ਨੇਤਾਜੀ ਸੁਭਾਸ਼ ਚੰਦਰ ਬੋਸ ਦ੍ਵੀਪ 'ਤੇ ਬਣਾਏ ਜਾਣ ਵਾਲੇ ਨੇਤਾ ਜੀ ਨੂੰ ਸਮਰਪਿਤ ਰਾਸ਼ਟਰੀ ਸਮਾਰਕ ਦੇ ਮਾਡਲ ਤੋਂ ਪਰਦਾ ਹਟਾਇਆ
"ਜਦੋਂ ਇਤਿਹਾਸ ਰਚਿਆ ਜਾਂਦਾ ਹੈ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨਾ ਸਿਰਫ਼ ਇਸ ਨੂੰ ਯਾਦ ਰੱਖਦੀਆਂ ਹਨ, ਨਿਰਧਾਰਣ ਅਤੇ ਮੁੱਲਾਂਕਣ ਕਰਦੀਆਂ ਹਨ, ਬਲਕਿ ਇਸ ਤੋਂ ਨਿਰੰਤਰ ਪ੍ਰੇਰਣਾ ਵੀ ਲੈਂਦੀਆਂ ਹਨ"
"ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਇਹ ਦਿਨ ਆਉਣ ਵਾਲੀਆਂ ਪੀੜ੍ਹੀਆਂ ਦੁਆਰਾ ਇੱਕ ਮਹੱਤਵਪੂਰਨ ਅਧਿਆਇ ਵਜੋਂ ਯਾਦ ਰੱਖਿਆ ਜਾਵੇਗਾ"
"ਬੇਮਿਸਾਲ ਜਨੂਨ ਦੇ ਨਾਲ-ਨਾਲ ਅਥਾਹ ਦਰਦ ਦੀਆਂ ਆਵਾਜ਼ਾਂ ਅੱਜ ਵੀ ਸੈਲੂਲਰ ਜੇਲ੍ਹ ਦੀਆਂ ਕੋਠੜੀਆਂ ਵਿੱਚੋਂ ਸੁਣਾਈ ਦਿੰਦੀਆਂ ਹਨ"
"ਬੰਗਾਲ ਤੋਂ ਦਿੱਲੀ ਤੋਂ ਅੰਡੇਮਾਨ ਤੱਕ, ਦੇਸ਼ ਦਾ ਹਰ ਭਾਗ ਨੇਤਾ ਜੀ ਦੀ ਵਿਰਾਸਤ ਨੂੰ ਨਮਨ ਕਰਦਾ ਹੈ ਅਤੇ ਉਸ ਦੀ ਕਦਰ ਕਰਦਾ ਹੈ"
"ਸਾਡੀਆਂ ਲੋਕਤਾਂਤਰਿਕ ਸੰਸਥਾਵਾਂ ਦੇ ਸਾਹਮਣੇ ਨੇਤਾ ਜੀ ਦੀ ਵਿਸ਼ਾਲ ਪ੍ਰਤਿਮਾ ਅਤੇ ਕਰਤਵਯ ਪਥ ਸਾਨੂੰ ਸਾਡੇ ਕਰਤੱਵਾਂ ਦੀ ਯਾਦ ਦਿਵਾਉਂਦਾ ਹੈ"
"ਸਾਡੀਆਂ ਲੋਕਤਾਂਤਰਿਕ ਸੰਸਥਾਵਾਂ ਦੇ ਸਾਹਮਣੇ ਨੇਤਾ ਜੀ ਦੀ ਵਿਸ਼ਾਲ ਪ੍ਰਤਿਮਾ ਅਤੇ ਕਰਤਵਯ ਪਥ ਸਾਨੂੰ ਸਾਡੇ ਕਰਤੱਵਾਂ ਦੀ ਯਾਦ ਦਿਵਾਉਂਦਾ ਹੈ"
"ਜਿਵੇਂ ਸਮੁੰਦਰ ਵੱਖ-ਵੱਖ ਦ੍ਵੀਪਾਂ ਨੂੰ ਜੋੜਦਾ ਹੈ, 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਭਾਵਨਾ ਭਾਰਤ ਮਾਤਾ ਦੇ ਹਰ ਬੱਚੇ ਨੂੰ ਜੋੜਦੀ ਹੈ"
"ਇਹ ਦੇਸ਼ ਦਾ ਫਰਜ਼ ਹੈ ਕਿ ਦੇਸ਼ ਦੀ ਰੱਖਿਆ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਵਾਲੇ ਸੈਨਿਕਾਂ ਨੂੰ ਫੌਜ ਦੇ ਯੋਗਦਾਨ ਦੇ

ਪ੍ਰਾਕਰਮ ਦਿਵਸ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ 21 ਸਭ ਤੋਂ ਵੱਡੇ ਬੇਨਾਮ ਦ੍ਵੀਪਾਂ ਦੇ ਨਾਮਕਰਣ ਸਮਾਰੋਹ ਵਿੱਚ ਭਾਗ ਲਿਆ। ਇਸ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦ੍ਵੀਪ 'ਤੇ ਬਣਾਏ ਜਾਣ ਵਾਲੇ ਨੇਤਾ ਜੀ ਨੂੰ ਸਮਰਪਿਤ ਰਾਸ਼ਟਰੀ ਸਮਾਰਕ ਦੇ ਮਾਡਲ ਦਾ ਵੀ ਉਦਘਾਟਨ ਕੀਤਾ।

.

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਾਕਰਮ ਦਿਵਸ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਟਿੱਪਣੀ ਕੀਤੀ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਦੇ ਮੌਕੇ 'ਤੇ ਇਹ ਪ੍ਰੇਰਣਾਦਾਇਕ ਦਿਨ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਅੱਜ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਲਈ ਇੱਕ ਇਤਿਹਾਸਿਕ ਦਿਨ ਹੈ ਅਤੇ ਕਿਹਾ, "ਜਦੋਂ ਇਤਿਹਾਸ ਰਚਿਆ ਜਾਂਦਾ ਹੈ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨਾ ਸਿਰਫ਼ ਇਸ ਨੂੰ ਯਾਦ ਰੱਖਦੀਆਂ ਹਨ, ਨਿਰਧਾਰਣ ਅਤੇ ਮੁੱਲਾਂਕਣ ਕਰਦੀਆਂ ਹਨ, ਬਲਕਿ ਇਸ ਤੋਂ ਨਿਰੰਤਰ ਪ੍ਰੇਰਣਾ ਵੀ ਲੈਂਦੀਆਂ ਹਨ"। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ 21 ਦ੍ਵੀਪਾਂ ਦਾ ਨਾਮਕਰਣ ਸਮਾਰੋਹ ਅੱਜ ਹੋ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ 21 ਪਰਮਵੀਰ ਚੱਕਰ ਜੇਤੂਆਂ ਦੇ ਨਾਵਾਂ ਵਜੋਂ ਮਾਨਤਾ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਨੂੰ ਸਮਰਪਿਤ ਇੱਕ ਨਵੀਂ ਯਾਦਗਾਰ ਦਾ ਨੀਂਹ ਪੱਥਰ ਉਸ ਦ੍ਵੀਪ 'ਤੇ ਰੱਖਿਆ ਜਾ ਰਿਹਾ ਹੈ, ਜਿੱਥੇ ਉਹ ਠਹਿਰੇ ਸਨ। ਉਨ੍ਹਾਂ ਟਿੱਪਣੀ ਕੀਤੀ ਕਿ ਇਸ ਦਿਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦੀ ਕਾ ਅੰਮ੍ਰਿਤ ਕਾਲ ਦੇ ਇੱਕ ਮਹੱਤਵਪੂਰਨ ਅਧਿਆਇ ਵਜੋਂ ਯਾਦ ਰੱਖਣਗੀਆਂ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਨੇਤਾਜੀ ਮੈਮੋਰੀਅਲ ਅਤੇ 21 ਨਵੇਂ ਨਾਵਾਂ ਵਾਲੇ ਦ੍ਵੀਪ ਨੌਜਵਾਨ ਪੀੜ੍ਹੀ ਲਈ ਨਿਰੰਤਰ ਪ੍ਰੇਰਣਾ ਸਰੋਤ ਹੋਣਗੇ।

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੱਥੇ ਪਹਿਲੀ ਵਾਰ ਤਿਰੰਗਾ ਲਹਿਰਾਇਆ ਗਿਆ ਸੀ ਅਤੇ ਭਾਰਤ ਦੀ ਪਹਿਲੀ ਆਜ਼ਾਦ ਸਰਕਾਰ ਬਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਵੀਰ ਸਾਵਰਕਰ ਅਤੇ ਉਨ੍ਹਾਂ ਜਿਹੇ ਹੋਰ ਕਈ ਨਾਇਕਾਂ ਨੇ ਇਸੇ ਧਰਤੀ 'ਤੇ ਦੇਸ਼ ਲਈ ਤਪੱਸਿਆ ਅਤੇ ਕੁਰਬਾਨੀ ਦੇ ਸਿਖਰ ਨੂੰ ਛੂਹਿਆ ਸੀ। ਉਨ੍ਹਾਂ ਕਿਹਾ, "ਅਥਾਹ ਦਰਦ ਦੇ ਨਾਲ ਉਸ ਬੇਮਿਸਾਲ ਜਨੂਨ ਦੀਆਂ ਆਵਾਜ਼ਾਂ ਅੱਜ ਵੀ ਸੈਲੂਲਰ ਜੇਲ੍ਹ ਦੀਆਂ ਕੋਠੜੀਆਂ ਵਿੱਚੋਂ ਸੁਣਾਈ ਦਿੰਦੀਆਂ ਹਨ।" ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਅੰਡੇਮਾਨ ਦੀ ਪਹਿਚਾਣ ਸੁਤੰਤਰਤਾ ਸੰਗ੍ਰਾਮ ਦੀਆਂ ਯਾਦਾਂ ਦੀ ਬਜਾਏ ਗ਼ੁਲਾਮੀ ਦੇ ਪ੍ਰਤੀਕਾਂ ਨਾਲ ਜੁੜੀ ਹੋਈ ਹੈ ਅਤੇ ਕਿਹਾ, "ਸਾਡੇ ਦ੍ਵੀਪਾਂ ਦੇ ਨਾਵਾਂ 'ਤੇ ਵੀ ਗ਼ੁਲਾਮੀ ਦੀ ਛਾਪ ਸੀ।" ਪ੍ਰਧਾਨ ਮੰਤਰੀ ਨੇ ਤਿੰਨ ਮੁੱਖ ਦ੍ਵੀਪਾਂ ਦਾ ਨਾਮ ਬਦਲਣ ਲਈ ਚਾਰ-ਪੰਜ ਸਾਲ ਪਹਿਲਾਂ ਪੋਰਟ ਬਲੇਅਰ ਦੀ ਆਪਣੀ ਫੇਰੀ ਨੂੰ ਯਾਦ ਕੀਤਾ ਅਤੇ ਦੱਸਿਆ, "ਅੱਜ ਰੌਸ ਦ੍ਵੀਪ ਨੇਤਾਜੀ ਸੁਭਾਸ਼ ਚੰਦਰ ਬੋਸ ਦ੍ਵੀਪ, ਹੈਵਲੌਕ ਅਤੇ ਨੀਲ ਦ੍ਵੀਪ ਸਵਰਾਜ ਅਤੇ ਸ਼ਹੀਦ ਦ੍ਵੀਪ ਬਣ ਗਏ ਹਨ।" ਉਨ੍ਹਾਂ ਕਿਹਾ ਕਿ ਸਵਰਾਜ ਅਤੇ ਸ਼ਹੀਦ ਦੇ ਨਾਮ ਨੇਤਾ ਜੀ ਨੇ ਖ਼ੁਦ ਦਿੱਤੇ ਸਨ, ਪਰ ਆਜ਼ਾਦੀ ਤੋਂ ਬਾਅਦ ਵੀ ਕੋਈ ਮਹੱਤਵ ਨਹੀਂ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਆਜ਼ਾਦ ਹਿੰਦ ਫ਼ੌਜ ਦੀ ਸਰਕਾਰ ਨੇ 75 ਸਾਲ ਪੂਰੇ ਕੀਤੇ, ਤਾਂ ਸਾਡੀ ਸਰਕਾਰ ਨੇ ਇਨ੍ਹਾਂ ਨਾਵਾਂ ਨੂੰ ਬਹਾਲ ਕੀਤਾ।"

ਪ੍ਰਧਾਨ ਮੰਤਰੀ ਨੇ ਭਾਰਤ ਦੀ 21ਵੀਂ ਸਦੀ ਦਾ ਜ਼ਿਕਰ ਕੀਤਾ, ਜੋ ਉਸ ਨੇਤਾ ਜੀ ਨੂੰ ਯਾਦ ਕਰ ਰਹੀ ਹੈ, ਜੋ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਤਿਹਾਸ ਦੇ ਪੰਨਿਆਂ ਵਿੱਚ ਗੁਆਚ ਗਏ ਸਨ। ਉਨ੍ਹਾਂ ਅਸਮਾਨ ਤੱਕ ਉੱਚੇ ਭਾਰਤੀ ਝੰਡੇ 'ਤੇ ਚਾਨਣਾ ਪਾਇਆ, ਜੋ ਅੱਜ ਉਸੇ ਸਥਾਨ 'ਤੇ ਲਹਿਰਾਇਆ ਗਿਆ ਹੈ, ਜਿੱਥੇ ਨੇਤਾ ਜੀ ਨੇ ਅੰਡੇਮਾਨ ਵਿੱਚ ਪਹਿਲੀ ਵਾਰ ਤਿਰੰਗਾ ਲਹਿਰਾਇਆ ਸੀ ਅਤੇ ਟਿੱਪਣੀ ਕੀਤੀ ਕਿ ਇਹ ਇਸ ਸਥਾਨ 'ਤੇ ਆਉਣ ਵਾਲੇ ਸਾਰੇ ਦੇਸ਼ਵਾਸੀਆਂ ਦੇ ਦਿਲਾਂ ਨੂੰ ਦੇਸ਼ ਭਗਤੀ ਨਾਲ ਭਰ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਯਾਦ ਵਿੱਚ ਬਣਨ ਵਾਲਾ ਨਵਾਂ ਅਜਾਇਬ-ਘਰ ਅਤੇ ਯਾਦਗਾਰ ਅੰਡੇਮਾਨ ਦੀ ਯਾਤਰਾ ਨੂੰ ਹੋਰ ਵੀ ਯਾਦਗਾਰੀ ਬਣਾਵੇਗੀ। ਪ੍ਰਧਾਨ ਮੰਤਰੀ ਨੇ 2019 ਵਿੱਚ ਦਿੱਲੀ ਦੇ ਲਾਲ ਕਿਲੇ ਵਿੱਚ ਉਦਘਾਟਨ ਕੀਤੇ ਗਏ ਨੇਤਾਜੀ ਮਿਊਜ਼ੀਅਮ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਸਥਾਨ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ 125ਵੇਂ ਜਨਮ ਦਿਨ 'ਤੇ ਬੰਗਾਲ ਵਿੱਚ ਆਯੋਜਿਤ ਕੀਤੇ ਗਏ ਵਿਸ਼ੇਸ਼ ਸਮਾਗਮਾਂ ਅਤੇ ਪ੍ਰਾਕਰਮ ਦਿਵਸ ਵਜੋਂ ਐਲਾਨ ਜਾਣ ਵਾਲੇ ਦਿਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਬੰਗਾਲ ਤੋਂ ਦਿੱਲੀ ਤੋਂ ਅੰਡੇਮਾਨ ਤੱਕ, ਦੇਸ਼ ਦਾ ਹਰ ਭਾਗ ਨੇਤਾ ਜੀ ਦੀ ਵਿਰਾਸਤ ਨੂੰ ਨਮਨ ਕਰਦਾ ਹੈ ਅਤੇ ਉਸ ਦੀ ਕਦਰ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਸਬੰਧਿਤ ਕਾਰਜਾਂ 'ਤੇ ਚਾਨਣਾ ਪਾਇਆ, ਜੋ ਕਿ ਆਜ਼ਾਦੀ ਤੋਂ ਤੁਰੰਤ ਬਾਅਦ ਕੀਤੇ ਜਾਣੇ ਚਾਹੀਦੇ ਸਨ ਅਤੇ ਉਹ ਪਿਛਲੇ 8-9 ਸਾਲਾਂ ਵਿੱਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਦੀ ਪਹਿਲੀ ਸਰਕਾਰ 1943 ਵਿੱਚ ਦੇਸ਼ ਦੇ ਇਸ ਹਿੱਸੇ ਵਿੱਚ ਬਣੀ ਸੀ ਅਤੇ ਦੇਸ਼ ਇਸ ਨੂੰ ਹੋਰ ਵੀ ਮਾਣ ਨਾਲ ਸਵੀਕਾਰ ਕਰ ਰਿਹਾ ਹੈ। ਉਨ੍ਹਾਂ ਨੇ ਨੋਟ ਕੀਤਾ ਕਿ ਦੇਸ਼ ਨੇ ਆਜ਼ਾਦ ਹਿੰਦ ਸਰਕਾਰ ਦੇ ਗਠਨ ਦੇ 75 ਸਾਲ ਪੂਰੇ ਹੋਣ 'ਤੇ ਲਾਲ ਕਿਲੇ 'ਤੇ ਝੰਡਾ ਲਹਿਰਾ ਕੇ ਨੇਤਾ ਜੀ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਦਹਾਕਿਆਂ ਤੋਂ ਨੇਤਾ ਜੀ ਦੇ ਜੀਵਨ ਨਾਲ ਜੁੜੀਆਂ ਫਾਈਲਾਂ ਨੂੰ ਗੁਪਤ ਸੂਚੀ ਵਿਚੋਂ ਹਟਾਏ ਜਾਣ ਦੀ ਮੰਗ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਕੰਮ ਪੂਰੀ ਲਗਨ ਨਾਲ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਸਾਡੇ ਲੋਕਤੰਤਰੀ ਸੰਸਥਾਵਾਂ ਦੇ ਸਾਹਮਣੇ ਨੇਤਾ ਜੀ ਦੀ ਵਿਸ਼ਾਲ ਪ੍ਰਤਿਮਾ ਅਤੇ ਕਰਤਵਯ ਪਥ ਸਾਨੂੰ ਸਾਡੇ ਕਰਤੱਵਾਂ ਦੀ ਯਾਦ ਦਿਵਾ ਰਿਹਾ ਹੈ।”

ਇਹ ਨੋਟ ਕਰਦੇ ਹੋਏ ਕਿ ਜਿਨ੍ਹਾਂ ਦੇਸ਼ਾਂ ਨੇ ਆਪਣੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਸੁਤੰਤਰਤਾ ਸੈਨਾਨੀਆਂ ਨੂੰ ਸਮੇਂ ਸਿਰ ਜਨਤਾ ਨਾਲ ਜੋੜਿਆ ਅਤੇ ਸਮਰੱਥ ਆਦਰਸ਼ਾਂ ਨੂੰ ਸਿਰਜਿਆ ਅਤੇ ਸਾਂਝਾ ਕੀਤਾ, ਉਹ ਦੇਸ਼ ਵਿਕਾਸ ਅਤੇ ਰਾਸ਼ਟਰ ਨਿਰਮਾਣ ਦੀ ਦੌੜ ਵਿੱਚ ਬਹੁਤ ਅੱਗੇ ਨਿਕਲ ਗਏ ਹਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਵੀ ਇਸੇ ਤਰ੍ਹਾਂ ਦੇ ਕਦਮ ਉਠਾ ਰਿਹਾ ਹੈ।

21 ਦ੍ਵੀਪਾਂ ਦੇ ਨਾਮਕਰਣ ਪਿੱਛੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਵਿਲੱਖਣ ਸੰਦੇਸ਼ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਲਈ ਕੀਤੀਆਂ ਕੁਰਬਾਨੀਆਂ ਅਤੇ ਭਾਰਤੀ ਫੌਜ ਦੀ ਹਿੰਮਤ ਅਤੇ ਬਹਾਦਰੀ ਦੀ ਅਮਰਤਾ ਦਾ ਸੰਦੇਸ਼ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ 21 ਪਰਮਵੀਰ ਚੱਕਰ ਜੇਤੂਆਂ ਨੇ ਭਾਰਤ ਮਾਤਾ ਦੀ ਰਾਖੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਸੀ ਅਤੇ ਜ਼ਿਕਰ ਕੀਤਾ ਕਿ ਭਾਰਤੀ ਫੌਜ ਦੇ ਬਹਾਦਰ ਸੈਨਿਕ ਵੱਖ-ਵੱਖ ਰਾਜਾਂ ਤੋਂ ਸਨ, ਵੱਖੋ-ਵੱਖਰੀਆਂ ਭਾਸ਼ਾਵਾਂ ਅਤੇ ਬੋਲੀਆਂ ਬੋਲਦੇ ਸਨ ਅਤੇ ਵੱਖੋ-ਵੱਖਰੀ ਜੀਵਨ ਸ਼ੈਲੀ ਵਿੱਚ ਰਹਿੰਦੇ ਸਨ, ਪਰ ਇਹ ਮਾਂ ਭਾਰਤੀ ਦੀ ਸੇਵਾ ਅਤੇ ਮਾਤ ਭੂਮੀ ਲਈ ਅਟੁੱਟ ਸ਼ਰਧਾ ਸੀ, ਜਿਸ ਨੇ ਉਨ੍ਹਾਂ ਨੂੰ ਇਕਜੁੱਟ ਕੀਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਜਿਵੇਂ ਸਮੁੰਦਰ ਵੱਖ-ਵੱਖ ਦ੍ਵੀਪਾਂ ਨੂੰ ਜੋੜਦਾ ਹੈ, ਉਸੇ ਤਰ੍ਹਾਂ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਭਾਰਤ ਮਾਤਾ ਦੇ ਹਰ ਬੱਚੇ ਨੂੰ ਆਪਸ ਵਿੱਚ ਜੋੜਦੀ ਹੈ। “ਮੇਜਰ ਸੋਮਨਾਥ ਸ਼ਰਮਾ, ਪੀਰੂ ਸਿੰਘ, ਮੇਜਰ ਸ਼ੈਤਾਨ ਸਿੰਘ ਤੋਂ ਲੈ ਕੇ ਕੈਪਟਨ ਮਨੋਜ ਪਾਂਡੇ, ਸੂਬੇਦਾਰ ਜੋਗਿੰਦਰ ਸਿੰਘ ਅਤੇ ਲਾਂਸ ਨਾਇਕ ਅਲਬਰਟ ਏਕਾ, ਵੀਰ ਅਬਦੁਲ ਹਮੀਦ ਅਤੇ ਮੇਜਰ ਰਾਮਾਸਵਾਮੀ ਪਰਮੇਸ਼ਵਰਨ ਤੋਂ ਲੈ ਕੇ ਸਾਰੇ 21 ਪਰਮਵੀਰਾਂ ਤੱਕ, ਸਾਰਿਆਂ ਦਾ ਇੱਕ ਹੀ ਸੰਕਲਪ ਸੀ - ਰਾਸ਼ਟਰ ਪਹਿਲਾਂ (ਨੇਸ਼ਨ ਫਸਟ) ! ਭਾਰਤ ਪਹਿਲਾਂ (ਇੰਡੀਆ ਫਸਟ) ! ਇਹ ਸੰਕਲਪ ਹੁਣ ਇਨ੍ਹਾਂ ਦ੍ਵੀਪਾਂ ਦੇ ਨਾਮ 'ਤੇ ਸਦਾ ਲਈ ਅਮਰ ਹੋ ਗਿਆ ਹੈ। ਅੰਡੇਮਾਨ ਦੀ ਇੱਕ ਪਹਾੜੀ ਵੀ ਕਰਗਿਲ ਜੰਗ ਦੇ ਕੈਪਟਨ ਵਿਕਰਮ ਬੱਤਰਾ ਦੇ ਨਾਂ 'ਤੇ ਸਮਰਪਿਤ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅੰਡੇਮਾਨ ਅਤੇ ਨਿਕੋਬਾਰ ਦੇ ਦ੍ਵੀਪਾਂ ਦਾ ਨਾਮਕਰਣ ਨਾ ਸਿਰਫ਼ ਪਰਮਵੀਰ ਚੱਕਰ ਜੇਤੂਆਂ ਨੂੰ ਸਮਰਪਿਤ ਹੈ, ਬਲਕਿ ਭਾਰਤੀ ਹਥਿਆਰਬੰਦ ਬਲਾਂ ਨੂੰ ਵੀ ਸਮਰਪਿਤ ਹੈ। ਆਜ਼ਾਦੀ ਦੇ ਸਮੇਂ ਤੋਂ ਹੀ ਸਾਡੀ ਫ਼ੌਜ ਨੂੰ ਜੰਗਾਂ ਦਾ ਸਾਹਮਣਾ ਕਰਨਾ ਪਿਆ, ਇਸ ਗੱਲ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਹਥਿਆਰਬੰਦ ਬਲਾਂ ਨੇ ਹਰ ਮੋਰਚੇ 'ਤੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਹ ਦੇਸ਼ ਦਾ ਕਰਤੱਵ ਹੈ ਕਿ ਜਿਨ੍ਹਾਂ ਸੈਨਿਕਾਂ ਨੇ ਇਨ੍ਹਾਂ ਰਾਸ਼ਟਰੀ ਰੱਖਿਆ ਕਾਰਜਾਂ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ, ਉਨ੍ਹਾਂ ਨੂੰ ਫ਼ੌਜ ਦੇ ਯੋਗਦਾਨ ਦੇ ਨਾਲ ਵਿਆਪਕ ਤੌਰ 'ਤੇ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅੱਜ ਦੇਸ਼ ਉਸ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹੈ ਅਤੇ ਇਸ ਨੂੰ ਸਿਪਾਹੀਆਂ ਅਤੇ ਫ਼ੌਜਾਂ ਦੇ ਨਾਮ 'ਤੇ ਪ੍ਰਮਾਣਿਤ ਕੀਤਾ ਜਾ ਰਿਹਾ ਹੈ।

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੀਆਂ ਸੰਭਾਵਨਾਵਾਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਾਣੀ, ਕੁਦਰਤ, ਵਾਤਾਵਰਣ, ਯਤਨ, ਬਹਾਦਰੀ, ਪਰੰਪਰਾ, ਟੂਰਿਜ਼ਮ, ਗਿਆਨ ਅਤੇ ਪ੍ਰੇਰਣਾ ਦੀ ਧਰਤੀ ਹੈ ਅਤੇ ਉਨ੍ਹਾਂ ਨੇ ਸੰਭਾਵਨਾਵਾਂ ਅਤੇ ਮੌਕਿਆਂ ਨੂੰ ਪਹਿਚਾਣਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਪਿਛਲੇ 8 ਸਾਲਾਂ ਵਿੱਚ ਕੀਤੇ ਗਏ ਕੰਮਾਂ 'ਤੇ ਰੋਸ਼ਨੀ ਪਾਈ ਅਤੇ ਦੱਸਿਆ ਕਿ 2014 ਦੇ ਮੁਕਾਬਲੇ 2022 ਵਿੱਚ ਅੰਡੇਮਾਨ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਉਨ੍ਹਾਂ ਨੇ ਟੂਰਿਜ਼ਮ ਨਾਲ ਸਬੰਧਿਤ ਰੋਜ਼ਗਾਰ ਅਤੇ ਆਮਦਨ ਵਿੱਚ ਵਾਧੇ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਇਸ ਤੱਥ ਵੱਲ ਧਿਆਨ ਦਿਵਾਇਆ ਕਿ ਇਸ ਸਥਾਨ ਦੀ ਪਹਿਚਾਣ ਵੀ ਵਿਵਿਧ ਹੁੰਦੀ ਜਾ ਰਹੀ ਹੈ ਕਿਉਂਕਿ ਅੰਡੇਮਾਨ ਨਾਲ ਸਬੰਧਿਤ ਆਜ਼ਾਦੀ ਦੇ ਇਤਿਹਾਸ ਬਾਰੇ ਵੀ ਉਤਸੁਕਤਾ ਵਧ ਰਹੀ ਹੈ। ਉਨ੍ਹਾਂ ਕਿਹਾ, “ਹੁਣ ਲੋਕ ਇਤਿਹਾਸ ਨੂੰ ਜਾਣਨ ਅਤੇ ਜਿਊਣ ਲਈ ਵੀ ਇੱਥੇ ਆ ਰਹੇ ਹਨ।” ਉਨ੍ਹਾਂ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੀ ਸਮ੍ਰਿੱਧ ਕਬਾਇਲੀ ਪਰੰਪਰਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਸਬੰਧਿਤ ਯਾਦਗਾਰ ਅਤੇ ਫੌਜ ਦੀ ਬਹਾਦਰੀ ਦੇ ਸਨਮਾਨ ਨਾਲ ਭਾਰਤੀਆਂ ਵਿੱਚ ਦੇਖਣ ਲਈ ਨਵੀਂ ਉਤਸੁਕਤਾ ਪੈਦਾ ਹੋਵੇਗੀ।

ਪ੍ਰਧਾਨ ਮੰਤਰੀ ਨੇ ਦਹਾਕਿਆਂ ਦੀ ਹੀਣ ਭਾਵਨਾ ਅਤੇ ਆਤਮ-ਵਿਸ਼ਵਾਸ ਦੀ ਘਾਟ, ਖਾਸ ਤੌਰ 'ਤੇ ਵਿਗੜਦੀ ਵਿਚਾਰਧਾਰਕ ਰਾਜਨੀਤੀ ਕਾਰਨ ਦੇਸ਼ ਦੀ ਸਮਰੱਥਾ ਨੂੰ ਪਹਿਚਾਣਨ ਲਈ ਪਿਛਲੀ ਸਰਕਾਰ ਦੇ ਯਤਨਾਂ 'ਤੇ ਅਫਸੋਸ ਜਤਾਇਆ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਭਾਵੇਂ ਇਹ ਸਾਡੇ ਹਿਮਾਲਿਆਈ ਰਾਜ, ਖਾਸ ਕਰਕੇ ਉੱਤਰ-ਪੂਰਬ, ਜਾਂ ਅੰਡੇਮਾਨ ਅਤੇ ਨਿਕੋਬਾਰ ਜਿਹੇ ਸਮੁੰਦਰੀ ਦ੍ਵੀਪ ਖੇਤਰ ਹੋਣ, ਅਜਿਹੇ ਖੇਤਰਾਂ ਵਿੱਚ ਵਿਕਾਸ ਨੂੰ ਦਹਾਕਿਆਂ ਤੱਕ ਨਜ਼ਰਅੰਦਾਜ਼ ਕੀਤਾ ਗਿਆ ਸੀ ਕਿਉਂਕਿ ਇਹ ਦੂਰ-ਦਰਾਜ, ਪਹੁੰਚ ਅਤੇ ਅਪ੍ਰਾਸੰਗਿਕ ਖੇਤਰ ਮੰਨੇ ਜਾਂਦੇ ਸਨ।" ਉਨ੍ਹਾਂ ਇਹ ਵੀ ਮਹਿਸੂਸ ਕੀਤਾ ਕਿ ਭਾਰਤ ਵਿੱਚ ਦੀਪਾਂ ਅਤੇ ਦ੍ਵੀਪਾਂ ਦੀ ਗਿਣਤੀ ਦਾ ਹਿਸਾਬ ਨਹੀਂ ਰੱਖਿਆ ਗਿਆ ਸੀ। ਸਿੰਗਾਪੁਰ, ਮਾਲਦੀਵ ਅਤੇ ਸੇਸ਼ਲਜ਼ ਜਿਹੇ ਵਿਕਸਿਤ ਦ੍ਵੀਪ ਦੇਸ਼ਾਂ ਦੀਆਂ ਉਦਾਹਰਣਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਨ੍ਹਾਂ ਦੇਸ਼ਾਂ ਦਾ ਭੂਗੋਲਿਕ ਖੇਤਰ ਅੰਡੇਮਾਨ ਅਤੇ ਨਿਕੋਬਾਰ ਤੋਂ ਘੱਟ ਹੈ, ਪਰ ਉਹ ਆਪਣੇ ਸਰੋਤਾਂ ਦੀ ਸਹੀ ਵਰਤੋਂ ਨਾਲ ਨਵੀਆਂ ਉਚਾਈਆਂ 'ਤੇ ਪਹੁੰਚ ਗਏ ਹਨ।" ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੇ ਦ੍ਵੀਪਾਂ ਵਿੱਚ ਵੀ ਅਜਿਹੀ ਹੀ ਸਮਰੱਥਾ ਹੈ ਅਤੇ ਦੇਸ਼ ਇਸ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੰਡੇਮਾਨ ਨੂੰ ‘ਸਬਮਰੀਨ ਔਪਟੀਕਲ ਫਾਈਬਰ’ ਦੇ ਜ਼ਰੀਏ ਤੇਜ਼ ਇੰਟਰਨੈੱਟ ਨਾਲ ਜੋੜਨ ਦੀ ਉਦਾਹਰਣ ਦਿੱਤੀ, ਜੋ ਡਿਜੀਟਲ ਭੁਗਤਾਨ ਅਤੇ ਹੋਰ ਗੁੰਝਲਦਾਰ ਸੇਵਾਵਾਂ ਨੂੰ ਵਧਾ ਰਿਹਾ ਹੈ ਅਤੇ ਸੈਲਾਨੀਆਂ ਨੂੰ ਲਾਭ ਪਹੁੰਚਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਦੇਸ਼ ਵਿੱਚ ਕੁਦਰਤੀ ਸੰਤੁਲਨ ਅਤੇ ਆਧੁਨਿਕ ਸਾਧਨਾਂ ਨੂੰ ਇਕੱਠੇ ਅੱਗੇ ਲਿਜਾਇਆ ਜਾ ਰਿਹਾ ਹੈ।

ਅਤੀਤ ਦੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਨਾਲ ਤੁਲਨਾ ਕਰਦੇ ਹੋਏ, ਜਿਸ ਨੇ ਸੁਤੰਤਰਤਾ ਸੰਗ੍ਰਾਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ, ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ 'ਤੇ ਇਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਖੇਤਰ ਭਵਿੱਖ ਵਿੱਚ ਵੀ ਦੇਸ਼ ਦੇ ਵਿਕਾਸ ਨੂੰ ਇੱਕ ਨਵਾਂ ਹੁਲਾਰਾ ਦੇਵੇਗਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਮੈਨੂੰ ਭਰੋਸਾ ਹੈ, ਅਸੀਂ ਸਮਰੱਥ ਭਾਰਤ ਦਾ ਨਿਰਮਾਣ ਕਰਾਂਗੇ ਅਤੇ ਆਧੁਨਿਕ ਵਿਕਾਸ ਦੀਆਂ ਉਚਾਈਆਂ ਨੂੰ ਹਾਸਲ ਕਰਾਂਗੇ”।

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਦੇ ਲੈਫਟੀਨੈਂਟ ਗਵਰਨਰ ਐਡਮਿਰਲ ਡੀ ਕੇ ਜੋਸ਼ੀ, ਚੀਫ਼ ਆਵ੍ ਡਿਫੈਂਸ ਸਟਾਫ਼ ਅਤੇ ਹੋਰ ਕਈ ਇਸ ਮੌਕੇ 'ਤੇ ਮੌਜੂਦ ਸਨ।

ਪਿਛੋਕੜ

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੀ ਇਤਿਹਾਸਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਯਾਦ ਨੂੰ ਸਨਮਾਨਿਤ ਕਰਨ ਲਈ ਪ੍ਰਧਾਨ ਮੰਤਰੀ ਦੁਆਰਾ 2018 ਵਿੱਚ ਦ੍ਵੀਪ ਦੇ ਦੌਰੇ ਦੌਰਾਨ ਰੌਸ ਦ੍ਵੀਪਾਂ ਦਾ ਨਾਮ ਬਦਲ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਦ੍ਵੀਪ ਰੱਖਿਆ ਗਿਆ ਸੀ। ਨੀਲ ਦ੍ਵੀਪ ਅਤੇ ਹੈਵਲੌਕ ਦ੍ਵੀਪ ਦਾ ਨਾਮ ਬਦਲ ਕੇ ਸ਼ਹੀਦ ਦ੍ਵੀਪ ਅਤੇ ਸਵਰਾਜ ਦ੍ਵੀਪ ਰੱਖਿਆ ਗਿਆ।

