“ਕਾਸ਼ੀ ਦੇ ਘਾਟਾਂ ‘ਤੇ ਗੰਗਾ-ਪੁਸ਼ਕਰਾਲੁ ਉਤਸਵ ਦਾ ਆਯੋਜਨ ਗੰਗਾ ਅਤੇ ਗੋਦਾਵਰੀ ਦੇ ਸੰਗਮ ਜਿਹਾ ਹੈ”
“ਤੇਲੁਗੂ ਰਾਜਾਂ ਨੇ ਕਾਸ਼ੀ ਨੂੰ ਬਹੁਤ ਸਾਰੇ ਮਹਾਨ ਸੰਤ, ਆਚਾਰੀਆ ਅਤੇ ਸਾਧੂ ਦਿੱਤੇ ਹਨ”
“ਤੇਲੁਗੂ ਲੋਕਾਂ ਨੇ ਕਾਸ਼ੀ ਨੂੰ ਆਪਣੀ ਆਤਮਾ ਨਾਲ ਠੀਕ ਉਸੇ ਤਰ੍ਹਾਂ ਹੀ ਜੋੜ ਕੇ ਰੱਖਿਆ, ਜਿਵੇਂ ਕਾਸ਼ੀ ਨੇ ਉਨ੍ਹਾਂ ਨੂੰ ਅਪਣਾਇਆ ਅਤੇ ਸਮਝਿਆ ਹੈ”
“ਗੰਗਾ ਜੀ ਵਿੱਚ ਇੱਕ ਡੁਬਕੀ ਤੁਹਾਡੀ ਆਤਮਾ ਨੂੰ ਆਨੰਦਿਤ ਕਰ ਦੇਵੇਗੀ”
“ਸਾਡੇ ਪੂਰਵਜਾਂ ਨੇ ਭਾਰਤ ਦੀ ਚੇਤਨਾ ਨੂੰ ਵਿਭਿੰਨ ਕੇਂਦਰਾਂ ਵਿੱਚ ਸਥਾਪਿਤ ਕੀਤਾ ਹੈ, ਜੋ ਆਪਸ ਵਿੱਚ ਮਿਲ ਕੇ ਭਾਰਤ ਮਾਤਾ ਦੇ ਪੂਰਨ ਰੂਪ ਦੀ ਸੰਰਚਨਾ ਕਰਦੇ ਹਨ”
“ਭਾਰਤ ਦੇ ਸੰਪੂਰਨਤਾ ਅਤੇ ਪੂਰੀ ਸਮਰੱਥਾ ਦਾ ਅਨੁਭਵ ਉਸ ਸਮੇਂ ਹੀ ਹੋ ਸਕਦਾ ਹੈ, ਜਦੋਂ ਅਸੀਂ ਦੇਸ਼ ਦੀ ਵਿਵਿਧਤਾ ਨੂੰ ਉਸ ਦੀ ਸਮਗ੍ਰਤਾ (ਸਮੁੱਚਤਾ) ਵਿੱਚ ਦੇਖਾਂਗੇ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਉੱਤਰ ਪ੍ਰਦੇਸ਼ ਦੇ ਕਾਸ਼ੀ ਵਿੱਚ ਆਯੋਜਿਤ ਗੰਗਾ ਪੁਸ਼ਕਰਾਲੁ ਉਤਸਵ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਗੰਗਾ ਪੁਸ਼ਕਰਾਲੁ ਉਤਸਵ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦੇ ਕੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਅਤੇ ਸਭ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਥੇ ਉਪਸਥਿਤ ਸਭ ਲੋਕ ਉਨ੍ਹਾਂ ਦੇ ਨਿਜੀ ਅਤਿਥੀ (ਮਹਿਮਾਨ) ਹਨ ਅਤੇ ਭਾਰਤੀ ਸੱਭਿਆਚਾਰ ਵਿੱਚ ਮਹਿਮਾਨ ਨੂੰ ਭਗਵਾਨ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਭਲੇ ਹੀ ਮੈਂ ਤੁਹਾਡਾ ਸੁਆਗਤ ਕਰਨ ਦੇ ਲਈ ਉੱਥੇ ਉਪਸਥਿਤ ਨਹੀਂ ਹੋ ਸਕਿਆ, ਲੇਕਿਨ ਮੇਰਾ ਮਸਤਕ ਆਪ ਸਭ ਦੇ ਨਾਲ ਹੈ।” ਉਨ੍ਹਾਂ ਨੇ ਕਾਸ਼ੀ-ਤੇਲੁਗੂ ਕਮੇਟੀ ਅਤੇ ਸਾਂਸਦ ਸ਼੍ਰੀ ਜੀਵੀਐੱਲ ਨਰਸਿਮਹਾ ਰਾਓ ਨੂੰ ਇਸ ਪ੍ਰੋਗਰਾਮ ਦੇ ਆਯੋਜਨ ਦੇ ਲਈ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇਹ ਰੇਖਾਂਕਿਤ ਕੀਤਾ ਕਿ ਕਾਸ਼ੀ ਦੇ ਘਟਕਾਂ ‘ਤੇ ਆਯੋਜਿਤ ਗੰਗਾ-ਪੁਸ਼ਕਰਾਲੁ ਉਤਸਵ ਗੰਗਾ ਅਤੇ ਗੋਦਾਵਰੀ ਦੇ ਸੰਗਮ ਦੇ ਸਮਾਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਭਾਰਤ ਦੀ ਪ੍ਰਾਚੀਨ ਸੱਭਿਅਤਾਵਾਂ, ਸੰਸਕ੍ਰਿਤੀਆਂ ਅਤੇ ਪਰੰਪਰਾਵਾਂ ਦੇ ਸੰਗਮ ਦਾ ਉਤਸਵ ਹੈ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਇੱਥੇ ਆਯੋਜਿਤ ਹੋਏ ਕਾਸ਼ੀ- ਤਮਿਲ ਸੰਗਮ ਨੂੰ ਯਾਦ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਹਾਲ ਹੀ ਵਿੱਚ ਸੌਰਾਸ਼ਟਰ-ਤਮਿਲ ਸੰਗਮ ਵਿੱਚ ਹਿੱਸਾ ਲੈਣ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਜ਼ਾਦੀ ਕੇ ਅੰਮ੍ਰਿਤ ਕਾਲ ਨੂੰ ਭਾਰਤ ਦੀਆਂ ਵਿਵਿਧਤਾਵਾਂ ਅਤੇ ਸੰਸਕ੍ਰਿਤੀਆਂ ਦੇ ਸੰਗਮ ਦੇ ਰੂਪ ਵਿੱਚ ਦੇਖਿਆ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਵਿਵਿਧਤਾਵਾਂ ਦਾ ਇਹ ਸੰਗਮ ਰਾਸ਼ਟਰਵਾਦ ਦੇ ਅੰਮ੍ਰਿਤ ਨੂੰ ਉਤਪੰਨ ਕਰ ਰਿਹਾ ਹੈ, ਜੋ ਭਵਿੱਖ ਵਿੱਚ ਭਾਰਤ ਦੇ ਲਈ ਪੂਰਨ ਊਰਜਾ ਸੁਨਿਸ਼ਚਿਤ ਕਰੇਗਾ।”

ਪ੍ਰਧਾਨ ਮੰਤਰੀ ਨੇ ਕਾਸ਼ੀ ਅਤੇ ਉਸ ਦੇ ਨਿਵਾਸੀਆਂ ਦੇ ਤੇਲੁਗੂ ਲੋਕਾਂ ਦੇ ਨਾਲ ਗਹਿਰੇ ਸਬੰਧਾਂ ਨੂੰ ਰੇਖਾਂਕਿਤਾ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਕਈ ਪੀੜ੍ਹੀਆਂ ਤੋਂ ਉਨ੍ਹਾਂ ਦਾ ਸੁਆਗਤ ਕਰਦੀ ਆ ਰਹੀ ਹੈ ਅਤੇ ਇਹ ਸਬੰਧ ਉਤਨਾ ਹੀ ਪ੍ਰਾਚੀਨ ਹੈ, ਜਿੰਨਾ ਕਿ ਇਹ ਸ਼ਹਿਰ। ਉਨ੍ਹਾਂ ਨੇ ਕਾਸ਼ੀ ਵਿੱਚ ਤੇਲੁਗੂ ਪਿਛੋਕੜ ਦੇ ਲੋਕਾਂ ਦੀ ਆਸਥਾ ਨੂੰ ਕਾਸ਼ੀ ਜਿੰਨਾ ਹੀ ਪਵਿੱਤਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਆਉਣ ਵਾਲੇ ਤੀਰਥਯਾਤਰੀਆਂ ਵਿੱਚ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਲੋਕ ਦੀ ਵੱਡੀ ਸੰਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਤੇਲੁਗੂ ਰਾਜਾਂ ਨੇ ਕਾਸ਼ੀ ਨੂੰ ਬਹੁਤ ਸਾਰੇ ਮਹਾਨ ਸੰਤ, ਆਚਾਰੀਆ ਅਤੇ ਰਿਸ਼ੀ (ਸਾਧੂ) ਦਿੱਤੇ ਹਨ।” ਉਨ੍ਹਾਂ ਨੇ ਅੱਗੇ ਰੇਖਾਂਕਿਤ ਕੀਤਾ ਕਿ ਜਦੋਂ ਕਾਸ਼ੀ ਦੇ ਲੋਕ ਅਤੇ ਤੀਰਥਯਾਤਰੀ ਬਾਬਾ ਵਿਸ਼ਵਨਾਥ ਦੇ ਦਰਸ਼ਨ ਦੇ ਲਈ ਜਾਂਦੇ ਹਨ, ਤਾਂ ਉਹ ਤੈਲੰਗ ਸੁਆਮੀ ਦੇ ਆਸ਼ਰਮ ਵਿੱਚ ਵੀ ਉਨ੍ਹਾਂ ਦਾ ਅਸ਼ੀਰਵਾਦ ਲੈਣ ਵੀ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਤੈਲੰਗ ਸੁਆਮੀ ਦਾ ਉਲੇਖ ਕੀਤਾ, ਜਿਨ੍ਹਾਂ ਦਾ ਜਨਮ ਵਿਜੈਨਗਰਮ ਵਿੱਚ ਹੋਇਆ ਸੀ, ਲੇਕਿਨ ਸੁਆਮੀ ਰਾਮਕ੍ਰਿਸ਼ਨ ਪਰਮਹੰਸ ਨੇ ਉਨ੍ਹਾਂ ਨੂੰ ਕਾਸ਼ੀ ਦਾ ਜੀਵਿਤ ਸ਼ਿਵ ਕਿਹਾ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਜਿੱਦੂ ਕ੍ਰਿਸ਼ਨਮੂਰਤੀ ਅਤੇ ਹੋਰ ਮਹਾਨ ਆਤਮਾਵਾਂ ਦਾ ਵੀ ਉਲੇਖ ਕੀਤਾ, ਜਿਨ੍ਹਾਂ ਨੇ ਅੱਜ ਵੀ ਕਾਸ਼ੀ ਵਿੱਚ ਸਪ੍ਰੇਮ ਯਾਦ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜਿਵੇਂ ਕਾਸ਼ੀ ਨੇ ਤੇਲੁਗੂ ਲੋਕਾਂ ਨੂੰ ਅਪਣਾਇਆ, ਆਤਮਸਾਤ ਕੀਤਾ, ਉਸੇ ਤਰ੍ਹਾਂ ਹੀ ਤੇਲੁਗੂ ਲੋਕਾਂ ਨੇ ਵੀ ਕਾਸ਼ੀ ਨੂੰ ਆਪਣੀ ਆਤਮਾ ਨਾਲ ਜੋੜ ਕੇ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਵਿੱਤਰ ਤੀਰਥ ਵੇਮੁਲਾ-ਵਾੜਾ ਨੂੰ ਵੀ ਦਕਸ਼ਿਣ ਕਾਸ਼ੀ ਕਹਿ ਕੇ ਬੁਲਾਇਆ ਜਾਂਦਾ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਆਂਧਰ ਅਤੇ ਤੇਲੰਗਾਨਾ ਦੇ ਮੰਦਿਰਾਂ ਵਿੱਚ ਜੋ ਕਾਲਾ ਸੂਤਰ ਹੱਥ ਵਿੱਚ ਬੰਨ੍ਹਿਆ ਜਾਂਦਾ ਹੈ, ਉਸ ਨੂੰ ਅੱਜ ਵੀ ਕਾਸ਼ੀ ਦਾਰਮ ਕਹਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ, ਸ਼੍ਰੀਨਾਥ ਮਹਾਕਵੀ ਦਾ ਕਾਸ਼ੀ ਖੰਡਮੁ ਗ੍ਰੰਥ ਹੋਵੇ, ਏਨੁਗੁਲ ਵੀਰਸਵਾਮੱਯਾ ਦਾ ਕਾਸ਼ੀ ਯਾਤਰਾ ਚਰਿੱਤਰ ਹੋਵੇ, ਜਾਂ ਫਿਰ ਮਕਬੂਲ ਕਾਸ਼ੀ ਮਜਿਲੀ ਕਥਲੁ ਹੋਵੇ, ਕਾਸ਼ੀ ਅਤੇ ਕਾਸ਼ੀ ਦੀ ਮਹਿਮਾ ਤੇਲੁਗੂ ਭਾਸ਼ਾ ਅਤੇ ਤੇਲੁਗੂ ਸਾਹਿਤ ਵਿੱਚ ਵੀ ਉਤਨੀ ਹੀ ਗਹਿਰਾਈ ਨਾਲ ਰਚੀ ਵਸੀ ਹੈ। ਸ਼੍ਰੀ ਮੋਦੀ ਨੇ ਜੋਰ ਦਿੰਦੇ ਹੋਏ ਕਿਹਾ ਕਿ ਅਗਰ ਕੋਈ ਬਾਹਰੀ ਵਿਅਕਤੀ ਇਹ ਸਭ ਦੇਖੇ, ਤਾਂ ਉਸ ਦੇ ਲਈ ਵਿਸ਼ਵਾਸ ਕਰਨਾ ਵੀ ਕਠਿਨ ਹੋਵੇਗਾ ਕਿ ਕੋਈ ਸ਼ਹਿਰ ਇੰਨਾ ਦੂਰ ਹੋ ਕੇ ਵੀ ਦਿਲਾਂ ਦੇ ਇੰਨੇ ਕਰੀਬ ਕਿਵੇਂ ਹੋ ਸਕਦਾ ਹੈ! ਉਨ੍ਹਾਂ ਨੇ ਕਿਹਾ, “ਇਹ ਭਾਰਤ ਦੀ ਉਹ ਵਿਰਾਸਤ ਹੈ ਜਿਸ ਨੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਵਿਸ਼ਵਾਸ ਨੂੰ ਸਦੀਆਂ ਤੋਂ ਜੀਵੰਤ ਰੱਖਿਆ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਕਾਸ਼ੀ ਮੁਕਤੀ ਅਤੇ ਮੋਕਸ਼ ਦੀ ਨਗਰੀ ਹੈ।” ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਤੇਲੁਗੂ ਲੋਕ ਕਾਸ਼ੀ ਪਹੁੰਚਣ ਦੇ ਲਈ ਹਜ਼ਾਰਾਂ ਕਿਲੋਮੀਟਰ ਪੈਦਲ ਚਲਦੇ ਸਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਸਮੇਂ ਵਿੱਚ ਹੁਣ ਉਹ ਸਥਿਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਕ ਤਰਫ਼ ਵਿਸ਼ਵਨਾਥ ਧਾਮ ਦਾ ਦਿਵਯ ਵੈਭਵ ਹੈ, ਤਾਂ ਦੂਸਰੀ ਤਰਫ਼ ਗੰਗਾ ਦੇ ਘਾਟਾਂ ਦੀ ਭਵਯਤਾ (ਸ਼ਾਨ) ਵੀ ਹੈ। ਅੱਜ ਇੱਕ ਤਰਫ਼ ਕਾਸ਼ੀ ਦੀਆਂ ਗਲੀਆਂ ਹਨ, ਤਾਂ ਦੂਸਰੀ ਤਰਫ਼ ਨਵੀਆਂ ਸੜਕਾਂ ਅਤੇ ਹਾਈਵੇਅ ਦਾ ਨੈੱਟਵਰਕ ਵੀ ਹੈ। ਉਨ੍ਹਾਂ ਨੇ ਕਿਹਾ ਕਿ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਜੋ ਲੋਕ ਪਹਿਲਾਂ ਕਾਸ਼ੀ ਆ ਚੁੱਕੇ ਹਨ, ਉਹ ਹੁਣ ਕਾਸ਼ੀ ਵਿੱਚ ਹੋ ਰਹੇ ਇਸ ਬਦਲਾਅ ਨੂੰ ਮਹਿਸੂਸ ਕਰ ਰਹੇ ਹੋਣਗੇ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਏਅਰਪੋਰਟ ਤੋਂ ਦਸ਼ਾਸ਼ਵਮੇਧ ਘਾਟ ਤੱਕ ਪਹੁੰਚਣ ਵਿੱਚ ਘੰਟੇ ਲਗ ਜਾਇਆ ਕਰਦੇ ਸਨ, ਲੇਕਿਨ ਅੱਜ ਨਵਾਂ ਹਾਈਵੇਅ ਬਣਨ ਨਾਲ ਹੁਣ ਲੋਕਾਂ ਦਾ ਬਹੁਤ ਸਮਾਂ ਬਚ ਰਿਹਾ ਹੈ। ਸ਼ਹਿਰ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ, ਜਦੋਂ ਕਾਸ਼ੀ ਦੀਆਂ ਸੜਕਾਂ ਬਿਜਲੀ ਦੀਆਂ ਤਾਰਾਂ ਨਾਲ ਭਰੀਆਂ ਰਹਿੰਦੀਆਂ ਸਨ। ਹੁਣ ਕਾਸ਼ੀ ਵਿੱਚ ਜ਼ਿਆਦਾਤਰ ਥਾਵਾਂ ‘ਤੇ ਬਿਜਲੀ ਦੀਆਂ ਤਾਰਾਂ ਵੀ ਅੰਡਰਗ੍ਰਾਊਂਡ ਹੋ ਚੁੱਕੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਕਾਸ਼ੀ ਦੇ ਅਨੇਕ ਕੁੰਡ ਹੋਣ, ਮੰਦਿਰਾਂ ਤੱਕ ਆਉਣ-ਜਾਣ ਦਾ ਰਸਤਾ ਹੋਵੇ, ਕਾਸ਼ੀ ਦੇ ਸੱਭਿਆਚਾਰਕ ਸਥਲ ਹੋਣ, ਸਭ ਦਾ ਕਾਇਆਕਲਪ ਹੋ ਰਿਹਾ ਹੈ ਅਤੇ ਹੁਣ ਤਾਂ ਗੰਗਾ ਜੀ ਵਿੱਚ ਸੀਐੱਨਜੀ ਵਾਲੀਆਂ ਕਿਸ਼ਤੀਆਂ ਵੀ ਚਲਣ ਲਗੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਦਿਨ ਵੀ ਦੂਰ ਨਹੀਂ ਜਦੋਂ ਬਨਾਰਸ ਆਉਣ-ਜਾਣ ਵਾਲਿਆਂ ਨੂੰ ਰੋਪ-ਵੇਅ ਦੀ ਸੁਵਿਧਾ ਵੀ ਮਿਲ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹੇ ਸਵੱਛਤਾ ਦਾ ਅਭਿਯਾਨ ਹੋਵੇ, ਕਾਸ਼ੀ ਦੇ ਘਾਟਾਂ ਦੀ ਸਾਫ-ਸਫਾਈ ਹੋਵੇ, ਬਨਾਰਸ ਦੇ ਲੋਕਾਂ ਨੇ, ਉੱਥੋਂ ਦੇ ਨੌਜਵਾਨਾਂ ਨੇ ਇਸ ਨੂੰ ਜਨਅੰਦੋਲਨ ਬਣਾ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਕਾਸ਼ੀ ਦੇ ਲੋਕ ਅਤਿਥੀਆਂ (ਮਹਿਮਾਨਾਂ) ਦੀ ਸੇਵਾ ਅਤੇ ਸੁਆਗਤ ਵਿੱਚ ਕੋਈ ਕਮੀ ਨਹੀਂ ਛੱਡਣਗੇ। ਪ੍ਰਧਾਨ ਮੰਤਰੀ ਨੇ ਕਿਹਾ, “ਬਾਬਾ ਦਾ ਅਸ਼ੀਰਵਾਦ, ਕਾਲ ਭੈਰਵ ਅਤੇ ਮਾਂ ਅੰਨਪੂਰਣਾ ਦੇ ਦਰਸ਼ਨ ਆਪਣੇ ਆਪ ਵਿੱਚ ਅਦਭੁਤ ਹੈ। ਗੰਗਾ ਜੀ ਵਿੱਚ ਇੱਕ ਡੁਬਕੀ, ਤੁਹਾਡੀ ਆਤਮਾ ਨੂੰ ਪ੍ਰਸੰਨ ਕਰ ਦੇਵੇਗੀ।” ਉਨ੍ਹਾਂ ਨੇ ਜ਼ਿਕਰ ਕੀਤਾ ਕਿ ਲੱਸੀ, ਠੰਡਾਈ, ਚਾਟ, ਲਿੱਟੀ-ਚੋਖਾ ਅਤੇ ਬਨਾਰਸੀ ਪਾਨ ਜਿਹੇ ਖਾਨ-ਪਾਨ ਯਾਤਰਾ ਨੂੰ ਹੋਰ ਵੀ ਯਾਦਗਾਰ ਬਣਾ ਦੇਣਗੇ। ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਲਕੜੀ ਦੇ ਖਿਡੌਣਿਆਂ ‘ਤੇ ਵੀ ਚਾਨਣਾ ਪਾਇਆ, ਜੋ ਏਟਿਕੋਪਾਕਾ ਦੇ ਖਿਡੌਣੇ ਜਿਹੇ ਹਨ। ਉਨ੍ਹਾਂ ਨੇ ਕਿਹਾ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਅਤਿਥੀ (ਮਹਿਮਾਨ) ਬਨਾਰਸੀ ਸਾੜੀਆਂ ਨੂੰ ਆਪਣੇ ਨਾਲ ਲੈ ਜਾ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਪੂਰਵਜਾਂ ਨੇ ਭਾਰਤ ਦੀ ਚੇਤਨਾ ਨੂੰ ਵਿਭਿੰਨ ਕੇਂਦਰਾਂ ਵਿੱਚ ਸਥਾਪਿਤ ਕੀਤਾ ਹੈ, ਜੋ ਇਕੱਠੇ ਮਿਲ ਕੇ ਭਾਰਤ ਮਾਤਾ ਦਾ ਸੰਪੂਰਨ ਰੂਪ ਬਣਾਉਂਦੇ ਹਨ।” ਉਨ੍ਹਾਂ ਨੇ ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਅਤੇ ਵਿਸ਼ਾਲਾਕਸ਼ੀ ਸ਼ਕਤੀਪੀਠ, ਆਂਧਰ ਵਿੱਚ ਮੱਲਿਕਾਰਜੁਨ, ਤੇਲੰਗਾਨਾ ਵਿੱਚ ਭਗਵਾਨ ਰਾਜ-ਰਾਜੇਸ਼ਵਰ, ਆਂਧਰ ਵਿੱਚ ਮਾਂ ਭ੍ਰਾਮਰਾਂਬਾ ਅਤੇ ਤੇਲੰਗਾਨਾ ਵਿੱਚ ਰਾਜ ਰਾਜੇਸ਼ਵਰੀ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅਜਿਹੇ ਸਾਰੇ ਪਵਿੱਤਰ ਸਥਾਨ ਭਾਰਤ ਅਤੇ ਇਸ ਦੀ ਸੱਭਿਆਚਾਰਕ ਪਹਿਚਾਣ ਦੇ ਮਹੱਤਵਪੂਰਨ ਕੇਂਦਰ ਹਨ। ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੀ ਪੂਰਨਤਾ ਅਤੇ ਪੂਰਨ ਸਮਰੱਥਾ ਦੀ ਪ੍ਰਾਪਤੀ ਤਦੇ ਹੋ ਸਕਦੀ ਹੈ, ਜਦੋਂ ਅਸੀਂ ਦੇਸ਼ ਦੀ ਵਿਵਿਧਤਾ ਨੂੰ ਉਸ ਦੀ ਸਮਗ੍ਰਤਾ (ਸਮੁੱਚਤਾ) ਵਿੱਚ ਦੇਖਾਂਗੇ। ਸ਼੍ਰੀ ਮੋਦੀ ਨੇ ਕਿਹਾ, “ਤਦ ਅਸੀਂ ਆਪਣੀ ਪੂਰੀ ਸਮਰੱਥਾ ਨੂੰ ਜਗਾ ਪਾਵਾਂਗੇ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਗੰਗਾ-ਪੁਸ਼ਕਰਾਲੁ ਜਿਹੇ ਤਿਉਹਾਰ ਰਾਸ਼ਟਰਸੇਵਾ ਦੇ ਇਸ ਸੰਕਲਪ ਨੂੰ ਅੱਗੇ ਵਧਾਉਂਦੇ ਰਹਿਣਗੇ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage