ ਵਾਲੇ ਭਾਰਤ ਦੇ ਹਾਕੀ ਦੇ ਕਪਤਾਨ ਭਾਸਕਰਨ(Bhaskaran), ਸ਼ਤਰੰਜ ਦੇ ਖਿਡਾਰੀ ਵਿਸ਼ਵਨਾਥ ਆਨੰਦ, ਪ੍ਰਗਨਾਨੰਦ(Chess players Vishwanathan Anand, Praggnanandhaa) ਅਤੇ ਪੈਰਾਲੰਪਿਕ ਚੈਂਪੀਅਨ ਮਰਿਯੱਪਨ(Mariyappan) ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਖਿਡਾਰੀ ਤਮਿਲ ਨਾਡੂ ਦੀ ਧਰਤੀ ਤੋਂ ਪ੍ਰੇਰਣਾ ਲੈਣਗੇ।

 

ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦੇ ਲਈ ਪ੍ਰਦਰਸ਼ਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਇਸ ਦੇ ਲਈ ਦੇਸ਼ ਵਿੱਚ ਬੜੇ ਖੇਡ ਆਯੋਜਨਾਂ ਦੀ ਉਪਯੋਗਿਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਅਭਿਯਾਨ ਜ਼ਮੀਨੀ ਪੱਧਰ ‘ਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਤਲਾਸ਼ਣ ਵਿੱਚ ਭੂਮਿਕਾ ਨਿਭਾ ਰਿਹਾ ਹੈ, ਜੋ ਇਨ੍ਹਾਂ ਵਿਸ਼ਾਲ ਆਯੋਜਨਾਂ (these mega events) ਵਿੱਚ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ 12 ਖੇਲੋ ਇੰਡੀਆ ਗੇਮਸ, ਖੇਲੋ ਇੰਡੀਆ ਯੂਥ ਗੇਮਸ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ, ਖੇਲੋ ਇੰਡੀਆ ਵਿੰਟਰ ਗੇਮਸ ਅਤੇ ਖੇਲੋ ਇੰਡੀਆ ਪੈਰਾ ਗੇਮਸ(12 Khelo India games, Khelo India Youth Games, Khelo India University Games, Khelo India Winter Games and Khelo India Para Games) ਨੂੰ ਖੇਡਣ ਅਤੇ ਪ੍ਰਤਿਭਾਵਾਂ ਨੂੰ ਤਲਾਸ਼ਣ ਦੇ ਬਿਹਤਰੀਨ ਅਵਸਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹੁਣ, ਤਮਿਲ ਨਾਡੂ ਦੇ ਚਾਰ ਸ਼ਾਨਦਾਰ ਸ਼ਹਿਰ- ਚੇਨਈ, ਤ੍ਰਿਚੀ, ਮਦੁਰੈ ਅਤੇ ਕੋਇੰਬਟੂਰ (Chennai, Trichy, Madurai and Coimbatore) ਖਿਡਾਰੀਆਂ ਦੀ ਮੇਜ਼ਬਾਨੀ ਦੇ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਚਾਹੇ ਕੋਈ ਪ੍ਰਤੀਭਾਗੀ ਹੋਵੇ ਜਾਂ ਦਰਸ਼ਕ, ਚੇਨਈ ਦੇ ਆਕਰਸ਼ਕ ਸਮੁੰਦਰ ਤਟ ਹਰੇਕ ਨੂੰ ਆਕਰਸ਼ਿਤ ਕਰਨਗੇ।” ਉਨ੍ਹਾਂ ਨੇ ਮਦੁਰੈ ਦੇ ਸ਼ਾਨਦਾਰ ਮੰਦਿਰਾਂ, ਤ੍ਰਿਚੀ ਦੇ ਮੰਦਿਰਾਂ ਅਤੇ ਉਨ੍ਹਾਂ ਦੀ ਕਲਾ ਤੇ ਸ਼ਿਲਪ ਅਤੇ ਕੋਇੰਬਟੂਰ ਦੇ ਮਿਹਨਤੀ ਸ਼ਹਿਰ ਦੀ ਆਭਾ ਦਾ ਭੀ ਜ਼ਿਕਰ ਕੀਤਾ ਅਤੇ ਕਿਹਾ ਕਿ ਤਮਿਲ ਨਾਡੂ ਦੇ ਹਰੇਕ ਸ਼ਹਿਰ ਦਾ ਅਨੁਭਵ ਅਭੁੱਲ ਹੈ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਸ (Khelo India Youth Games) ਵਿੱਚ ਭਾਰਤ ਦੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਿਡਾਰੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨੇ ਖੇਲੋ ਇੰਡੀਆ ਗੇਮਸ ਵਿੱਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਤੀਰੰਦਾਜ਼ੀ, ਐਥਲੈਟਿਕਸ, ਬੈਡਮਿੰਟਨ ਅਤੇ ਸਕਵੈਸ਼ ਅਤੇ ਤਮਿਲ ਨਾਡੂ ਵਿੱਚ ਸ਼ੁਰੂ ਹੋਏ ਇੱਕ ਪ੍ਰਕਾਰ ਦੇ ਮਾਰਸ਼ਲ ਆਰਟ ਸਿਲੰਬਮ(Silambam) ਸਹਿਤ ਹੋਰ ਖੇਡਾਂ ਦਾ ਜ਼ਿਕਰ ਕਰਦੇ ਹੋਏ, “ਖੇਲੋ ਇੰਡੀਆ ਯੂਥ ਗੇਮਸ ਦੇ ਦੌਰਾਨ 5,000 ਤੋਂ ਅਧਿਕ ਖਿਡਾਰੀਆਂ ਦੇ ਦਰਮਿਆਨ ਮੁਕਾਬਲੇ ਦਾ ਮਾਹੌਲ ਉਪਯੋਗੀ ਅਨੁਭਵ ਹੋਵੇਗਾ।” ਪ੍ਰਧਾਨ ਮੰਤਰੀ ਨੇ ਕਿਹਾ, “ਖੇਲੋ ਇੰਡੀਆ ਯੂਥ ਗੇਮਸ ਸਾਰੇ ਖਿਡਾਰੀਆਂ ਦੇ ਸੰਕਲਪ, ਪ੍ਰਤੀਬੱਧਤਾ ਅਤੇ ਵਿਸ਼ਵਾਸ ਨੂੰ ਇਕੱਠਿਆਂ ਲਿਆਉਣਗੇ ਅਤੇ ਰਾਸ਼ਟਰ ਉਨ੍ਹਾਂ ਦੇ ਸਮਰਪਣ, ਆਤਮਵਿਸ਼ਵਾਸ, ਕਦੇ ਨਾ ਹਾਰ ਮੰਨਣ ਵਾਲੇ ਜਜ਼ਬੇ ਅਤੇ ਅਸਾਧਾਰਣ ਪ੍ਰਦਰਸ਼ਨ ਦੇ ਜਨੂਨ ਦਾ ਸਾਖੀ ਬਣੇਗਾ।”

 

ਪ੍ਰਧਾਨ ਮੰਤਰੀ ਨੇ ਸੰਤ ਤਿਰੁਵੱਲੁਵਰ (Saint Thiruvalluvar) ਨੂੰ ਯਾਦ ਕੀਤਾ ਅਤੇ ਕਿਹਾ ਕਿ ਸੰਤ ਤਿਰੁਵੱਲੁਵਰ(Saint Thiruvalluvar) ਨੇ ਆਪਣੇ ਲੇਖਨ ਨਾਲ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਦਿਸ਼ਾ ਪ੍ਰਦਾਨ ਕੀਤੀ। ਇਸ ਮਹਾਨ ਸੰਤ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਵਿਪਰੀਤ ਸਥਿਤੀਆਂ ਵਿੱਚ ਭੀ ਮਜ਼ਬੂਤ ਬਣੇ ਰਹਿਣ ਦੀ ਉਨ੍ਹਾਂ ਦੀ ਸਿੱਖਿਆ ਦਾ ਉਲੇਖ ਕੀਤਾ। ਖੇਲੋ ਇੰਡੀਆ ਦੇ ਲੋਗੋ (Khelo India Logo) ਵਿੱਚ ਉਨ੍ਹਾਂ ਦੀ ਆਕ੍ਰਿਤੀ ਭੀ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਵੀਰਾ ਮੰਗਈ ਵੇਲੁ ਨਾਚਿਯਾਰ (VeeraMangai Velu Nachiyar) ਖੇਡਾਂ ਦੇ ਇਸ ਸੰਸਕਰਣ ਦੀ ਸ਼ੁਭੰਕਰ (mascot) ਹਨ। ਉਨ੍ਹਾਂ ਨੇ ਕਿਹਾ, “ਵਾਸਤਵਿਕ ਜੀਵਨ ਦੇ ਕਿਸੇ ਵਿਅਕਤਿਤਵ ਦਾ ਸ਼ੁਭੰਕਰ (mascot) ਦੇ ਰੂਪ ਵਿੱਚ ਚੁਣਿਆ ਜਾਣਾ ਅਭੂਤਪੂਰਵ ਹੈ। ਵੀਰਾ ਮੰਗਈ ਵੇਲੁ ਨਾਚਿਯਾਰ (Veera Mangai Velu Nachiyar) ਨਾਰੀ ਸ਼ਕਤੀ ਦੀ ਪ੍ਰਤੀਕ (symbol of women power) ਹਨ। ਅੱਜ ਉਨ੍ਹਾਂ ਦਾ ਵਿਅਕਤਿਤਵ ਸਰਕਾਰ ਦੇ ਅਨੇਕ ਨਿਰਣਿਆਂ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ। ਉਨ੍ਹਾਂ ਦੀ ਪ੍ਰੇਰਣਾ ਨਾਲ ਸਰਕਾਰ ਖਿਡਾਰੀਆਂ ਨੂੰ ਸਸ਼ਕਤ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ 20 ਖੇਡਾਂ ‘ਤੇ ਮਹਿਲਾ ਲੀਗਾਂ (women leagues on 20 sports) ਅਤੇ ‘ਦਸ ਕਾ ਦਮ’(‘Das kas Dam’) ਜਿਹੀਆਂ ਪਹਿਲਾਂ ਨੂੰ ਮਹਿਲਾ ਖਿਡਾਰੀਆਂ ਦੀ ਖੇਲ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਦੇ ਅਵਸਰ ਦੇ ਰੂਪ ਵਿੱਚ ਸੂਚੀਬੱਧ ਕੀਤਾ। ਖੇਡਾਂ ਦੇ ਖੇਤਰ ਵਿੱਚ 2014 ਦੇ ਬਾਅਦ (post-2014) ਭਾਰਤ ਦੀਆਂ ਹਾਲ ਦੀਆਂ ਸਫ਼ਲਤਾਵਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕਸ ਅਤੇ ਪੈਰਾਲੰਪਿਕ ਖੇਡਾਂ (Tokyo Olympics and Paralympic Games) ਵਿੱਚ ਭਾਰਤ ਦੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ, ਏਸ਼ਿਆਈ ਖੇਡਾਂ ਅਤੇ ਪੈਰਾ ਖੇਡਾਂ (Asian Games and Para Games) ਵਿੱਚ ਇਤਿਹਾਸਿਕ ਪ੍ਰਦਰਸ਼ਨ ਅਤੇ ਯੂਨੀਵਰਸਿਟੀ ਖੇਡਾਂ ਵਿੱਚ ਮੈਡਲਾਂ ਦੇ ਨਵੇਂ ਰਿਕਾਰਡ (the new record of medals at the University Games) ਦਾ ਉਲੇਖ ਕੀਤਾ। ਇਸ ਬਾਤ ਪੁਆਇੰਟ ਆਊਟ ਕਰਦੇ ਹੋਏ ਕਿ ਇਹ ਸਫ਼ਲਤਾ ਰਾਤੋਂ-ਰਾਤ ਨਹੀਂ ਮਿਲੀ ਹੈ ਅਤੇ ਜਜ਼ਬਾ ਖਿਡਾਰੀਆਂ ਵਿੱਚ ਪਹਿਲਾਂ ਭੀ ਹੋਇਆ ਕਰਦਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਸਰਕਾਰ ਦੇ ਉਤਸ਼ਾਹ ਅਤੇ ਸਹਾਇਤਾ ਨਾਲ ਉਨ੍ਹਾਂ ਨੂੰ ਪ੍ਰੋਤਸਾਹਨ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 10 ਵਰ੍ਹਿਆਂ ਵਿੱਚ, ਸਰਕਾਰ ਨੇ ਸੁਧਾਰ ਕੀਤਾ, ਖਿਡਾਰੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਭਾਰਤ ਵਿੱਚ ਖੇਡਾਂ ਦੀ ਪੂਰੀ ਵਿਵਸਥਾ ਹੀ ਬਦਲ ਗਈ।” ਉਨ੍ਹਾਂ ਨੇ ਖੇਲੋ ਇੰਡੀਆ ਅਭਿਯਾਨ (Khelo India campaign) ਦਾ ਜ਼ਿਕਰ ਕੀਤਾ ਜੋ ਦੇਸ਼ ਵਿੱਚ ਹਜ਼ਾਰਾਂ ਖਿਡਾਰੀਆਂ ਨੂੰ 50,000 ਰੁਪਏ ਦੀ ਮਾਸਿਕ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ 2014 ਵਿੱਚ ਸ਼ੁਰੂ ਕੀਤੀ ਗਈ ਟਾਰਗਟ ਓਲੰਪਿਕ ਪੋਡੀਅਮ ਯੋਜਨਾ (ਟੌਪਸ) (Target Olympic Podium Scheme -TOPS)  ਪਹਿਲ ਨੇ ਟੌਪ ਖਿਡਾਰੀਆਂ ਦੇ ਲਈ ਟ੍ਰੇਨਿੰਗ, ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਨ ਦਾ ਅਨੁਭਵ ਅਤੇ ਬੜੇ ਖੇਡ ਆਯੋਜਨਾਂ ਵਿੱਚ ਭਾਗੀਦਾਰੀ ਸੁਨਿਸ਼ਚਿਤ ਕੀਤੀ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੀਆਂ ਨਿਗਾਹਾਂ ਇਸ ਸਾਲ ਹੋਣ ਵਾਲੇ ਪੈਰਿਸ ਓਲੰਪਿਕਸ (Paris Olympics) ਅਤੇ 2028 ਦੇ ਲਾਸ ਏਂਜਿਲਸ ਓਲੰਪਿਕਸ (2028 Los Angeles Olympics) ‘ਤੇ ਟਿਕੀ ਹੈ, ਟੌਪਸ ਪਹਿਲ (TOPS initiative) ਦੇ ਤਹਿਤ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।”

 

 ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਅਸੀਂ ਖੇਡਾਂ ਵਿੱਚ ਨੌਜਵਾਨਾਂ ਦੇ ਆਉਣ ਦਾ ਇੰਤਜ਼ਾਰ ਨਹੀਂ ਕਰ ਰਹੇ ਹਾਂ, ਬਲਕਿ ਅਸੀਂ ਖੇਡਾਂ ਨੂੰ ਨੌਜਵਾਨਾਂ ਤੱਕ ਲੈ ਜਾ ਰਹੇ ਹਾਂ।” ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਖੇਲੋ ਇੰਡੀਆ (Khelo India) ਜਿਹੇ ਅਭਿਯਾਨ ਗ੍ਰਾਮੀਣ, ਗ਼ਰੀਬ, ਜਨਜਾਤੀਯ ਅਤੇ ਨਿਮਨ-ਮੱਧ ਵਰਗੀ ਪਰਿਵਾਰਾਂ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ। ਵੋਕਲ ਫੌਰ ਲੋਕਲ ਮੰਤਰ (Local for Vocal mantra) ਦੇ ਤਹਿਤ ਸਥਾਨਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਨੂੰ ਸ਼ਾਮਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਥਾਨਕ ਪ੍ਰਤਿਭਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਨ ਕਰਨ ਦਾ ਅਨੁਭਵ ਦਿਵਾਉਣ ਦੇ ਆਪਣੇ ਪ੍ਰਯਤਨਾਂ ਨੂੰ ਦੁਹਰਾਇਆ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਵਿੱਚ ਕਈ ਅੰਤਰਰਾਸ਼ਟਰੀ ਟੂਰਨਾਮੈਂਟ ਆਯੋਜਿਤ ਕੀਤੇ ਗਏ ਹਨ। ਦੀਵ ਵਿੱਚ ਹਾਲ ਹੀ ਵਿੱਚ ਆਯੋਜਿਤ ਬੀਚ ਗੇਮਸ (Beach Games in Diu) ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ 8 ਪਰੰਪਰਾਗਤ ਭਾਰਤੀ ਖੇਡਾਂ ਨੂੰ ਸ਼ਾਮਲ ਕੀਤਾ ਗਿਆ, ਇਨ੍ਹਾਂ ਵਿੱਚ 1600 ਖਿਡਾਰੀਆਂ ਨੇ ਹਿੱਸਾ ਲਿਆ, ਇਸ ਨਾਲ ਤਟਵਰਤੀ ਸ਼ਹਿਰਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਨ੍ਹਾਂ ਖੇਡਾਂ ਨੇ ਬੀਚ ਗੇਮਸ ਅਤੇ ਸਪੋਰਟਸ ਟੂਰਿਜ਼ਮ ਦੇ ਇੱਕ ਨਵੇਂ ਯੁਗ (a new era of beach games and sports tourism) ਦੀ ਸ਼ੁਰੂਆਤ ਕੀਤੀ ਹੈ।

 ਪ੍ਰਧਾਨ ਮੰਤਰੀ ਨੇ ਭਾਰਤ ਦੇ ਯੁਵਾ ਖਿਡਾਰੀਆਂ (young athletes) ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਨ ਕਰਨ ਦਾ ਅਨੁਭਵ ਕਰਵਾਉਣ ਅਤੇ ਦੇਸ਼ ਨੂੰ ਗਲੋਬਲ ਸਪੋਰਟਸ ਈਕੋਸਿਸਟਮ (global sports ecosystem) ਦਾ ਮਹੱਤਵਪੂਰਨ ਕੇਂਦਰ ਬਣਾਉਣ ਦੇ ਸਰਕਾਰ ਦੇ ਸੰਕਲਪ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ, ਅਸੀਂ ਭਾਰਤ ਵਿੱਚ 2029 ਵਿੱਚ ਯੂਥ ਓਲੰਪਿਕਸ ਅਤੇ 2036 ਵਿੱਚ ਓਲੰਪਿਕ ਖੇਡਾਂ (Youth Olympics in 2029 and the Olympic Games in 2036) ਦੀ ਮੇਜ਼ਬਾਨੀ ਦੇ ਲਈ ਲਗਨ ਨਾਲ ਕੰਮ ਕਰ ਰਹੇ ਹਾਂ।” ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਖੇਡਾਂ ਸਿਰਫ਼ ਮੈਦਾਨ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਉਹ ਆਪਣੇ ਆਪ ਵਿੱਚ ਇੱਕ ਬੜੀ ਅਰਥਵਿਵਸਥਾ (huge economy) ਹੈ ਜੋ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਨੇਕ ਅਵਸਰ ਪੈਦਾ ਕਰਦੀ ਹੈ, ਪ੍ਰਧਾਨ ਮੰਤਰੀ ਨੇ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ(third-largest economy in the world) ਬਣਾਉਣ ਦੀ ਆਪਣੀ ਗਰੰਟੀ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਿਛਲੇ 10 ਵਰ੍ਹਿਆਂ ਵਿੱਚ ਖੇਡ ਅਰਥਵਿਵਸਥਾ (sports economy) ਵਿੱਚ ਹਿੱਸੇਦਾਰੀ ਵਧਾਉਣ ਅਤੇ ਖੇਡਾਂ ਨਾਲ ਸਬੰਧਿਤ ਖੇਤਰਾਂ (sports-related sectors) ਨੂੰ ਵਿਕਸਿਤ ਕਰਨ ਦੇ ਲਈ ਹਰ ਸੰਭਵ ਪ੍ਰਯਾਸ ਕਰ ਰਹੀ ਹੈ। ਉਨ੍ਹਾਂ ਨੇ ਖੇਡ ਪੇਸ਼ੇਵਰਾਂ(sports professionals) ਨੂੰ ਪ੍ਰੋਤਸਾਹਨ ਦੇਣ ਦੇ ਲਈ ਕੌਸ਼ਲ ਵਿਕਾਸ (skill development) ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਦੇਸ਼ ਵਿੱਚ ਖੇਡ ਉਪਕਰਣ ਮੈਨੂਫੈਕਚਰਿੰਗ ਅਤੇ ਸਰਵਿਸਿਜ਼ ਈਕੋਸਿਸਟਮ (sports equipment manufacturing and services ecosystem)ਦੇ ਨਿਰਮਾਣ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਖੇਡ ਵਿਗਿਆਨ, ਇਨੋਵੇਸ਼ਨ, ਮੈਨੂਫੈਕਚਰਿੰਗ, ਖੇਡਾਂ ਦੀ ਕੋਚਿੰਗ, ਖੇਡ ਮਨੋਵਿਗਿਆਨ ਅਤੇ ਖੇਡ ਪੋਸ਼ਣ (sports science, innovation, manufacturing, sports coaching, sports psychology, and sports nutrition) ਨਾਲ ਜੁੜੇ ਪੇਸ਼ੇਵਰਾਂ (professionals)ਨੂੰ ਇੱਕ ਮੰਚ (platform) ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਬੀਤੇ ਵਰ੍ਹਿਆਂ ਵਿੱਚ ਭਾਰਤ ਦੀ ਪਹਿਲੀ ਨੈਸ਼ਨਲ ਸਪੋਰਸਟ ਯੂਨੀਵਰਸਿਟੀ (first National Sports University) ਦੇ ਨਿਰਮਾਣ, ਖੇਲੋ ਇੰਡੀਆ ਅਭਿਯਾਨ (Khelo India campaign) ਦੇ ਤਹਿਤ ਦੇਸ਼ ਵਿੱਚ 300 ਤੋਂ ਅਧਿਕ ਪ੍ਰਤਿਸ਼ਠਿਤ ਅਕਾਦਮੀਆਂ(prestigious academies) ਦੇ ਨਿਰਮਾਣ, 1,000 ਖੇਲੋ ਇੰਡੀਆ ਸੈਂਟਰਾਂ (Khelo India centers) ਅਤੇ 30 ਤੋਂ ਅਧਿਕ ਉਤਕ੍ਰਿਸ਼ਟਤਾ ਕੇਂਦਰਾਂ (centers of excellence) ਦੇ ਨਿਰਮਾਣ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ (new National Education Policy) ਵਿੱਚ ਖੇਡਾਂ (sports) ਨੂੰ ਮੁੱਖ ਪਾਠਕ੍ਰਮ ਦਾ ਹਿੱਸਾ (a part of the main curriculum) ਬਣਾਇਆ ਗਿਆ ਹੈ ਜਿਸ ਨਾਲ ਬਚਪਨ ਵਿੱਚ ਹੀ ਖੇਡਾਂ ਨੂੰ ਕਰੀਅਰ ਦੇ ਰੂਪ ਵਿੱਚ ਚੁਣਨ (choosing sports as a career) ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਮਿਲੇਗੀ।

 

ਭਾਰਤ ਦੇ ਖੇਡ ਉਦਯੋਗ ਦੀ ਇੱਕ ਲੱਖ ਕਰੋੜ ਰੁਪਏ ਦੇ ਉਮੀਦ ਕੀਤੇ ਵਾਧੇ (expected growth) ਬਾਰੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਖੇਡਾਂ ਬਾਰੇ ਨਵੀਂ ਜਾਗਰੂਕਤਾ ਅਤੇ ਉਸ ਦੇ ਪਰਿਣਾਮਸਰੂਪ ਪ੍ਰਸਾਰਣ, ਖੇਡਾਂ ਸਬੰਧੀ ਵਸਤਾਂ, ਸਪੋਰਟਸ ਟੂਰਿਜ਼ਮ ਅਤੇ ਸਪੋਰਟਸ ਅਪੈਰਲ (ਪੁਸ਼ਾਕ) ਦੇ ਬਿਜ਼ਨਸ ਵਿੱਚ ਵਾਧੇ ਦਾ ਉਲੇਖ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦਾ ਪ੍ਰਯਾਸ ਹੈ ਕਿ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਖੇਡ ਉਪਕਰਣਾਂ(sports equipment) ਦੇ ਲਈ ਮੈਨੂਫੈਕਚਰਿੰਗ ਕਲਸਟਰ (manufacturing clusters) ਬਣਾਏ ਜਾਣ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖੇਲੋ ਇੰਡੀਆ (Khelo India) ਦੇ ਤਹਿਤ ਨਿਰਮਿਤ ਕੀਤਾ ਗਿਆ ਖੇਡਾਂ ਸਬੰਧੀ ਬੁਨਿਆਦੀ ਢਾਂਚਾ (sports infrastructure) ਰੋਜ਼ਗਾਰ ਦਾ ਬੜਾ ਸਰੋਤ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਸਪੋਰਟਿੰਗ ਲੀਗਸ (sporting leagues) ਭੀ ਨਵੀਆਂ ਨੌਕਰੀਆਂ ਦੀ ਸਿਰਜਣਾ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਸਕੂਲ-ਕਾਲਜਾਂ ਵਿੱਚ ਪੜ੍ਹਨ ਵਾਲੇ ਸਾਡੇ ਯੁਵਾ ਜੋ ਖੇਡਾਂ ਨਾਲ ਜੁੜੇ ਖੇਤਰਾਂ ਵਿੱਚ ਆਪਣਾ ਕਰੀਅਰ ਬਣਾਉਣ ਦੇ ਇੱਛੁਕ ਹਨ, ਉਨ੍ਹਾਂ ਦਾ ਬਿਹਤਰ ਭਵਿੱਖ ਭੀ ਮੋਦੀ ਕੀ ਗਰੰਟੀ(Modi's guarantee)ਹੈ।”

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਅੱਜ ਸਿਰਫ਼ ਖੇਡਾਂ ਵਿੱਚ ਹੀ ਨਹੀਂ, ਬਲਕਿ ਹਰ ਖੇਤਰ ਵਿੱਚ ਭਾਰਤ ਦਾ ਡੰਕਾ ਵੱਜ ਰਿਹਾ ਹੈ” ਅਤੇ ਨਵੇਂ ਭਾਰਤ ਨੇ ਪੁਰਾਣੇ ਰਿਕਾਰਡ ਤੋੜਨਾ ਅਤੇ ਨਵੇਂ ਰਿਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਭਾਰਤ ਦੇ ਯੁਵਾ ਦੀ ਸਮਰੱਥਾ, ਉਸ ਦੇ ਵਿਸ਼ਵਾਸ, ਦ੍ਰਿੜ੍ਹ ਸੰਕਲਪ, ਮਾਨਸਿਕ ਸ਼ਕਤੀ ਅਤੇ ਜਿੱਤਣ ਦੀ ਇੱਛਾ ‘ਤੇ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਭਾਰਤ ਬੜੇ ਲਕਸ਼ ਨਿਰਧਾਰਿਤ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਹਾਸਲ ਭੀ ਕਰ ਸਕਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਵਰ੍ਹਾ ਦੇਸ਼ ਅਤੇ ਦੁਨੀਆ ਦੇ ਲਈ ਨਵੇਂ ਕੀਰਤੀਮਾਨ ਬਣਾਉਣ ਅਤੇ ਨਵੀਆਂ ਉਪਲਬਧੀਆਂ ਹਾਸਲ ਕਰਨ ਦਾ ਗਵਾਹ ਬਣੇਗਾ। ਪ੍ਰਧਾਨ ਮੰਤਰੀ ਨੇ ਆਪਣੀ ਬਾਤ ਸਮਾਪਤ ਕਰਦੇ ਹੋਏ ਕਿਹਾ, “ਤੁਹਾਨੂੰ ਅੱਗੇ ਵਧਣਾ ਹੋਵੇਗਾ, ਕਿਉਂਕ ਤੁਹਾਡੇ ਨਾਲ ਭਾਰਤ ਭੀ ਅੱਗੇ ਵਧੇਗਾ। ਇਕਜੁੱਟ ਹੋ ਜਾਓ, ਜਿੱਤੋ ਅਤੇ ਦੇਸ਼ ਨੂੰ ਜਿਤਾਓ। ਮੈਂ ਖੇਲੋ ਇੰਡੀਆ ਯੂਥ ਗੇਮਸ 2023(Khelo India Youth Games 2023) ਦੇ ਸ਼ੁਭਅਰੰਭ ਦਾ ਐਲਾਨ ਕਰਦਾ ਹਾਂ।”

 

ਇਸ ਅਵਸਰ ‘ਤੇ ਤਮਿਲ ਨਾਡੂ ਦੇ ਰਾਜਪਾਲ, ਸ਼੍ਰੀ ਆਰ ਐੱਨ ਰਵੀ, ਤਮਿਲ ਨਾਡੂ ਦੇ ਮੁੱਖ ਮੰਤਰੀ, ਸ਼੍ਰੀ  ਐੱਮ ਕੇ ਸਟਾਲਿਨ, ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ, ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ ਮੁਰੂਗਨ ਅਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ, ਸ਼੍ਰੀ ਨਿਸ਼ਿਥ ਪ੍ਰਮਾਣਿਕ ਅਤੋ ਹੋਰ ਪਤਵੰਤੇ ਭੀ ਉਪਸਥਿਤ ਸਨ।

 

ਪਿਛੋਕੜ

ਜ਼ਮੀਨੀ ਪੱਧਰ ‘ਤੇ ਖੇਡਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਉੱਭਰਦੀਆਂ ਖੇਲ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨ ਦੀ ਪ੍ਰਧਾਨ ਮੰਤਰੀ ਦੀ ਅਟੁੱਟ ਪ੍ਰਤੀਬੱਧਤਾ ਦੇ ਪਰਿਣਾਮਸਰੂਪ ਖੇਲੋ ਇੰਡੀਆ ਯੂਥ ਗੇਮਸ (Khelo India Youth Games) ਦੀ ਸ਼ੁਰੂਆਤ ਹੋਈ। ਪ੍ਰਧਾਨ ਮੰਤਰੀ ਚੇਨਈ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਆਯੋਜਿਤ ਛੇਵੇਂ ਖੇਲੋ ਇੰਡੀਆ ਯੂਥ ਗੇਮਸ 2023 (6th Khelo India Youth Games 2023) ਦੇ ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਰਹੇ। ਐਸਾ ਪਹਿਲੀ ਵਾਰ ਹੈ ਜਦੋਂ ਖੇਲੋ ਇੰਡੀਆ ਯੂਥ ਗੇਮਸ ਦਾ ਆਯੋਜਨ ਦੱਖਣ ਭਾਰਤ ਵਿੱਚ ਕੀਤਾ ਜਾ ਰਿਹਾ ਹੈ। ਇਹ ਖੇਡ ਮੁਕਾਬਲੇ 19 ਤੋਂ 31 ਜਨਵਰੀ, 2024 ਤੱਕ ਤਮਿਲ ਨਾਡੂ ਦੇ ਚਾਰ ਸ਼ਹਿਰਾਂ ਚੇਨਈ, ਮਦੁਰੈ, ਤ੍ਰਿਚੀ ਅਤੇ ਕੋਇੰਬਟੂਰ (Chennai, Madurai, Trichy and Coimbatore) ਵਿੱਚ ਹੋਣਗੇ।

 

ਇਨ੍ਹਾਂ ਖੇਡਾਂ ਦੀ ਸ਼ੁਭੰਕਰ (mascot) ਵੀਰਾ ਮੰਗਈ (Veera Mangai) ਹੈ। ਰਾਣੀ ਵੇਲੁ ਨਾਚਿਯਾਰ (Rani Velu Nachiyar), ਜਿਨ੍ਹਾਂ ਨੂੰ ਪਿਆਰ ਨਾਲ ਵੀਰਾ ਮੰਗਈ (Veera Mangai) ਕਹਿ ਕੇ ਪੁਕਾਰਿਆ ਜਾਂਦਾ ਹੈ, ਉਹ ਇੱਕ ਭਾਰਤੀ ਰਾਣੀ ਸਨ ਜਿਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਯੁੱਧ ਛੇੜਿਆ ਸੀ। ਇਹ ਸ਼ੁਭੰਕਰ (mascot) ਭਾਰਤੀ ਮਹਿਲਾਵਾਂ ਦੀ ਵੀਰਤਾ ਅਤੇ ਜਜ਼ਬੇ ਦਾ ਪ੍ਰਤੀਕ ਹੈ, ਜੋ ਨਾਰੀ ਸ਼ਕਤੀ ਦੀ ਤਾਕਤ ਦਿਖਾਉਂਦਾ ਹੈ। ਇਨ੍ਹਾਂ ਖੇਡਾਂ ਦੇ ਲੋਗੋ ਵਿੱਚ ਕਵੀ ਤਿਰੁਵੱਲੁਵਰ ਦੀ ਆਕ੍ਰਿਤੀ (figure of poet Thiruvalluvar) ਭੀ ਸ਼ਾਮਲ ਹੈ।

 

ਖੇਲੋ ਇੰਡੀਆ ਯੂਥ ਗੇਮਸ ਦੇ ਇਸ ਸੰਸਕਰਣ (this edition of Khelo India Youth Games) ਵਿੱਚ 5600 ਤੋਂ ਅਧਿਕ ਖਿਡਾਰੀ ਹਿੱਸਾ ਲੈਣਗੇ, ਜੋ 15 ਸਥਾਨਾਂ ‘ਤੇ 13 ਦਿਨਾਂ ਤੱਕ ਚਲੇਗਾ, ਜਿਸ ਵਿੱਚ 26 ਖੇਡ ਵਿਧਾਵਾਂ (sporting disciplines), 275 ਤੋਂ ਅਧਿਕ ਖੇਡ ਮੁਕਾਬਲੇ (competitive events) ਅਤੇ 1 ਡੈਮੋ ਖੇਡ (demo sport) ਸ਼ਾਮਲ ਹੋਣਗੇ। 26 ਖੇਡ ਵਿਧਾਵਾਂ(sporting disciplines) ਫੁਟਬਾਲ, ਵਾਲੀਬਾਲ, ਬੈਡਮਿੰਟਨ ਆਦਿ (Football, Volleyball, Badminton etc.) ਜਿਹੀਆਂ ਰਵਾਇਤੀ ਖੇਡਾਂ (conventional sports) ਅਤੇ ਕਲਾਰੀਪਯੱਟੂ, ਗਤਕਾ, ਥਾਂਗ ਤਾ, ਕਬੱਡੀ ਅਤੇ ਯੋਗਆਸਣ (Kalaripayattu, Gatka, Thang ta, Kabaddi and Yogasana) ਜਿਹੀਆਂ ਪਰੰਪਰਾਗਤ ਖੇਡਾਂ (traditional sports) ਦਾ ਇੱਕ ਵਿਵਿਧ ਮਿਸ਼ਰਣ ਹੈ। ਤਮਿਲ ਨਾਡੂ ਦੀ ਪਰੰਪਰਾਗਤ ਖੇਡ ਸਿਲੰਬਮ (Silambam) ਨੂੰ ਖੇਲੋ ਇੰਡੀਆ ਯੂਥ ਗੇਮਸ (Khelo India Youth Games) ਦੇ ਇਤਿਹਾਸ ਵਿੱਚ ਪਹਿਲੀ ਵਾਰ ਡੈਮੋ ਖੇਡ(demo sport) ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

 

ਉਦਘਾਟਨ ਸਮਾਰੋਹ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਪ੍ਰਸਾਰਣ ਖੇਤਰ ਨਾਲ ਜੁੜੇ ਕਰੀਬ 250 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਸ਼ੁਭਅਰੰਭ ਕੀਤਾ ਅਤੇ ਨੀਂਹ ਪੱਥਰ ਭੀ ਰੱਖਿਆ । ਇਨ੍ਹਾਂ ਵਿੱਚ ਡੀਡੀ ਤਮਿਲ ਦੇ ਰੂਪ ਵਿੱਚ ਸੰਸ਼ੋਧਿਤ ਡੀਡੀ ਪੋਧਿਗਈ ਚੈਨਲ ਦਾ ਲਾਂਚ; 8 ਰਾਜਾਂ ਵਿੱਚ 12 ਆਕਾਸ਼ਵਾਣੀ ਐੱਫਐੱਮ ਪ੍ਰੋਜੈਕਟ; ਅਤੇ ਜੰਮੂ ਤੇ ਕਸ਼ਮੀਰ ਵਿੱਚ 4 ਡੀਡੀ ਟ੍ਰਾਂਸਮੀਟਰ ਸ਼ਾਮਲ ਹਨ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ 12 ਰਾਜਾਂ ਵਿੱਚ 26 ਨਵੇਂ ਐੱਫਐੱਮ ਟ੍ਰਾਂਸਮੀਟਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."