ਪੀਐੱਮ ਕਿਸਾਨ (PM KISAN) ਦੀ 20,000 ਕਰੋੜ ਰੁਪਏ ਤੋਂ ਅਧਿਕ ਦੀ 17ਵੀਂ ਕਿਸ਼ਤ ਜਾਰੀ ਕੀਤੀ
ਸੈਲਫ ਹੈਲਪ ਗਰੁੱਪਾਂ ਦੀਆਂ 30,000 ਤੋਂ ਅਧਿਕ ਮਹਿਲਾਵਾਂ ਨੂੰ ਕ੍ਰਿਸ਼ੀ ਸਖੀ (Krishi Sakhis) ਦੇ ਰੂਪ ਵਿੱਚ ਸਰਟੀਫਿਕੇਟ ਪ੍ਰਦਾਨ ਕੀਤੇ
“ਕਾਸ਼ੀ ਦੀ ਜਨਤਾ ਨੇ ਮੈਨੂੰ ਲਗਾਤਾਰ ਤੀਸਰੀ ਵਾਰ ਆਪਣਾ ਪ੍ਰਤੀਨਿਧੀ ਚੁਣ ਕੇ ਅਸ਼ੀਰਵਾਦ ਦਿੱਤਾ ਹੈ”
“ਦੁਨੀਆ ਦੇ ਲੋਕਤਾਂਤਰਿਕ ਦੇਸ਼ਾਂ ਵਿੱਚ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਕਿ ਕੋਈ ਚੁਣੀ ਹੋਈ ਸਰਕਾਰ ਲਗਾਤਾਰ ਤੀਸਰੀ ਵਾਰ ਸੱਤਾ ਵਿੱਚ ਆ ਜਾਵੇ”
“21ਵੀਂ ਸਦੀ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਸ਼ਕਤੀ ਬਣਾਉਣ ਵਿੱਚ ਸਮੁੱਚੀ ਖੇਤੀਬਾੜੀ ਵਿਵਸਥਾ ਦੀ ਬੜੀ ਭੂਮਿਕਾ ਹੈ”
“ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਦੁਨੀਆ ਦੀ ਸਭ ਤੋਂ ਬੜੀ ਪ੍ਰਤੱਖ ਲਾਭ ਤਬਾਦਲਾ ਯੋਜਨਾ ਬਣ ਕੇ ਉੱਭਰੀ ਹੈ”
“ਮੈਨੂੰ ਖੁਸ਼ੀ ਹੈ ਕਿ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਵਿੱਚ ਸਹੀ ਲਾਭਾਰਥੀ ਤੱਕ ਪਹੁੰਚਣ ਦੇ ਲਈ ਟੈਕਨੋਲੋਜੀ ਦਾ ਸਹੀ ਇਸਤੇਮਾਲ ਕੀਤਾ ਗਿਆ ਹੈ”
“ਮੇਰਾ ਸੁਪਨਾ ਹੈ ਕਿ ਦੁਨੀਆ ਭਰ ਵਿੱਚ ਹਰ ਖਾਣੇ ਦੇ ਮੇਜ ‘ਤੇ ਭਾਰਤ ਦਾ ਕੋਈ ਨਾ ਕੋਈ ਖੁਰਾਕੀ ਅੰਨ ਜਾਂ ਖੁਰਾਕੀ ਉਤਪਾਦ ਹੋਵੇ”
“ਮਾਤਾਵਾਂ ਅਤੇ ਭੈਣਾਂ ਦੇ ਬਿਨਾ ਖੇਤੀ ਦੀ ਕਲਪਨਾ ਕਰਨਾ ਅਸੰਭਵ ਹੈ”
“ਬਨਾਸ ਡੇਅਰੀ ਦੇ ਆਉਣ ਦੇ ਬਾਅਦ ਬਨਾਰਸ ਦੇ ਕਈ ਦੁੱਧ ਉਤਪਾਦਕਾਂ ਦੀ ਆਮਦਨ ਵਿ
ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਦੀਆਂ 30,000 ਤੋਂ ਅਧਿਕ ਮਹਿਲਾਵਾਂ ਨੂੰ ਕ੍ਰਿਸ਼ੀ ਸਖੀ ਦੇ ਰੂਪ ਵਿੱਚ ਸਰਟੀਫਿਕੇਟ ਭੀ ਪ੍ਰਦਾਨ ਕੀਤੇ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਕਿਸਾਨ ਸਨਮਾਨ ਸੰਮੇਲਨ ਨੂੰ ਸੰਬੋਧਨ ਕੀਤਾ ਅਤੇ ਲਗਭਗ 9.26 ਕਰੋੜ ਲਾਭਾਰਥੀ ਕਿਸਾਨਾਂ ਨੂੰ ਪ੍ਰਤੱਖ ਲਾਭ ਤਬਾਦਲੇ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੀ 17ਵੀਂ ਕਿਸ਼ਤ ਜਾਰੀ ਕੀਤੀ, ਜਿਸ ਦੀ ਰਾਸ਼ੀ 20,000 ਕਰੋੜ ਰੁਪਏ ਤੋਂ ਅਧਿਕ ਹੈ। ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਦੀਆਂ 30,000 ਤੋਂ ਅਧਿਕ ਮਹਿਲਾਵਾਂ ਨੂੰ ਕ੍ਰਿਸ਼ੀ ਸਖੀ ਦੇ ਰੂਪ ਵਿੱਚ ਸਰਟੀਫਿਕੇਟ ਭੀ ਪ੍ਰਦਾਨ ਕੀਤੇ। ਇਸ ਸਮਾਗਮ ਨਾਲ ਦੇਸ਼ਭਰ ਦੇ ਕਿਸਾਨ ਤਕਨੀਕ ਦੇ ਮਾਧਿਅਮ ਨਾਲ ਜੁੜੇ ਸਨ।

 ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੰਸਦੀ ਚੋਣਾਂ ਜਿੱਤਣ ਦੇ ਬਾਅਦ ਪਹਿਲੀ ਵਾਰ ਸੰਸਦੀ ਖੇਤਰ ਵਿੱਚ ਆਉਣ ‘ਤੇ ਕਾਸ਼ੀ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਲਗਾਤਾਰ ਤੀਸਰੀ ਵਾਰ ਉਨ੍ਹਾਂ ਨੂੰ ਚੁਣਨ ਦੇ ਲਈ ਲੋਕਾਂ ਦਾ ਆਭਾਰ ਜਤਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਹੁਣ ਤਾਂ ਲਗਦਾ ਹੈ ਕਿ ਮਾਂ ਗੰਗਾ ਨੇ ਭੀ ਮੈਨੂੰ ਅਪਣਾ ਲਿਆ ਹੈ ਅਤੇ ਮੈਂ ਕਾਸ਼ੀ ਦੇ ਲਈ ਲੋਕਲ ਹੋ ਗਿਆ ਹਾਂ।”

 ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 18ਵੀਂ ਲੋਕ ਸਭਾ ਦੇ ਲਈ ਹਾਲ ਹੀ ਵਿੱਚ ਸੰਪੰਨ ਹੋਈਆਂ ਆਮ ਚੋਣਾਂ ਭਾਰਤ ਦੇ ਲੋਕਤੰਤਰ ਦੀ ਵਿਸ਼ਾਲਤਾ, ਸਮਰੱਥਾਵਾਂ, ਵਿਆਪਕਤਾ ਅਤੇ ਜੜ੍ਹਾਂ ਦੀਆਂ ਪ੍ਰਤੀਕ ਹਨ ਅਤੇ ਸਾਡਾ ਦੇਸ਼ ਇਸ ਨੂੰ ਦੁਨੀਆ ਦੇ ਸਾਹਮਣੇ ਪ੍ਰਸਤੁਤ ਕਰਦਾ ਹੈ। ਇਨ੍ਹਾਂ ਚੋਣਾਂ ਵਿੱਚ 64 ਕਰੋੜ ਤੋਂ ਵੱਧ ਲੋਕਾਂ ਦੇ ਮਤਦਾਨ ਕੀਤੇ ਜਾਣ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਨੇ ਬੜੇ ਪੈਮਾਨੇ ‘ਤੇ ਚੋਣਾਂ ਕਿਤੇ ਹੋਰ ਨਹੀਂ ਹੁੰਦੀਆਂ ਹਨ, ਜਿਸ ਵਿੱਚ ਨਾਗਰਿਕਾਂ ਦੀ ਇਤਨੀ ਬੜੀ ਭਾਗੀਦਾਰੀ ਹੁੰਦੀ ਹੈ।

 

 ਇਟਲੀ ਵਿੱਚ ਜੀ-7 ਸਮਿਟ ਵਿੱਚ ਆਪਣੀ ਹਾਲੀਆ ਯਾਤਰਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਵਿੱਚ ਮਤਦਾਤਾਵਾਂ ਦੀ ਸੰਖਿਆ ਸਾਰੇ ਜੀ-7 ਦੇਸ਼ਾਂ ਦੇ ਮਤਦਾਤਾਵਾਂ ਦੀ ਸੰਖਿਆ ਤੋਂ ਡੇਢ ਗੁਣਾ ਅਧਿਕ ਹੈ, ਅਤੇ ਯੂਰੋਪੀਅਨ ਯੂਨੀਅਨ ਦੇ ਸਾਰੇ ਮੈਂਬਰ ਦੇਸ਼ਾਂ ਦੇ ਮਤਦਾਤਾਵਾਂ ਦੀ ਸੰਖਿਆ ਤੋਂ ਢਾਈ ਗੁਣਾ ਅਧਿਕ ਹੈ। ਪ੍ਰਧਾਨ ਮੰਤਰੀ ਮੋਦੀ ਨੇ 31 ਕਰੋੜ ਤੋਂ ਅਧਿਕ ਮਹਿਲਾ ਮਤਦਾਤਾਵਾਂ ਦੀ ਭਾਰੀ ਭਾਗੀਦਾਰੀ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਇਹ ਦੁਨੀਆ ਵਿੱਚ ਕਿਸੇ ਇੱਕ ਦੇਸ਼ ਵਿੱਚ ਮਹਿਲਾ ਮਤਦਾਤਾਵਾਂ ਦੀ ਸਭ ਤੋਂ ਅਧਿਕ ਸੰਖਿਆ ਹੈ।

 ਉਨ੍ਹਾਂ ਨੇ ਕਿਹਾ ਕਿ ਇਹ ਸੰਖਿਆ ਅਮਰੀਕਾ ਦੀ ਪੂਰੀ ਆਬਾਦੀ ਦੇ ਆਸਪਾਸ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੇ ਲੋਕਤੰਤਰ ਦੀ ਤਾਕਤ ਅਤੇ ਸੁੰਦਰਤਾ ਨਾ ਸਿਰਫ ਪੂਰੀ ਦੁਨੀਆ ਨੂੰ ਆਕਰਸ਼ਿਤ ਕਰਦੀ ਹੈ, ਬਲਕਿ ਆਪਣਾ ਪ੍ਰਭਾਵ ਭੀ ਛੱਡਦੀ ਹੈ।” ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਲੋਕਤੰਤਰ ਦੇ ਉਤਸਵ ਵਿੱਚ ਹਿੱਸਾ ਲੈਣ ਅਤੇ ਇਸ ਨੂੰ ਇੱਕ ਬੜੀ ਸਫ਼ਲਤਾ ਬਣਾਉਣ ਦੇ ਲਈ ਵਾਰਾਣਸੀ ਦੇ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਭਾਰ ਵਿਅਕਤ ਕਰਦੇ ਹੋਏ ਕਿਹਾ, “ਵਾਰਾਣਸੀ ਦੇ ਲੋਕਾਂ ਨੇ ਨਾ ਸਿਰਫ਼ ਇੱਕ ਸਾਂਸਦ, ਬਲਕਿ ਖ਼ੁਦ ਪ੍ਰਧਾਨ ਮੰਤਰੀ ਨੂੰ ਭੀ ਚੁਣਿਆ ਹੈ।”

 ਪ੍ਰਧਾਨ ਮੰਤਰੀ ਨੇ ਚੁਣਾਵੀ ਜਨਾਦੇਸ਼ ਨੂੰ ‘ਅਭੂਤਪੂਰਵ’ ਦੱਸਦੇ ਹੋਏ ਕਿਹਾ ਕਿ ਇਸ ਨਾਲ ਤੀਸਰੀ ਵਾਰ ਚੁਣੀ ਹੋਈ ਸਰਕਾਰ ਦੀ ਚੋਣ ਹੋਈ ਹੈ ਅਤੇ ਇਹ ਦੁਨੀਆ ਦੇ ਲੋਕਤੰਤਰਾਂ ਵਿੱਚ ਇੱਕ ਦੁਰਲਭ ਉਪਲਬਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਐਸੀ ਹੈਟ੍ਰਿਕ 60 ਸਾਲ ਪਹਿਲਾਂ ਹੋਈ ਸੀ। ਭਾਰਤ ਜਿਹੇ ਦੇਸ਼ ਵਿੱਚ, ਜਿੱਥੇ ਨੌਜਵਾਨਾਂ ਦੀਆਂ ਆਕਾਂਖਿਆਵਾਂ ਇਤਨੀਆਂ ਉੱਚੀਆਂ ਹੋਣ, ਅਗਰ ਕੋਈ ਸਰਕਾਰ 10 ਸਾਲ ਦੇ ਸ਼ਾਸਨ ਦੇ ਬਾਅਦ ਫਿਰ ਤੋਂ ਸੱਤਾ ਵਿੱਚ ਆਉਂਦੀ ਹੈ, ਤਾਂ ਇਹ ਬਹੁਤ ਬੜੀ ਜਿੱਤ ਹੁੰਦੀ ਹੈ, ਬਹੁਤ ਬੜਾ ਵਿਸ਼ਵਾਸ ਹੁੰਦਾ ਹੈ। ਅਤੇ, ਤੁਹਾਡਾ ਇਹ ਵਿਸ਼ਵਾਸ ਹੀ ਮੇਰੀ ਸਭ ਤੋਂ ਬੜੀ ਪੂੰਜੀ ਹੈ ਅਤੇ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਲਈ ਮੈਨੂੰ ਊਰਜਾ ਦਿੰਦਾ ਹੈ।”

 

 ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਉਹ ਕਿਸਾਨਾਂ, ਨਾਰੀ ਸ਼ਕਤੀ, ਨੌਜਵਾਨਾਂ ਅਤੇ ਗ਼ਰੀਬਾਂ ਨੂੰ ਵਿਕਸਿਤ ਭਾਰਤ ਦੇ ਥੰਮ੍ਹਾਂ ਦੇ ਰੂਪ ਵਿੱਚ ਅਹਿਮੀਅਤ ਦਿੰਦੇ ਹਨ ਅਤੇ ਯਾਦ ਦਿਵਾਇਆ ਕਿ ਸਰਕਾਰ ਬਣਨ ਦੇ ਬਾਅਦ ਉਸ ਦਾ ਪਹਿਲਾ ਫ਼ੈਸਲਾ ਕਿਸਾਨਾਂ ਅਤੇ ਗ਼ਰੀਬ ਪਰਿਵਾਰਾਂ ਨਾਲ ਜੁੜਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਆਵਾਸ ਯੋਜਨਾ (PM Awas Yojna) ਦੇ ਤਹਿਤ 3 ਕਰੋੜ ਹੋਰ ਪਰਿਵਾਰਾਂ ਜਾਂ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਦੀਆਂ ਕਿਸ਼ਤਾਂ ਨਾਲ ਜੁੜੇ ਇਨ੍ਹਾਂ ਫ਼ੈਸਲਿਆਂ ਨਾਲ ਕਰੋੜਾਂ ਲੋਕਾਂ ਨੂੰ ਮਦਦ ਮਿਲੇਗੀ।

 ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਸਥਲ ‘ਤੇ ਉਪਸਥਿਤ ਅਤੇ ਟੈਕਨੋਲੋਜੀ ਦੇ ਮਾਧਿਅਮ ਨਾਲ ਇਸ ਸਮਾਗਮ ਨਾਲ ਜੁੜੇ ਕਿਸਾਨਾਂ ਦਾ ਅਭਿਵਾਦਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਰੋੜਾਂ ਕਿਸਾਨਾਂ ਦੇ ਖਾਤੇ ਵਿੱਚ 20,000 ਕਰੋੜ ਰੁਪਏ ਜਮ੍ਹਾਂ ਹੋ ਗਏ ਹਨ। ਉਨ੍ਹਾਂ ਨੇ ਕ੍ਰਿਸ਼ੀ ਸਖੀ (Krishi Sakhi) ਪਹਿਲ ਬਾਰੇ ਭੀ ਗੱਲ ਕੀਤੀ, ਜੋ 3 ਕਰੋੜ ‘ਲਖਪਤੀ ਦੀਦੀਆਂ’ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ ਹੈ। ਪ੍ਰਧਾਨ ਮੰਤਰੀ ਨੇ ਕਿਹਾ ਇਹ ਪਹਿਲ ਲਾਭਾਰਥੀ ਮਹਿਲਾਵਾਂ ਦੇ ਲਈ ਆਮਦਨ ਦਾ ਗਰਿਮਾਪੂਰਨ ਸਰੋਤ ਸੁਨਿਸ਼ਚਿਤ ਕਰੇਗਾ ਅਤੇ ਭਰੋਸਾ ਦਿਵਾਵੇਗਾ।

 ਪ੍ਰਧਾਨ ਮੰਤਰੀ ਨੇ ਕਰੋੜਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 3.25 ਲੱਖ ਕਰੋੜ ਰੁਪਏ ਤੋਂ ਵੱਧ ਦੇ ਟ੍ਰਾਂਸਫਰ ਦਾ ਉਲੇਖ ਕਰਦੇ ਹੋਏ ਕਿਹਾ, “ਪੀਐੱਮ ਕਿਸਾਨ ਸਨਮਾਨ ਨਿਧੀ ਦੁਨੀਆ ਦੀ ਸਭ ਤੋਂ ਬੜੀ ਪ੍ਰਤੱਖ ਲਾਭ ਟ੍ਰਾਂਸਫਰ ਯੋਜਨਾ ਦੇ ਰੂਪ ਵਿੱਚ ਉੱਭਰੀ ਹੈ।” ਇਸ ਰਕਮ ਵਿੱਚੋਂ ਇਕੱਲੇ ਵਾਰਾਣਸੀ ਦੇ ਪਰਿਵਾਰਾਂ ਨੂੰ 700 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਪਾਤਰ ਲਾਭਾਰਥੀਆਂ ਤੱਕ ਲਾਭ ਪਹੁੰਚਾਉਣ ਵਿੱਚ ਟੈਕਨੋਲੋਜੀ ਦੇ ਉਪਯੋਗ ਦੀ ਸ਼ਲਾਘਾ ਕੀਤੀ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਭੀ ਕ੍ਰੈਡਿਟ ਦਿੱਤਾ, ਜਿਸ ਦੇ ਕਾਰਨ 1 ਕਰੋੜ ਤੋਂ ਅਧਿਕ ਕਿਸਾਨਾਂ ਨੇ ਪੀਐੱਮ ਕਿਸਾਨ ਯੋਜਨਾ ਦੇ ਤਹਿਤ ਖੁਦ ਨੂੰ ਰਜਿਸਟਰਡ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਪਹੁੰਚ ਵਧਾਉਣ ਦੇ ਲਈ ਨਿਯਮਾਂ ਅਤੇ ਵਿਨਿਯਮਾਂ (rules and regulations) ਨੂੰ ਸਰਲ ਬਣਾਇਆ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਇਰਾਦੇ ਅਤੇ ਵਿਸ਼ਵਾਸ ਸਹੀ ਹੋਣ ਤਾਂ ਕਿਸਾਨ ਕਲਿਆਣ ਨਾਲ ਸਬੰਧਿਤ ਕਾਰਜ ਤੇਜ਼ੀ ਨਾਲ ਹੁੰਦੇ ਹਨ।”

 21ਵੀਂ ਸਦੀ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਾਉਣ ਵਿੱਚ ਐਗ੍ਰੀ-ਈਕੋਸਿਸਟਮ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਦ੍ਰਿਸ਼ਟੀਕੋਣ ਅਪਣਾਉਣ ਅਤੇ ਦਾਲਾਂ ਅਤੇ ਤੇਲ ਬੀਜ ਵਿੱਚ ਆਤਮਨਿਰਭਰਤਾ ਦੀ ਤਤਕਾਲ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਇੱਕ ਪ੍ਰਮੁੱਖ ਖੇਤੀਬਾੜੀ-ਨਿਰਯਾਤਕ ਦੇਸ਼ ਬਣਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਖੇਤਰ ਦੇ ਸਥਾਨਕ ਉਤਪਾਦਾਂ ਨੂੰ ਆਲਮੀ ਬਜ਼ਾਰ ਮਿਲ ਰਿਹਾ ਹੈ ਅਤੇ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ (ਇੱਕ ਜ਼ਿਲ੍ਹਾ ਇੱਕ ਉਤਪਾਦ) ਯੋਜਨਾ ਅਤੇ ਹਰ ਜ਼ਿਲ੍ਹੇ ਵਿੱਚ ਨਿਰਯਾਤ ਕੇਂਦਰਾਂ ਦੇ ਮਾਧਿਅਮ ਨਾਲ ਨਿਰਯਾਤ ਨੂੰ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਖੇਤੀਬਾੜੀ ਵਿੱਚ ਭੀ ਜ਼ੀਰੋ ਡਿਫੈਕਟ-ਜ਼ੀਰੋ ਇਫੈਕਟ ਦੇ ਮੰਤਰ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਮੇਰਾ ਸੁਪਨਾ ਹੈ ਕਿ ਦੁਨੀਆ ਭਰ ਵਿੱਚ ਹਰ ਖਾਣੇ ਦੇ ਮੇਜ ‘ਤੇ ਘੱਟ ਤੋਂ ਘੱਟ ਇੱਕ ਭਾਰਤੀ ਖੁਰਾਕੀ ਉਤਪਾਦ ਜ਼ਰੂਰ ਹੋਵੇ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਕਿਸਾਨ ਸਮ੍ਰਿੱਧੀ ਕੇਂਦਰਾਂ ਦੇ ਮਾਧਿਅਮ ਨਾਲ ਮੋਟੇ ਅਨਾਜ, ਹਰਬਲ ਉਤਪਾਦਾਂ ਅਤੇ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਨੂੰ ਸਮਰਥਨ ਦੇਣ ਦੇ ਲਈ ਇੱਕ ਵਿਸ਼ਾਲ ਨੈੱਟਵਰਕ ਬਣਾਇਆ ਜਾ ਰਿਹਾ ਹੈ।

 

 ਪ੍ਰਧਾਨ ਮੰਤਰੀ ਨੇ ਕ੍ਰਿਸ਼ੀ ਵਿੱਚ ਮਹਿਲਾਵਾਂ ਦੀ ਬੜੀ ਸੰਖਿਆ ਵਿੱਚ ਮੌਜੂਦਗੀ ਨੂੰ ਦੇਖਦੇ ਹੋਏ ਉਨ੍ਹਾਂ ਦੇ ਮਹੱਤਵ ਅਤੇ ਸਮਰਥਨ ਨੂੰ ਰੇਖਾਂਕਿਤ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਵਧਾਉਣ ਦੇ ਲਈ ਕ੍ਰਿਸ਼ੀ ਦੇ ਦਾਇਰੇ ਦਾ ਵਿਸਤਾਰ ਕਰਨ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕ੍ਰਿਸ਼ੀ ਸਖੀ ਪ੍ਰੋਗਰਾਮ ਡ੍ਰੋਨ ਦੀਦੀ ਪ੍ਰੋਗਰਾਮ ਦੀ ਤਰ੍ਹਾਂ ਹੀ ਇਸ ਦਿਸ਼ਾ ਵਿੱਚ ਇੱਕ ਕਦਮ ਹੈ। ਆਸ਼ਾ ਕਾਰਯਕਰਤਾਵਾਂ (ਵਰਕਰਾਂ) ਅਤੇ ਬੈਂਕ ਸਖੀਆਂ ਦੇ ਰੂਪ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਹੁਣ ਕ੍ਰਿਸੀ ਸਖੀਆਂ ਦੇ ਰੂਪ ਵਿੱਚ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਦੇਖੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕ੍ਰਿਸ਼ੀ ਸਖੀਆਂ ਦੇ ਰੂਪ ਵਿੱਚ ਸੈਲਫ ਹੈਲਪ ਗਰੁੱਪਾਂ ਨੂੰ 30,000 ਤੋਂ ਵੱਧ ਸਰਟੀਫਿਕੇਟ ਪ੍ਰਦਾਨ ਕਰਨ ਦਾ ਉਲੇਖ ਕੀਤਾ ਅਤੇ ਦੱਸਿਆ ਕਿ ਵਰਤਮਾਨ ਵਿੱਚ 11 ਰਾਜਾਂ ਵਿੱਚ ਚਲ ਰਹੀ ਇਹ ਯੋਜਨਾ ਦੇਸ਼ ਭਰ ਦੇ ਹਜ਼ਾਰਾਂ ਸੈਲਫ ਹੈਲਪ ਗਰੁੱਪਾਂ ਨਾਲ ਜੁੜੇਗੀ ਅਤੇ 3 ਕਰੋੜ ਲਖਪਤੀ ਦੀਦੀਆਂ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ।

 ਪ੍ਰਧਾਨ ਮੰਤਰੀ ਨੇ ਕਾਸ਼ੀ ਅਤੇ ਪੂਰਵਾਂਚਲ ਦੇ ਕਿਸਾਨਾਂ ਦੇ ਪ੍ਰਤੀ ਕੇਂਦਰ ਅਤੇ ਰਾਜ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਅਤੇ ਨਾਲ ਹੀ, ਬਨਾਸ ਡੇਅਰੀ ਸੰਕੁਲ, ਪੈਰਿਸ਼ੇਬਲ ਕਾਰਗੋ ਸੈਂਟਰ ਅਤੇ ਇੰਟੀਗ੍ਰੇਟਿਡ ਪੈਕੇਜਿੰਗ ਹਾਊਸ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਬਨਾਸ ਡੇਅਰੀ ਨੇ ਬਨਾਰਸ ਅਤੇ ਉਸ ਦੇ ਆਸਪਾਸ ਦੇ ਕਿਸਾਨਾਂ ਅਤੇ ਪਸ਼ੂਪਾਲਕਾਂ ਦੀ ਕਿਸਮਤ ਬਦਲ ਦਿੱਤੀ ਹੈ। ਅੱਜ ਇਹ ਡੇਅਰੀ ਹਰ ਦਿਨ ਕਰੀਬ 3 ਲੱਖ ਲੀਟਰ ਦੁੱਧ ਇਕੱਠਾ ਕਰ ਰਹੀ ਹੈ। ਇਕੱਲੇ ਬਨਾਰਸ ਦੇ 14 ਹਜ਼ਾਰ ਤੋਂ ਜ਼ਿਆਦਾ ਪਸ਼ੂਪਾਲਕ ਪਰਿਵਾਰ ਇਸ ਡੇਅਰੀ ਨਾਲ ਰਜਿਸਟਰਡ ਹਨ। ਹੁਣ ਬਨਾਸ ਡੇਅਰੀ ਅਗਲੇ ਡੇਢ ਸਾਲ ਵਿੱਚ ਕਾਸ਼ੀ ਦੇ 16 ਹਜ਼ਾਰ ਹੋਰ ਪਸ਼ੂਪਾਲਕਾਂ ਨੂੰ ਜੋੜਨ ਜਾ ਰਹੀ ਹੈ। ਬਨਾਸ ਡੇਅਰੀ ਦੇ ਆਉਣ ਦੇ ਬਾਅਦ ਬਨਾਸ ਦੇ ਕਈ ਦੁੱਧ ਉਤਪਾਦਕਾਂ ਦੀ ਆਮਦਨ ਵਿੱਚ 5 ਲੱਖ ਰੁਪਏ ਤੱਕ ਦਾ ਵਾਧਾ ਹੋਇਆ ਹੈ।”

 ਮੱਛੀ ਪਾਲਕਾਂ ਦੀ ਆਮਦਨ ਵਧਾਉਣ ਦੇ ਲਈ ਸਰਕਾਰ ਦੁਆਰਾ ਕੀਤੇ ਗਏ ਕਾਰਜਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਪੀਐੱਮ ਮਤਸਯ ਸੰਪਦਾ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ ਦੇ ਲਾਭਾਂ ਦਾ ਉਲੇਖ ਕੀਤਾ। ਉਨ੍ਹਾਂ ਨੇ ਵਾਰਾਣਸੀ ਵਿੱਚ ਮੱਛੀ ਪਾਲਨ ਨਾਲ ਜੁੜੇ ਲੋਕਾਂ ਦੀ ਸਹਾਇਤਾ ਦੇ ਲਈ ਚੰਦੌਲੀ ਵਿੱਚ ਲਗਭਗ 70 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਬਜ਼ਾਰ ਦੇ ਨਿਰਮਾਣ ਦੀ ਭੀ ਜਾਣਕਾਰੀ ਦਿੱਤੀ।

 ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਪ੍ਰਧਾਨ ਮੰਤਰੀ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਵਾਰਾਣਸੀ ਵਿੱਚ ਬਹੁਤ ਫਲ-ਫੁੱਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਵਿੱਚ ਕਰੀਬ 40 ਹਜ਼ਾਰ ਸਥਾਨਕ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ 2,500 ਘਰਾਂ ਵਿੱਚ ਸੋਲਰ ਪੈਨਲ ਲਗ ਚੁੱਕੇ ਹਨ ਅਤੇ 3,000 ਘਰਾਂ ‘ਤੇ ਕੰਮ ਚਲ ਰਿਹਾ ਹੈ। ਇਸ ਨਾਲ ਲਾਭਾਰਥੀ ਪਰਿਵਾਰਾਂ ਨੂੰ ਜ਼ੀਰੋ ਬਿਜਲੀ ਬਿਲ ਅਤੇ ਅਤਿਰਿਕਤ ਆਮਦਨ ਦਾ ਦੋਹਰਾ ਲਾਭ ਮਿਲ ਰਿਹਾ ਹੈ। 

ਵਾਰਾਣਸੀ ਅਤੇ ਉਸ ਦੇ ਨੇੜਲੇ ਪਿੰਡਾਂ ਵਿੱਚ ਕਨੈਕਟਿਵਿਟੀ ਵਧਾਉਣ ਦੀ ਦਿਸ਼ਾ ਵਿੱਚ ਪਿਛਲੇ 10 ਵਰ੍ਹਿਆਂ ਵਿੱਚ ਕੀਤੇ ਗਏ ਕਾਰਜਾਂ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਦੇਸ਼ ਦੇ ਪਹਿਲੇ ਸਿਟੀ ਰੋਪਵੇਅ ਪ੍ਰੋਜੈਕਟ ਦੇ ਆਖਰੀ ਪੜਾਅ ਵਿੱਚ ਪਹੁੰਚਣ, ਗਾਜ਼ੀਪੁਰ, ਆਜ਼ਮਗੜ੍ਹ ਅਤੇ ਜੌਨਪੁਰ ਸ਼ਹਿਰਾਂ ਨੂੰ ਜੋੜਨ ਵਾਲੀ ਰਿੰਗ ਰੋਡ, ਫੁਲਵਰੀਆ ਅਤੇ ਚੌਕਾਘਾਟ ਵਿੱਚ ਫਲਾਈਓਵਰ ਦੇ ਨਿਰਮਾਣ ਦਾ ਕੰਮ ਪੂਰਾ ਹੋਣ, ਕਾਸ਼ੀ, ਵਾਰਾਣਸੀ ਅਤੇ ਕੈਂਟ ਰੇਲਵੇ ਸਟੇਸ਼ਨਾਂ ਨੂੰ ਨਵਾਂ ਰੂਪ ਦੇਣ, ਬਾਬਤਪੁਰ ਹਵਾਈ ਅੱਡੇ ਤੋਂ ਹਵਾਈ ਯਾਤਾਯਾਤ ਅਤੇ ਵਪਾਰ ਨੂੰ ਅਸਾਨ ਬਣਾਉਣ, ਗੰਗਾ ਘਾਟਾਂ ਦੇ ਕਿਨਾਰੇ ਵਿਕਾਸ, ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਨਵੀਆਂ ਸੁਵਿਧਾਵਾਂ, ਸ਼ਹਿਰ ਦੇ ਪੁਨਰ-ਨਿਰਮਿਤ ਕੁੰਡ ਅਤੇ ਵਾਰਾਣਸੀ ਵਿੱਚ ਵਿਭਿੰਨ ਸਥਾਨਾਂ ‘ਤੇ ਵਿਕਸਿਤ ਕੀਤੀਆਂ ਜਾ ਰਹੀਆਂ ਨਵੀਆਂ ਪ੍ਰਣਾਲੀਆਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਵਿੱਚ ਖੇਡਾਂ ਨਾਲ ਜੁੜੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨਵੇਂ ਸਟੇਡੀਅਮ ਨਾਲ ਨੌਜਵਾਨਾਂ ਦੇ ਲਈ ਨਵੇਂ ਅਵਸਰ ਪੈਦਾ ਹੋ ਰਹੇ ਹਨ।

 

 ਗਿਆਨ ਦੀ ਰਾਜਧਾਨੀ ਦੇ ਰੂਪ ਵਿੱਚ ਕਾਸ਼ੀ ਦੀ ਪ੍ਰਤਿਸ਼ਠਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਪ੍ਰਾਚੀਨ ਸ਼ਹਿਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਇਕ ਐਸਾ ਸ਼ਹਿਰ ਬਣ ਗਿਆ ਹੈ, ਜਿਸ ਨੇ ਪੂਰੀ ਦੁਨੀਆ ਨੂੰ ਸਿਖਾਇਆ ਕਿ ਕਿਵੇਂ ਇੱਕ ਵਿਰਾਸਤ ਸ਼ਹਿਰ ਸ਼ਹਿਰੀ ਵਿਕਾਸ ਦੀ ਨਵੀਂ ਕਹਾਣੀ ਲਿਖ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਕਾਸ਼ੀ ਵਿੱਚ ਚਾਰੋਂ ਤਰਫ਼ ਵਿਕਾਸ ਦੇ ਨਾਲ-ਨਾਲ ਵਿਰਾਸਤ ਦਾ ਮੰਤਰ ਭੀ ਨਜ਼ਰ ਆਉਂਦਾ ਹੈ। ਅਤੇ, ਇਸ ਵਿਕਾਸ ਦਾ ਲਾਭ ਸਿਰਫ਼ ਕਾਸ਼ੀ ਨੂੰ ਹੀ ਨਹੀਂ ਹੋ ਰਿਹਾ ਹੈ। ਪੂਰੇ ਪੂਰਵਾਂਚਲ ਤੋਂ ਜੋ ਪਰਿਵਾਰ ਆਪਣੇ ਕੰਮ-ਕਾਜ ਦੇ ਲਈ, ਆਪਣੀਆਂ ਜ਼ਰੂਰਤਾਂ ਦੇ ਲਈ ਕਾਸ਼ੀ ਆਉਂਦੇ ਹਨ, ਉਨ੍ਹਾਂ ਨੂੰ ਭੀ ਇਨ੍ਹਾਂ ਸਾਰੇ ਕਾਰਜਾਂ ਨਾਲ ਬਹੁਤ ਮਦਦ ਮਿਲ ਰਹੀ ਹੈ।” ਸ਼੍ਰੀ ਮੋਦੀ ਨੇ ਕਿਹਾ, “ਬਾਬਾ ਵਿਸ਼ਵਨਾਥ ਦੇ ਅਸ਼ੀਰਵਾਦ ਨਾਲ ਕਾਸ਼ੀ ਦੇ ਵਿਕਾਸ ਦੀ ਇਹ ਨਵੀਂ ਗਾਥਾ ਨਿਰੰਤਰ ਜਾਰੀ ਰਹੇਗੀ।”

 ਇਸ ਅਵਸਰ ‘ਤੇ, ਉੱਤਰ ਪ੍ਰਦੇਸ਼ ਦੇ ਰਾਜਪਾਲ, ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਰਾਜ ਮੰਤਰੀ, ਸ਼੍ਰੀ ਭਾਗੀਰਥ ਚੌਧਰੀ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ, ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਤੇ ਸ਼੍ਰੀ ਬ੍ਰਜੇਸ਼ ਪਾਠਕ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀਗਣ ਦੇ ਨਾਲ-ਨਾਲ ਕਈ ਪਤਵੰਤੇ ਉਪਸਥਿਤ ਰਹੇ।

 ਪਿਛੋਕੜ

ਪ੍ਰਧਾਨ ਮੰਤਰੀ ਦੇ ਰੂਪ ਵਿੱਚ ਤੀਸਰੀ ਵਾਰ ਸਹੁੰ ਚੁੱਕਣ ਦੇ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੀਐੱਮ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨ ਦੀ ਆਪਣੀ ਪਹਿਲੀ ਫਾਇਲ ‘ਤੇ ਹਸਤਾਖਰ ਕੀਤੇ, ਜੋ ਕਿਸਾਨ ਕਲਿਆਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਸੇ ਪ੍ਰਤੀਬੱਧਤਾ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਤੱਖ ਲਾਭ ਤਬਾਦਲੇ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ ਲਗਭਗ 9.26 ਕਰੋੜ ਲਾਭਾਰਥੀ ਕਿਸਾਨਾਂ ਨੂੰ 20,000 ਕਰੋੜ ਰੁਪਏ ਤੋਂ ਵੱਧ ਦੀ 17ਵੀਂ ਕਿਸ਼ਤ ਜਾਰੀ ਕੀਤੀ। ਹੁਣ ਤੱਕ, ਪੀਐੱਮ-ਕਿਸਾਨ ਦੇ ਤਹਿਤ 11 ਕਰੋੜ ਤੋਂ ਵੱਧ ਪਾਤਰ ਕਿਸਾਨ ਪਰਿਵਾਰਾਂ ਨੂੰ 3.04 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਲਾਭ ਮਿਲ ਚੁੱਕਿਆ ਹੈ।

 

 ਪ੍ਰਧਾਨ ਮੰਤਰੀ ਨੇ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਦੀਆਂ 30,000 ਤੋਂ ਅਧਿਕ ਮਹਿਲਾਵਾਂ ਨੂੰ ਕ੍ਰਿਸ਼ੀ ਸਖੀ ਦੇ ਰੂਪ ਵਿੱਚ ਸਰਟੀਫਿਕੇਟ ਭੀ ਪ੍ਰਦਾਨ ਕੀਤੇ। ਕ੍ਰਿਸ਼ੀ ਸਖੀ ਕਨਵਰਜੈਂਸ ਪ੍ਰੋਗਰਾਮ (ਕੇਐੱਸਸੀਪੀ) ਦਾ ਉਦੇਸ਼ ਕ੍ਰਿਸ਼ੀ ਸਖੀ ਦੇ ਰੂਪ ਵਿੱਚ ਗ੍ਰਾਮੀਣ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਮਾਧਿਅਮ ਨਾਲ ਗ੍ਰਾਮੀਣ ਭਾਰਤ ਨੂੰ ਬਦਲਣਾ ਹੈ, ਜਿਸ ਵਿੱਚ ਕ੍ਰਿਸ਼ੀ ਸਖੀਆਂ ਨੂੰ ਪੈਰਾ-ਐਕਸਟੈਂਸ਼ਨ ਵਰਕਰਾਂ ਦੇ ਰੂਪ ਵਿੱਚ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ ਪ੍ਰਦਾਨ ਕਰਨਾ ਸ਼ਾਮਲ ਹੈ। ਇਹ ਸਰਟੀਫਿਕੇਸ਼ਨ ਕੋਰਸ ‘ਲਖਪਤੀ ਦੀਦੀ’ ਪ੍ਰੋਗਰਾਮ ਦੇ ਉਦੇਸ਼ਾਂ ਦੇ ਅਨੁਰੂਪ ਭੀ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi