ਪ੍ਰਧਾਨ ਮੰਤਰੀ ਨੇ ਪ੍ਰਮੁੱਖ ਸਰਕਾਰੀ ਯੋਜਨਾਵਾਂ ਦੀ ਪੂਰਨਤਾ ਸੁਨਿਸ਼ਚਿਤ ਕਰਨ ਦੇ ਲਈ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸ਼ੁਰੂ ਕੀਤੀ
ਉਨ੍ਹਾਂ ਨੇ ਲਗਭਗ 24,000 ਕਰੋੜ ਰੁਪਏ ਦੇ ਬਜਟ ਦੇ ਨਾਲ ਪੀਐੱਮ ਜਨਜਾਤੀ ਆਦਿਵਾਸੀ ਨਯਾਯ ਮਹਾ ਅਭਿਯਾਨ ਪੀਐੱਮ-ਜਨਮਨ ਲਾਂਚ ਕੀਤਾ
ਪੀਐੱਮ-ਕਿਸਾਨ ਦੇ ਤਹਿਤ ਲਗਭਗ 18,000 ਕਰੋੜ ਰੁਪਏ ਦੀ 15ਵੀਂ ਕਿਸ਼ਤ ਜਾਰੀ ਕੀਤੀ
ਝਾਰਖੰਡ ਵਿੱਚ ਲਗਭਗ 7,200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ
ਵਿਕਸਿਤ ਭਾਰਤ ਸੰਕਲਪ ਦੀ ਸ਼ਪਥ ਦਿਵਾਈ
“ਭਗਵਾਨ ਬਿਰਸਾ ਮੁੰਡਾ ਦੇ ਸੰਘਰਸ਼ ਅਤੇ ਬਲੀਦਾਨ ਅਣਗਿਣਤ ਭਾਰਤੀਆਂ ਨੂੰ ਪ੍ਰੇਰਿਤ ਕਰਦੇ ਹਨ”
“ਦੋ ਇਤਿਹਾਸਿਕ ਪਹਿਲ- ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਅਤੇ ‘ਪੀਐੱਮ ਜਨਜਾਤੀ ਆਦਿਵਾਸੀ ਨਯਾਯ ਮਹਾ ਅਭਿਯਾਨ’ ਅੱਜ ਝਾਰਖੰਡ ਤੋਂ ਸ਼ੁਰੂ ਕੀਤੀ ਜਾ ਰਹੀ ਹੈ”
“ਭਾਰਤ ਵਿੱਚ ਵਿਕਾਸ ਦੀ ਡਿਗ੍ਰੀ ਅੰਮ੍ਰਿਤ ਕਾਲ ਦੇ ਚਾਰ ਸਤੰਭਾਂ- ਮਹਿਲਾ ਸ਼ਕਤੀ, ਯੁਵਾ ਸ਼ਕਤੀ, ਖੇਤੀਬਾੜੀ ਸ਼ਕਤੀ ਅਤੇ ਸਾਡੇ ਗ਼ਰੀਬ ਅਤੇ ਮੱਧ ਵਰਗ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਸਮਰੱਥਾ ‘ਤੇ ਨਿਰਭਰ ਕਰਦੀ ਹੈ”
“ਮੋਦੀ ਨੇ ਵੰਚਿਤਾਂ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ ਹੈ”
“ਮੈਂ ਭਗਵਾਨ ਬਿਰਸਾ ਮੁੰਡਾ ਦੀ ਇਸ ਭੂਮੀ ‘ਤੇ ਵੰਚਿਤਾਂ ਦਾ ਕਰਜ਼ ਚੁਕਾਉਣ ਆਇਆ ਹਾਂ”
“ਸੱਚੀ ਧਰਮਨਿਰਪੱਖਤਾ ਤਦੇ ਆਉਂਦੀ ਹੈ, ਜਦੋਂ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਨਾਲ ਭੇਦਭਾਵ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹ
ਇਸ ਅਵਸਰ ‘ਤੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਇੱਕ ਵੀਡੀਓ ਸੰਦੇਸ਼ ਚਲਾਇਆ ਗਿਆ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਦੇ ਖੂੰਟੀ ਵਿੱਚ ਜਨਜਾਤੀਯ ਗੌਰਵ ਦਿਵਸ, 2023 ਦੇ ਜਸ਼ਨ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਅਤੇ ਪ੍ਰਧਾਨ ਮੰਤਰੀ ਵਿਸ਼ੇਸ਼ ਕਮਜ਼ੋਰ ਜਨਜਾਤੀ ਸਮੂਹ ਵਿਕਾਸ ਮਿਸ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੀਐੱਮ-ਕਿਸਾਨ ਦੀ 15ਵੀਂ ਕਿਸ਼ਤ ਵੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਝਾਰਖੰਡ ਵਿੱਚ ਰੇਲ, ਸੜਕ, ਸਿੱਖਿਆ, ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਜਿਹੇ ਕਈ ਖੇਤਰਾਂ ਵਿੱਚ 7200 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ।

 

ਇਸ ਅਵਸਰ ‘ਤੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਇੱਕ ਵੀਡੀਓ ਸੰਦੇਸ਼ ਚਲਾਇਆ ਗਿਆ।

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਦੀ ਸ਼ਪਥ ਦੀ ਦਿਵਾਈ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਅੱਜ ਭਗਵਾਨ ਬਿਰਸਾ ਮੁੰਡਾ ਦੀ ਜਨਮਸਥਲੀ ਉਲਿਹਾਤੂ ਪਿੰਡ ਦੇ ਨਾਲ-ਨਾਲ ਰਾਂਚੀ ਵਿੱਚ ਬਿਰਸਾ ਮੁੰਡਾ ਮੈਮੋਰੀਅਲ ਪਾਰਕ-ਸਹਿ-ਸੁਤੰਤਰਾ ਸੈਨਾਨੀ ਸੰਗ੍ਰਹਾਲਯ ਦੀ ਆਪਣੀ ਯਾਤਰਾ ਨੂੰ ਯਾਦ ਕਰਦੇ ਹੋਏ ਕੀਤੀ। ਉਨ੍ਹਾਂ ਨੇ ਦੋ ਸਾਲ ਪਹਿਲਾਂ ਅੱਜ ਹੀ ਦੇ ਦਿਨ ਸੁਤੰਤਰਤਾ ਸੈਨਾਨੀ ਸੰਗ੍ਰਹਾਲਯ ਦਾ ਉਦਘਾਟਨ ਕਰਨ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ਹਰੇਕ ਨਾਗਰਿਕ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਝਾਰਖੰਡ ਦੇ ਸਥਾਪਨਾ ਦਿਵਸ ਦੇ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਦੇ ਗਠਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਯੋਗਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਰੇਲ, ਸੜਕ, ਸਿੱਖਿਆ, ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਦੇ ਵਿਭਿੰਨ ਖੇਤਰਾਂ ਵਿੱਚ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਝਾਰਖੰਡਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਝਾਰਖੰਡ ਰਾਜ ਵਿੱਚ ਹੁਣ 100 ਪ੍ਰਤੀਸ਼ਤ ਬਿਜਲੀਕਰਣ ਰੇਲ ਮਾਰਗ ਹਨ।

ਪ੍ਰਧਾਨ ਮੰਤਰੀ ਨੇ ਆਦਿਵਾਸੀ ਗੌਰਵ ਦੇ ਲਈ ਭਗਵਾਨ ਬਿਰਸਾ ਮੁੰਡਾ ਦੇ ਪ੍ਰੇਰਕ ਸੰਘਰਸ਼ ਦਾ ਜ਼ਿਕਰ ਕਰਦੇ ਹੋਏ ਅਣਗਿਣਤ ਆਦਿਵਾਸੀ ਨਾਇਕਾਂ ਦੇ ਨਾਲ ਝਾਰਖੰਡ ਦੀ ਜ਼ਮੀਨ ਦੇ ਜੁੜਾਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਤਿਲਕਾ ਮਾਂਝੀ, ਸਿਧੂ ਕਾਨਹੂ, ਚਾਂਕ ਭੈਰਵ, ਫੂਲੋ ਝਾਨੋ, ਨੀਲਾਂਬਰ, ਪੀਤਾਂਬਰ, ਜਤਰਾ ਟਾਨਾ ਭਗਤ ਅਤੇ ਅਲਬਰਟ ਏੱਕਾ ਜਿਹੇ ਅਨੇਕ ਵੀਰਾਂ ਨੇ ਇਸ ਧਰਤੀ ਨੂੰ ਮਾਣ ਮਹਿਸੂਸ ਕਰਵਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਦਿਵਾਸੀ ਯੋਧਿਆਂ ਨੇ ਦੇਸ਼ ਦੇ ਹਰ ਕੋਨੇ ਵਿੱਚ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲਿਆ ਅਤੇ ਮਾਨਗੜ੍ਹ ਧਾਮ ਦੇ ਗੋਵਿੰਦ ਗੁਰੂ, ਮੱਧ ਪ੍ਰਦੇਸ਼ ਦੇ ਤਾਂਤਯਾ ਭੀਲ, ਛੱਤੀਸਗੜ੍ਹ ਦੇ ਭੀਮਾ ਨਾਇਕ, ਸ਼ਹੀਦ ਵੀਰ ਨਾਰਾਇਣ ਸਿੰਘ, ਮਣੀਪੁਰ ਦੇ ਵੀਰ ਗੁੰਡਾਧੁਰ, ਰਾਣੀ ਗਾਈਦਿਨਲਿਊ, ਤੇਲੰਗਾਨਾ ਦੇ ਵੀਰ ਰਾਮਜੀ ਗੋਂਡ, ਆਂਧਰ ਪ੍ਰਦੇਸ਼ ਦੇ ਅੱਲੂਰੀ ਸੀਤਾਰਾਮ ਰਾਜੂ, ਗੋਂਡ ਪ੍ਰਦੇਸ਼ ਦੀ ਰਾਣੀ ਦੁਰਗਾਵਤੀ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਅਜਿਹੀਆਂ ਸ਼ਖਸੀਅਤਾਂ ਨੂੰ ਨਜ਼ਰਅੰਦਾਜ਼ ਕਰਨ ‘ਤੇ ਦੁਖ ਜਤਾਉਂਦੇ ਹੋਏ ਅੰਮ੍ਰਿਤ ਮਹੋਤਸਵ ਦੇ ਦੌਰਾਨ ਇਨ੍ਹਾਂ ਨਾਇਕਾਂ ਨੂੰ ਯਾਦ ਕਰਨ ‘ਤੇ ਸੰਤੋਸ਼ ਵਿਅਕਤ ਕੀਤਾ।

 

ਝਾਰਖੰਡ ਦੇ ਨਾਲ ਆਪਣੇ ਵਿਅਕਤੀਗਤ ਸਬੰਧ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਆਯੁਸ਼ਮਾਨ ਯੋਜਨਾ ਦੀ ਸ਼ੁਰੂਆਤ ਝਾਰਖੰਡ ਤੋਂ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਝਾਰਖੰਡ ਤੋਂ ਦੋ ਇਤਿਹਾਸਿਕ ਪਹਿਲਾਂ ਦੀ ਸ਼ੁਰੂਆਤ ਹੋ ਰਹੀ ਹੈ। ਪਹਿਲੀ ਵਿਕਸਿਤ ਭਾਰਤ ਸੰਕਲਪ ਯਾਤਰਾ ਜੋ ਸਰਕਾਰ ਅਤੇ ਪੀਐੱਮ ਜਨਜਾਤੀ ਆਦਿਵਾਸੀ ਨਯਾਯ ਮਹਾ ਅਭਿਯਾਨ ਦੀ ਪੂਰਨਤਾ ਦੇ ਲਕਸ਼ਾਂ ਦਾ ਇੱਕ ਮਾਧਿਅਮ ਹੋਵੇਗੀ ਜੋ ਵਿਲੁਪਤ ਹੋਣ ਵਾਲੀਆਂ ਜਨਜਾਤੀਆਂ ਦੀ ਰੱਖਿਆ ਕਰੇਗੀ ਅਤੇ ਉਨ੍ਹਾਂ ਦਾ ਪੋਸ਼ਣ ਕਰੇਗੀ।

ਸ਼੍ਰੀ ਮੋਦੀ ਨੇ ਵਿਕਸਿਤ ਭਾਰਤ ਦੇ ਚਾਰ ‘ਅੰਮ੍ਰਿਤ ਸਤੰਭ’ ਜਾਂ ਵਿਕਸਿਤ ਭਾਰਤ ਦੇ ਸਤੰਭਾਂ ਭਾਵ ਮਹਿਲਾ ਸ਼ਕਤੀ ਜਾਂ ਨਾਰੀ ਸ਼ਕਤੀ, ਭਾਰਤ ਦੇ ਖੁਰਾਕ ਉਤਪਾਦਕਾਂ, ਦੇਸ਼ ਦੇ ਨੌਜਵਾਨਾਂ ਅਤੇ ਅੰਤ ਵਿੱਚ ਭਾਰਤ ਦੇ ਨਵ-ਮੱਧ ਵਰਗ ਅਤੇ ਗ਼ਰੀਬਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਵਿਕਾਸ ਦੀ ਡਿਗ੍ਰੀ ਵਿਕਾਸ ਦੇ ਇਨ੍ਹਾਂ ਸਤੰਭਾਂ ਨੂੰ ਮਜ਼ਬੂਤ ਕਰਨ ਦੀ ਸਾਡੀ ਸਮਰੱਥਾ ‘ਤੇ ਨਿਰਭਰ ਕਰਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਰਤਮਾਨ ਸਰਕਾਰ ਦੇ ਪਿਛਲੇ 9 ਵਰ੍ਹਿਆਂ ਵਿੱਚ ਚਾਰ ਸਤੰਭਾਂ ਨੂੰ ਮਜ਼ਬੂਤ ਕਰਨ ਦੇ ਲਈ ਕੀਤੇ ਗਏ ਪ੍ਰਯਤਨ ਅਤੇ ਕਾਰਜਾਂ ‘ਤੇ ਸੰਤੋਸ਼ ਵਿਅਕਤ ਕੀਤਾ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 13 ਕਰੋੜ ਤੋਂ ਵੱਧ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਵਿੱਚ ਸਰਕਾਰ ਦੀ ਮਹੱਤਵਪੂਰਨ ਉਪਲਬਧੀ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਇੱਕ ਵੱਡੀ ਆਬਾਦੀ ਨੂੰ ਬੁਨਿਆਦੀ ਸੁਵਿਧਾਵਾਂ ਤੋਂ ਵੰਚਿਤ ਦੱਸਦੇ ਹੋਏ ਕਿਹਾ- “ਸਾਡਾ ਸੇਵਾ ਕਾਲ ਤਦ ਸ਼ੁਰੂ ਹੋਇਆ ਜਦੋਂ ਸਾਡੀ ਸਰਕਾਰ 2014 ਵਿੱਚ ਸੱਤਾ ਵਿੱਚ ਆਈ।” ਉਨ੍ਹਾਂ ਨੇ ਕਿਹਾ ਕਿ ਤਤਕਾਲੀਨ ਸਰਕਾਰਾਂ ਦੇ ਲਾਪਰਵਾਹ ਰਵੱਈਏ ਦੇ ਕਾਰਨ ਗ਼ਰੀਬਾਂ ਦੀ ਸਾਰੀਆਂ ਉਮੀਦਾਂ ਖ਼ਤਮ ਹੋ ਗਈਆਂ ਸਨ। ਉਨ੍ਹਾਂ ਨੇ ਕਿਹਾ, “ਵਰਤਮਾਨ ਸਰਕਾਰ ਨੇ ਸੇਵਾ ਦੀ ਭਾਵਨਾ ਦੇ ਨਾਲ ਕੰਮ ਸ਼ੁਰੂ ਕੀਤਾ।” ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਅਤੇ ਵੰਚਿਤਾਂ ਨੂੰ ਉਨ੍ਹਾਂ ਦੇ ਦਰਵਾਜੇ ਤੱਕ ਸੁਵਿਧਾਵਾਂ ਪਹੁੰਚਾਉਣਾ ਸਰਕਾਰ ਦੀ ਸਰਵਉੱਚ ਪ੍ਰਾਥਮਿਕਤਾ ਬਣ ਗਈ ਹੈ। ਉਨ੍ਹਾਂ ਨੇ ਪਰਿਵਰਤਨ ਦੇ ਲਈ ਸਰਕਾਰ ਦੇ ਵਿਜ਼ਨ ਨੂੰ ਕ੍ਰੈਡਿਟ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਪਿੰਡਾਂ ਵਿੱਚ ਸਵੱਛਤਾ ਦਾ ਦਾਇਰਾ ਸਿਰਫ਼ 40 ਪ੍ਰਤੀਸ਼ਤ ਸੀ, ਜਦਕਿ ਅੱਜ ਦੇਸ਼ ਪੂਰਨਤਾ ਦਾ ਲਕਸ਼ ਲੈ ਕੇ ਚਲ ਰਿਹਾ ਹੈ। 2014 ਦੇ ਬਾਅਦ ਦੀਆਂ ਹੋਰ ਉਪਲਬਧੀਆਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਲਪੀਜੀ ਕਨੈਕਸ਼ਨ 50-55 ਪ੍ਰਤੀਸ਼ਤ ਪਿੰਡਾਂ ਤੋਂ ਵਧ ਕੇ ਅੱਜ ਲਗਭਗ 100 ਪ੍ਰਤੀਸ਼ਤ ਹੋ ਗਿਆ ਹੈ, 55 ਪ੍ਰਤੀਸ਼ਤ ਤੋਂ 100 ਪ੍ਰਤੀਸ਼ਤ ਬੱਚਿਆਂ ਨੂੰ ਜੀਵਨਰੱਖਿਅਕ ਟੀਕੇ ਲਗਾਏ ਜਾ ਰਹੇ ਹਨ, ਆਜ਼ਾਦੀ ਦੇ ਕਈ ਦਹਾਕਿਆਂ ਦੇ ਬਾਅਦ ਨਲ ਦੇ ਪਾਣੀ ਦੇ ਕਨੈਕਸ਼ਨ 70 ਪ੍ਰਤੀਸ਼ਤ ਪਰਿਵਾਰਾਂ ਵਿੱਚ ਦਿੱਤੇ ਗਏ ਜੋ ਲਗਭਗ ਇੱਕ ਦਹਾਕੇ ਪਹਿਲਾਂ ਸਿਰਫ਼ 17 ਪ੍ਰਤੀਸ਼ਤ ਸੀ। ਉਨ੍ਹਾਂ ਨੇ ਕਿਹਾ, “ਮੋਦੀ ਨੇ ਵੰਚਿਤਾਂ ਨੂੰ ਆਪਣੀ ਪ੍ਰਾਥਮਿਕਤਾ ਬਣਾਈ ਹੈ।” ਪ੍ਰਧਾਨ ਮੰਤਰੀ ਨੇ ਗ਼ਰੀਬੀ ਅਤੇ ਅਭਾਵ ਦੇ ਆਪਣੇ ਵਿਅਕਤੀਗਤ ਅਨੁਭਵ ਦੇ ਕਾਰਨ ਵੰਚਿਤ ਲੋਕਾਂ ਦੇ ਪ੍ਰਤੀ ਆਪਣੀ ਆਤਮੀਅਤਾ ਵਿਅਕਤ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਦੇ ਲਈ ਪ੍ਰਾਥਮਿਕਤਾ ਬਣ ਗਏ ਹਨ। ਉਨ੍ਹਾਂ ਨੇ ਕਿਹਾ, “ਮੈਂ ਭਗਵਾਨ ਬਿਰਸਾ ਮੁੰਡਾ ਦੀ ਇਸ ਜ਼ਮੀਨ ‘ਤੇ ਵੰਚਿਤਾਂ ਦਾ ਕਰਜ਼ ਚੁਕਾਉਣ ਆਇਆ ਹਾਂ।”

ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇ ਅਸਾਨ ਪਰਿਣਾਮਾਂ ਦੇ ਵੱਲ ਜਾਣ ਦੇ ਪ੍ਰਲੋਭਨ ਦਾ ਵਿਰੋਧ ਕੀਤਾ ਹੈ ਅਤੇ ਲੰਬੇ ਸਮੇਂ ਤੋਂ ਲੰਬਿਤ ਮੁੱਦਿਆਂ ‘ਤੇ ਧਿਆਨ ਦਿੱਤਾ ਹੈ। ਉਨ੍ਹਾਂ ਨੇ 18,000 ਪਿੰਡਾਂ ਦੇ ਬਿਜਲੀਕਰਣ ਦਾ ਉਦਾਹਰਣ ਦਿੱਤਾ ਜੋ ਅੰਧਕਾਰ ਯੁਗ ਵਿੱਚ ਰਹਿਣ ਦੇ ਲਈ ਮਜਬੂਰ ਸਨ। ਲਾਲ ਕਿਲੇ ਦੀ ਫਸੀਲ ਤੋਂ ਕੀਤੇ ਗਏ ਐਲਾਨ ਦੇ ਅਨੁਰੂਪ ਸਮਾਂਬੱਧ ਤਰੀਕੇ ਨਾਲ ਬਿਜਲੀਕਰਣ ਕੀਤਾ ਗਿਆ। ਸਿੱਖਿਆ, ਸਿਹਤ ਅਤੇ ਜੀਵਨਯਾਪਨ ਵਿੱਚ ਅਸਾਨੀ ਦੇ ਪ੍ਰਮੁੱਖ ਮਿਆਰਾਂ ਨੂੰ 110 ਜ਼ਿਲ੍ਹਿਆਂ ਵਿੱਚ ਉਠਾਇਆ ਗਿਆ, ਜਿਨ੍ਹਾਂ ਨੂੰ ਪਿਛੜਾ ਐਲਾਨ ਕੀਤਾ ਗਿਆ ਸੀ। ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਆਦਿਵਾਸੀ ਆਬਾਦੀ ਹੈ। ਉਨ੍ਹਾਂ ਨੇ ਕਿਹਾ, “ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੀ ਸਫ਼ਲਤਾ ਨੂੰ ਆਕਾਂਖੀ ਬਲਾਕ ਪ੍ਰੋਗਰਾਮ ਦੇ ਮਾਧਿਅਮ ਨਾਲ ਵਿਸਤਾਰਿਤ ਕੀਤਾ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਦੋਹਰਾਉਂਦੇ ਹੋਏ ਕਿਹਾ, “ਸੱਚੀ ਧਰਮਨਿਰਪੱਖਤਾ ਤਦੇ ਆਉਂਦੀ ਹੈ ਜਦੋਂ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਖ਼ਿਲਾਫ਼ ਭੇਦਭਾਵ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਹਨ।” ਉਨ੍ਹਾਂ ਨੇ ਕਿਹਾ ਕਿ ਸਮਾਜਿਕ ਨਿਆਂ ਦਾ ਭਰੋਸਾ ਤਦੇ ਮਿਲਦਾ ਹੈ, ਜਦੋਂ ਸਭ ਨੂੰ ਬਰਾਬਰੀ ਨਾਲ, ਬਰਾਬਰ ਭਾਵਨਾ ਨਾਲ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਪਿੱਛੇ ਇਹੀ ਭਾਵਨਾ ਹੈ, ਜੋ ਅੱਜ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਤੋਂ ਸ਼ੁਰੂ ਹੋ ਕੇ ਅਗਲੇ ਵਰ੍ਹੇ 26 ਜਨਵਰੀ ਤੱਕ ਚਲੇਗੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਸ ਯਾਤਰਾ ਵਿੱਚ ਸਰਕਾਰ ਮਿਸ਼ਨ ਮੋਡ ਵਿੱਚ ਦੇਸ਼ ਵਿੱਚ ਜਾਵੇਗੀ ਅਤੇ ਹਰ ਗ਼ਰੀਬ ਅਤੇ ਵੰਚਿਤ ਵਿਅਕਤੀ ਨੂੰ ਸਰਕਾਰੀ ਯੋਜਨਾਵਾਂ ਦਾ ਲਾਭਾਰਥੀ ਬਣਾਵੇਗੀ।”

 

ਪ੍ਰਧਾਨ ਮੰਤਰੀ ਨੇ 2018 ਵਿੱਚ ਗ੍ਰਾਮ ਸਵਰਾਜ ਅਭਿਯਾਨ ਦੇ ਆਯੋਜਨ ਨੂੰ ਯਾਦ ਕੀਤਾ ਜਿੱਥੇ ਸੱਤ ਪ੍ਰਮੁੱਖ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਇੱਕ ਹਜ਼ਾਰ ਸਰਕਾਰੀ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਭੇਜਿਆ ਗਿਆ ਸੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਵੀ ਓਨੀ ਹੀ ਸਫਲ ਹੋਵੇਗੀ। ਉਨ੍ਹਾਂ ਨੇ ਕਿਹਾ, “ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਹਰ ਗ਼ਰੀਬ ਦੇ ਕੋਲ ਮੁਫ਼ਤ ਰਾਸ਼ਨ ਦੇ ਲਈ ਰਾਸ਼ਨ ਕਾਰਡ, ਉੱਜਵਲਾ ਯੋਜਨਾ ਨਾਲ ਗੈਸ ਕਨੈਕਸ਼ਨ, ਘਰਾਂ ਵਿੱਚ ਬਿਜਲੀ ਦੀ ਸਪਲਾਈ, ਨਲ ਤੋਂ ਪਾਣੀ ਦਾ ਕਨੈਕਸ਼ਨ, ਆਯੁਸ਼ਮਾਨ ਕਾਰਡ ਅਤੇ ਪੱਕਾ ਘਰ ਹੋਵੇਗਾ।” ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਹਰੇਕ ਕਿਸਾਨ ਅਤੇ ਮਜ਼ਦੂਰ ਨੂੰ ਪੈਨਸ਼ਨ ਯੋਜਨਾਵਾਂ ਨਾਲ ਜੁੜਣ ਅਤੇ ਨੌਜਵਾਨਾਂ ਨੂੰ ਮੁਦ੍ਰਾ ਯੋਜਨਾ ਦਾ ਲਾਭ ਉਠਾਉਣ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਆਪਣੇ ਵਿਜ਼ਨ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ, “ਵਿਕਸਿਤ ਭਾਰਤ ਸੰਕਲਪ ਯਾਤਰਾ ਭਾਰਤ ਦੇ ਗ਼ਰੀਬਾਂ, ਵੰਚਿਤਾਂ, ਮਹਿਲਾਵਾਂ, ਨੌਜਵਾਨਾਂ ਅਤੇ ਕਿਸਾਨਾਂ ਦੇ ਲਈ ਮੋਦੀ ਦੀ ਗਰੰਟੀ ਹੈ।”

