ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਕਾਂਖੀ ਜ਼ਿਲ੍ਹਿਆਂ ਦੇ ਲਈ ਸਪਤਾਹ ਭਰ ਚਲਣ ਵਾਲੇ ਇੱਕ ਖਾਸ ਪ੍ਰੋਗਰਾਮ “ਸੰਕਲਪ ਸਪਤਾਹ” ਦਾ ਸ਼ੁਭਆਰੰਭ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਕਾਂਖੀ ਬਲਾਕ ਪ੍ਰੋਗਰਾਮ ਪੋਰਟਲ ਦਾ ਸ਼ੁਭਆਰੰਭ ਵੀ ਕੀਤਾ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।
ਪ੍ਰਧਾਨ ਮੰਤਰੀ ਨੇ ਤਿੰਨ ਬਲਾਕ ਪੱਧਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।
ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਬਾਹੇਰੀ ਤੋਂ ਅਧਿਆਪਕਾ ਸੁਸ਼੍ਰੀ ਰੰਜਨਾ ਅਗ੍ਰਵਾਲ ਨਾਲ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉਨ੍ਹਾਂ ਦੇ ਬਲਾਕ ਵਿੱਚ ਆਯੋਜਿਤ ਚਿੰਤਨ ਸ਼ਿਵਿਰ ਦੇ ਦੌਰਾਨ ਸਭ ਤੋਂ ਪ੍ਰਭਾਵਸ਼ਾਲੀ ਵਿਚਾਰ ਦੇ ਸਬੰਧ ਵਿੱਚ ਜਾਣਕਾਰੀ ਪ੍ਰਾਪਤ ਕੀਤੀ। ਸੁਸ਼੍ਰੀ ਰੰਜਨਾ ਅਗ੍ਰਵਾਲ ਨੇ ਬਲਾਕ ਵਿੱਚ ਵਿਆਪਕ ਵਿਕਾਸ ਪ੍ਰੋਗਰਾਮ ਦਾ ਜ਼ਿਕਰ ਕੀਤਾ ਅਤੇ ਸਾਰੇ ਹਿਤਧਾਰਕਾਂ ਦੇ ਸਰਕਾਰੀ ਯੋਜਨਾਵਾਂ ਨੂੰ ਜਨ ਅੰਦੋਲਨ ਵਿੱਚ ਬਦਲਣ ਦੇ ਲਈ ਇੱਕ ਮੰਚ ‘ਤੇ ਆਉਣ ਦੇ ਮੱਹਤਵ ‘ਤੇ ਚਾਨਣਾ ਪਾਇਆ।
ਪ੍ਰਧਾਨ ਮੰਤਰੀ ਨੇ ਸਕੂਲਾਂ ਵਿੱਚ ਸਿੱਖਿਆ ਪਰਿਣਾਮਾਂ ਵਿੱਚ ਸੁਧਾਰ ਲਿਆਉਣ ਦੇ ਲਈ ਬਦਲਾਵਾਂ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਜਾਣਕਾਰੀ ਲਈ। ਸੁਸ਼੍ਰੀ ਅਗ੍ਰਵਾਲ ਨੇ ਪਰੰਪਰਾਗਤ ਸਿੱਖਿਆ ਪ੍ਰਣਾਲੀ ਨੂੰ ਅਪਣਾਉਣ ਦਾ ਜ਼ਿਕਰ ਕੀਤਾ ਅਤੇ ਬਾਲ ਸਭਾ, ਸੰਗੀਤ ਦੀਆਂ ਕਲਾਸਾਂ, ਖੇਡਾਂ ਅਤੇ ਸਰੀਰਕ ਟ੍ਰੇਨਿੰਗ ਆਦਿ ਆਯੋਜਿਤ ਕਰਨ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਸਮਾਰਟ ਕਲਾਸਰੂਮ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਟੈਕਨੋਲੋਜੀ ਦੇ ਪ੍ਰਯੋਗ ਦਾ ਜ਼ਿਕਰ ਵੀ ਕੀਤਾ।
ਉਨ੍ਹਾਂ ਨੇ ਆਪਣੇ ਜ਼ਿਲ੍ਹੇ ਦੇ ਸਾਰੇ 2,500 ਵਿਦਿਆਰਥੀਆਂ ਨੂੰ ਸਮਾਰਟ ਕਲਾਸਰੂਮ ਦੀ ਉਪਲਬਧਤਾ ਦੇ ਸਬੰਧ ਵਿੱਚ ਵੀ ਸੂਚਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦੀ ਇੱਕ ਪ੍ਰਮੁੱਖ ਜ਼ਰੂਰਤ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਦੀ ਗੁਣਵੱਤਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਅਧਿਆਪਕਾਂ ਦੀ ਨਿਸ਼ਠਾ ਅਤੇ ਸਹਿਭਾਗਿਤਾ ਤੋਂ ਅਭਿਭੂਤ ਹਨ। ਇਹ “ਸਮਰਪਣ ਸੇ ਸਿੱਧੀ” ਦਾ ਮਾਰਗ ਹੈ।
