Quoteਪ੍ਰਧਾਨ ਮੰਤਰੀ ਸਮਾਜਿਕ ਉੱਥਾਨ ਏਵੰ ਰੋਜ਼ਗਾਰ ਅਧਾਰਿਤ ਜਨ ਕਲਿਆਣ (ਪੀਐੱਮ-ਸੂਰਜ) ਪੋਰਟਲ ਦੀ ਸ਼ੁਰੂਆਤ ਕੀਤੀ ਗਈ
Quoteਵੰਚਿਤ ਵਰਗਾਂ ਦੇ 1 ਲੱਖ ਉੱਦਮੀਆਂ ਨੂੰ ਨੂੰ ਕ੍ਰੈਡਿਟ ਸਪੋਰਟ ਸਵੀਕ੍ਰਿਤ ਕੀਤੀ ਗਈ ਨਮਸਤੇ ਸਕੀਮ (NAMASTE scheme) ਦੇ ਤਹਿਤ ਸਫਾਈ ਮਿੱਤਰਾਂ ਨੂੰ ਆਯੁਸ਼ਮਾਨ ਹੈਲਥ ਕਾਰਡ ਅਤੇ ਪੀਪੀਈ ਕਿੱਟਾਂ ਵੰਡੀਆਂ ਗਈਆਂ
Quote“ਅੱਜ ਦਾ ਅਵਸਰ ਵੰਚਿਤ ਵਰਗਾਂ ਨੂੰ ਪ੍ਰਾਥਮਿਕਤਾ ਦੇਣ ਦੀ ਸਰਕਾਰ ਦੀ ਪ੍ਰਤੀਬੱਧਤਾ ਦੀ ਇੱਕ ਝਲਕ ਪ੍ਰਸਤੁਤ ਕਰਦਾ ਹੈ”
Quote“ਵੰਚਿਤ ਲੋਕਾਂ ਤੱਕ ਲਾਭ ਪਹੁੰਚਦਾ ਦੇਖ ਕੇ ਮੈਂ ਭਾਵੂਕ ਹੋ ਜਾਂਦਾ ਹਾਂ ਕਿਉਂਕਿ ਮੈਂ ਉਨ੍ਹਾਂ ਤੋਂ ਅਲਗ ਨਹੀਂ ਹਾ ਅਤੇ ਆਪ (ਤੁਸੀਂ) ਮੇਰਾ ਪਰਿਵਾਰ ਹੋ”
Quote“ਵੰਚਿਤ ਵਰਗਾਂ ਦੇ ਵਿਕਾਸ ਦੇ ਬਿਨਾ ਸਾਲ 2047 ਤੱਕ ਵਿਕਸਿਤ ਭਾਰਤ ਦਾ ਲਕਸ਼ ਪ੍ਰਾਪਤ ਨਹੀਂ ਕੀਤਾ ਜਾ ਸਕਦਾ”
Quote“ਮੋਦੀ ਕੀ ਇਹ ਗਰੰਟੀ ਹੈ ਕਿ ਆਉਣ ਵਾਲੇ 5 ਵਰ੍ਹਿਆਂ ਵਿੱਚ ਵੰਚਿਤ ਵਰਗ ਦੇ ਵਿਕਾਸ ਅਤੇ ਸਨਮਾਨ ਦਾ ਇਹ ਅਭਿਯਾਨ ਹੋਰ ਤੇਜ਼ ਹੋਵੇਗਾ, ਤੁਹਾਡੇ ਵਿਕਾਸ ਨਾਲ ਅਸੀਂ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਾਂਗੇ”
Quoteਉਨ੍ਹਾਂ ਨੇ ਕਿਹਾ ਕਿ ਜਨਧਨ, ਮੁਦਰਾ, ਪੀਐੱਮ ਆਵਾਸ ਅਤੇ ਉੱਦਮਤਾ ਵਿਕਾਸ ਯੋਜਨਾ ਜਿਹੇ ਪ੍ਰੋਗਰਾਮ ਉਨ੍ਹਾਂ ਲੋਕਾਂ ਦਾ ਜੀਵਨ ਬਦਲ ਰਹੇ ਹਨ, ਜੋ ਪਹਿਲੇ ਪਿੱਛੇ ਰਹਿ ਗਏ ਸਨ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੇਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵੰਚਿਤ ਵਰਗਾਂ ਨੂੰ ਕ੍ਰੈਡਿਟ ਸਪੋਰਟ ਦੇ ਲਈ ਰਾਸ਼ਟਰ-ਵਿਆਪੀ ਜਨਸੰਪਰਕ ਨੂੰ ਮਾਰਕ ਕਰਨ ਵਾਲੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸਮਾਜਿਕ ਉੱਥਾਨ ਏਵੰ ਰੋਜ਼ਗਾਰ ਅਧਾਰਿਤ ਜਨ ਕਲਿਆਣ (ਪੀਐੱਮ-ਸੂਰਜ) ਰਾਸ਼ਟਰੀ ਪੋਰਟਲ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਦੇ ਵੰਚਿਤ ਵਰਗਾਂ ਦੇ ਇੱਕ ਲੱਖ ਉੱਦਮੀਆਂ ਨੂੰ ਕ੍ਰੈਡਿਟ ਸਪੋਰਟ ਸਵੀਕ੍ਰਿਤ ਕੀਤੀ। ਉਨ੍ਹਾਂ ਨੇ ਅਨੁਸੂਚਿਤ ਜਾਤੀ, ਪਿਛੜਾ ਵਰਗ ਅਤੇ ਸਵੱਛਤਾ ਵਰਕਰਾਂ ਸਹਿਤ ਵੰਚਿਤ ਸਮੂਹਾਂ ਦੇ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਭੀ ਗੱਲਬਾਤ ਕੀਤੀ।

