ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ ( Aatmanirbhar Bharat Centre for Design ਏਬੀਸੀਡੀ- ABCD) ਅਤੇ ਸਮਉੱਨਤੀ– ਦ ਸਟੂਡੈਂਟ ਬਾਇਨੇਲ (Samunnati - The Student Biennale) ਦਾ ਉਦਘਾਟਨ ਕੀਤਾ
ਸਮਾਗਮ ਦੇ 7 ਵਿਸ਼ਿਆਂ ‘ਤੇ ਅਧਾਰਿਤ 7 ਪ੍ਰਕਾਸ਼ਨਾਂ ਤੋਂ ਪਰਦਾ ਹਟਾਇਆ
ਸਮਾਰਕ ਡਾਕ ਟਿਕਟ ਜਾਰੀ ਕੀਤੀ
“ਇੰਡੀਆ ਆਰਟ, ਆਰਕੀਟੈਕਚਰ ਐਂਡ ਡਿਜ਼ਾਈਨ ਬਾਇਨੇਲ (India Art, Architecture & Design Biennale), ਰਾਸ਼ਟਰ ਦੀ ਵਿਵਿਧ ਵਿਰਾਸਤ ਅਤੇ ਜੀਵਿੰਤ ਸੰਸਕ੍ਰਿਤੀ ਦਾ ਉਤਸਵ”
“ਕਿਤਾਬਾਂ ਦੁਨੀਆ ਦਾ ਵਿਸਤ੍ਰਿਤ ਪਰਿਦ੍ਰਿਸ਼ ਦਿਖਾਉਂਦੀਆਂ ਹਨ, ਕਲਾ ਮਾਨਵ ਮਨ ਦੀ ਮਹਾਨ ਯਾਤਰਾ ਹੈ”
“ਕਲਾ ਅਤੇ ਸੰਸਕ੍ਰਿਤੀ ਮਾਨਵ ਮਨ ਨੂੰ ਅੰਤਰਆਤਮਾ ਨਾਲ ਜੋੜਨ ਅਤੇ ਉਸ ਦੀ ਸਮਰੱਥਾ ਪਹਿਚਾਣਨ ਦੇ ਲਈ ਜ਼ਰੂਰੀ ਹੈ”
“ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ (Aatmanirbhar Bharat Centre for Design) ਭਾਰਤ ਦੇ ਅਦੁੱਤੀ ਅਤੇ ਦੁਰਲੱਭ ਸ਼ਿਲਪ ਨੂੰ ਹੁਲਾਰਾ ਦੇਣ ਦੇ ਲਈ ਇੱਕ ਮੰਚ ਪ੍ਰਦਾਨ ਕਰੇਗਾ”
“ਦਿੱਲੀ, ਕੋਲਕਾਤਾ, ਮੁੰਬਈ, ਅਹਿਮਦਾਬਾਦ ਅਤੇ ਵਾਰਾਣਸੀ ਵਿੱਚ ਬਣਾਏ ਜਾਣ ਵਾਲੇ ਸੱਭਿਆਚਾਰਕ ਸਥਲ ਇਨ੍ਹਾਂ ਸ਼ਹਿਰਾਂ ਨੂੰ ਸੱਭਿਆਚਾਰਕ ਤੌਰ ‘ਤੇ ਸਮ੍ਰਿੱਧ ਕਰਨਗੇ”
“ਭਾਰਤ ਵਿੱਚ ਕਲਾ, ਸੁਆਦ ਅਤੇ ਰੰਗ ਜੀਵਨ ਦੇ ਸਮਾਨਾਰਥਕ ਮੰਨੇ ਜਾਂਦੇ ਹਨ”
“ਭਾਰਤ ਦੁਨੀਆ ਦਾ ਸਭ ਤੋਂ ਵਿਵਿਧਤਾਪੂਰਨ ਦੇਸ਼ ਹੈ, ਇਸ ਦਾ ਵਿਵਿਧਤਾ ਸਾਨੂੰ ਇਕਜੁੱਟ ਕਰਦੀ ਹ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਲ ਕਿਲੇ ਵਿਖੇ ਆਯੋਜਿਤ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (ਆਈਏਏਡੀਬੀ) 2023 (Indian Art, Architecture & Design Biennale (IAADB) 2023) ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਲਾਲ ਕਿਲੇ 'ਤੇ 'ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ' (‘Aatmanirbhar Bharat Centre for Design’)ਅਤੇ ਵਿਦਿਆਰਥੀ ਬਾਇਨੇਲ-ਸਮਉੱਨਤੀ(the student Biennale- Samunnati) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਕ ਯਾਦਗਾਰੀ ਡਾਕ ਟਿਕਟ (Commemorative Stamp) ਭੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਇਸ ਅਵਸਰ 'ਤੇ ਲਗਾਈ ਗਈ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ। ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ  (ਆਈਏਏਡੀਬੀ-IAADB) ਦਿੱਲੀ ਵਿੱਚ ਸੱਭਿਆਚਾਰਕ ਖੇਤਰ ਦੇ ਪਰੀਚੈ ਦੇ ਰੂਪ ਵਿੱਚ ਕੰਮ ਕਰੇਗਾ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵ ਧਰੋਹਰ (ਵਿਰਾਸਤ) ਸਥਲ (World Heritage Site) ਲਾਲ ਕਿਲੇ ਵਿੱਚ ਸਭ ਦਾ ਸੁਆਗਤ ਕੀਤਾ ਅਤੇ ਇਸ ਦੇ ਆਂਗਣਾਂ (courtyards) ਦੇ ਇਤਿਹਾਸਿਕ ਮਹੱਤਵ ‘ਤੇ ਪ੍ਰਕਾਸ਼ ਪਾਇਆ, ਜੋ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਨੇਕ ਪੀੜ੍ਹੀਆਂ ਗੁਜਰ ਜਾਣ ਦੇ ਬਾਵਜੂਦ ਅਟੁੱਟ ਅਤੇ ਅਮਿਟ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਰਾਸ਼ਟਰ ਆਪਣੀ ਖ਼ੁਦ ਦੀ ਲੋੜੀਂਦੀ ਸ਼ਕਤੀ ਦੇ ਪ੍ਰਤੀਕਾਂ ਨਾਲ ਸੰਪੰਨ ਹੁੰਦਾ ਹੈ ਜੋ ਦੁਨੀਆ ਨੂੰ ਦੇਸ਼ ਦੇ ਅਤੀਤ ਅਤੇ ਉਸ ਦੀਆਂ ਜੜ੍ਹਾਂ ਤੋਂ ਜਾਣੂ ਕਰਵਾਉਂਦੇ ਹਨ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਦੇ ਨਾਲ ਸਬੰਧ ਸਥਾਪਿਤ ਕਰਨ ਵਿੱਚ ਕਲਾ, ਸੱਭਿਆਚਾਰ ਅਤੇ ਵਾਸਤੂਕਲਾ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਰਾਜਧਾਨੀ ਦਿੱਲੀ ਨੂੰ ਭਾਰਤ ਦੀ ਸਮ੍ਰਿੱਧ ਵਾਸਤੂਕਲਾ ਵਿਰਾਸਤ ਦੀ ਝਲਕ ਦਿਖਾਉਣ ਵਾਲੀ ਸ਼ਕਤੀ ਦਾ ਖ਼ਜ਼ਾਨਾ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (ਆਈਏਏਡੀਬੀ-IAADB) ਦਾ ਆਯੋਜਨ ਇਸ ਨੂੰ ਕਈ ਮਾਅਨਿਆਂ ਵਿੱਚ ਵਿਸ਼ੇਸ਼ ਬਣਾਉਂਦਾ ਹੈ। ਉਨ੍ਹਾਂ ਨੇ ਪ੍ਰਦਰਸ਼ਨੀ ਵਿੱਚ ਲਗਾਏ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਰੰਗ, ਰਚਨਾਤਮਕਤਾ, ਸੱਭਿਆਚਾਰ ਅਤੇ ਸਮੁਦਾਇ ਜੁੜਾਅ ਦਾ ਮਿਸ਼ਰਣ ਹੈ। ਉਨ੍ਹਾਂ ਨੇ ਆਈਏਏਡੀਬੀ ਦੇ ਸਫ਼ਲ ਆਯੋਜਨ ‘ਤੇ ਸੱਭਿਆਚਾਰ ਮੰਤਰਾਲੇ, ਉਸ ਦੇ ਅਧਿਕਾਰੀਆਂ, ਹਿੱਸਾ ਲੈਣ ਵਾਲੇ ਦੇਸ਼ਾਂ ਅਤੇ ਸਭ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ, "ਕਿਤਾਬਾਂ ਦੁਨੀਆ ਦਾ ਵਿਸਤ੍ਰਿਤ ਪਰਿਦ੍ਰਿਸ਼ ਦਿਖਾਉਂਦੀਆਂ ਹਨ, ਕਲਾ ਮਾਨਵ ਮਨ ਦੀ ਮਹਾਨ ਯਾਤਰਾ ਹੈ”।

 

ਭਾਰਤ ਦੇ ਗੌਰਵਸ਼ਾਲੀ ਅਤੀਤ ਨੂੰ ਯਾਦ ਕਰਦੇ ਹੋਏ ਜਦੋਂ ਇਸ ਦੀ ਆਰਥਿਕ ਸਮ੍ਰਿੱਧੀ ਦੀ ਚਰਚਾ ਦੁਨੀਆ ਭਰ ਵਿੱਚ ਹੁੰਦੀ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀ ਸੰਸਕ੍ਰਿਤੀ ਅਤੇ ਵਿਰਾਸਤ ਅੱਜ ਭੀ ਦੁਨੀਆ ਦੇ ਸੈਲਾਨੀਆਂ ਨੂੰ ਆਰਕਸ਼ਿਤ ਕਰਦੀ ਹੈ। ਉਨ੍ਹਾਂ ਨੇ ਆਪਣੀ ਵਿਰਾਸਤ ‘ਤੇ ਗਰਵ (ਮਾਣ) ਕਰਦੇ ਹੋਏ ਅੱਗੇ ਵਧਣ ਦੇ ਵਿਸ਼ਵਾਸ ਨੂੰ ਦੁਹਰਾਇਆ ਕਿਉਂਕਿ ਉਨ੍ਹਾਂ ਨੇ ਕਲਾ ਅਤੇ ਵਾਸਤੂਕਲਾ ਦੇ ਖੇਤਰਾਂ ਨਾਲ ਸਬੰਧਿਤ ਕਿਸੇ ਭੀ ਕਾਰਜ ਵਿੱਚ ਆਤਮ-ਗੌਰਵ ਦੀ ਭਾਵਨਾ ਪੈਦਾ ਹੋਣ ਦਾ ਉਲੇਖ ਕੀਤਾ। ਸ਼੍ਰੀ ਮੋਦੀ ਨੇ ਕੇਦਾਰਨਾਥ ਅਤੇ ਕਾਸ਼ੀ (Kedarnath and Kashi) ਦੇ ਸੱਭਿਆਚਾਰਕ  ਕੇਂਦਰਾਂ ਦੇ ਵਿਕਾਸ ਅਤੇ ਮਹਾਕਾਲ ਲੋਕ(Mahakal Lok) ਦੇ ਪੁਨਰਵਿਕਾਸ ਦੀ ਉਦਾਹਰਣ ਦਿੱਤੀ ਅਤੇ ਰਾਸ਼ਟਰੀ ਵਿਰਾਸਤ ਅਤੇ ਸੰਸਕ੍ਰਿਤੀ ਦੀ ਦਿਸ਼ਾ ਵਿੱਚ ਆਜ਼ਾਦੀ ਕੇ ਅੰਮ੍ਰਿਤ ਕਾਲ (AzadiKaAmritKaal) ਵਿੱਚ ਨਵੇਂ ਵਿਸਤਾਰ ਕਰਨ ਦੇ ਸਰਕਾਰ ਦੇ ਪ੍ਰਯਾਸਾਂ ‘ਤੇ ਜ਼ੋਰ ਦਿੱਤਾ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਆਈਏਏਡੀਬੀ(IAADB) ਇਸ ਦਿਸ਼ਾ ਵਿੱਚ ਇੱਕ ਨਵਾਂ ਕਦਮ ਸਾਬਤ ਹੋ  ਰਿਹਾ ਹੈ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਆਧੁਨਿਕ ਪ੍ਰਣਾਲੀਆਂ ਦੇ ਨਾਲ ਆਲਮੀ ਸੱਭਿਆਚਾਰਕ ਪਹਿਲ ਨੂੰ ਸੰਸਥਾਗਤ ਬਣਾਉਣ ਦੇ ਉਦੇਸ਼ ਨਾਲ ਮਈ 2023 ਵਿੱਚ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਅਤੇ ਅਗਸਤ 2023 ਵਿੱਚ ਫੈਸਟੀਵਲ ਆਵ੍ ਲਾਇਬ੍ਰੇਰੀਜ਼ (the International Museum Expo in May 2023 and the Festival of Libraries in August 2023) ਦੇ ਆਯੋਜਨ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਮੋਦੀ ਨੇ ਵੈਨਿਸ ਸਾਓ ਪਾਓਲੋ, ਸਿੰਗਾਪੁਰ, ਸਿਡਨੀ ਅਤੇ ਸ਼ਾਰਜਾਹ ਬਾਇਨੇਲ ਦੇ ਨਾਲ-ਨਾਲ ਦੁਬਈ ਅਤੇ ਲੰਦਨ ਕਲਾ ਮੇਲਿਆਂ ਜਿਹੀਆਂ ਆਲਮੀ ਪਹਿਲਾਂ (global initiatives) ਦੇ ਨਾਲ-ਨਾਲ ਆਈਏਏਡੀਬੀ ਜਿਹੀਆਂ ਭਾਰਤੀ ਸੱਭਿਆਚਾਰਕ ਪਹਿਲਾਂ (Indian cultural initiatives) ਨੂੰ ਨਾਮ ਦੇਣ ਦੀ ਇੱਛਾ ਵਿਅਕਤ ਕੀਤੀ।

ਉਨ੍ਹਾਂ ਨੇ ਐਸੇ ਸੰਗਠਨਾਂ ਦੀ ਜ਼ਰੂਰਤ ‘ਤੇ ਬਲ ਦਿੱਤਾ ਕਿਉਂਕਿ ਇਹ ਕਲਾ ਅਤੇ ਸੰਸਕ੍ਰਿਤੀ ਹੀ ਹੈ ਜੋ ਅਤਿਅਧਿਕ ਟੈਕਨੋਲੋਜੀ ‘ਤੇ ਨਿਰਭਰ ਸਮਾਜ ਦੇ ਉਤਾਰ-ਚੜ੍ਹਾਅ ਦੇ ਦਰਮਿਆਨ ਜੀਵਨ ਜੀਣ ਦਾ ਇੱਕ ਤਰੀਕਾ ਵਿਕਸਿਤ ਕਰਦੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਮਾਨਵ ਮਨ ਨੂੰ ਅੰਤਰਆਤਮਾ ਨਾਲ ਜੋੜਨ ਅਤੇ ਉਸ ਦੀ ਸਮਰੱਥਾ ਨੂੰ ਪਹਿਚਾਣਨ ਦੇ ਲਈ ਕਲਾ ਅਤੇ ਸੰਸਕ੍ਰਿਤੀ ਜ਼ਰੂਰੀ ਹਨ।”

 

ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ (Aatmanirbhar Bharat Centre for Design) ਦੇ ਉਦਘਾਟਨ ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਾਰੀਗਰਾਂ ਅਤੇ ਡਿਜ਼ਾਈਨਰਾਂ(artisans and designers) ਨੂੰ ਇਕੱਠੇ ਲਿਆਉਣ ਦੇ ਨਾਲ-ਨਾਲ ਭਾਰਤ ਦੇ ਅਦੁੱਤੀ ਅਤੇ ਦੁਰਲੱਭ ਸ਼ਿਲਪ ਨੂੰ ਹੁਲਾਰਾ ਦੇਣ ਦੇ ਲਈ ਇੱਕ ਮੰਚ ਪ੍ਰਦਾਨ ਕਰੇਗਾ ਤਾਕਿ ਉਨ੍ਹਾਂ ਨੂੰ ਬਜ਼ਾਰ ਦੇ ਅਨੁਸਾਰ ਇਨੋਵੇਸ਼ਨ ਕਰਨ ਵਿੱਚ ਮਦਦ ਮਿਲ ਸਕੇ। ਪ੍ਰਧਾਨ ਮੰਤਰੀ ਨੇ ਕਿਹਾ, “ਕਾਰੀਗਰ (Artisans) ਡਿਜ਼ਾਈਨ ਵਿਕਾਸ ਬਾਰੇ ਗਿਆਨ ਪ੍ਰਾਪਤ ਕਰਨ ਦੇ ਨਾਲ-ਨਾਲ ਡਿਜੀਟਲ ਮਾਰਕਿਟਿੰਗ  ਵਿੱਚ ਭੀ ਕੁਸ਼ਲ ਹੋ ਜਾਣਗੇ”, ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਧੁਨਿਕ ਗਿਆਨ ਅਤੇ ਸੰਸਾਧਨਾਂ ਦੇ ਨਾਲ, ਭਾਰਤੀ ਸ਼ਿਲਪਕਾਰ (Indian craftsmen) ਪੂਰੀ ਦੁਨੀਆ ‘ਤੇ ਆਪਣੀ ਅਮਿਟ ਛਾਪ ਛੱਡ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ 5 ਸ਼ਹਿਰਾਂ ਅਰਥਾਤ, ਦਿੱਲੀ, ਕੋਲਕਾਤਾ, ਮੁੰਬਈ, ਅਹਿਮਦਾਬਾਦ ਅਤੇ ਵਾਰਾਣਸੀ ਵਿੱਚ ਸੱਭਿਆਚਾਰਕ ਸਥਲਾਂ ਦੇ ਨਿਰਮਾਣ ਨੂੰ ਇੱਕ ਇਤਿਹਾਸਿਕ ਕਦਮ ਦੱਸਿਆ ਅਤੇ ਕਿਹਾ ਕਿ ਇਹ ਇਨ੍ਹਾਂ ਸ਼ਹਿਰਾਂ ਨੂੰ ਸੱਭਿਆਚਾਰਕ ਤੌਰ ‘ਤੇ ਹੋਰ ਸਮ੍ਰਿੱਧ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਕੇਂਦਰ ਸਥਾਨਕ ਕਲਾ ਨੂੰ ਸਮ੍ਰਿੱਧ ਕਰਨ ਦੇ ਨਵੀਨ ਵਿਚਾਰਾਂ ਨੂੰ ਭੀ ਸਾਹਮਣੇ ਰੱਖਣਗੇ। ਅਗਲੇ 7 ਦਿਨਾਂ ਦੇ ਲਈ 7 ਮਹੱਤਵਪੂਰਨ ਵਿਸ਼ਿਆਂ ਬਾਰੇ, ਪ੍ਰਧਾਨ ਮੰਤਰੀ ਨੇ ਸਭ ਨੂੰ ‘ਦੇਸ਼ਜ ਭਾਰਤ ਡਿਜ਼ਾਈਨ: ਸਵਦੇਸ਼ੀ ਡਿਜ਼ਾਈਨ’ ਅਤੇ ‘ਸਮਤਵ’ ਸ਼ੇਪਿੰਗ ਦ ਬਿਲਟ’(‘Deshaj Bharat Design: Indigenous Designs’ and ‘Samatva: Shaping the Built’) ਜਿਹੇ ਵਿਸ਼ਿਆਂ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ (as a mission) ਅੱਗੇ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਨੌਜਵਾਨਾਂ ਦੇ ਲਈ ਸਵਦੇਸ਼ੀ ਡਿਜ਼ਾਈਨ ਨੂੰ ਅਧਿਐਨ ਅਤੇ ਖੋਜ ਦਾ ਹਿੱਸਾ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਤਾਕਿ ਇਸ ਨੂੰ ਹੋਰ ਸਮ੍ਰਿੱਧ ਕੀਤਾ ਜਾ ਸਕੇ। ਇਹ ਦੇਖਦੇ ਹੋਏ ਕਿ ਸਮਾਨਤਾ ਵਿਸ਼ਾ ਵਾਸਤੂਕਲਾ ਦੇ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦਾ ਹੈ, ਉਨ੍ਹਾਂ ਨੇ ਇਸ ਖੇਤਰ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਲਈ ਮਹਿਲਾਵਾਂ ਦੀ ਕਲਪਨਾ ਅਤੇ ਰਚਨਾਤਮਕਤਾ ‘ਤੇ ਵਿਸ਼ਵਾਸ ਵਿਅਕਤ ਕੀਤਾ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਭਾਰਤ ਵਿੱਚ ਕਲਾ, ਸੁਆਦ ਅਤੇ ਰੰਗ ਜੀਵਨ ਦੇ ਸਮਾਨਾਰਥਕ ਮੰਨੇ ਜਾਂਦੇ ਹਨ।“ਉਨ੍ਹਾਂ ਨੇ ਪੂਰਵਜਾਂ ਦੇ ਸੰਦੇਸ਼ ਨੂੰ ਦੁਹਰਾਇਆ ਕਿ ਇਹ ਸਾਹਿਤ, ਸੰਗੀਤ ਅਤੇ ਕਲਾ ਹੀ ਹੈ ਜੋ ਮਨੁੱਖ ਅਤੇ ਜਾਵਨਰਾਂ ਦੇ ਦਰਮਿਆਨ ਅੰਤਰ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਕਲਾ, ਸਾਹਿਤ ਅਤੇ ਸੰਗੀਤ ਮਾਨਵ ਜੀਵਨ ਵਿੱਚ ਰਸ ਘੋਲਦੇ ਹਨ ਅਤੇ ਇਸ ਨੂੰ ਵਿਸ਼ੇਸ਼ ਬਣਾਉਂਦੇ ਹਨ।” ਚਤੁਸ਼ਠ ਕਲਾ ਯਾਨੀ 64 ਕਲਾਵਾਂ (Chatushashta Kala, i.e. 64 Arts) ਨਾਲ ਜੁੜੀਆਂ ਜੀਵਨ ਦੀਆਂ ਵਿਭਿੰਨ ਜ਼ਰੂਰਤਾਂ ਅਤੇ ਜ਼ਿੰਮੇਦਾਰੀਆਂ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਿਸ਼ਟ ਕਲਾਵਾਂ ਜਿਵੇਂ ‘ਉਦਕ ਵਾਦਯਮ' (‘UdakVadyam’) ਜਾਂ ਸੰਗੀਤ ਵਾਦਯਯੰਤਰਾਂ ਦੇ ਤਹਿਤ ਪਾਣੀ ਦੀਆਂ ਤਰੰਗਾਂ ‘ਤੇ ਅਧਾਰਿਤ ਵਾਦਯਯੰਤਰ, ਗੀਤਾਂ ਦੇ ਲਈ ਨ੍ਰਿਤ ਅਤੇ ਗਾਇਨ ਦੀ ਕਲਾ ਸੁਗੰਧ ਜਾਂ ਇਤਰ(ਪਰਫਿਊਮ) ਬਣਾਉਣ ਦੇ ਲਈ ‘ਗੰਧ ਯੁਕਤੀ’(‘GandhYukti’) ਦੀ ਕਲਾ, ਮੀਨਾਕਾਰੀ ਅਤੇ ਨਕਾਸ਼ੀ ਦੇ ਲਈ ‘ਤਕਸ਼ਕਰਮ’(‘Takshakarma’) ਕਲਾ ਅਤੇ ਕਢਾਈ ਅਤੇ ਬੁਣਾਈ ਵਿੱਚ ‘ਸੁਚਿਵਨ ਕਰਮਾਨੀ’(‘SuchivanKarmani’) ਦਾ ਉਲੇਖ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਬਣੇ ਪ੍ਰਾਚੀਨ ਕੱਪੜਿਆਂ ਦੀ ਨਿਪੁੰਨਤਾ ਅਤੇ ਸ਼ਿਲਪ ਦੀ ਭੀ ਚਰਚਾ ਕੀਤੀ ਅਤੇ ਮਲਮਲ ਦੇ ਕੱਪੜੇ ਦੀ ਉਦਾਹਰਣ ਦਿੱਤੀ ਜੋ ਇੱਕ ਅੰਗੂਠੀ ਤੋਂ ਹੋ ਕੇ ਗੁਜਰ ਸਕਦਾ ਹੈ। ਉਨ੍ਹਾਂ ਨੇ ਤਲਵਾਰਾਂ, ਢਾਲ਼ਾਂ ਅਤੇ ਭਾਲਿਆਂ ਜਿਹੀ ਯੁੱਧ ਸਮੱਗਰੀ (war paraphernalia) ‘ਤੇ ਅਦਭੁਤ ਕਲਾਕ੍ਰਿਤੀ ਦੀ ਸਰਬਵਿਆਪਕਤਾ ਦਾ ਭੀ ਉਲੇਖ ਕੀਤਾ।

 