ਜੰਮੂ ਕਸ਼ਮੀਰ ਵਿੱਚ ਪੁੰਛ ਦੇ ਮਨਕੋਟ ਤੋਂ ਸਹਾਇਕ ਵੈਟਰਨਰੀ ਸਰਜਨ ਡਾ. ਸਾਜਿਦ ਅਹਿਮਦ ਨੇ ਪ੍ਰਵਾਸੀ ਕਬਾਇਲੀ ਪਸ਼ੂਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੇ ਸਬੰਧ ਬਾਰੇ ਦੱਸਿਆ ਅਤੇ ਪ੍ਰਵਾਸ ਦੇ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਅਤੇ ਨੁਕਸਾਨ ਨੂੰ ਘੱਟ ਕਰਨ ਦੇ ਉਪਾਵਾਂ ‘ਤੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਵਿਅਕਤੀਗਤ ਅਨੁਭਵਾਂ ਨੂੰ ਵੀ ਸ਼ਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਸਕੂਲੀ ਸਿੱਖਿਆ ਅਤੇ ਜ਼ਮੀਨੀ ਅਨੁਭਵ ਵਿੱਚ ਅੰਤਰ ਦੇ ਸਬੰਧ ਵਿੱਚ ਜਾਣਕਾਰੀ ਲਈ।
ਡਾ. ਸਾਜਿਦ ਨੇ ਕਲਾਸਰੂਮ ਵਿੱਚ ਨਜ਼ਰਅੰਦਾਜ਼ ਕੀਤੀਆਂ ਗਈਆਂ ਮਜ਼ਬੂਤ ਸਥਾਨਕ ਨਸਲਾਂ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੂੰ ਖੁਰਪਕਾ ਰੋਗ(ਫੁਟ ਐਂਡ ਮਾਊਥ) ਦੇ ਲਈ ਟੀਕਾਕਰਣ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਖੇਤਰ ਵਿੱਚ ਵੱਡੇ ਪੱਧਰ ‘ਤੇ ਟੀਕਾਕਰਣ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਖੇਤਰ ਦੇ ਗੁੱਜਰਾਂ ਦੇ ਨਾਲ ਆਪਣੀ ਨਿਕਟਤਾ ਦਾ ਵਰਣਨ ਕੀਤਾ, ਜੋ ਉਨ੍ਹਾਂ ਨੂੰ ਹਮੇਸ਼ਾ ਕੱਛ ਦੇ ਨਿਵਾਸੀਆਂ ਦੀ ਯਾਦ ਦਿਲਾਉਂਦੇ ਹਨ।
ਮੇਘਾਲਿਆ ਵਿੱਚ ਰੇਸੂਬੇਲਪਾਰਾ ਨਗ(ਗਾਰੋ ਖੇਤਰ) ਦੇ ਜੂਨੀਅਰ ਗ੍ਰਾਮੀਣ ਵਿਕਾਸ ਅਧਿਕਾਰੀ ਸ਼੍ਰੀ ਮਾਈਕੇਚਾਰਡ ਚੇ ਮੋਮਿਨ ਨਾਲ ਗੱਲਬਾਤ ਕਰਦੇ ਹੋਏ ਪੀਐੱਮ ਮੋਦੀ ਨੇ ਖੇਤਰ ਵਿੱਚ ਬੇਹੱਦ ਖਰਾਬ ਮੌਸਮ ਦੇ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਦੇ ਸਮਾਧਾਨ ਬਾਰੇ ਪੁੱਛਿਆ। ਸ਼੍ਰੀ ਮੋਮਿਨ ਨੇ ਜ਼ਰੂਰੀ ਵਸਤੂਆਂ ਦਾ ਸਟਾਕ ਕਰਨ ਦੇ ਲਈ ਸ਼ੁਰੂਆਤੀ ਆਦੇਸ਼ ਜਾਰੀ ਕਰਨ ਅਤੇ ਪ੍ਰਗਤੀ ਦੀ ਨਿਗਰਾਨੀ ਦੇ ਲਈ ਇੱਕ ਟੀਮ ਬਣਾਉਣ ਦੇ ਜ਼ਿਕਰ ਕੀਤਾ।
ਜੀਵਨ ਦੀ ਸੁਗਮਤਾ ਵਿੱਚ ਸੁਧਾਰ ਦੇ ਲਈ ਪੀਐੱਮ-ਆਵਾਸ(ਗ੍ਰਾਮੀਣ) ਵਿੱਚ ਖੇਤਰੀ ਡਿਜ਼ਾਇਨ ਅਤੇ ਮਾਲਿਕ-ਸੰਚਾਲਿਤ ਨਿਰਮਾਣ ਦੀ ਸ਼ੁਰੂਆਤ ਨਾਲ ਆਊਟਪੁਟ ਦੀ ਗੁਣਵੱਤਾ ਵਿੱਚ ਆਏ ਬਦਲਾਵਾਂ ਬਾਰੇ ਪ੍ਰਧਾਨ ਮੰਤਰੀ ਦੀ ਪੁੱਛ-ਪੜਤਾਲ ‘ਤੇ, ਸ਼੍ਰੀ ਮੋਮਿਨ ਨੇ ਸਕਾਰਾਤਮਕ ਜਵਾਬ ਦਿੱਤਾ। ਪ੍ਰਧਾਨ ਮੰਤਰੀ ਦੇ ਖੇਤਰ ਵਿੱਚ ਕਾਜੂ ਦੇ ਉਤਾਪਦਨ ਅਤੇ ਮਾਰਕੀਟਿੰਗ ਦੇ ਸਬੰਧ ਵਿੱਚ ਪੁੱਛਣ ‘ਤੇ ਸ਼੍ਰੀ ਮੋਮਿਨ ਨੇ ਕਿਹਾ ਕਿ ਖੇਤਰ ਵਿੱਚ ਉਤਪਾਦਿਤ ਹੋਣ ਵਾਲੇ ਕਾਜੂ ਦੇਸ਼ ਵਿੱਚ ਸਰਵਸ਼੍ਰੇਸ਼ਠ ਗੁਣਵੱਤਾ ਦੇ ਹਨ ਅਤੇ ਇਸ ਦਾ ਉਤਪਾਦਨ ਵਧਾਉਣ ਲਈ ਮਨਰੇਗਾ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
ਸ਼੍ਰੀ ਮੋਮਿਨ ਨੇ ਪ੍ਰਧਾਨ ਮੰਤਰੀ ਨੂੰ ਖੇਤਰ ਵਿੱਚ ਕਾਜੂ ਪ੍ਰੋਸੈੱਸਿੰਗ ਦੀਆਂ ਅਧਿਕ ਇਕਾਈਆਂ ਸਥਾਪਿਤ ਕਰਨ ਦੀ ਬੇਨਤੀ ਵੀ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਖੇਤਰ ਵਿੱਚ ਜਾਗਰੂਕਤਾ ਵਧਾਉਣ ਦੇ ਲਈ ਸੰਗੀਤ ਦੀ ਲੋਕਪ੍ਰਿਯਤਾ ਤੋਂ ਵੀ ਪ੍ਰਭਾਵਿਤ ਹੋਏ। ਪ੍ਰਧਾਨ ਮਤੰਰੀ ਨੇ ਆਕਾਂਖੀ ਬਾਲ ਅਤੇ ਜ਼ਿਲ੍ਹਾ ਪ੍ਰੋਗਰਾਮ ਵਿੱਚ ਗ੍ਰਾਮ ਪੰਚਾਇਤਾਂ ਦੀ ਅਹਿਮ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਯੋਜਨ ਸਥਾਨ-ਭਾਰਤ ਮੰਡਪਮ ਅਤੇ ਪ੍ਰੋਗਰਾਮ ਨਾਲ ਉਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਜੋ ਦੂਰ-ਦਰਾਡੇ ਦੇ ਖੇਤਰਾਂ ਵਿੱਚ ਵਿਕਾਸ ਦਾ ਧਿਆਨ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ, ਇਹ ਸਰਕਾਰ ਦੀ ਸੋਚ ਦਾ ਸੰਕੇਤ ਹੈ ਕਿ ਇਸ ਤਰ੍ਹਾਂ ਦਾ ਜਮਾਵੜਾ ਜੀ20 ਸਮਿਟ ਸਥਾਨ ‘ਤੇ ਹੋ ਰਿਹਾ ਹੈ, ਜਿੱਥੇ ਇੱਕ ਮਹੀਨੇ ਪਹਿਲੇ ਹੀ ਵਿਸ਼ਵ ਮਾਮਲਿਆਂ ਦੀ ਦਿਸ਼ਾ ਤੈਅ ਕਰਨ ਵਾਲੇ ਲੋਕ ਇਕੱਠੇ ਹੋਏ ਸਨ। ਪ੍ਰਧਾਨ ਮੰਤਰੀ ਨੇ ਜ਼ਮੀਨੀ ਪੱਧਰ ‘ਤੇ ਬਲਦਾਅ ਲਿਆਉਣ ਵਾਲੇ ਦਾ ਸੁਆਗਤ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਮੇਰੇ ਲਈ ਇਹ ਸਭਾ ਜੀ20 ਤੋਂ ਘੱਟ ਨਹੀਂ ਹੈ।”
ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਟੀਮ ਭਾਰਤ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਦੀ ਸਫ਼ਲਤਾ ਦਾ ਪ੍ਰਤੀਕ ਹੈ। ਇਹ ਪ੍ਰੋਗਰਾਮ ਭਾਰਤ ਦੇ ਭਵਿੱਖ ਦੇ ਲਈ ਮਹੱਤਵਪੂਰਨ ਹੈ ਅਤੇ ‘ਸੰਕਲਪ ਸੇ ਸਿੱਧੀ’ ਇਸ ਵਿੱਚ ਨਿਹਿਤ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਸੁਤੰਤਰ ਭਾਰਤ ਦੇ ਕਿਸੇ ਵੀ ਟੌਪ 10 ਪ੍ਰੋਗਰਾਮਾਂ ਵਿੱਚ ਆਕਾਂਖੀ ਜ਼ਿਲ੍ਹਾਂ ਪ੍ਰੋਗਰਾਮ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਨੇ 112 ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਜੀਵਨ ਵਿੱਚ ਬਦਲਾਅ ਕੀਤਾ ਹੈ।
ਇਸ ਪ੍ਰੋਗਰਾਮ ਦੀ ਸਫ਼ਲਤਾ ਨੇ ਆਕਾਂਖੀ ਬਲਾਕ ਪ੍ਰੋਗਰਾਮ ਦੀ ਨੀਂਹ ਰੱਖਿਆ ਹੈ ਅਤੇ ਇਸ ਪ੍ਰੋਗਰਾਮ ਨੂੰ ਵਿਸ਼ਵ ਭਰ ਤੋਂ ਸਰਾਹਨਾ ਮਿਲੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੀ ਵੱਡੇ ਪੱਧਰ ‘ਤੇ ਸਫ਼ਲਤਾ ਪ੍ਰਾਪਤ ਕਰਨਾ ਸੁਨਿਸ਼ਚਿਤ ਹੈ ਕਿਉਂਕਿ ਇਹ ਯੋਜਨਾ ਨਾ ਸਿਰਫ਼ ਅਭੂਤਪੂਰਵ ਹੈ ਬਲਕਿ ਇਸ ਦੇ ਲਈ ਕਾਰਜ ਕਰ ਰਹੇ ਲੋਕ ਅਸਾਧਾਰਣ ਹਨ।
ਕੁਝ ਦੇਰ ਪਹਿਲੇ ਤਿੰਨ ਬਲਾਕ ਪੱਧਰੀ ਅਧਿਕਾਰੀਆਂ ਨਾਲ ਆਪਣੀ ਗੱਲਬਾਤ ਦਾ ਸਮਰਣ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਕਿਹਾ ਕਿ ਜ਼ਮੀਨੀ ਪੱਧਰ ‘ਤੇ ਕੰਮ ਕਰਦੇ ਲੋਕਾਂ ਦਾ ਮਨੋਬਲ ਦੇਖ ਕੇ ਉਨ੍ਹਾਂ ਦਾ ਆਤਮਵਿਸ਼ਵਾਸ ਕਈ ਗੁਣਾ ਵਧ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਲੋਕਾਂ ਨੂੰ ਆਪਣਾ ਟੀਮ ਦੇ ਮੈਂਬਰ ਦੇ ਰੂਪ ਨਾਲ ਕੰਮ ਕਰਨ ਦੀ ਇੱਛਾ ਵਿਅਕਤ ਕਰਦੇ ਹੋਏ
ਪ੍ਰੋਗਰਾਮ ਦੇ ਟੀਚਿਆਂ ਨੂੰ ਸਮੇਂ ਤੋਂ ਪਹਿਲੇ ਪ੍ਰਾਪਤ ਦਾ ਵਿਸ਼ਵਾਸ ਵਿਅਕਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਪ੍ਰੋਗਰਾਮ ਦੀ ਨਿਗਰਾਨੀ ਧਿਆਨਪੂਰਵਕ ਕਰਨਗੇ, ਇਸ ਲਈ ਨਹੀਂ ਕਿ ਉਹ ਤੁਹਾਡੇ ਕੌਸ਼ਲ ਦੀ ਪਰੀਖਿਆ ਲੈਣਾ ਚਾਹੀਦੇ ਹਨ ਬਲਕਿ ਜ਼ਮੀਨੀ ਪੱਧਰ ‘ਤੇ ਸਫ਼ਲਤਾ ਉਨ੍ਹਾ ਨੂੰ ਬਿਨਾ ਥਕੇ ਅਧਿਕ ਊਰਜਾ ਅਤੇ ਉਤਸ਼ਾਹ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦਾ ਪ੍ਰਗਤੀ ਚਾਰਟ ਮੇਰੇ ਲਈ ਪ੍ਰੇਰਣਾ ਬਣ ਗਿਆ ਹੈ ।
ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੇ 5 ਸਾਲ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੇ ਤੀਸਰੇ ਪੱਖ ਦੇ ਮੁਲਾਂਕਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੀ ਸਰਲ ਰਣਨੀਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸ਼ਾਸਨ ਦੇ ਚੁਣੌਤੀਪੂਰਣ ਕਾਰਜਾਂ ਨੂੰ ਪੂਰਾ ਕਰਨ ਦਾ ਲਈ ਸਬਕ ਹਨ।
ਸਮੁੱਚੇ ਵਿਕਾਸ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਾਰੇ ਭਾਗਾਂ ਅਤੇ ਖੇਤਰਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ। “ਸਰਵਸਮਾਵੇਸ਼ੀ ਵਿਕਾਸ ਦਾ ਅਭਾਵ, ਸਾਰਿਆਂ ਤੱਕ ਪਹੁੰਚ ਬਣਾਉਣਾ, ਸਭ ਨੂੰ ਲਾਭ ਪਹੁੰਚਾਉਣਾ ਸੰਖਿਆਤਮਕ ਵਿਕਾਸ ਤਾਂ ਦਿਖ ਸਕਦਾ ਹੈ ਲੇਕਿਨ ਬੁਨਿਆਦੀ ਵਿਕਾਸ ਨਹੀਂ ਹੁੰਦਾ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਹਰ ਜ਼ਮੀਨੀ ਪੱਧਰ ਦੇ ਪੈਰਾਮੀਟਰ ਨੂੰ ਕਵਰ ਕਰਦੇ ਹੋਏ ਅੱਗੇ ਵਧੀਏ।”
ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਮੌਜੂਦ ਵਿਭਾਗਾਂ ਦੇ ਸਕੱਤਰਾਂ ਤੋਂ ਦੋ ਨਵੀਆਂ ਦਿਸ਼ਾਵਾਂ-ਹਰ ਰਾਜ ਦਾ ਤੇਜ਼ੀ ਨਾਲ ਵਿਕਾਸ ਅਤੇ ਪਿਛੜੇ ਜ਼ਿਲ੍ਹਿਆਂ ਦੀ ਮਦਦ-‘ਤੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਦੇਸ਼ ਵਿੱਚ ਅਜਿਹੇ 100 ਬਲਾਕਾਂ ਦੀ ਪਹਿਚਾਣ ਕਰਨ ਨੂੰ ਕਿਹਾ ਜੋ ਉਨ੍ਹਾਂ ਦੇ ਸਬੰਧਿਤ ਵਿਭਾਗਾਂ ਵਿੱਚ ਪਿਛੜ ਰਹੇ ਹਨ ਅਤੇ ਉਨ੍ਹਾਂ ਦੀਆਂ ਸਥਿਤੀਆਂ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰਨ ਨੂੰ ਕਿਹਾ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ 100 ਚਿੰਨ੍ਹਿਤ ਬਲਾਕ ਦੇਸ਼ ਦੇ ਔਸਤ ਨਾਲ ਉਪਰ ਚਲੇ ਜਾਣਗੇ ਤਾਂ ਵਿਕਾਸ ਦੇ ਸਾਰੇ ਮਾਨਕ ਬਦਲ ਜਾਣਗੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕੇਂਦਰ ਦੇ ਸਾਰੇ ਵਿਭਾਗ ਉਨ੍ਹਾਂ ਬਲਾਕਾਂ ਦੇ ਵਿਕਾਸ ‘ਤੇ ਜ਼ੋਰ ਦਿੱਤਾ ਜਿਨ੍ਹਾਂ ਵਿੱਚ ਸੁਧਾਰ ਦੀ ਗੁੰਜਾਇਸ਼ ਹੈ। ਰਾਜ ਸਰਕਾਰਾਂ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ 100 ਸਭ ਤੋਂ ਪਿਛੜੇ ਪਿੰਡਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸੁਧਾਰਣ ਦੇ ਲਈ ਇੱਕ ਮਾਡਲ ਬਣਾਉਣ ਦਾ ਸੁਝਾਅ ਦਿੱਤਾ, ਜਿਸ ਤੋਂ ਅਗਲੇ 1000 ਪਿੰਡਾਂ ਨੂੰ ਵਿਕਸਿਤ ਕਰਨ ਦੇ ਲਈ ਦੁਹਰਾਇਆ ਜਾ ਸਕਦਾ ਹੈ ।
2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਪ੍ਰਣ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਹੋਣ ਦਾ ਮਤਲਬ ਵਿਕਸਿਤ ਮਹਾਨਗਰ ਅਤੇ ਪਿਛੜੇ ਪਿੰਡ ਨਹੀਂ ਹਨ। ਉਨ੍ਹਾਂ ਨੇ ਕਿਹਾ “ਅਸੀਂ ਇਸ ਮਾਡਲ ਦਾ ਪਾਲਨ ਨਹੀਂ ਕਰਦੇ ਹਾਂ, ਅਸੀਂ 140 ਕਰੋੜ ਲੋਕਾਂ ਨੂੰ ਨਾਲ ਲੈ ਕੇ ਚਲਣਾ ਚਾਹੁੰਦੇ ਹਨ। “ ਉਨ੍ਹਾਂ ਨੇ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੇ ਦੌਰਾਨ ਜ਼ਿਲ੍ਹਿਆਂ ਦੇ ਦਰਮਿਆਨ ਸਿਹਤ ਮੁਕਾਬਲੇ ਦਾ ਜ਼ਿਕਰ ਕੀਤਾ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਦਾ ਉਦਾਹਰਣ ਦਿੱਤਾ, ਜਿਸ ਨੂੰ ਕਦੇ ਅਧਿਕਾਰੀਆਂ ਦੇ ਲਈ ਦੰਡਾਤਮਕ ਪੋਸਟਿੰਗ ਦਾ ਸਥਾਨ ਮੰਨਿਆ ਜਾਂਦਾ ਸੀ,
ਲੇਕਿਨ ਭੂਚਾਲ ਦੇ ਬਾਅਦ ਉੱਥੇ ਤੈਨਾਤ ਅਧਿਕਾਰੀਆਂ ਦੇ ਸਮਰਪਣ ਅਤੇ ਮਿਹਨਤ ਨਾਲ ਇਹ ਸਭ ਤੋਂ ਸਨਮਾਨਜਨਕ ਸਥਾਨ ਬਣ ਗਿਆ ਹੈ। ਉਨ੍ਹਾਂ ਨੇ ਦੇਸ਼ ਦੇ ਆਕਾਂਖੀ ਜ਼ਿਲ੍ਹਿਆਂ ਵਿੱਚ ਹੋਏ ਵਿਕਾਸ ਦੇ ਲਈ ਯੁਵਾ ਅਧਿਕਾਰੀਆਂ ਨੂੰ ਕ੍ਰੈਡਿਟ ਦਿੱਤਾ। ਆਕਾਂਖੀ ਬਲਾਕ ਪ੍ਰੋਗਰਾਮ ਦੇ ਲਈ ਪ੍ਰਧਾਨ ਮੰਤਰੀ ਨੇ ਰਾਜ ਸਰਕਾਰ ਨੂੰ ਬਲਾਕ ਪੱਧਰ ‘ਤੇ ਸਫਲ ਹੋਣ ਵਾਲੇ ਯੁਵਾ ਅਧਿਕਾਰੀਆਂ ਨੂੰ ਹੁਲਾਰਾ ਦੇ ਕੇ ਪ੍ਰੋਤਸਾਹਿਤ ਕਰਨ ਦਾ ਸੁਝਾਅ ਦਿੱਤਾ।
ਪ੍ਰਧਾਨ ਮੰਤਰੀ ਨੇ ਸਰਕਾਰ ਦੇ ਬਜਟ ਦੇ ਸਿਰਫ਼ ਆਊਟਪੁੱਟ ਓਰੀਐਟੇਸ਼ਨ ਨੂੰ ਪਰਿਣਾਮ ਵਿੱਚ ਬਦਲਾਅ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗੁਣਾਤਮਕ ਪਰਿਵਤਰਨ ਆਇਆ ਹੈ। ਸ਼ਾਸਨ ਦੇ ਦੌਰਾਨ ਮਿਲੇ ਆਪਣੇ ਵਿਆਪਕ ਅਨੁਭਵ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹ ਕਿ ਬਜਟ ਬਦਲਾਅ ਦਾ ਇੱਕਮਾਤਰ ਕਾਰਕ ਨਹੀਂ ਹੈ। ਉਨ੍ਹਾਂ ਨੇ ਬਿਨਾ ਬਜਟ ਦੇ ਵਿਕਾਸ ਦੇ ਅਧਾਰ ਦੇ ਰੂਪ ਵਿੱਚ ਸੰਸਾਧਨਾਂ ਦੇ ਅਧਿਕਤਮ ਉਪਯੋਗ ਅਤੇ ਅਭਿਸਰਣ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਯੋਜਨਾਵਾਂ ਦੇ ਅਭਿਸਰਣ ਅਤੇ ਸੰਪੂਰਕਤਾ ਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਚੰਗੇ ਪ੍ਰਦਰਸ਼ਨ ਵਾਲੇ ਪਹਿਲੂਆਂ ‘ਤੇ ਪਰਿਣਾਮਾਂ ‘ਤੇ ਅਤਿਅਧਿਕ ਨਿਭਰਤਾ ਅਤੇ ਸੰਸਾਧਨਾਂ ਨੂੰ ਉਨ੍ਹਾਂ ਦੇ ਵੱਲ ਧਕੇਲਣ ਦੀ ਗਲਤੀ ਬਾਰੇ ਗੱਲ ਕੀਤੀ। ਸੰਸਾਧਨਾਂ ਨੂੰ ਭਰਪੂਰਤਾ ਵਿੱਚ ਧਕੇਲਣ ਨਾਲ ਬਰਬਾਦੀ ਹੁੰਦੀ ਹੈ, ਜਦੋਂਕਿ ਅਗਰ ਇਸ ਨੂੰ ਜ਼ਰੂਰਤਾਂ ਦੇ ਖੇਤਰਾਂ ਵਿੱਚ ਦਿੱਤਾ ਜਾਏ, ਤਾਂ ਉਪਯੋਗ ਬਹੁਤ ਬਿਹਤਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤਮੰਦ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸੰਸਾਧਨਾਂ ਨੂੰ ਸਮਾਨ ਰੂਪ ਤੋਂ ਵੰਡਿਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ‘ਤੇ ਨਿਰਭਰਤਾ ਦੀ ਮਾਨਸਿਕਤਾ ਤੋਂ ਬਾਹਰ ਆਉਣ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਵੱਡੇ ਕੰਮਾਂ ਨੂੰ ਪੂਰਾ ਕਰਨ ਵਿੱਚ ਸਮਾਜ ਦੀ ਤਾਕਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ‘ਜਨਭਾਗੀਦਾਰੀ’ ਦੀ ਜ਼ਰੂਰਤ ਬਾਰੇ ਗੱਲ ਕਰਦੇ ਹੋਏ ਹਰ ਖੇਤਰ ਵਿੱਚ ਇੱਕ ਲੀਡਰ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।
ਉਨ੍ਹਾਂ ਨੇ ‘ਸੰਕਲਪ ਸਪਤਾਹ’ ਪ੍ਰੋਗਰਾਮ ਵਿੱਚ ਵਿਕਸਿਤ ਕੀਤੀ ਜਾ ਰਹੀ ਟੀਮ ਭਾਵਨਾ ਦੇ ਪਹਿਲੂ ‘ਤੇ ਚਾਨਣਾ ਪਾਇਆ, ਜਿਸ ਨਾਲ ਜਨ ਭਾਗੀਦਾਰੀ ਦੇ ਲਈ ਨੇਤਾਵਾਂ ਅਤੇ ਨਵੇਂ ਵਿਚਾਰਾਂ ਦਾ ਉਦੈ ਹੋਵੇਗਾ। ਉਨ੍ਹਾਂ ਨੇ ਕੁਦਰਤੀ ਆਪਦਾ ਦੇ ਦੌਰਾਨ ਸਮਾਜ ਦੇ ਇੱਕ ਦੂਸਰੇ ਦੀ ਮਦਦ ਲਈ ਇਕਜੁਟ ਹੋਣ ਦਾ ਉਦਹਾਰਣ ਦਿੱਤਾ। ਉਨ੍ਹਾਂ ਨੇ ਲੋਕਾਂ ਦੀ ਭਾਗੀਦਾਰੀ ਦੀ ਭਾਵਨਾ ਨੂੰ ਪ੍ਰੇਰਿਤ ਕਰਨ ਦੇ ਲਈ ਬਲਾਕ ਪੱਧਰ ‘ਤੇ ਸਮੂਹਿਕ ਰੂਪ ਤੋਂ ਕੰਮ ਕਰਨ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਨੇ ਕੁਪੋਸ਼ਣ ਨੂੰ ਖ਼ਤਮ ਕਰਨ ਦੇ ਲਈ ਖੇਤਰੀ ਸੰਸਥਾਨਾਂ ਦੀ ਵਰ੍ਹੇਗੰਢ ਮਨਾਉਣ ਅਤੇ ਅਜਿਹੇ ਅਵਸਰਾਂ ‘ਤੇ ਸਕੂਲੀ ਬੱਚਿਆਂ ਨੂੰ ਭੋਜਨ ਵੰਡਣ ਦਾ ਉਦਾਹਰਣ ਦਿੱਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਜਨਭਾਗੀਦਾਰੀ ਜਾਂ ਲੋਕਾਂ ਦੀ ਭਾਗੀਦਾਰੀ ਵਿੱਚ ਸਮੱਸਿਆਵਾਂ ਦਾ ਸਮਾਧਾਨ ਖੋਜਣ ਦੀ ਜਬਰਦਸਤ ਸਮਰੱਥਾ ਹੈ।”
ਇਸੀ ਤਰ੍ਹਾਂ, ਪ੍ਰਧਾਨ ਮੰਤਰੀ ਨੇ ਦੇਸ਼ ਦੀ ਵਧਦੇ ਆਲਮੀ ਪ੍ਰੋਫਾਈਲ ਵਿੱਚ ਪ੍ਰਵਾਸੀ ਭਾਰਤੀਆਂ ਦੀ ਭੂਮਿਕਾ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਸਮਾਜਿਕ ਭਾਗੀਦਾਰੀ ਦੀ ਸ਼ਕਤੀ ਦਾ ਵਰਣਨ ਕੀਤਾ ਕਿਉਂਕਿ ਉਨ੍ਹਾਂ ਦੀ ਸਰਗਰਮੀ ਤੋਂ ਸਰਕਾਰ ਦੇ ਡਿਪਲੋਮੈਟ ਪ੍ਰਯਾਸਾਂ ਵਿੱਚ ਮਦਦ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਪ੍ਰਤੀਨਿਧੀਆਂ ਨਾਲ ਸੰਕਲਪ ਸਪਤਾਹ ਦਾ ਅਧਿਕਤਮ ਉਪਯੋਗ ਕਰਨ ਨੂੰ ਕਿਹਾ।
ਉਨ੍ਹਾਂ ਨੇ ਉਨ੍ਹਾਂ ਤੋਂ ਸੰਸਾਧਨਾਂ ਨੂੰ ਇਕੱਠੇ ਕਰਨ ਅਤੇ ਅਧਿਕਤਮ ਪ੍ਰਭਾਵ ਦੇ ਲਈ ਪ੍ਰਯਾਸ ਕਰਨ ‘ਤੇ ਧਿਆਨ ਲਗਾਉਣ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਸੰਚਾਰ ਵਿੱਚ ਟੈਕਨੋਲੋਜੀ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਭੌਤਿਕ ਉਪਸਥਿਤੀ ਦਾ ਕੋਈ ਵਿਕਲਪ ਨਹੀਂ ਹੈ ਅਤੇ ਅਸੀਂ ਇਸ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਉੱਥੇ ਜਾਂਦੇ ਹਨ ਤਾਂ ਸਾਨੂੰ ਉਸ ਸਥਾਨ ਦੀ ਤਾਕਤ ਦਾ ਪਤਾ ਚਲਦਾ ਹੈ। ਉਨ੍ਹਾਂ ਨੇ ਕਿਹਾ ਕਿ ‘ਸੰਕਲਪ ਸਪਤਾਹ’ ਦੇ ਦੌਰਾਨ ਸਹਿਕਰਮੀਆਂ ਦੇ ਨਾਲ ਇੱਕ ਸਪਤਾਹ ਤੱਕ ਬੈਠਣ ਨਾਲ ਉਨ੍ਹਾਂ ਨੂੰ ਇਕਦੂਸਰੇ ਦੀ ਤਾਕਤ ਅਤੇ ਜ਼ਰੂਰਤਾਂ ਬਾਰੇ ਪਤਾ ਚਲੇਗਾ ਅਤੇ ਟੀਮ ਭਾਵਨਾ ਵਿੱਚ ਸੁਧਾਰ ਹੋਵੇਗਾ।
ਪ੍ਰਧਾਨ ਮੰਤਰੀ ਨੇ ਪ੍ਰਤੀਨਿਧੀਆਂ ਨੂੰ 5 ਮਾਪਦੰਡਾਂ 'ਤੇ ਧਿਆਨ ਦੇਣ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਧੀਆ ਪਰਿਣਾਮ ਮਿਲਣਗੇ ਅਤੇ ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਸਮੱਸਿਆਵਾਂ ਦੇ ਹੌਲੀ-ਹੌਲੀ ਸਮਾਧਾਨ ਦੇ ਨਾਲ ਬਲਾਕ ਦੂਸਰਿਆਂ ਦੇ ਲਈ ਆਕਾਂਖਿਆ ਦਾ ਸ੍ਰੋਤ ਬਣ ਜਾਵੇਗਾ। ਉਨ੍ਹਾਂ ਆਪਣੇ ਸੰਬੋਧਨ ਸਮਾਪਤ ਕਰਦੇ ਹੋਏ ਦੱਸਿਆ, “ਜੋ 112 ਆਕਾਂਖੀ ਜ਼ਿਲ੍ਹੇ ਸਨ, ਹੁਣ ਉਹ ਪ੍ਰਰੇਣਾਦਾਇਕ ਜ਼ਿਲ੍ਹੇ ਬਣ ਗਏ ਹਨ। ਮੈਨੂੰ ਯਕੀਨ ਹੈ ਕਿ ਇੱਕ ਸਾਲ ਦੇ ਅੰਦਰ ਘੱਟ ਤੋਂ ਘੱਟ ਆਕਾਂਖੀ ਬਲਾਕ ਪ੍ਰੇਰਣਾਦਾਇਕ 100 ਬਲਾਕ ਬਣ ਜਾਣਗੇ।
ਇਸ ਅਵਸਰ ‘ਤੇ ਹੋਰਨਾਂ ਲੋਕਾਂ ਦੇ ਇਲਾਵਾ ਨੀਤੀ ਆਯੋਗ ਦੇ ਚੇਅਰਮੈਨ ਸ਼੍ਰੀ ਸੁਮਨ ਬੇਰੀ ਵੀ ਮੌਜੂਦ ਸਨ।
ਪਿਛੋਕੜ
‘ਸੰਕਲਪ ਸਪਤਾਹ’ ਆਕਾਂਖੀ ਬਲਾਕ ਪ੍ਰੋਗਰਾਮ (ਏਬੀਪੀ) ਦੇ ਪ੍ਰਭਾਵੀ ਲਾਗੂਕਰਨ ਨਾਲ ਜੁੜਿਆ ਹੈ। ਪ੍ਰਧਾਨ ਮੰਤਰੀ ਨੇ 7 ਜਨਵਰੀ, 2023 ਨੂੰ ਰਾਸ਼ਟਰਵਿਆਪੀ ਪ੍ਰੋਗਰਾਮ ਸ਼ੁਰੂ ਕੀਤਾ। ਇਸ ਦਾ ਉਦੇਸ਼ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਣਾਉਣ ਦੇ ਲਈ ਬਲਾਕ ਪੱਧਰ ‘ਤੇ ਸ਼ਾਸਨ ਵਿੱਚ ਸੁਧਾਰ ਕਰਨਾ ਹੈ। ਇਸ ਨੂੰ ਦੇਸ਼ ਦੇ 329 ਜ਼ਿਲ੍ਹਿਆਂ ਦੇ 500 ਆਕਾਂਖੀ ਬਲਾਕਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਅਕਾਂਖੀ ਬਲਾਕ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਇੱਕ ਪ੍ਰਭਾਵੀ ਬਲਾਕ ਵਿਕਾਸ ਰਣਨੀਤੀ ਤਿਆਰ ਕਰਨ ਦੇ ਲਈ ਦੇਸ਼ ਭਰ ਵਿੱਚ ਪਿੰਡ ਅਤੇ ਬਲਾਕ ਪੱਧਰ ‘ਤੇ ਚਿੰਤਨ ਸ਼ਿਵਿਰ ਆਯੋਜਿਤ ਕੀਤੇ ਗਏ। ‘ਸੰਕਲਪ ਸਪਤਾਹ’ ਇਨ੍ਹਾਂ ਚਿਤਨ ਸ਼ਿਵਿਰਾਂ ਦਾ ਹੀ ਨਤੀਜਾ ਹੈ।
ਸਾਰੇ 500 ਆਕਾਂਖੀ ਬਲਾਕਾਂ ਵਿੱਚ 3 ਅਕਤੂਬਰ ਤੋਂ 9 ਅਕਤੂਬਰ 2023 ਤੱਕ ‘ਸੰਕਲਪ ਸਪਤਾਹ’ ਮਨਾਇਆ ਜਾਵੇਗਾ। ‘ਸੰਕਲਪ ਸਪਤਾਹ’ ਵਿੱਚ ਹਰੇਕ ਦਿਨ ਇੱਕ ਖਾਸ ਵਿਕਾਸ ਵਿਸ਼ੇ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ‘ਤੇ ਸਾਰੇ ਆਕਾਂਖੀ ਬਲਾਕ ਕੰਮ ਕਰਨਗੇ। ਪਹਿਲੇ ਛੇ ਦਿਨਾਂ ਦੀ ਥੀਮ੍ਹ ਵਿੱਚ ‘ਸੰਪੂਰਣ ਸਵਸਥ’, ਸੁਪੋਸ਼ਿਤ ਪਰਿਵਾਰ, ਸਵੱਛਤਾ, ਖੇਤੀਬਾੜੀ,ਸਿੱਖਿਆ ਅਤੇ ‘ਸਮ੍ਰਿੱਧੀ ਦਿਵਸ’ ਸ਼ਾਮਲ ਹਨ। ਸਪਤਾਹ ਦੇ ਅੰਤਿਮ ਦਿਨ ਯਾਨੀ 9 ਅਕਤੂਬਰ, 2023 ਨੂੰ ਪੂਰੇ ਸਪਤਾਹ ਦੇ ਦੌਰਾਨ ਕੀਤੇ ਗਏ ਕਾਰਜਾਂ ਦੇ ਸਮਾਪਨ ਨੂੰ ‘ਸੰਕਲਪ ਸਪਤਾਹ- ਸਮਾਵੇਸ਼ ਸਮਾਰੋਹ’ ਦੇ ਰੂਪ ਵਿੱਚ ਮਨਾਇਆ ਜਾਵੇਗਾ ।
ਉਦਘਾਟਨ ਪ੍ਰੋਗਰਾਮ ਵਿੱਚ ਭਾਰਤ ਮੰਡਪਮ ਵਿੱਚ ਦੇਸ਼ ਭਰ ਤੋਂ ਲਗਭਗ 3,000 ਪੰਚਾਇਤ ਅਤੇ ਬਲਾਕ ਪੱਧਰੀ ਜਨ ਪ੍ਰਤੀਨਿਧੀ ਅਤੇ ਪਦਾਅਧਿਕਾਰੀ ਹਿੱਸਾ ਲੈਣਗੇ। ਇਸ ਦੇ ਇਲਾਵਾ, ਬਲਾਕ ਅਤੇ ਪੰਚਾਇਤ ਪੱਧਰ ਦੇ ਪਦਾਅਧਿਕਾਰੀਆਂ, ਕਿਸਾਨਾਂ ਅਤੇ ਜੀਵਨ ਦੇ ਹੋਰ ਖੇਤਰਾਂ ਦੇ ਵਿਅਕਤੀਆਂ ਸਹਿਤ ਲਗਭਗ ਦੋ ਲੱਖ ਲੋਕ ਪ੍ਰੋਗਰਾਮ ਤੋਂ ਵਰਚੁਅਲੀ ਜੁੜਣਗੇ।