ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਆ ਐਕਸਪੋ ਮਾਰਟ, ਗ੍ਰੇਟਰ ਨੌਇਡਾ, ਉੱਤਰ ਪ੍ਰਦੇਸ਼ ਵਿੱਚ ਸੈਮੀਕੌਨ ਇੰਡੀਆ (SEMICON India) 2024 ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਪ੍ਰਦਰਸ਼ਨੀ ਦਾ ਦੌਰਾ ਕੀਤਾ। 11 ਤੋਂ 13 ਸਤੰਬਰ ਤੱਕ ਚਲਣ ਵਾਲੀ ਇਸ ਤਿੰਨ ਦਿਨੀਂ ਕਾਨਫਰੰਸ ਵਿੱਚ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀ (India’s semiconductor strategy and policy) ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਦਾ ਉਦੇਸ਼ ਭਾਰਤ ਨੂੰ ਸੈਮੀਕੰਡਕਟਰਸ (semiconductors) ਦੇ ਲਈ ਇੱਕ ਗਲੋਬਲ ਹੱਬ (global hub) ਬਣਾਉਣਾ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੈਮੀ ਦੇ ਸਾਰੇ ਮੈਂਬਰਾਂ (all members of SEMI) ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਕਿਹਾ ਕਿ ਭਾਰਤ ਦੁਨੀਆ ਦਾ ਅੱਠਵਾਂ ਦੇਸ਼ ਹੈ ਜੋ ਗਲੋਬਲ ਸੈਮੀਕੰਡਕਟਰ ਉਦਯੋਗ ਨਾਲ ਸਬੰਧਿਤ ਇੱਕ ਸਮਾਗਮ ਦਾ ਆਯੋਜਨ ਕਰ ਰਿਹਾ ਹੈ। “ਇਹੀ ਸਹੀ ਸਮਾਂ ਹੈ ਭਾਰਤ ਵਿੱਚ ਰਹਿਣ ਦਾ। ਤੁਸੀਂ ਸਹੀ ਜਗ੍ਹਾ ‘ਤੇ ਸਹੀ ਸਮੇਂ ‘ਤੇ ਹੋ”, ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, “21ਵੀਂ ਸਦੀ ਦੇ ਭਾਰਤ ਵਿੱਚ, ਹਾਲਾਤ ਕਦੇ ਕਠਿਨ ਨਹੀਂ ਹੁੰਦੇ।” ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦਾ ਭਾਰਤ ਦੁਨੀਆ ਨੂੰ ਆਸਵੰਦ ਕਰਦਾ ਹੈ, ਜਦੋਂ ਹਾਲਾਤ ਕਠਿਨ ਹੋਵੇ ਤਾਂ ਭਾਰਤ ‘ਤੇ ਨਿਰਭਰ ਕੀਤਾ ਜਾ ਸਕਦਾ ਹੈ। (“When the chips are down, you can bet on India.”)
ਸੈਮੀਕੰਡਕਟਰ ਉਦਯੋਗ (semiconductor industry) ਅਤੇ ਡਾਇਓਡ(diode) ਦੇ ਦਰਮਿਆਨ ਸਬੰਧ (connection) ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੈਮੀਕੰਡਕਟਰ ਉਦਯੋਗ ਵਿਸ਼ੇਸ਼ ਡਾਇਓਡਸ (special diodes) ਨਾਲ ਲੈਸ ਹੈ ਜਿੱਥੇ ਊਰਜਾ ਦੋਨੋਂ ਦਿਸ਼ਾਵਾਂ ਵਿੱਚ ਵਹਿੰਦੀ ਹੈ। ਉਨ੍ਹਾਂ ਨੇ ਸਮਝਾਇਆ ਕਿ ਜਦਕਿ ਉਦਯੋਗ ਨਿਵੇਸ਼ ਕਰਦੇ ਹਨ ਅਤੇ ਮੁੱਲ ਨਿਰਮਾਣ ਕਰਦੇ ਹਨ, ਸਰਕਾਰ ਦੂਸਰੀ ਤਰਫ਼ ਸਥਿਰ ਨੀਤੀਆਂ ਅਤੇ ਕਾਰੋਬਾਰ ਕਰਨ ਵਿੱਚ ਅਸਾਨ ਹਾਲਤ (Ease of Doing Business) ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਏਕੀਕ੍ਰਿਤ ਈਕੋਸਿਸਟਮ ਪ੍ਰਦਾਨ ਕਰਦਾ ਹੈ ਜੋ ਸੈਮੀਕੰਡਕਟਰ ਉਦਯੋਗ ਵਿੱਚ ਵਰਤੇ ਜਾਂਦੇ ਏਕੀਕ੍ਰਿਤ ਸਰਕਿਟ ਦੇ ਸਮਾਨ ਹੈ। ਉਨ੍ਹਾਂ ਨੇ ਭਾਰਤ ਦੇ ਡਿਜ਼ਾਇਨਰਾਂ ਦੀ ਚਰਚਿਤ ਪ੍ਰਤਿਭਾ (much-discussed talent of India’s designers) ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦਾ ਡਿਜ਼ਾਇਨਿੰਗ ਦੇ ਖੇਤਰ ਵਿੱਚ ਯੋਗਦਾਨ 20 ਪ੍ਰਤੀਸ਼ਤ ਹੈ ਅਤੇ ਲਗਾਤਾਰ ਵਧ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ 85,000 ਤਕਨੀਸ਼ੀਅਨਾਂ, ਇੰਜੀਨੀਅਰਾਂ ਅਤੇ ਰਿਸਰਚ ਅਤੇ ਵਿਕਾਸ ਮਾਹਰਾਂ (technicians, engineers and R&D experts) ਦਾ ਇੱਕ ਸੈਮੀਕੰਡਕਟਰ ਕਾਰਜਬਲ ਤਿਆਰ ਕਰ ਰਿਹਾ ਹੈ।” ਭਾਰਤ ਆਪਣੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਉਦਯੋਗ ਦੇ ਲਈ ਤਿਆਰ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ”, ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (Anusandhan National Research Foundation) ਦੀ ਪਹਿਲੀ ਬੈਠਕ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਫਾਊਂਡੇਸ਼ਨ ਭਾਰਤ ਦੇ ਰਿਸਰਚ ਈਕੋਸਿਸਟਮ ਨੂੰ ਨਵੀਂ ਦਿਸ਼ਾ ਅਤੇ ਊਰਜਾ ਦੇਣ ਦਾ ਲਕਸ਼ ਰੱਖਦੀ ਹੈ। ਉਨ੍ਹਾਂ ਨੇ 1 ਲੱਖ ਕਰੋੜ ਰੁਪਏ (Rs 1 trillion) ਦੇ ਵਿਸ਼ੇਸ਼ ਰਿਸਰਚ ਫੰਡ ਦਾ ਭੀ ਉਲੇਖ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਇਸ ਪ੍ਰਕਾਰ ਦੀਆਂ ਪਹਿਲਾਂ (initiatives) ਨਾਲ ਸੈਮੀਕੰਡਕਟਰਸ (semiconductors) ਅਤੇ ਵਿਗਿਆਨ ਖੇਤਰ ਵਿੱਚ ਇਨੋਵੇਸ਼ਨਸ (innovations in the science sector) ਦੀ ਸੰਭਾਵਨਾ (scope) ਵਧੇਗੀ। ਉਨ੍ਹਾਂ ਨੇ ਸਰਕਾਰ ਦੇ ਸੈਮੀਕੰਡਕਟਰ ਇਨਫ੍ਰਾਸਟ੍ਰਕਚਰ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਪਾਸ ਤਿੰਨ-ਆਯਾਮੀ ਸ਼ਕਤੀ (a three-dimensional power) ਹੈ, ਅਰਥਾਤ ਵਰਤਮਾਨ ਸੁਧਾਰਕ ਸਰਕਾਰ, ਦੇਸ਼ ਦੀ ਵਧਦੀ ਨਿਰਮਾਣ ਸਮਰੱਥਾ ਅਤੇ ਰਾਸ਼ਟਰ ਦਾ ਖ਼ਾਹਿਸ਼ੀ ਬਜ਼ਾਰ (present reformist government, the country’s growing manufacturing base and the nation’s aspirational market) ਜੋ ਤਕਨੀਕੀ ਪਰਵਿਰਤੀਆਂ (technological trends) ਤੋਂ ਜਾਣੂ ਹੈ, ਇਹ ਤਿੰਨ-ਆਯਾਮੀ ਸ਼ਕਤੀ ਦਾ ਅਧਾਰ (this base of 3D power) ਕਿਤੇ ਹੋਰ ਮਿਲਣਾ ਮੁਸ਼ਕਿਲ ਹੈ।
ਭਾਰਤ ਦੇ ਖ਼ਾਹਿਸ਼ੀ ਅਤੇ ਟੈੱਕ-ਓਰੀਐਂਟਿਡ ਸਮਾਜ ਦੀ ਵਿਸ਼ਿਸ਼ਟਤਾ (uniqueness of India’s aspirational and tech-oriented society) ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਚਿਪਸ ਦਾ ਅਰਥ ਕੇਵਲ ਤਕਨੀਕ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਕਰੋੜਾਂ ਨਾਗਰਿਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦਾ ਇੱਕ ਮਾਧਿਅਮ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇਹ ਛੋਟੀ ਚਿਪ ਭਾਰਤ ਵਿੱਚ ਹਰ ਜਗ੍ਹਾ ਡਿਲਿਵਰੀ ਸੁਨਿਸ਼ਚਿਤ ਕਰਨ ਦੇ ਲਈ ਬੜੇ ਕੰਮ ਕਰ ਰਹੀ ਹੈ। ਕੋਰੋਨਾ ਸੰਕਟ ਨੂੰ ਯਾਦ ਕਰਦੇ ਹੋਏ ਜਦੋਂ ਦੁਨੀਆ ਦੇ ਸਭ ਤੋਂ ਮਜ਼ਬੂਤ ਬੈਂਕਿੰਗ ਸਿਸਟਮ ਢਹਿ-ਢੇਰੀ ਹੋ ਗਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਬੈਂਕ ਨਿਰੰਤਰ ਚਲ ਰਹੇ ਸਨ। “ਚਾਹੇ ਭਾਰਤ ਦਾ ਯੂਪੀਆਈ (UPI) ਹੋਵੇ, ਰੁਪੇ(Rupay) ਕਾਰਡ ਹੋਵੇ, ਡਿਜੀ ਲੌਕਰ (Digi Locker ) ਹੋਵੇ ਜਾਂ ਡਿਜੀ ਯਾਤਰਾ ਹੋਵੇ (India's UPI, Rupay Card, Digi Locker or Digi Yatra), ਕਈ ਡਿਜੀਟਲ ਪਲੈਟਫਾਰਮ ਭਾਰਤੀ ਲੋਕਾਂ ਦੇ ਰੋਜ਼ਾਨਾ ਜੀਵਨ (everyday life) ਦਾ ਹਿੱਸਾ ਬਣ ਗਏ ਹਨ”, ਉਨ੍ਹਾਂ ਨੇ ਕਿਹਾ। ਆਤਮਨਿਰਭਰ ਬਣਨ ਦੇ ਲਈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਰ ਖੇਤਰ ਵਿੱਚ ਨਿਰਮਾਣ ਵਧਾ ਰਿਹਾ ਹੈ, ਬੜੇ ਪੈਮਾਨੇ ‘ਤੇ ਹਰਿਤ ਸੰਕ੍ਰਮਣ (green transition) ਕਰ ਰਿਹਾ ਹੈ ਅਤੇ ਡੇਟਾ ਕੇਂਦਰਾਂ (data centers) ਦੀ ਮੰਗ ਭੀ ਵਧ ਰਹੀ ਹੈ। ਉਨ੍ਹਾਂ ਨੇ ਕਿਹਾ, ”ਭਾਰਤ ਗਲੋਬਲ ਸੈਮੀਕੰਡਕਟਰ ਉਦਯੋਗ ਨੂੰ ਚਲਾਉਣ ਵਿੱਚ ਇੱਕ ਬੜੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪੁਰਾਣੀ ਕਹਾਵਤ ਹੈ- ‘ਚਿਪਸ ਜਿੱਥੇ ਗਿਰਨ, ਉੱਥੇ ਗਿਰਨ ਦਿਉ’( ‘Let the chips fall where they may’), ਜਿਸ ਦਾ ਅਰਥ ਹੈ ਜੋ ਹੋ ਰਿਹਾ ਹੈ ਉਸ ਨੂੰ ਵੈਸੇ ਹੀ ਹੋਣ ਦਿਉ ਲੇਕਿਨ ਅੱਜ ਦਾ ਯੁਵਾ ਅਤੇ ਖ਼ਾਹਿਸ਼ੀ ਭਾਰਤ ਇਸ ਭਾਵਨਾ ਦਾ ਅਨੁਸਰਣ ਨਹੀਂ ਕਰਦਾ। ਉਨ੍ਹਾਂ ਨੇ ਕਿਹਾ, “ਭਾਰਤ ਦਾ ਨਵਾਂ ਮੰਤਰ (India's new mantra) ਭਾਰਤ ਵਿੱਚ ਉਤਪਾਦਿਤ ਚਿਪਸ ਦੀ ਸੰਖਿਆ ਵਧਾਉਣਾ ਹੈ।” ਸੈਮੀਕੰਡਕਟਰ ਨਿਰਮਾਣ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੁਆਰਾ ਉਠਾਏ ਗਏ ਕਈ ਕਦਮਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਸਰਕਾਰ ਸੈਮੀਕੰਡਕਟਰ ਨਿਰਮਾਣ ਸੁਵਿਧਾਵਾਂ ਦੀ ਸਥਾਪਨਾ ਦੇ ਲਈ 50% ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ, ਅਤੇ ਰਾਜ ਸਰਕਾਰਾਂ ਭੀ ਇਸ ਪ੍ਰਯਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਨ੍ਹਾਂ ਨੀਤੀਆਂ ਦੇ ਕਾਰਨ, ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਬਹੁਤ ਹੀ ਘੱਟ ਸਮੇਂ ਵਿੱਚ 1.5 ਟ੍ਰਿਲੀਅਨ ਰੁਪਏ ਤੋਂ ਅਧਿਕ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ ਅਤੇ ਕਈ ਹੋਰ ਪ੍ਰੋਜੈਕਟ ਪਾਇਪਲਾਇਨ ਵਿੱਚ ਹਨ। ਸ਼੍ਰੀ ਮੋਦੀ ਨੇ ਸੈਮੀਕੰਡਟਰ ਇੰਡੀਆ ਪ੍ਰੋਗਰਾਮ (Semicon India Program) ਦੇ ਸੰਪੂਰਨ ਦ੍ਰਿਸ਼ਟੀਕੋਣ (comprehensive approach) ‘ਤੇ ਭੀ ਪ੍ਰਕਾਸ਼ ਪਾਇਆ ਜੋ ਫ੍ਰੰਟ-ਐਂਡ ਫੈਬਸ, ਡਿਸਪਲੇ ਫੈਬਸ, ਸੈਮੀਕੰਡਕਟਰ ਪੈਕੇਜਿੰਗ (front-end fabs, display fabs, semiconductor packaging) ਅਤੇ ਸਪਲਾਈ ਚੇਨ ਦੇ ਹੋਰ ਮਹੱਤਵਪੂਰਨ ਘਟਕਾਂ (other critical components of the supply chain) ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। “ਸਾਡਾ ਸੁਪਨਾ ਹੈ ਕਿ ਦੁਨੀਆ ਦੀ ਹਰ ਡਿਵਾਇਸ ਵਿੱਚ ਇੱਕ ਭਾਰਤੀ-ਨਿਰਮਿਤ ਚਿਪ (an Indian-made chip) ਹੋਵੇ,” ਉਨ੍ਹਾਂ ਨੇ ਇਸ ਸਾਲ ਲਾਲ ਕਿਲੇ ਤੋਂ ਕੀਤੇ ਗਏ ਐਲਾਨ ਨੂੰ ਯਾਦ ਕਰਦੇ ਹੋਏ ਕਿਹਾ। ਉਨ੍ਹਾਂ ਨੇ ਭਾਰਤ ਦੀ ਸੈਮੀਕੰਡਕਟਰ ਮਹਾਸ਼ਕਤੀ (a semiconductor powerhouse) ਬਣਨ ਦੀ ਖ਼ਾਹਿਸ਼ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਉਦਯੋਗ ਦੇ ਲਈ ਜ਼ਰੂਰੀ ਮਹੱਤਵਪੂਰਨ ਖਣਿਜਾਂ ਨੂੰ ਸੁਰੱਖਿਅਤ ਕਰਨ ‘ਤੇ ਸਰਕਾਰ ਦੇ ਫੋਕਸ ਦੀ ਭੀ ਚਰਚਾ ਕੀਤੀ ਅਤੇ ਘਰੇਲੂ ਉਤਪਾਦਨ ਅਤੇ ਵਿਦੇਸੀ ਅਧਿਗ੍ਰਹਣ ਨੂੰ ਹੁਲਾਰਾ ਦੇਣ ਦੇ ਲਈ ਹਾਲ ਹੀ ਵਿੱਚ ਐਲਾਨੇ ਮਹੱਤਵਪੂਰਨ ਖਣਿਜ ਮਿਸ਼ਨ (Critical Mineral Mission) ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਕਸਟਮ ਡਿਊਟੀ ਛੂਟ ਅਤੇ ਮਹੱਤਵਪੂਰਨ ਖਣਿਜਾਂ ਦੇ ਖਣਨ ਦੀ ਨਿਲਾਮੀ ‘ਤੇ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ IITs ਦੇ ਨਾਲ ਸਹਿਯੋਗ ਵਿੱਚ ਭਾਰਤੀ ਪੁਲਾੜ ਵਿਗਿਆਨ ਸੰਸਥਾਨ (Indian Institute of Space Sciences) ਵਿੱਚ ਇੱਕ ਸੈਮੀਕੰਡਕਟਰ ਅਨੁਸੰਧਾਨ ਕੇਂਦਰ (Semiconductor Research Center) ਸਥਾਪਿਤ ਕਰਨ ਦੀਆਂ ਯੋਜਨਾਵਾਂ ਦਾ ਭੀ ਖੁਲਾਸਾ ਕੀਤਾ, ਤਾਕਿ ਕੇਵਲ ਅੱਜ ਦੇ ਉੱਚ-ਤਕਨੀਕੀ ਚਿਪਸ ਹੀ ਨਹੀਂ ਬਲਕਿ ਅਗਲੀ ਪੀੜ੍ਹੀ ਦੇ ਚਿਪਸ ਭੀ ਉਤਪਾਦਿਤ ਕੀਤੇ ਜਾ ਸਕਣ। ਅੰਤਰਰਾਸ਼ਟਰੀ ਸਹਿਯੋਗ ਦੀ ਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ‘ਤੇਲ ਕੂਟਨੀਤੀ’ (‘Oil