ਪ੍ਰਧਾਨ ਮੰਤਰੀ ਨੇ ਕਾਸ਼ੀ ਦੀ ਅਵਿਨਾਸ਼ੀ ਸੰਸਕ੍ਰਿਤੀ (indestructible culture of Kashi) ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਇਹ ਸ਼ਹਿਰ ਸਾਹਿਤ, ਸੰਗੀਤ ਅਤੇ ਕਲਾ ਦੇ ਅਮਰ ਪ੍ਰਵਾਹ ਦੀ ਭੂਮੀ ਰਹੀ ਹੈ। ਉਨ੍ਹਾਂ ਨੇ ਕਿਹਾ, “ਕਾਸ਼ੀ ਨੇ ਆਪਣੀ ਕਲਾ ਵਿੱਚ ਭਗਵਾਨ ਸ਼ਿਵ ਨੂੰ ਸਥਾਪਿਤ ਕੀਤਾ ਹੈ, ਜਿਨ੍ਹਾਂ ਨੂੰ ਅਧਿਆਤਮਿਕ ਤੌਰ ‘ਤੇ ਕਲਾ ਦਾ ਪ੍ਰਵਰਤਕ (originator of arts) ਮੰਨਿਆ ਜਾਂਦਾ ਹੈ।” “ਕਲਾ, ਸ਼ਿਲਪ ਅਤੇ ਸੰਸਕ੍ਰਿਤੀ ਮਾਨਵ ਸੱਭਿਅਤਾ ਦੇ  ਲਈ ਊਰਜਾ ਪ੍ਰਵਾਹ ਦੀ ਤਰ੍ਹਾਂ ਹਨ ਅਤੇ ਊਰਜਾ ਅਮਰ ਹੈ, ਚੇਤਨਾ ਅਵਿਨਾਸ਼ੀ ਹੈ। ਇਸ ਲਈ ਕਾਸ਼ੀ ਭੀ ਅਵਿਨਾਸ਼ੀ ਹੈ।” ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਗੰਗਾ ਵਿਲਾਸ ਕਰੂਜ਼(Ganga Vilas Cruises) ‘ਤੇ ਪ੍ਰਕਾਸ਼ ਪਾਇਆ ਜੋ ਯਾਤਰੀਆਂ ਨੂੰ ਕਾਸ਼ੀ ਤੋਂ ਅਸਾਮ ਤੱਕ ਗੰਗਾ ਦੇ ਤਟ ‘ਤੇ ਸਥਿਤ ਕਈ ਸ਼ਹਿਰਾਂ ਅਤੇ ਖੇਤਰਾਂ ਦਾ ਦੌਰਾ ਕਰਵਾਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕਿ ਕਿਹਾ, “ਕਲਾ ਦਾ ਕੋਈ ਭੀ ਰੂਪ ਹੋਵੇ ਉਹ ਪ੍ਰਕ੍ਰਿਤੀ ਦੇ ਨਿਕਟ  ਪੈਦਾ ਹੁੰਦੀ ਹੈ। ਇਸ ਲਈ, ਕਲਾ ਪ੍ਰਕ੍ਰਿਤੀ ਸਮਰਥਕ, ਵਾਤਾਵਰਣ ਸਮਰਥਕ ਅਤੇ ਜਲਵਾਯੂ ਸਮਰਥਕ ਹੈ”। ਦੁਨੀਆ ਦੇ ਦੇਸ਼ਾਂ ਵਿੱਚ ਨਦੀ ਤਟ ਦੀ ਸੰਸਕ੍ਰਿਤੀ ‘ਤੇ ਪ੍ਰਕਾਸ਼ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਭਾਰਤ ਵਿੱਚ ਹਜ਼ਾਰਾਂ ਵਰ੍ਹਿਆਂ ਵਿੱਚ ਨਦੀਆਂ ਦੇ ਕਿਨਾਰੇ ਘਾਟਾਂ ਦੀ ਪਰੰਪਰਾ ਦੀ ਸਮਾਨਤਾ ਦੀ ਤਰਫ਼ ਧਿਆਨ ਦਿਵਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕਈ ਤਿਉਹਾਰ ਅਤੇ ਉਤਸਵ ਇਨ੍ਹਾਂ ਘਾਟਾਂ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਵਿੱਚ ਖੂਹਾਂ, ਤਲਾਬਾਂ ਅਤੇ ਬਾਉਲੀਆਂ ਦੀ ਸਮ੍ਰਿੱਧ ਪਰੰਪਰਾ ‘ਤੇ ਪ੍ਰਕਾਸ਼ ਪਾਇਆ ਅਤੇ ਗੁਜਰਾਤ ਵਿੱਚ ਰਾਣੀ ਕੀ ਵਾਵ (Rani Ki Vav) ਅਤੇ ਰਾਜਸਥਾਨ ਅਤੇ ਦਿੱਲੀ ਵਿੱਚ ਕਈ ਹੋਰ ਸਥਾਨਾਂ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਇਨ੍ਹਾਂ ਬਾਉਲੀਆਂ ਅਤੇ ਕਿਲਿਆਂ ਦੇ ਡਿਜ਼ਾਈਨ ਅਤੇ ਵਾਸਤੂਕਲਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੁਝ ਦਿਨ ਪਹਿਲੇ ਸਿੰਧੂਦੁਰਗ ਕਿਲੇ (Sindhudurg Fort) ਦੀ ਆਪਣੀ ਯਾਤਰਾ ਨੂੰ ਭੀ ਯਾਦ ਕੀਤਾ। ਸ਼੍ਰੀ ਮੋਦੀ ਨੇ ਜੈਸਲਮੇਰ ਵਿੱਚ ਪਟੂਆਂ ਦੀ ਹਵੇਲੀ (Patwa Ki Haveli in Jaisalmer) ਦੀ ਚਰਚਾ ਕੀਤੀ, ਜੋ ਕੁਦਰਤੀ ਏਅਰ ਕੰਡੀਸ਼ਨਿੰਗ ਦੀ ਤਰ੍ਹਾਂ ਕੰਮ ਕਰਨ ਦੇ ਲਈ ਬਣਾਈਆਂ ਗਈਆਂ ਪੰਜ ਹਵੇਲੀਆਂ ਦਾ ਇੱਕ ਸਮੂਹ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਸਾਰੀ ਵਾਸਤੂਕਲਾ ਨਾ ਕੇਵਲ ਲੰਬੇ ਸਮੇਂ ਤੱਕ ਚਲਣ ਵਾਲੀ ਸੀ, ਬਲਕਿ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਭੀ ਟਿਕਾਊ ਸੀ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਨੂੰ ਭਾਰਤ ਦੀ ਕਲਾ ਅਤੇ ਸੰਸਕ੍ਰਿਤੀ ਤੋਂ ਬਹੁਤ ਕੁਝ ਸਮਝਣਾ ਅਤੇ ਸਿੱਖਣਾ ਹੈ।  

