ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਟਾਇਮਸ ਦਾ ਉਦਘਾਟਨ 100 ਸਾਲ ਪਹਿਲੇ ਮਹਾਤਮਾ ਗਾਂਧੀ ਨੇ ਕੀਤਾ ਸੀ ਅਤੇ ਉਨ੍ਹਾਂ ਨੇ ਹਿੰਦੁਸਤਾਨ ਟਾਇਮਸ ਨੂੰ 100 ਸਾਲ ਦੀ ਇਤਿਹਾਸਿਕ ਯਾਤਰਾ ਦੇ ਲਈ ਵਧਾਈਆਂ ਦਿੱਤੀਆਂ ਅਤੇ ਇਸ ਦੇ ਉਦਘਾਟਨ ਦੇ ਬਾਅਦ ਤੋਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਦੇ ਭਾਵੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਵਾਲੀ ਥਾਂ ‘ਤੇ ਹਿੰਦੁਸਤਾਨ ਟਾਇਮਸ ਦੀ ਪ੍ਰਦਰਸ਼ਨੀ ਦੇਖਣ ਦੇ ਬਾਅਦ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਅਨੁਭਵ ਤੋਂ ਵਧਕੇ ਸੀ ਅਤੇ ਉਨ੍ਹਾਂ ਨੇ ਸਾਰੇ ਪ੍ਰਤੀਨਿਧੀਆਂ ਨੂੰ ਇਸ ਪ੍ਰਦਰਸ਼ਨੀ ਨੂੰ ਦੇਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਦੇ ਪੁਰਾਣੇ ਸਮਾਚਾਰ ਪੱਤਰਾਂ ਨੂੰ ਦੇਖਿਆ ਜਦੋਂ ਭਾਰਤ ਨੂੰ ਸੁਤੰਤਰਤਾ ਮਿਲੀ ਸੀ ਅਤੇ ਸੰਵਿਧਾਨ ਲਾਗੂ ਹੋਇਆ ਸੀ। ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਮਾਰਟਿਨ ਲੂਥਰ ਕਿੰਗ,ਨੇਤਾਜੀ ਸੁਭਾਸ਼ ਚੰਦਰ ਬੋਸ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ , ਡਾਕਟਰ ਐੱਮ.ਐੱਸ. ਸਵਾਮੀਨਾਥਨ (Martin Luther King, Netaji Subhas Chandra Bose, Dr. Syama Prasad Mookerjee, Atal Bihari Vajpayee, and Dr. M. S. Swaminathan) ਜਿਹੇ ਕਈ ਦਿੱਗਜਾਂ ਨੇ ਹਿੰਦੁਸਤਾਨ ਟਾਇਮਸ ਦੇ ਲਈ ਲੇਖ ਲਿਖੇ ਸਨ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਨਾਲ-ਨਾਲ ਸੁਤੰਤਰਤਾ ਦੇ ਬਾਅਦ ਦੀ ਅਵਧੀ ਵਿੱਚ ਉਮੀਦਾਂ ਦੇ ਨਾਲ ਅੱਗੇ ਵਧਣ ਦੀ ਇਹ ਲੰਬੀ ਯਾਤਰਾ ਅਭੂਤਪੂਰਵ ਅਤੇ ਅਦਭੁਤ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਕਤੂਬਰ 1947 ਵਿੱਚ ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਦੀ ਖ਼ਬਰ ਪੜ੍ਹਕੇ ਉਨ੍ਹਾਂ ਨੂੰ ਭੀ ਉਹੋ ਜਿਹਾ ਹੀ ਉਤਸ਼ਾਹ ਮਹਿਸੂਸ ਹੋਇਆ ਜਿਹੋ ਜਿਹਾ ਹਰੇਕ ਨਾਗਰਿਕ ਨੂੰ ਹੁੰਦਾ ਹੈ। ਲੇਕਿਨ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਇਹ ਭੀ ਅਹਿਸਾਸ ਹੋਇਆ ਕਿ ਕਿਵੇਂ ਅਨਿਸ਼ਚਿਤਤਾ ਨੇ ਕਸ਼ਮੀਰ ਨੂੰ ਸੱਤ ਦਹਾਕਿਆਂ ਤੱਕ ਹਿੰਸਾ ਵਿੱਚ ਜਕੜੀ ਰੱਖਿਆ । ਸ਼੍ਰੀ ਮੋਦੀ ਨੇ ਕਿਹਾ ਕਿ ਲੇਕਿਨ ਇਹ ਖੁਸ਼ੀ ਦੀ ਬਾਤ ਹੈ ਕਿ ਇਨ੍ਹੀਂ ਦਿਨੀਂ ਜੰਮੂ-ਕਸ਼ਮੀਰ (J&K) ਵਿੱਚ ਚੋਣਾਂ ਵਿੱਚ ਰਿਕਾਰਡ ਵੋਟਿੰਗ ਦੀਆਂ ਖ਼ਬਰਾਂ ਸਮਾਚਾਰ ਪੱਤਰਾਂ ਵਿੱਚ ਛਪ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਹੋਰ ਅਖ਼ਬਾਰ ਬਹੁਤ ਵਿਸ਼ੇਸ਼ ਲਗਿਆ ਜਿਸ ਵਿੱਚ ਇੱਕ ਤਰਫ਼ ਅਸਾਮ ਨੂੰ ਅਸ਼ਾਂਤ ਖੇਤਰ ਐਲਾਨਣ ਦਾ ਸਮਾਚਾਰ ਸੀ ਤਾਂ ਦੂਸਰੀ ਤਰਫ਼ ਅਟਲ ਜੀ (Atal Ji) ਦੁਆਰਾ ਭਾਰਤੀਯ ਜਨਤਾ ਪਾਰਟੀ (Bhartiya Janata Party) ਦੀ ਨੀਂਹ ਰੱਖਣ ਦਾ ਸਮਾਚਾਰ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸੁਖਦ ਸੰਜੋਗ ਹੈ ਕਿ ਅੱਜ ਭਾਜਪਾ (BJP) ਅਸਾਮ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ।
ਕੱਲ੍ਹ ਪਹਿਲੇ ਬੋਡੋਲੈਂਡ ਮਹੋਤਸਵ (1st Bodoland Mohotsov) ਵਿੱਚ ਆਪਣੀ ਭਾਗੀਦਾਰੀ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਇਸ ਸਮਾਗਮ ਦੀ ਘੱਟ ਮੀਡੀਆ ਕਵਰੇਜ ਨੂੰ ਦੇਖਕੇ ਹੈਰਾਨ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਬੜੀ ਉਪਲਬਧੀ ਹੈ ਜਦੋਂ ਯੁਵਾ ਅਤੇ ਲੋਕ 5 ਦਹਾਕਿਆਂ ਦੇ ਬਾਅਦ ਹਿੰਸਾ ਛੱਡ ਚੁੱਕੇ ਹਨ ਅਤੇ ਦਿੱਲੀ ਵਿੱਚ ਇੱਕ ਸੱਭਿਆਚਾਰਕ ਸਮਾਗਮ ਮਨਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ 2020 ਦੇ ਬੋਡੋ ਸ਼ਾਂਤੀ ਸਮਝੌਤੇ (2020 Bodo Peace Accord) ਦੇ ਬਾਅਦ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ ਹੈ । ਸ਼੍ਰੀ ਮੋਦੀ ਨੇ ਹਿੰਦੁਸਤਾਨ ਟਾਇਮਸ ਸਮਿਟ ਪ੍ਰਦਰਸ਼ਨੀ ਵਿੱਚ ਮੁੰਬਈ ਵਿੱਚ 26/11 ਦੇ ਆਤੰਕਵਾਦੀ ਹਮਲਿਆਂ ਦੀਆਂ ਤਸਵੀਰਾਂ ਦੇਖੀਆਂ ਅਤੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਲੋਕ ਪੜੌਸੀ(ਗੁਆਂਢੀ) ਦੇਸ਼ਾਂ ਦੁਆਰਾ ਪ੍ਰਾਯੋਜਿਤ ਆਤੰਕ ਦੇ ਕਾਰਨ ਆਪਣੇ ਹੀ ਘਰ ਅਤੇ ਸ਼ਹਿਰਾਂ ਵਿੱਚ ਅਸੁਰੱਖਿਅਤ ਮਹਿਸੂਸ ਕਰਦੇ ਸਨ। ਹਾਲਾਂਕਿ, ਹੁਣ ਸਮਾਂ ਬਦਲ ਗਿਆ ਹੈ ਅਤੇ ਆਤੰਕਵਾਦੀ ਆਪਣੇ ਹੀ ਘਰਾਂ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ 100 ਵਰ੍ਹਿਆਂ ਵਿੱਚ ਹਿੰਦੁਸਤਾਨ ਟਾਇਮਸ ਨੇ 25 ਸਾਲ ਦੀ ਗ਼ੁਲਾਮੀ ਅਤੇ 75 ਸਾਲ ਦੀ ਆਜ਼ਾਦੀ ਦੇ ਨਾਲ-ਨਾਲ ਭਾਰਤ ਦੇ ਭਵਿੱਖ ਨੂੰ ਬਦਲਣ ਵਾਲੀਆਂ, ਭਾਰਤ ਨੂੰ ਦਿਸ਼ਾ ਦਿਖਾਉਣ ਵਾਲੀਆਂ ਵਿਵਸਥਾਵਾਂ ਅਤੇ ਭਾਰਤ ਦੇ ਸਾਧਾਰਣ ਆਦਮੀ ਦੀ ਸਮਰੱਥਾ ਅਤੇ ਸਿਆਣਪ ਨੂੰ ਭੀ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਾਧਾਰਣ ਨਾਗਰਿਕ ਦੀ ਇਸ ਸਮਰੱਥਾ ਨੂੰ ਪਹਿਚਾਣਨ ਵਿੱਚ ਮਾਹਰਾਂ ਨੇ ਅਕਸਰ ਗਲਤੀਆਂ ਕੀਤੀਆਂ ਹਨ। ਇਤਿਹਾਸ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਅੰਗ੍ਰੇਜ਼ ਭਾਰਤ ਛੱਡਕੇ ਗਏ ਤਾਂ ਕਿਹਾ ਗਿਆ ਸੀ ਕਿ ਦੇਸ਼ ਬਿਖਰ ਜਾਵੇਗਾ ਅਤੇ ਟੁੱਟ ਜਾਵੇਗਾ ਅਤੇ ਜਦੋਂ ਐਮਰਜੈਂਸੀ (emergency) ਲਗੀ ਗਈ ਤਾਂ ਕੁਝ ਲੋਕਾਂ ਨੇ ਇਹ ਮੰਨ ਲਿਆ ਸੀ ਕਿ ਹੁਣ ਐਮਰਜੈਂਸੀ ਹਮੇਸ਼ਾ ਦੇ ਲਈ ਰਹੇਗੀ ਜਦਕਿ ਕੁਝ ਲੋਕਾਂ ਅਤੇ ਸੰਸਥਾਵਾਂ ਨੇ ਐਮਰਜੈਂਸੀ ਲਗਾਉਣ ਵਾਲਿਆਂ ਦੇ ਪਾਸ ਸ਼ਰਨ ਲੈ ਲਈ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਉਸ ਸਮੇਂ ਭੀ ਭਾਰਤ ਦੇ ਨਾਗਰਿਕ ਖੜ੍ਹੇ ਹੋਏ ਅਤੇ ਐਮਰਜੈਂਸੀ ਨੂੰ ਉਖਾੜ ਫੈਂਕਿਆ (ਸੁੱਟਿਆ)। ਸ਼੍ਰੀ ਮੋਦੀ ਨੇ ਸਾਧਾਰਣ ਆਦਮੀ ਦੀ ਤਾਕਤ ਬਾਰੇ ਦੱਸਦੇ ਹੋਏ ਕੋਵਿਡ ਮਹਾਮਾਰੀ(COVID pandemic) ਦੇ ਖ਼ਿਲਾਫ਼ ਇੱਕ ਮਜ਼ਬੂਤ ਲੜਾਈ ਲੜਨ ਵਿੱਚ ਸਾਧਾਰਣ ਨਾਗਰਿਕਾਂ ਦੀ ਭਾਵਨਾ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਅਤੀਤ ਦਾ ਉਲੇਖ ਕਰਦੇ ਹੋਏ ਕਿਹਾ ਕਿ 1990 ਦੇ ਦਹਾਕੇ ਵਿੱਚ (in the 1990’s) ਇੱਕ ਸਮਾਂ ਐਸਾ ਭੀ ਸੀ ਜਦੋਂ ਭਾਰਤ ਨੇ 10 ਸਾਲ ਦੇ ਅੰਤਰਾਲ ਵਿੱਚ 5 ਚੋਣਾਂ ਦੇਖੀਆਂ ਸਨ ਜੋ ਦੇਸ਼ ਵਿੱਚ ਅਸਥਿਰਤਾ ਦਾ ਸਬੂਤ ਸੀ। ਉਨ੍ਹਾਂ ਨੇ ਕਿਹਾ ਕਿ ਅਖ਼ਬਾਰਾਂ ਵਿੱਚ ਲਿਖਣ ਵਾਲੇ ਮਾਹਰਾਂ ਨੇ ਭਵਿੱਖਵਾਣੀ ਕੀਤੀ ਸੀ ਕਿ ਅੱਗੇ ਭੀ ਐਸੀ ਹੀ ਸਥਿਤੀ ਰਹੇਗੀ ਲੇਕਿਨ ਭਾਰਤ ਦੇ ਨਾਗਰਿਕਾਂ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਗਲਤ ਸਾਬਤ ਕਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਵਿਸ਼ਵਭਰ ਵਿੱਚ ਅਨਿਸ਼ਚਿਤਤਾ ਅਤੇ ਅਸਥਿਰਤਾ ਦੀ ਚਰਚਾ ਹੋ ਰਹੀ ਹੈ ਅਤੇ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਨਵੀਆਂ ਸਰਕਾਰਾਂ ਸੱਤਾ ਵਿੱਚ ਆਉਂਦੀਆਂ ਦਿਖ ਰਹੀਆਂ ਹਨ ਜਦਕਿ ਭਾਰਤ ਵਿੱਚ ਲੋਕਾਂ ਨੇ ਤੀਸਰੀ ਵਾਰ ਉਹੀ ਸਰਕਾਰ ਚੁਣੀ ਹੈ।
ਅਤੀਤ ਦੀਆਂ ਨੀਤੀਆਂ ਬਾਰੇ ਬਾਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਮਾਹਰਾਂ ਦੁਆਰਾ ‘ਚੰਗੀ ਅਰਥਵਿਵਸਥਾ ਬੁਰੀ ਰਾਜਨੀਤੀ ਹੈ’(‘Good economics is bad politics’) ਇਸ ਵਾਕਾਂਸ਼ ਨੂੰ ਹੁਲਾਰਾ ਦਿੱਤਾ ਜਾ ਰਿਹਾ ਸੀ ਅਤੇ ਸਰਕਾਰਾਂ ਦੁਆਰਾ ਇਸ ਦਾ ਸਮਰਥਨ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਦੇ ਲਈ ਕੁਸ਼ਾਸਨ ਅਤੇ ਅਸਮਰੱਥਾ ਨੂੰ ਛਿਪਾਉਣ ਦਾ ਇੱਕ ਸਾਧਨ ਬਣ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੇਸ਼ ਵਿੱਚ ਅਸੰਤੁਲਿਤ ਵਿਕਾਸ ਹੋਇਆ ਜਿਸ ਨੇ ਸਰਕਾਰ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਘੱਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਦੀ ਪ੍ਰਗਤੀ, ਲੋਕਾਂ ਦੁਆਰਾ ਪ੍ਰਗਤੀ ਅਤੇ ਲੋਕਾਂ ਦੇ ਲਈ ਪ੍ਰਗਤੀ ਦੇ ਮੰਤਰ (the Mantra of Progress of the people, Progress by the people and Progress for the people) ਨੂੰ ਸੁਨਿਸ਼ਚਿਤ ਕਰਕੇ ਲੋਕਾਂ ਦਾ ਵਿਸ਼ਵਾਸ ਫਿਰ ਤੋਂ ਜਿੱਤਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਇੱਕ ਨਵਾਂ ਅਤੇ ਵਿਕਸਿਤ ਭਾਰਤ ਬਣਾਉਣਾ ਹੈ ਅਤੇ ਲੋਕਾਂ ਨੇ ਉਨ੍ਹਾਂ ਵਿੱਚ ਵਿਸ਼ਵਾਸ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਯੁਗ ਵਿੱਚ ਗਲਤ ਸੂਚਨਾ, ਦੁਸ਼ਪ੍ਰਚਾਰ ਦੇ ਬਾਵਜੂਦ , ਭਾਰਤ ਦੇ ਨਾਗਰਿਕਾਂ ਨੂੰ ਸਾਡੇ ‘ਤੇ, ਸਾਡੀ ਸਰਕਾਰ ‘ਤੇ ਭਰੋਸਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਲੋਕਾਂ ਦਾ ਵਿਸ਼ਵਾਸ ਵਧਦਾ ਹੈ ਤਾਂ ਉਨ੍ਹਾਂ ਦਾ ਆਤਮਵਿਸ਼ਵਾਸ ਭੀ ਵਧਦਾ ਹੈ ਜਿਸ ਦਾ ਸੁਖਦ ਪਰਿਣਾਮ ਦੇਸ਼ ਦੇ ਵਿਕਾਸ ‘ਤੇ ਪੈਂਦਾ ਹੈ। ਜੋਖਮ ਉਠਾਉਣ ਦੇ ਮਹੱਤਵ (importance of Risk-taking) ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਪੂਰਵਜਾਂ ਨੇ ਜੋਖਮ ਉਠਾਇਆ ਜਿਸ ਦੇ ਨਾਲ ਸਾਨੂੰ ਵਿਦੇਸ਼ਾਂ ਵਿੱਚ ਭਾਰਤੀ ਵਸਤੂਆਂ ਅਤੇ ਸੇਵਾਵਾਂ ਨੂੰ ਹੁਲਾਰਾ ਦੇਣ ਅਤੇ ਭਾਰਤ ਨੂੰ ਵਣਜ ਅਤੇ ਸੰਸਕ੍ਰਿਤੀ ਦਾ ਕੇਂਦਰ ਬਣਾਉਣ ਵਿੱਚ ਸਹਾਇਤਾ ਮਿਲੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਦੇ ਬਾਅਦ ਪਿਛਲੀਆਂ ਸਰਕਾਰਾਂ ਨੇ ਜੋਖਮ ਉਠਾਉਣ ਦੀ ਇਸ ਸੰਸਕ੍ਰਿਤੀ ਨੂੰ ਸਮਾਪਤ ਕਰ ਦਿੱਤਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਪਿਛਲੇ 10 ਵਰ੍ਹਿਆਂ ‘ਚ ਭਾਰਤ ਵਿੱਚ ਵਿਕਾਸ ਅਤੇ ਬਦਲਾਅ ਦਿਖ ਰਿਹਾ ਹੈ ਅਤੇ ਇਸ ਨੇ ਭਾਰਤ ਦੇ ਨਾਗਰਿਕਾਂ ਵਿੱਚ ਜੋਖਮ ਉਠਾਉਣ ਦੀ ਸੰਸਕ੍ਰਿਤੀ ਨੂੰ ਨਵੀਂ ਊਰਜਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਯੁਵਾ ਵਿਭਿੰਨ ਖੇਤਰਾਂ ਵਿੱਚ ਅਵਸਰ ਤਲਾਸ਼ ਰਹੇ ਹਨ ਅਤੇ ਜੋਖਮ ਉਠਾ ਰਹੇ ਹਨ ਇਹ ਭਾਰਤ ਵਿੱਚ 1.25 (ਸਵਾ) ਲੱਖ ਤੋਂ ਅਧਿਕ ਸਟਾਰਟਅਪਸ ਦੀ ਰਜਿਸਟ੍ਰੇਸ਼ਨ ਤੋਂ ਸਪਸ਼ਟ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਖੇਡਾਂ ਨੂੰ ਪੇਸ਼ੇ ਦੇ ਰੂਪ ਵਿੱਚ ਅਪਣਾਉਣਾ ਭੀ ਜੋਖਮ ਭਰਿਆ ਸੀ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਛੋਟੇ ਸ਼ਹਿਰਾਂ ਦੇ ਯੁਵਾ ਭੀ ਇਹ ਜੋਖਮ ਉਠਾ ਰਹੇ ਹਨ ਅਤੇ ਵਿਸ਼ਵ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਦੀ ਉਦਾਹਰਣ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਪਿੰਡਾਂ ਵਿੱਚ ਲਗਭਗ ਇੱਕ ਕਰੋੜ ਲੱਖਪਤੀ ਦੀਦੀਆਂ ਉੱਦਮੀ ਬਣਕੇ ਆਪਣੇ ਕਾਰੋਬਾਰ ਚਲਾ ਰਹੀਆਂ ਹਨ।
ਸ਼੍ਰੀ ਮੋਦੀ ਨੇ ਕਿਹਾ, “ਅੱਜ ਭਾਰਤੀ ਸਮਾਜ ਅਭੂਤਪੂਰਵ ਆਕਾਂਖਿਆਵਾਂ ਨਾਲ ਭਰਿਆ ਹੋਇਆ ਹੈ ਅਤੇ ਅਸੀਂ ਇਨ੍ਹਾਂ ਆਕਾਂਖਿਆਵਾਂ ਨੂੰ ਆਪਣੀਆਂ ਨੀਤੀਆਂ ਦਾ ਅਧਾਰ ਬਣਾਇਆ ਹੈ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵਿਕਾਸ ਦੇ ਐਸੇ ਮਾਡਲ ਨੂੰ ਹੁਲਾਰਾ ਦਿੱਤਾ ਹੈ ਜਿਸ ਵਿੱਚ ਨਿਵੇਸ਼ ਦੇ ਜ਼ਰੀਏ ਰੋਜ਼ਗਾਰ ਅਤੇ ਵਿਕਾਸ ਦੇ ਜ਼ਰੀਏ ਸਨਮਾਨ ਦਾ ਸੰਯੋਜਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਨਿਵੇਸ਼ ਹੁੰਦਾ ਹੈ ਉੱਥੇ ਰੋਜ਼ਗਾਰ ਦੀ ਸਿਰਜਣਾ ਹੁੰਦੀ ਹੈ ਅਤੇ ਇਸ ਨਾਲ ਵਿਕਾਸ ਹੁੰਦਾ ਹੈ ਅਤੇ ਇਸ ਵਿਕਾਸ ਨਾਲ ਭਾਰਤ ਦੇ ਨਾਗਰਿਕਾਂ ਦੀ ਗਰਿਮਾ ਵਧਦੀ ਹੈ। ਉਨ੍ਹਾਂ ਨੇ ਦੇਸ਼ ਵਿੱਚ ਪਖਾਨਿਆਂ ਦੇ ਨਿਰਮਾਣ ਦੀ ਉਦਾਹਰਣ ਦਿੱਤੀ ਜੋ ਸੁਵਿਧਾ ਦੇ ਨਾਲ-ਨਾਲ ਸੁਰੱਖਿਆ ਅਤੇ ਸਨਮਾਨ ਦਾ ਮਾਧਿਅਮ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਵਿਕਾਸ ਨੂੰ ਭੀ ਗਤੀ ਮਿਲੀ ਹੈ। ਇਹ ਨਿਵੇਸ਼ ਦੇ ਜ਼ਰੀਏ ਰੋਜ਼ਗਾਰ, ਵਿਕਾਸ ਦੇ ਜ਼ਰੀਏ ਸਨਮਾਨ ਦੇ ਮੰਤਰ ਦੀ ਸਫ਼ਲਤਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਐੱਲਪੀਜੀ ਗੈਸ ਸਿਲੰਡਰਾਂ (LPG gas cylinders) ਦੀ ਭੀ ਉਦਾਹਰਣ ਦਿੱਤੀ ਜਿਸ ਨੂੰ ਪਹਿਲਾਂ ਪ੍ਰਤਿਸ਼ਠਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰ ਘਰ ਵਿੱਚ ਗੈਸ ਕਨੈਕਸ਼ਨ ਉਪਲਬਧ ਕਰਵਾਉਣ ਨੂੰ ਪ੍ਰਾਥਮਿਕਤਾ ਦਿੱਤੀ ਹੈ ਜਦਕਿ ਪਿਛਲੀਆਂ ਸਰਕਾਰਾਂ ਲੋਕਾਂ ਨੂੰ ਦਿੱਤੇ ਜਾਣ ਵਾਲੇ ਸਿਲੰਡਰਾਂ ਦੀ ਸੰਖਿਆ ‘ਤੇ ਬਹਿਸ ਕਰਦੀਆਂ ਰਹਿੰਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ 30 ਕਰੋੜ ਤੋਂ ਜ਼ਿਆਦਾ ਗੈਸ ਕਨੈਕਸ਼ਨ ਹਨ ਜਦਕਿ 2014 ਵਿੱਚ ਇਨ੍ਹਾਂ ਦੀ ਸੰਖਿਆ 14 ਕਰੋੜ ਸੀ। ਸ਼੍ਰੀ ਮੋਦੀ ਨੇ ਦੱਸਿਆ ਕਿ ਗੈਸ ਸਿਲੰਡਰਾਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਸਹਾਇਕ ਬੁਨਿਆਦੀ ਢਾਂਚਾ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਭਿੰਨ ਸਥਾਨਾਂ ‘ਤੇ ਬੌਟਲਿੰਗ ਪਲਾਂਟਸ ਲਗਾਉਣ ਤੋਂ ਲੈ ਕੇ ਡਿਸਟ੍ਰੀਬਿਊਸ਼ਨ ਸੈਂਟਰਸ ਬਣਾਉਣ ਅਤੇ ਸਿਲੰਡਰਾਂ ਦੀ ਡਿਲਿਵਰੀ ਤੱਕ ਰੋਜ਼ਗਾਰ ਦੇ ਅਵਸਰ ਭੀ ਸਿਰਜੇ ਗਏ ਹਨ। ਸ਼੍ਰੀ ਮੋਦੀ ਨੇ ਮੋਬਾਈਲ ਫੋਨਸ, ਰੁਪੇ ਕਾਰਡ (RuPay card), ਯੂਪੀਆਈ (UPI) ਆਦਿ ਜਿਹੀਆਂ ਹੋਰ ਉਦਾਹਰਣਾਂ ਭੀ ਦਿੱਤੀਆਂ ਜੋ ਨਿਵੇਸ਼ ਤੋਂ ਰੋਜ਼ਗਾਰ, ਵਿਕਾਸ ਤੋਂ ਸਨਮਾਨ ਦੇ ਵਿਕਾਸ ਮਾਡਲ ( Investment to Employment, Development to Dignity model of development) ‘ਤੇ ਅਧਾਰਿਤ ਹਨ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਅੱਜ ਜਿਸ ਵਿਕਾਸ ਪਥ ‘ਤੇ ਅੱਗੇ ਵਧ ਰਿਹਾ ਹੈ ਉਸ ਨੂੰ ਸਮਝਣ ਦੇ ਲਈ ਸਰਕਾਰ ਦੇ ਇੱਕ ਹੋਰ ਦ੍ਰਿਸ਼ਟੀਕੋਣ ਨੂੰ ਭੀ ਸਮਝਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦ੍ਰਿਸ਼ਟੀਕੋਣ ਹੈ “ਲੋਕਾਂ ਦੇ ਲਈ ਅਧਿਕ ਖਰਚ ਕਰੋ ਅਤੇ ਲੋਕਾਂ ਦੇ ਲਈ ਅਧਿਕ ਬੱਚਤ ਕਰੋ”( “Spend Big For The People and Save Big For The People”)। ਇਸ ਨੂੰ ਸਪਸ਼ਟ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਕੇਂਦਰੀ ਬਜਟ ਅੱਜ 48 ਲੱਖ ਕਰੋੜ ਰੁਪਏ ਹੈ ਜਦਕਿ 2014 ਵਿੱਚ ਇਹ ਬਜਟ 16 ਲੱਖ ਕਰੋੜ ਰੁਪਏ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਪੂੰਜੀਗਤ ਖਰਚ 2013-14 ਦੇ 2.25 ਲੱਖ ਕਰੋੜ ਰੁਪਏ ਦੀ ਤੁਲਨਾ ਵਿੱਚ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੂੰਜੀਗਤ ਖਰਚ ਨਵੇਂ ਹਸਪਤਾਲਾਂ, ਸਕੂਲਾਂ, ਸੜਕਾਂ, ਰੇਲਵੇ, ਖੋਜ ਸੁਵਿਧਾਵਾਂ ਅਤੇ ਕਈ ਐਸੇ ਜਨਤਕ ਬੁਨਿਆਦੀ ਢਾਂਚਿਆਂ (public infrastructure) ‘ਤੇ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਭੀ ਦੱਸਿਆ ਕਿ ਜਨਤਾ ‘ਤੇ ਖਰਚ ਵਧਾਉਣ ਦੇ ਨਾਲ-ਨਾਲ ਸਰਕਾਰ ਜਨਤਾ ਦਾ ਪੈਸਾ ਬਚਾ ਭੀ ਰਹੀ ਹੈ। ਤੱਥ ਅਤੇ ਅੰਕੜੇ ਪੇਸ਼ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਡੀਬੀਟੀ (DBT) ਦੁਆਰਾ ਰੋਕੀ ਗਈ ਗੜਬੜੀ ਨਾਲ ਦੇਸ਼ ਨੂੰ 3.5 ਲੱਖ ਕਰੋੜ ਰੁਪਏ ਦੀ ਬੱਚਤ ਹੋਈ ਹੈ ਜਦਕਿ ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਦੇ ਤਹਿਤ ਮੁਫ਼ਤ ਇਲਾਜ ਨਾਲ ਗ਼ਰੀਬਾਂ ਦੇ 1.10 ਲੱਖ ਕਰੋੜ ਰੁਪਏ ਦੀ ਬੱਚਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰਾਂ (Jan Aushadhi Kendras) ‘ਤੇ 80 ਪ੍ਰਤੀਸ਼ਤ ਡਿਸਕਾਊਂਟ (ਛੂਟ) ‘ਤੇ ਉਪਲਬਧ ਦਵਾਈਆਂ ਨਾਲ ਨਾਗਰਿਕਾਂ ਨੂੰ 30 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ, ਜਦਕਿ ਸਟੈਂਟਸ ਅਤੇ ਗੋਡਿਆਂ ਦੇ ਇੰਪਲਾਂਟ ਦੀਆਂ ਕੀਮਤਾਂ (prices of stents and knee implants) ਨੂੰ ਨਿਯੰਤ੍ਰਿਤ ਕਰਨ ਨਾਲ ਲੋਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਬੱਚਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਜਾਲਾ ਯੋਜਨਾ (Ujala scheme) ਨਾਲ ਲੋਕਾਂ ਦੇ ਬਿਜਲੀ ਬਿਲਾਂ ਵਿੱਚ 20 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ। ਜਦਕਿ ਸਵੱਛ ਭਾਰਤ ਮਿਸ਼ਨ (Swachh Bharat Mission) ਦੇ ਕਾਰਨ ਬਿਮਾਰੀਆਂ ਵਿੱਚ ਕਮੀ ਆਈ ਹੈ ਅਤੇ ਇਸ ਨਾਲ ਪਿੰਡਾਂ ਵਿੱਚ ਹਰੇਕ ਪਰਿਵਾਰ ਨੂੰ ਲਗਭਗ 50 ਹਜ਼ਾਰ ਰੁਪਏ ਦੀ ਬੱਚਤ ਹੋਈ ਹੈ। ਯੂਨੀਸੈੱਫ (UNICEF) ਦੀ ਰਿਪੋਰਟ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਜਿਸ ਪਰਿਵਾਰ ਦੇ ਪਾਸ ਆਪਣਾ ਸ਼ੌਚਾਲਯ (ਪਖਾਨਾ- ਟਾਇਲਟ /toilet) ਹੈ, ਉਹ ਭੀ ਲਗਭਗ 70 ਹਜ਼ਾਰ ਰੁਪਏ ਬਚਾ ਰਿਹਾ ਹੈ ਅਤੇ ਵਿਸ਼ਵ ਸਿਹਤ ਸੰਗਠਨ (WHO) ਨੇ 12 ਕਰੋੜ ਲੋਕਾਂ ‘ਤੇ ਅਧਿਐਨ ਕੀਤਾ ਹੈ ਕਿ ਜਿਨ੍ਹਾਂ ਦੇ ਘਰਾਂ ਵਿੱਚ ਪਹਿਲੀ ਵਾਰ ਨਲ ਸੇ ਜਲ (tap water) ਪਹੁੰਚਿਆ ਹੈ ਉਨ੍ਹਾਂ ਨੂੰ ਭੀ ਹਰੇਕ ਸਾਲ 80 ਹਜ਼ਾਰ ਰੁਪਏ ਤੋਂ ਅਧਿਕ ਦੀ ਬੱਚਤ ਹੋਈ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ 10 ਸਾਲ ਪਹਿਲੇ, ਕਿਸੇ ਨੇ ਭੀ ਭਾਰਤ ਵਿੱਚ ਇਤਨੇ ਬੜੇ ਬਦਲਾਅ ਦੀ ਉਮੀਦ ਨਹੀਂ ਕੀਤੀ ਸੀ। ਉਨ੍ਹਾਂ ਨੇ ਕਿਹਾ, “ਭਾਰਤ ਦੀ ਸਫ਼ਲਤਾ ਨੇ ਸਾਨੂੰ ਬੜੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਮੀਦ ਜਗੀ ਹੈ ਅਤੇ ਲਗਿਆ ਕਿ ਇਹ ਸਦੀ ਭਾਰਤ ਦੀ ਸਦੀ ਹੋਵੇਗੀ। ਇਸ ਦਿਸ਼ਾ ਵਿੱਚ ਅੱਗੇ ਵਧਣ ਦੇ ਲਈ ਕਈ ਪ੍ਰਯਾਸ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਹਰੇਕ ਖੇਤਰ ਵਿੱਚ ਬਿਹਤਰੀਨ ਕਰਨ ਦੇ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਪ੍ਰਕਿਰਿਆਵਾਂ ਨੂੰ ਐਸਾ ਬਣਾਉਣ ਦੇ ਲਈ ਪ੍ਰਯਾਸ ਕਰਨ ਦੀ ਜ਼ਰੂਰਤ ਹੈ ਕਿ ਭਾਰਤ ਦਾ ਮਿਆਰ (India's standard) ‘ਵਿਸ਼ਵ ਪੱਧਰ’ (‘world class’) ‘ਤੇ ਜਾਣਿਆ ਜਾਵੇ ਚਾਹੇ ਉਹ ਉਤਪਾਦਾਂ ਦੀ ਮੈਨੂਫੈਕਚਰਿੰਗ ਜਾਂ ਕੰਸਟ੍ਰਕਸ਼ਨ, ਸਿੱਖਿਆ ਜਾਂ ਮਨੋਰੰਜਨ ਕਿਸੇ ਭੀ ਖੇਤਰ ਵਿੱਚ ਹੋਵੇ। ਸ਼੍ਰੀ ਮੋਦੀ ਨੇ ਕਿਹਾ ਕਿ ਲੋਕਾਂ ਦੇ ਮਨ ਵਿੱਚ ਇਸ ਦ੍ਰਿਸ਼ਟੀਕੋਣ ਨੂੰ ਸਥਾਪਿਤ ਕਰਨ ਵਿੱਚ ਹਿੰਦੁਸਤਾਨ ਟਾਇਮਸ ਦੀ ਭੀ ਬਹੁਤ ਬੜੀ ਭੂਮਿਕਾ ਰਹੀ ਹੈ ਅਤੇ ਉਨ੍ਹਾਂ ਦੇ 100 ਸਾਲ ਦੇ ਅਨੁਭਵ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਬਹੁਤ ਉਪਯੋਗੀ ਹੋਣਗੇ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਵਿਕਾਸ ਦੀ ਇਸ ਗਤੀ ਨੂੰ ਬਣਾਈ ਰੱਖੇਗਾ ਅਤੇ ਜਲਦੀ ਹੀ ਵਿਸ਼ਵ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ਟਾਇਮਸ (Hindustan Times) ਭੀ ਤੇਜ਼ੀ ਨਾਲ ਬਦਲਦੇ ਭਾਰਤ ਦੀ ਨਵੀਂ ਸਦੀ ਦਾ ਸਾਖੀ ਬਣੇਗਾ।
Click here to read full text speech
जिस शक्ति ने भारत का भाग्य बनाया है, भारत को दिशा दिखाई है... वो है... भारत के सामान्य मानवी की सूझबूझ, उसका सामर्थ्य: PM @narendramodi pic.twitter.com/lw0Xd6LWSe
— PMO India (@PMOIndia) November 16, 2024
Progress of the people...
— PMO India (@PMOIndia) November 16, 2024
Progress by the people...
Progress for the people... pic.twitter.com/3NWmA2pGwI
In the past 10 years, the transformations in the country have reignited a risk-taking culture among the citizens. pic.twitter.com/ky700RYbS3
— PMO India (@PMOIndia) November 16, 2024
Today, India is filled with unprecedented aspirations and we have made these aspirations a cornerstone of our policies. pic.twitter.com/xDmF7LCV76
— PMO India (@PMOIndia) November 16, 2024
Our government has provided citizens with a unique combination... pic.twitter.com/do0f0XbIIi
— PMO India (@PMOIndia) November 16, 2024
Spend Big For The People… Save Big For The People. pic.twitter.com/DKfI9Xde5R
— PMO India (@PMOIndia) November 16, 2024
This century will be India's century. pic.twitter.com/f2AmRk47QO
— PMO India (@PMOIndia) November 16, 2024