ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਪੈਡਰੋ ਸਾਂਚੇਜ਼ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਟਾਟਾ ਅਡਵਾਂਸਡ ਸਿਸਟਮ ਲਿਮਿਟਿਡ (ਟੀਏਐੱਸਐੱਲ-TASL) ਕੈਂਪਸ ਵਿੱਚ ਸੀ-295 ਏਅਰਕ੍ਰਾਫਟ (C-295 aircraft ) ਨਿਰਮਾਣ ਦੇ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਸਯੁੰਕਤ ਤੌਰ ‘ਤੇ ਉਦਘਾਟਨ ਕੀਤਾ। ਦੋਹਾਂ ਪ੍ਰਧਾਨ ਮੰਤਰੀਆਂ ਨੇ ਇਸ ਅਵਸਰ ‘ਤੇ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਭੀ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਪੈਡਰੋ ਸਾਂਚੇਜ਼ ਦੀ ਇਹ ਪਹਿਲੀ ਭਾਰਤ ਯਾਤਰਾ ਹੈ ਅਤੇ ਅੱਜ ਦੋਹਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਸੀ-295 ਏਅਰਕ੍ਰਾਫਟ (C-295 aircraft) ਨਿਰਮਾਣ ਦੇ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦੇ ਉਦਘਾਟਨ ਬਾਰੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧ ਮਜ਼ਬੂਤ ਹੋਣਗੇ, ਬਲਕਿ ‘ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ’ ਮਿਸ਼ਨ ਨੂੰ ਭੀ ਗਤੀ ਮਿਲੇਗੀ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਏਅਰਬੱਸ ਅਤੇ ਟਾਟਾ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਸਵਰਗੀ ਸ਼੍ਰੀ ਰਤਨ ਟਾਟਾ ਜੀ ਨੂੰ ਭੀ ਸ਼ਰਧਾਂਜਲੀ ਦਿੱਤੀ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸੀ-295 ਏਅਰਕ੍ਰਾਫਟ (C295 aircraft) ਦਾ ਕਾਰਖਾਨਾ ਨਵੇਂ ਭਾਰਤ ਦੀ ਨਵੀਂ ਕਾਰਜ ਸੰਸਕ੍ਰਿਤੀ ਦਾ ਪ੍ਰਤੀਬਿੰਬ ਹੈ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਦੇਸ਼ ਵਿੱਚ ਕਿਸੇ ਭੀ ਪ੍ਰੋਜੈਕਟ ਦੀ ਧਾਰਨਾ ਤੋਂ ਲੈ ਕੇ ਲਾਗੂਕਰਨ ਤੱਕ ਭਾਰਤ ਦੀ ਗਤੀ ਇੱਥੇ ਦੇਖੀ ਜਾ ਸਕਦੀ ਹੈ। ਅਕਤੂਬਰ 2022 ਵਿੱਚ ਕਾਰਖਾਨੇ ਦੇ ਨੀਂਹ ਪੱਥਰ ਰੱਖਣ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਲਾਂਟ ਹੁਣ ਸੀ-295 ਏਅਰਕ੍ਰਾਫਟਸ ਦੇ ਉਤਪਾਦਨ ਦੇ ਲਈ ਤਿਆਰ ਹੈ। ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਦੇ ਲਾਗੂਕਰਨ ਵਿੱਚ ਹੋਣ ਵਾਲੀ ਬੇਹਿਸਾਬ ਦੇਰੀ ਨੂੰ ਖ਼ਤਮ ਕਰਨ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਵਡੋਦਰਾ ਵਿੱਚ ਬੰਬਾਰਡੀਅਰ ਟ੍ਰੇਨ ਕੋਚ ਮੈਨੂਫੈਕਚਰਿੰਗ ਫੈਸਿਲਿਟੀ ਦੀ ਸਥਾਪਨਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਾਰਖਾਨਾ ਉਤਪਾਦਨ ਦੇ ਲਈ ਰਿਕਾਰਡ ਸਮੇਂ ਵਿੱਚ ਤਿਆਰ ਹੋ ਗਿਆ। ਉਨ੍ਹਾਂ ਨੇ ਕਿਹਾ, “ਇਸ ਕਾਰਖਾਨੇ ਵਿੱਚ ਬਣੇ ਮੈਟਰੋ ਕੋਚ ਅੱਜ ਦੂਸਰੇ ਦੇਸ਼ਾਂ ਨੂੰ ਨਿਰਯਾਤ ਕੀਤੇ ਜਾ ਰਹੇ ਹਨ।” ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅੱਜ ਉਦਘਾਟਨ ਕੀਤੀ ਗਈ ਨਵੀਂ ਫੈਸਿਲਿਟੀ ਵਿੱਚ ਬਣੇ ਏਅਰਕ੍ਰਾਫਟਾਂ ਦਾ ਭੀ ਨਿਰਯਾਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਪ੍ਰਸਿੱਧ ਸਪੈਨਿਸ਼ ਕਵੀ, ਐਂਟੋਨੀਓ ਮਚਾਡੋ (Spanish poet, Antonio Machado) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਵੇਂ ਹੀ ਅਸੀਂ ਲਕਸ਼ ਦੀ ਤਰਫ਼ ਵਧਣਾ ਸ਼ੁਰੂ ਕਰਦੇ ਹਾਂ, ਲਕਸ਼ ਦੀ ਤਰਫ਼ ਜਾਣ ਵਾਲਾ ਰਸਤਾ ਆਪਣੇ ਆਪ ਬਣ ਜਾਂਦਾ ਹੈ। ਇਹ ਅਹਿਸਾਸ ਕਰਵਾਉਂਦੇ ਹੋਏ ਕਿ ਭਾਰਤ ਦਾ ਰੱਖਿਆ ਮੈਨੂਫੈਕਚਰਿੰਗ ਈਕੋਸਿਸਟਮ ਅੱਜ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਅਗਰ 10 ਸਾਲ ਪਹਿਲੇ ਠੋਸ ਕਦਮ ਨਾ ਉਠਾਏ ਗਏ ਹੁੰਦੇ ਹੁੰਦੇ ਤਾਂ ਅੱਜ ਇਸ ਲਕਸ਼ ਤੱਕ ਪਹੁੰਚਣਾ ਅਸੰਭਵ ਹੁੰਦਾ। ਉਨ੍ਹਾਂ ਨੇ ਕਿਹਾ ਕਿ ਇੱਕ ਦਹਾਕੇ ਪਹਿਲੇ ਰੱਖਿਆ ਮੈਨੂਫੈਕਚਰਿੰਗ ਦੀ ਪ੍ਰਾਥਮਿਕਤਾ ਅਤੇ ਪਹਿਚਾਣ ਆਯਾਤ ਨੂੰ ਲੈ ਕੇ ਸੀ ਅਤੇ ਕੋਈ ਭੀ ਕਲਪਨਾ ਨਹੀਂ ਕਰ ਸਕਦਾ ਸੀ ਕਿ ਭਾਰਤ ਵਿੱਚ ਇਤਨੇ ਬੜੇ ਪੈਮਾਨੇ ‘ਤੇ ਰੱਖਿਆ ਮੈਨੂਫੈਕਚਰਿੰਗ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇੱਕ ਨਵੇਂ ਰਸਤੇ ‘ਤੇ ਚਲਣ ਦਾ ਫ਼ੈਸਲਾ ਕੀਤਾ, ਭਾਰਤ ਦੇ ਲਈ ਨਵੇਂ ਲਕਸ਼ ਤੈ ਕੀਤੇ, ਜਿਸ ਦੇ ਪਰਿਣਾਮ ਅੱਜ ਸਪਸ਼ਟ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਰੱਖਿਆ ਖੇਤਰ ਵਿੱਚ ਪਰਿਵਰਤਨ (transformation) ਇਸ ਬਾਤ ਦੀ ਉਦਾਹਰਣ ਹੈ ਕਿ ਕਿਵੇਂ ਇੱਕ ਸਹੀ ਯੋਜਨਾ ਅਤੇ ਸਾਂਝੇਦਾਰੀ ਸੰਭਾਵਨਾਵਾਂ ਨੂੰ ਸਮ੍ਰਿੱਧੀ ਵਿੱਚ ਬਦਲ ਸਕਦੀਆਂ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦੇ ਕੇ ਕਿਹਾ ਕਿ ਰਣਨੀਤਕ ਨਿਰਣਿਆਂ ਨੇ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਇੱਕ ਜੀਵੰਤ ਰੱਖਿਆ ਉਦਯੋਗ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਰੱਖਿਆ ਨਿਰਮਾਣ ਵਿੱਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਦਾ ਵਿਸਤਾਰ ਕੀਤਾ, ਪਬਲਿਕ ਸੈਕਟਰ ਦੀਆਂ ਇਕਾਈਆਂ ਨੂੰ ਅਧਿਕ ਕੁਸ਼ਲ ਬਣਾਇਆ, ਆਰਡਨੈਂਸ ਕਾਰਖਾਨਿਆਂ ਨੂੰ ਸੱਤ ਪ੍ਰਮੁੱਖ ਕੰਪਨੀਆਂ ਵਿੱਚ ਪੁਨਰਗਠਿਤ ਕੀਤਾ ਅਤੇ ਡੀਆਰਡੀਓ ਅਤੇ ਐੱਚਏਐੱਲ(DRDO and HAL) ਨੂੰ ਸਸ਼ਕਤ ਬਣਾਇਆ।” ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਰੱਖਿਆ ਗਲਿਆਰੇ ਸਥਾਪਿਤ ਕਰਨ ਨਾਲ ਇਸ ਖੇਤਰ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਆਈ-ਡੈਕਸ (ਰੱਖਿਆ ਉਤਕ੍ਰਿਸ਼ਟਤਾ ਦੇ ਲਈ ਇਨੋਵੇਸ਼ਨ) ਯੋਜਨਾ (iDEX (Innovation for Defence Excellence) scheme) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨੇ ਪਿਛਲੇ ਪੰਜ ਤੋਂ ਛੇ ਵਰ੍ਹਿਆਂ ਵਿੱਚ ਰੱਖਿਆ ਦੇ ਖੇਤਰ ਵਿੱਚ ਲਗਭਗ 1,000 ਸਟਾਰਟਅੱਪ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੇ ਰੱਖਿਆ ਨਿਰਯਾਤ ਵਿੱਚ 30 ਗੁਣਾ ਵਾਧਾ ਹੋਇਆ ਹੈ, ਅਤੇ ਦੇਸ਼ ਹੁਣ 100 ਤੋਂ ਅਧਿਕ ਦੇਸ਼ਾਂ ਨੂੰ ਉਪਕਰਣ ਨਿਰਯਾਤ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕੌਸ਼ਲ ਅਤੇ ਰੋਜ਼ਗਾਰ ਸਿਰਜਣਾ (skilling and job creation) ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਏਅਰਬੱਸ-ਟਾਟਾ ਫੈਕਟਰੀ ਜਿਹੇ ਪ੍ਰੋਜੈਕਟ ਹਜ਼ਾਰਾਂ ਰੋਜ਼ਗਾਰ ਪੈਦਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਫੈਕਟਰੀ 18,000 ਏਅਰਕ੍ਰਾਫਟ ਪੁਰਜ਼ਿਆਂ ਦੀ ਸਵਦੇਸ਼ੀ ਮੈਨੂਫੈਕਚਰਿੰਗ ਨੂੰ ਸਮਰਥਨ ਦੇਵੇਗੀ, ਜਿਸ ਨਾਲ ਪੂਰੇ ਭਾਰਤ ਵਿੱਚ ਐੱਮਐੱਸਐੱਮਈਜ਼ (MSMEs) ਦੇ ਲਈ ਅਪਾਰ ਅਵਸਰ ਉਪਲਬਧ ਹੋਣਗੇ। ਇਸ ਤਰਫ਼ ਧਿਆਨ ਦਿਵਾਉਂਦੇ ਹੋਏ ਕਿ ਭਾਰਤ ਅੱਜ ਭੀ ਦੁਨੀਆ ਦੀਆਂ ਪ੍ਰਮੁੱਖ ਕੰਪਨੀਆਂ ਦੇ ਪੁਰਜ਼ਿਆਂ ਦੇ ਸਭ ਤੋਂ ਬੜੇ ਸਪਲਾਇਰਾਂ ਵਿੱਚੋਂ ਇੱਕ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਨਵੀਂ ਏਅਰਕ੍ਰਾਫਟ ਫੈਕਟਰੀ (new aircraft factory) ਭਾਰਤ ਵਿੱਚ ਨਵੇਂ ਕੌਸ਼ਲ ਅਤੇ ਨਵੇਂ ਉਦਯੋਗਾਂ ਨੂੰ ਬੜਾ ਹੁਲਾਰਾ ਹੋਵੇਗੀ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਹ ਅੱਜ ਦੇ ਪ੍ਰੋਗਰਾਮ ਨੂੰ ਟ੍ਰਾਂਸਪੋਰਟ ਏਅਰਕ੍ਰਾਫਟ ਦੀ ਮੈਨੂਫੈਕਚਰਿੰਗ ਤੋਂ ਅੱਗੇ ਭੀ ਦੇਖ ਰਹੇ ਹਨ। ਸ਼੍ਰੀ ਮੋਦੀ ਨੇ ਪਿਛਲੇ ਦਹਾਕੇ ਵਿੱਚ ਭਾਰਤ ਦੇ ਏਵੀਏਸ਼ਨ ਸੈਕਟਰ ਵਿੱਚ ਅਭੂਤਪੂਰਵ ਵਾਧੇ ਅਤੇ ਪਰਿਵਰਤਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਭਾਰਤ ਦੇਸ਼ ਦੇ ਸੈਂਕੜੋਂ ਸ਼ਹਿਰਾਂ ਨੂੰ ਹਵਾਈ ਸੰਪਰਕ ਪ੍ਰਦਾਨ ਕਰ ਰਿਹਾ ਹੈ। ਇਤਨਾ ਹੀ ਨਹੀਂ, ਇਹ ਭਾਰਤ ਨੂੰ ਏਵੀਏਸ਼ਨ ਅਤੇ ਐੱਮਆਰਓ ਡੋਮੇਨ ਦਾ ਕੇਂਦਰ (a hub of aviation and MRO domain) ਬਣਾਉਣ ਦੇ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਈਕੋਸਿਸਟਮ ਭਵਿੱਖ ਵਿੱਚ ਮੇਡ ਇਨ ਇੰਡੀਆ ਸਿਵਲ ਏਅਰਕ੍ਰਾਫਟਸ ਦਾ ਮਾਰਗ ਭੀ ਪੱਧਰਾ ਕਰੇਗਾ। ਇਹ ਜਾਣਕਾਰੀ ਦਿੰਦੇ ਹੋਏ ਕਿ ਵਿਭਿੰਨ ਭਾਰਤੀ ਏਅਰਲਾਇਨਾਂ ਨੇ 1200 ਨਵੇਂ ਏਅਰਕ੍ਰਾਫਟਸ ਦਾ ਆਰਡਰ ਦਿੱਤਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਨਵਨਿਰਮਿਤ ਕਾਰਖਾਨਾ ਭਵਿੱਖ ਵਿੱਚ ਭਾਰਤ ਅਤੇ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਿਵਲ ਏਅਰਕ੍ਰਾਫਟਸ ਦੇ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗਾ।