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਕਸਿਤ ਭਾਰਤ ਦੇ ਸੰਕਲਪ ਦਾ ਇੱਕ ਪ੍ਰਮੁੱਖ ਅਧਾਰ ਪੀਐੱਮ ਜਨਮਨ ਜਾਂ ਪੀਐੱਮ ਜਨਜਾਤੀ ਆਦਿਵਾਸੀ ਨਯਾਯ ਮਹਾ ਅਭਿਯਾਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਟਲ ਜੀ ਦੀ ਸਰਕਾਰ ਸੀ ਜਿਸ ਨੇ ਆਦਿਵਾਸੀ ਸਮਾਜ ਦੇ ਲਈ ਇੱਕ ਅਲੱਗ ਮੰਤਰਾਲਾ ਬਣਾਇਆ ਅਤੇ ਇੱਕ ਅਲੱਗ ਬਜਟ ਅਲਾਟ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਦਿਵਾਸੀ ਕਲਿਆਣ ਦਾ ਬਜਟ ਪਹਿਲਾਂ ਦੀ ਤੁਲਨਾ ਵਿੱਚ 6 ਗੁਣਾ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਜਨਮਨ ਦੇ ਤਹਿਤ ਸਰਕਾਰ ਆਦਿਵਾਸੀ ਸਮੂਹਾਂ ਅਤੇ ਆਦਿਮ ਜਨਜਾਤੀਆਂ ਤੱਕ ਪਹੁੰਚੇਗੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੁਣ ਵੀ ਜੰਗਲਾਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੱਖਾਂ ਦੀ ਆਬਾਦੀ ਵਾਲੇ 75 ਅਜਿਹੇ ਆਦਿਵਾਸੀ ਭਾਈਚਾਰਿਆਂ ਅਤੇ ਆਦਿਮ ਜਨਜਾਤੀਆਂ ਦੀ ਪਹਿਚਾਣ ਕੀਤੀ ਹੈ ਜੋ ਦੇਸ਼ ਦੇ 22 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਪਹਿਲਾਂ ਦੀਆਂ ਸਰਕਾਰਾਂ ਅੰਕੜਿਆਂ ਨੂੰ ਜੋੜਣ ਦਾ ਕੰਮ ਕਰਦੀਆਂ ਸਨ, ਲੇਕਿਨ ਮੈਂ ਅੰਕੜਿਆਂ ਨੂੰ ਨਹੀਂ, ਜ਼ਿੰਦਗੀਆਂ ਨੂੰ ਜੋੜਣਾ ਚਾਹੁੰਦਾ ਹਾਂ। ਇਸ ਲਕਸ਼ ਦੇ ਨਾਲ, ਪੀਐੱਮ ਜਨਮਨ ਅੱਜ ਸ਼ੁਰੂ ਹੋ ਗਿਆ ਹੈ।” ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਇਸ ਮਹਾ ਅਭਿਯਾਨ ‘ਤੇ 24,000 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਬਾਇਲੀ ਭਾਈਚਾਰਿਆਂ ਦੀ ਵਿਕਾਸ ਦੇ ਪ੍ਰਤੀ ਰਾਸ਼ਟਰਪਤੀ ਸ਼੍ਰੀਮਤੀ ਦੌਪਦੀ ਮੁਰਮੂ ਦੇ ਦ੍ਰਿੜ੍ਹ ਸੰਕਲਪ ਦੇ ਲਈ ਉਨ੍ਹਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਸ਼੍ਰੀਮਤੀ ਮੁਰਮੂ ਨੂੰ ਮਹਿਲਾ ਅਗਵਾਈ ਵਾਲੇ ਵਿਕਾਸ ਦਾ ਪ੍ਰੇਰਕ ਪ੍ਰਤੀਕ ਦੱਸਿਆ। ਪ੍ਰਧਾਨ ਮੰਤਰੀ ਨੇ ਹੁਣ ਦੇ ਵਰ੍ਹਿਆਂ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਉਠਾਏ ਗਏ ਕਦਮਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, “ਸਾਡੀ ਸਰਕਾਰ ਨੇ ਮਹਿਲਾਵਾਂ ਦੇ ਲਈ ਉਨ੍ਹਾਂ ਦੇ ਜੀਵਨ ਦੇ ਹਰ ਪੜਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾਵਾਂ ਬਣਾਈਆਂ।” ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਸਕੂਲਾਂ ਵਿੱਚ ਲੜਕੀਆਂ ਦੇ ਲਈ ਅਲੱਗ ਸ਼ੌਚਾਲਯ, ਪੀਐੱਮ ਆਵਾਸ ਯੋਜਨਾ, ਸੈਨਿਕ ਸਕੂਲ ਅਤੇ ਰੱਖਿਆ ਅਕਾਦਮੀ ਖੋਲ੍ਹਣ ਜਿਹੀਆਂ ਪਹਿਲਾਂ ਕੀਤੀਆਂ ਗਈਆਂ। ਮੁਦ੍ਰਾ ਲਾਭਾਰਥੀਆਂ ਵਿੱਚ 70 ਪ੍ਰਤੀਸ਼ਤ ਮਹਿਲਾਵਾਂ ਹਨ, ਸੈਲਫ ਹੈਲਪ ਗਰੁੱਪਾਂ ਨੂੰ ਰਿਕਾਰਡ ਸਹਾਇਤਾ ਅਤੇ ਨਾਰੀਸ਼ਕਤੀ ਵੰਦਨ ਅਧਿਨਿਯਮ ਜੀਵਨ ਬਦਲ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਭਾਈ ਦੂਜ ਦਾ ਪਵਿੱਤਰ ਤਿਉਹਾਰ ਹੈ। ਇਹ ਭਾਈ ਦੇਸ਼ ਦੀਆਂ ਸਾਰੀਆਂ ਭੈਣਾਂ ਨੂੰ ਗਰੰਟੀ ਦਿੰਦਾ ਹੈ ਕਿ ਸਾਡੀ ਸਰਕਾਰ ਸਾਡੀਆਂ ਭੈਣਾਂ ਦੇ ਵਿਕਾਸ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕਰਕੇ ਰਹੇਗੀ। ਨਾਰੀ ਸ਼ਕਤੀ ਦਾ ਅੰਮ੍ਰਿਤ ਸਤੰਭ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।”

 

ਸ਼੍ਰੀ ਮੋਦੀ ਨੇ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਇਹ ਦਰਸਾਉਂਦੀ ਹੈ ਕਿ ਕੇਂਦਰ ਸਰਕਾਰ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਹਰੇਕ ਵਿਅਕਤੀ ਦੀ ਸਮਰੱਥਾ ਦਾ ਦੋਹਨ ਕਰਨ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਵਿਸ਼ਵਕਰਮਾ ਮਿੱਤਰਾਂ ਨੂੰ ਆਧੁਨਿਕ ਟ੍ਰੇਨਿੰਗ ਅਤੇ ਉਪਕਰਣ ਉਪਲਬਧ ਕਰਵਾਏਗੀ। ਉਨ੍ਹਾਂ ਨੇ ਦੱਸਿਆ, “ਇਸ ਯੋਜਨਾ ‘ਤੇ 13 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।”

ਅੱਜ ਜਾਰੀ ਕੀਤੀ ਗਈ ਪੀਐੱਮ ਕਿਸਾਨ ਸੰਮਾਨ ਨਿਧੀ ਦੀ 15ਵੀਂ ਕਿਸ਼ਤ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ 2,75,000 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਪਸ਼ੂ ਪਾਲਕਾਂ ਅਤੇ ਮਛੇਰਿਆਂ ਦੇ ਲਈ ਕਿਸਾਨ ਕ੍ਰੈਡਿਟ ਕਾਰਡ, ਪਸ਼ੂਆਂ ਦੇ ਮੁਫ਼ਤ ਟੀਕਾਕਰਣ ‘ਤੇ 15,000 ਕਰੋੜ ਰੁਪਏ ਦੇ ਸਰਕਾਰੀ ਖਰਚ, ਮੱਛੀ ਪਾਲਨ ਨੂੰ ਹੁਲਾਰਾ ਦੇਣ ਦੇ ਲਈ ਮਤਸਯ ਸੰਪਦਾ ਯੋਜਨਾ ਦੇ ਤਹਿਤ ਵਿੱਤੀ ਸਹਾਇਤਾ ਅਤੇ ਦੇਸ਼ ਵਿੱਚ 10 ਹਜ਼ਾਰ ਨਵੇਂ ਕਿਸਾਨ ਉਤਪਾਦਨ ਸੰਘਾਂ ਦੇ ਗਠਨ ਬਾਰੇ ਵੀ ਦੱਸਿਆ। ਬਜ਼ਾਰ ਨੂੰ ਅਧਿਕ ਸੁਲਭ ਬਣਾ ਕੇ ਕਿਸਾਨਾਂ ਦੇ ਲਈ ਲਾਗਤ ਵਿੱਚ ਕਮੀ ਲਿਆਂਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਰ੍ਹੇ 2023 ਨੂੰ ਅੰਤਰਰਾਸ਼ਟਰੀ ਮਿਲਟ ਵਰ੍ਹੇ ਦੇ ਰੂਪ ਵਿੱਚ ਮਨਾਏ ਜਾਣ ਅਤੇ ਸ਼੍ਰੀ ਅੰਨ ਨੂੰ ਵਿਦੇਸੀ ਬਜ਼ਾਰਾਂ ਵਿੱਚ ਲੈ ਜਾਣ ਦੇ ਪ੍ਰਯਤਨਾਂ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਰਾਜ ਵਿੱਚ ਨਕਸਲੀ ਹਿੰਸਾ ਵਿੱਚ ਕਮੀ ਦੇ ਲਈ ਝਾਰਖੰਡ ਦੇ ਸਮੁੱਚੇ ਵਿਕਾਸ ਨੂੰ ਕ੍ਰੈਡਿਟ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਜਲਦੀ ਆਪਣੇ ਗਠਨ ਦੇ 25 ਵਰ੍ਹੇ ਪੂਰੇ ਕਰੇਗਾ। ਨਾਲ ਹੀ ਉਨ੍ਹਾਂ ਨੇ ਝਾਰਖੰਡ ਵਿੱਚ 25 ਯੋਜਨਾਵਾਂ ਦੀ ਪੂਰਨਤਾ ਦੇ ਲਕਸ਼ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਰਾਜ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ਅਤੇ ਜੀਵਨਯਾਪਨ ਵਿੱਚ ਅਸਾਨੀ ਨੂੰ ਹੁਲਾਰਾ ਮਿਲੇਗਾ। ਸ਼੍ਰੀ ਮੋਦੀ ਨੇ ਆਧੁਨਿਕ ਰਾਸ਼ਟਰੀ ਸਿੱਖਿਆ ਨੀਤੀ ‘ਤੇ ਚਾਨਣਾ ਪਾਉਂਦੇ ਹੋਏ, “ਸਰਕਾਰ ਸਿੱਖਿਆ ਦਾ ਵਿਸਤਾਰ ਕਰਨ ਅਤੇ ਨੌਜਵਾਨਾਂ ਨੂੰ ਅਵਸਰ ਪ੍ਰਦਾਨ ਕਰਨ ਦੇ ਲਈ ਪ੍ਰਤੀਬੱਧ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਆਪਣੀ ਮਾਤ੍ਰਭਾਸ਼ਾ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਸਟਡੀ ਕਰਨ ਵਿੱਚ ਸਮਰੱਥ ਬਣਾਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 300 ਤੋਂ ਵੱਧ ਯੂਨੀਵਰਸਿਟੀਆਂ ਅਤੇ 5,500 ਨਵੇਂ ਕਾਲਜ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਡਿਜੀਟਲ ਇੰਡੀਆ ਅਭਿਯਾਨ ਅਤੇ ਭਾਰਤ ਦੇ ਇੱਕ ਲੱਖ ਤੋਂ ਵੱਧ ਸਟਾਰਟ-ਅੱਪ ਦੇ ਨਾਲ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਈਕੋਸਿਸਟਮ ਬਣਨ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਰਾਂਚੀ ਵਿੱਚ ਆਈਆਈਐੱਮ ਪਰਿਸਰ ਅਤੇ ਆਈਆਈਟੀ-ਆਈਐੱਸਐੱਮ, ਧਨਬਾਦ ਵਿੱਚ ਨਵੇਂ ਹੋਸਟਲਾਂ ਦੇ ਉਦਘਾਟਨ ਬਾਰੇ ਵੀ ਚਰਚਾ ਕੀਤੀ।

 

ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਅੰਮ੍ਰਿਤ ਕਾਲ ਦੇ ਚਾਰ ਅੰਮ੍ਰਿਤ ਸਤੰਭ ਯਾਨੀ ਭਾਰਤੀ ਦੀ ਮਹਿਲਾ ਸ਼ਕਤੀ, ਯੁਵਾ ਸ਼ਕਤੀ, ਖੇਤੀਬਾੜੀ ਸ਼ਕਤੀ ਅਤੇ ਸਾਡੇ ਗ਼ਰੀਬ ਅਤੇ ਮੱਧ ਵਰਗ ਦੀ ਸ਼ਕਤੀ ਭਾਰਤ ਨੂੰ ਨਵੀਆਂ ਉਚੀਆਂ ‘ਤੇ ਲੈ ਜਾਣਗੇ ਅਤੇ ਭਾਰਤ ਨੂੰ ਇੱਕ ਵਿਕਸਿਤ ਭਾਰਤ ਬਣਾਉਣਗੇ।

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਝਾਰਖੰਡ ਦੇ ਰਾਜਪਾਲ ਸ਼੍ਰੀ ਪੀ. ਸੀ. ਰਾਧਾਕ੍ਰਿਸ਼ਣਨ, ਝਾਰਖੰਡ ਦੇ ਮੁੱਖ ਮੰਤਰੀ ਸ਼੍ਰੀ ਹੇਮੰਤ ਸੋਰੇਨ ਅਤੇ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਮੌਜੂਦ ਸਨ।

ਪਿਛੋਕੜ

ਵਿਕਸਿਤ ਭਾਰਤ ਸੰਕਲਪ ਯਾਤਰਾ

ਪ੍ਰਧਾਨ ਮੰਤਰੀ ਦਾ ਇਹ ਨਿਰੰਤਰ ਪ੍ਰਯਤਨ ਰਿਹਾ ਹੈ ਕਿ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਪੂਰਨਤਾ ਪ੍ਰਦਾਨ ਕੀਤੀ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂਬੱਧ ਤਰੀਕੇ ਨਾਲ ਪਹੁੰਚੇ। ਯੋਜਨਾਵਾਂ ਦੀ ਸੰਤ੍ਰਿਪਤੀ ਦੇ ਇਸ ਲਕਸ਼ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਇੱਕ ਵੱਡੇ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸ਼ੁਰੂ ਕੀਤੀ।

ਯਾਤਰਾ ਦਾ ਲਕਸ਼ ਲੋਕਾਂ ਤੱਕ ਪਹੁੰਚਣ, ਜਾਗਰੂਕਤਾ ਪੈਦਾ ਕਰਨ ਅਤੇ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐੱਲਪੀਜੀ ਸਿਲੰਡਰ ਤੱਕ ਪਹੁੰਚ, ਗ਼ਰੀਬਾਂ ਦੇ ਲਈ ਆਵਾਸ, ਖੁਰਾਕ ਸੁਰੱਖਿਆ, ਉਚਿਤ ਪੋਸ਼ਣ, ਭਰੋਸੇਯੋਗ ਸਿਹਤ ਦੇਖਭਾਲ, ਸਵੱਛ ਪੇਅਜਲ ਆਦਿ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੋਵੇਗਾ। ਯਾਤਰਾ ਦੇ ਦੌਰਾਨ ਤਿਆਰ ਕੀਤੇ ਗਏ ਵੇਰਵੇ ਦੇ ਮਾਧਿਅਮ ਨਾਲ ਸੰਭਾਵਿਤ ਲਾਭਾਰਥੀਆਂ ਦਾ ਨਾਮਾਂਕਨ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੀ ਸ਼ੁਰੂਆਤ ਦੇ ਅਵਸਰ ‘ਤੇ ਝਾਰਖੰਡ ਦੇ ਖੂੰਟੀ ਵਿੱਚ ਆਈਈਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਵੈਨ ਨੂੰ ਹਰੀ ਝੰਡੀ ਦਿਖਾਈ। ਯਾਤਰਾ ਸ਼ੁਰੂਆਤ ਵਿੱਚ ਮਹੱਤਵਪੂਰਨ ਜਨਜਾਤੀ ਆਬਾਦੀ ਵਾਲੇ ਜ਼ਿਲ੍ਹਿਆਂ ਤੋਂ ਸ਼ੁਰੂ ਹੋਵੇਗੀ ਅਤੇ 25 ਜਨਵਰੀ, 2024 ਤੱਕ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰੇਗੀ।

ਪੀਐੱਮ ਪੀਵੀਟੀਜੀ ਮਿਸ਼ਨ

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ- ‘ਪ੍ਰਧਾਨ ਮੰਤਰੀ ਵਿਸ਼ੇਸ਼ ਕਮਜ਼ੋਰ ਕਬਾਇਲੀ ਸਮੂਹ (ਪੀਐੱਮ ਪੀਵੀਟੀਜੀ) ਵਿਕਾਸ ਮਿਸ਼ਨ’ ਵੀ ਲਾਂਚ ਕੀਤਾ। ਦੇਸ਼ ਦੇ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 75 ਪੀਵੀਟੀਜੀ 22,544 ਪਿੰਡਾਂ (220 ਜ਼ਿਲ੍ਹਿਆਂ) ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਆਬਾਦੀ ਲਗਭਗ 28 ਲੱਖ ਹੈ।

 

ਇਹ ਜਨਜਾਤੀਆਂ ਬਿਖਰੀ ਹੋਈ, ਸੁਦੂਰ ਅਤੇ ਦੁਰਗਮ ਬਸਤੀਆਂ ਵਿੱਚ ਰਹਿੰਦੀਆਂ ਹਨ, ਅਕਸਰ ਵਣ ਖੇਤਰਾਂ ਵਿੱਚ ਅਤੇ ਇਸ ਲਈ ਲਗਭਗ 24,000 ਕਰੋੜ ਰੁਪਏ ਦੇ ਬਜਟ ਵਾਲੇ ਇੱਕ ਮਿਸ਼ਨ ਵਿੱਚ ਪੀਵੀਟੀਜੀ ਪਰਿਵਾਰਾਂ ਅਤੇ ਬਸਤੀਆਂ ਨੂੰ ਸੜਕ ਅਤੇ ਦੂਰਸੰਚਾਰ ਕਨੈਕਟੀਵਿਟੀ, ਬਿਜਲੀ, ਸੁਰੱਖਿਅਤ ਆਵਾਸ, ਸਵੱਛ ਪੇਅਜਲ ਅਤੇ ਸਵੱਛਤਾ, ਸਿੱਖਿਆ, ਸਿਹਤ ਅਤੇ ਪੋਸ਼ਣ ਤੱਕ ਬਿਹਤਰ ਪਹੁੰਚ ਅਤੇ ਟਿਕਾਊ ਆਜੀਵਿਕਾ ਦੇ ਅਵਸਰ ਜਿਹੀਆਂ ਬੁਨਿਆਦੀ ਸੁਵਿਧਾਵਾਂ ਨਾਲ ਲੈਸ ਕਰਨ ਦੀ ਯੋਜਨਾ ਬਣਾਈ ਗਈ ਹੈ।

