ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀ ਲੰਕਾ ਦੇ ਰਾਸ਼ਟਰਪਤੀ ਸ਼੍ਰੀ ਰਾਨਿਲ ਵਿਕਰਮਸਿੰਘੇ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਦੇ ਨਾਲ ਸੰਯੁਕਤ ਰੂਪ ਨਾਲ ਸ੍ਰੀ ਲੰਕਾ ਅਤੇ ਮਾਰੀਸ਼ਸ ਵਿੱਚ ਯੂਨੀਫਾਇਡ ਪੇਮੈਂਟ ਇੰਟਰਫੇਸ (ਯੂਪੀਆਈ- UPI) ਸੇਵਾਵਾਂ ਅਤੇ ਮਾਰੀਸ਼ਸ ਵਿੱਚ ਰੁਪੇ ਕਾਰਡ (RuPay card) ਸੇਵਾਵਾਂ ਦੇ ਲਾਂਚ ਦਾ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕੀਤਾ।
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਨੇ ਦੱਸਿਆ ਕਿ ਸਹਿ-ਬ੍ਰਾਂਡਡ ਰੁਪੇ ਕਾਰਡ (co-branded Rupay card) ਨੂੰ ਮਾਰੀਸ਼ਸ ਵਿੱਚ ਘਰੇਲੂ ਕਾਰਡ ਦੇ ਰੂਪ ਵਿੱਚ ਨਿਰਧਾਰਿਤ (designated) ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਸ ਦੇ ਲਾਂਚ ਨਾਲ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਕਾਫੀ ਸੁਵਿਧਾ ਹੋਵੇਗੀ।
ਸ੍ਰੀ ਲੰਕਾ ਦੇ ਰਾਸ਼ਟਰਪਤੀ ਸ਼੍ਰੀ ਰਾਨਿਲ ਵਿਕਰਮਸਿੰਘੇ ਨੇ ਅਯੁੱਧਿਆ ਧਾਮ(Ayodhya Dham) ਵਿੱਚ ਸ਼੍ਰੀ ਰਾਮ ਮੰਦਿਰ ਦੇ ਪ੍ਰਤਿਸ਼ਠਾਪਨ (consecration) ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੋਨਾਂ ਦੇਸ਼ਾਂ ਦੇ ਦਰਮਿਆਨ ਸਦੀਆਂ ਪੁਰਾਣੇ ਆਰਥਿਕ ਸਬੰਧਾਂ ’ਤੇ ਭੀ ਜ਼ੋਰ ਦਿੱਤਾ। ਰਾਸ਼ਟਰਪਤੀ ਵਿਕਰਮਸਿੰਘੇ ਨੇ ਦੋਨਾਂ ਦੇਸ਼ਾਂ ਦੇ ਦਰਮਿਆਨ ਜੁੜਾਅ ਦੀ ਗਤੀ ਬਣਾਈ ਰੱਖਣ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਜਤਾਈ।
ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤਿੰਨ ਮਿੱਤਰ ਦੇਸ਼ਾਂ ਭਾਰਤ, ਸ੍ਰੀ ਲੰਕਾ ਅਤੇ ਮਾਰੀਸ਼ਸ ਦੇ ਲਈ ਵਿਸ਼ੇਸ਼ ਦਿਨ ਹੈ, ਕਿਉਂਕਿ ਅੱਜ ਉਨ੍ਹਾਂ ਦੇ ਇਤਿਹਾਸਿਕ ਸਬੰਧ ਆਧੁਨਿਕ ਡਿਜੀਟਲ ਸਬੰਧ ਦਾ ਰੂਪ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਦੇ ਵਿਕਾਸ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਇਆ ਕਿਹਾ ਕਿ ਫਿਨਟੈੱਕ ਕਨੈਕਟਿਵਿਟੀ ਸੀਮਾ ਪਾਰ ਲੈਣਦੇਣ ਅਤੇ ਸਬੰਧਾਂ ਨੂੰ ਪਹਿਲੇ ਤੋਂ ਹੋਰ ਮਜ਼ਬੂਤ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦਾ ਯੂਪੀਆਈ ਜਾਂ ਯੂਨਾਇਟਿਡ ਪੇਮੈਂਟਸ ਇੰਟਰਫੇਸ(UPI or United Payments Interface) ਅੱਜ ਇੱਕ ਨਵੀਂ ਭੂਮਿਕਾ- ‘ਭਾਰਤ ਦੇ ਨਾਲ ਸਾਝੇਦਾਰਾਂ ਨੂੰ ਇਕਜੁੱਟ ਕਰਨਾ’ ਵਿੱਚ ਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ(digital public infrastructure) ਨੇ ਭਾਰਤ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ, ਇੱਥੇ ਦੂਰਦਰਾਜ ਦੇ ਪਿੰਡਾਂ ਵਿੱਚ ਸਭ ਤੋ ਛੋਟੇ ਵਿਕ੍ਰੇਤਾ ਯੂਪੀਆਈ (UPI) ਦੇ ਮਾਧਿਅਮ ਨਾਲ ਲੈਣ-ਦੇਣ ਅਤੇ ਡਿਜੀਟਲ ਭੁਗਤਾਨ ਕਰ ਰਹੇ ਹਨ। ਯੂਪੀਆਈ (UPI) ਲੈਣਦੇਣ ਦੀ ਸੁਵਿਧਾ ਅਤੇ ਇਸ ਦੀ ਗਤੀ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਯੂਪੀਆਈ ਦੇ ਮਾਧਿਅਮ ਨਾਲ (via UPI) 2 ਲੱਖ ਕਰੋੜ ਰੁਪਏ ਯਾਨੀ 8 ਟ੍ਰਿਲੀਅਨ ਸ੍ਰੀ ਲੰਕਾਈ ਰੁਪਏ ਯਾਨੀ ਇੱਕ ਟ੍ਰਿਲੀਅਨ ਮਾਰੀਸ਼ਸ ਰੁਪਏ ਦੇ 100 ਅਰਬ ਤੋ ਅਧਿਕ ਲੈਣਦੇਣ ਹੋਏ। ਪ੍ਰਧਾਨ ਮੰਤਰੀ ਨੇ ਬੈਂਕ ਖਾਤਿਆਂ, ਆਧਾਰ ਅਤੇ ਮੋਬਾਈਲ ਫੋਨ (bank accounts, Aadhar and mobile phones) ਦੀ ਜੀਈਐੱਮ ਟ੍ਰਿਨਿਟੀ(GEM Trinity) ਦੇ ਮਾਧਿਅਮ ਨਾਲ ਅੰਤਿਮ ਸਿਰੇ ਤੱਕ ਡਿਲਿਵਰੀ (last-mile delivery) ਦਾ ਭੀ ਉਲੇਖ ਕੀਤਾ, ਜਿੱਥੇ 34 ਲੱਖ ਕਰੋੜ ਰੁਪਏ ਜਾਂ 400 ਅਰਬ ਅਮਰੀਕੀ ਡਾਲਰ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਵਿਨ ਪਲੈਟਫਾਰਮ (CoWin Platform) ਦੇ ਨਾਲ ਭਾਰਤ ਨੇ ਦੁਨੀਆ ਦਾ ਸਭ ਤੋਂ ਬੜਾ ਟੀਕਾਕਰਣ ਪ੍ਰੋਗਰਾਮ ਚਲਾਇਆ। ਉਨ੍ਹਾਂ ਨੇ ਕਿਹਾ, “ਟੈਕਨੋਲੋਜੀ ਦੇ ਉਪਯੋਗ ਨਾਲ ਪਾਰਦਰਸ਼ਤਾ ਨੂੰ ਹੁਲਾਰਾ ਮਿਲ ਰਿਹਾ ਹੈ, ਭ੍ਰਿਸ਼ਟਾਚਾਰ ਘੱਟ ਹੋ ਰਿਹਾ ਹੈ ਅਤੇ ਸਮਾਜ ਵਿੱਚ ਸਮਾਵੇਸ਼ਿਤਾ ਵਧ ਰਹੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੀ ਨੀਤੀ ‘ਸਭ ਤੋਂ ਪਹਿਲੇ ਪੜੌਸੀ (ਗੁਆਂਢੀ)’(‘Neighborhood First’) ਵਾਲੀ ਹੈ। ਸਾਡੀ ਸਮੁੰਦਰੀ ਦ੍ਰਿਸ਼ਟੀ ਸਾਗਰ (ਐੱਸਏਜੀਏਆਰ- SAGAR) ਹੈ ਯਾਨੀ ਖੇਤਰ ਵਿੱਚ ਸਭ ਦੇ ਲਈ ਸੁਰੱਖਿਆ ਅਤੇ ਵਿਕਾਸ(Security and growth for all in the region)। ਭਾਰਤ ਆਪਣੇ ਵਿਕਾਸ ਨੂੰ ਆਪਣੇ ਗੁਆਂਢੀਆਂ ਦੇ ਵਿਕਾਸ ਤੋਂ ਅਲੱਗ ਕਰਕੇ ਨਹੀਂ ਦੇਖਦਾ ਹੈ।”
ਸ੍ਰੀ ਲੰਕਾ ਦੇ ਰਾਸ਼ਟਰਪਤੀ ਦੀ ਪਿਛਲੀ ਯਾਤਰਾ ਦੇ ਦੌਰਾਨ ਅਪਣਾਏ ਗਏ ਵਿਜ਼ਨ ਦਸਤਾਵੇਜ਼ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਦੇ ਪ੍ਰਮੁੱਖ ਘਟਕ ਦੇ ਰੂਪ ਵਿੱਚ ਮਜ਼ਬੂਤ ਵਿੱਤੀ ਸਬੰਧਾਂ(strengthening financial connectivity) ‘ਤੇ ਪ੍ਰਕਾਸ਼ ਪਾਇਆ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਦੇ ਨਾਲ ਭੀ ਇਹ ਚਰਚਾਵਾਂ ਕੀਤੀਆਂ ਗਈਆਂ ਕਿਉਂਕਿ ਉਹ ਜੀ-20 ਸਮਿਟ (G20 Summit) ਦੇ ਦੌਰਾਨ ਵਿਸ਼ੇਸ਼ ਮਹਿਮਾਨ ਸਨ।
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਯੂਪੀਆਈ (UPI) ਨਾਲ ਜੁੜਨ ਨਾਲ ਸ੍ਰੀਲੰਕਾ ਅਤੇ ਮਾਰੀਸ਼ਸ ਨੂੰ ਲਾਭ ਹੋਵੇਗਾ ਅਤੇ ਡਿਜੀਟਲ ਲੈਣ-ਦੇਣ ਨੂੰ ਹੁਲਾਰਾ ਮਿਲੇਗਾ, ਸਥਾਨਕ ਅਰਥਵਿਵਸਥਾਵਾਂ ਵਿੱਚ ਸਕਾਰਾਤਮਕ ਬਦਲਾਅ ਆਵੇਗਾ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ , “ਮੈਨੂੰ ਵਿਸ਼ਵਾਸ ਹੈ ਕਿ ਭਾਰਤੀ ਸੈਲਾਨੀ ਯੂਪੀਆਈ ਵਾਲੇ ਦੇਸ਼ਾਂ ਨੂੰ ਪ੍ਰਾਥਮਿਕਤਾ ਦੇਣਗੇ। ਸ੍ਰੀ ਲੰਕਾ ਅਤੇ ਮਾਰੀਸ਼ਸ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਅਤੇ ਉੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭੀ ਇਸ ਨਾਲ ਵਿਸ਼ੇਸ਼ ਲਾਭ ਮਿਲੇਗਾ।” ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਤ ‘ਤੇ ਖੁਸ਼ੀ ਜਤਾਈ ਕਿ ਏਸ਼ੀਆ ਵਿੱਚ ਨੇਪਾਲ, ਭੂਟਾਨ, ਸਿੰਗਾਪੁਰ ਅਤੇ ਖਾੜੀ ਦੇਸ਼ਾਂ ਦੇ ਯੂਏਈ ਦੇ ਬਾਅਦ ਹੁਣ ਮਾਰੀਸ਼ਸ ਤੋਂ ਅਫਰੀਕਾ ਵਿੱਚ ਰੁਪੇ ਕਾਰਡ (RuPay card) ਲਾਂਚ ਕੀਤਾ ਜਾ ਰਿਹਾ ਹੈ। ਇਸ ਨਾਲ ਮਾਰੀਸ਼ਸ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਭੀ ਸੁਵਿਧਾ ਹੋਵੇਗੀ। ਇਸ ਨਾਲ ਹਾਰਡ ਕਰੰਸੀ ਖਰੀਦਣ ਦੀ ਜ਼ਰੂਰਤ ਭੀ ਘੱਟ ਹੋ ਜਾਵੇਗੀ। ਯੂਪੀਆਈ ਅਤੇ ਰੁਪੇ ਕਾਰਡ ਪ੍ਰਣਾਲੀ (UPI and RuPay card system) ਸਾਡੀ ਆਪਣੀ ਮੁਦਰਾ ਵਿੱਚ ਵਾਸਤਵਿਕ ਸਮਾਂ, ਲਾਗਤ ਪ੍ਰਭਾਵੀ ਅਤੇ ਸੁਵਿਧਾਜਨਕ ਭੁਗਤਾਨ ਸਮਰੱਥ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸੀਮਾ ਪਾਰ ਰੁਪਏ ਦਾ ਲੈਣ-ਦੇਣ (cross-border remittances) ਯਾਨੀ ਪਰਸਨ ਟੂ ਪਰਸਨ (ਪੀ2ਪੀ) ਭੁਗਤਾਨ ਸੁਵਿਧਾ (Person to Person (P2P) payment facility) ਦੀ ਤਰਫ਼ ਵਧ ਸਕਦੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਯੂਪੀਆਈ ਦਾ ਲਾਂਚ ਗਲੋਬਲ ਦੱਖਣ ਸਹਿਯੋਗ (Global South cooperation) ਦੀ ਸਫ਼ਲਤਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਮੋਦੀ ਨੇ ਤਿੰਨਾਂ ਦੇਸ਼ਾਂ-ਭਾਰਤ, ਸ੍ਰੀਲੰਕਾ ਅਤੇ ਮਾਰੀਸ਼ਸ ਦੇ ਦਰਮਿਆਨ ਲੋਕਾਂ ਨਾਲ ਲੋਕਾਂ ਦੇ ਸਬੰਧਾਂ(people-to-people relations) ਦੀ ਤਾਕਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸਾਡੇ ਸਬੰਧ ਕੇਵਲ ਲੈਣ-ਦੇਣ ਤੱਕ ਸੀਮਿਤ ਨਹੀਂ ਹਨ, ਸਾਡਾ ਇਤਿਹਾਸਿਕ ਸਬੰਧ ਰਿਹਾ ਹੈ। ਪਿਛਲੇ ਦਸ ਵਰ੍ਹਿਆਂ ਵਿੱਚ ਭਾਰਤ ਦੀ ਤਰਫ਼ੋਂ ਆਪਣੇ ਗੁਆਂਢੀ ਦੇਸ਼ਾਂ ਨੂੰ ਮਦਦ ਦੇਣ ਦੀ ਤਰਫ਼ ਧਿਆਨ ਆਕਰਸ਼ਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸੰਕਟ ਦੀ ਹਰ ਘੜੀ ਵਿੱਚ ਆਪਣੇ ਮਿੱਤਰਾਂ ਦੇ ਲਈ ਖੜ੍ਹਾ ਹੈ, ਚਾਹੇ ਉਹ ਪ੍ਰਾਕ੍ਰਿਤਿਕ (ਕੁਦਰਤੀ) ਆਪਦਾ ਹੋਵੇ, ਸਿਹਤ ਸਬੰਧੀ ਮੁੱਦੇ ਹੋਣ, ਆਰਥਿਕ ਜਾਂ ਅੰਤਰਰਾਸ਼ਟਰੀ ਮੰਚ ‘ਤੇ ਸਮਰਥਨ ਕਰਨਾ ਹੋਵੇ, ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਗੁਆਂਢੀ ਮਿੱਤਰ ਦੇਸ਼ਾਂ ਨੂੰ ਮਦਦ ਦੇਣ ਵਿੱਚ ਭਾਰਤ ਹਮੇਸ਼ਾ ਤਤਪਰ ਰਿਹਾ ਹੈ ਅਤੇ ਅੱਗੇ ਭੀ ਰਹੇਗਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ (India’s G20 presidency) ਦੇ ਦੌਰਾਨ ਭੀ ਗਲੋਬਲ ਦੱਖਣ ਦੀਆਂ ਚਿੰਤਾਵਾਂ ‘ਤੇ ਵਿਸ਼ੇਸ਼ ਧਿਆਨ ਦੇਣ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦਾ ਲਾਭ ਗਲੋਬਲ ਦੱਖਣ ਦੇ ਦੇਸ਼ਾਂ ਤੱਕ ਪਹੁੰਚਾਉਣ ਦੇ ਲਈ ਇੱਕ ਸਮਾਜਿਕ ਪ੍ਰਭਾਵ ਕੋਸ਼ (Social Impact Fund) ਦੀ ਸਥਾਪਨਾ ਦਾ ਉਲੇਖ ਕੀਤਾ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਅੱਜ ਯੂਪੀਆਈ ਦੇ ਲਾਂਚ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਯੂਪੀਆਈ ਦੀ ਇਸ ਸ਼ੁਰੂਆਤ ਨੂੰ ਸਫ਼ਲ ਬਣਾਉਣ ਦੇ ਲਈ ਤਿੰਨਾਂ ਦੇਸ਼ਾਂ ਦੇ ਕੇਂਦਰੀ ਬੈਕਾਂ ਅਤੇ ਏਜੰਸੀਆਂ ਦਾ ਭੀ ਧੰਨਵਾਦ ਕੀਤਾ।
ਪਿਛੋਕੜ
ਭਾਰਤ ਫਿਨਟੈੱਕ ਇਨੋਵੇਸ਼ਨ (Fintech innovation) ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (Digital Public Infrastructure) ਵਿੱਚ ਮੋਹਰੀ ਬਣ ਕੇ ਉੱਭਰਿਆ ਹੈ। ਪ੍ਰਧਾਨ ਮੰਤਰੀ ਨੇ ਸਾਡੇ ਵਿਕਾਸ ਅਨੁਭਵਾਂ ਅਤੇ ਇਨੋਵੇਸ਼ਨ ਨੂੰ ਸਾਂਝੇਦਾਰ ਦੇਸ਼ਾਂ ਦੇ ਨਾਲ ਸਾਂਝਾ ਕਰਨ ’ਤੇ ਜ਼ੋਰ ਦਿੱਤਾ ਹੈ। ਸ੍ਰੀ ਲੰਕਾ ਅਤੇ ਮਾਰੀਸ਼ਸ ਦੇ ਨਾਲ ਭਾਰਤ ਦੇ ਮਜ਼ਬੂਤ ਸੱਭਿਆਚਾਰਕ ਅਤੇ ਜਨਤਾ ਨਾਲ ਜਨਤਾ ਦੇ ਸਿੱਧੇ ਸੰਪਰਕਾਂ (people-to-people linkages) ਨੂੰ ਦੇਖਦੇ ਹੋਏ ਯੂਪੀਆਈ ਦੀ ਇਸ ਸ਼ੁਰੂਆਤ ਨਾਲ ਇਨ੍ਹਾਂ ਤਿੰਨ ਦੇਸ਼ਾਂ ਦੇ ਦਰਮਿਆਨ ਤੇਜ਼ ਅਤੇ ਨਿਰਵਿਘਨ ਡਿਜੀਟਲ ਲੈਣਦੇਣ ਹੋਣ ਨਾਲ ਬੜੀ ਸੰਖਿਆ ਵਿੱਚ ਲੋਕਾਂ ਨੂੰ ਲਾਭ ਹੋਵੇਗਾ ਅਤੇ ਦੇਸ਼ਾਂ ਦੇ ਦਰਮਿਆਨ ਡਿਜੀਟਲ ਕਨੈਕਟਿਵਿਟੀ (digital connectivity) ਵਧੇਗੀ।
ਯੂਪੀਆਈ (UPI) ਦਾ ਇਹ ਲਾਂਚ ਸ੍ਰੀ ਲੰਕਾ ਅਤੇ ਮਾਰੀਸ਼ਸ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਭਾਰਤ ਦੀ ਯਾਤਰਾ ਕਰਨ ਵਾਲੇ ਮਾਰੀਸ਼ਸ ਦੇ ਨਾਗਰਿਕਾਂ ਦੇ ਲਈ ਯੂਪੀਆਈ ਲੈਣ-ਦੇਣ ਸੇਵਾਵਾਂ (UPI settlement services) ਦੀ ਉਪਲਬਧਤਾ ਨੂੰ ਸਮਰੱਥ ਕਰੇਗਾ। ਮਾਰੀਸ਼ਸ਼ ਵਿੱਚ ਰੁਪੇ ਕਾਰਡ ਸੇਵਾਵਾਂ (RuPay card services) ਦੇ ਵਿਸਤਾਰ ਨਾਲ ਮਾਰੀਸ਼ਸ ਦੇ ਬੈਂਕ ਮਾਰੀਸ਼ਸ ਦੇ ਰੁਪੇ ਤੰਤਰ (RuPay mechanism) ਦੇ ਅਧਾਰ ’ਤੇ ਕਾਰਡ ਜਾਰੀ ਕਰ ਸਕਣਗੇ ਅਤੇ ਭਾਰਤ ਅਤੇ ਮਾਰੀਸ਼ਸ ਵਿੱਚ ਲੈਣ-ਦੇਣ ਦੇ ਲਈ ਰੁਪੇ ਕਾਰਡ (RuPay Card) ਦੇ ਉਪਯੋਗ ਦੀ ਸੁਵਿਧਾ ਪ੍ਰਦਾਨ ਕਰਨਗੇ।
A special day for digital connectivity between India, Sri Lanka and Mauritius. pic.twitter.com/Ra0FPTN4qy
— PMO India (@PMOIndia) February 12, 2024
भारत का Unified Payments Interface, यानि UPI, अब नया दायित्व निभा रहा है – Uniting Partners with India: PM @narendramodi pic.twitter.com/Xj9OOJOJIp
— PMO India (@PMOIndia) February 12, 2024
भारत में Digital Public Infrastructure से एक क्रांतिकारी परिवर्तन आया है: PM @narendramodi pic.twitter.com/q5LfOBlvLm
— PMO India (@PMOIndia) February 12, 2024
भारत की नीति है Neighbourhood First: PM @narendramodi pic.twitter.com/vcqS8e0DoC
— PMO India (@PMOIndia) February 12, 2024
मुझे विश्वास है कि श्रीलंका और मॉरीशस का UPI प्रणाली से
— PMO India (@PMOIndia) February 12, 2024
जुड़ने से, दोनों देशों को भी लाभ मिलेगा: PM pic.twitter.com/ZT6A98EAg5
चाहे आपदा प्राकृतिक हो, हेल्थ संबंधी हो, economic हो या अंतर्राष्ट्रीय पटल पर साथ देने की बात हो, भारत first responder रहा है, और आगे भी रहेगा: PM @narendramodi pic.twitter.com/FMr92Zj9zG
— PMO India (@PMOIndia) February 12, 2024