ਦੇਸ਼ ਦੇ ਅਸਲ-ਜੀਵਨ ਨਾਇਕਾਂ ਨੂੰ ਬਣਦਾ ਸਤਿਕਾਰ ਦੇਣ ਨੂੰ ਪ੍ਰਧਾਨ ਮੰਤਰੀ ਨੇ ਹਮੇਸ਼ਾ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਇਸ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ, ਹੁਣ ਦ੍ਵੀਪ ਸਮੂਹ ਦੇ 21 ਸਭ ਤੋਂ ਵੱਡੇ ਬੇਨਾਮ ਦ੍ਵੀਪਾਂ ਦਾ ਨਾਮ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸਭ ਤੋਂ ਬੜੇ ਬੇਨਾਮ ਦ੍ਵੀਪ ਦਾ ਨਾਮ ਪਹਿਲੇ ਪਰਮਵੀਰ ਚੱਕਰ ਜੇਤੂ ਦੇ ਨਾਮ 'ਤੇ ਰੱਖਿਆ ਜਾਵੇਗਾ, ਦੂਸਰੇ ਸਭ ਤੋਂ ਵੱਡੇ ਬੇਨਾਮ ਦ੍ਵੀਪ ਦਾ ਨਾਮ ਦੂਸਰੇ ਪਰਮਵੀਰ ਚੱਕਰ ਐਵਾਰਡੀ ਦੇ ਨਾਂ 'ਤੇ ਰੱਖਿਆ ਜਾਵੇਗਾ, ਆਦਿ। ਇਹ ਕਦਮ ਸਾਡੇ ਨਾਇਕਾਂ ਲਈ ਇੱਕ ਸਦੀਵੀ ਸ਼ਰਧਾਂਜਲੀ ਹੋਵੇਗਾ, ਜਿਨ੍ਹਾਂ ਵਿੱਚੋਂ ਕਈਆਂ ਨੇ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਲਈ ਸਰਬਉੱਚ ਕੁਰਬਾਨੀ ਦਿੱਤੀ।

ਇਨ੍ਹਾਂ ਦ੍ਵੀਪਾਂ ਦਾ ਨਾਮ 21 ਪਰਮਵੀਰ ਚੱਕਰ ਜੇਤੂਆਂ: ਮੇਜਰ ਸੋਮਨਾਥ ਸ਼ਰਮਾ; ਸੂਬੇਦਾਰ ਅਤੇ ਆਨਰੇਰੀ ਕੈਪਟਨ (ਉਦੋਂ ਲਾਂਸ ਨਾਇਕ) ਕਰਮ ਸਿੰਘ, ਐੱਮਐੱਮ; ਸੈਕਿੰਡ ਲੈਫਟੀਨੈਂਟ ਰਾਮਾ ਰਘੋਬਾ ਰਾਣੇ; ਨਾਇਕ ਜਾਦੂਨਾਥ ਸਿੰਘ; ਕੰਪਨੀ ਹੌਲਦਾਰ ਮੇਜਰ ਪੀਰੂ ਸਿੰਘ; ਕੈਪਟਨ ਜੀ ਐੱਸ ਸਲਾਰੀਆ; ਲੈਫਟੀਨੈਂਟ ਕਰਨਲ (ਉਦੋਂ ਮੇਜਰ) ਧਨ ਸਿੰਘ ਥਾਪਾ; ਸੂਬੇਦਾਰ ਜੋਗਿੰਦਰ ਸਿੰਘ; ਮੇਜਰ ਸ਼ੈਤਾਨ ਸਿੰਘ; ਸੀਕਿਊਐੱਮਐੱਚ ਅਬਦੁਲ ਹਮੀਦ; ਲੈਫਟੀਨੈਂਟ ਕਰਨਲ ਅਰਦੇਸ਼ੀਰ ਬੁਰਜ਼ੋਰਜੀ ਤਾਰਾਪੋਰ; ਲਾਂਸ ਨਾਇਕ ਅਲਬਰਟ ਏਕਾ; ਮੇਜਰ ਹੋਸ਼ਿਆਰ ਸਿੰਘ; ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ; ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ; ਮੇਜਰ ਰਾਮਾਸਵਾਮੀ ਪਰਮੇਸ਼ਵਰਨ; ਨਾਇਬ ਸੂਬੇਦਾਰ ਬਾਨਾ ਸਿੰਘ; ਕੈਪਟਨ ਵਿਕਰਮ ਬੱਤਰਾ; ਲੈਫਟੀਨੈਂਟ ਮਨੋਜ ਕੁਮਾਰ ਪਾਂਡੇ; ਸੂਬੇਦਾਰ ਮੇਜਰ (ਉਦੋਂ ਰਾਈਫਲਮੈਨ) ਸੰਜੇ ਕੁਮਾਰ; ਅਤੇ ਸੂਬੇਦਾਰ ਮੇਜਰ ਸੇਵਾਮੁਕਤ (ਆਨਰੇਰੀ ਕੈਪਟਨ) ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ ਦੇ ਨਾਮ 'ਤੇ ਰੱਖਿਆ ਗਿਆ ਹੈ।

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India