ਦੁਨੀਆ ਜਦੋਂ ਚਿੰਤਾ ਵਿੱਚ ਡੁੱਬੀ ਹੋਈ ਹੈ, ਤਦ ਭਾਰਤ ਆਸ਼ਾ ਦੀ ਕਿਰਨ ਜਗਾ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਅੱਜ ਹਰ ਖੇਤਰ ਵਿੱਚ, ਅਭੂਤਪੂਰਵ ਗਤੀ ਨਾਲ ਕੰਮ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਅੱਜ ਇੱਕ ਵਿਕਾਸਸ਼ੀਲ ਦੇਸ਼ ਅਤੇ ਇੱਕ ਉੱਭਰਦੀ ਹੋਈ ਸ਼ਕਤੀ ਹੈ: ਪ੍ਰਧਾਨ ਮੰਤਰੀ
ਭਾਰਤ ਵਿਸ਼ਵ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਵਿੱਚ ਅਸੀਮ ਪ੍ਰਗਤੀ ਕਰਨ ਦੀ ਸਮਰੱਥਾ ਹੈ: ਪ੍ਰਧਾਨ ਮੰਤਰੀ
ਭਾਰਤ ਹੁਣ ਦੂਰਦਰਸ਼ੀ ਸੋਚ ਦੇ ਨਾਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਦੇ 140 ਕਰੋੜ ਲੋਕ ਵਿਕਸਿਤ ਭਾਰਤ (Viksit Bharat) ਦੇ ਸੰਕਲਪ ਵਿੱਚ ਸ਼ਾਮਲ ਹੋ ਚੁੱਕੇ ਹਨ, ਉਹ ਖ਼ੁਦ ਇਸ ਨੂੰ ਅੱਗੇ ਵਧਾ ਰਹੇ ਹਨ: ਪ੍ਰਧਾਨ ਮੰਤਰੀ
ਭਾਰਤ ਦੇ ਪਾਸ ਡਬਲ ਏਆਈ ਪਾਵਰ (double AI power) ਦਾ ਲਾਭ ਹੈ, ਫਸਟ ਏਆਈ (ਆਰਟੀਫਿਸ਼ਲ ਇੰਟੈਲੀਜੈਂਸ-Artificial Intelligence), ਸੈਕੰਡ ਏਆਈ, ਐਸਪਿਰੇਸ਼ਨਲ ਇੰਡੀਆ (ਖ਼ਾਹਿਸ਼ੀ ਭਾਰਤ- Aspirational India) ਹੈ: ਪ੍ਰਧਾਨ ਮੰਤਰੀ
ਭਾਰਤ ਸਬੰਧਾਂ ਵਿੱਚ ਦਿਖਾਵਾ ਨਹੀਂ ਕਰਦਾ, ਸਾਡੇ ਸਬੰਧਾਂ ਦੀ ਨੀਂਹ ਵਿਸ਼ਵਾਸ ਅਤੇ ਭਰੋਸੇਯੋਗਤਾ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਟੈਕਨੋਲੋਜੀ ਦਾ ਲੋਕਤੰਤਰੀਕਰਣ ਕਰਕੇ ਦੁਨੀਆ ਨੂੰ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਇੱਕ ਨਵਾਂ ਰਸਤਾ ਦਿਖਾਇਆ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਵਿਸ਼ਵ ਨੂੰ ਦਿਖਾ ਦਿੱਤਾ ਹੈ ਕਿ ਡਿਜੀਟਲ ਇਨੋਵੇਸ਼ਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ (NDTV World Summit) 2024 ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਿੱਚ ਸ਼ਾਮਲ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਸਮਿਟ ਵਿੱਚ ਕਈ ਮੁੱਦਿਆਂ ‘ਤੇ ਚਰਚਾ ਹੋਵੇਗੀ। ਉਨ੍ਹਾਂ ਨੇ ਵਿਭਿੰਨ ਖੇਤਰਾਂ ਦੇ ਆਲਮੀ ਦਿੱਗਜਾਂ ਦਾ ਸੁਆਗਤ ਕੀਤਾ, ਜੋ ਇਸ ਵਿੱਚ ਆਪਣੇ ਵਿਚਾਰ ਰੱਖਣਗੇ।

ਪ੍ਰਧਾਨ ਮੰਤਰੀ ਨੇ ਪਿਛਲੇ ਚਾਰ-ਪੰਜ ਵਰ੍ਹਿਆਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਵਿੱਖ ਦੀਆਂ ਚਿੰਤਾਵਾਂ ‘ਤੇ ਚਰਚਾ ਇੱਕ ਸਾਧਾਰਣ  ਵਿਸ਼ਾ ਰਿਹਾ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਕੋਵਿਡ ਮਹਾਮਾਰੀ, ਕੋਵਿਡ ਦੇ ਬਾਅਦ ਆਰਥਿਕ ਤਣਾਅ, ਮੁਦਰਾਸਫੀਤੀ ਅਤੇ ਬੇਰੋਜ਼ਗਾਰੀ, ਜਲਵਾਯੂ ਪਰਿਵਰਤਨ, ਵਿਸ਼ਵ ਦੇ ਕਈ ਹਿੱਸਿਆਂ ਵਿੱਚ ਜਾਰੀ ਸੰਘਰਸ਼, ਸਪਲਾਈ ਚੇਨਾਂ ਵਿੱਚ ਵਿਘਨ, ਨਿਰਦੋਸ਼ ਲੋਕਾਂ ਦੀ ਮੌਤ, ਭੂ-ਰਾਜਨੀਤਕ ਤਣਾਅ ਅਤੇ ਸੰਘਰਸ਼ ਜਿਹੀਆਂ ਹਾਲੀਆ ਚੁਣੌਤੀਆਂ ਸਾਰੇ ਆਲਮੀ ਸਮਿਟਾਂ (global summits) ਵਿੱਚ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਆਪਣੀ ਸਦੀ ‘ਤੇ ਵਿਚਾਰ-ਵਟਾਂਦਰਾ ਕਰ ਰਿਹਾ ਹੈ। “ਆਲਮੀ ਉਥਲ-ਪੁਥਲ ਦੇ ਇਸ ਯੁਗ ਵਿੱਚ ਭਾਰਤ ਆਸ਼ਾ ਦੀ ਕਿਰਨ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਦੁਨੀਆ ਚਿੰਤਿਤ ਹੈ, ਤਾਂ ਭਾਰਤ ਆਸ਼ਾ ਦਾ ਸੰਚਾਰ ਕਰ ਰਿਹਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਲੇ ਹੀ ਭਾਰਤ ਆਲਮੀ ਸਥਿਤੀ ਅਤੇ ਉਸ ਦੇ ਸਾਹਮਣੇ ਮੌਜੂਦ ਚੁਣੌਤੀਆਂ ਤੋਂ ਪ੍ਰਭਾਵਿਤ ਹੈ, ਲੇਕਿਨ ਇੱਥੇ ਸਕਾਰਾਤਮਕਤਾ ਦੀ ਭਾਵਨਾ ਦਾ ਅਨੁਭਵ ਕੀਤਾ ਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਭਾਰਤ ਹਰ ਖੇਤਰ ਵਿੱਚ ਅਭੂਤਪੂਰਵ ਗਤੀ ਨਾਲ ਕੰਮ ਕਰ ਰਿਹਾ ਹੈ।” ਸ਼੍ਰੀ ਮੋਦੀ ਨੇ ਸਰਕਾਰ ਦੇ ਤੀਸਰੇ ਕਾਰਜਕਾਲ ਦੇ 125 ਦਿਨ ਪੂਰੇ ਹੋਣ ‘ਤੇ ਦੇਸ਼ ਵਿੱਚ ਕੀਤੇ ਗਏ ਕਾਰਜਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਗ਼ਰੀਬਾਂ ਦੇ ਲਈ 3 ਕਰੋੜ ਨਵੇਂ ਪੱਕੇ ਮਕਾਨਾਂ (new pucca houses) ਨੂੰ ਮਨਜ਼ੂਰੀ ਦੇਣ, 9 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ, 15 ਨਵੀਆਂ ਵੰਦੇ ਭਾਰਤ ਟ੍ਰੇਨਾਂ (Vande Bharat Trains) ਨੂੰ ਹਰੀ ਝੰਡੀ ਦਿਖਾਉਣ, 8 ਨਵੇਂ ਹਵਾਈ ਅੱਡਿਆਂ ਦੀ ਨੀਂਹ ਰੱਖਣ, ਨੌਜਵਾਨਾਂ ਦੇ ਲਈ 2 ਲੱਖ ਕਰੋੜ ਦਾ ਪੈਕੇਜ ਦੇਣ, ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 21,000 ਕਰੋੜ ਰੁਪਏ ਟ੍ਰਾਂਸਫਰ ਕਰਨ, 70 ਵਰ੍ਹੇ ਤੋਂ ਅਧਿਕ ਉਮਰ ਦੇ ਨਾਗਰਿਕਾਂ ਦੇ ਲਈ ਮੁਫ਼ਤ ਇਲਾਜ ਯੋਜਨਾ, ਲਗਭਗ 5 ਲੱਖ ਘਰਾਂ ਵਿੱਚ ਰੂਫਟੌਪ ਸੋਲਰ ਪਲਾਂਟ ਲਗਾਉਣ, ਏਕ ਪੇੜ ਮਾਂ ਕੇ ਨਾਮ ਅਭਿਯਾਨ (Ek Ped Maa ke Naam campaign) ਦੇ ਤਹਿਤ 90 ਕਰੋੜ ਪੌਦੇ ਲਗਾਉਣ, 12 ਨਵੇਂ ਉਦਯੋਗਿਕ ਖੇਤਰਾਂ ਨੂੰ ਮਨਜ਼ੂਰੀ ਦੇਣ, ਸੈਂਸੇਕਸ ਅਤੇ ਨਿਫਟੀ (SENSEX and NIFTY) ਵਿੱਚ ਲਗਭਗ 5-7 ਪ੍ਰਤੀਸ਼ਤ ਦਾ ਵਾਧਾ ਅਤੇ ਭਾਰਤ ਦਾ ਵਿਦੇਸ਼ੀ ਮੁਦਰਾ  ਭੰਡਾਰ ਵਧ ਕੇ 700 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਜਿਹੇ ਕਈ ਮਹੱਤਵਪੂਰਨ ਕਾਰਜਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ 125 ਦਿਨਾਂ ਵਿੱਚ ਭਾਰਤ ਵਿੱਚ ਹੋਈਆਂ ਆਲਮੀ ਘਟਨਾਵਾਂ, ਅੰਤਰਰਾਸ਼ਟਰੀ ਐੱਸਐੱਮਯੂ, ਗਲੋਬਲ ਫਿਨਟੈੱਕ ਫੈਸਟੀਵਲ, ਗਲੋਬਲ ਸੈਮੀਕੰਡਕਟਰ ਈਕੋਸਿਸਟਮ ‘ਤੇ ਚਰਚਾ, ਅਖੁੱਟ ਊਰਜਾ ਅਤੇ ਸਿਵਲ ਏਵੀਏਸ਼ਨ ਦੇ ਲਈ ਅੰਤਰਰਾਸ਼ਟਰੀ ਕਾਨਫਰੰਸ (International SMU, Global Fintech Festival, discussion on Global Semiconductor Ecosystem, International Conference for Renewable Energy and Civil Aviation) ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਕੇਵਲ ਘਟਨਾਵਾਂ ਦੀ ਸੂਚੀ ਨਹੀਂ ਹੈ, ਬਲਕਿ ਭਾਰਤ ਨਾਲ ਜੁੜੀਆਂ ਉਮੀਦਾਂ ਦੀ ਸੂਚੀ ਹੈ ਜੋ ਦੇਸ਼ ਦੀ ਦਿਸ਼ਾ ਅਤੇ ਦੁਨੀਆ ਦੀਆਂ ਉਮੀਦਾਂ ਨੂੰ ਦਰਸਾਉਂਦੀ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਅਜਿਹੇ ਮੁੱਦੇ ਹਨ ਜੋ ਦੁਨੀਆ ਦੇ ਭਵਿੱਖ ਨੂੰ ਆਕਾਰ ਦੇਣਗੇ ਅਤੇ ਇਨ੍ਹਾਂ ‘ਤੇ ਭਾਰਤ ਵਿੱਚ ਚਰਚਾ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤੀਸਰੇ ਕਾਰਜਕਾਲ ਵਿੱਚ ਭਾਰਤ ਦਾ ਆਰਥਿਕ ਵਾਧਾ ਇਤਨਾ ਤੇਜ਼ ਹੋ ਗਿਆ ਹੈ ਕਿ ਕਈ ਰੇਟਿੰਗ ਏਜੰਸੀਆਂ ਨੇ ਆਪਣੇ ਵਿਕਾਸ ਪੂਰਵਅਨੁਮਾਨ ਵਧਾ ਦਿੱਤੇ ਹਨ। ਉਨ੍ਹਾਂ ਨੇ ਮਾਰਕ ਮੋਬੀਅਸ (Mark Mobius) ਜਿਹੇ ਮਾਹਰਾਂ ਦੇ ਉਤਸ਼ਾਹ ਦੀ ਤਰਫ਼ ਭੀ ਇਸ਼ਾਰਾ ਕੀਤਾ, ਜਿਨ੍ਹਾਂ ਨੇ ਆਲਮੀ ਫੰਡਾਂ ਨੂੰ ਆਪਣੇ ਫੰਡ ਦਾ ਘੱਟ ਤੋਂ ਘੱਟ 50 ਪ੍ਰਤੀਸ਼ਤ ਭਾਰਤ ਦੇ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ, “ਜਦੋਂ ਐਸੇ ਅਨੁਭਵੀ ਮਾਹਰ ਭਾਰਤ ਵਿੱਚ ਬੜੇ ਨਿਵੇਸ਼ ਦੀ ਵਕਾਲਤ ਕਰਦੇ ਹਨ, ਤਾਂ ਇਹ ਸਾਡੀ ਸਮਰੱਥਾ (our potential) ਬਾਰੇ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ।”

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਅੱਜ ਦਾ ਭਾਰਤ ਇੱਕ ਵਿਕਾਸਸ਼ੀਲ ਰਾਸ਼ਟਰ ਅਤੇ ਇੱਕ ਉੱਭਰਦੀ ਹੋਈ ਸ਼ਕਤੀ ਦੋਨੋਂ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਗ਼ਰੀਬੀ ਦੀਆਂ ਚੁਣੌਤੀਆਂ ਨੂੰ ਸਮਝਦਾ ਹੈ ਅਤੇ ਪ੍ਰਗਤੀ ਦਾ ਮਾਰਗ ਪੱਧਰਾ ਕਰਨਾ ਜਾਣਦਾ ਹੈ। ਉਨ੍ਹਾਂ ਨੇ ਸਰਕਾਰ ਦੀਆਂ ਤੇਜ਼ ਨੀਤੀ-ਨਿਰਮਾਣ ਅਤੇ ਨਿਰਣੇ ਲੈਣ ਦੀਆਂ ਪ੍ਰਕਿਰਿਆਵਾਂ ਅਤੇ ਨਵੇਂ ਸੁਧਾਰਾਂ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਸੰਤੁਸ਼ਟੀ ਦੀ ਮਾਨਸਿਕਤਾ ਕਿਸੇ ਦੇਸ਼ ਨੂੰ ਅੱਗੇ ਨਹੀਂ ਵਧਾਉਂਦੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ ਅਤੇ 12 ਕਰੋੜ ਪਖਾਨੇ(toilets) ਬਣਾਏ ਗਏ ਹਨ ਅਤੇ 16 ਕਰੋੜ ਗੈਸ ਕਨੈਕਸ਼ਨ ਦਿੱਤੇ ਗਏ ਹਨ, ਲੇਕਿਨ ਇਹ ਕਾਫੀ ਨਹੀਂ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਨੇ 350 ਤੋਂ ਜ਼ਿਆਦਾ ਮੈਡੀਕਲ ਕਾਲਜ ਅਤੇ 15 ਤੋਂ ਜ਼ਿਆਦਾ ਏਮਸ(AIIMS) ਬਣਾਏ ਹਨ, 1.5 ਲੱਖ ਤੋਂ ਜ਼ਿਆਦਾ ਸਟਾਰਟਅੱਪ ਸਥਾਪਿਤ ਕੀਤੇ ਹਨ ਅਤੇ 8 ਕਰੋੜ ਨੌਜਵਾਨਾਂ ਨੂੰ ਮੁਦਰਾ  ਲੋਨ (Mudra loans) ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਹ ਕਾਫੀ ਨਹੀਂ ਹੈ”, ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਦੀ ਨਿਰੰਤਰ ਪ੍ਰਗਤੀ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਕਿਹਾ ਕਿ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਭਾਰਤ ਦੀ ਸਮਰੱਥਾ ਅਸੀਮ ਹੈ, ਜੋ ਸਾਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਸਕਦੀ ਹੈ, ਅਤੇ ਸਾਨੂੰ ਹਾਲੇ ਬਹੁਤ ਕੁਝ ਹਾਸਲ ਕਰਨਾ ਹੈ ਜਿਸ ਨੂੰ ਬਹੁਤ ਜਲਦੀ ਹੋਰ ਕੁਸ਼ਲਤਾ ਨਾਲ ਹਾਸਲ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਦੀ ਮਾਨਸਿਕਤਾ ਵਿੱਚ ਆਏ ਬਦਲਾਅ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਰਕਾਰਾਂ ਅਕਸਰ ਆਪਣੀਆਂ ਉਪਲਬਧੀਆਂ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕਰਦੀਆਂ ਹਨ ਅਤੇ 10-15 ਸਾਲ ਪਿੱਛੇ ਜਾ ਕੇ ਉਨ੍ਹਾਂ ਨੂੰ ਪਿੱਛੇ ਛੱਡ ਦੇਣ ਨੂੰ ਸਫ਼ਲਤਾ ਮੰਨਦੀਆਂ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਇਸ ਦ੍ਰਿਸ਼ਟੀਕੋਣ ਨੂੰ ਬਦਲ ਰਿਹਾ ਹੈ ਅਤੇ ਸਫ਼ਲਤਾ ਹੁਣ ਉਪਲਬਧੀਆਂ ਤੋਂ ਨਹੀਂ ਬਲਕਿ ਭਵਿੱਖ ਦੀ ਦਿਸ਼ਾ ਨਾਲ ਮਾਪੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ (forward-looking vision) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਹੁਣ ਭਵਿੱਖ-ਕੇਂਦ੍ਰਿਤ ਪਹੁੰਚ (future-focused approach) ਦੇ ਨਾਲ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “2047 ਤੱਕ ਵਿਕਸਿਤ ਭਾਰਤ (Viksit Bharat) ਦਾ ਸਾਡਾ ਲਕਸ਼ ਕੇਵਲ ਸਰਕਾਰ ਦਾ ਦ੍ਰਿਸ਼ਟੀਕੋਣ ਨਹੀਂ ਹੈ, ਬਲਕਿ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਨੂੰ ਦਰਸਾਉਂਦਾ ਹੈ। ਇਹ ਹੁਣ ਕੇਵਲ ਜਨਭਾਗੀਦਾਰੀ ਦਾ ਅਭਿਯਾਨ ਨਹੀਂ ਹੈ, ਬਲਕਿ ਰਾਸ਼ਟਰੀ ਆਤਮਵਿਸ਼ਵਾਸ ਦਾ ਅੰਦੋਲਨ ਹੈ।” ਉਨ੍ਹਾਂ ਨੇ ਉਲੇਖ ਕੀਤਾ ਕਿ ਜਦੋਂ ਸਰਕਾਰ ਨੇ ਵਿਕਸਿਤ ਭਾਰਤ ਦੇ ਲਈ ਵਿਜ਼ਨ ਦਸਤਾਵੇਜ਼ (vision document for Viksit Bharat) ‘ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਲੱਖਾਂ ਨਾਗਰਿਕਾਂ ਨੇ ਆਪਣੇ ਸੁਝਾਅ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਵਿਭਿੰਨ ਸੰਗਠਨਾਂ ਵਿੱਚ ਬਹਿਸਾਂ ਅਤੇ ਚਰਚਾਵਾਂ ਹੋਈਆਂ ਅਤੇ ਸਰਕਾਰ ਨੇ ਇਨ੍ਹਾਂ ਸੁਝਾਵਾਂ ਦੇ ਅਧਾਰ ‘ਤੇ ਅਗਲੇ 25 ਵਰ੍ਹਿਆਂ ਦੇ ਲਈ ਲਕਸ਼ ਨਿਰਧਾਰਿਤ ਕੀਤੇ। ਉਨ੍ਹਾਂ ਨੇ ਕਿਹਾ, “ਅੱਜ, ਵਿਕਸਿਤ ਭਾਰਤ (Viksit Bharat) ‘ਤੇ ਚਰਚਾ ਸਾਡੀ ਰਾਸ਼ਟਰੀ ਚੇਤਨਾ ਦਾ ਹਿੱਸਾ ਹੈ ਅਤੇ ਇਹ ਦੇਸ਼ ਦੀ ਜਨ ਸ਼ਕਤੀ ਨੂੰ ਰਾਸ਼ਟਰੀ ਸ਼ਕਤੀ ਵਿੱਚ ਬਦਲਣ (transforming public power into national strength) ਦੀ ਇੱਕ ਸੱਚੀ ਉਦਾਹਰਣ ਬਣ ਗਿਆ ਹੈ।”

