ਪ੍ਰਧਾਨ ਮੰਤਰੀ ਨੇ ‘ਅਪਰੇਸ਼ਨ ਵਿਜੈ’ ਦੇ ਸੁਤੰਤਰਤਾ ਸੈਨਾਨੀਆਂ ਤੇ ਸਾਬਕਾ ਫ਼ੌਜੀਆਂ ਨੂੰ ਸਨਮਾਨਿਤ ਕੀਤਾ
“ਗੋਆ ਦੀ ਜਨਤਾ ਨੇ ਮੁਕਤੀ ਤੇ ਸਵਰਾਜ ਦੇ ਅੰਦੋਲਨਾਂ ਨੂੰ ਮੱਠੇ ਨਹੀਂ ਪੈਣ ਦਿੱਤਾ ਸੀ। ਉਨ੍ਹਾਂ ਆਜ਼ਾਦੀ ਸੰਘਰਸ਼ ਦੀ ਮਸ਼ਾਲ ਨੂੰ ਭਾਰਤ ਦੇ ਇਤਿਹਾਸ ‘ਚ ਸਭ ਤੋਂ ਲੰਬਾ ਸਮਾਂ ਬਲ਼ਦਾ ਰੱਖਿਆ”
“ਭਾਰਤ ਇੱਕ ਭਾਵਨਾ ਹੈ, ਜਿੱਥੇ ਰਾਸ਼ਟਰ ‘ਸਵੈ’ ਤੋਂ ਉਤਾਂਹ ਹੈ। ਜਿੱਥੇ ਕੇਵਲ ਇੱਕੋ ਮੰਤਰ – ਰਾਸ਼ਟਰ ਪ੍ਰਥਮ ਹੈ। ਜਿੱਥੇ ਕੇਵਲ ਇੱਕੋ ਸੰਕਲਪ ਹੈ – ਏਕ ਭਾਰਤ, ਸ਼੍ਰੇਸ਼ਠ ਭਾਰਤ”
“ਜੇ ਸਰਦਾਰ ਪਟੇਲ ਕੁਝ ਹੋਰ ਸਾਲ ਜਿਊਂਦੇ ਰਹਿੰਦੇ, ਤਾਂ ਗੋਆ ਨੂੰ ਆਪਣੀ ਆਜ਼ਾਦੀ ਲਈ ਇੰਨਾ ਲੰਮਾ ਸਮਾਂ ਉਡੀਕ ਨਾ ਕਰਨੀ ਪੈਂਦੀ”
“ਇਸ ਰਾਜ ਦੀ ਨਵੀਂ ਪਹਿਚਾਣ ਹੈ ਸ਼ਾਸਨ ਦੇ ਹਰੇਕ ਕੰਮ ‘ਚ ਮੋਹਰੀ। ਹੋਰਨਾਂ ਸਥਾਨਾਂ ‘ਤੇ ਜਦੋਂ ਕੰਮ ਸ਼ੁਰੂ ਹੁੰਦਾ ਹੈ, ਜਾਂ ਕੰਮ ਚ ਕੋਈ ਪ੍ਰਗਤੀ ਦਿਸਦੀ ਹੈ, ਤਦ ਤੱਕ ਗੋਆ ਉਸ ਨੂੰ ਮੁਕੰਮਲ ਵੀ ਕਰ ਲੈਂਦਾ ਹੈ”
ਪ੍ਰਧਾਨ ਮੰਤਰੀ ਨੇ ਪੋਪ ਫ਼ਾਂਸਿਸ ਨਾਲ ਆਪਣੀ ਮੀਟਿੰਗ ਤੇ ਭਾਰਤ ਦੀ ਵਿਭਿੰਨਤਾ ਤੇ ਗੁੰਜਾਇਮਾਨ ਲੋਕਤੰਤਰ ਲਈ ਉਨ੍ਹਾਂ ਦੇ ਪਿਆਰ ਨੂੰ ਯਾਦ ਕੀਤਾ
“ਰਾਸ਼ਟਰ ਨੇ ਮਨੋਹਰ ਪਰਿਕਰ ‘ਚ ਗੋਆ ਦੀ ਇਮਾਨਦਾਰੀ, ਪ੍ਰਤਿਭਾ ਤੇ ਸੂਝ–ਬੂਝ ਦਾ ਕਿਰਦਾਰ ਦੇਖਿਆ ਸੀ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿੱਚ ਗੋਆ ਮੁਕਤੀ ਦਿਵਸ ਸਮਾਰੋਹ ‘ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਇਸ ਸਮਾਰੋਹ ਦੌਰਾਨ ‘ਅਪਰੇਸ਼ਨ ਵਿਜੈ’ ਦੇ ਸੁਤੰਤਰਤਾ ਸੈਨਾਨੀਆਂ ਤੇ ਸਾਬਕਾ ਫ਼ੌਜੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ; ਜਿਨ੍ਹਾਂ ਵਿੱਚ ਨਵੇਂ ਰੰਗ–ਰੂਪ ਵਾਲਾ ਅਗੁਆੜਾ ਕਿਲਾ ਜੇਲ੍ਹ ਮਿਊਜ਼ੀਅਮ, ਗੋਆ ਮੈਡੀਕਲ ਕਾਲਜ ‘ਚ ਸੁਪਰ ਸਪੈਸ਼ਿਐਲਿਟੀ ਬਲਾਕ, ਨਿਊ ਸਾਊਥ ਗੋਆ ਡਿਸਟ੍ਰਿਕਟ ਹਸਪਤਾਲ, ਮੋਪਾ ਹਵਾਈ ਅੱਡੇ ‘ਤੇ ਏਵੀਏਸ਼ਨ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਡੈਬੋਲਿਮ, ਨਵੇਲਿਮ, ਮਰਗਾਓ ਵਿਖੇ ਗੈਸ ਇਨਸੁਲੇਟਡ ਸਬ–ਸਟੇਸ਼ਨ ਸ਼ਾਮਲ ਹਨ। ਉਨ੍ਹਾਂ ਗੋਆ ‘ਚ ਬਾਰ ਕੌਂਸਲ ਆਵ੍ ਇੰਡੀਆ ਟ੍ਰੱਸਟ ਦੀ ‘ਇੰਡੀਆ ਇੰਟਰਨੈਸ਼ਨਲ ਯੂਨੀਵਰਸਿਟੀ ਆਵ੍ ਲੀਗਲ ਐਜੂਕੇਸ਼ਨ ਐਂਡ ਰੀਸਰਚ’ ਦਾ ਨੀਂਹ–ਪੱਥਰ ਵੀ ਰੱਖਿਆ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ਦੀ ਧਰਤੀ, ਗੋਆ ਦੀ ਹਵਾ, ਗੋਆ ਦੇ ਸਮੁੰਦਰ ਨੂੰ ਕੁਦਰਤ ਦੇ ਅਦਭੁਤ ਤੋਹਫ਼ੇ ਦਾ ਅਸ਼ੀਰਵਾਦ ਹਾਸਲ ਹੈ। ਅਤੇ ਅੱਜ ਇਸ ਸਭ ਦਾ ਉਤਸ਼ਾਹ, ਗੋਆ ਦੇ ਲੋਕ ਗੋਆ ਦੀ ਆਜ਼ਾਦੀ ਦੇ ਮਾਣ ਵਿੱਚ ਵਾਧਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਜ਼ਾਦ ਮੈਦਾਨ ‘ਚ ਸ਼ਹੀਦ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦਾ ਮਾਣ ਹਾਸਲ ਹੋਇਆ ਸੀ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਉਨ੍ਹਾਂ ਸੈੱਲ ਪਰੇਡ ਅਤੇ ਮੀਰਾਮਾਰ ‘ਚ ਫ਼ਲਾਈ ਪਾਸਟ ਨੂੰ ਦੇਖਿਆ। ਉਨ੍ਹਾਂ ਦੇਸ਼ ਦੀ ਤਰਫ਼ੋਂ ‘ਅਪਰੇਸ਼ਨ ਵਿਜੈ’ ਦੇ ਨਾਇਕਾਂ ਤੇ ਸਾਬਕਾ ਫ਼ੌਜੀਆਂ ਨੂੰ ਸਨਮਾਨਿਤ ਕਰਨ ‘ਤੇ ਖ਼ੁਸ਼ੀ ਦਾ ਵੀ ਇਜ਼ਹਾਰ ਕੀਤਾ। ਪ੍ਰਧਾਨ ਮੰਤਰੀ ਨੇ ਇੰਨੇ ਜ਼ਿਆਦਾ ਮੌਕੇ, ਇੰਨੇ ਜ਼ਿਆਦਾ ਅਦਭੁਤ ਅਨੁਭਵ ਮੁਹੱਈਆ ਕਰਵਾਉਣ ਲਈ ਗੁੰਜਾਇਮਾਨ ਗੋਆ ਦੀ ਭਾਵਨਾ ਦਾ ਸ਼ੁਕਰੀਆ ਅਦਾ ਕੀਤਾ, ਜੋ ਸਭ ਅੱਜ ਗੋਆ ਨੇ ਦਰਸਾਇਆ ਹੈ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਗੋਆ ਉਸ ਸਮੇਂ ਦੇ ਨੇੜੇ–ਤੇੜੇ ਪੁਰਤਗਾਲੀ ਹਕੂਮਤ ਅਧੀਨ ਆਇਆ ਸੀ ਜਦੋਂ ਭਾਰਤ ਦਾ ਜ਼ਿਆਦਾਤਰ ਹਿੱਸਾ ਮੁਗਲਾਂ ਦੇ ਅਧੀਨ ਸੀ। ਉਸ ਤੋਂ ਬਾਅਦ ਭਾਰਤ ਨੇ ਕਾਫ਼ੀ ਉਥਲ-ਪੁਥਲ ਦੇਖੀ। ਸ਼੍ਰੀ ਮੋਦੀ ਨੇ ਕਿਹਾ ਕਿ ਸਦੀਆਂ ਅਤੇ ਸੱਤਾ ਦੇ ਉਥਲ-ਪੁਥਲ ਤੋਂ ਬਾਅਦ ਵੀ ਨਾ ਤਾਂ ਗੋਆ ਆਪਣੀ ਭਾਰਤੀਅਤਾ ਨੂੰ ਭੁੱਲਿਆ ਹੈ ਅਤੇ ਨਾ ਹੀ ਬਾਕੀ ਭਾਰਤ ਗੋਆ ਨੂੰ ਭੁੱਲਿਆ ਹੈ। ਇਹ ਇੱਕ ਅਜਿਹਾ ਰਿਸ਼ਤਾ ਹੈ ਜੋ ਸਮੇਂ ਦੇ ਨਾਲ ਹੀ ਮਜ਼ਬੂਤ ਹੋਇਆ ਹੈ। ਗੋਆ ਦੇ ਲੋਕਾਂ ਨੇ ਵੀ ਆਜ਼ਾਦੀ ਅਤੇ ਸਵਰਾਜ ਦੀਆਂ ਲਹਿਰਾਂ ਨੂੰ ਮੱਠੇ ਨਹੀਂ ਪੈਣ ਦਿੱਤਾ। ਉਨ੍ਹਾਂ ਨੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਆਜ਼ਾਦੀ ਸੰਘਰਸ਼ ਦੀ ਮਸ਼ਾਲ ਨੂੰ ਬਲਦੀ ਰੱਖਿਆ। ਇਹ ਇਸ ਲਈ ਹੈ ਕਿਉਂਕਿ ਭਾਰਤ ਸਿਰਫ਼ ਇੱਕ ਸਿਆਸੀ ਤਾਕਤ ਨਹੀਂ ਹੈ। ਭਾਰਤ ਮਨੁੱਖਤਾ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਇੱਕ ਵਿਚਾਰ ਅਤੇ ਇੱਕ ਪਰਿਵਾਰ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਇੱਕ ਭਾਵਨਾ ਹੈ ਜਿੱਥੇ ਰਾਸ਼ਟਰ 'ਸਵੈ' ਤੋਂ ਉੱਪਰ ਹੈ ਅਤੇ ਸਰਬਉੱਚ ਹੈ। ਜਿੱਥੇ ਇੱਕ ਹੀ ਮੰਤਰ ਹੈ-ਰਾਸ਼ਟਰ ਪਹਿਲਾਂ। ਜਿੱਥੇ ਇੱਕ ਹੀ ਸੰਕਲਪ ਹੈ - ਏਕ ਭਾਰਤ, ਸ਼੍ਰੇਸ਼ਠ ਭਾਰਤ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੱਚੇ ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਇੱਕ ਉਥਲ-ਪੁਥਲ ਸੀ ਕਿਉਂਕਿ ਦੇਸ਼ ਦਾ ਇੱਕ ਹਿੱਸਾ ਅਜੇ ਵੀ ਆਜ਼ਾਦ ਨਹੀਂ ਸੀ ਅਤੇ ਕੁਝ ਦੇਸ਼ਵਾਸੀਆਂ ਨੂੰ ਆਜ਼ਾਦੀ ਨਹੀਂ ਮਿਲੀ ਸੀ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਜੇਕਰ ਸਰਦਾਰ ਪਟੇਲ ਕੁਝ ਸਾਲ ਹੋਰ ਜਿਊਂਦੇ ਰਹਿੰਦੇ ਤਾਂ ਗੋਆ ਨੂੰ ਆਜ਼ਾਦ ਹੋਣ ਲਈ ਇੰਨੀ ਲੰਬੀ ਉਡੀਕ ਨਾ ਕਰਨੀ ਪੈਂਦੀ। ਪ੍ਰਧਾਨ ਮੰਤਰੀ ਨੇ ਸੰਘਰਸ਼ ਦੇ ਨਾਇਕਾਂ ਨੂੰ ਨਮਨ ਕੀਤਾ। ‘ਗੋਆ ਮੁਕਤੀ ਵਿਮੋਚਨ ਸਮਿਤੀ’ ਦੇ ਸੱਤਿਆਗ੍ਰਹਿ ਵਿੱਚ 31 ਸੱਤਿਆਗ੍ਰਹਿਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਉਨ੍ਹਾਂ ਸਾਰਿਆਂ ਨੂੰ ਇਨ੍ਹਾਂ ਕੁਰਬਾਨੀਆਂ ਬਾਰੇ ਅਤੇ ਪੰਜਾਬ ਦੇ ਵੀਰ ਕਰਨੈਲ ਸਿੰਘ ਬੈਨੀਪਾਲ ਜਿਹੇ ਨਾਇਕਾਂ ਬਾਰੇ ਸੋਚਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਗੋਆ ਦੇ ਸੁਤੰਤਰਤਾ ਸੰਗਰਾਮ ਦਾ ਇਤਿਹਾਸ ਸਿਰਫ਼ ਭਾਰਤ ਦੇ ਸੰਕਲਪ ਦਾ ਪ੍ਰਤੀਕ ਨਹੀਂ ਹੈ, ਸਗੋਂ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਇੱਕ ਜਿਉਂਦਾ ਜਾਗਦਾ ਦਸਤਾਵੇਜ਼ ਹੈ।"

 

ਉਨ੍ਹਾਂ ਯਾਦ ਕੀਤਾ ਕਿ ਕੁਝ ਸਮਾਂ ਪਹਿਲਾਂ ਜਦੋਂ ਉਹ ਇਟਲੀ ਅਤੇ ਵੈਟੀਕਨ ਸਿਟੀ ਗਏ ਸਨ, ਤਾਂ ਉਨ੍ਹਾਂ ਨੂੰ ਪੋਪ ਫ਼੍ਰਾਂਸਿਸ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਪੋਪ ਦਾ ਭਾਰਤ ਪ੍ਰਤੀ ਰਵੱਈਆ ਵੀ ਓਨਾ ਹੀ ਜ਼ਬਰਦਸਤ ਸੀ। ਪ੍ਰਧਾਨ ਮੰਤਰੀ ਨੇ ਪੋਪ ਨੂੰ ਭਾਰਤ ਆਉਣ ਦੇ ਆਪਣੇ ਸੱਦੇ ਬਾਰੇ ਵੀ ਦੱਸਿਆ। ਸ਼੍ਰੀ ਮੋਦੀ ਨੇ ਪੋਪ ਫ਼੍ਰਾਂਸਿਸ ਦੇ ਉਨ੍ਹਾਂ ਦੇ ਸੱਦੇ 'ਤੇ ਪ੍ਰਤੀਕਿਰਿਆ ਨੂੰ ਯਾਦ ਕੀਤਾ, ਜੋ ਪੋਪ ਨੇ ਆਖਿਆ ਸੀ ਕਿ "ਇਹ ਸਭ ਤੋਂ ਵੱਡਾ ਤੋਹਫਾ ਹੈ ਜੋ ਤੁਸੀਂ ਮੈਨੂੰ ਦਿੱਤਾ ਹੈ।"। ਪ੍ਰਧਾਨ ਮੰਤਰੀ ਨੇ ਇਸ ਨੂੰ ਭਾਰਤ ਦੀ ਵਿਭਿੰਨਤਾ, ਸਾਡੇ ਰੋਸ਼ਨ ਲੋਕਤੰਤਰ ਲਈ ਪੋਪ ਦੇ ਪਿਆਰ ਵਜੋਂ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਜਾਰਜੀਆ ਸਰਕਾਰ ਨੂੰ ਸੰਤ ਮਹਾਰਾਣੀ ਕੈਟੇਵਨ ਦੇ ਪਵਿੱਤਰ ਅਵਸ਼ੇਸ਼ ਸੌਂਪਣ ਬਾਰੇ ਵੀ ਗੱਲ ਕੀਤੀ।

ਸ਼ਾਸਨ ਵਿੱਚ ਗੋਆ ਦੀਆਂ ਤਰੱਕੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ਦੀ ਕੁਦਰਤੀ ਸੁੰਦਰਤਾ ਹਮੇਸ਼ਾ ਹੀ ਇਸ ਦੀ ਪਹਿਚਾਣ ਰਹੀ ਹੈ ਪਰ ਹੁਣ ਇੱਥੋਂ ਦੀ ਸਰਕਾਰ ਗੋਆ ਦੀ ਇੱਕ ਹੋਰ ਪਹਿਚਾਣ ਨੂੰ ਮਜ਼ਬੂਤ ਕਰ ਰਹੀ ਹੈ। ਰਾਜ ਦੀ ਇਹ ਨਵੀਂ ਪਹਿਚਾਣ ਸ਼ਾਸਨ ਦੇ ਹਰ ਕੰਮ ਵਿਚ ਸਭ ਤੋਂ ਅੱਗੇ ਰਹਿਣ ਦੀ ਹੈ। ਹੋਰ ਕਿਤੇ, ਜਦੋਂ ਕੰਮ ਸ਼ੁਰੂ ਹੁੰਦਾ ਹੈ, ਜਾਂ ਕੰਮ ਅੱਗੇ ਵਧਦਾ ਹੈ, ਗੋਆ ਇਸ ਨੂੰ ਪੂਰਾ ਵੀ ਕਰ ਚੁੱਕਦਾ ਹੈ। ਪ੍ਰਧਾਨ ਮੰਤਰੀ ਨੇ ਗੋਆ ਦੇ ਸ਼ਾਨਦਾਰ ਰਾਜ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਬਣਾਉਣ, ਟੀਕਾਕਰਣ, ‘ਹਰ ਘਰ ਜਲ’, ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਅਤੇ ਲੋਕਾਂ ਲਈ ਜੀਵਨ ਸੁਖਾਲਾ ਬਣਾਉਣ ਲਈ ਹੋਰ ਯੋਜਨਾਵਾਂ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਸਵਯੰਪੂਰਣ ਗੋਆ ਅਭਿਆਨ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਜ ਦੇ ਸ਼ਾਸਨ ਵਿੱਚ ਪ੍ਰਾਪਤੀਆਂ ਲਈ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਰਾਜ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਉਠਾਏ ਗਏ ਕਦਮਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਹਾਲ ਹੀ ਵਿੱਚ ਸਮਾਪਤ ਹੋਏ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਵ੍ ਇੰਡੀਆ ਦੇ ਸਫ਼ਲਤਾਪੂਰਵਕ ਆਯੋਜਨ ਲਈ ਰਾਜ ਦੀ ਤਾਰੀਫ ਕੀਤੀ।

ਪ੍ਰਧਾਨ ਮੰਤਰੀ ਨੇ ਮਰਹੂਮ ਸ਼੍ਰੀ ਮਨੋਹਰ ਪਰਿਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ,“ਜਦੋਂ ਮੈਂ ਗੋਆ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦਾ ਹਾਂ, ਇਸ ਦੀ ਨਵੀਂ ਪਹਿਚਾਣ ਮਜ਼ਬੂਤ ਕੀਤੀ ਜਾ ਰਹੀ ਹੈ, ਤਾਂ ਮੈਨੂੰ ਆਪਣੇ ਦੋਸਤ ਮਨੋਹਰ ਪਰਿਕਰ ਜੀ ਵੀ ਯਾਦ ਆਉਂਦੇ ਹਨ। ਉਨ੍ਹਾਂ ਨੇ ਨਾ ਸਿਰਫ਼ ਗੋਆ ਨੂੰ ਵਿਕਾਸ ਦੀਆਂ ਨਵੇਂ ਸਿਖ਼ਰਾਂ 'ਤੇ ਪਹੁੰਚਾਇਆ, ਬਲਕਿ ਗੋਆ ਦੀ ਸਮਰੱਥਾ ਦਾ ਵਿਸਤਾਰ ਵੀ ਕੀਤਾ। ਕੋਈ ਵਿਅਕਤੀ ਆਪਣੇ ਰਾਜ, ਆਪਣੇ ਲੋਕਾਂ ਨੂੰ ਆਖਰੀ ਸਾਹ ਤੱਕ ਸਮਰਪਿਤ ਕਿਵੇਂ ਰਹਿ ਸਕਦਾ ਹੈ? ਅਸੀਂ ਇਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਦੇਖਿਆ।” ਅੰਤ ‘ਚ ਉਨ੍ਹਾਂ ਕਿਹਾ ਕਿ ਮਨੋਹਰ ਪਰਿਕਰ ਵਿੱਚ ਗੋਆ ਦੇ ਲੋਕਾਂ ਦੀ ਇਮਾਨਦਾਰੀ, ਪ੍ਰਤਿਭਾ ਅਤੇ ਲਗਨ ਦਾ ਪ੍ਰਤੀਬਿੰਬ ਦੇਸ਼ ਨੇ ਦੇਖਿਆ। 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi