ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ 82ਵੇਂ ਸਰਬ ਭਾਰਤੀ ਪ੍ਰੀਜ਼ਾਈਡਿੰਗ ਅਫ਼ਸਰਾਂ ਦੇ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਇਸ ਅਵਸਰ ’ਤੇ ਲੋਕ ਸਭਾ ਦੇ ਸਪੀਕਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਵੀ ਹਾਜ਼ਰ ਸਨ।
ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲਈ ਲੋਕਤੰਤਰ ਸਿਰਫ਼ ਇੱਕ ਵਿਵਸਥਾ ਨਹੀਂ ਹੈ। ਲੋਕਤੰਤਰ ਤਾਂ ਭਾਰਤ ਦਾ ਸੁਭਾਅ ਹੈ, ਭਾਰਤ ਦੀ ਸਹਿਜ ਪ੍ਰਕਿਰਤੀ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ, ‘‘ਸਾਨੂੰ ਆਉਣ ਵਾਲੇ ਸਾਲਾਂ ਵਿੱਚ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣਾ ਹੈ। ਇਹ ਸੰਕਲਪ ‘ਸਬਕੇ ਪ੍ਰਯਾਸ’ ਨਾਲ ਹੀ ਪੂਰੇ ਹੋਣਗੇ’’ ਅਤੇ ਲੋਕਤੰਤਰ ਵਿੱਚ ਭਾਰਤ ਦੀ ਸੰਘੀ ਵਿਵਸਥਾ ਵਿੱਚ ਜਦੋਂ ਅਸੀਂ ‘ਸਬਕਾ ਪ੍ਰਯਾਸ’ ਦੀ ਗੱਲ ਕਰਦੇ ਹਾਂ ਤਾਂ ਸਾਰੇ ਰਾਜਾਂ ਦੀ ਭੂਮਿਕਾ ਉਸ ਦਾ ਵੱਡਾ ਅਧਾਰ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹੇ ਪੂਰਬਉੱਤਰ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਦਾ ਸਮਾਧਾਨ ਹੋਵੇ, ਦਹਾਕਿਆਂ ਤੋਂ ਅਟਕੇ-ਲਟਕੇ ਵਿਕਾਸ ਦੇ ਤਮਾਮ ਵੱਡੇ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਹੋਵੇ, ਅਜਿਹੇ ਕਿੰਨੇ ਹੀ ਕੰਮ ਹਨ ਜੋ ਦੇਸ਼ ਨੇ ਬੀਤੇ ਸਾਲਾਂ ਵਿੱਚ ਕੀਤੇ ਹਨ, ਸਬਕੇ ਪ੍ਰਯਾਸ ਨਾਲ ਹੀ ਕੀਤੇ ਹਨ। ਉਨ੍ਹਾਂ ਨੇ ਕਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਨੂੰ ‘ਸਬਕਾ ਪ੍ਰਯਾਸ’ ਦੇ ਉਚਿਤ ਉਦਾਹਰਨ ਦੇ ਰੂਪ ਵਿੱਚ ਪੇਸ਼ ਕੀਤਾ।
ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਸਾਡੇ ਸਦਨ ਦੀਆਂ ਪਰੰਪਰਾਵਾਂ ਅਤੇ ਵਿਵਸਥਾਵਾਂ ਸੁਭਾਅ ਤੋਂ ਭਾਰਤੀ ਹੋਣ। ਉਨ੍ਹਾਂ ਨੇ ਸੱਦਾ ਦਿੱਤਾ ਕਿ ਸਾਡੀਆਂ ਨੀਤੀਆਂ ਅਤੇ ਸਾਡੇ ਕਾਨੂੰਨ ਭਾਰਤੀਅਤਾ ਦੇ ਭਾਵ ਨੂੰ, ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਸੰਕਲਪ ਨੂੰ ਮਜ਼ਬੂਤ ਕਰਨ ਵਾਲੇ ਹੋਣ। ਉਨ੍ਹਾਂ ਨੇ ਕਿਹਾ, ‘‘ਸਭ ਤੋਂ ਮਹੱਤਵਪੂਰਨ, ਸਦਨ ਵਿੱਚ ਸਾਡਾ ਖ਼ੁਦ ਦਾ ਵੀ ਆਚਾਰ-ਵਿਵਹਾਰ ਭਾਰਤੀ ਕਦਰਾਂ ਕੀਮਤਾਂ ਦੇ ਹਿਸਾਬ ਨਾਲ ਹੋਵੇ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ਵਿਵਿਧਤਾਵਾਂ ਨਾਲ ਭਰਿਆ ਹੈ। ਉਨ੍ਹਾਂ ਨੇ ਕਿਹਾ, ‘‘ਆਪਣੀ ਹਜ਼ਾਰਾਂ ਸਾਲਾਂ ਦੀ ਵਿਕਾਸ ਯਾਤਰਾ ਵਿੱਚ ਅਸੀਂ ਇਸ ਗੱਲ ਨੂੰ ਅਪਣਾ ਚੁੱਕੇ ਹਾਂ ਕਿ ਵਿਵਿਧਤਾ ਦੇ ਵਿਚਕਾਰ ਵੀ, ਏਕਤਾ ਦੀ ਵਿਸ਼ਾਲ ਅਤੇ ਦਿਵਯ ਅਖੰਡ ਧਾਰਾ ਵਹਿੰਦੀ ਹੈ। ਏਕਤਾ ਦੀ ਇਹੀ ਅਖੰਡ ਧਾਰਾ, ਸਾਡੀ ਵਿਵਿਧਤਾ ਨੂੰ ਸੰਜੋਦੀ ਹੈ, ਉਸ ਦੀ ਸੰਭਾਲ ਕਰਦੀ ਹੈ।’’
ਪ੍ਰਧਾਨ ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਕੀ ਸਾਲ ਵਿੱਚ ਤਿੰਨ-ਚਾਰ ਦਿਨ ਸਦਨ ਵਿੱਚ ਅਜਿਹੇ ਰੱਖੇ ਜਾ ਸਕਦੇ ਹਨ, ਜਿਸ ਵਿੱਚ ਸਮਾਜ ਲਈ ਕੁਝ ਵਿਸ਼ੇਸ਼ ਕਰ ਰਹੇ ਜਨ ਪ੍ਰਤੀਨਿਧੀ ਆਪਣਾ ਅਨੁਭਵ ਦੱਸਣ। ਆਪਣੇ ਸਮਾਜਿਕ ਜੀਵਨ ਦੇ ਇਸ ਪੱਖ ਬਾਰੇ ਦੇਸ਼ ਨੂੰ ਦੱਸਣ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੂਜੇ ਜਨ ਪ੍ਰਤੀਨਿਧੀਆਂ ਨਾਲ ਹੀ ਸਮਾਜ ਦੇ ਹੋਰ ਲੋਕਾਂ ਨੂੰ ਵੀ ਕਿੰਨਾ ਕੁਝ ਸਿੱਖਣ ਨੂੰ ਮਿਲੇਗਾ।
ਪ੍ਰਧਾਨ ਮੰਤਰੀ ਨੇ ਇਹ ਪ੍ਰਸਤਾਵ ਵੀ ਰੱਖਿਆ ਕਿ ਕੀ ਅਸੀਂ ਬਿਹਤਰ ਚਰਚਾ ਲਈ ਅਲੱਗ ਤੋਂ ਸਮਾਂ ਨਿਰਧਾਰਿਤ ਕਰ ਸਕਦੇ ਹਾਂ? ਉਨ੍ਹਾਂ ਨੇ ਕਿਹਾ ਕਿ ਅਜਿਹੀ ਚਰਚਾ ਜਿਸ ਵਿੱਚ ਮਰਿਯਾਦਾ ਦਾ, ਗੰਭੀਰਤਾ ਦਾ ਪੂਰੀ ਤਰ੍ਹਾਂ ਨਾਲ ਪਾਲਣ ਹੋਵੇ, ਕੋਈ ਕਿਸੇ ’ਤੇ ਰਾਜਨੀਤਕ ਤੋਹਮਤਬਾਜ਼ੀ ਨਾ ਕਰੇ। ਉਨ੍ਹਾਂ ਨੇ ਕਿਹਾ ਕਿ ਇੱਕ ਤਰ੍ਹਾਂ ਨਾਲ ਉਹ ਸਦਨ ਦਾ ਸਭ ਤੋਂ ‘ਸਵਸਥ ਸਮਾਂ’ ਹੋਵੇ, ‘ਸਵਸਥ ਦਿਨ’ ਹੋਵੇ।
ਪ੍ਰਧਾਨ ਮੰਤਰੀ ਨੇ ‘ਇੱਕ ਰਾਸ਼ਟਰ, ਇੱਕ ਵਿਧਾਨ ਮੰਚ’ ਦਾ ਵਿਚਾਰ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ, ‘‘ਇੱਕ ਅਜਿਹਾ ਪੋਰਟਲ ਹੋਵੇ ਜੋ ਨਾ ਕੇਵਲ ਸਾਡੀ ਸੰਸਦੀ ਵਿਵਸਥਾ ਨੂੰ ਜ਼ਰੂਰੀ ਤਕਨੀਕੀ ਗਤੀ ਦੇਵੇ, ਬਲਕਿ ਦੇਸ਼ ਦੀਆਂ ਸਾਰੀਆਂ ਲੋਕੰਤਤਰੀ ਇਕਾਈਆਂ ਨੂੰ ਜੋੜਨ ਦਾ ਵੀ ਕੰਮ ਕਰਨ।’’
ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਗਲੇ 25 ਸਾਲ, ਭਾਰਤ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਇੱਕ ਹੀ ਮੰਤਰ ਨੂੰ ਜੀਵਨ ਵਿੱਚ ਉਤਾਰਨ- ਡਿਊਟੀ, ਡਿਊਟੀ, ਡਿਊਟੀ।
भारत के लिए लोकतन्त्र सिर्फ एक व्यवस्था नहीं है।
— PMO India (@PMOIndia) November 17, 2021
लोकतन्त्र तो भारत का स्वभाव है, भारत की सहज प्रकृति है: PM @narendramodi
हमें आने वाले वर्षों में, देश को नई ऊंचाइयों पर लेकर जाना है, असाधारण लक्ष्य हासिल करने हैं।
— PMO India (@PMOIndia) November 17, 2021
ये संकल्प ‘सबके प्रयास’ से ही पूरे होंगे।
और लोकतन्त्र में, भारत की संघीय व्यवस्था में जब हम ‘सबका प्रयास’ की बात करते हैं तो सभी राज्यों की भूमिका उसका बड़ा आधार होती है: PM
चाहे पूर्वोत्तर की दशकों पुरानी समस्याओं का समाधान हो,
— PMO India (@PMOIndia) November 17, 2021
दशकों से अटकी-लटकी विकास की तमाम बड़ी परियोजनाओं को पूरा करना हो,
ऐसे कितने ही काम हैं जो देश ने बीते सालों में किए हैं, सबके प्रयास से किए हैं।
अभी सबसे बड़ा उदाहरण हमारे सामने कोरोना का भी है: PM @narendramodi
हमारे सदन की परम्पराएँ और व्यवस्थाएं स्वभाव से भारतीय हों,
— PMO India (@PMOIndia) November 17, 2021
हमारी नीतियाँ, हमारे कानून भारतीयता के भाव को, ‘एक भारत, श्रेष्ठ भारत’ के संकल्प को मजबूत करने वाले हों,
सबसे महत्वपूर्ण, सदन में हमारा खुद का भी आचार-व्यवहार भारतीय मूल्यों के हिसाब से हो
ये हम सबकी ज़िम्मेदारी है: PM
हमारा देश विविधताओं से भरा है।
— PMO India (@PMOIndia) November 17, 2021
अपनी हजारों वर्ष की विकास यात्रा में हम इस बात को अंगीकृत कर चुके हैं कि विविधता के बीच भी, एकता की भव्य और दिव्य अखंड धारा बहती है।
एकता की यही अखंड धारा, हमारी विविधता को संजोती है, उसका संरक्षण करती है: PM
क्या साल में 3-4 दिन सदन में ऐसे रखे जा सकते हैं जिसमें समाज के लिए कुछ विशेष कर रहे जनप्रतिनिधि अपना अनुभव बताएं, अपने समाज जीवन के इस पक्ष के बारे में भी देश को बताएं।
— PMO India (@PMOIndia) November 17, 2021
आप देखिएगा, इससे दूसरे जनप्रतिनिधियों के साथ ही समाज के अन्य लोगों को भी कितना कुछ सीखने को मिलेगा: PM
हम Quality Debate के लिए भी अलग से समय निर्धारित करने के बारे में सोच सकते हैं क्या?
— PMO India (@PMOIndia) November 17, 2021
ऐसी डिबेट जिसमें मर्यादा का, गंभीरता का पूरी तरह से पालन हो, कोई किसी पर राजनीतिक छींटाकशी ना करे।
एक तरह से वो सदन का सबसे Healthy समय हो, Healthy Day हो: PM @narendramodi
मेरा एक विचार ‘वन नेशन वन लेजिस्लेटिव प्लेटफॉर्म’ का है।
— PMO India (@PMOIndia) November 17, 2021
एक ऐसा पोर्टल जो न केवल हमारी संसदीय व्यवस्था को जरूरी technological boost दे, बल्कि देश की सभी लोकतान्त्रिक इकाइयों को जोड़ने का भी काम करे: PM @narendramodi
अगले 25 वर्ष, भारत के लिए बहुत महत्वपूर्ण हैं।
— PMO India (@PMOIndia) November 17, 2021
इसमें हम एक ही मंत्र को चरितार्थ कर सकते हैं क्या - कर्तव्य, कर्तव्य, कर्तव्य: PM @narendramodi