ਪ੍ਰਧਾਨ ਮੰਤਰੀ ਨੇ ਏਆਈ (AI) ਬਾਰੇ ਕਿਹਾ ਕਿ ਇਹ ਆਰਟੀਫਿਸ਼ਲ ਇੰਟੈਲੀਜੈਂਸ (ਏਆਈ- AI) ਦਾ ਯੁਗ ਹੈ ਅਤੇ ਦੁਨੀਆ ਦਾ ਵਰਤਮਾਨ ਅਤੇ ਭਵਿੱਖ ਏਆਈ (AI) ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪਾਸ ਡਬਲ ਏਆਈ ਪਾਵਰ (double AI power) ਦਾ ਲਾਭ ਹੈ, ਫਸਟ ਏਆਈ (ਆਰਟੀਫਿਸ਼ਲ ਇੰਟੈਲੀਜੈਂਸ-Artificial Intelligence), ਸੈਕੰਡ ਏਆਈ, ਐਸਪਿਰੇਸ਼ਨਲ ਇੰਡੀਆ (ਖ਼ਾਹਿਸ਼ੀ ਭਾਰਤ- Aspirational India) । ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਐਸਪਿਰੇਸ਼ਨਲ ਇੰਡੀਆ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਸ਼ਕਤੀ (power of Aspirational India and Artificial Intelligence) ਮਿਲਦੀ ਹੈ ਤਾਂ ਵਿਕਾਸ ਦੀ ਗਤੀ ਤੇਜ਼ ਹੋਣਾ ਸੁਭਾਵਿਕ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਭਾਰਤ ਦੇ ਲਈ ਸਿਰਫ਼  ਇੱਕ ਟੈਕਨੋਲੋਜੀ ਨਹੀਂ ਹੈ, ਬਲਕਿ ਭਾਰਤ ਦੇ ਨੌਜਵਾਨਾਂ ਦੇ ਲਈ ਨਵੇਂ ਅਵਸਰਾਂ ਦਾ ਪ੍ਰਵੇਸ਼ ਦੁਆਰ (gateway) ਹੈ। ਉਨ੍ਹਾਂ ਨੇ ਇਸ ਸਾਲ ਭਾਰਤ ਏਆਈ ਮਿਸ਼ਨ ਦੀ ਸ਼ੁਰੂਆਤ(launch of India AI Mission) ਦਾ ਉਲੇਖ ਕਰਦੇ ਹੋਏ ਸਿਹਤ ਸੇਵਾ, ਸਿੱਖਿਆ ਅਤੇ ਸਟਾਰਟਅੱਪ ਜਿਹੇ ਖੇਤਰਾਂ ਵਿੱਚ ਏਆਈ ਦੇ ਉਪਯੋਗ (use of AI) ਨੂੰ ਵਧਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਭਾਰਤ ਵਿਸ਼ਵ-ਪੱਧਰੀ ਏਆਈ ਸਮਾਧਾਨ (world-class AI solutions) ਦੇਣ ਦੇ ਲਈ ਪ੍ਰਤੀਬੱਧ ਹੈ ਅਤੇ ਕਵਾਡ(Quad) ਜਿਹੇ ਪਲੈਟਫਾਰਮਾਂ ਦੇ ਜ਼ਰੀਏ ਇਸ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਪਹਿਲਾਂ (significant initiatives) ਕਰ ਰਹੇ ਹਾਂ।”

 

ਪ੍ਰਧਾਨ ਮੰਤਰੀ ਨੇ ਖ਼ਾਹਿਸ਼ੀ ਭਾਰਤ (ਐਸਪਿਰੇਸ਼ਨਲ ਇੰਡੀਆ-Aspirational India) ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਿਹਾ ਕਿ ਮੱਧ ਵਰਗ, ਸਾਧਾਰਣ  ਨਾਗਰਿਕ, ਜੀਵਨ ਦੀ ਗੁਣਵੱਤਾ ਵਿੱਚ ਸੁਧਾਰ, ਛੋਟੇ ਕਾਰੋਬਾਰਾਂ , ਐੱਮਐੱਸਐੱਮਈਜ਼, ਨੌਜਵਾਨਾਂ ਅਤੇ ਮਹਿਲਾਵਾਂ(middle class, general citizens, enhancing the quality of life, empowering small businesses, MSMEs, youth, and women) ਨੂੰ ਸਸ਼ਕਤ ਬਣਾਉਣਾ ਸਰਕਾਰ ਦੀ ਨੀਤੀ ਨਿਰਮਾਣ ਪ੍ਰਕਿਰਿਆ ਦੇ ਕੇਂਦਰ ਵਿੱਚ ਹੈ। ਪ੍ਰਧਾਨ ਮੰਤਰੀ ਨੇ ਸੰਪਰਕ ਖੇਤਰ ਕਨੈਕਟਿਵਿਟੀ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਨੂੰ ਰਾਸ਼ਟਰੀ ਆਕਾਂਖਿਆਵਾਂ ਨੂੰ ਪੂਰਾ ਕਰਨ ਦੀ ਇੱਕ ਪ੍ਰਮੁੱਖ ਉਦਾਹਰਣ ਦੱਸਿਆ ਅਤੇ ਕਿਹਾ ਕਿ ਸਰਕਾਰ ਨੇ ਤੇਜ਼, ਸਮਾਵੇਸ਼ੀ ਭੌਤਿਕ ਸੰਪਰਕ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ ਜੋ ਵਿਕਾਸਸ਼ਲੀ ਸਮਾਜ ਦੇ ਲਈ ਜ਼ਰੂਰੀ ਹੈ, ਖਾਸ ਕਰਕੇ  ਭਾਰਤ ਜਿਹੇ ਵਿਸ਼ਾਲ ਅਤੇ ਵਿਵਿਧ ਦੇਸ਼ ਵਿੱਚ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਵਜ੍ਹਾ ਨਾਲ ਹਵਾਈ ਯਾਤਰਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸਸਤੀ ਹਵਾਈ ਯਾਤਰਾ ਦੇ ਆਪਣੇ ਵਿਜ਼ਨ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ‘ਹਵਾਈ ਚੱਪਲ’('hawai chappal') ਪਹਿਨਣ ਵਾਲੇ ਭੀ ਹਵਾਈ ਯਾਤਰਾ ਕਰਨ ਦੇ ਸਮਰੱਥ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਉਡਾਨ ਯੋਜਨਾ (UDAN scheme) ਦਾ ਉਲੇਖ ਭੀ ਕੀਤਾ, ਜਿਸ ਨੇ ਸੰਚਾਲਨ ਦੇ 8 ਵਰ੍ਹੇ ਪੂਰੇ ਕਰ ਲਏ ਹਨ। ਉਨ੍ਹਾਂ ਨੇ ਦੱਸਿਆ ਕਿ ਟੀਅਰ-2 ਅਤੇ ਟੀਅਰ-3 ਸ਼ਹਿਰਾਂ (Tier-2 and Tier-3 cities) ਵਿੱਚ ਨਵੇਂ ਏਅਰਪੋਰਟ ਨੈੱਟਵਰਕ  ਨੇ ਆਮ ਲੋਕਾਂ ਦੇ ਲਈ ਹਵਾਈ ਯਾਤਰਾ ਨੂੰ ਸਸਤਾ ਬਣਾ ਦਿੱਤਾ ਹੈ। ਉਡਾਨ ਯੋਜਨਾ((UDAN scheme)) ਦੀ ਸਫ਼ਲਤਾ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਡਾਨ (UDAN) ਦੇ ਤਹਿਤ ਹੁਣ ਤੱਕ ਲਗਭਗ 3 ਲੱਖ ਉਡਾਣਾਂ ਸੰਚਾਲਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 1.5 ਕਰੋੜ ਆਮ ਨਾਗਰਿਕ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਪਹਿਲ ਦੇ ਤਹਿਤ 600 ਤੋਂ ਅਧਿਕ ਮਾਰਗ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਛੋਟੇ ਸ਼ਹਿਰਾਂ ਨੂੰ ਜੋੜਦੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਹਵਾਈ ਅੱਡਿਆਂ ਦੀ ਸੰਖਿਆ 2014 ਵਿੱਚ ਲਗਭਗ 70 ਸੀ ਅਤੇ ਹੁਣ ਹਵਾਈ ਅੱਡਿਆਂ ਦੀ ਸੰਖਿਆ ਵਧ ਕੇ 150 ਤੋਂ ਅਧਿਕ ਹੋ ਗਈ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਨੂੰ ਆਲਮੀ ਵਿਕਾਸ ਦੀ ਪ੍ਰੇਰਕ ਸ਼ਕਤੀ ਬਣਨ ਦੀ ਦਿਸ਼ਾ ਵਿੱਚ ਸਸ਼ਕਤ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ ਅਤੇ ਸਿੱਖਿਆ, ਕੌਸ਼ਲ ਵਿਕਾਸ, ਰਿਸਰਚ ਅਤੇ ਰੋਜ਼ਗਾਰ ‘ਤੇ ਸਰਕਾਰ ਦੇ ਫੋਕਸ (the government’s focus on education, skill development, research, and employment) ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਕੀਤੇ ਗਏ ਪ੍ਰਯਾਸਾਂ ਦੇ ਪਰਿਣਾਮ ਹੁਣ ਦਿਖਾਈ ਦੇ ਰਹੇ ਹਨ ਅਤੇ ਖੋਜ ਗੁਣਵੱਤਾ ਵਿੱਚ ਭੀ ਜ਼ਬਰਦਸਤ ਸੁਧਾਰ ਹੋਇਆ ਹੈ, ਜੋ ਹਾਲ ਹੀ ਦੀ ਟਾਇਮਸ ਉਚੇਰੀ ਸਿੱਖਿਆ ਰੈਂਕਿੰਗ (Times Higher Education ranking) ਵਿੱਚ ਦਿਖਾਈ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 8-9 ਵਰ੍ਹਿਆਂ ਵਿੱਚ ਅੰਤਰਰਾਸ਼ਟਰੀ ਰੈਂਕਿੰਗਸ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਭਾਗੀਦਾਰੀ 30 ਤੋਂ ਵਧ ਕੇ 100 ਤੋਂ ਅਧਿਕ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਸ (QS World University Rankings) ਵਿੱਚ ਭਾਰਤ ਦੀ ਉਪਸਥਿਤੀ 300 ਪ੍ਰਤੀਸ਼ਤ ਤੋਂ ਅਧਿਕ ਵਧੀ ਹੈ ਅਤੇ ਭਾਰਤ ਵਿੱਚ ਦਾਇਰ ਪੇਟੈਂਟ ਅਤੇ ਟ੍ਰੇਡਮਾਰਕ ਦੀ ਸੰਖਿਆ ਹੁਣ ਤੱਕ ਦੇ ਉੱਚਤਮ ਪੱਧਰ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਖੋਜ ਅਤੇ ਵਿਕਾਸ ਦਾ ਆਲਮੀ ਕੇਂਦਰ ਬਣ ਰਿਹਾ ਹੈ ਜਿੱਥੇ ਹੁਣ ਦੁਨੀਆ ਭਰ ਦੀਆਂ 2,500 ਤੋਂ ਅਧਿਕ ਕੰਪਨੀਆਂ ਦੇ ਰਿਸਰਚ ਸੈਂਟਰ ਹਨ ਅਤੇ ਦੇਸ਼ ਦਾ ਸਟਾਰਟਅੱਪ ਖੇਤਰ ਅਭੂਤਪੂਰਵ ਵਿਕਾਸ ਤੋਂ ਗੁਜਰ ਰਿਹਾ ਹੈ।

ਸ਼੍ਰੀ ਮੋਦੀ ਨੇ ਭਾਰਤ ਦੀ ਵਧਦੀ ਆਲਮੀ ਪ੍ਰਮੁੱਖਤਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਭਾਰਤ ਕਈ ਖੇਤਰਾਂ ਵਿੱਚ ਆਲਮੀ ਪੱਧਰ ‘ਤੇ ਦਿਸ਼ਾ ਪ੍ਰਦਾਨ ਕਰਨ ਵਿੱਚ ਮੋਹਰੀ ਭੂਮਿਕਾ  ਨਿਭਾ ਰਿਹਾ ਹੈ। ਕੋਵਿਡ-19 ਮਹਾਮਾਰੀ (Covid-19 pandemic) ‘ਤੇ ਵਿਚਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਸ ਸਮੇਂ ਭਾਰਤ ਜ਼ਰੂਰੀ ਦਵਾਈਆਂ ਅਤੇ ਟੀਕਿਆਂ ਦੀ ਆਪਣੀ ਸਮਰੱਥਾ ਨਾਲ ਲੱਖਾਂ ਡਾਲਰ ਕਮਾ ਸਕਦਾ ਸੀ। “ਭਾਰਤ ਨੂੰ ਇਸ ਨਾਲ ਲਾਭ ਹੋ ਸਕਦਾ ਸੀ ਲੇਕਿਨ ਉਸ ਸੋਚ ਨਾਲ ਮਾਨਵਤਾ ਨੂੰ ਨੁਕਸਾਨ ਹੁੰਦਾ। ਇਹ ਸਾਡੇ ਸੰਸਕਾਰ ਨਹੀਂ ਹਨ। ਅਸੀਂ ਉਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਸੈਂਕੜਿਆਂ ਦੇਸ਼ਾਂ ਨੂੰ ਦਵਾਈਆਂ ਅਤੇ ਜੀਵਨ-ਰੱਖਿਅਕ ਟੀਕੇ (life-saving vaccines) ਉਪਲਬਧ ਕਰਵਾਏ।” ਉਨ੍ਹਾਂ ਨੇ ਕਿਹਾ, “ਮੈਨੂੰ ਸੰਤੋਸ਼ ਹੈ ਕਿ ਭਾਰਤ ਕਠਿਨ ਪਲਾਂ ਵਿੱਚ ਦੁਨੀਆ ਦੀ ਮਦਦ ਕਰਨ ਦੇ ਸਮਰੱਥ ਸੀ।” ਮਜ਼ਬੂਤ ਅੰਤਰਰਾਸ਼ਟਰੀ ਸਬੰਧਾਂ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਰਿਸ਼ਤਿਆਂ ਦੀ ਨੀਂਹ ਵਿਸ਼ਵਾਸ ਅਤੇ ਭਰੋਸੇਯੋਗਤਾ (trust and reliability) ਹੈ, ਇਹ ਰਿਸ਼ਤਿਆਂ ਨੂੰ ਹਲਕੇ ਵਿੱਚ ਲੈਣ ਵਿੱਚ ਵਿਸ਼ਵਾਸ ਨਹੀਂ ਕਰਦਾ ਹੈ ਅਤੇ ਦੁਨੀਆ ਭੀ ਇਸ ਨੂੰ ਸਮਝ ਰਹੀ ਹੈ।

 

ਵਿਸ਼ਵ ਦੇ ਹੋਰ ਦੇਸ਼ਾਂ ਦੇ ਨਾਲ ਭਾਰਤ ਦੇ ਸਦਭਾਵਨਾ ਵਾਲੇ ਸਬੰਧਾਂ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, “ਭਾਰਤ ਇੱਕ ਐਸਾ ਦੇਸ਼ ਹੈ ਜਿਸ ਦੀ ਪ੍ਰਗਤੀ ਨਾਲ ਦੂਸਰਿਆਂ ਵਿੱਚ ਈਰਖਾ ਜਾਂ ਜਲਣ ਪੈਦਾ ਨਹੀਂ ਹੁੰਦੀ ਹੈ। ਆਲਮੀ ਪੱਧਰ ‘ਤੇ ਭਾਰਤ ਦੇ ਸਮ੍ਰਿੱਧ ਯੋਗਦਾਨ ‘ਤੇ ਵਿਚਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅਤੀਤ ਵਿੱਚ ਭਾਰਤ (Bharat) ਨੇ ਆਲਮੀ ਵਿਕਾਸ ਨੂੰ ਵਧਾਉਣ ਵਿੱਚ ਸਕਾਰਾਤਮਕ ਭੂਮਿਕਾ ਨਿਭਾਈ ਹੈ ਅਤੇ ਇਸ ਦੇ ਵਿਚਾਰਾਂ, ਇਨੋਵੇਸ਼ਨਾਂ ਅਤੇ ਉਤਪਾਦਾਂ ਨੇ ਸਦੀਆਂ ਤੱਕ ਦੁਨੀਆ ‘ਤੇ ਅਮਿਟ ਛਾਪ ਛੱਡੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਸਤੀਵਾਦ ਦੇ ਕਾਰਨ ਭਾਰਤ ਉਦਯੋਗਿਕ ਕ੍ਰਾਂਤੀ ਦਾ ਲਾਭ ਨਹੀਂ ਉਠਾ ਸਕਿਆ। ਸ਼੍ਰੀ ਮੋਦੀ ਨੇ ਕਿਹਾ, “ਇਹ ਉਦਯੋਗ 4.0 ਦਾ ਯੁਗ ਹੈ। ਭਾਰਤ ਹੁਣ ਗ਼ੁਲਾਮ ਨਹੀਂ ਹੈ। ਸਾਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ, ਅਤੇ ਇਸ ਲਈ, ਹੁਣ ਅਸੀਂ ਕਮਰ ਕਸ ਕੇ ਤਿਆਰ ਹਾਂ।”

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਇੰਡਸਟ੍ਰੀ 4.0 ਦੇ ਲਈ ਜ਼ਰੂਰੀ ਕੌਸ਼ਲ ਦਕਸ਼ਤਾ ਅਤੇ ਬੁਨਿਆਦੀ ਢਾਂਚੇ ‘ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੇ ਦੌਰਾਨ, ਉਨ੍ਹਾਂ ਨੇ ਜੀ-20 ਅਤੇ ਜੀ-7 ਸਮਿਟਾਂ (G-20 and G-7 summits) ਸਹਿਤ ਵਿਭਿੰਨ ਆਲਮੀ ਪਲੈਟਫਾਰਮਾਂ ਵਿੱਚ ਹਿੱਸਾ ਲਿਆ ਹੈ, ਜਿਸ ਵਿੱਚ ਭਾਰਤ ਦੇ ਡਿਜੀਟਲ ਪਬਲਿਕ ਬੁਨਿਆਦੀ ਢਾਂਚੇ (ਡੀਪੀਆਈ- DPI) ਬਾਰੇ ਮਹੱਤਵਪੂਰਨ ਚਰਚਾ ਹੋਈ ਹੈ ਅਤੇ ਪੂਰੀ ਦੁਨੀਆ ਭਾਰਤ ਦੇ ਡੀਪੀਆਈ ਨੂੰ ਦੇਖ ਰਹੀ ਹੈ। ਉਨ੍ਹਾਂ ਨੇ ਪੌਲ ਰੋਮਰ (Paul Romer) ਦੇ ਨਾਲ ਆਪਣੀਆਂ ਚਰਚਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ, ਜਿਨ੍ਹਾਂ ਨੇ ਆਧਾਰ ਅਤੇ ਡਿਜੀਲੌਕਰ (Aadhaar and DigiLocker) ਜਿਹੇ ਭਾਰਤ ਦੇ ਇਨੋਵੇਸ਼ਨਾਂ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਇੰਟਰਨੈੱਟ ਦੇ ਯੁਗ ਵਿੱਚ ਭਾਰਤ ਨੂੰ ਪਹਿਲਾ ਕਦਮ ਉਠਾਉਣ ਦਾ ਲਾਭ ਨਹੀਂ ਮਿਲਿਆ।” ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਟੈਕਨੋਲੋਜੀ ਦਾ ਲੋਕਤੰਤਰੀਕਰਣ ਕਰਕੇ ਦੁਨੀਆ ਨੂੰ ਇੱਕ ਨਵਾਂ ਮਾਡਲ ਪ੍ਰਦਾਨ ਕੀਤਾ ਹੈ ਅਤੇ ਜੇਏਐੱਮ ਟ੍ਰਿਨਿਟੀ- ਜਨ ਧਨ, ਆਧਾਰ ਅਤੇ ਮੋਬਾਈਲ (JAM trinity—Jan Dhan, Aadhaar, and Mobile) ਦੇ ਖੇਤਰ ਵਿੱਚ ਹੋਈ ਪ੍ਰਗਤੀ ਨੂੰ ਰੇਖਾਂਕਿਤ ਕੀਤਾ ਜੋ ਤੇਜ਼ ਅਤੇ ਲੀਕੇਜ-ਫ੍ਰੀ ਸਰਵਿਸ ਡਿਲਿਵਰੀ (leakage-free service delivery) ਦੇ ਲਈ ਇੱਕ ਮਜ਼ਬੂਤ ਪ੍ਰਣਾਲੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ 500 ਮਿਲੀਅਨ ਤੋਂ ਅਧਿਕ ਰੋਜ਼ਾਨਾ ਡਿਜੀਟਲ ਲੈਣ-ਦੇਣ ਦੀ ਸੁਵਿਧਾ ਦੇਣ ਵਾਲੇ ਯੂਪੀਆਈ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਇਸ ਦੇ ਪਿੱਛੇ ਪ੍ਰੇਰਕ ਸ਼ਕਤੀ ਕੋਈ ਨਿਗਮ ਨਹੀਂ ਬਲਕਿ ਸਾਡੇ ਛੋਟੇ ਦੁਕਾਨਦਾਰ ਅਤੇ ਰੇਹੜੀ-ਪਟੜੀ ਵਾਲੇ ਹਨ। ਉਨ੍ਹਾਂ ਨੇ ਬੁਨਿਆਦੀ ਢਾਂਚਾ ਪ੍ਰੋਜੈਕਟ ਨਿਰਮਾਣ ਵਿੱਚ ਅਵਰੋਧਾਂ ਨੂੰ ਦੂਰ ਕਰਨ ਦੇ ਲਈ ਬਣਾਏ ਗਏ ਪੀਐੱਮ ਗਤੀ ਸ਼ਕਤੀ ਮੰਚ (PM Gati Shakti platform) ਦਾ ਭੀ ਉਲੇਖ ਕੀਤਾ, ਜੋ ਹੁਣ ਲੌਜਿਸਟਿਕਸ ਈਕੋਸਿਸਟਮ (logistics ecosystem) ਨੂੰ ਬਦਲਣ ਵਿੱਚ ਮਦਦ ਕਰ ਰਿਹਾ ਹੈ। ਇਸੇ ਤਰ੍ਹਾਂ, ਓਐੱਨਡੀਸੀ ਪਲੈਟਫਾਰਮ (ONDC platform) ਇੱਕ ਐਸਾ ਇਨੋਵੇਸ਼ਨ ਸਾਬਤ ਹੋ ਰਿਹਾ ਹੈ ਜੋ ਔਨਲਾਇਨ ਰਿਟੇਲ ਵਿੱਚ ਪਾਰਦਰਸ਼ਤਾ ਨੂੰ ਵਧਾਉਂਦਾ ਹੈ ਅਤੇ ਲੋਕਤੰਤਰੀ ਬਣਾਉਂਦਾ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਨੇ ਇਹ ਦਿਖਾ ਦਿੱਤਾ ਕਿ ਡਿਜੀਟਲ ਇਨੋਵੇਸ਼ਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਇਕੱਠਿਆਂ ਰਹਿ ਸਕਦੇ ਹਨ ਅਤੇ ਇਸ ਧਾਰਨਾ ਨੂੰ ਮਜ਼ਬੂਤ ਕੀਤਾ ਹੈ ਕਿ ਕੰਟਰੋਲ ਅਤੇ ਵੰਡ (control and division) ਦੀ ਬਜਾਏ ਟੈਕਨੋਲੋਜੀ ਸਮਾਵੇਸ਼, ਪਾਰਦਰਸ਼ਤਾ ਅਤੇ ਸਸ਼ਕਤੀਕਰਣ ਦਾ ਇੱਕ ਸਾਧਨ ਹੈ।

ਸ਼੍ਰੀ ਮੋਦੀ ਨੇ 21ਵੀਂ ਸਦੀ ਨੂੰ ਮਾਨਵ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਅਵਧੀ ਦੱਸਦੇ ਹੋਏ ਅੱਜ ਦੇ ਯੁਗ ਦੀਆਂ ਤਤਕਾਲ ਜ਼ਰੂਰਤਾਂ ਸਥਿਰਤਾ, ਟਿਕਾਊਪਣ ਅਤੇ ਸਮਾਧਾਨ (Stability, Sustainability, and Solutions) ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਤੱਤ ਮਾਨਵਤਾ ਦੇ ਬਿਹਤਰ ਭਵਿੱਖ ਦੇ ਲਈ ਜ਼ਰੂਰੀ ਹੈ, ਅਤੇ ਭਾਰਤ ਇਨ੍ਹਾਂ ‘ਤੇ ਧਿਆਨ ਦੇਣ ਦਾ ਪ੍ਰਯਾਸ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤੀ ਜਨਤਾ ਦੇ ਅਟੁੱਟ ਸਮਰਥਨ ਦਾ ਉਲੇਖ ਕਰਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਨੇ ਲਗਾਤਾਰ ਤੀਸਰੀ ਵਾਰ ਇੱਕ ਸਰਕਾਰ ਨੂੰ ਆਪਣਾ ਜਨਾਦੇਸ਼ (mandate) ਦਿੱਤਾ ਹੈ, ਜੋ ਛੇ ਦਹਾਕਿਆਂ ਵਿੱਚ ਪਹਿਲੀ ਵਾਰ ਸਥਿਰਤਾ ਦਾ ਇੱਕ ਮਜ਼ਬੂਤ ਦਰਸਾ ਰਿਹਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਹਰਿਆਣਾ ਵਿੱਚ ਹੋਈਆਂ ਚੋਣਾਂ ਦਾ ਜ਼ਿਕਰ ਕੀਤਾ ਜਿੱਥੇ ਜਨਤਾ ਨੇ ਇਸ ਭਾਵਨਾ ਨੂੰ ਮਜ਼ਬੂਤ ਕੀਤਾ।

 

ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ ਦੇ ਆਲਮੀ ਸੰਕਟ ‘ਤੇ ਵਿਚਾਰ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਇੱਕ ਐਸਾ ਸੰਕਟ ਹੈ ਜਿਸ ਦਾ ਸਾਹਮਣਾ ਪੂਰੀ ਮਾਨਵਤਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਲਮੀ ਜਲਵਾਯੂ ਸੰਕਟ ਵਿੱਚ ਭਾਰਤ ਦੀ ਹਿੱਸੇਦਾਰੀ ਨਿਊਨਤਮ ਹੈ, ਲੇਕਿਨ ਇਸ ਦੇ ਬਾਵਜੂਦ, ਦੇਸ਼ ਇਸ ਨਾਲ ਨਿਪਟਣ ਵਿੱਚ ਮੋਹਰੀ ਭੂਮਿਕਾ  ਨਿਭਾ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਸਰਕਾਰ ਨੇ ਹਰਿਤ ਪਰਿਵਰਤਨ ਨੂੰ ਵਿਕਾਸ ਦਾ ਇੱਕ ਪ੍ਰਮੁੱਖ ਚਾਲਕ ਬਣਾ ਦਿੱਤਾ ਹੈ ਅਤੇ ਸਥਿਰਤਾ ਭਾਰਤ ਦੀ ਵਿਕਾਸ ਯੋਜਨਾ ਦੇ ਮੂਲ ਵਿੱਚ ਹੈ. ਉਨ੍ਹਾਂ ਨੇ ਇਸ ਤਰ੍ਹਾਂ ਦੀ ਪ੍ਰਤੀਬੱਧਤਾ ਦੇ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਸੂਰਯਘਰ ਮੁਫ਼ਤ ਬਿਜਲੀ ਯੋਜਨਾ (PM Suryagarh Free Electricity Scheme) ਅਤੇ ਖੇਤੀਬਾੜੀ ਦੇ ਲਈ ਸੋਲਰ ਪੰਪ ਯੋਜਨਾਵਾਂ, ਈਵੀ ਕ੍ਰਾਂਤੀ, ਈਥੇਨੌਲ ਮਿਸ਼ਰਣ  ਪ੍ਰੋਗਰਾਮ,( EV revolution, Ethanol Blending Program) ਬੜੇ ਪਵਨ ਊਰਜਾ ਫਾਰਮ (large wind energy farms), ਐੱਲਈਡੀ ਲਾਇਟ ਪਹਿਲ(LED light movement), ਸੋਲਰ ਊਰਜਾ ਸੰਚਾਲਿਤ ਹਵਾਈ ਅੱਡਿਆਂ ਅਤੇ ਬਾਇਓਗੈਸ ਪਲਾਂਟਾਂ(solar Powered Airports and Biogas Plants) ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰੇਕ ਪ੍ਰੋਗਰਾਮ ਹਰਿਤ ਭਵਿੱਖ (green future) ਅਤੇ ਹਰਿਤ ਸੇਵਾ ਖੇਤਰ(green jobs) ਦੀ ਦਿਸ਼ਾ ਵਿੱਚ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਇਹ ਭੀ ਉਜਾਗਰ ਕੀਤਾ ਕਿ ਸਥਿਰਤਾ ਅਤੇ ਨਿਰੰਤਰਤਾ (Stability and Sustainability) ਦੇ ਨਾਲ-ਨਾਲ ਭਾਰਤ ਆਲਮੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਸਮਾਧਾਨ (Solutions to address global challenges) ਪ੍ਰਦਾਨ ਕਰਨ ‘ਤੇ ਭੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਨੇ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਜ਼ਰੂਰੀ ਪਹਿਲਾਂ ‘ਤੇ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸੋਲਰ ਅਲਾਇੰਸ, ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ, ਭਾਰਤ-ਮੱਧ ਪੂਰਬ ਆਰਥਿਕ ਗਲਿਆਰਾ, ਆਲਮੀ ਜੈਵ ਈਂਧਣ ਗਠਬੰਧਨ, ਯੋਗ, ਆਯੁਰਵੇਦ, ਮਿਸ਼ਨ ਲਾਇਫ ਅਤੇ ਮਿਸ਼ਨ ਮਿਲਟਸ(International Solar Alliance, the Coalition for Disaster Resilient Infrastructure, the India-Middle East Economic Corridor, the Global Biofuel Alliance, as well as efforts in Yoga, Ayurveda, Mission Life, and Mission Millets) ਦੇ ਖੇਤਰ ਵਿੱਚ ਪ੍ਰਯਾਸ ਸ਼ਾਮਲ ਹਨ। ਉਨ੍ਹਾਂ ਨੇ ਕਿਹਾ, “ਇਹ ਸਾਰੀਆਂ ਪਹਿਲਾਂ ਦੁਨੀਆ ਦੇ ਪ੍ਰਮੁੱਖ ਮੁੱਦਿਆਂ (world's pressing issues) ਦਾ ਸਮਾਧਾਨ ਖੋਜਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ (India's commitment) ਨੂੰ ਦਰਸਾਉਂਦੀਆਂ ਹਨ।”

ਪ੍ਰਧਾਨ ਮੰਤਰੀ ਨੇ ਭਾਰਤ ਦੀ ਪ੍ਰਗਤੀ ‘ਤੇ ਮਾਣ ਵਿਅਕਤ ਕਰਦੇ ਹੋਏ ਕਿਹਾ, “ਜਿਵੇਂ-ਜਿਵੇਂ ਭਾਰਤ ਅੱਗੇ ਵਧੇਗਾ, ਦੁਨੀਆ ਨੂੰ ਹੋਰ ਭੀ ਅਧਿਕ ਲਾਭ ਹੋਵੇਗਾ।” ਉਨ੍ਹਾਂ ਨੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕੀਤੀ ਹੈ, ਜਿੱਥੇ ਭਾਰਤ ਦੀ ਪ੍ਰਗਤੀ ਪੂਰੀ ਮਾਨਵਤਾ ਦੀ ਜਿੱਤ ਬਣ ਜਾਵੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਇਸ ਸਦੀ ਦੀ ਪ੍ਰਗਤੀ ਸਭ ਦੀ ਪ੍ਰਤਿਭਾ ‘ਤੇ ਅਧਾਰਿਤ ਹੈ ਅਤੇ ਇਨੋਵੇਸ਼ਨਾਂ ਨਾਲ ਸਮ੍ਰਿੱਧ ਹੈ। ਸ਼੍ਰੀ ਮੋਦੀ ਨੇ ਆਲਮੀ ਸਥਿਰਤਾ ਅਤੇ ਸ਼ਾਂਤੀ ਨੂੰ ਹੁਲਾਰਾ ਦੇਣ ਵਿੱਚ ਭਾਰਤ ਦੇ ਪ੍ਰਯਾਸਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਇਹ ਇੱਕ ਐਸੀ ਸਦੀ ਹੈ ਜਿਸ ਵਿੱਚ ਭਾਰਤ ਦੀਆਂ ਪਹਿਲਾਂ ਇੱਕ ਅਧਿਕ ਸਥਿਰ ਦੁਨੀਆ ਵਿੱਚ ਯੋਗਾਦਨ ਦਿੰਦੀਆਂ ਹਨ ਅਤੇ ਆਲਮੀ ਸ਼ਾਂਤੀ ਨੂੰ ਵਧਾਉਂਦੀਆਂ ਹਨ।”

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”