ਭਾਰਤੀ ਜਲ ਸੈਨਾ ਦੇ ਜਹਾਜ਼ਾਂ ਅਤੇ ਸਪੈਸ਼ਲ ਫੋਰਸਿਜ਼ ਦੇ ਅਪਰੇਸ਼ਨਲ ਪ੍ਰਦਰਸ਼ਨਾਂ ਦਾ ਗਵਾਹ ਬਣੇ
“ਭਾਰਤ ਆਪਣੇ ਜਲ ਸੈਨਿਕਾਂ ਦੇ ਸਮਰਪਣ ਨੂੰ ਸਲਾਮ ਕਰਦਾ ਹੈ”
“ਸਿੰਧੁਦੁਰਗ ਦੇ ਕਿਲੇ ਨੂੰ ਦੇਖ ਕੇ ਹਰ ਭਾਰਤੀ ਮਾਣ ਨਾਲ ਭਰ ਜਾਂਦਾ ਹੈ”
“ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਜਾਣਦੇ ਸਨ ਕਿ ਕਿਸੇ ਭੀ ਦੇਸ਼ ਦੇ ਲਈ ਸਮੁੰਦਰੀ ਸਮਰੱਥਾ ਕਿਤਨੀ ਜ਼ਰੂਰੀ ਹੁੰਦੀ ਹੈ”
“ਸਾਡੇ ਜਲ ਸੈਨਿਕ ਅਧਿਕਾਰੀ ਜੋ ਨਿਊ ਈਪੌਲੈਟਸ ਪਹਿਨਦੇ ਹਨ ਉਸ ਵਿੱਚ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਦੀ ਝਲਕ ਦਿਖਣ ਵਾਲੀ ਹੈ”
“ਅਸੀਂ ਹਥਿਆਰਬੰਦ ਬਲਾਂ ਵਿੱਚ ਨਾਰੀ ਸ਼ਕਤੀ ਦੀ ਸੰਖਿਆ ਵਧਾਉਣ ‘ਤੇ ਜ਼ੋਰ”
“ਭਾਰਤ ਦੇ ਪਾਸ ਵਿਜੈ, ਸ਼ੌਰਯ, ਗਿਆਨ, ਵਿਗਿਆਨ ਅਤੇ ਸਮੁੰਦਰੀ ਸਮਰੱਥਾ ਦਾ ਗੌਰਵਸ਼ਾਲੀ ਇਤਿਹਾਸ ਹੈ”
ਤਟਵਰਤੀ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਪ੍ਰਾਥਮਿਕਤਾ”
“ਕੋਂਕਣ ਅਭੂਤਪੂਰਵ ਸੰਭਾਵਨਾਵਾਂ ਦਾ ਖੇਤਰ ਹੈ”
“ਵਿਰਾਸਤ ਭੀ, ਵਿਕਾਸ ਭੀ, ਇਹੀ ਵਿਕਸਿਤ ਭਾਰਤ ਦਾ ਸਾਡਾ ਰਸਤਾ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸਿੰਧੁਦੁਰਗ ਵਿੱਚ ‘ਜਲ ਸੈਨਾ ਦਿਵਸ 2023’ ਸਮਾਰੋਹ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਤਾਰਕਰਲੀ ਸਮੁੰਦਰ ਤਟ, ਸਿੰਧੁਦੁਰਗ ਤੋਂ ਭਾਰਤੀ ਜਲ ਸੈਨਾ ਦੇ ਜਹਾਜ਼ਾਂ, ਪਣਡੁੱਬੀਆਂ, ਏਅਰਕ੍ਰਾਫਟ ਅਤੇ ਸਪੈਸ਼ਲ ਫੋਰਸਿਜ਼ ਦੇ ‘ਅਪਰੇਸ਼ਨਲ ਪ੍ਰਦਰਸ਼ਨਾਂ’ ਨੂੰ ਭੀ ਦੇਖਿਆ। ਸ਼੍ਰੀ ਮੋਦੀ ਨੇ ਗਾਰਡ ਆਵ੍ ਆਨਰ ਦਾ ਨਿਰੀਖਣ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੀ ਗਰਜਣਾ ਦੇ ਨਾਲ ਮਾਲਵਨ, ਤਾਰਕਰਲੀ ਦੇ ਤਟ ‘ਤੇ ਸਿੰਧੁਦੁਰਗ ਦੇ ਸ਼ਾਨਦਾਰ ਕਿਲੇ ਦੇ ਨਜ਼ਦੀਕ 4 ਦਸੰਬਰ ਦੇ ਇਤਿਹਾਸਿਕ ਦਿਨ, ਵੀਰ ਸ਼ਿਵਾਜੀ ਮਹਾਰਾਜ ਦੇ ਪ੍ਰਤਾਪ ਅਤੇ ਰਾਜਕੋਟ ਕਿਲੇ ਵਿੱਚ ਉਨ੍ਹਾਂ ਦੀ ਸ਼ਾਨਦਾਰ ਪ੍ਰਤਿਮਾ ਦੇ ਉਦਘਾਟਨ ਨੇ ਭਾਰਤ ਦੇ ਹਰ ਨਾਗਰਿਕ ਨੂੰ ਜੋਸ਼ ਅਤੇ ਉਤਸ਼ਾਹ ਨਾਲ ਭਰ ਦਿੱਤਾ ਹੈ। ਸ਼੍ਰੀ ਮੋਦੀ ਨੇ ਜਲ ਸੈਨਾ ਦਿਵਸ ਦੇ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੇਸ਼ ਦੇ ਲਈ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਬਹਾਦਰਾਂ ਨੂੰ ਨਮਨ ਕੀਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਿੰਧੁਦੁਰਗ ਭੀ ਵਿਜਈ ਭੂਮੀ ‘ਤੇ ਜਲ ਸੈਨਾ ਦਿਵਸ ਮਨਾਉਣਾ ਅਸਲ ਵਿੱਚ ਅਭੂਤਪੂਰਵ ਗੌਰਵ ਦਾ ਪਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਿੰਧੁਦੁਰਗ ਕਿਲਾ ਭਾਰਤ ਦੇ ਹਰੇਕ ਨਾਗਰਿਕ ਵਿੱਚ ਮਾਣ ਦੀ ਭਾਵਨਾ ਪੈਦਾ ਕਰਦਾ ਹੈ”, ਉਨ੍ਹਾਂ ਨੇ ਕਿਸੇ ਭੀ ਰਾਸ਼ਟਰ ਦੀ ਜਲ ਸੈਨਿਕ ਸਮਰੱਥਾ ਦਾ ਮਹੱਤਵ ਪਹਿਚਾਣਨ ਵਿੱਚ ਸ਼ਿਵਾਜੀ ਮਹਾਰਾਜ ਦੀ ਦੂਰਦਰਸ਼ਤਾ ‘ਤੇ ਜ਼ੋਰ ਕੀਤਾ। ਸ਼ਿਵਾਜੀ ਮਹਾਰਾਜ ਦੇ ਇਸ ਐਲਾਨ ਨੂੰ ਦੁਹਰਾਉਂਦੇ ਹੋਏ ਕਿ ਜਿਨ੍ਹਾਂ ਦਾ ਸਮੁੰਦਰ ‘ਤੇ ਕੰਟਰੋਲ ਹੈ, ਉਹ ਹੀ ਅੰਤਿਮ ਸ਼ਕਤੀ ਰੱਖਦੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਸ਼ਕਤੀਸ਼ਾਲੀ ਜਲ ਸੈਨਾ ਦਾ ਮਸੌਦਾ ਤਿਆਰ ਕੀਤਾ ਸੀ। ਉਨ੍ਹਾਂ ਨੇ ਕਾਨੋਹਜੀ ਅੰਗਰੇ, ਮਾਇਆਜੀ ਨਾਇਕ ਭਟਕਰ ਜਿਹੇ ਹਿਰੋਜੀ ਇੰਦੁਲਕਰ ਜਿਹੇ ਜੋਧਿਆਂ ਨੂੰ ਭੀ ਨਮਨ ਕੀਤਾ ਅਤੇ ਕਿਹਾ ਉਹ ਅੱਜ ਭੀ ਪ੍ਰੇਰਣਾ ਦਾ ਸਰੋਤ ਬਣੇ ਹੋਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, ਛਤਰਪਤੀ ਸ਼ਿਵਾਜੀ ਮਹਾਰਾਜ ਦੇ ਆਦਰਸ਼ ਤੋਂ ਪ੍ਰੇਰਿਤ ਹੋ ਕੇ ਅੱਜ ਦਾ ਭਾਰਤ ਗ਼ੁਲਾਮੀ ਦੀ ਮਾਨਸਿਕਤਾ ਨੂੰ ਤਿਆਗ ਕੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਵਿਅਕਤ ਕੀਤੀ ਕਿ ਜਲ ਸੈਨਾ ਅਧਿਕਾਰੀਆਂ ਦੁਆਰਾ ਪਹਿਨੇ ਜਾਣ ਵਾਲੇ ਈਪੌਲੈਟਸ (epaulettes) ਵਿੱਚ ਹੁਣ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਦੀ ਝਲਕ ਦਿਖਾਈ ਦੇਵੇਗੀ ਕਿਉਂਕਿ ਨਿਊ ਈਪੌਲੈਟਸ (ਨ) ਜਲ ਸੈਨਾ ਦੇ ਧਵਜ ਦੇ ਸਮਾਨ ਹੋਣਗੇ। ਉਨ੍ਹਾਂ ਨੇ ਪਿਛਲੇ ਸਾਲ ਜਲ ਸੈਨਾ ਧਵਜ ਤੋਂ ਪਰਦਾ ਹਟਾਉਣ ਨੂੰ ਭੀ ਯਾਦ ਕੀਤਾ। ਆਪਣੀ ਵਿਰਾਸਤ ‘ਤੇ ਮਾਣ ਕਰਨ ਦੀ ਭਾਵਨਾ ਦੇ ਨਾਲ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤੀ ਜਲ ਸੈਨਾ ਆਪਣੇ ਰੈਂਕਾਂ ਦਾ ਨਾਮ ਹੁਣ ਭਾਰਤੀ ਪਰੰਪਰਾਵਾਂ ਦੇ ਅਨੁਰੂਪ ਰੱਖਣ ਜਾ ਰਹੀ ਹੈ। ਉਨ੍ਹਾਂ ਨੇ ਹਥਿਆਰਬੰਦ ਬਲਾਂ ਵਿੱਚ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ‘ਤੇ ਭੀ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਜਲ ਸੈਨਾ ਜਹਾਜ਼ ਵਿੱਚ ਭਾਰਤ ਦੀ ਪਹਿਲੀ ਮਹਿਲਾ ਕਮਾਂਡਿੰਗ ਆਫ਼ਸਰ ਦੀ ਨਿਯੁਕਤੀ ‘ਤੇ ਭਾਰਤੀ ਜਲ ਸੈਨਾ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ 140 ਕਰੋੜ ਭਾਰਤੀਆਂ ਦਾ ਭਰੋਸਾ ਹੀ ਸਭ ਤੋਂ ਬੜੀ ਤਾਕਤ ਹੈ ਕਿਉਂਕਿ ਭਾਰਤ ਬੜੇ ਲਕਸ਼ ਤੈਅ ਕਰ ਰਿਹਾ ਹੈ ਅਤੇ ਪੂਰੀ ਪ੍ਰਤੀਬੱਧਤਾ ਦੇ ਨਾਲ ਉਨ੍ਹਾਂ ਨੂੰ ਹਾਸਲ ਕਰਨ ਦੇ ਲਈ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਕਲਪਾਂ, ਭਾਵਨਾਵਾਂ ਅਤੇ ਆਕਾਂਖਿਆਵਾਂ ਦੀ ਏਕਤਾ ਦੇ ਸਕਾਰਾਤਮਕ ਪਰਿਮਾਣਾਂ ਦੀ ਝਲਕ ਦਿਖਾਈ ਦੇ ਰਹੀ ਹੈ ਕਿਉਂਕਿ ਵਿਭਿੰਨ ਰਾਜਾਂ ਦੇ ਲੋਕ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਤੋਂ ਪ੍ਰੇਰਿਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ, “ਅੱਜ ਦੇਸ਼ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਉੱਜਵਲ ਭਵਿੱਖ ਦਾ ਰੋਡਮੈਪ ਤਿਆਰ ਕਰਨ ਵਿੱਚ ਜੁਟਿਆ ਹੈ। ਲੋਕਾਂ ਨੇ ਨਕਾਰਾਤਮਕਤਾ ਦੀ ਰਾਜਨੀਤੀ ਨੂੰ ਹਰਾ ਕੇ ਹਰ ਖੇਤਰ ਵਿੱਚ ਅੱਗੇ ਵਧਣ ਦਾ ਸੰਕਲਪ ਲਿਆ ਹੈ। ਇਹ ਪ੍ਰਤਿੱਗਿਆ ਸਾਨੂੰ ਵਿਕਸਿਤ ਭਾਰਤ ਵੱਲ ਲੈ ਜਾਵੇਗੀ।”

ਭਾਰਤ ਦੇ ਵਿਸਤ੍ਰਿਤ ਇਤਿਹਾਸ ‘ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਕੇਵਲ ਗ਼ੁਲਾਮੀ, ਹਾਰ ਅਤੇ ਨਿਰਾਸ਼ਾ ਦੀ ਬਾਤ ਨਹੀਂ ਹੈ, ਬਲਕਿ ਇਸ ਵਿੱਚ ਭਾਰਤ ਦੀ ਵਿਜੈ, ਸ਼ੌਰਯ, ਗਿਆਨ ਅਤੇ ਵਿਗਿਆਨ, ਕਲਾ ਅਤੇ ਸਿਰਜਣ ਕੌਸ਼ਲ ਅਤੇ ਭਾਰਤ ਦੀ ਸਮੁੰਦਰੀ ਸਮਰੱਥਾ ਦੇ ਗੌਰਵਮਈ ਅਧਿਆਇ ਭੀ ਸ਼ਾਮਲ ਹਨ। ਉਨ੍ਹਾਂ ਸਿੰਧੁਦੁਰਗ ਜਿਹੇ ਕਿਲਿਆਂ ਦੀ ਉਦਾਹਰਣ ਦੇ ਕੇ ਭਾਰਤ ਦੀਆਂ ਸਮਰੱਥਾਵਾਂ ‘ਤੇ ਪ੍ਰਕਾਸ਼ ਪਾਇਆ, ਜਿਨ੍ਹਾਂ ਨੂੰ ਤਦ ਬਣਾਇਆ ਗਿਆ ਸੀ ਜਦੋਂ ਟੈਕਨੋਲੋਜੀ ਅਤੇ ਸੰਸਾਧਨ ਨਾ ਦੇ ਬਰਾਬਰ ਸਨ। ਉਨ੍ਹਾਂ ਨੇ ਗੁਜਰਾਤ ਦੇ ਲੋਥਲ ਵਿੱਚ ਪਾਈ ਗਈ ਸਿੰਧੂ ਘਾਟੀ ਸੱਭਿਅਤਾ ਦੀ ਬੰਦਰਗਾਹ ਦੀ ਧਰੋਹਰ ਅਤੇ ਸੂਰਤ ਬੰਦਰਗਾਹ ਵਿੱਚ 80 ਤੋਂ ਅਧਿਕ ਜਹਾਜ਼ਾਂ ਦੀ ਡੌਕਿੰਗ (docking) ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਚੋਲ ਸਾਮਰਾਜ ਦੁਆਰਾ ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ ਵਿੱਚ ਵਪਾਰ ਦੇ ਵਿਸਤਾਰ ਦੇ ਲਈ ਭਾਰਤ ਦੀ ਸਮੁੰਦਰੀ ਸਮਰੱਥਾ ਨੂੰ ਕ੍ਰੈਡਿਟ ਦਿੱਤਾ। ਇਸ ਬਾਤ ‘ਤੇ ਅਫਸੋਸ ਵਿਅਕਤ ਕਰਦੇ ਹੋਏ ਕਿ ਇਹ ਭਾਰਤ ਦੀ ਸਮੁੰਦਰੀ ਸਮਰੱਥਾ ਸੀ ਜਿਸ ‘ਤੇ ਸਭ ਤੋਂ ਪਹਿਲਾਂ ਵਿਦੇਸ਼ੀ ਸ਼ਕਤੀਆਂ ਨੇ ਹਮਲਾ ਕੀਤਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜੋ ਕਿਸ਼ਤੀਆਂ ਅਤੇ ਜਹਾਜ਼ ਬਣਾਉਣ ਦੇ ਲਈ ਪ੍ਰਸਿੱਧ ਸੀ, ਉਸ ਨੇ ਸਮੁੰਦਰ ‘ਤੇ ਕੰਟਰੋਲ ਗੁਆ ਦਿੱਤਾ ਅਤੇ ਇਸ ਤਰ੍ਹਾਂ ਰਣਨੀਤਕ-ਆਰਥਿਕ ਸਮਰੱਥਾ ਗੁਆ ਦਿੱਤੀ। ਜਿਵੇਂ-ਜਿਵੇਂ ਭਾਰਤ ਵਿਕਾਸ ਵੱਲ ਵਧ ਰਿਹਾ ਹੈ, ਪ੍ਰਧਾਨ ਮੰਤਰੀ ਨੇ ਖੋਹੇ ਹੋਏ ਗੌਰਵ ਨੂੰ ਫਿਰ ਪ੍ਰਾਪਤ ਕਰਨ ‘ਤੇ ਜ਼ੋਰ ਦਿੱਤਾ ਅਤੇ ਬਲੂ ਇਕੌਨਮੀ ਨੂੰ ਸਰਕਾਰ ਦੇ ਅਭੂਤਪੂਰਵ ਪ੍ਰੋਤਸਾਹਨ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ‘ਸਾਗਰਮਾਲਾ’ ਦੇ ਤਹਿਤ ਬੰਦਰਗਾਹ ਅਧਾਰਿਤ ਵਿਕਾਸ ਦਾ ਉਲੇਖ ਕੀਤਾ ਅਤੇ ਕਿਹਾ ਕਿ ਭਾਰਤ ‘ਸਮੁੰਦਰੀ ਵਿਜ਼ਨ’ ਦੇ ਤਹਿਤ ਆਪਣੇ ਮਹਾਸਾਗਰਾਂ ਦੀ ਪੂਰੀ ਸਮਰੱਥਾ ਦਾ ਦੋਹਨ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਮਰਚੈਂਟ ਸ਼ਿਪਿੰਗ ਨੂੰ ਹੁਲਾਰਾ ਦੇਣ ਦੇ ਲਈ ਨਵੇਂ ਨਿਯਮ ਬਣਾਏ ਹਨ, ਜਿਸ ਨਾਲ ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਸਮੁੰਦਰ ਯਾਤਰਾ ਕਰਨ ਵਾਲਿਆਂ ਦੀ ਸੰਖਿਆ 140 ਪ੍ਰਤੀਸ਼ਤ ਤੋਂ ਅਧਿਕ ਵਧ ਗਈ ਹੈ।

 

ਵਰਤਮਾਨ ਸਮੇਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਇਹ ਭਾਰਤ ਦੇ ਇਤਿਹਾਸ ਦਾ ਉਹ ਕਾਲਖੰਡ ਹੈ, ਜੋ ਸਿਰਫ਼ 5-10 ਸਾਲ ਦਾ ਨਹੀਂ ਬਲਕਿ ਆਉਣ ਵਾਲੀਆਂ ਸਦੀਆਂ ਦਾ ਭਵਿੱਖ ਲਿਖਣ ਜਾ ਰਿਹਾ ਹੈ।” ਉਨ੍ਹਾਂ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ 10ਵੇਂ ਸਥਾਨ ਤੋਂ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ ਅਤੇ ਤੇਜ਼ੀ ਨਾਲ ਤੀਸਰੇ ਸਥਾਨ ਵੱਲ ਵਧ ਰਿਹਾ ਹੈ। “ਦੁਨੀਆ ਭਾਰਤ ਵਿੱਚ ਵਿਸ਼ਵ ਮਿੱਤਰ (ਦੁਨੀਆ ਦਾ ਦੋਸਤ) ਦਾ ਉਦੈ ਦੇਖ ਰਹੀ ਹੈ।” ਸ਼੍ਰੀ ਮੋਦੀ ਨੇ ਕਿਹਾ, ਭਾਰਤ ਮੱਧ ਪੂਰਬ ਯੂਰੋਪੀਅਨ ਜਿਹੇ ਉਪਾਵਾਂ ਤੋਂ ਗੁਵਾਇਆ ਹੋਇਆ ਮਸਾਲਾ ਮਾਰਗ ਨੂੰ ਫਿਰ ਤੋਂ ਬਣੇਗਾ। ਉਨ੍ਹਾਂ ਨੇ ਮੇਡ ਇਨ ਇੰਡੀਆ ਦੀ ਤਾਕਤ ਨੂੰ ਵੀ ਛੂਹਿਆ ਅਤੇ ਤੇਜਸ, ਕਿਸਾਨ ਡ੍ਰੋਨ, ਯੂਪੀਆਈ ਪ੍ਰਣਾਲੀ ਅਤੇ ਚੰਦਰਯਾਨ-3 ਦਾ ਉਲੇਖ ਕਰਕੇ ਇਸ ਦੀ ਉਦਹਾਰਣ ਦਿੱਤੀ। ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਟ੍ਰਾਂਸਪੋਰਟ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕ੍ਰਾਂਤ ਦੇ ਉਤਪਾਦਨ ਦੀ ਤਤਕਾਲ ਸ਼ੁਰੂਆਤ ਨਾਲ ਦਿਖਾਈ ਦੇ ਰਹੀ ਹੈ।

ਤਟਵਰਤੀ ਅਤੇ ਸੀਮਾਵਰਤੀ ਪਿੰਡਾਂ ਨੂੰ ਅੰਤਿਮ ਦੀ ਬਜਾਏ ਪਹਿਲਾ ਪਿੰਡ ਮੰਨਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, “ਅੱਜ, ਤਟੀ ਖੇਤਰਾਂ ‘ਤੇ ਰਹਿਣ ਵਾਲੇ ਹਰੇਕ ਪਰਿਵਾਰ ਦੇ ਜੀਵਨ ਨੂੰ ਬਿਹਤਰ ਬਣਾਉਣ ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ਹੈ।” ਉਨ੍ਹਾਂ ਨੇ 2019 ਵਿੱਚ ਅਲੱਗ ਮੱਛੀ ਪਾਲਣ ਮੰਤਰਾਲਾ ਬਣਾਉਣ ਅਤੇ ਇਸ ਖੇਤਰ ਵਿੱਚ 40 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ 2014 ਦੇ ਬਾਅਦ ਮੱਛੀ ਉਤਪਾਦਨ ਵਿੱਚ 8 ਪ੍ਰਤੀਸ਼ਤ ਅਤੇ ਨਿਰਯਾਤ ਵਿੱਚ 110 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਇਲਾਵਾ, ਕਿਸਾਨਾਂ ਦੇ ਲਈ ਬੀਮਾ ਕਵਰ  2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਿਸਾਨ ਕਾਰਡ ਦਾ ਲਾਭ ਮਿਲ ਰਿਹਾ ਹੈ।

ਮੱਛੀ ਪਾਲਣ ਖੇਤਰ ਵਿੱਚ ਵੈਲਿਊ ਚੇਨ ਵਿਕਾਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਗਰਮਾਲਾ ਯੋਜਨਾ ਤਟਵਰਤੀ ਖੇਤਰਾਂ ਵਿੱਚ ਆਧੁਨਿਕ ਕਨੈਕਟੀਵਿਟੀ ਨੂੰ ਮਜ਼ਬੂਤ ਕਰ ਰਹੀ ਹੈ। ਇਸ ‘ਤੇ ਲੱਖਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਤਟਵਰਤੀ ਇਲਾਕਿਆਂ ਵਿੱਚ ਨਵੇਂ ਵਪਾਰ ਅਤੇ ਉਦਯੋਗ ਲਗਾਉਣਗੇ। ਸਮੁੰਦਰੀ ਫੂਡ ਪ੍ਰੋਸੈੱਸਿੰਗ ਨਾਲ ਸਬੰਧਿਤ ਉਦਯੋਗ ਅਤੇ ਮੱਛੀਆਂ ਪੜਕਣ ਵਾਲੀਆਂ ਕਿਸ਼ਤੀਆਂ ਦਾ ਆਧੁਨਿਕੀਕਰਣ ਭੀ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਕੋਂਕਣ ਅਭੂਤਪੂਰਵ ਸੰਭਾਵਨਾਵਾਂ ਦਾ ਖੇਤਰ ਹੈ”। ਖੇਤਰ ਦੇ ਵਿਕਾਸ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਿੰਧੁਦੁਰਗ, ਰਤਨਾਗਿਰੀ, ਅਲੀਬਾਗ, ਪਰਭਣੀ ਅਤੇ ਧਾਰਾਸ਼ਿਵ ਵਿੱਚ ਮੈਡੀਕਲ ਕਾਲਜਾਂ ਦੇ ਉਦਘਾਟਨ, ਚਿਪੀ ਹਵਾਈ ਅੱਡੇ ਦੇ ਸੰਚਾਲਨ ਅਤੇ ਮਾਨਗਾਓਂ ਤੱਕ ਜੁੜਨ ਵਾਲੀ ਦਿੱਲੀ ਮੁੰਬਈ ਉਦਯੋਗਿਕ ਗਲਿਆਰੇ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਇੱਥੇ  ਕਾਜੂ ਕਿਸਾਨਾਂ ਦੇ ਲਈ ਤਿਆਰ ਕੀਤੀਆਂ ਜਾ ਰਹੀਆਂ ਵਿਸ਼ੇਸ਼ ਯੋਜਨਾਵਾਂ ਦਾ ਭੀ ਜ਼ਿਕਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮੁੰਦਰੀ ਤਟ ‘ਤੇ ਸਥਿਤ ਆਵਾਸੀ ਖੇਤਰਾਂ ਦੀ ਸੁਰੱਖਿਆ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਇਸ ਪ੍ਰਯਾਸ ਵਿੱਚ ਮੈਨਗ੍ਰੋਵ ਦਾ ਦਾਇਰਾ ਵਧਾਉਣ ‘ਤੇ ਜ਼ੋਰ ਦਿੱਤੇ ਜਾਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਮੈਨਗ੍ਰੋਵ ਪ੍ਰਬੰਧਨ ਦੇ ਲਈ ਮਾਲਵਣ, ਅਚਰਾ-ਰਤਨਾਗਿਰੀ ਅਤੇ ਦੇਵਗੜ੍ਹ-ਵਿਜੈਦੁਰਗ ਸਮੇਤ ਮਹਾਰਾਸ਼ਟਰ ਦੇ ਕਈ ਸਥਾਨਾਂ ਦੀ ਸਿਲੈਕਸ਼ਨ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਵਿਰਾਸਤ ਦੇ ਨਾਲ-ਨਾਲ ਵਿਕਾਸ, ਇਹੀ ਵਿਕਸਿਤ ਭਾਰਤ ਦਾ ਸਾਡਾ ਮਾਰਗ ਹੈ।” ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਕਿਲਿਆਂ ਅਤੇ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਦੇ ਕਾਲ ਵਿੱਚ ਬਣੇ ਕਿਲਿਆਂ ਦੀ ਸੰਭਾਲ਼ ਕਰਨ ਦੇ ਲਈ ਪ੍ਰਤੀਬੱਧ ਹਨ, ਜਿੱਥੇ ਕੋਂਕਣ ਸਮੇਤ ਪੂਰੇ ਮਹਾਰਾਸ਼ਟਰ ਵਿੱਚ ਇਨ੍ਹਾਂ ਧਰੋਹਰਾਂ ਦੀ ਸੰਭਾਲ਼ ‘ਤੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਟੂਰਿਜ਼ਮ ਭੀ ਵਧੇਗਾ ਅਤੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ।

ਸੰਬੋਧਨ ਦੀ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦਿੱਲੀ ਦੇ ਬਾਹਰ ਹਥਿਆਰਬੰਦ ਬਲ ਦਿਵਸ ਜਿਵੇਂ ਸੈਨਾ ਦਿਵਸ, ਜਲ ਸੈਨਾ ਦਿਵਸ ਆਦਿ ਆਯੋਜਿਤ ਕਰਨ ਦੀ ਨਵੀਂ ਪਰੰਪਰਾ ਬਾਰੇ ਬਾਤ ਕੀਤੀ ਕਿਉਂਕਿ ਇਸ ਨਾਲ ਇਸ ਦਾ ਵਿਸਤਾਰ ਪੂਰੇ ਭਾਰਤ ਵਿੱਚ ਹੁੰਦਾ ਹੈ ਅਤੇ ਨਵੇਂ ਸਥਾਨਾਂ ‘ਤੇ ਨਵੇਂ ਸਿਰੇ ਤੋਂ ਧਿਆਨ ਜਾਂਦਾ ਹੈ।

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਕੇਂਦਰੀ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ, ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਾਰਾਇਣ ਰਾਣੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫੜਨਵੀਸ ਅਤੇ ਸ਼੍ਰੀ ਅਜੀਤ ਪਵਾਰ, ਚੀਫ਼ ਆਵ੍ ਡਿਫੈਂਸ ਸਟਾਫ, ਜਨਰਲ ਅਨਿਲ ਚੌਹਾਨ ਅਤੇ ਜਲ ਸੈਨਾ ਚੀਫ਼ ਐਡਮਿਰਲ ਆਰ ਹਰਿ ਕੁਮਾਰ ਉਪਸਥਿਤ ਸਨ।

ਪਿਛੋਕੜ

ਜਲ ਸੈਨਾ ਦਿਵਸ ਹਰ ਵਰ੍ਹੇ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਸਿੰਧੁਦੁਰਗ ਵਿੱਚ ‘ਜਲ ਸੈਨਾ ਦਿਵਸ 2023’ ਸਮਾਰੋਹ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸਮ੍ਰਿੱਧ ਸਮੁੰਦਰੀ ਵਿਰਾਸਤ ਨੂੰ ਸਨਮਾਨ ਦਿੰਦਾ ਹੈ, ਜਿਨ੍ਹਾਂ ਦੀ ਸੀਲ ਨੇ ਨਵੇਂ ਜਲ ਸੈਨਾ ਧਵਜ ਦੇ ਲਈ ਪ੍ਰੇਰਿਤ ਕੀਤਾ ਜਿਸ ਨੂੰ ਪਿਛਲੇ ਸਾਲ ਅਪਣਾਇਆ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਨੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕ੍ਰਾਂਤ ਨੂੰ ਉਤਾਰਿਆ ਸੀ।

ਹਰ ਸਾਲ ਜਲ ਸੈਨਾ ਦਿਵਸ ਦੇ ਅਵਸਰ ‘ਤੇ ਭਾਰਤੀ ਜਲ ਸੈਨਾ ਦੇ ਜਹਾਜ਼ਾਂ, ਪਣਡੁੱਬੀਆਂ, ਕ੍ਰੇਅਰਕ੍ਰਾਫਟ ਅਤੇ ਸਪੈਸ਼ਲ ਫੋਰਸਿਜ਼ ਦੁਆਰਾ ‘ਅਪਰੇਸ਼ਨਲ ਪ੍ਰਦਰਸ਼ਨ’ ਆਯੋਜਿਤ ਕਰਨ ਦੀ ਪਰੰਪਰਾ ਹੈ। ਇਹ ‘ਅਪਰੇਸ਼ਨਲ ਪ੍ਰਦਰਸ਼ਨ’ ਲੋਕਾਂ ਨੂੰ ਭਾਰਤੀ ਜਲ ਸੈਨਾ ਦੁਆਰਾ ਕੀਤੇ ਗਏ ਮਲਟੀ-ਡੋਮੇਨ ਅਪਰੇਸ਼ਨ ਦੇ ਵਿਭਿੰਨ ਪਹਿਲੂਆਂ ਨੂੰ ਦੇਖਣ ਦੀ ਆਗਿਆ ਦਿੰਦੇ ਹਨ। ਇਹ ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਜਲ ਸੈਨਾ ਦੇ ਯੋਗਦਾਨ ‘ਤੇ ਪ੍ਰਕਾਸ਼ ਪਾਉਂਦਾ ਹੈ ਅਤੇ ਨਾਲ ਹੀ ਨਾਗਰਿਕਾਂ ਦੇ ਦਰਮਿਆਨ ਸਮੁੰਦਰੀ ਜਾਗਰੂਕਤਾ ਭੀ ਲਿਆਉਂਦਾ ਹੈ।

ਪ੍ਰਧਾਨ ਮੰਤਰੀ ਦੁਆਰਾ ਦੇਖੇ ਗਏ ਅਪਰੇਸ਼ਨਲ ਪ੍ਰਦਰਸ਼ਨਾਂ ਵਿੱਚ ਕੰਬੈਟ ਫ੍ਰੀ ਫਾਲ, ਹਾਈ ਸਪੀਡ ਰਨ, ਜੈਮਿਨੀ ‘ਤੇ ਸਿਲਥਰਿੰਗ ਔਪਸ ਅਤੇ ਬੀਚ ਅਸਾਲਟ, ਐੱਸਏਆਰ ਡੈਮੋ, ਵੀਈਆਰਟੀਆਰਈਪੀ (VERTREP) ਅਤੇ ਐੱਸਐੱਸਐੱਮ ਲਾਂਚ ਡਿਲ, ਸੀਕਿੰਗ ਆਪਸ, ਡੰਕ ਡੈਮੋ ਅਤੇ ਸਬਮਰੀਨ ਟ੍ਰਾਂਜਿਟ, ਕਾਮੋਵ ਔਪਸ, ਨਿਊਟ੍ਰਲਾਇਜਿੰਗ ਐਨਿਮੀ ਪੋਸਟ, ਸਮਾਲ ਟੀਮ ਇੰਸਰਸ਼ਨ-ਐਕਸਟ੍ਰੈਕਸ਼ਨ (ਐੱਸਟੀਆਈਈ ਐਪਸ), ਫਲਾਈ ਪਾਸਟ, ਨੇਵਲ ਸੈਂਟਰਲ ਬੈਂਡ ਡਿਸਪਲੇ, ਕੰਟੀਨਿਊਈਟੀ ਡ੍ਰਿਲ, ਹੋਮਪਾਈਪ ਡਾਂਸ, ਲਾਇਟ ਟੈਟੂ ਡ੍ਰਮਰਸ ਕਾਲ, ਅਤੇ ਸੈਰੇਮੋਨੀਅਲ ਸਨਸੈੱਟ ਸ਼ਾਮਲ ਸਨ ਜਿਸ ਦੇ ਬਾਅਦ ਰਾਸ਼ਟਰਗਾਨ ਹੋਇਆ।

 

 

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi