Quoteਦੁਨੀਆ ਦੀ ਨਜ਼ਰ ਭਾਰਤ ‘ਤੇ ਹੈ ਅਤੇ ਦੁਨੀਆ ਦੀ ਉਮੀਦ ਭੀ ਭਾਰਤ ਤੋਂ ਹੈ: ਪ੍ਰਧਾਨ ਮੰਤਰੀ
Quoteਭਾਰਤ ਨੇ ਦੁੱਗਣੀ ਗਤੀ ਨਾਲ ਅੱਗੇ ਵਧਦੇ ਹੋਏ, ਸਿਰਫ਼ ਇੱਕ ਦਹਾਕੇ ਵਿੱਚ ਆਪਣੀ ਅਰਥਵਿਵਸਥਾ ਦਾ ਆਕਾਰ ਦੁੱਗਣਾ ਕਰ ਲਿਆ ਹੈ: ਪ੍ਰਧਾਨ ਮੰਤਰੀ
Quoteਜਿਨ੍ਹਾਂ ਨੇ ਸੋਚਿਆ ਸੀ ਕਿ ਭਾਰਤ ਧੀਮੀ ਅਤੇ ਸਥਿਰ ਗਤੀ ਨਾਲ ਪ੍ਰਗਤੀ ਕਰੇਗਾ, ਉਹ ਹੁਣ ਇੱਕ ਤੇਜ਼ ਅਤੇ ਨਿਡਰ ਭਾਰਤ ਦੇਖਣਗੇ: ਪ੍ਰਧਾਨ ਮੰਤਰੀ
Quoteਦੇਰੀ ਵਿਕਾਸ ਦਾ ਦੁਸ਼ਮਣ ਹੈ: ਪ੍ਰਧਾਨ ਮੰਤਰੀ
Quoteਜਦੋਂ ਵਿਕਾਸ ਆਕਾਂਖਿਆਵਾਂ ਤੋਂ ਪ੍ਰੇਰਿਤ ਹੁੰਦਾ ਹੈ, ਤਾਂ ਇਹ ਸਮਾਵੇਸ਼ੀ ਅਤੇ ਟਿਕਾਊ ਬਣ ਜਾਂਦਾ ਹੈ: ਪ੍ਰਧਾਨ ਮੰਤਰੀ
Quoteਵਕਫ਼ (Waqf) ਕਾਨੂੰਨ ਸਭ ਦੇ ਲਈ ਸਨਮਾਨ ਸੁਨਿਸ਼ਚਿਤ ਕਰਦੇ ਹਨ, ਖਾਸ ਕਰਕੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੇ ਲਈ: ਪ੍ਰਧਾਨ ਮੰਤਰੀ
Quoteਵੇਵਸ (WAVES) ਭਾਰਤੀ ਕਲਾਕਾਰਾਂ ਨੂੰ ਆਪਣਾ ਕੰਟੈਂਟ ਬਣਾਉਣ ਅਤੇ ਇਸ ਨੂੰ ਆਲਮੀ ਮੰਚ ‘ਤੇ ਲੈ ਜਾਣ ਦੇ ਲਈ ਸਸ਼ਕਤ ਬਣਾਵੇਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਨਿਊਜ਼18 ਰਾਇਜ਼ਿੰਗ  ਭਾਰਤ ਸਮਿਟ (News18 Rising Bharat Summit) ਨੂੰ ਸੰਬੋਧਨ ਕੀਤਾ। ਸਮਿਟ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਨੈੱਟਵਰਕ18 ਦੇ ਪ੍ਰਤੀ ਆਭਾਰ ਵਿਅਕਤ ਕੀਤਾ, ਜਿਸ ਨੇ ਉਨ੍ਹਾਂ ਨੂੰ ਇਸ ਸਮਿਟ ਦੇ ਜ਼ਰੀਏ ਭਾਰਤ ਅਤੇ ਦੁਨੀਆ ਭਰ ਦੇ ਪ੍ਰਤਿਸ਼ਠਿਤ ਮਹਿਮਾਨਾਂ ਨਾਲ ਜੁੜਨ ਦਾ ਅਵਸਰ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਇਸ ਵਰ੍ਹੇ ਦੇ ਸਮਿਟ ਵਿੱਚ ਭਾਰਤ ਦੇ ਨੌਜਵਾਨਾਂ ਦੀਆਂ ਆਕਾਂਖਿਆਵਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਸ਼ਲਾਘਾ  ਕੀਤੀ। ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਸੁਆਮੀ ਵਿਵੇਕਾਨੰਦ ਜਯੰਤੀ ਦੇ ਅਵਸਰ ‘ਤੇ ਭਾਰਤ ਮੰਡਪਮ ਵਿੱਚ ਆਯੋਜਿਤ ‘ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ’(‘Viksit Bharat Young Leaders Dialogue’) ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ਨੌਜਵਾਨਾਂ ਦੇ ਸੁਪਨਿਆਂ, ਦ੍ਰਿੜ੍ਹ ਸੰਕਲਪ ਅਤੇ ਜਨੂਨ ਦਾ ਉਲੇਖ ਕੀਤਾ। ਉਨ੍ਹਾਂ ਨੇ 2047 ਤੱਕ ਭਾਰਤ ਦੀ ਪ੍ਰਗਤੀ ਦੇ ਰੋਡਮੈਪ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ  ਹਰ ਕਦਮ ‘ਤੇ ਨਿਰੰਤਰ ਵਿਚਾਰ-ਵਟਾਂਦਰੇ ਨਾਲ ਬਹੁਮੁੱਲੀ ਅੰਤਰਦ੍ਰਿਸ਼ਟੀ ਪ੍ਰਾਪਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਅੰਤਰਦ੍ਰਿਸ਼ਟੀ ਅੰਮ੍ਰਿਤ ਕਾਲ (Amrit Kaal) ਦੀ ਪੀੜ੍ਹੀ ਨੂੰ ਊਰਜਾ, ਮਾਰਗਦਰਸ਼ਨ ਅਤੇ ਗਤੀ ਪ੍ਰਦਾਨ ਕਰੇਗੀ। ਉਨ੍ਹਾਂ ਨੇ ਸਮਿਟ ਦੀ ਸਫ਼ਲਤਾ ਦੇ ਲਈ ਆਪਣੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ, “ਦੁਨੀਆ ਦੀ ਨਜ਼ਰ ਭਾਰਤ ‘ਤੇ ਹੈ ਅਤੇ ਦੁਨੀਆ ਦੀਆਂ ਉਮੀਦਾਂ ਭੀ ਭਾਰਤ ਤੋਂ ਹਨ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕੁਝ ਹੀ ਵਰ੍ਹਿਆਂ ਵਿੱਚ ਭਾਰਤ 11ਵੀਂ ਸਭ ਤੋਂ ਬੜੀ ਅਰਥਵਿਵਸਥਾ ਤੋਂ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਕਈ ਆਲਮੀ ਚੁਣੌਤੀਆਂ ਦੇ ਬਾਵਜੂਦ, ਭਾਰਤ ਦੁੱਗਣੀ ਗਤੀ ਨਾਲ ਅੱਗੇ ਵਧਿਆ ਹੈ ਅਤੇ ਕੇਵਲ ਇੱਕ ਦਹਾਕੇ ਵਿੱਚ ਆਪਣੀ ਅਰਥਵਿਵਸਥਾ ਦਾ ਆਕਾਰ ਦੁੱਗਣਾ ਕਰ ਲਿਆ ਹੈ।” ਉਨ੍ਹਾਂ ਨੇ ਕਿਹਾ ਕਿ ਜੋ ਲੋਕ ਕਦੇ ਮੰਨਦੇ ਸਨ ਕਿ ਭਾਰਤ ਹੌਲ਼ੀ-ਹੋਲੀ ਅਤੇ ਲਗਾਤਾਰ ਪ੍ਰਗਤੀ ਕਰੇਗਾ, ਉਹ ਹੁਣ ਇੱਕ ‘ਤੇਜ਼ ਅਤੇ ਨਿਡਰ ਭਾਰਤ’ (‘Fast and Fearless India’) ਦੇਖ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਨੇ ਕਿਹਾ, “ਇਹ ਅਭੂਤਪੂਰਵ ਵਾਧਾ ਭਾਰਤੀ ਨੌਜਵਾਨਾਂ ਦੀਆਂ ਖ਼ਾਹਿਸ਼ਾਂ  ਅਤੇ ਆਕਾਂਖਿਆਵਾਂ ਤੋਂ ਪ੍ਰੇਰਿਤ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਖ਼ਾਹਿਸ਼ਾਂ ਅਤੇ ਆਕਾਂਖਿਆਵਾਂ ਦਾ ਸਮਾਧਾਨ ਕਰਨਾ ਹੁਣ ਇੱਕ ਰਾਸ਼ਟਰੀ ਪ੍ਰਾਥਮਿਕਤਾ (national priority) ਹੈ।

 

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਯਾਨੀ 8 ਅਪ੍ਰੈਲ, 2025 ਨੂੰ ਸਾਲ ਦੇ ਪਹਿਲੇ 100 ਦਿਨ ਪੂਰੇ ਹੋਣ ਵਾਲੇ ਹਨ। ਇਸ ਦੌਰਾਨ ਲਏ ਗਏ ਫ਼ੈਸਲੇ  ਭਾਰਤ ਦੇ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਇਹ 100 ਦਿਨ ਸਿਰਫ਼  ਫ਼ੈਸਲੇ  ਲੈਣ ਦੇ ਨਹੀਂ, ਬਲਕਿ ਭਵਿੱਖ ਦੀ ਨੀਂਹ ਰੱਖਣ ਦੇ ਭੀ ਸਨ।” ਉਨ੍ਹਾਂ ਨੇ ਕਿਹਾ ਕਿ ਨੀਤੀਆਂ ਨੂੰ ਸੰਭਾਵਨਾਵਾਂ ਦੇ ਮਾਰਗ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਨੇ ਯੁਵਾ ਪੇਸ਼ੇਵਰਾਂ ਅਤੇ ਉੱਦਮੀਆਂ ਨੂੰ ਲਾਭ ਪਹੁੰਚਾਉਣ ਵਾਲੀ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਜ਼ੀਰੋ ਟੈਕਸ ਸਹਿਤ ਪ੍ਰਮੁੱਖ ਪਹਿਲਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ 10,000 ਨਵੀਆਂ ਮੈਡੀਕਲ ਸੀਟਾਂ ਅਤੇ 6,500 ਨਵੀਆਂ ਆਈਆਈਟੀ ਸੀਟਾਂ (IIT seats) ਨੂੰ ਜੋੜਨ ਦਾ ਉਲੇਖ ਕੀਤਾ, ਜੋ ਸਿੱਖਿਆ ਦੇ ਵਿਸਤਾਰ ਅਤੇ ਇਨੋਵੇਸ਼ਨ ਦੀ ਤੇਜ਼ੀ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ 50,000 ਨਵੀਆਂ ਅਟਲ ਟਿੰਕਰਿੰਗ ਲੈਬਸ (new Atal Tinkering Labs) ਦੀ ਸਥਾਪਨਾ ਦਾ ਭੀ ਉਲੇਖ ਕੀਤਾ, ਜੋ ਉਹ ਸੁਨਿਸ਼ਚਿਤ ਕਰਦੀਆਂ ਹਨ ਕਿ ਇਨੋਵੇਸ਼ਨ ਦੇਸ਼ ਦੇ ਹਰ ਕੋਣੇ ਤੱਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਇਹ ਲੈਬਸ, ਇਨੋਵੇਸ਼ਨ ਦੀ ਇੱਕ ਚੇਨ ਪ੍ਰਤੀਕਿਰਿਆ (chain reaction) ਨੂੰ ਪ੍ਰਜਵਲਿਤ ਕਰਨਗੀਆਂ। ਏਆਈ ਅਤੇ ਕੌਸ਼ਲ ਵਿਕਾਸ ਦੇ ਲਈ ਉਤਕ੍ਰਿਸ਼ਟਤਾ ਕੇਂਦਰਾਂ (Centers of Excellence for AI and skill development) ਦੇ ਨਿਰਮਾਣ ‘ਤੇ ਪ੍ਰਕਾਸ਼ ਪਾਉਂਦੇ ਹੋਏ, ਜੋ ਨੌਜਵਾਨਾਂ ਨੂੰ ਭਵਿੱਖ ਦੇ ਲਈ ਤਿਆਰ (future-ready) ਹੋਣ ਦੇ ਅਵਸਰ ਪ੍ਰਦਾਨ ਕਰਦੇ ਹਨ, ਸ਼੍ਰੀ ਮੋਦੀ ਨੇ ਵਿਚਾਰ ਤੋਂ ਲੈ ਕੇ ਪ੍ਰਭਾਵ ਤੱਕ ਦੀ ਯਾਤਰਾ ਨੂੰ ਸਰਲ ਬਣਾਉਣ ਦੇ ਲਈ 10,000 ਨਵੇਂ ਪੀਐੱਮ ਰਿਸਰਚ ਫੈਲੋਸ਼ਿਪ ਦਾ ਭੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੁਲਾੜ ਖੇਤਰ ਨੂੰ ਖੋਲ੍ਹਿਆ ਗਿਆ ਸੀ, ਉਸੇ ਤਰ੍ਹਾਂ ਹੁਣ ਪਰਮਾਣੂ ਊਰਜਾ ਖੇਤਰ ਨੂੰ ਭੀ ਖੋਲ੍ਹਿਆ ਜਾਵੇਗਾ, ਜਿਸ ਨਾਲ ਸੀਮਾਵਾਂ ਹਟਣਗੀਆਂ ਅਤੇ ਇਨੋਵੇਸ਼ਨ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਸੰਵਿਦਾ ਅਰਥਵਿਵਸਥਾ (ਗਿਗ ਇਕੌਨਮੀ) ਵਿੱਚ ਕੰਮ ਕਰ ਰਹੇ ਨੌਜਵਾਨਾਂ ਦੇ ਲਈ ਸਮਾਜਿਕ ਸੁਰੱਖਿਆ ਦੀ ਸ਼ੁਰੂਆਤ ਦਾ ਉਲੇਖ ਕੀਤਾ, ਜਿਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਜਿਨ੍ਹਾਂ ‘ਤੇ ਪਹਿਲੇ ਧਿਆਨ ਨਹੀਂ ਦਿੱਤਾ ਜਾਂਦਾ ਸੀ, ਉਹ ਹੁਣ ਨੀਤੀਆਂ ਦੇ ਕੇਂਦਰ ਵਿੱਚ ਹੋਣਗੇ। ਉਨ੍ਹਾਂ ਨੇ ਐੱਸਸੀ/ਐੱਸਟੀ ਅਤੇ ਮਹਿਲਾ ਉੱਦਮੀਆਂ (SC/ST and women entrepreneurs) ਦੇ ਲਈ 2 ਕਰੋੜ ਰੁਪਏ ਤੱਕ ਦੇ ਮਿਆਦੀ ਕਰਜਿਆਂ ‘ਤੇ ਭੀ ਪ੍ਰਕਾਸ਼ ਪਾਇਆ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਮਾਵੇਸ਼ਤਾ ਹੁਣ ਸਿਰਫ਼  ਵਾਅਦਾ ਨਹੀਂ ਹੈ, ਬਲਕਿ ਇੱਕ ਨੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਫ਼ੈਸਲਿਆਂ  ਨਾਲ ਭਾਰਤ ਦੇ ਨੌਜਵਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ, ਕਿਉਂਕਿ ਰਾਸ਼ਟਰ ਦੀ ਪ੍ਰਗਤੀ ਉਸ ਦੇ ਨੌਜਵਾਨਾਂ ਦੀ ਪ੍ਰਗਤੀ ਨਾਲ ਜੁੜੀ ਹੁੰਦੀ ਹੈ।

 

ਸ਼੍ਰੀ ਮੋਦੀ ਨੇ ਕਿਹਾ, “ਪਿਛਲੇ 100 ਦਿਨਾਂ ਦੀਆਂ ਉਪਲਬਧੀਆਂ ਦਰਸਾਉਂਦੀਆਂ ਹਨ ਕਿ ਭਾਰਤ ਆਪਣੀ ਪ੍ਰਗਤੀ ਵਿੱਚ ਅਜਿੱਤ, ਅਟਲ ਅਤੇ ਅਵਿਚਲ (unstoppable, unyielding, and unwavering) ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਅਵਧੀ ਦੇ ਦੌਰਾਨ, ਭਾਰਤ ਸੈਟੇਲਾਇਟ ਡੌਕਿੰਗ ਅਤੇ ਅਨਡੌਕਿੰਗ ਸਮਰੱਥਾਵਾਂ ਨੂੰ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ। ਉਨ੍ਹਾਂ ਨੇ ਅਰਧ-ਕ੍ਰਾਇਓਜੈਨਿਕ (semi-cryogenic) ਇੰਜਣ ਦੀ ਸਫ਼ਲ ਟੈਸਟਿੰਗ ਅਤੇ 100 ਗੀਗਾਵਟ ਸੋਲਰ ਸਮਰੱਥਾ ਨੂੰ ਪਾਰ ਕਰਨ ਦੀ ਉਪਲਬਧੀ ਦਾ ਉਲੇਖ ਕੀਤਾ। ਉਨ੍ਹਾਂ ਨੇ 1,000 ਮਿਲੀਅਨ ਟਨ ਦੇ ਰਿਕਾਰਡ ਕੋਲਾ ਉਤਪਾਦਨ ਅਤੇ ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ (National Critical Mineral Mission) ਦੀ ਸ਼ੁਰੂਆਤ ‘ਤੇ ਭੀ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਲਈ 8ਵੇਂ ਤਨਖ਼ਾਹ ਕਮਿਸ਼ਨ (the 8th Pay Commission) ਦੀ ਸਥਾਪਨਾ ਅਤੇ ਕਿਸਾਨਾਂ ਦੇ ਲਈ ਫਰਟੀਲਾਇਜ਼ਰ ਸਬਸਿਡੀ ਵਿੱਚ ਵਾਧੇ ਦੇ ਨਿਰਣੇ ਦਾ ਭੀ ਉਲੇਖ ਕੀਤਾ, ਜਿਸ ਨਾਲ ਕਿਸਾਨਾਂ ਦੇ ਕਲਿਆਣ ਦੇ ਪ੍ਰਤੀ ਸਰਕਾਰ ਦੀ ਪ੍ਰਾਥਮਿਕਤਾ ਰੇਖਾਂਕਿਤ ਹੁੰਦੀ ਹੈ। ਉਨ੍ਹਾਂ ਨੇ ਛੱਤੀਸਗੜ੍ਹ ਵਿੱਚ 3 ਲੱਖ ਤੋਂ ਅਧਿਕ ਪਰਿਵਾਰਾਂ ਦੇ ਲਈ ਸਮੂਹਿਕ ਗ੍ਰਹਿ ਪ੍ਰਵੇਸ਼ ਸਮਾਰੋਹ (mass housewarming ceremony) ਅਤੇ ਸਵਾਮਿਤਵ ਯੋਜਨਾ (Swamitva scheme) ਦੇ ਤਹਿਤ 65 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡਾਂ ਦੀ ਵੰਡ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਇਨ੍ਹਾਂ 100 ਦਿਨਾਂ ਵਿੱਚ, ਦੁਨੀਆ ਦੀਆਂ ਸਭ ਤੋਂ ਉੱਚੀਆਂ ਸੁਰੰਗਾਂ ਵਿੱਚੋਂ ਇੱਕ, ਸੋਨਮਰਗ ਸੁਰੰਗ (Sonamarg Tunnel), ਰਾਸ਼ਟਰ ਨੂੰ ਸਮਰਪਿਤ ਕੀਤੀ ਗਈ। ਉਨ੍ਹਾਂ ਨੇ ਭਾਰਤੀ ਜਲ ਸੈਨਾ ਦੀ ਤਾਕਤ ਵਿੱਚ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਗਸ਼ੀਰ (INS Surat, INS Nilgiri, and INS Vagsheer) ਨੂੰ ਸ਼ਾਮਲ ਕਰਨ ਦਾ ਉਲੇਖ ਕੀਤਾ। ਉਨ੍ਹਾਂ ਨੇ ਸੈਨਾ ਦੇ ਲਈ ‘ਮੇਡ ਇਨ ਇੰਡੀਆ’ ਹਲਕੇ ਲੜਾਕੂ ਹੈਲੀਕਾਪਟਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਭੀ ਹਵਾਲਾ ਦਿੱਤਾ। ਉਨ੍ਹਾਂ ਨੇ ਵਕਫ਼ ਸੰਸ਼ੋਧਨ ਬਿਲ (Waqf amendment bill) ਦੇ ਪਾਸ ਹੋਣ ਨੂੰ ਸਮਾਜਿਕ ਨਿਆਂ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ 100 ਦਿਨ ਸਿਰਫ਼  100 ਨਿਰਣਿਆਂ ਦੀ ਨਹੀਂ, ਬਲਕਿ 100 ਸੰਕਲਪਾਂ ਦੀ ਪੂਰਤੀ ਦੀ ਪ੍ਰਤੀਨਿਧਤਾ ਕਰਦੇ ਹਨ।

 

|

ਪ੍ਰਧਾਨ ਮੰਤਰੀ ਨੇ ਕਿਹਾ, “ਕਾਰਜ-ਨਿਸ਼ਪਾਦਨ ਦਾ ਇਹ ਮੰਤਰ ਉੱਭਰਦੇ ਭਾਰਤ ਦੇ ਪਿੱਛੇ ਦੀ ਅਸਲੀ ਊਰਜਾ ਹੈ।” ਉਨ੍ਹਾਂ ਨੇ ਹਾਲ ਹੀ ਵਿੱਚ ਰਾਮੇਸ਼ਵਰਮ ਦੀ ਆਪਣੀ ਯਾਤਰਾ ਬਾਰੇ ਦੱਸਿਆ, ਜਿੱਥੇ ਉਨ੍ਹਾਂ ਨੂੰ ਇਤਿਹਾਸਿਕ ਪੰਬਨ ਪੁਲ਼ (Pamban Bridge) ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ 125 ਸਾਲ ਪਹਿਲਾਂ ਅੰਗ੍ਰੇਜ਼ਾਂ ਨੇ ਉੱਥੇ ਇੱਕ ਪੁਲ਼ ਬਣਾਇਆ ਸੀ, ਜਿਸ ਨੇ ਇਤਿਹਾਸ ਦੇਖਿਆ, ਤੁਫਾਨਾਂ ਨੂੰ ਝੱਲਿਆ ਅਤੇ ਚੱਕਰਵਾਤ  ਨਾਲ ਕਾਫ਼ੀ ਨੁਕਸਾਨ ਭੀ ਹੋਇਆ। ਜਨਤਾ ਦੀ ਸਾਲਾਂ ਦੀ ਮੰਗ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਕਾਰਵਾਈ ਕਰਨ ਵਿੱਚ ਨਾਕਾਮ ਰਹੀਆਂ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਵਿੱਚ ਹੀ ਨਵੇਂ ਪੰਬਨ ਪੁਲ਼ ‘ਤੇ ਕੰਮ ਸ਼ੁਰੂ ਹੋਇਆ ਅਤੇ ਹੁਣ ਦੇਸ਼ ਦੇ ਪਾਸ ਆਪਣਾ ਪਹਿਲਾ ਵਰਟੀਕਲ ਲਿਫਟ ਰੇਲ-ਸਮੁੰਦਰ ਪੁਲ਼ (first vertical lift rail-sea bridge) ਹੈ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪ੍ਰੋਜੈਕਟਾਂ ਵਿੱਚ ਦੇਰੀ ਨਾਲ ਦੇਸ਼ ਦੀ ਪ੍ਰਗਤੀ ਵਿੱਚ ਰੁਕਾਵਟ ਹੁੰਦੀ ਹੈ, ਜਦਕਿ ਪ੍ਰਦਰਸ਼ਨ ਅਤੇ ਤੇਜ਼ ਕਾਰਵਾਈ ਨਾਲ ਵਿਕਾਸ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਨੇ ਕਿਹਾ, “ਦੇਰੀ ਵਿਕਾਸ ਦਾ ਦੁਸ਼ਮਣ ਹੈ ਅਤੇ ਸਾਡੀ ਸਰਕਾਰ ਇਸ ਦੁਸ਼ਮਣ ਨੂੰ ਹਰਾਉਣ ਦੇ ਲਈ ਪ੍ਰਤੀਬੱਧ ਹੈ।” ਉਨ੍ਹਾਂ ਨੇ ਅਸਾਮ ਦੇ ਬੋਗੀਬੀਲ ਪੁਲ਼ (Assam’s Bogibeel Bridge) ਦੀ ਉਦਾਹਰਣ ਦਿੱਤੀ, ਜਿਸ ਦੀ ਨੀਂਹ 1997 ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਦੇਵਗੌੜਾ ਨੇ ਰੱਖੀ ਸੀ ਅਤੇ ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਕੀਤੀ ਸੀ। ਹਾਲਾਂਕਿ, ਬਾਅਦ ਦੀਆਂ ਸਰਕਾਰਾਂ ਦੇ ਤਹਿਤ ਇਹ ਪ੍ਰੋਜੈਕਟ ਰੁਕਿਆ ਰਿਹਾ, ਜਿਸ ਨਾਲ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉਨ੍ਹਾਂ ਦੀ ਸਰਕਾਰ ਨੇ 2014 ਵਿੱਚ ਇਸ ਪ੍ਰੋਜੈਕਟ ਨੂੰ ਫਿਰ ਤੋਂ ਸ਼ੁਰੂ ਕੀਤਾ ਅਤੇ ਇਸ ਨੂੰ ਚਾਰ ਸਾਲ ਦੇ ਅੰਦਰ, 2018 ਵਿੱਚ ਪੂਰਾ ਕੀਤਾ। ਉਨ੍ਹਾਂ ਨੇ ਕੇਰਲ ਦੇ ਕੋਲਮ ਬਾਈਪਾਸ ਰੋਡ ਪ੍ਰੋਜੈਕਟ(Kerala’s Kollam Bypass Road project) ਦਾ ਭੀ ਉਲੇਖ ਕੀਤਾ, ਜੋ 1972 ਤੋਂ ਲੰਬਿਤ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ‘ਤੇ 50 ਸਾਲ ਤੱਕ ਕੰਮ ਕੀਤਾ, ਜਦਕਿ ਉਨ੍ਹਾਂ ਦੀ ਸਰਕਾਰ ਦੇ ਤਹਿਤ ਇਹ ਪ੍ਰੋਜੈਕਟ ਪੰਜ ਸਾਲ ਦੇ ਅੰਦਰ ਪੂਰਾ ਹੋ ਗਿਆ।

 

|

ਸ਼੍ਰੀ ਮੋਦੀ ਨੇ ਕਿਹਾ ਕਿ ਨਵੀ ਮੁੰਬਈ ਹਵਾਈ ਅੱਡੇ (Navi Mumbai Airport) ‘ਤੇ ਚਰਚਾ 1997 ਵਿੱਚ ਸ਼ੁਰੂ ਹੋਈ ਅਤੇ ਇਸ ਨੂੰ 2007 ਵਿੱਚ ਮਨਜ਼ੂਰੀ ਮਿਲੀ। ਹਾਲਾਂਕਿ, ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਾਂਗਰਸ ਸਰਕਾਰ ਨੇ ਇਸ ਪ੍ਰੋਜੈਕਟ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਪ੍ਰੋਜੈਕਟ ਵਿੱਚ ਤੇਜ਼ੀ ਲਿਆਂਦੀ ਅਤੇ ਉਹ ਦਿਨ ਦੂਰ ਨਹੀਂ ਜਦੋਂ ਨਵੀ ਮੁੰਬਈ ਹਵਾਈ ਅੱਡੇ (Navi Mumbai Airport) ਤੋਂ ਕਮਰਸ਼ੀਅਲ ਉਡਾਣਾਂ ਸ਼ੁਰੂ ਹੋਣਗੀਆਂ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ (Pradhan Mantri Mudra Yojana) ਦੀ 10ਵੀਂ ਵਰ੍ਹੇਗੰਢ ਦੇ ਅਵਸਰ ‘ਤੇ 8 ਅਪ੍ਰੈਲ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲੇ, ਗਰੰਟੀ ਦੇਣ ਵਾਲੇ ਦੇ ਬਿਨਾ ਬੈਂਕ ਖਾਤਾ ਖੋਲ੍ਹਣਾ ਭੀ ਇੱਕ ਚੁਣੌਤੀ ਸੀ ਅਤੇ ਬੈਂਕ ਲੋਨ ਸਾਧਾਰਣ ਪਰਿਵਾਰਾਂ ਦੇ ਲਈ ਇੱਕ ਦੂਰ ਦਾ ਸੁਪਨਾ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਮੁਦਰਾ ਯੋਜਨਾ ਨੇ ਐੱਸਸੀ/ਐੱਸਟੀ, ਓਬੀਸੀ, ਭੂਮੀਹੀਣ ਮਜ਼ਦੂਰਾਂ ਅਤੇ ਮਹਿਲਾਵਾਂ (SC/ST, OBC, landless laborers, and women) ਸਹਿਤ ਵੰਚਿਤ ਸਮੂਹਾਂ ਦੀਆਂ ਆਕਾਂਖਿਆਵਾਂ ਨੂੰ ਸੰਬੋਧਨ ਕੀਤਾ, ਜਿਨ੍ਹਾਂ ਦੇ ਪਾਸ ਆਪਣੀ ਸਖ਼ਤ ਮਿਹਨਤ ਦੇ ਇਲਾਵਾ ਗਿਰਵੀ ਰੱਖਣ ਦੇ ਲਈ ਕੁਝ ਨਹੀਂ ਸੀ। ਇਹ ਸਵਾਲ ਕਰਦੇ ਹੋਏ ਕਿ ਕੀ ਉਨ੍ਹਾਂ ਦੇ ਸੁਪਨੇ, ਆਕਾਂਖਿਆਵਾਂ ਅਤੇ ਪ੍ਰਯਾਸ ਕਿਸੇ ਭੀ ਤਰ੍ਹਾਂ ਘੱਟ ਮੁੱਲਵਾਨ ਨਹੀਂ  ਸਨ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ ਮੁਦਰਾ ਯੋਜਨਾ ਦੇ ਤਹਿਤ ਬਿਨਾ ਕਿਸੇ ਗਰੰਟੀ ਦੇ 52 ਕਰੋੜ ਲੋਨਸ ਦਿੱਤੇ ਗਏ ਹਨ। ਉਨ੍ਹਾਂ ਨੇ ਯੋਜਨਾ ਦੇ ਜ਼ਿਕਰਯੋਗ ਪੈਮਾਨੇ ਅਤੇ ਗਤੀ ਦਾ ਉਲੇਖ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਲਾਇਟ ਦੇ ਹਰੇ ਹੋਣ ਵਿੱਚ ਲਗਣ ਵਾਲੇ ਸਮੇਂ ਵਿੱਚ 100 ਮੁਦਰਾ ਲੋਨ ਸਵੀਕ੍ਰਿਤ ਹੋ ਜਾਂਦੇ ਹਨ, ਦੰਦ ਸਾਫ਼ ਕਰਨ ਵਿੱਚ ਲਗਣ ਵਾਲੇ ਸਮੇਂ ਵਿੱਚ 200 ਲੋਨ ਸਵੀਕ੍ਰਿਤ ਹੋ ਜਾਂਦੇ ਹਨ ਅਤੇ ਰੇਡੀਓ ‘ਤੇ ਪਸੰਦੀਦਾ ਗੀਤ ਸੁਣਨ ਦੀ  ਅਵਧੀ ਵਿੱਚ 400 ਲੋਨ ਸਵੀਕ੍ਰਿਤ ਹੋ ਜਾਂਦੇ ਹਨ। ਉਨ੍ਹਾਂ ਨੇ ਅੱਗੇ ਟਿੱਪਣੀ ਕੀਤੀ ਕਿ ਇੱਕ ਤੇਜ਼ੀ ਡਲਿਵਰੀ ਐਪ ਨੂੰ ਇੱਕ ਔਰਡਰ ਪੂਰਾ ਕਰਨ ਵਿੱਚ ਲਗਣ ਵਾਲੇ ਸਮੇਂ ਵਿੱਚ 1,000 ਮੁਦਰਾ ਲੋਨ ਸਵੀਕ੍ਰਿਤ ਹੋ ਜਾਂਦੇ ਹਨ। ਇਸੇ ਤਰ੍ਹਾਂ, ਜਦੋਂ ਤੱਕ ਕੋਈ ਓਟੀਟੀ ਪਲੈਟਫਾਰਮ (OTT platform)‘ਤੇ ਇੱਕ ਐਪੀਸੋਡ ਖ਼ਤਮ  ਕਰਦਾ ਹੈ, ਤਦ ਤੱਕ 5,000 ਮੁਦਰਾ ਬਿਜ਼ਨਸ ਸਥਾਪਿਤ ਹੋ ਜਾਂਦੇ ਹਨ।

 

|

ਸ਼੍ਰੀ ਮੋਦੀ ਨੇ ਕਿਹਾ, “ਮੁਦਰਾ ਯੋਜਨਾ (Mudra Yojana) ਵਿੱਚ ਗਰੰਟੀ ਦੀ ਮੰਗ ਨਹੀਂ ਕੀਤੀ ਗਈ, ਬਲਕਿ ਲੋਕਾਂ ‘ਤੇ ਭਰੋਸਾ ਜਤਾਇਆ ਗਿਆ", ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਯੋਜਨਾ ਨੇ 11 ਕਰੋੜ ਵਿਅਕਤੀਆਂ ਨੂੰ ਪਹਿਲੀ ਵਾਰ ਸਵੈਰੋਜ਼ਗਾਰ ਦੇ ਲਈ ਲੋਨ ਪ੍ਰਾਪਤ ਕਰਨ ਦੇ ਸਮਰੱਥ ਬਣਾਇਆ ਹੈ, ਜਿਸ ਨਾਲ ਉਹ ਪਹਿਲੀ ਵਾਰ ਉੱਦਮੀ ਬਣ ਗਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਮੁਦਰਾ ਯੋਜਨਾ (Mudra Yojana) ਦੇ ਜ਼ਰੀਏ 11 ਕਰੋੜ ਸੁਪਨਿਆਂ ਨੂੰ ਖੰਭ ਲਗੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਲਗਭਗ 33 ਲੱਖ ਕਰੋੜ ਰੁਪਏ ਵੰਡੇ ਗਏ ਹਨ, ਜੋ ਪਿੰਡਾਂ ਅਤੇ ਛੋਟੇ ਸ਼ਹਿਰਾਂ ਤੱਕ ਪਹੁੰਚੇ ਹਨ- ਇਹ ਅੰਕੜਾ ਕਈ ਦੇਸ਼ਾਂ ਦੇ ਸਕਲ ਘਰੇਲੂ ਉਤਪਾਦ (GDP) ਤੋਂ ਭੀ ਅਧਿਕ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਇਹ ਕੇਵਲ ਸੂਖਮ-ਵਿੱਤਪੋਸ਼ਣ ਨਹੀਂ ਹੈ, ਬਲਕਿ ਜ਼ਮੀਨੀ ਪੱਧਰ ‘ਤੇ ਇੱਕ ਬੜਾ ਪਰਿਵਰਤਨ ਹੈ।”

 

ਖ਼ਾਹਿਸ਼ੀ ਜ਼ਿਲ੍ਹਿਆਂ ਅਤੇ ਬਲਾਕਾਂ  ਦੀਆਂ ਪਰਿਵਰਤਨਕਾਰੀ ਉਦਾਹਰਣਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ 100 ਤੋਂ ਅਧਿਕ ਜ਼ਿਲ੍ਹਿਆਂ ਨੂੰ ਪਿਛੜਾ ਐਲਾਨਿਆ ਸੀ ਅਤੇ ਉਨ੍ਹਾਂ ਨੂੰ ਉਪੇਖਿਅਤ ਛੱਡ ਦਿੱਤਾ ਸੀ, ਜਿਨ੍ਹਾਂ ਵਿੱਚੋਂ ਕਈ  ਉੱਤਰ-ਪੂਰਬ ਅਤੇ ਆਦਿਵਾਸੀ ਖੇਤਰਾਂ ਵਿੱਚ ਸਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਬਿਹਤਰੀਨ ਪ੍ਰਤਿਭਾਵਾਂ ਨੂੰ ਤੈਨਾਤ ਕਰਨ ਦੀ ਬਜਾਏ, ਅਧਿਕਾਰੀਆਂ ਨੂੰ ਸਜ਼ਾ ਦੇ ਤੌਰ ‘ਤੇ ਉੱਥੇ ਭੇਜਿਆ ਗਿਆ, ਜੋ “ਪਿਛੜੇ” ਖੇਤਰਾਂ ਨੂੰ ਗਤੀਹੀਣ ਬਣਾਈ ਰੱਖਣ ਦੀ ਪੁਰਾਣੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਖੇਤਰਾਂ ਨੂੰ ਖ਼ਾਹਿਸ਼ੀ ਜ਼ਿਲ੍ਹਿਆਂ ਦੇ ਰੂਪ ਵਿੱਚ ਨਾਮਿਤ ਕਰਕੇ ਇਸ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੂੰ ਪ੍ਰਾਥਮਿਕਤਾ ਦਿੱਤੀ ਗਈ, ਪ੍ਰਮੁੱਖ ਯੋਜਨਾਵਾਂ ਨੂੰ ਮਿਸ਼ਨ ਮੋਡ ਵਿੱਚ ਲਾਗੂ ਕੀਤਾ ਗਿਆ ਅਤੇ ਵਿਕਾਸ ਦੇ ਵਿਭਿੰਨ ਮਿਆਰਾਂ ‘ਤੇ ਨਿਗਰਾਨੀ ਕੀਤੀ ਗਈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਹ ਖ਼ਾਹਿਸ਼ੀ ਜ਼ਿਲ੍ਹੇ ਹੁਣ ਪ੍ਰਦਰਸ਼ਨ ਵਿੱਚ ਕਈ ਰਾਜਾਂ ਅਤੇ ਰਾਸ਼ਟਰੀ ਔਸਤ ਤੋਂ ਅੱਗੇ ਨਿਕਲ ਗਏ ਹਨ, ਜਿਸ ਨਾਲ ਸਥਾਨਕ ਨੌਜਵਾਨਾਂ ਨੂੰ ਸਭ ਤੋਂ ਅਧਿਕ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਯੁਵਾ ਹੁਣ ਆਤਮਵਿਸ਼ਵਾਸ ਨਾਲ ਕਹਿੰਦੇ ਹਨ, “ਅਸੀਂ ਭੀ ਹਾਸਲ ਕਰ ਸਕਦੇ ਹਾਂ, ਅਸੀਂ ਭੀ ਪ੍ਰਗਤੀ ਕਰ ਸਕਦੇ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਨੂੰ ਪ੍ਰਤਿਸ਼ਠਿਤ ਸੰਸਥਾਵਾਂ ਅਤੇ ਪੱਤ੍ਰਿਕਾਵਾਂ ਤੋਂ ਆਲਮੀ ਮਾਨਤਾ ਮਿਲੀ ਹੈ। ਇਸ ਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਸਰਕਾਰ ਹੁਣ 500 ਖ਼ਾਹਿਸ਼ੀ ਬਲਾਕਾਂ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਆਕਾਂਖਿਆਵਾਂ ਤੋਂ ਪ੍ਰੇਰਿਤ ਵਿਕਾਸ ਸਮਾਵੇਸ਼ੀ ਅਤੇ ਟਿਕਾਊ ਦੋਨੋਂ ਹੁੰਦਾ ਹੈ।”

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਾਸ਼ਟਰ ਦੇ ਤੇਜ਼ੀ ਨਾਲ ਵਿਕਾਸ ਦੇ ਲਈ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਦੀ ਭਾਵਨਾ ਜ਼ਰੂਰੀ ਹੁੰਦੀ ਹੈ, ਉਨ੍ਹਾਂ ਨੇ ਗੁਰੂਦੇਵ ਰਬਿੰਦਰਨਾਥ ਟੈਗੋਰ ਦੇ ਨਿਡਰ ਅਤੇ ਆਤਮਵਿਸ਼ਵਾਸੀ ਮਨ ਦੇ ਵਿਜ਼ਨ ਦਾ ਹਵਾਲਾ ਕੀਤਾ, “ਜਿੱਥੇ ਮਨ ਭੈ ਮੁਕਤ ਹੋਵੇ ਅਤੇ ਸਿਰ ਉੱਚਾ ਹੋਵੇ।” ਉਨ੍ਹਾਂ ਨੇ ਕਿਹਾ ਕਿ ਦਹਾਕਿਆਂ ਤੋਂ ਭਾਰਤ ਵਿੱਚ ਭੈ, ਆਤੰਕ ਅਤੇ ਹਿੰਸਾ ਦਾ ਮਾਹੌਲ ਰਿਹਾ ਹੈ, ਜਿਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਨੌਜਵਾਨਾਂ ਨੂੰ ਹੋਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜੰਮੂ-ਕਸ਼ਮੀਰ ਵਿੱਚ ਨੌਜਵਾਨਾਂ ਦੀਆਂ ਕਈ ਪੀੜ੍ਹੀਆਂ ਬੰਬਾਰੀ, ਗੋਲੀਬਾਰੀ ਅਤੇ ਪੱਥਰਬਾਜ਼ੀ ਵਿੱਚ ਖ਼ਤਮ  ਹੋ ਗਈਆਂ, ਜਦਕਿ ਪਿਛਲੀਆਂ ਸਰਕਾਰਾਂ ਵਿੱਚ ਇਸ ਅੱਗ ਨੂੰ ਬੁਝਾਉਣ ਦਾ ਸਾਹਸ ਨਹੀਂ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦੀ ਦ੍ਰਿੜ੍ਹ ਰਾਜਨੀਤਕ ਇੱਛਾ ਸ਼ਕਤੀ ਅਤੇ ਸੰਵੇਦਨਸ਼ੀਲਤਾ ਨੇ ਜੰਮੂ-ਕਸ਼ਮੀਰ ਵਿੱਚ ਸਥਿਤੀ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਦੇ ਯੁਵਾ ਵਿਕਾਸ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈ ਰਹੇ ਹਨ।

 

ਉੱਤਰ-ਪੂਰਬ ਵਿੱਚ ਨਕਸਲਵਾਦ ਨਾਲ ਨਿਪਟਣ ਅਤੇ ਸ਼ਾਂਤੀ ਨੂੰ ਹੁਲਾਰਾ ਦੇਣ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮੇਂ 125 ਤੋਂ ਅਧਿਕ ਜ਼ਿਲ੍ਹੇ ਹਿੰਸਾ ਦੀ ਚਪੇਟ ਵਿੱਚ ਸਨ ਅਤੇ ਸਰਕਾਰ ਦੀਆਂ ਸੀਮਾਵਾਂ ਪ੍ਰਭਾਵੀ ਤੌਰ ‘ਤੇ ਉੱਥੇ ਹੀ ਸਮਾਪਤ ਹੋ ਜਾਂਦੀਆਂ ਸਨ, ਜਿੱਥੋਂ ਨਕਸਲਵਾਦ ਸ਼ੁਰੂ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਬੜੀ ਸੰਖਿਆ ਵਿੱਚ ਯੁਵਾ ਨਕਸਲਵਾਦ ਦੇ ਸ਼ਿਕਾਰ ਸਨ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਦੇ ਲਈ ਆਪਣੀ ਸਰਕਾਰ ਦੇ ਪ੍ਰਯਾਸਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ 8,000 ਤੋਂ ਅਧਿਕ ਨਕਸਲੀਆਂ ਨੇ ਆਤਮਸਮਰਪਣ ਕੀਤਾ ਹੈ ਅਤੇ ਹਿੰਸਾ ਦਾ ਰਸਤਾ ਛੱਡ ਦਿੱਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਸੰਖਿਆ ਹੁਣ 20 ਤੋਂ ਭੀ ਘੱਟ ਹੋ ਗਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ-ਪੂਰਬ ਨੇ ਭੀ ਦਹਾਕਿਆਂ ਤੱਕ ਅਲਗਾਵਵਾਦ (ਵੱਖਵਾਦ -separatism) ਅਤੇ ਹਿੰਸਾ ਨੂੰ ਝੱਲਿਆ ਹੈ। ਪਿਛਲੇ 10 ਵਰ੍ਹਿਆਂ ਵਿੱਚ ਉਨ੍ਹਾਂ ਦੀ ਸਰਕਾਰ ਨੇ 10 ਸ਼ਾਂਤੀ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ, ਜਿਸ  ਸਦਕਾ 10,000 ਤੋਂ ਅਧਿਕ ਯੁਵਾ ਹਥਿਆਰ ਛੱਡ ਕੇ ਵਿਕਾਸ ਦੇ ਮਾਰਗ ‘ਤੇ ਚਲ ਪਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਫ਼ਲਤਾ ਨਾ ਕੇਵਲ ਹਜ਼ਾਰਾਂ ਨੌਜਵਾਨਾਂ ਦੁਆਰਾ ਹਥਿਆਰ ਛੱਡਣ ਵਿੱਚ, ਬਲਕਿ ਉਨ੍ਹਾਂ ਦੇ ਵਰਤਮਾਨ ਅਤੇ ਭਵਿੱਖ ਨੂੰ ਬਚਾਉਣ ਵਿੱਚ ਭੀ ਨਿਹਿਤ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਦਹਾਕਿਆਂ ਤੋਂ ਰਾਸ਼ਟਰੀ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਬਜਾਏ ਰਾਜਨੀਤਕ ਕਾਲੀਨ ਦੇ ਨੀਚੇ ਦਬਾ ਦਿੱਤਾ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਅਜਿਹੇ ਮੁੱਦਿਆਂ ਦਾ ਸਾਹਮਣਾ ਕਰਨ ਦਾ ਸਮਾਂ ਹੈ ਅਤੇ 21ਵੀਂ ਸਦੀ ਦੀਆਂ ਪੀੜ੍ਹੀਆਂ ‘ਤੇ 20ਵੀਂ ਸਦੀ ਦੀਆਂ ਰਾਜਨੀਤਕ ਗਲਤੀਆਂ ਦਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਤੁਸ਼ਟੀਕਰਣ ਦੀ ਰਾਜਨੀਤੀ ਭਾਰਤ ਦੇ ਵਿਕਾਸ ਦੇ ਲਈ ਇੱਕ ਬੜੀ ਚੁਣੌਤੀ ਰਹੀ ਹੈ। ਵਕਫ਼ ਨਾਲ ਸਬੰਧਿਤ ਕਾਨੂੰਨਾਂ ਵਿੱਚ ਹਾਲ ਹੀ ਵਿੱਚ ਕੀਤੇ ਗਏ ਸੰਸ਼ੋਧਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਕਫ਼ ਨੂੰ ਲੈ ਕੇ ਬਹਿਸ ਤੁਸ਼ਟੀਕਰਣ ਦੀ ਰਾਜਨੀਤੀ ਤੋਂ ਉਪਜੀ ਹੈ, ਜੋ ਕੋਈ ਨਵੀਂ ਘਟਨਾ ਨਹੀਂ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ  ਦੌਰਾਨ ਤੁਸ਼ਟੀਕਰਣ ਦੇ ਬੀਜ ਬੀਜੇ ਗਏ ਸਨ।” ਉਨ੍ਹਾਂ ਨੇ ਸਵਾਲ ਕੀਤਾ ਕਿ ਸੁਤੰਤਰਤਾ ਪ੍ਰਾਪਤ ਕਰਨ ਵਾਲੇ ਹੋਰ ਦੇਸ਼ਾਂ ਦੇ ਵਿਪਰੀਤ ਭਾਰਤ ਨੂੰ ਸੁਤੰਤਰਤਾ ਦੀ ਸ਼ਰਤ ਦੇ ਰੂਪ ਵਿੱਚ ਵਿਭਾਜਨ ਦਾ ਸਾਹਮਣਾ ਕਿਉਂ ਕਰਨਾ ਪਿਆ। ਉਨ੍ਹਾਂ ਨੇ ਇਸ ਦੇ ਲਈ ਉਸ ਸਮੇਂ ਰਾਸ਼ਟਰੀ ਹਿਤ ‘ਤੇ ਸੱਤਾ ਨੂੰ ਪ੍ਰਾਥਮਿਕਤਾ ਦੇਣ ਨੂੰ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਅਲੱਗ ਰਾਸ਼ਟਰ ਦਾ ਵਿਚਾਰ ਆਮ ਮੁਸਲਿਮ ਪਰਿਵਾਰਾਂ ਦੀਆਂ ਆਕਾਂਖਿਆਵਾਂ ਵਿੱਚ ਨਿਹਿਤ ਨਹੀਂ ਸੀ, ਬਲਕਿ ਕੁਝ ਅਤਿਵਾਦੀਆਂ ਦੁਆਰਾ ਪ੍ਰਚਾਰਿਤ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸੱਤਾ ‘ਤੇ ਆਪਣਾ ਦਾਅਵਾ ਸੁਰੱਖਿਅਤ ਕਰਨ ਦੇ ਲਈ ਕੁਝ ਕਾਂਗਰਸ ਨੇਤਾਵਾਂ ਦਾ ਸਮਰਥਨ ਪ੍ਰਾਪਤ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸ਼ਟੀਕਰਣ ਦੀ ਰਾਜਨੀਤੀ ਨੇ ਕਾਂਗਰਸ ਨੂੰ ਸੱਤਾ ਅਤੇ ਕੁਝ ਅਤਿਵਾਦੀ ਨੇਤਾਵਾਂ ਨੂੰ ਤਾਕਤ ਅਤੇ ਧਨ ਦਿੱਤਾ।  ਉਨ੍ਹਾਂ ਨੇ ਸਵਾਲ ਉਠਾਇਆ ਕਿ ਆਮ ਮੁਸਲਮਾਨ ਨੂੰ ਬਦਲੇ ਵਿੱਚ ਕੀ ਮਿਲਿਆ ।  ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਗ਼ਰੀਬ ਅਤੇ ਹਾਸ਼ੀਏ ‘ਤੇ ਪਏ ਮੁਸਲਮਾਨਾਂ ਨੂੰ ਉਪੇਖਿਆ,  ਅਨਪੜ੍ਹਤਾ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਿਆ।  ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਮੁਸਲਿਮ ਮਹਿਲਾਵਾਂ ਨੂੰ ਅਨਿਆਂ ਦਾ ਸਾਹਮਣਾ ਕਰਨਾ ਪਿਆ,  ਉਨ੍ਹਾਂ ਨੇ ਸ਼ਾਹ ਬਾਨੋ ਮਾਮਲੇ ਦਾ ਹਵਾਲਾ ਦਿੱਤਾ ਜਿੱਥੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਤੁਸ਼ਟੀਕਰਣ ਦੇ  ਲਈ ਬਲੀਦਾਨ ਕਰ  ਦਿੱਤਾ ਗਿਆ।  ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਚੁੱਪ ਕਰਾ ਦਿੱਤਾ ਗਿਆ ਅਤੇ ਉਨ੍ਹਾਂ ‘ਤੇ ਸਵਾਲ ਨਾ ਉਠਾਉਣ ਦਾ ਦਬਾਅ ਪਾਇਆ ਗਿਆ,  ਜਦਕਿ ਅਤਿਵਾਦੀਆਂ ਨੂੰ ਉਨ੍ਹਾਂ ਦੇ  ਅਧਿਕਾਰਾਂ ਨੂੰ ਦਬਾਉਣ ਦੀ ਖੁੱਲ੍ਹੀ ਛੂਟ ਦਿੱਤੀ ਗਈ ।

 

|

ਸ਼੍ਰੀ ਮੋਦੀ ਨੇ ਕਿਹਾ,  “ਤੁਸ਼ਟੀਕਰਣ ਦੀ ਰਾਜਨੀਤੀ ਭਾਰਤ ਵਿੱਚ ਸਮਾਜਿਕ ਨਿਆਂ ਦੀ ਮੂਲ ਧਾਰਨਾ  ਦੇ ਖ਼ਿਲਾਫ਼ ਹੈ।”  ਉਨ੍ਹਾਂ ਨੇ ਕੁਝ ਦਲਾਂ ਦੁਆਰਾ ਇਸ ਨੂੰ ਵੋਟ ਬੈਂਕ ਰਾਜਨੀਤੀ  ਦੇ ਉਪਕਰਣ ਦੇ ਰੂਪ ਵਿੱਚ ਇਸਤੇਮਾਲ ਕਰਨ ਦੀ ਆਲੋਚਨਾ ਕੀਤੀ।  ਉਨ੍ਹਾਂ ਨੇ ਕਿਹਾ ਕਿ ਵਕਫ਼ ਐਕਟ ਵਿੱਚ 2013 ਦਾ ਸੰਸ਼ੋਧਨ ਅਤਿਵਾਦੀ ਤੱਤਾਂ ਅਤੇ ਭੂ-ਮਾਫੀਆਵਾਂ ਨੂੰ ਖੁਸ਼ ਕਰਨ ਦਾ ਇੱਕ ਪ੍ਰਯਾਸ ਸੀ।  ਉਨ੍ਹਾਂ ਨੇ ਕਿਹਾ ਕਿ ਇਸ ਸੰਸ਼ੋਧਨ ਨੇ ਸੰਵਿਧਾਨ ਤੋਂ ਉੱਪਰ ਹੋਣ ਦਾ ਭਰਮ ਪੈਦਾ ਕੀਤਾ,  ਜਿਸ ਨਾਲ ਸੰਵਿਧਾਨ ਦੁਆਰਾ ਖੋਲ੍ਹੇ ਗਏ ਨਿਆਂ ਦੇ ਰਸਤੇ ਹੀ ਸੀਮਿਤ ਹੋ ਗਏ। ਉਨ੍ਹਾਂ ਨੇ ਇਸ ਸੰਸ਼ੋਧਨ  ਦੇ ਦੁਸ਼ਪਰਿਣਾਮਾਂ ‘ਤੇ ਜ਼ੋਰ ਦਿੱਤਾ ਜਿਸ ਨੇ ਅਤਿਵਾਦੀਆਂ ਅਤੇ ਭੂ-ਮਾਫੀਆਵਾਂ ਦਾ ਹੌਸਲਾ ਵਧਿਆ।  ਉਨ੍ਹਾਂ ਨੇ ਕੇਰਲ ਵਿੱਚ ਈਸਾਈ ਸਮੁਦਾਇ ਦੀਆਂ ਜ਼ਮੀਨਾਂ ‘ਤੇ ਵਕਫ਼ ਦੇ ਦਾਅਵੇ,  ਹਰਿਆਣਾ ਵਿੱਚ ਗੁਰਦੁਆਰਿਆਂ ਦੀਆਂ ਜ਼ਮੀਨਾਂ ‘ਤੇ ਵਿਵਾਦ ਅਤੇ ਕਰਨਾਟਕ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਦਾਅਵੇ ਜਿਹੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ।  ਉਨ੍ਹਾਂ ਨੇ ਦੱਸਿਆ ਕਿ ਪੂਰੇ ਪਿੰਡ ਅਤੇ ਰਾਜਾਂ ਵਿੱਚ ਹਜ਼ਾਰਾਂ ਹੈਕਟੇਅਰ ਜ਼ਮੀਨ ਹੁਣ ਐੱਨਓਸੀ ਅਤੇ ਕਾਨੂੰਨੀ ਪੇਚੀਦਗੀਆਂ ਵਿੱਚ ਉਲਝੀ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਚਾਹੇ ਮੰਦਿਰ  ਹੋਵੇ,  ਚਰਚ ਹੋਵੇ ,  ਗੁਰਦੁਆਰਾ ਹੋਵੇ,  ਖੇਤ ਹੋਵੇ ਜਾਂ ਸਰਕਾਰੀ ਜ਼ਮੀਨ ਹੋਵੇ,  ਲੋਕਾਂ ਦਾ ਆਪਣੀ ਜਾਇਦਾਦ ‘ਤੇ ਮਾਲਿਕਾਨਾ ਹੱਕ ਬਣਾਈ ਰੱਖਣ ਦਾ ਭਰੋਸਾ ਖ਼ਤਮ  ਹੋ ਗਿਆ ਹੈ।  ਇੱਕ ਨੋਟਿਸ ਨਾਲ ਲੋਕਾਂ ਨੂੰ ਆਪਣੇ ਘਰਾਂ ਅਤੇ ਖੇਤਾਂ ‘ਤੇ ਮਾਲਿਕਾਨਾ ਹੱਕ ਸਾਬਤ ਕਰਨ ਵਿੱਚ ਦਸਤਾਵੇਜ਼ਾਂ ਦੇ ਲਈ ਪਰੇਸ਼ਾਨ ਹੋਣਾ ਪਵੇਗਾ।  ਉਨ੍ਹਾਂ ਨੇ ਐਸੇ ਕਾਨੂੰਨ ਦੀ ਪ੍ਰਕ੍ਰਿਤੀ ‘ਤੇ ਸਵਾਲ ਉਠਾਇਆ,  ਜਿਸ ਦਾ ਉਦੇਸ਼ ਨਿਆਂ ਪ੍ਰਦਾਨ ਕਰਨਾ ਸੀ,  ਲੇਕਿਨ ਇਹ ਭੈ ਦਾ ਕਾਰਨ ਬਣ ਗਿਆ।

ਮੁਸਲਿਮ ਸਮੁਦਾਇ (Muslim community) ਸਹਿਤ ਸਾਰੇ ਭਾਈਚਾਰਿਆਂ ਦੇ ਹਿਤਾਂ ਦੀ ਰੱਖਿਆ ਕਰਨ ਵਾਲੇ ਇੱਕ ਜ਼ਿਕਰਯੋਗ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸੰਸਦ ਨੂੰ ਵਧਾਈ ਦਿੰਦੇ ਹੋਏ,  ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਵਕਫ਼ ਦੀ ਪਵਿੱਤਰਤਾ(sanctity of Waqf) ਨੂੰ ਸੁਰੱਖਿਅਤ ਕੀਤਾ ਜਾਵੇਗਾ ਅਤੇ ਵੰਚਿਤ ਮੁਸਲਮਾਨਾਂ,  ਮਹਿਲਾਵਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ।  ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਵਕਫ਼ ਬਿਲ (Waqf Bill) ‘ਤੇ ਬਹਿਸ ਭਾਰਤ ਦੇ ਸੰਸਦੀ ਇਤਿਹਾਸ ਵਿੱਚ ਦੂਸਰੀ ਸਭ ਤੋਂ ਲੰਬੀ ਚਰਚਾ ਸੀ,  ਜਿਸ ਦੇ ਲਈ ਦੋਨਾਂ ਸਦਨਾਂ ਵਿੱਚ 16 ਘੰਟੇ ਦੀ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਸੰਸਦੀ ਕਮੇਟੀ ਨੇ 38 ਬੈਠਕਾਂ ਕੀਤੀਆਂ ਅਤੇ 128 ਘੰਟੇ ਵਿਚਾਰ- ਵਟਾਂਦਰਾ ਕੀਤਾ। ਇਸ ਦੇ ਇਲਾਵਾ,  ਦੇਸ਼ ਭਰ ਤੋਂ ਲਗਭਗ ਇੱਕ ਕਰੋੜ ਔਨਲਾਇਨ ਸੁਝਾਅ ਪ੍ਰਾਪਤ ਹੋਏ।  ਉਨ੍ਹਾਂ ਨੇ ਕਿਹਾ,  "ਇਹ ਦਰਸਾਉਂਦਾ ਹੈ ਕਿ ਭਾਰਤ ਵਿੱਚ ਲੋਕਤੰਤਰ ਹੁਣ ਕੇਵਲ ਸੰਸਦ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਜਨ ਭਾਗੀਦਾਰੀ  ਦੇ ਜ਼ਰੀਏ ਮਜ਼ਬੂਤ ਹੋ ਰਿਹਾ ਹੈ।"

ਸ਼੍ਰੀ ਮੋਦੀ ਨੇ ਕਲਾ,  ਸੰਗੀਤ,  ਸੰਸਕ੍ਰਿਤੀ ਅਤੇ ਰਚਨਾਤਮਕਤਾ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ- ਐਸੇ ਤੱਤ ਜੋ ਮਨੁੱਖਾਂ ਨੂੰ ਮਸ਼ੀਨਾਂ ਤੋਂ ਅਲੱਗ ਕਰਦੇ ਹਨ।  ਕਿਉਂਕਿ,  ਦੁਨੀਆ ਟੈਕਨੋਲੋਜੀ ਅਤੇ ਏਆਈ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ,  ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਮਨੋਰੰਜਨ, ਮਨੋਰੰਜਨ ਸਭ ਤੋਂ ਬੜੇ ਆਲਮੀ  ਉਦਯੋਗਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਹੋਰ ਵਿਸਤਾਰ ਹੋਣ ਵਾਲਾ ਹੈ।  ਉਨ੍ਹਾਂ ਨੇ ਕਲਾ ਅਤੇ ਸੰਸਕ੍ਰਿਤੀ ਨੂੰ ਪ੍ਰੋਤਸਾਹਿਤ ਕਰਨ ਅਤੇ ਉਸ ਦਾ ਜਸ਼ਨ ਮਨਾਉਣ ਦੇ ਲਈ ਇੱਕ ਆਲਮੀ ਮੰਚ ਵੇਵਸ (ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ ) (WAVES (World Audio Visual and Entertainment Summit)) ਦੇ ਨਿਰਮਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੇਵਸ ਦੇ ਲਈ ਇੱਕ ਬੜਾ ਆਯੋਜਨ ਮਈ 2025 ਵਿੱਚ ਮੁੰਬਈ ਵਿੱਚ ਹੋਵੇਗਾ।  ਉਨ੍ਹਾਂ ਨੇ ਭਾਰਤ ਦੇ ਜੀਵੰਤ ਅਤੇ ਰਚਨਾਤਮਕ ਉਦਯੋਗਾਂ  ਬਾਰੇ ਬਾਤ ਕੀਤੀ,  ਜਿਸ ਵਿੱਚ ਫ਼ਿਲਮਾਂ ,  ਪੌਡਕਾਸਟ,  ਗੇਮਿੰਗ,  ਸੰਗੀਤ,  ਏ ਆਰ ਅਤੇ ਬੀ ਆਰ ਸ਼ਾਮਲ ਹਨ।  ਉਨ੍ਹਾਂ ਨੇ "ਕ੍ਰਿਏਟ ਇਨ ਇੰਡੀਆ" ਪਹਿਲ ‘ਤੇ ਪ੍ਰਕਾਸ਼ ਪਾਇਆ,  ਜਿਸ ਦਾ ਉਦੇਸ਼ ਇਨ੍ਹਾਂ ਉਦਯੋਗਾਂ ਨੂੰ ਅਗਲੇ ਪੱਧਰ ‘ਤੇ ਲੈ ਜਾਣਾ ਹੈ।  ਉਨ੍ਹਾਂ ਨੇ ਕਿਹਾ ਕਿ ਵੇਵਸ ਭਾਰਤੀ ਕਲਾਕਾਰਾਂ ਨੂੰ ਕੰਟੈਂਟ ਬਣਾਉਣ ਅਤੇ ਇਸ ਨੂੰ ਆਲਮੀ ਪੱਧਰ ‘ਤੇ ਲੈ ਜਾਣ ਦੇ  ਲਈ ਪ੍ਰੋਤਸਾਹਿਤ ਕਰੇਗਾ, ਨਾਲ ਹੀ ਦੁਨੀਆ ਭਰ ਦੇ ਕਲਾਕਾਰਾਂ ਨੂੰ ਭਾਰਤ ਵਿੱਚ ਸਹਿਯੋਗ ਕਰਨ ਦੇ ਲਈ ਸੱਦਾ ਦੇਵੇਗਾ।  ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੇ ਨੈੱਟਵਰਕ 18 ਨੂੰ ਵੇਵਸ ਪਲੈਟਫਾਰਮ ਨੂੰ ਮਕਬੂਲ  ਬਣਾਉਣ ਦਾ ਆਗਰਹਿ ਕੀਤਾ ਅਤੇ ਰਚਨਾਤਮਕ ਖੇਤਰਾਂ ਦੇ ਯੁਵਾ ਪੇਸ਼ੇਵਰਾਂ ਨੂੰ ਇਸ ਅਭਿਯਾਨ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕੀਤਾ।  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਵੇਵਸ ਨੂੰ ਹਰ ਘਰ ਅਤੇ ਹਰ ਦਿਲ ਤੱਕ ਪਹੁੰਚਣਾ ਚਾਹੀਦਾ ਹੈ।"