ਲੇਕਿਨ ਉਨ੍ਹਾਂ ਦਾ ਪਰਿਵਾਰ ਇੰਦੌਰ ਚਲਾ ਗਿਆ ਅਤੇ ਟੈਕਨੋਲੋਜੀ ਵਿੱਚ ਉਨ੍ਹਾਂ ਦੀ ਗਹਿਰੀ ਦਿਲਚਸਪੀ ਸੀ, ਭਲੇ ਹੀ ਉਨ੍ਹਾਂ ਦਾ ਪਿਛੋਕੜ ਵਣਜ ਵਿੱਚ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਨੈਸਕੌਮ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਅਤੇ ਭਾਰਤ ਵਿੱਚ ਕਲਾਉਡ ਗੋਦਾਮ ਦੀ ਉਨ੍ਹਾਂ ਦੀ ਮੰਗ ਨੇ ਉਨ੍ਹਾਂ ਨੂੰ ਕਲਾਉਡ ਕੰਪਿਊਟਿੰਗ ‘ਤੇ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਸੇਨ ਨੇ ਕਿਹਾ, “ਪਿੰਡ ਵਿੱਚ ਬੈਠਾ ਇੱਕ ਨਰੇਂਦਰ ਦੂਸਰੇ ਨਰੇਂਦਰ ਨਾਲ ਪ੍ਰੇਰਿਤ ਹੋ ਗਿਆ।” ਚੁਣੌਤੀਆਂ ਅਤੇ ਸਰਕਾਰ ਤੋਂ ਸਮਰਥਨ ਬਾਰੇ ਪ੍ਰਧਾਨ ਮੰਤਰੀ ਦੇ ਸਵਾਲ ‘ਤੇ ਸ਼੍ਰੀ ਸੇਨ ਨੇ ਕਿਹਾ ਕਿ ਸਹਾਇਤਾ ਲਈ ਉਨ੍ਹਾਂ ਦੀ ਬੇਨਤੀ ਨੂੰ ਤਤਕਾਲੀ ਸੂਚਨਾ ਟੈਕਨੋਲੋਜੀ ਸਕੱਤਰ ਨੇ ਸਵੀਕ੍ਰਿਤੀ ਪ੍ਰਦਾਨ ਕਰ ਦਿੱਤੀ ਸੀ, ਜਿਸ ਨਾਲ ਭਾਰਤ ਦੇ ਪਹਿਲੇ ਡੇਟਾ ਸੈਂਟਰ ਪਾਰਕ ਦਾ ਵਿਕਾਸ ਹੋਇਆ। ਪ੍ਰਧਾਨ ਮੰਤਰੀ ਨੇ ਸਟਾਰਟਅੱਪ ਵਿੱਚ ਦਿਲਚਸਪੀ ਲੈਣ ਲਈ ਸ਼੍ਰੀ ਸੇਨ ਅਤੇ ਹੋਰ ਨੌਜਵਾਨਾਂ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਉਨ੍ਹਾਂ ਦੀ ਸਫ਼ਲਤਾ ਲਈ ਸ਼੍ਰੀ ਸੇਨ ਨੂੰ ਵਧਾਈ ਦਿੱਤੀ।

ਜੰਮੂ ਤੋਂ ਬੁਟੀਕ ਚਲਾਉਣ ਵਾਲੀ ਨੀਲਮ ਕੁਮਾਰੀ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਲਗਾਏ ਗਏ ਲੌਕਡਾਊਨ ਦੇ ਕਾਰਨ ਹੋਈਆਂ ਸਮੱਸਿਆਵਾਂ ਨੂੰ ਯਾਦ ਕੀਤਾ। ਉਹ ਉੱਜਵਲਾ, ਪੀਐੱਮ ਆਵਾਸ, ਆਯੁਸ਼ਮਾਨ ਭਾਰਤ ਅਤੇ ਸਵੱਛ ਭਾਰਤ ਜਿਹੀਆਂ ਕਈ ਕਲਿਆਣਕਾਰੀ ਯੋਜਨਾਵਾਂ ਦੇ ਲਾਭਾਰਥੀ ਹਨ। ਉਨ੍ਹਾਂ ਨੇ ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰੀ ਰਿਣ ਲਿਆ। ਪ੍ਰਧਾਨ ਮੰਤਰੀ ਨੇ ਨੌਕਰੀ ਦੇਣ ਵਾਲੀ ਹੋਣ ਦੇ ਨਾਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਨੀਲਮ ਕੁਮਾਰੀ ਨੂੰ ਕਿਹਾ ਕਿ ਦੇਸ਼ ਦੇ ਕੋਣੇ-ਕੋਣੇ ਤੋਂ ਲੋਕ, ਜਿਨ੍ਹਾਂ ਨੂੰ ਪਹਿਲੇ ਨਜ਼ਰਅੰਦਾਜ਼ ਕੀਤਾ ਜਾਂਦਾ ਸੀ, ਅੱਜ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੀ ਪ੍ਰੇਰਕ ਕਹਾਣੀ ਸਾਂਝਾ ਕਰਨ ਲਈ ਉਨ੍ਹਾਂ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਜਨਧਨ, ਮੁਦਰਾ, ਪੀਐੱਮ ਆਵਾਸ ਅਤੇ ਉੱਦਮਤਾ ਵਿਕਾਸ ਯੋਜਨਾ ਜਿਹੇ ਪ੍ਰੋਗਰਾਮ ਉਨ੍ਹਾਂ ਲੋਕਾਂ ਦਾ ਜੀਵਨ ਬਦਲ ਰਹੇ ਹਨ, ਜੋ ਪਹਿਲੇ ਪਿੱਛੇ ਰਹਿ ਗਏ ਸਨ।

 

|

ਮਹਾਰਾਸ਼ਟਰ ਦੇ ਅਹਮਿਦਨਗਰ ਦੇ ਰਹਿਣ ਵਾਲੇ ਸ਼੍ਰੀ ਨਰੇਸ਼ ਜਲ ਜੀਵਨ ਐਗਰੋਟੈੱਕ ਦੇ ਸਹਿ-ਸੰਸਥਾਪਕ ਹਨ। ਨਰੇਸ਼ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦਾ ਸਟਾਰਟਅੱਪ ਖੇਤੀਬਾੜੀ ਵੇਸਟ ਵਾਟਰ ਦੀ ਸੰਭਾਲ਼ ਨਾਲ ਸਬੰਧਿਤ ਹੈ। ਉਨ੍ਹਾਂ ਨੇ ਅੰਬੇਡਕਰ ਸਮਾਜਿਕ ਇਨੋਵੇਸ਼ਨ ਮਿਸ਼ਨ ਦੇ ਤਹਿਤ 30 ਲੱਖ ਰੁਪਏ ਦੀ ਕ੍ਰੈਡਿਟ ਸਪੋਰਟ ਰਾਸ਼ੀ ਪ੍ਰਾਪਤ ਕਰਨ ਦਾ ਭੀ ਉਲੇਖ ਕੀਤਾ, ਜਿਸ ਨਾਲ ਉਨ੍ਹਾਂ ਨੂੰ ਆਪਣੀ ਕੰਪਨੀ ਸਥਾਪਿਤ ਕਰਨ ਲਈ ਮਸ਼ੀਨਰੀ ਖਰੀਦਣ ਵਿੱਚ ਸਹਾਇਤਾ ਮਿਲੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਦੁਆਰਾ ਖੇਤੀਬਾੜੀ ਖੇਤਰ ਦੀ ਇੱਕ ਕੰਪਨੀ ਦੇ ਸੰਸਥਾਪਕ ਬਣਨ ਤੱਕ ਦੀ ਆਪਣੀ ਯਾਤਰਾ ਦੇ ਬਾਰੇ ਪੁੱਛੇ ਜਾਣ ‘ਤੇ, ਸ਼੍ਰੀ ਨਰੇਸ਼ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦੇ ਨਾਲ ਖੇਤਾਂ ਵਿੱਚ ਕੰਮ ਕੀਤਾ ਜਿਸ ਨਾਲ ਉਨ੍ਹਾਂ ਨੂੰ ਜ਼ਰੂਰੀ ਅਨੁਭਵ ਪ੍ਰਾਪਤ ਹੋਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਯੁਸ਼ਮਾਨ ਭਾਰਤ ਕਾਰਡ ਅਤੇ ਰਾਸ਼ਟਰੀ ਰਾਸ਼ਨ ਯੋਜਨਾ ਦਾ ਲਾਭ ਮਿਲਣ ਦੀ ਭੀ ਜਾਣਕਾਰੀ ਦਿੱਤੀ।

ਸ਼੍ਰੀ ਨਰੇਸ਼ ਨੇ ਆਪਣੀ ਕੰਪਨੀ ਦੇ ਜ਼ਰੀਏ ਕਿਸਾਨਾਂ ਨੂੰ ਸਹਾਇਤਾ ਦੇਣ ਦੇ ਸਬੰਧ ਵਿੱਚ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੁਆਰਾ ਨਿਰਮਿਤ ਅਤੇ ਡਿਜ਼ਾਈਨ ਕੀਤੇ ਗਏ ਉਤਪਾਦ ਨੂੰ ਭਾਰਤ ਸਰਕਾਰ ਤੋਂ ਪੇਟੈਂਟ ਪ੍ਰਾਪਤ ਹੋਇਆ ਹੈ ਅਤੇ ਇਹ ਖੇਤੀਬਾੜੀ ਕਾਰਜ ਦੌਰਾਨ ਪਾਣੀ ਦੀ ਬਰਬਾਦੀ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਨੇ ਖੇਤੀਬਾੜੀ ਖੇਤਰ ਵਿੱਚ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨਵੇਂ ਉਦਯੋਗਾਂ ਨੂੰ ਭੀ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਨੌਜਵਾਨਾਂ ਦੇ ਲਈ ਪ੍ਰੇਰਣਾ ਹਨ ਜੋ ਖੇਤੀਬਾੜੀ ਖੇਤਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਨ।

 

|

ਗੁੰਟੂਰ ਦੀ ਸਫਾਈ ਕਰਮਚਾਰੀ ਸ਼੍ਰੀਮਤੀ ਮੁਥੰਮਾ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਨਾਮ ‘ਤੇ ਸੈਪਟਿਕ ਟੈਂਕ ਤੋਂ ਚਿੱਕੜ ਹਟਾਉਣ ਵਾਲੇ ਵਾਹਨ ਪ੍ਰਾਪਤ ਕਰਕੇ (ਪਾ ਕੇ) ਆਪਣੇ ਗੌਰਵ ਬਾਰੇ ਦੱਸਿਆ। ਇਸ ਨਾਲ ਉਨ੍ਹਾਂ ਦਾ ਜੀਵਨ ਬਦਲ ਗਿਆ ਹੈ। ਉਹ ਆਪਣੀ ਯਾਤਰਾ ਬਾਰੇ ਦੱਸਦੇ ਹੋਏ ਭਾਵੂਕ ਹੋ ਗਈ। ਸ਼੍ਰੀਮਤੀ ਮੁਥੰਮਾ ਨੇ ਕਿਹਾ, “ਇਸ ਵਾਹਨ ਨੇ ਮੈਨੂੰ ਤਾਕਤ ਦਿੱਤੀ ਹੈ ਅਤੇ ਸਮਾਜ ਨੇ ਮੈਨੂੰ ਨਵਾਂ ਸਨਮਾਨ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਸਭ ਤੁਹਾਡੀ ਪਹਿਲ ਦੇ ਕਾਰਨ ਹੈ।” ਪ੍ਰਧਾਨ ਮੰਤਰੀ ਦੇ ਪੁੱਛਣ ‘ਤੇ ਸ਼੍ਰੀਮਤੀ ਮੁਥੰਮਾ ਨੇ ਆਪਣੇ ਬੱਚਿਆਂ ਦੀ ਸਿੱਖਿਆ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਗੱਡੀ ਚਲਾਉਣਾ ਸਿੱਖ ਕੇ ਉਨ੍ਹਾਂ ਦਾ ਜੀਵਨ ਬਦਲ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਸਾਰੀਆਂ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਜਿਨ੍ਹਾਂ ਦਾ ਉਹ ਅਤੇ ਉਨ੍ਹਾਂ ਦਾ ਪਰਿਵਾਰ ਲਾਭ ਉਠਾ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਪਸੰਦੀਦਾ ਖੇਤਰ ਯਾਨੀ ਸਵੱਛਤਾ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤ ਕਿਹਾ ਕਿ ਸਰਕਾਰ ਨਾਗਰਿਕਾਂ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਲਈ ਪਿਛਲੇ 10 ਵਰ੍ਹਿਆਂ ਤੋਂ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮਹਿਲਾਵਾਂ ਦੀ ਗਰਿਮਾ ਅਤੇ ਸਮ੍ਰਿੱਧੀ ਸਾਡੇ ਸੰਕਲਪ ਦਾ ਪ੍ਰਮੁੱਖ ਹਿੱਸਾ ਹੈ।”

ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ 470 ਜ਼ਿਲ੍ਹਿਆਂ ਦੇ ਲਗਭਗ 3 ਲੱਖ ਲੋਕਾਂ ਦੀ ਵਰਚੁਅਲ ਮਾਧਿਅਮ ਨਾਲ ਉਪਸਥਿਤੀ ਦਾ ਉਲੇਖ ਕੀਤਾ ਅਤੇ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਦੇਸ਼ ਦਲਿਤਾਂ, ਪਿਛੜਿਆਂ ਅਤੇ ਵੰਚਿਤ ਵਰਗਾਂ ਦੀ ਭਲਾਈ ਦੀ ਦਿਸ਼ਾ ਵਿੱਚ ਇੱਕ ਹੋਰ ਬੜਾ ਅਵਸਰ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਅਵਸਰ ਵੰਚਿਤ ਵਰਗਾਂ ਨੂੰ ਪ੍ਰਾਥਮਿਕਤਾ ਦੇਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਨੇ ਭਾਰਤ ਦੇ 500 ਅਲੱਗ-ਅਲੱਗ ਜ਼ਿਲ੍ਹਿਆਂ ਦੇ ਵੰਚਿਤ ਵਰਗਾਂ ਦੇ 1 ਲੱਖ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 720 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਟ੍ਰਾਂਸਫਰ ਕਰਨ ਦਾ ਭੀ ਉਲੇਖ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਪਿਛਲੀਆਂ ਸਰਕਾਰਾਂ ਦੇ ਦੌਰਾਨ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਦੀ ਅਜਿਹੀ ਪ੍ਰਣਾਲੀ ਅਕਲਪਨੀ ਸੀ।”