   ਸ਼੍ਰੀ ਮੋਦੀ ਨੇ ਦੁਹਰਾਇਆ, “ਕਲਾ, ਵਾਸਤੂਕਲਾ ਅਤੇ ਸੰਸਕ੍ਰਿਤੀ ਮਾਨਵ ਸੱਭਿਅਤਾ ਦੇ ਲਈ ਵਿਵਿਧਤਾ ਅਤੇ ਏਕਤਾ ਦੋਨਾਂ ਦੇ ਸ੍ਰੋਤ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵਿਵਿਧਤਾਪੂਰਨ ਦੇਸ਼ ਹੈ ਅਤੇ ਵਿਵਿਧਤਾ ਸਾਨੂੰ ਇਕਜੁੱਟ ਹੋਣਾ ਸਿਖਾਉਂਦੀ ਹੈ। ਤਦੇ ਫਲਦੀ-ਫੁੱਲਦੀ ਹੈ ਜਦੋਂ ਸਮਾਜ ਵਿੱਚ ਵਿਚਾਰਾਂ ਦੀ ਸੁਤੰਤਰਤਾ ਹੋਵੇ ਅਤੇ ਆਪਣੇ ਤਰੀਕੇ ਨਾਲ ਕੰਮ ਕਰਨ ਦੀ ਸੁਤੰਤਰਤਾ ਹੋਵੇ। “ਬਹਿਸ ਅਤੇ ਸੰਵਾਦ (debate and dialogue) ਦੀ ਇਸ ਪਰੰਪਰਾ ਤੋਂ ਵਿਵਿਧਤਾ ਆਪਣੇ ਆਪ ਪਣਪਦੀ ਹੈ। ਅਸੀਂ ਹਰ ਪ੍ਰਕਾਰ ਦੀ ਵਿਵਿਧਤਾ ਦਾ ਸੁਆਗਤ ਅਤੇ ਸਮਰਥਨ ਕਰਦੇ ਹਾਂ” ਪ੍ਰਧਾਨ ਮੰਤਰੀ ਨੇ ਦੁਨੀਆ ਨੂੰ ਇਹ ਵਿਵਿਧਤਾ ਦਿਖਾਉਣ ਦੇ ਲਈ ਦੇਸ਼ ਦੇ ਵਿਭਿੰਨ ਰਾਜਾਂ ਅਤੇ ਸ਼ਹਿਰਾਂ ਵਿੱਚ ਜੀ-20 ਦੇ ਆਯੋਜਨ ‘ਤੇ ਪ੍ਰਕਾਸ਼ ਪਾਇਆ।

 

ਪ੍ਰਧਾਨ ਮੰਤਰੀ ਨੇ ਬਿਨਾ ਕਿਸੇ ਭੇਦਭਾਵ ਦੇ ਭਾਰਤ ਦੇ ਵਿਸ਼ਵਾਸ ਨੂੰ ਦੁਹਰਾਇਆ ਕਿਉਂਕਿ ਇੱਥੋਂ ਦੇ ਲੋਕ ਖ਼ੁਦ ਦੇ ਬਜਾਏ ਬ੍ਰਹਿਮੰਡ ਬਾਰੇ ਬਾਤ ਕਰਦੇ ਹਨ। ਅੱਜ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਭਾਰਤ ਦੁਨੀਆ ਦੀ ਸਭ ਤੋਂ ਬੜੀ ਅਰਥਵਿਵਸਥਾ ਦੇ ਰੂਪ ਵਿੱਚ ਉੱਭਰ ਰਿਹਾ ਹੈ, ਤਾਂ ਹਰ ਕੋਈ ਇਸ ਵਿੱਚ ਆਪਣੇ ਲਈ ਬਿਹਤਰ ਭਵਿੱਖ ਦੇਖ ਸਕਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਭਾਰਤ ਦੀ ਆਰਥਿਕ ਬੁੱਧੀ ਪੂਰੀ ਦੁਨੀਆ ਦੀ ਪ੍ਰਗਤੀ ਨਾਲ ਜੁੜੀ ਹੋਈ ਹੈ ਅਤੇ ‘ਆਤਮਨਿਭਰ ਭਾਰਤ’(‘Atmanirbhar Bharat’) ਦੀ ਉਸ ਦੀ ਕਲਪਨਾ ਨਵੇਂ ਅਵਸਰ ਲਿਆਉਂਦੀ ਹੈ।” ਇਸੇ ਤਰ੍ਹਾਂ, ਉਨ੍ਹਾਂ ਨੇ ਕਿਹਾ ਕਿ ਕਲਾ ਅਤੇ ਵਾਸਤੂਕਲਾ ਦੇ ਖੇਤਰ ਵਿੱਚ ਭਾਰਤ ਦੀ ਬਹਾਲੀ ਭੀ ਦੇਸ਼ ਦੇ ਸੱਭਿਆਚਾਰਕ ਉਥਾਨ ਵਿੱਚ ਯੋਗਦਾਨ ਦੇਵੇਗੀ। ਸ਼੍ਰੀ ਮੋਦੀ ਨੇ ਯੋਗ ਆਯੁਰਵੇਦ ਦੀ ਵਿਰਾਸਤ (heritage of Yoga Ayurveda) ਨੂੰ ਭੀ ਛੂਹਿਆ ਅਤੇ ਭਾਰਤ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਥਾਈ ਜੀਵਨ ਸ਼ੈਲੀ ਦੇ ਲਈ ਮਿਸ਼ਨ ਲਾਇਫ (Mission LiFE) ਦੀ ਨਵੀਂ ਪਹਿਲ ‘ਤੇ ਪ੍ਰਕਾਸ਼ ਪਾਇਆ।

 

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੱਭਿਅਤਾਵਾਂ ਦੀ ਸਮ੍ਰਿੱਧੀ ਦੇ ਲਈ ਗੱਲਬਾਤ ਅਤੇ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਹਿੱਸਾ ਲੈਣ ਵਾਲੇ ਦੇਸ਼ਾਂ ਦਾ ਉਨ੍ਹਾਂ ਦੀ ਸਾਂਝੇਦਾਰੀ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਅਧਿਕ ਤੋਂ ਅਧਿਕ ਦੇਸ਼ ਇਕੱਠੇ ਆਉਣਗੇ ਅਤੇ ਆਈਏਏਡੀਬੀ (IAADB) ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਸ਼ੁਰੂਆਤ ਸਾਬਤ ਹੋਵੇਗੀ।

 

ਇਸ ਅਵਸਰ ‘ਤੇ ਹੋਰਾਂ ਦੇ ਇਲਾਵਾ ਕੇਂਦਰੀ ਸੱਭਿਆਚਾਰ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ, ਸੱਭਿਆਚਾਰ ਰਾਜ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਡਾਇਨਾ ਕੇਲੌਗ ਆਰਕੀਟੈਕਟਸ (Diana Kellogg Architects) ਵਿੱਚ ਪ੍ਰਮੁੱਖ ਵਾਸਤੂਕਾਰ, ਸੁਸ਼੍ਰੀ ਡਾਇਨਾ ਕੇਲੌਗ (Ms Diana Kellogg) ਉਪਸਥਿਤ ਸਨ।

 

ਪਿਛੋਕੜ

ਇਹ ਪ੍ਰਧਾਨ ਮੰਤਰੀ ਦੀ ਹੀ ਕਲਪਨਾ ਸੀ ਕਿ ਵੈਨਿਸ, ਸਾਓ ਪਾਓਲੋ, ਸਿੰਗਾਪੁਰ, ਸਿਡਨੀ ਅਤੇ ਸ਼ਾਰਜਾਹ ਦੀ ਤਰ੍ਹਾਂ ਦੇਸ਼ ਵਿੱਚ ਭੀ ਇੰਟਰਨੈਸ਼ਨਲ ਬਾਇਨੇਲ ਜਿਹੀ ਇੱਕ ਪ੍ਰਮੁੱਖ ਆਲਮੀ ਸੱਭਿਆਚਾਰਕ ਪਹਿਲ (Global Cultural Initiative) ਤਿਆਰ ਕਰਕੇ ਉਸ ਨੂੰ ਸੰਸਥਾਗਤ ਬਣਾਇਆ ਜਾਵੇ। ਇਸ ਕਲਪਨਾ ਦੀ ਤਰਜ ‘ਤੇ, ਮਿਊਜ਼ੀਅਮਾਂ ਵਿੱਚ ਪਰਿਵਰਤਨ ਕਰਕੇ ਉਨ੍ਹਾਂ ਵਿੱਚ ਨਵਾਂਪਣ ਲਿਆਉਣ, ਉਸ ਵਿੱਚ  ਬਦਲਾਅ, ਪੁਨਰਨਿਰਮਾਣ ਅਤੇ ਪੁਨਰ-ਸਥਾਪਿਤ ਕਰਨ ਦੇ ਲਈ ਇੱਕ ਰਾਸ਼ਟਰਵਿਆਪੀ ਮੁਹਿੰਮ ਚਲਾਈ ਗਈ ਸੀ। ਇਸ ਦੇ ਇਲਾਵਾ, ਭਾਰਤ ਦੇ ਪੰਜ ਸ਼ਹਿਰਾਂ ਕੋਲਕਾਤਾ, ਦਿੱਲੀ, ਮੁੰਬਈ, ਅਹਿਮਦਾਬਾਦ ਅਤੇ ਵਾਰਾਣਸੀ ਵਿੱਚ ਸੱਭਿਆਚਾਰਕ ਸਥਲਾਂ ਦੇ ਵਿਕਾਸ ਦਾ ਭੀ ਐਲਾਨ ਕੀਤਾ ਗਿਆ। ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (ਆਈਏਏਡੀਬੀ-IAADB) ਦਿੱਲੀ ਵਿੱਚ ਕਲਚਰਲ ਸਪੇਸ ਦੇ ਪਰੀਚੈ ਦੇ ਰੂਪ ਵਿੱਚ ਕੰਮ ਕਰੇਗਾ।

 

ਆਈਏਏਡੀਬੀ (IAADB) ਦਾ ਆਯੋਜਨ 9 ਤੋਂ 15 ਦਸੰਬਰ 2023 ਤੱਕ ਲਾਲ ਕਿਲਾ, ਨਵੀਂ ਦਿੱਲੀ ਵਿੱਚ ਕੀਤਾ ਜਾ ਰਿਹਾ ਹੈ। ਇਹ ਹਾਲ ਹੀ ਵਿੱਚ ਆਯੋਜਿਤ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ (ਮਈ 2023) ਅਤੇ ਲਾਈਬ੍ਰੇਰੀ ਫੈਸਟੀਵਲ (ਅਗਸਤ 2023) (International Museum Expo (May 2023) and Festival of Libraries (August 2023) ਜਿਹੀਆਂ ਪ੍ਰਮੁੱਖ ਪਹਿਲਾਂ ਦਾ ਭੀ ਅਨੁਸਰਣ ਕਰਦਾ ਹੈ। ਆਈਏਏਡੀਬੀ(IAADB)  ਨੂੰ ਸੱਭਿਆਚਾਰਕ ਸੰਵਾਦ ਨੂੰ ਮਜ਼ਬੂਤ ਕਰਨ ਦੇ ਲਈ ਕਲਾਕਾਰਾਂ, ਵਾਸਤੂਕਾਰਾਂ, ਡਿਜ਼ਾਈਨਰਾਂ, ਫੋਟੋਗ੍ਰਾਫਰਾਂ, ਕਲੈਕਟਰਾਂ, ਕਲਾ ਪੇਸ਼ੇਵਰਾਂ ਅਤੇ ਜਨਤਾ ਦੇ ਦਰਮਿਆਨ ਸੰਪੂਰਨ ਵਾਰਤਾਲਾਪ ਸ਼ੁਰੂ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਉੱਭਰਦੀ ਅਰਥਵਿਵਸਥਾ ਦੇ ਹਿੱਸੇ ਦੇ ਰੂਪ ਵਿੱਚ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਦੇ ਰਚਨਾਕਾਰਾਂ ਦੇ ਨਾਲ ਵਿਸਤਾਰ ਅਤੇ ਸਹਿਯੋਗ ਕਰਨ ਦੇ ਰਸਤੇ ਅਤੇ ਅਵਸਰ ਭੀ ਪ੍ਰਦਾਨ ਕਰੇਗਾ।

 

ਆਈਏਏਡੀਬੀ (IAADB) ਸਪਤਾਹ ਦੇ ਹਰੇਕ ਦਿਨ ਵਿਭਿੰਨ ਵਿਸ਼ਾ-ਅਧਾਰਿਤ ਪ੍ਰਦਰਸ਼ਨੀਆਂ ਪ੍ਰਦਰਸ਼ਿਤ ਕਰੇਗਾ:

ਦਿਨ 1: ਪ੍ਰਵੇਸ਼- ਰਾਇਟ ਆਵ੍ ਪੈਸੇਜ: ਡੋਰਸ ਆਵ੍ ਇੰਡੀਆ(Day 1: Pravesh- Rite of Passage: Doors of India)

ਦਿਨ 2: ਬਾਗ਼ ਏ ਬਹਾਰ(Bagh e bahar) ਗਾਰਡਨਸ ਐਜ਼ ਯੂਨੀਵਰਸ: ਗਾਰਡਨਸ ਆਵ੍ ਇੰਡੀਆ (Day 2: Bagh e bahar: Gardens as Universe: Gardens of India)

ਦਿਨ 3 : ਸਮਪ੍ਰਵਾਹ: ਕਨਫਿਲੂਐਂਸ ਆਵ੍ ਕਮਿਊਨਿਟੀਜ਼: ਬਾਉਲੀਜ਼ ਆਵ੍ ਇੰਡੀਆ (Day 3: Sampravah: Confluence of Communities: Baolis of India)

 

ਦਿਨ 4: ਸਥਾਪਤਯ: ਐਂਟੀ-ਫ੍ਰੈਜਾਇਲ ਅਲਗੋਰਿਥਮ: ਟੈਂਪਲਸ ਆਵ੍ ਇੰਡੀਆ (Day 4: Sthapatya: Anti-fragile algorithm: Temples of India)

ਦਿਨ 5 : ਵਿਸਮਯ: ਕ੍ਰਿਏਟਿਵ ਕਰੌਸਓਵਰ: ਆਰਟੀਟੈਕਚਰਲ ਵੰਡਰਸ ਆਵ੍ ਇੰਡੀਪੈਂਡੈਂਟ ਇੰਡੀਆ (Day 5: Vismaya: Creative Crossover: Architectural Wonders of Independent India)

ਦਿਨ 6: ਦੇਸ਼ਜ ਭਾਰਤ ਡਿਜ਼ਾਈਨ: ਸਵਦੇਸ਼ੀ ਡਿਜ਼ਾਈਨ(Day 6: Deshaj Bharat Design: Indigenous Designs)

ਦਿਨ 7: ਸਮਤਵ: ਸ਼ੇਪਿੰਗ ਦ ਬਿਲਟ: ਸੈਲਿਬ੍ਰੇਟਿੰਗ ਵੂਮੈਨ ਇਨ ਆਰਕੀਟੈਕਚਰ(Day 7: Samatva: Shaping the Built:  Celebrating Women in Architecture)

 

ਆਈਏਏਡੀਬੀ (IAADB) ਵਿੱਚ ਉਪਰੋਕਤ ਵਿਸ਼ਿਆਂ ‘ਤੇ ਅਧਾਰਿਤ ਮੰਡਪ, ਪੈਨਲ ਚਰਚਾ, ਕਲਾ ਵਰਕਸ਼ਾਪਾਂ, ਕਲਾ ਬਜ਼ਾਰ, ਹੈਰੀਟੇਜ ਵਾਕ ਅਤੇ ਇੱਕ ਸਮਾਨੰਤਰ ਵਿਦਿਆਰਥੀ ਬਾਇਨੇਲ ਸ਼ਾਮਲ ਹੋਣਗੇ। ਲਲਿਤ ਕਲਾ ਅਕਾਦਮੀ (Lalit Kala Akademi) ਵਿੱਚ ਵਿਦਿਆਰਥੀ ਬਾਇਨੇਲ (ਸਮਉੱਨਤੀ-Samunnati) ਵਿਦਿਆਰਥੀਆਂ ਨੂੰ ਆਪਣਾ ਕੰਮ ਪ੍ਰਦਰਸ਼ਿਤ ਕਰਨ, ਸਾਥੀਆਂ ਅਤੇ ਪੇਸ਼ੇਵਰਾਂ ਦੇ ਨਾਲ ਬਾਤਚੀਤ ਕਰਨ ਅਤੇ ਡਿਜ਼ਾਈਨ ਪ੍ਰਤੀਯੋਗਿਤਾਵਾਂ, ਵਿਰਾਸਤ ਦੇ ਪ੍ਰਦਰਸ਼ਨ, ਸਥਾਪਨਾ ਡਿਜ਼ਾਈਨ, ਵਰਕਸ਼ਾਪਾਂ ਆਦਿ ਦੇ ਜ਼ਰੀਏ ਵਾਸਤੂਕਲਾ ਸਮੁਦਾਇ ਦੇ ਅੰਦਰ ਮੁੱਲਵਾਨ ਅਨੁਭਵ ਪ੍ਰਾਪਤ ਕਰਨ ਦਾ ਅਵਸਰ ਪ੍ਰਦਾਨ ਕਰੇਗਾ। ਆਈਏਏਡੀਬੀ 23(IAADB 23) ਦੇਸ਼ ਦੇ ਲਈ ਇੱਕ ਮਹੱਤਵਪੂਰਨ ਪਲ ਸਾਬਤ ਹੋਣ ਵਾਲਾ ਹੈ ਕਿਉਂਕਿ ਇਹ ਭਾਰਤ ਦੇ ਬਾਇਨੇਲ ਪਰਿਦ੍ਰਿਸ਼ (Biennale landscape) ਵਿੱਚ ਪ੍ਰਵੇਸ਼ ਕਰਨ ਦੀ ਸੂਚਨਾ ਦੇਵੇਗਾ।

 

 ਪ੍ਰਧਾਨ ਮੰਤਰੀ ਦੀ ‘ਵੋਕਲ ਫੌਰ ਲੋਕਲ’(‘Vocal for Local’) ਕਲਪਨਾ ਦੇ ਅਨੁਰੂਪ, ਲਾਲ ਕਿਲੇ ‘ਤੇ ‘ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ’(‘Aatmanirbhar Bharat Centre for Design’) ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਭਾਰਤ ਦੇ ਅਦੁੱਤੀ ਅਤੇ ਸਵਦੇਸ਼ੀ ਸ਼ਿਲਪ ਦਾ ਪ੍ਰਦਰਸ਼ਨ ਕਰੇਗਾ ਅਤੇ ਕਾਰੀਗਰਾਂ (karigars) ਅਤੇ ਡਿਜ਼ਾਈਨਰਾਂ (designers) ਦੇ ਦਰਮਿਆਨ ਇੱਕ ਸਹਿਯੋਗੀ ਸਥਾਨ ਪ੍ਰਦਾਨ ਕਰੇਗਾ। ਇੱਕ ਸਥਾਈ ਸੱਭਿਆਚਾਰਕ ਅਰਥਵਿਵਸਥਾ ਦਾ ਮਾਰਗ ਪੱਧਰਾ ਕਰਦੇ ਹੋਏ, ਇਹ ਕਾਰੀਗਰ ਸਮੁਦਾਇ ਨੂੰ ਨਵੇਂ ਡਿਜ਼ਾਈਨਾਂ ਅਤੇ ਇਨੋਵੇਸ਼ਨਾਂ ਦੇ ਨਾਲ ਸਸ਼ਕਤ ਬਣਾਵੇਗਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India