ਇਸ ਦੇ ਇਲਾਵਾ ਪੀਐੱਮਜੇਏਵਾਈ, ਸਿਕਲ ਸੈੱਲ ਰੋਗ ਖਾਤਮਾ, ਟੀਬੀ ਖਾਤਮਾ, ਸ਼ਤ-ਪ੍ਰਤੀਸ਼ਤ ਟੀਕਾਕਰਣ, ਪੀਐੱਮ ਸੁਰੱਖਿਅਤ ਮਾਤ੍ਰਤਵ ਯੋਜਨਾ, ਪੀਐੱਮ ਮਾਤ੍ਰ ਵੰਦਨਾ ਯੋਜਨਾ, ਪੀਐੱਮ ਪੋਸ਼ਣ, ਪੀਐੱਮ ਜਨਧਨ ਯੋਜਨਾ ਆਦਿ ਦੇ ਲਈ ਅਲੱਗ ਤੋਂ ਪੂਰਨਤਾ ਸੁਨਿਸ਼ਚਿਤ ਕੀਤੀ ਜਾਵੇਗੀ।

ਪੀਐੱਮ-ਕਿਸਾਨ ਅਤੇ ਹੋਰ ਵਿਕਾਸ ਪਹਿਲਾਂ ਦੀ 15ਵੀਂ ਕਿਸ਼ਤ

ਕਿਸਾਨਾਂ ਦੇ ਕਲਿਆਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦਾ ਇੱਕ ਹੋਰ ਉਦਾਹਰਣ ਪੇਸ਼ ਕਰਨ ਵਾਲੇ ਕਦਮ ਵਿੱਚ, ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ 8 ਕਰੋੜ ਤੋਂ ਵੱਧ ਲਾਭਾਰਥੀਆਂ ਨੂੰ ਲਗਭਗ 18,000 ਕਰੋੜ ਰੁਪਏ ਦੀ 15ਵੀਂ ਕਿਸ਼ਤ ਪ੍ਰਤੱਖ ਲਾਭ ਟ੍ਰਾਂਸਫਰ ਦੇ ਮਾਧਿਅਮ ਨਾਲ ਜਾਰੀ ਕੀਤੀ ਗਈ। ਯੋਜਨਾ ਦੇ ਤਹਿਤ ਹੁਣ ਤੱਕ 14 ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ 2.62 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ।

ਪ੍ਰਧਾਨ ਮੰਤਰੀ ਨੇ ਰੇਲ, ਸੜਕ, ਸਿੱਖਿਆ, ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਜਿਹੇ ਕਈ ਖੇਤਰਾਂ ਵਿੱਚ ਲਗਭਗ 7200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ, ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਉਨ੍ਹਾਂ ਵਿੱਚ ਐੱਨਐੱਚ 133 ਦੇ ਮਹਗਾਮਾ-ਹੰਸਡੀਹਾ ਸੈਕਸ਼ਨ ਦੇ 52 ਕਿਲੋਮੀਟਰ ਲੰਬੇ ਹਿੱਸੇ ਨੂੰ ਚਾਰ ਲੇਨ ਦਾ ਬਣਾਉਣਾ, ਐੱਨਐੱਚ 114ਏ ਦੇ ਬਾਸੁਕੀਨਾਥ-ਦੇਵਘਰ ਸੈਕਸ਼ਨ ਦੇ 45 ਕਿਲੋਮੀਟਰ ਲੰਬੇ ਹਿੱਸੇ ਨੂੰ ਚਾਰ ਲੇਨ ਦਾ ਬਣਾਉਣਾ; ਕੇਡੀਐੱਚ-ਪੂਰਣਾਡੀਹ ਕੋਲ ਹੈਂਡਲਿੰਗ ਪਲਾਂਟ; ਆਈਆਈਆਈਟੀ ਰਾਂਚੀ ਦਾ ਨਵਾਂ ਅਕਾਦਮਿਕ ਅਤੇ ਪ੍ਰਸ਼ਾਸਨਿਕ ਭਵਨ ਸ਼ਾਮਲ ਹੈ।

ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਲੋਕਅਰਪਣ ਕੀਤਾ ਗਿਆ, ਉਨ੍ਹਾਂ ਵਿੱਚ ਆਈਆਈਐੱਮ ਰਾਂਚੀ ਦਾ ਨਵਾਂ ਪਰਿਸਰ, ਆਈਆਈਟੀ ਆਈਐੱਸਐੱਮ ਧਨਬਾਦ ਦਾ ਇੱਕ ਨਵਾਂ ਹੋਸਟਲ; ਬੋਕਾਰੋ ਵਿੱਚ ਪੈਟ੍ਰੋਲੀਅਮ ਤੇਲ ਅਤੇ ਲੁਬਰੀਕੈਂਟਸ (ਪੀਓਐੱਲ) ਡਿਪੋ; ਕਈ ਰੇਲਵੇ ਪ੍ਰੋਜੈਕਟਾਂ ਜਿਸ ਤਰ੍ਹਾਂ ਹਟਿਯਾ-ਪਰਕਾ ਸੈਕਸ਼ਨ, ਤਲਗਾਰਿਆ-ਬੋਕਾਰੋ ਸੈਕਸ਼ਨ ਅਤੇ ਜਾਰੰਗਡੀਹ-ਪਤਰਾਤੂ ਸੈਕਸ਼ਨ ਦਾ ਦੋਹਰੀਕਰਣ ਸ਼ਾਮਲ ਹੈ। ਇਸ ਦੇ ਇਲਾਵਾ, ਝਾਰਖੰਡ ਰਾਜ ਵਿੱਚ ਸ਼ਤ-ਪ੍ਰਤੀਸ਼ਤ ਰੇਲਵੇ ਬਿਜਲੀਕਰਣ ਦੀ ਉਪਲਬਧੀ ਵੀ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."