ਉਨ੍ਹਾਂ ਨੇ ਪੀਐੱਮ ਸੂਰਜ ਪੋਰਟਲ (SURAJ Portal) ਦੀ ਲਾਂਚਿੰਗ ਦਾ ਉਲੇਖ ਕੀਤਾ ਜੋ ਸਮਾਜ ਦੇ ਵੰਚਿਤ ਵਰਗਾਂ ਨੂੰ ਹੋਰ ਸਰਕਾਰੀ ਯੋਜਨਾਵਾਂ ਨਾਲ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਦੇ ਬਰਾਬਰ ਅਤੇ ਵਿਚੋਲਿਆਂ, ਕਮਿਸ਼ਨਾਂ ਅਤੇ ਸਿਫਾਰਸ਼ਾਂ ਤੋਂ ਮੁਕਤ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਸੀਵਰ ਅਤੇ ਸੈਪਟਿਕ ਟੈਂਕ ਸ਼੍ਰਮਿਕਾਂ (sewer and septic tank shramiks) ਵਿੱਚ ਲਗੇ ਸਫਾਈ ਮਿੱਤਰਾਂ (Safai Mitras) ਨੂੰ ਆਯੁਸ਼ਮਾਨ ਭਾਰਤ ਕਾਰਡ (Ayushman Bharat Cards) ਅਤੇ ਪੀਪੀਈ ਕਿੱਟਾਂ (PPE kits) ਦੇ ਵੰਡੇ ਜਾਣ ਦੀ ਭੀ ਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੇਵਾਵਾਂ ਦਾ ਵਿਸਤਾਰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜੇ ਵਰਗ ਦੇ ਨਾਲ-ਨਾਲ ਵੰਚਿਤ ਵਰਗਾਂ ਦੀ ਭਲਾਈ ਦੀ ਮੁਹਿੰਮ ਦਾ ਹਿੱਸਾ ਹੈ। ਸ਼੍ਰੀ ਮੋਦੀ ਨੇ ਅੱਜ ਦੀਆਂ ਯੋਜਨਾਵਾਂ ਦੇ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਦੇ ਨਾਲ ਆਪਣੀ ਬਾਤਚੀਤ ਦਾ ਜ਼ਿਕਰ ਕਰਦੇ ਹੋਏ, ਇਸ ਬਾਤ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਕਲਿਆਣਕਾਰੀ ਯੋਜਨਾਵਾਂ ਦਲਿਤਾਂ, ਵੰਚਿਤਾਂ ਅਤੇ ਪਿਛੜੇ ਭਾਈਚਾਰਿਆਂ ਤੱਕ ਕਿਵੇਂ ਪਹੁੰਚ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਭਾਵੁਕ ਕਰ ਦਿੰਦਾ ਹੈ ਕਿਉਂਕਿ ਉਹ ਉਨ੍ਹਾਂ ਤੋਂ ਅਲੱਗ ਨਹੀਂ ਹਨ ਅਤੇ ਉਹ ਉਨ੍ਹਾਂ ਵਿੱਚ ਆਪਣਾ ਪਰਿਵਾਰ ਦੇਖਦੇ ਹਨ।

 

|

ਪ੍ਰਧਾਨ ਮੰਤਰੀ ਨੇ ਸਾਲ 2047 ਤੱਕ ਵਿਕਸਿਤ ਭਾਰਤ (Viksit Bharat) ਦੇ ਲਕਸ਼ ਦੇ ਬਾਰੇ ਬਾਤ ਕਰਦੇ ਹੋਏ ਕਿਹਾ ਕਿ ਵੰਚਿਤ ਵਰਗਾਂ ਦੇ ਵਿਕਾਸ ਦੇ ਬਿਨਾ ਇਹ ਲਕਸ਼ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਤੀਤ ਦੀ ਮਾਨਸਿਕਤਾ ਨੂੰ ਤੋੜਿਆ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਗੈਸ ਕਨੈਕਸ਼ਨ, ਬੈਂਕ ਖਾਤੇ, ਸ਼ੌਚਾਲਯ (ਟਾਇਲਟਸ) ਆਦਿ ਜਿਹੀਆਂ ਸੁਵਿਧਾਵਾਂ ਦਲਿਤਾਂ (dalits), ਪਿਛੜਿਆਂ, ਵੰਚਿਤਾਂ ਅਤੇ ਆਦਿਵਾਸੀਆਂ (tribals) ਨੂੰ ਭੀ ਮਿਲਣ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵੰਚਿਤ ਵਰਗਾਂ ਦੀਆਂ ਕਈ ਪੀੜ੍ਹੀਆਂ ਬੁਨਿਆਦੀ ਸੁਵਿਧਾਵਾਂ ਦੀ ਵਿਵਸਥਾ ਕਰਨ ਵਿੱਚ ਹੀ ਬਰਬਾਦ ਹੋ ਗਈਆਂ। ਪ੍ਰਧਾਨ ਮੰਤਰੀ ਨੇ ਕਿਹਾ, “ਸਾਲ 2014 ਦੇ ਬਾਅਦ ਸਰਕਾਰ ਉਨ੍ਹਾਂ ਵਰਗਾਂ ਤੱਕ ਪਹੁੰਚੀ ਜਿੱਥੇ ਕੋਈ ਸੰਭਾਵਨਾ ਨਹੀਂ ਸੀ ਅਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿੱਚ ਭਾਗੀਦਾਰ ਬਣਾਇਆ।” ਉਨ੍ਹਾਂ ਨੇ ਕਿਹਾ ਕਿ ਮੁਫ਼ਤ ਰਾਸ਼ਨ, ਪੱਕੇ ਘਰ (pucca houses), ਸ਼ੌਚਾਲਯ (toilets), ਅਤੇ ਉੱਜਵਲਾ ਗੈਸ ਕਨੈਕਸ਼ਨ (Ujjwala gas connection) ਜਿਹੀਆਂ ਯੋਜਨਾਵਾਂ ਦੇ ਸਭ ਤੋਂ ਬੜੇ ਲਾਭਾਰਥੀ ਵੰਚਿਤ ਵਰਗ ਦੇ ਲੋਕ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਅਸੀਂ ਇਨ੍ਹਾਂ ਯੋਜਨਾਵਾਂ ਦੀ ਪੂਰਤੀ ਦੇ ਲਕਸ਼ ਦੇ ਨਾਲ ਕੰਮ ਕਰ ਰਹੇ ਹਾਂ।”

ਪ੍ਰਧਾਨ ਮੰਤਰੀ ਨੇ ਖਾਨਾਬਦੋਸ਼ ਅਤੇ ਅਰਧ ਖਾਨਾਬਦੋਸ਼ ਭਾਈਚਾਰਿਆਂ (nomadic and semi-nomadic communities) ਦੇ ਲਈ ਯੋਜਨਾਵਾਂ ਅਤੇ ਸਫਾਈ ਕਰਮਚਾਰੀਆਂ (Safai Karamcharis) ਦੇ ਲਈ ਨਮਸਤੇ ਯੋਜਨਾ (NAMASTE scheme) ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਸਿਰ ‘ਤੇ ਮੈਲਾ ਢੋਣ ਦੀ ਅਮਾਨਵੀ ਪ੍ਰਥਾ ਦੇ ਅੱਪਗ੍ਰੇਡੇਸ਼ਨ ਦੇ ਬਾਰੇ ਬਾਤ ਕਰਦੇ ਹੋਏ ਦੱਸਿਆ ਕਿ 60,000 ਪੀੜ੍ਹਿਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ ਤਾਕਿ ਉਹ ਸਨਮਾਨ ਦਾ ਜੀਵਨ ਫਿਰ ਤੋਂ ਜੀ ਸਕਣ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਰਕਾਰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜੇ ਵਰਗ ਦੇ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਦੇ ਲਈ ਹਰ ਸੰਭਵ ਪ੍ਰਯਾਸ ਕਰ ਰਹੀ ਹੈ।” ਉਨ੍ਹਾਂ ਨੇ ਦੱਸਿਆ ਕਿ ਵਿਭਿੰਨ ਸੰਸਥਾਨਾਂ ਦੁਆਰਾ ਉਨ੍ਹਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਪਿਛਲੇ 10 ਵਰ੍ਹਿਆਂ ਵਿੱਚ ਦੁੱਗਣੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਕੱਲੇ ਇਸ ਵਰ੍ਹੇ ਅਨੁਸੂਚਿਤ ਜਾਤੀ ਸਮੁਦਾਏ ਦੇ ਕਲਿਆਣ ਦੇ ਲਈ ਲਗਭਗ 1 ਲੱਖ 60 ਹਜ਼ਾਰ ਕਰੋੜ ਰੁਪਏ ਪ੍ਰਦਾਨ ਕੀਤੇ ਹਨ। ਪ੍ਰਧਾਨ ਮੰਤਰੀ ਨੇ ਇਹ ਦੱਸਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਲੱਖਾਂ ਅਤੇ ਕਰੋੜਾਂ ਰੁਪਏ ਕੇਵਲ ਘੁਟਾਲਿਆਂ ਨਾਲ ਜੁੜੇ ਸਨ। ਸ਼੍ਰੀ ਮੋਦੀ ਨੇ ਇਸ ਪੈਸੇ ਨੂੰ ਦਲਿਤਾਂ ਅਤੇ ਵੰਚਿਤਾਂ ਦੇ ਕਲਿਆਣ ਅਤੇ ਦੇਸ਼ ਦੇ ਵਿਕਾਸ ਦੇ ਲਈ ਖਰਚ ਕਰਨ ਦੀ ਪੁਸ਼ਟੀ ਕੀਤੀ।

 

|

ਉਨ੍ਹਾਂ ਨੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜੇ ਵਰਗ ਦੇ ਨੌਜਵਾਨਾਂ ਦੇ ਲਈ ਵਜ਼ੀਫੇ ਵਧਾਉਣ, ਮੈਡੀਕਲ ਸੀਟਾਂ ਦੇ ਆਲ-ਇੰਡੀਆ ਕੋਟਾ (all-India quota of Medical seats) ਵਿੱਚ ਹੋਰ ਪਿਛੜੇ ਵਰਗ ਦੇ ਲਈ 27 ਪ੍ਰਤੀਸ਼ਤ ਸੀਟਾਂ ਰਾਖਵੀਆਂ ਕਰਨ, ਨੀਟ ਪਰੀਖਿਆ (NEET examination) ਵਿੱਚ ਹੋਰ ਪਿਛੜੇ ਵਰਗ ਦੇ ਵਿਦਿਆਰਥੀਆਂ ਦੇ ਲਈ ਉਚਿਤ ਸਥਾਨ ਬਣਾਉਣ ਅਤੇ ਵੰਚਿਤ ਭਾਈਚਾਰਿਆਂ ਦੇ ਵਿਦਿਆਰਥੀਆਂ ਦੇ ਲਈ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ (National Overseas Scholarship) ਦੀ ਸਹਾਇਤਾ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਰਗਾਂ ਦੇ ਲੋਕ ਵਿਦੇਸ਼ ਵਿੱਚ ਮਾਸਟਰ ਅਤੇ ਪੀਐੱਚਡੀ ਦੀ ਡਿਗਰੀ ਹਾਸਲ ਕਰਨ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਸਬੰਧਿਤ ਵਿਸ਼ਿਆਂ ਵਿੱਚ ਪੀਐੱਚਡੀ ਕਰਨ ਵਿੱਚ ਸਹਾਇਤਾ ਦੇ ਲਈ ਨੈਸ਼ਨਲ ਫੈਲੋਸ਼ਿਪ ਦੀ ਰਾਸ਼ੀ ਭੀ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਨੈਸ਼ਨਲ ਕਮਿਸ਼ਨ ਫੌਰ ਬੈਕਵਰਡ ਕਲਾਸਿਜ਼ (National Commission for Backward Classes) ਨੂੰ ਸੰਵਿਧਾਨਕ ਦਰਜਾ ਮਿਲ ਗਿਆ ਹੈ। ਉਨ੍ਹਾਂ ਨੇ ਬਾਬਾ ਸਾਹਬ ਅੰਬੇਡਕਰ ਦੇ ਜੀਵਨ ਨਾਲ ਜੁੜੇ ਪੰਚ ਤੀਰਥਾਂ (Panch Teerths) ਨੂੰ ਵਿਕਸਿਤ ਕਰਨ ਦਾ ਭੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ (Mudra Yojna) ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਸਰਕਾਰ ਵੰਚਿਤ ਵਰਗਾਂ ਦੇ ਨੌਜਵਾਨਾਂ ਦੇ ਰੌਜ਼ਗਾਰ ਅਤੇ ਸਵੈ-ਰੋਜ਼ਗਾਰ ਨੂੰ ਭੀ ਪ੍ਰਾਥਮਿਕਤਾ ਦੇ ਰਹੀ ਹੈ, ਜਿਸ ਨੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜੇ ਵਰਗ ਦੇ ਭਾਈਚਾਰਿਆਂ ਸਹਿਤ ਗ਼ਰੀਬਾਂ ਨੂੰ ਲਗਭਗ 30 ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਸਟੈਂਡਅੱਪ ਸਕੀਮ (Standup India Scheme) ਅਤੇ ਵੈਂਚਰ ਕੈਪੀਟਲ ਫੰਡ ਸਕੀਮ (Venture Capital Fund Scheme) ਦਾ ਭੀ ਜ਼ਿਕਰ ਕੀਤਾ ਜੋ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਸ਼੍ਰੇਣੀਆਂ (SC and ST categories) ਵਿੱਚ ਉਦਮਤਾ ਨੂੰ ਹੁਲਾਰਾ ਦਿੰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਦਲਿਤਾਂ ਦੇ ਦਰਮਿਆਨ ਉਦਮਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਡੀ ਸਰਕਾਰ ਨੇ ਅੰਬੇਡਕਰ ਸੋਸ਼ਲ ਇਨੋਵੇਸ਼ਨ (Ambedkar Social Innovation) ਅਤੇ ਇਨਕਿਊਬੇਸ਼ਨ ਮਿਸ਼ਨ (Incubation Mission) ਭੀ ਸ਼ੁਰੂ ਕੀਤਾ ਹੈ।”

ਪ੍ਰਧਾਨ ਮੰਤਰੀ ਨੇ ਅੰਤ ਵਿੱਚ ਦਲਿਤ ਅਤੇ ਵੰਚਿਤ ਭਾਈਚਾਰਿਆਂ ਦੇ ਲਾਭ ਦੇ ਲਈ ਨੀਤੀਆਂ ਦਾ ਉਲੇਖ ਕਰਦੇ ਹੋਏ ਕਿਹਾ, “ਇਹ ਵੰਚਿਤਾਂ ਨੂੰ ਸਨਮਾਨ ਅਤੇ ਨਿਆਂ ਪ੍ਰਦਾਨ ਕਰਨ ਦੀ ਸਾਡੀ ਪ੍ਰਤੀਬੱਧਤਾ ਦਾ ਇੱਕ ਪ੍ਰਮਾਣ ਹੈ। ਮੋਦੀ ਆਪ ਨੂੰ ਇਹ ਗਰੰਟੀ ਦਿੰਦਾ ਹੈ, ਆਉਣ ਵਾਲੇ 5 ਵਰ੍ਹਿਆਂ ਵਿੱਚ ਵੰਚਿਤ ਵਰਗ ਦੇ ਵਿਕਾਸ ਅਤੇ ਸਨਮਾਨ ਦੀ ਇਹ ਮੁਹਿੰਮ ਹੋਰ ਤੇਜ਼ ਹੋਵੇਗੀ। ਤੁਹਾਡੇ ਵਿਕਾਸ ਨਾਲ ਅਸੀਂ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਾਂਗੇ।”

ਪਿਛੋਕੜ

ਵੰਚਿਤ ਵਰਗਾਂ ਨੂੰ ਰਿਣ ਸਹਾਇਤਾ ਦੇ ਲਈ ਪੀਐੱਮ-ਸੂਰਜ ਰਾਸ਼ਟਰੀ ਪੋਰਟਲ (PM-SURAJ national portal) ਵੰਚਿਤੋਂ ਕੋ ਵਰੀਯਤਾ (vanchiton ko variyata) ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਇਹ ਇੱਕ ਪਰਿਵਰਤਨਕਾਰੀ ਮੁਹਿੰਮ ਹੈ, ਜਿਸ ਦਾ ਉਦੇਸ਼ ਸਮਾਜ ਦੇ ਸਭ ਤੋਂ ਵੰਚਿਤ ਵਰਗਾਂ ਦਾ ਉਥਾਨ ਕਰਨਾ ਹੈ। ਦੇਸ਼ ਭਰ ਵਿੱਚ ਪਾਤਰ ਵਿਅਕਤੀਆਂ ਨੂੰ ਰਿਣ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਬੈਂਕਾਂ, ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (NBFC)-ਅਤੇ ਸੂਖ਼ਮ ਵਿੱਤੀ ਸੰਸਥਾਵਾਂ (MFIs) ਤੇ ਹੋਰ ਸੰਗਠਨਾਂ ਦੇ ਜ਼ਰੀਏ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।

ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ, ਮਸ਼ੀਨੀਕ੍ਰਿਤ ਸਫਾਈ ਵਿਵਸਥਾ ਦੇ ਲਈ ਰਾਸ਼ਟਰੀ ਕਾਰਜਯੋਜਨਾ (ਨਮਸਤੇ- NAMASTE -National Action for Mechanised Sanitation Ecosystem) ਦੇ ਤਹਿਤ ਸਫਾਈ ਮਿੱਤਰਾਂ (Safai Mitras) (ਸੀਵਰ ਅਤੇ ਸੈਪਟਿਕ ਟੈਂਕ ਵਰਕਰਾਂ- Sewer and Septic tank workers) ਨੂੰ ਆਯੁਸ਼ਮਾਨ ਹੈਲਥ ਕਾਰਡ (Ayushman Health Cards) ਅਤੇ ਪੀਪੀਈ ਕਿੱਟਾਂ (PPE kits) ਭੀ ਵੰਡੀਆਂ ਗਈਆਂ। ਇਹ ਪਹਿਲ ਚੁਣੌਤੀਪੂਰਨ ਪਰਿਸਥਿਤੀਆਂ ਵਿੱਚ ਕੰਮ ਕਰਨ ਵਾਲੇ ਅਗ੍ਰਿਮ ਪੰਕਤੀ (ਫੁੱਟਲਾਇਨ) ਦੇ ਵਰਕਰਾਂ ਦੀ ਸਿਹਤ ਅਤੇ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਦੀ ਪ੍ਰਤੀਨਿਧਤਾ ਕਰਦੀ ਹੈ।

ਪ੍ਰੋਗਰਾਮ ਵਿੱਚ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਵੰਚਿਤ ਸਮੂਹਾਂ ਦੇ ਲਗਭਗ 3 ਲੱਖ ਲਾਭਾਰਥੀਆਂ ਨੇ ਹਿੱਸਾ ਲਿਆ, ਜੋ ਦੇਸ਼ ਭਰਤ ਦੇ 500 ਤੋਂ ਅਧਿਕ ਜ਼ਿਲ੍ਹਿਆਂ ਤੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Dukshabhanjan Satpati 9732009592 August 13, 2024

    bharat mata ki joy 🙏🙏🙏🙏🙏
  • Dukshabhanjan Satpati 9732009592 August 13, 2024

    BHARAT MATA KI JOY 🙏🙏🙏🙏🙏JOY SHREE RAM 🙏🙏🙏🙏🙏BJP JINDABAD. MODIJI JINDABAD 🙏🙏🙏🙏🙏
  • Dukshabhanjan Satpati 9732009592 August 13, 2024

    ভারত মাতা কি জয় 🙏🙏🙏🙏জয় শ্রীরাম 🙏🙏🙏🙏বিজেপি জিন্দাবাদ। মোদীকে জিন্দাবাদ 🙏🙏🙏🙏। নমস্কার 🙏🙏🙏🙏।
  • Dukshabhanjan Satpati 9732009592 August 13, 2024

    BHARAT MATA KI JOY 🙏🙏🙏🙏🙏JOY SHREE RAM 🙏🙏🙏🙏🙏BJP JINDABAD. MODIJI JINDABAD 🙏🙏🙏🙏🙏.
  • Jitender Kumar Haryana BJP State President July 09, 2024

    🇮🇳
  • Jitender Kumar Haryana BJP State President July 09, 2024

    🇮🇳
  • Jitender Kumar Haryana BJP State President July 09, 2024

    🇮🇳
  • Ujjwal Shukla June 11, 2024

    वन्देमातरम जय श्री राम 🚩
  • Deepak Choudhary May 28, 2024

    जय हिंद, जय भारत
  • Jayanta Kumar Bhadra May 23, 2024

    Ram namaste
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's industrial production expands to six-month high of 5.2% YoY in Nov 2024

Media Coverage

India's industrial production expands to six-month high of 5.2% YoY in Nov 2024
NM on the go

Nm on the go

Always be the first to hear from the PM. Get the App Now!
...
PM Modi greets everyone on the first anniversary of the consecration of Ram Lalla in Ayodhya
January 11, 2025

The Prime Minister, Shri Narendra Modi has wished all the countrymen on the first anniversary of the consecration of Ram Lalla in Ayodhya, today. "This temple, built after centuries of sacrifice, penance and struggle, is a great heritage of our culture and spirituality", Shri Modi stated.

The Prime Minister posted on X:

"अयोध्या में रामलला की प्राण-प्रतिष्ठा की प्रथम वर्षगांठ पर समस्त देशवासियों को बहुत-बहुत शुभकामनाएं। सदियों के त्याग, तपस्या और संघर्ष से बना यह मंदिर हमारी संस्कृति और अध्यात्म की महान धरोहर है। मुझे विश्वास है कि यह दिव्य-भव्य राम मंदिर विकसित भारत के संकल्प की सिद्धि में एक बड़ी प्रेरणा बनेगा।"