ਇਸ ਗੱਲ ਤੋਂ ਜਾਣੂ ਕਰਵਾਉਂਦੇ ਹੋਏ ਕਿ ਵਡੋਦਰਾ ਸ਼ਹਿਰ ਐੱਮਐੱਸਐੱਮਈ ਦਾ ਗੜ੍ਹ (stronghold of MSMEs) ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸ਼ਹਿਰ ਭਾਰਤ ਦੇ ਇਨ੍ਹਾਂ ਪ੍ਰਯਾਸਾਂ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਸ਼ਹਿਰ ਵਿੱਚ ਇੱਕ ਗਤੀਸ਼ਕਤੀ ਯੂਨੀਵਰਸਿਟੀ (Gatishakti University) ਭੀ ਹੈ, ਜੋ ਭਾਰਤ ਦੇ ਵਿਭਿੰਨ ਖੇਤਰਾਂ ਦੇ ਲਈ ਪੇਸ਼ੇਵਰਾਂ ਨੂੰ ਤਿਆਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਵਡੋਦਰਾ ਵਿੱਚ ਫਾਰਮਾ ਸੈਕਟਰ, ਇੰਜੀਨੀਅਰਿੰਗ ਅਤੇ ਭਾਰੀ ਮਸ਼ੀਨਰੀ, ਕੈਮੀਕਲਸ ਅਤੇ ਪੈਟਰੋਕੈਮੀਕਲਸ, ਬਿਜਲੀ ਅਤੇ ਊਰਜਾ ਉਪਕਰਣ ਜਿਹੇ ਕਈ ਖੇਤਰਾਂ ਨਾਲ ਜੁੜੀਆਂ ਅਨੇਕ ਕੰਪਨੀਆਂ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਪੂਰਾ ਖੇਤਰ ਭਾਰਤ ਵਿੱਚ ਏਵੀਏਸ਼ਨ ਮੈਨੂਫੈਕਚਰਿੰਗ ਦਾ ਇੱਕ ਪ੍ਰਮੁੱਖ ਕੇਂਦਰ ਭੀ ਬਣਨ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਗੁਜਰਾਤ ਸਰਕਾਰ ਅਤੇ ਉਸ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਉਨ੍ਹਾਂ ਦੀਆਂ ਆਧੁਨਿਕ ਉਦਯੋਗਿਕ ਨੀਤੀਆਂ ਅਤੇ ਨਿਰਣਿਆਂ ਦੇ ਲਈ ਵਧਾਈਆਂ ਦਿੱਤੀਆਂ।
ਇਹ ਸੂਚਿਤ ਕਰਦੇ ਹੋਏ ਕਿ ਵਡੋਦਰਾ ਭਾਰਤ ਦਾ ਇੱਕ ਮਹੱਤਵਪੂਰਨ ਸੱਭਿਆਚਾਰਕ ਸ਼ਹਿਰ ਭੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਸਪੇਨ ਤੋਂ ਆਏ ਸਾਰੇ ਮਿੱਤਰਾਂ ਦਾ ਸੁਆਗਤ ਕਰਦੇ ਹੋਏ ਅਤਿਅਧਿਕ ਪ੍ਰਸੰਨਤਾ ਦਾ ਅਨੁਭਵ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਅਤੇ ਸਪੇਨ ਦੇ ਦਰਮਿਆਨ ਸੱਭਿਆਚਾਰਕ ਜੁੜਾਅ ਦਾ ਆਪਣਾ ਮਹੱਤਵ ਹੈ।” ਉਨ੍ਹਾਂ ਨੇ ਕਿਹਾ ਕਿ ਫਾਦਰ ਕਾਰਲੋਸ ਵੈਲੇ (Father Carlos Valle) ਸਪੇਨ ਤੋਂ ਆਏ ਸਨ ਅਤੇ ਗੁਜਰਾਤ ਵਿੱਚ ਵਸ ਗਏ ਸਨ ਅਤੇ ਉਨ੍ਹਾਂ ਨੇ ਆਪਣੇ ਜੀਵਨ ਦੇ ਪੰਜਾਹ ਸਾਲ ਇੱਥੇ ਬਿਤਾਏ। ਉਨ੍ਹਾਂ ਨੇ ਇਹ ਭੀ ਕਿਹਾ ਕਿ ਫਾਦਰ ਵੈਲੇ ਨੇ ਆਪਣੇ ਵਿਚਾਰਾਂ ਅਤੇ ਲੇਖਨ ਨਾਲ ਸੰਸਕ੍ਰਿਤੀ ਨੂੰ ਸਮ੍ਰਿੱਧ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਫਾਦਰ ਵੈਲੇ ਨੂੰ ਮਿਲਣ ਦਾ ਭੀ ਸੁਭਾਗ ਮਿਲਿਆ ਅਤੇ ਭਾਰਤ ਸਰਕਾਰ ਨੇ ਉਨ੍ਹਾਂ ਦੇ ਮਹਾਨ ਯੋਗਦਾਨ ਦੇ ਲਈ ਉਨ੍ਹਾਂ ਨੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਸਪੇਨ ਵਿੱਚ ਭੀ ਯੋਗ ਬਹੁਤ ਮਕਬੂਲ ਹੈ ਅਤੇ ਭਾਰਤ ਵਿੱਚ ਸਪੈਨਿਸ਼ ਫੁਟਬਾਲ ਭੀ ਪਸੰਦ ਕੀਤਾ ਜਾਂਦਾ ਹੈ। ਸ਼੍ਰੀ ਮੋਦੀ ਨੇ ਕੱਲ੍ਹ ਰੀਅਲ ਮੈਡਰਿਡ ਅਤੇ ਬਾਰਸੀਲੋਨਾ ਕਲੱਬਾਂ(Real Madrid and Barcelona clubs) ਦੇ ਦਰਮਿਆਨ ਹੋਏ ਫੁਟਬਾਲ ਮੈਚ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਬਾਰਸੀਲੋਨਾ ਦੀ ਸ਼ਾਨਦਾਰ ਜਿੱਤ ਭਾਰਤ ਵਿੱਚ ਭੀ ਚਰਚਾ ਦਾ ਵਿਸ਼ਾ ਰਹੀ ਅਤੇ ਦੋਹਾਂ ਕਲੱਬਾਂ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਭਾਰਤ ਵਿੱਚ ਭੀ ਸਪੇਨ ਦੀ ਤਰ੍ਹਾਂ ਹੀ ਸੀ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸਪੇਨ ਦੀ ਬਹੁਆਯਾਮੀ ਸਾਂਝੇਦਾਰੀ ‘ਤੇ ਪ੍ਰਕਾਸ ਪਾਉਂਦੇ ਹੋਏ ਕਿਹਾ, “ਚਾਹੇ ਉਹ ਭੋਜਨ ਹੋਵੇ, ਫਿਲਮ ਹੋਵੇ ਜਾਂ ਫੁਟਬਾਲ, ਸਾਡੇ ਲੋਕਾਂ ਦੇ ਦਰਮਿਆਨ ਮਜ਼ਬੂਤ ਜੁੜਾਅ (strong people-to-people connect) ਨੇ ਹਮੇਸਾ ਸਾਡੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ।” ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਸਪੇਨ ਨੇ 2026 ਨੂੰ ਭਾਰਤ-ਸਪੇਨ ਕਲਚਰ, ਟੂਰਿਜ਼ਮ ਅਤੇ ਏਆਈ ਦੇ ਵਰ੍ਹੇ (India-Spain Year of Culture, Tourism, and AI) ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਕੀਤਾ ਹੈ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅੱਜ ਦਾ ਸਮਾਗਮ ਭਾਰਤ ਅਤੇ ਸਪੇਨ ਦੇ ਦਰਮਿਆਨ ਕਈ ਨਵੇਂ ਸੰਯੁਕਤ ਸਹਿਯੋਗ ਪ੍ਰੋਜੈਕਟਾਂ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਸਪੈਨਿਸ਼ ਉਦਯੋਗ ਅਤੇ ਇਨੋਵੇਟਰਾਂ ਨੂੰ ਭਾਰਤ ਆਉਣ ਅਤੇ ਦੇਸ਼ ਦੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਬਣਨ ਦੇ ਲਈ ਪ੍ਰੋਤਸਾਹਿਤ ਕੀਤਾ।
ਇਸ ਅਵਸਰ ‘ਤੇ ਗੁਜਰਾਤ ਦੇ ਰਾਜਪਾਲ, ਸ਼੍ਰੀ ਅਚਾਰੀਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਅਤੇ ਕੇਂਦਰੀ ਵਿਦੇਸ਼ ਮੰਤਰੀ, ਸ਼੍ਰੀ ਐੱਸ ਜੈਸ਼ੰਕਰ ਸਹਿਤ ਹੋਰ ਲੋਕ ਉਪਸਥਿਤ ਸਨ।
ਪਿਛੋਕੜ
ਸੀ-295 ਪ੍ਰੋਗਰਾਮ (C-295 program) ਦੇ ਤਹਿਤ, ਕੁੱਲ 56 ਏਅਰਕ੍ਰਾਫਟਸ ਡਿਲਿਵਰ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚੋਂ 16 ਸਪੇਨ ਤੋਂ ਏਅਰਬੱਸ ਦੁਆਰਾ ਸਿੱਧੇ ਡਿਲਿਵਰ ਕੀਤੇ ਜਾ ਰਹੇ ਹਨ ਅਤੇ ਬਾਕੀ 40 ਭਾਰਤ ਵਿੱਚ ਬਣਾਏ ਜਾਣੇ ਹਨ।
ਭਾਰਤ ਵਿੱਚ ਇਨ੍ਹਾਂ 40 ਏਅਰਕ੍ਰਾਫਟਸ ਨੂੰ ਬਣਾਉਣ ਦੀ ਜ਼ਿੰਮੇਦਾਰੀ ਟਾਟਾ ਅਡਵਾਂਸਡ ਸਿਸਟਮਸ ਲਿਮਿਟਿਡ ਦੀ ਹੈ। ਇਹ ਪਲਾਂਟ ਭਾਰਤ ਵਿੱਚ ਮਿਲਿਟਰੀ ਏਅਰਕ੍ਰਾਫਟ ਦੇ ਲਈ ਪ੍ਰਾਈਵੇਟ ਸੈਕਟਰ ਦੀ ਪਹਿਲੀ ਫਾਈਨਲ ਅਸੈਂਬਲੀ ਲਾਇਨ (ਐੱਫਏਐੱਲ-FAL) ਬਣ ਗਈ ਹੈ। ਇਸ ਵਿੱਚ ਨਿਰਮਾਣ ਤੋਂ ਲੈ ਕੇ ਅਸੈਂਬਲੀ, ਟੈਸਟ ਅਤੇ ਕੁਆਲਿਫਿਕੇਸ਼ਨ, ਏਅਰਕ੍ਰਾਫਟ ਦੇ ਪੂਰੇ ਜੀਵਨਚੱਕਰ ਦੀ ਡਿਲਿਵਰੀ ਅਤੇ ਰੱਖ-ਰਖਾਅ ਤੱਕ ਇੱਕ ਸੰਪੂਰਨ ਈਕੋਸਿਸਟਮ ਦਾ ਪੂਰਨ ਵਿਕਾਸ ਸ਼ਾਮਲ ਹੋਵੇਗਾ।
ਟਾਟਾ ਦੇ ਇਲਾਵਾ, ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਅਤੇ ਭਾਰਤ ਡਾਇਨਾਮਿਕਸ ਲਿਮਿਟਿਡ ਜਿਹੇ ਰੱਖਿਆ ਖੇਤਰ ਦੀਆਂ ਮੋਹਰੀ ਜਨਤਕ ਇਕਾਈਆਂ ਦੇ ਨਾਲ ਹੀ ਪ੍ਰਾਈਵੇਟ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਇਸ ਪ੍ਰੋਗਰਾਮ ਵਿੱਚ ਯੋਗਦਾਨ ਦੇਣਗੇ। ਇਸ ਤੋਂ ਪਹਿਲੇ ਅਕਤੂਬਰ 2022 ਵਿੱਚ, ਪ੍ਰਧਾਨ ਮੰਤਰੀ ਨੇ ਵਡੋਦਰਾ ਫਾਈਨਲ ਅਸੈਂਬਲੀ ਲਾਇਨ (ਐੱਫਏਐੱਲ-FAL) ਦੀ ਨੀਂਹ ਰੱਖੀ ਸੀ।
Click here to read full text speech
Make in India, Make for the World. pic.twitter.com/xTFkpX1wFh
— PMO India (@PMOIndia) October 28, 2024
The C-295 aircraft factory reflects the new work culture of a New India. pic.twitter.com/hJi0nCMyaF
— PMO India (@PMOIndia) October 28, 2024
India's defence manufacturing ecosystem is reaching new heights. pic.twitter.com/CIRLEQiiP0
— PMO India (@PMOIndia) October 28, 2024