Diplomacy’) ਦਾ ਸੰਦਰਭ ਦਿੱਤਾ ਅਤੇ ਕਿਹਾ ਕਿ ਦੁਨੀਆ ਅੱਜ ਸਿਲੀਕੌਨ ਕੂਟਨੀਤੀ(‘Silicon Diplomacy’ ) ਦੇ ਯੁਗ ਵਿੱਚ ਅੱਗੇ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਭਾਰਤ ਨੂੰ ਇੰਡੋ-ਪੈਸਿਫਿਕ ਇਕਨੌਮਿਕ ਫ੍ਰੇਮਵਰਕ ਦੀ ਸਪਲਾਈ ਚੇਨ ਪਰਿਸ਼ਦ ਦਾ ਉਪ ਪ੍ਰਧਾਨ (Vice Chair of the Indo-Pacific Economic Framework’s Supply Chain Council) ਚੁਣਿਆ ਗਿਆ ਹੈ ਅਤੇ ਇਹ QUAD ਸੈਮੀਕੰਡਕਟਰ ਸਪਲਾਈ ਚੇਨ ਪਹਿਲ ਵਿੱਚ ਇੱਕ ਮਹੱਤਵਪੂਰਨ ਭਾਗੀਦਾਰ ਹੈ। ਉਨ੍ਹਾਂ ਨੇ ਕਿਹਾ ਕਿ, ਇਸ ਦੇ ਅਤਿਰਿਕਤ, ਜਪਾਨ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਦੇ ਨਾਲ ਸਮਝੌਤੇ ਕੀਤੇ ਗਏ ਹਨ, ਅਤੇ ਭਾਰਤ ਸੈਮੀਕੰਡਕਟਰ ਖੇਤਰ ਵਿੱਚ ਅਮਰੀਕਾ ਦੇ ਨਾਲ ਆਪਣੇ ਸਹਿਯੋਗ ਨੂੰ ਗਹਿਰਾ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ‘ਤੇ ਭਾਰਤ ਦੇ ਧਿਆਨ ਦੀ ਆਲੋਚਨਾ ਕਰਨ ਵਾਲੇ ਲੋਕਾਂ ਨੂੰ ਡਿਜੀਟਲ ਇੰਡੀਆ ਮਿਸ਼ਨ (Digital India Mission) ਦੀ ਸਫ਼ਲਤਾ ਦਾ ਅਧਿਐਨ ਕਰਨ ਦਾ ਆਗਰਹਿ ਕੀਤਾ (ਦੀ ਤਾਕੀਦ ਕੀਤੀ)। ਉਨ੍ਹਾਂ ਨੇ ਦੱਸਿਆ ਕਿ ਡਿਜੀਟਲ ਇੰਡੀਆ ਮਿਸ਼ਨ (Digital India Mission) ਦਾ ਉਦੇਸ਼ ਦੇਸ਼ ਨੂੰ ਪਾਰਦਰਸ਼ੀ, ਪ੍ਰਭਾਵੀ ਅਤੇ ਲੀਕ-ਰਹਿਤ ਸ਼ਾਸਨ (a transparent, effective and leakage-free governance) ਪ੍ਰਦਾਨ ਕਰਨਾ ਸੀ ਅਤੇ ਇਸ ਦਾ ਗੁਣਾਤਮਕ ਪ੍ਰਭਾਵ ਅੱਜ ਅਨੁਭਵ ਕੀਤਾ ਜਾ ਸਕਦਾ ਹੈ। ਡਿਜੀਟਲ ਇੰਡੀਆ ਦੀ ਸਫ਼ਲਤਾ ਦੇ ਲਈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਬਾਈਲ ਹੈਂਡਸੈੱਟ ਅਤੇ ਡੇਟਾ ਨੂੰ ਭਾਰਤ ਵਿੱਚ ਸਸਤਾ ਬਣਾਉਣ ਦੇ ਲਈ ਜ਼ਰੂਰੀ ਸੁਧਾਰ ਅਤੇ ਬੁਨਿਆਦੀ ਢਾਂਚਾ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇੱਕ ਦਹਾਕਾ ਪਹਿਲੇ ਭਾਰਤ ਮੋਬਾਈਲ ਫੋਨ ਦਾ ਸਭ ਤੋਂ ਬੜਾ ਆਯਾਤਕ ਸੀ ਜਦਕਿ ਅੱਜ, ਇਹ ਮੋਬਾਈਲ ਫੋਨ ਦਾ ਵਿਸ਼ਵ ਦਾ ਦੂਸਰਾ ਸਭ ਤੋਂ ਬੜਾ ਉਤਪਾਦਕ ਅਤੇ ਨਿਰਯਾਤਕ ਹੈ। ਉਨ੍ਹਾਂ ਨੇ ਭਾਰਤ ਦੀ 5G ਹੈਂਡਸੈੱਟ ਬਜ਼ਾਰ (5G handset market) ਵਿੱਚ ਤੇਜ਼ ਪ੍ਰਗਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਹੁਣ 5G ਹੈਂਡਸੈੱਟ(5G handsets) ਦੇ ਆਲਮੀ ਬਜ਼ਾਰ ਵਿੱਚ ਦੂਸਰੀ ਸਭ ਤੋਂ ਬੜੀ ਜਗ੍ਹਾ ‘ਤੇ ਹੈ।
ਭਾਰਤ ਦੇ ਇਲੈਕਟ੍ਰੌਨਿਕਸ ਸੈਕਟਰ ਦਾ ਵਰਤਮਾਨ ਮੁੱਲਾਂਕਣ 150 ਬਿਲੀਅਨ ਡਾਲਰ ਤੋਂ ਅਧਿਕ ਹੈ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਇਲੈਕਟ੍ਰੌਨਿਕਸ ਸੈਕਟਰ ਨੂੰ 500 ਬਿਲੀਅਨ ਡਾਲਰ ਤੱਕ ਵਧਾਉਣ ਅਤੇ ਇਸ ਦਹਾਕੇ ਦੇ ਅੰਤ ਤੱਕ 6 ਮਿਲੀਅਨ ਨੌਕਰੀਆਂ ਦੀ ਸਿਰਜਣਾ ਕਰਨ ਦਾ ਇੱਕ ਬੜਾ ਲਕਸ਼ ਨਿਰਧਾਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਸਿੱਧੇ ਤੌਰ ‘ਤੇ ਭਾਰਤ ਦੇ ਸੈਮੀਕੰਡਕਟਰ ਖੇਤਰ ਨੂੰ ਲਾਭ ਪਹੁੰਚਾਵੇਗਾ। ਉਨ੍ਹਾਂ ਨੇ ਕਿਹਾ, “ਸਾਡਾ ਲਕਸ਼ ਹੈ ਕਿ 100% ਇਲੈਕਟ੍ਰੌਨਿਕ ਨਿਰਮਾਣ ਭਾਰਤ ਵਿੱਚ ਹੀ ਹੋਵੇ। ਭਾਰਤ ਸੈਮੀਕੰਡਕਟਰ ਚਿਪਸ ਅਤੇ ਤਿਆਰ ਉਤਪਾਦ ਦੋਨੋਂ ਬਣਾਵੇਗਾ।”
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦਾ ਸੈਮੀਕੰਡਕਟਰ ਈਕੋਸਿਸਟਮ ਕੇਵਲ ਭਾਰਤ ਦੀਆਂ ਚੁਣੌਤੀਆਂ ਦੇ ਲਈ ਹੀ ਨਹੀਂ ਬਲਕਿ ਆਲਮੀ ਚੁਣੌਤੀਆਂ ਦੇ ਲਈ ਭੀ ਇੱਕ ਸਮਾਧਾਨ ਹੈ।” ਡਿਜ਼ਾਈਨ ਦੇ ਖੇਤਰ ਤੋਂ ਇੱਕ ਉਪਮਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ‘ਸਿੰਗਲ ਪੁਆਇੰਟ ਆਵ੍ ਫੇਲੀਅਰ’ (‘single point of failure’) ਦੀ ਬਾਤ ਕੀਤੀ ਅਤੇ ਸਮਝਾਇਆ ਕਿ ਡਿਜ਼ਾਈਨ ਦੇ ਵਿਦਿਆਰਥੀਆਂ ਨੂੰ ਇਸ ਦੋਸ਼ ਤੋਂ ਬਚਣ ਦੇ ਲਈ ਸਿਖਾਇਆ ਜਾਂਦਾ ਹੈ, ਮੁੱਖ ਤੌਰ ‘ਤੇ ਸਿਸਟਮ ਦੇ ਕੇਵਲ ਇੱਕ ਘਟਕ ‘ਤੇ ਨਿਰਭਰਤਾ ਦੇ ਕਾਰਨ। ਉਨ੍ਹਾਂ ਨੇ ਕਿਹਾ ਕਿ ਇਹ ਸਿਧਾਂਤ ਸਪਲਾਈ ਚੇਨ ‘ਤੇ ਭੀ ਸਮਾਨ ਰੂਪ ਨਾਲ ਲਾਗੂ ਹੁੰਦਾ ਹੈ। ਉਨ੍ਹਾਂ ਨੇ ਕਿਹਾ, “ਚਾਹੇ ਕੋਵਿਡ ਹੋਵੇ ਜਾਂ ਯੁੱਧ, ਕੋਈ ਭੀ ਉਦੋਯਗ ਸਪਲਾਈ ਚੇਨ ਦੇ ਵਿਘਟਨ ਤੋਂ ਅਪ੍ਰਭਾਵਿਤ ਨਹੀਂ ਰਿਹਾ ਹੈ।” ਇੱਕ ਮਜ਼ਬੂਤ ਸਪਲਾਈ ਚੇਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੀ ਭੂਮਿਕਾ ‘ਤੇ ਮਾਣ ਵਿਅਕਤ ਕੀਤਾ, ਜਿਸ ਨੇ ਵਿਭਿੰਨ ਖੇਤਰਾਂ ਵਿੱਚ ਲਚੀਲਾਪਣ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਅਤੇ ਦੇਸ਼ ਨੂੰ ਗਲੋਬਲ ਮਿਸ਼ਨ ਵਿੱਚ ਇੱਕ ਪ੍ਰਮੁੱਖ ਖਿਡਾਰੀ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ।
ਟੈਕਨੋਲੋਜੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੇ ਦਰਮਿਆਨ ਸਬੰਧ ਬਾਰੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਟੈਕਨੋਲੋਜੀ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਉਸ ਦੀ ਸਕਾਰਾਤਮਕ ਸ਼ਕਤੀ ਵਧ ਜਾਂਦੀ ਹੈ। ਉਨ੍ਹਾਂ ਨੇ ਇਹ ਭੀ ਚੇਤਾਵਨੀ ਦਿੱਤੀ ਕਿ ਟੈਕਨੋਲੋਜੀ ਤੋਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹਟਾਉਣਾ ਜਲਦੀ ਹੀ ਨੁਕਸਾਨ ਪਹੁੰਚਾ ਸਕਦਾ ਹੈ। ਸ਼੍ਰੀ ਮੋਦੀ ਨੇ ਭਾਰਤ ਦੇ ਧਿਆਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਅਸੀਂ ਐਸੀ ਦੁਨੀਆ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਜੋ ਸੰਕਟ ਦੇ ਸਮੇਂ ਭੀ ਕਾਰਜਾਤਮਕ ਰਹਿੰਦੀ ਹੈ, ਕਹਿ ਕੇ, “ਚਾਹੇ ਉਹ ਮੋਬਾਈਲ ਨਿਰਮਾਣ ਹੋਵੇ, ਇਲੈਕਟ੍ਰੌਨਿਕਸ ਹੋਵੇ ਜਾਂ ਸੈਮੀਕੰਡਕਟਰ ਹੋਵੇ, ਸਾਡਾ ਧਿਆਨ ਸਪਸ਼ਟ ਹੈ—ਅਸੀਂ ਐਸੀ ਦਨੀਆ ਬਣਾਉਣਾ ਚਾਹੁੰਦੇ ਹਾਂ ਜੋ ਸੰਕਟ ਦੇ ਸਮੇਂ ਭੀ ਰੁਕਦੀ ਜਾਂ ਠਹਿਰਦੀ ਨਹੀਂ ਬਲਕਿ ਅੱਗੇ ਵਧਦੀ ਰਹਿੰਦੀ ਹੈ।” ਆਪਣੇ ਸੰਬੋਧਨ ਨੂੰ ਸਮਾਪਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਆਲਮੀ ਪ੍ਰਯਾਸਾਂ ਨੂੰ ਮਜ਼ਬੂਤ ਕਰਨ ਦੀ ਸਮਰੱਥਾ ‘ਤੇ ਵਿਸ਼ਵਾਸ ਵਿਅਕਤ ਕੀਤਾ ਅਤੇ ਇਸ ਮਿਸ਼ਨ ਵਿੱਚ ਸ਼ਾਮਲ ਸਾਰੇ ਹਿੱਸੇਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ, ਸ਼੍ਰੀ ਜਿਤਿਨ ਪ੍ਰਸਾਦ, ਸੈਮੀ ਦੇ ਪ੍ਰਧਾਨ ਅਤੇ ਸੀਈਓ, ਸ਼੍ਰੀ ਅਜਿਤ ਮਨੋਚਾ, ਟਾਟਾ ਇਲੈਕਟ੍ਰੌਨਿਕਸ ਦੇ ਪ੍ਰਧਾਨ ਅਤੇ ਸੀਈਓ, ਡਾ. ਰਣਧੀਰ ਠਾਕੁਰ, ਐੱਨਐਕਸਪੀ ਸੈਮੀਕੰਡਕਟਰ ਦੇ ਸੀਈਓ, ਸ਼੍ਰੀ ਕਰਟ ਸਿਵਰਸ, ਰੇਨਿਸਾਸ ਦੇ ਸੀਈਓ, ਸ਼੍ਰੀ ਹਿਦੇਤੋਸ਼ੀ ਸ਼ਿਬਾਟਾ ਅਤੇ ਆਈਐੱਮਈਸੀ ਦੇ ਸੀਈਓ, ਸ਼੍ਰੀ ਲੁਕ ਵਾਨ ਡੇਨ ਹੋਵੇ (President and CEO of SEMI, Shri Ajit Manocha, President and CEO of Tata Electronics, Dr Randhir Thakur, CEO of NXP Semiconductors, Mr Kurt Sievers, CEO of Renesas, Mr Hidetoshi Shibata and CEO of IMEC, Mr Luc Van Den Hove) ਮੌਜੂਦ ਸਨ।
ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ, ਸ਼੍ਰੀ ਜਿਤਿਨ ਪ੍ਰਸਾਦ, ਸੈਮੀ ਦੇ ਪ੍ਰਧਾਨ ਅਤੇ ਸੀਈਓ, ਸ਼੍ਰੀ ਅਜਿਤ ਮਨੋਚਾ, ਟਾਟਾ ਇਲੈਕਟ੍ਰੌਨਿਕਸ ਦੇ ਪ੍ਰਧਾਨ ਅਤੇ ਸੀਈਓ, ਡਾ. ਰਣਧੀਰ ਠਾਕੁਰ, ਐੱਨਐਕਸਪੀ ਸੈਮੀਕੰਡਕਟਰ ਦੇ ਸੀਈਓ, ਸ਼੍ਰੀ ਕਰਟ ਸਿਵਰਸ, ਰੇਨਿਸਾਸ ਦੇ ਸੀਈਓ, ਸ਼੍ਰੀ ਹਿਦੇਤੋਸ਼ੀ ਸ਼ਿਬਾਟਾ ਅਤੇ ਆਈਐੱਮਈਸੀ ਦੇ ਸੀਈਓ, ਸ਼੍ਰੀ ਲੁਕ ਵਾਨ ਡੇਨ ਹੋਵੇ (President and CEO of SEMI, Shri Ajit Manocha, President and CEO of Tata Electronics, Dr Randhir Thakur, CEO of NXP Semiconductors, Mr Kurt Sievers, CEO of Renesas, Mr Hidetoshi Shibata and CEO of IMEC, Mr Luc Van Den Hove) ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ(vision) ਰਿਹਾ ਹੈ ਕਿ ਭਾਰਤ ਨੂੰ ਸੈਮੀਕੰਡਕਟਰ ਡਿਜ਼ਾਈਨ, ਨਿਰਮਾਣ ਅਤੇ ਟੈਕਨੋਲੋਜੀ ਵਿਕਾਸ (semiconductor design, manufacturing and technology development) ਦੇ ਲਈ ਇੱਕ ਗਲੋਬਲ ਹੱਬ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਵੇ। ਇਸੇ ਦ੍ਰਿਸ਼ਟੀਕੋਣ(vision) ਦੇ ਤਹਿਤ, “ਸ਼ੇਪਿੰਗ ਦ ਸੈਮੀਕੰਡਕਟਰ ਫਿਊਚਰ” (“Shaping the Semiconductor Future”) ਵਿਸੇ ‘ਤੇ 11 ਤੋਂ 13 ਸਤੰਬਰ ਤੱਕ ਸੈਮੀਕੌਨ ਇੰਡੀਆ (SEMICON India) 2024 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਤਿੰਨ ਦਿਨੀਂ ਕਾਨਫਰੰਸ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀ ਨੂੰ ਪ੍ਰਦਰਸ਼ਿਤ ਕਰੇਗੀ, ਜਿਸ ਦਾ ਉਦੇਸ਼ ਭਾਰਤ ਨੂੰ ਸੈਮੀਕੰਡਕਟਰਸ ਦੇ ਲਈ ਇੱਕ ਗਲੋਬਲ ਹੱਬ ਬਣਾਉਣਾ ਹੈ। ਇਸ ਵਿੱਚ ਗਲੋਬਲ ਸੈਮੀਕੰਡਕਟਰ ਦਿੱਗਜਾਂ (global semiconductor giants) ਦੀ ਟੌਪ ਲੀਡਰਸ਼ਿਪ ਦੀ ਭਾਗੀਦਾਰੀ ਹੋਵੇਗੀ ਅਤੇ ਇਹ ਗਲੋਬਲ ਲੀਡਰਾਂ, ਕੰਪਨੀਆਂ ਅਤੇ ਸੈਮੀਕੰਡਕਟਰ ਉਦਯੋਗ ਦੇ ਮਾਹਰਾਂ ਨੂੰ ਇਕੱਠੇ ਲਿਆਵੇਗੀ। ਕਾਨਫਰੰਸ ਵਿੱਚ 250 ਤੋਂ ਅਧਿਕ ਪ੍ਰਦਰਸ਼ਕ ਅਤੇ 150 ਵਕਤਾ ਹਿੱਸਾ ਲੈ ਰਹੇ ਹਨ।
Click here to read full text speech
Today's India inspires confidence in the world... When the chips are down, you can bet on India! pic.twitter.com/KHMerOlN4P
— PMO India (@PMOIndia) September 11, 2024
India's semiconductor industry is equipped with special diodes... pic.twitter.com/I1DkJTc6Tq
— PMO India (@PMOIndia) September 11, 2024
The three-dimensional power that forms the foundation of India's semiconductor industry... pic.twitter.com/PHhESMcJhG
— PMO India (@PMOIndia) September 11, 2024
India is set to play a major role in driving the global semiconductor industry. pic.twitter.com/kNNzEHLnbu
— PMO India (@PMOIndia) September 11, 2024
We have taken numerous steps to advance semiconductor manufacturing. pic.twitter.com/cVKunWeTn3
— PMO India (@PMOIndia) September 11, 2024
An Indian-made chip in every device. pic.twitter.com/gs1ORrtoFX
— PMO India (@PMOIndia) September 11, 2024