 

|

ਪ੍ਰਧਾਨ ਮੰਤਰੀ ਨੇ ਇਸ ਸਮਿਟ  ਦੇ ਮਾਧਿਅਮ ਨਾਲ ਦੇਸ਼ ਦੇ ਨੌਜਵਾਨਾਂ ਦੀ ਰਚਨਾਤਮਕਤਾ,  ਵਿਚਾਰਾਂ ਅਤੇ ਦ੍ਰਿੜ੍ਹ ਸੰਕਲਪ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਨੈੱਟਵਰਕ 18 ਦੀ ਸ਼ਲਾਘਾ  ਕੀਤੀ।  ਉਨ੍ਹਾਂ ਨੇ ਨੌਜਵਾਨਾਂ ਨੂੰ ਜੋੜਨ,  ਉਨ੍ਹਾਂ ਨੂੰ ਰਾਸ਼ਟਰੀ ਚੁਣੌਤੀਆਂ ਬਾਰੇ ਸੋਚਣ,  ਸੁਝਾਅ ਦੇਣ ਅਤੇ ਸਮਾਧਾਨ ਖੋਜਣ ਦੇ ਸੰਦਰਭ ਵਿੱਚ ਪ੍ਰੋਤਸਾਹਿਤ ਕਰਨ ਦੇ ਲਈ ਮੰਚ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਮਿਟ ਨੇ ਨੌਜਵਾਨਾਂ ਨੂੰ ਕੇਵਲ ਸਰੋਤਾ ਤੋਂ ਪਰਿਵਰਤਿਤ ਕਰਕੇ ਬਦਲਾਅ ਵਿੱਚ ਸਰਗਰਮ ਭਾਗੀਦਾਰ ਬਣਾ ਦਿੱਤਾ ਹੈ।  ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀਜ਼,  ਕਾਲਜਾਂ ਅਤੇ ਖੋਜ ਸੰਸਥਾਵਾਂ ਨੂੰ ਇਸ ਸਮਿਟ ਦੇ ਜੁੜਾਅ ਨੂੰ ਅੱਗੇ ਵਧਾਉਣ ਦਾ ਆਗਰਹਿ ਕੀਤਾ। ਸਮਿਟ ਕੇਵਲ ਇੱਕ ਆਯੋਜਨ ਨਾ ਹੋ ਕੇ ਇੱਕ ਸਥਾਈ ਪ੍ਰਭਾਵ ਬਣ ਜਾਵੇ,  ਇਸ ਨੂੰ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਨੇ ਅੰਤਰਦ੍ਰਿਸ਼ਟੀ ਅਤੇ ਸੁਝਾਵਾਂ ਦੇ ਦਸਤਾਵੇਜ਼ੀਕਰਣ ,  ਅਧਿਐਨ ਅਤੇ ਗਤੀ ਦੇਣ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ,  ਜਿਸ ਨਾਲ ਇਨ੍ਹਾਂ ਨੂੰ ਨੀਤੀ ਨਿਰਮਾਣ ਵਿੱਚ ਸ਼ਾਮਲ ਕੀਤਾ ਜਾ ਸਕੇ।  ਉਨ੍ਹਾਂ ਨੇ ਟਿੱਪਣੀ ਕੀਤੀ ਕਿ ਨੌਜਵਾਨਾਂ ਦਾ ਉਤਸ਼ਾਹ,  ਵਿਚਾਰ ਅਤੇ ਭਾਗੀਦਾਰੀ ਭਾਰਤ  ਦੇ ਵਿਕਸਿਤ ਰਾਸ਼ਟਰ ਬਣਨ ਦੇ ਸੰਕਲਪ ਦੇ ਪਿੱਛੇ ਦੀ ਪ੍ਰੇਰਕ ਸ਼ਕਤੀ ਹੈ।  ਉਨ੍ਹਾਂ ਨੇ ਸਮਿਟ ਨਾਲ ਜੁੜੇ ਸਾਰੇ ਲੋਕਾਂ,  ਵਿਸ਼ੇਸ਼ ਕਰਕੇ ਯੁਵਾ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

ਪ੍ਰਧਾਨ ਮੰਤਰੀ ਨੇ ‘ਸਮਾਧਾਨ’ ਦਸਤਾਵੇਜ਼ (‘Samadhan’ document) ਤੋਂ ਭੀ ਪਰਦਾ ਹਟਾਇਆ,  ਜੋ ਵਾਯੂ ਪ੍ਰਦੂਸ਼ਣ,  ਕੂੜਾ ਪ੍ਰਬੰਧਨ (waste management),  ਨਦੀਆਂ ਦੀ ਸਫ਼ਾਈ,  ਸਭ ਦੇ ਲਈ ਸਿੱਖਿਆ ਅਤੇ ਭਾਰਤ ਦੀਆਂ ਸੜਕਾਂ ‘ਤੇ ਭੀੜਭਾੜ ਘੱਟ ਕਰਨ ਜਿਹੀਆਂ ਚੁਣੌਤੀਆਂ ‘ਤੇ ਭਾਰਤ ਭਰ ਦੇ ਚੁਣੇ ਗਏ ਨੌਜਵਾਨਾਂ ਅਤੇ ਕਾਲਜਾਂ ਦੁਆਰਾ ਵਿਕਸਿਤ ਸਮਾਧਾਨਾਂ ਅਤੇ ਧਾਰਨਾਵਾਂ ਦਾ ਇੱਕ ਸੰਗ੍ਰਹਿ (compendium) ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Virudthan July 08, 2025

    🔴🌺🔴🌺#BRICS is not a bloc built on opposition (anti-western), but designed & built for an alternative vision. BRICS collectively represents > 50% of global population & 40% of global GDP—making this an essential crossroads for shaping a fairer, more balanced world order. #BRICS2025
  • Komal Bhatia Shrivastav July 07, 2025

    jai shree ram
  • Adarsh Kumar Agarwal July 03, 2025

    प्रधानमंत्री जी आपके द्वारा WAVES के बारे में जानकार बहुत अच्छा लगा मै इसके बारे में और ज्यादा जानकारी लेकर देखूंगा कि मैंकयाबकर सकता हूं इस क्षेत्र में
  • Anup Dutta July 02, 2025

    joy Shree Ram
  • ram Sagar pandey May 31, 2025

    🌹🙏🏻🌹जय श्रीराम🙏💐🌹🌹🌹🙏🙏🌹🌹जय माँ विन्ध्यवासिनी👏🌹💐ॐनमः शिवाय 🙏🌹🙏जय कामतानाथ की 🙏🌹🙏🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹
  • Gaurav munday May 24, 2025

    👮🌝💖
  • Jitendra Kumar May 17, 2025

    🙏🙏🙏
  • khaniya lal sharma May 16, 2025

    🙏🚩🚩🚩🙏🚩🚩🚩🙏
  • Dalbir Chopra EX Jila Vistark BJP May 13, 2025

    औऐ
  • Yogendra Nath Pandey Lucknow Uttar vidhansabha May 11, 2025

    Jay shree Ram
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
From Ghana to Brazil: Decoding PM Modi’s Global South diplomacy

Media Coverage

From Ghana to Brazil: Decoding PM Modi’s Global South diplomacy
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 12 ਜੁਲਾਈ 2025
July 12, 2025

Citizens Appreciate PM Modi's Vision Transforming India's Heritage, Infrastructure, and Sustainability