ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14 ਜੁਲਾਈ, 2023 ਨੂੰ ਚੈਂਪਸ-ਏਲਿਸੀਸ (Champs-Élysées) ‘ਤੇ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਸੱਦੇ ‘ਤੇ ਸਨਮਾਨਿਤ ਗਾਰਡ ਆਵ੍ ਔਨਰ ਦੇ ਰੂਪ ਵਿੱਚ ਬੈਸਟਿਲ ਡੇਅ ਪਰੇਡ ਵਿੱਚ ਸ਼ਾਮਲ ਹੋਏ।
ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੀ 25ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਇੱਕ ਸੈਨਯ ਬੈਂਡ ਦੀ ਅਗਵਾਈ ਵਿੱਚ ਸੈਨਾ ਦੇ ਤਿੰਨਾਂ ਅੰਗਾਂ ਦੀ 241 ਮੈਂਬਰੀ ਭਾਰਤੀ ਹਥਿਆਰਬੰਦ ਬਲਾਂ ਦੀ ਟੁਕੜੀ ਨੇ ਵੀ ਪਰੇਡ ਵਿੱਚ ਹਿੱਸਾ ਲਿਆ। ਭਾਰਤੀ ਸੈਨਾ ਦੀ ਟੁਕੜੀ ਦੀ ਅਗਵਾਈ ਪੰਜਾਬ ਰੇਜੀਮੈਂਟ ਨੇ ਰਾਜਪੂਤਾਨਾ ਰਾਈਫਲਸ ਰੈਜੀਮੈਂਟ ਦੇ ਨਾਲ ਕੀਤਾ।
ਹਾਸ਼ੀਮਾਰਾ ਦੇ 101 ਸਕੁਆਡ੍ਰਨ ਨਾਲ ਭਾਰਤੀ ਵਾਯੂ ਸੈਨਾ ਦੇ ਰਾਫੇਲ ਜੈੱਟ ਪਰੇਡ ਦੇ ਦੌਰਾਨ ਫਲਾਈ ਪਾਸਟ ਦਾ ਹਿੱਸਾ ਬਣੇ।
14 ਜੁਲਾਈ ਨੂੰ ਫਰਾਂਸੀਸੀ ਕ੍ਰਾਂਤੀ ਦੇ ਦੌਰਾਨ 14 ਜੁਲਾਈ 1789 ਨੂੰ ਬੈਸਟਿਲ ਜੇਲ ‘ਤੇ ਹੋਏ ਹਮਲੇ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ, ਜੋ ਭਾਰਤੀ ਅਤੇ ਫਰਾਂਸੀਸੀ ਦੋਨੋਂ ਸੰਵਿਧਾਨਾਂ ਦੇ ਕੇਂਦਰੀ ਵਿਸ਼ਾ ‘ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ’ ਦੇ ਲੋਕਤਾਂਤਰਿਕ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ।