“ਅੱਜ, ਇੱਕ ਵਾਰ ਫਿਰ ਪੋਖਰਣ ਭਾਰਤ ਦੀ ਆਤਮਨਿਰਭਰਤਾ, ਆਤਮਵਿਸ਼ਵਾਸ ਅਤੇ ਆਤਮਗੌਰਵ ਦੀ ਤ੍ਰਿਵੇਣੀ (triveni of India's Aatmnirbharta, self-confidence and its glory) ਦਾ ਸਾਖੀ ਬਣ ਰਿਹਾ ਹੈ”
“ਵਿਕਸਿਤ ਭਾਰਤ (Viksit Bharat) ਦੀ ਕਲਪਨਾ, ਆਤਮਨਿਰਭਰ ਭਾਰਤ (Aatmanirbhar Bharat) ਦੇ ਬਿਨਾ ਸੰਭਵ ਨਹੀਂ ਹੈ”
“ਰੱਖਿਆ ਜ਼ਰੂਰਤਾਂ ਵਿੱਚ ਆਤਮਨਿਰਭਰ ਹੁੰਦਾ ਭਾਰਤ, ਸੈਨਾਵਾਂ ਵਿੱਚ ਆਤਮਵਿਸ਼ਵਾਸ ਦੀ ਭੀ ਗਰੰਟੀ ਹੈ”
“ਵਿਕਸਿਤ ਰਾਜਸਥਾਨ (Viksit Rajasthan), ਵਿਕਸਿਤ ਸੈਨਾ(Viksit Sena) ਨੂੰ ਭੀ ਉਤਨੀ ਹੀ ਤਾਕਤ ਦੇਵੇਗਾ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਲਾਇਵ ਫਾਇਰ (Tri-Services Live Fire) ਅਤੇ ਤੇਜ਼ ਕਾਰਵਾਈ ਅਭਿਆਸ (Manoeuvre Exercise) ਦੇ ਰੂਪ ਵਿੱਚ ਸਵਦੇਸ਼ੀ ਰੱਖਿਆ ਸਮਰੱਥਾਵਾਂ ਦੇ ਇੱਕ ਸੰਯੋਜਿਤ ਪ੍ਰਦਰਸ਼ਨ ਦਾ ਅਵਲੋਕਨ ਕੀਤਾ। ‘ਭਾਰਤ ਸ਼ਕਤੀ’ (‘Bharat Shakti’) ਵਿੱਚ ਦੇਸ਼ ਦੀ ਸ਼ਕਤੀ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਅਤੇ ਪਲੈਟਫਾਰਮਾਂ ਦੀ ਇੱਕ ਲੜੀ ਪ੍ਰਦਰਸ਼ਿਤ ਕੀਤੀ ਜਾਵੇਗੀ, ਜੋ ਦੇਸ਼ ਦੀ ਆਤਮਨਿਰਭਰਤਾ(Aatmanirbharata) ਪਹਿਲ ‘ਤੇ ਅਧਾਰਿਤ ਹੈ। 

 ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪ੍ਰਦਰਸ਼ਿਤ ਪਰਾਕ੍ਰਮ ਅਤੇ ਕੌਸ਼ਲ ਨਵੇਂ ਭਾਰਤ ਦਾ ਸੱਦਾ ਹਨ। ਉਨ੍ਹਾਂ ਨੇ ਕਿਹਾ, “ਅੱਜ ਪੋਖਰਣ ਇੱਕ ਵਾਰ ਫਿਰ ਭਾਰਤ ਦੀ ਆਤਮਨਿਰਭਰਤਾ, ਆਤਮਵਿਸ਼ਵਾਸ ਅਤੇ ਉਸ ਦੇ ਆਤਮਗੌਰਵ ਦੀ ਤ੍ਰਿਵੇਣੀ (triveni of India's Aatmnirbharta, self-confidence and its glory) ਦਾ ਸਾਖੀ ਬਣਿਆ ਹੈ।” ਉਨ੍ਹਾਂ ਨੇ ਅੱਗੇ ਕਿਹਾ, ‘ਇਹ ਉਹੀ ਪੋਖਰਣ ਹੈ, ਜੋ ਭਾਰਤ ਦੀ ਪਰਮਾਣੂ ਸ਼ਕਤੀ ਦਾ ਸਾਖੀ ਰਿਹਾ ਹੈ, ਅਤੇ ਇੱਥੇ ਹੀ ਅੱਜ ਸਵਦੇਸ਼ੀਕਰਣ ਤੋਂ ਸਸ਼ਕਤੀਕਰਣ ਦਾ ਦਮ ਦੇਖ ਰਹੇ ਹਾਂ।’

 

ਕੱਲ੍ਹ ਉੱਨਤ ਐੱਮਆਈਆਰਵੀ ਟੈਕਨੋਲੋਜੀ(advanced MIRV technology) ਨਾਲ ਲੈਸ ਲੰਬੀ ਦੂਰੀ ਦੀ ਅਗਨੀ ਮਿਸਾਇਲ (AGNI missile) ਦੀ ਟੈਸਟਿੰਗ ਬਾਰੇ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਬਹੁਤ ਹੀ ਘੱਟ ਦੇਸ਼ਾਂ ਦੇ ਪਾਸ ਇਸ ਤਰ੍ਹਾਂ ਦੀ ਅਡਵਾਂਸਡ ਟੈਕਨੋਲੋਜੀ ਅਤੇ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ਦੀ ਇੱਕ ਹੋਰ ਬੜੀ ਉਡਾਣ ਹੈ।

 ਪ੍ਰਧਾਨ ਮੰਤਰੀ ਨੇ ਦੂਸਰਿਆਂ ‘ਤੇ ਨਿਰਭਰਤਾ ਘੱਟ ਕਰਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਕਿਹਾ, “ਵਿਕਸਿਤ ਭਾਰਤ (Viksit Bharat) ਦੀ ਕਲਪਨਾ, ਆਤਮਨਿਰਭਰ ਭਾਰਤ(aatmanirbhar Bharat) ਦੇ ਬਿਨਾ ਸੰਭਵ ਨਹੀਂ ਹੈ।” ਇਸ ਸੰਕਲਪ ਦੀ ਦਿਸ਼ਾ ਵਿੱਚ ਅੱਗੇ ਕਦਮ ਵਧਾਉਣ ਦੇ ਕ੍ਰਮ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਖੁਰਾਕੀ ਤੇਲ ਤੋਂ ਲੈ ਕੇ ਆਧੁਨਿਕ ਲੜਾਕੂ ਜਹਾਜ਼ਾਂ ਤੱਕ, ਹਰ ਖੇਤਰ ਵਿੱਚ ਆਤਮਨਿਰਭਰਤਾ(aatmanirbharta) ‘ਤੇ ਬਲ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਦੀ ਸਫ਼ਲਤਾ(success of aatmnirbharta) ਭਾਰਤ ਦੇ ਟੈਂਕਾਂ, ਤੋਪਾਂ, ਲੜਾਕੂ ਜਹਾਜ਼ਾਂ, ਹੈਲੀਕੌਪਟਰਾਂ ਅਤੇ ਮਿਸਾਇਲ ਪ੍ਰਣਾਲੀਆਂ ਨਾਲ ਦੇਖੀ ਜਾ ਸਕਦੀ ਹੈ ਜੋ ਭਾਰਤ ਦੀ ਸ਼ਕਤੀ ਨੂੰ ਦਰਸਾਉਂਦੇ ਹਨ। ਪ੍ਰਧਾਨ ਮੰਤਰੀ ਨੇ ਖੁਸ਼ੀ ਨਾਲ ਕਿਹਾ, “ਅਸੀਂ ਹਥਿਆਰ ਅਤੇ ਗੋਲਾ-ਬਾਰੂਦ, ਸੰਚਾਰ ਉਪਕਰਣ, ਸਾਇਬਰ ਅਤੇ ਸਪੇਸ ਤੱਕ, ਮੇਡ ਇਨ ਇੰਡੀਆ ਦੀ ਉਡਾਣ ਅਨੁਭਵ ਕਰ ਰਹੇ ਹਾਂ- ਇਹੀ ਤਾਂ ਭਾਰਤ ਸ਼ਕਤੀ (Bharat Shakti) ਹੈ।” ਉਨ੍ਹਾਂ ਨੇ ਸਵਦੇਸ਼ ਨਿਰਮਿਤ ਤੇਜਸ ਫਾਇਟਰ ਜੈਟਸ, ਅਡਵਾਂਸਡ ਲਾਇਟ ਲੜਾਕੂ ਹੈਲੀਕੌਪਟਰਸ,ਪਣਡੁੱਬੀਆਂ( ਸਬਮਰੀਨਸ), ਡੈਸਟ੍ਰੌਇਰਸ, ਏਅਰਕ੍ਰਾਫਟ ਕੈਰੀਅਰਸ, ਅਡਵਾਂਸਡ ਅਰਜੁਨ ਟੈਂਕ ਅਤੇ ਤੋਪਾਂ ਦਾ ਭੀ ਉਲੇਖ ਕੀਤਾ।

 

 ਰੱਖਿਆ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਕਦਮਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੀਤੀਗਤ ਸੁਧਾਰਾਂ ਅਤੇ ਨਿਜੀ ਖੇਤਰ ਨੂੰ ਸ਼ਾਮਲ ਕਰਨ ਅਤੇ ਖੇਤਰ ਵਿੱਚ ਐੱਮਐੱਸਐੱਮਈ ਸਟਾਰਟਅੱਪਸ(MSME startups) ਨੂੰ ਪ੍ਰੋਤਸਾਹਿਤ ਕਰਨ ਦਾ ਉਲੇਖ ਕੀਤਾ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਰੱਖਿਆ ਗਲਿਆਰਿਆਂ ਬਾਰੇ ਉਲੇਖ ਕੀਤਾ ਅਤੇ ਉੱਥੇ 7000 ਕਰੋੜ ਰੁਪਏ ਦੇ ਨਿਵੇਸ਼ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਅਤਿਰਿਕਤ, ਏਸ਼ੀਆ ਦੀ ਸਭ ਤੋਂ ਬੜੀ ਹੈਲੀਕੌਪਟਰ ਫੈਕਟਰੀ ਨੇ ਭਾਰਤ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਬਾਹਰ ਤੋਂ ਨਾ ਮੰਗਾਈਆਂ ਜਾਣ ਵਾਲੀਆਂ ਵਸਤੂਆਂ ਦੀ ਸੂਚੀ ਤਿਆਰ ਕਰਨ ਅਤੇ ਇਨ੍ਹਾਂ ਵਸਤੂਆਂ ਦੇ ਭਾਰਤੀ ਈਕੋ-ਸਿਸਟਮ ਦਾ ਸਮਰਥਨ ਕਰਨ ਦੇ ਲਈ ਤਿੰਨੋਂ ਸੈਨਾਵਾਂ ਦੇ ਪ੍ਰਮੁੱਖਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਪਿਛਲੇ 10 ਵਰ੍ਹਿਆਂ ਵਿੱਚ ਸਵਦੇਸ਼ੀ ਕੰਪਨੀਆਂ ਤੋਂ 6 ਲੱਖ ਕਰੋੜ ਰੁਪਏ ਦੇ ਉਪਕਰਣ ਖਰੀਦੇ ਗਏ ਹਨ। ਇਸ ਦੌਰਾਨ ਦੇਸ਼ ਦਾ ਰੱਖਿਆ ਉਤਪਾਦਨ ਦੁੱਗਣਾ ਹੋ ਕੇ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ। ਪਿਛਲੇ 10 ਵਰ੍ਹਿਆਂ ਵਿੱਚ 150 ਤੋਂ ਅਧਿਕ ਰੱਖਿਆ ਸਟਾਰਟਅੱਪਸ ਸ਼ੁਰੂ ਹੋਏ ਹਨ ਅਤੇ ਰੱਖਿਆ ਬਲਾਂ ਨੇ ਉਨ੍ਹਾਂ ਨੂੰ 1800 ਕਰੋੜ ਰੁਪਏ ਦੇ ਆਰਡਰ ਦਿੱਤੇ ਹਨ।

 

 ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ, “ਵਿਕਸਿਤ ਭਾਰਤ ਦੀ ਕਲਪਨਾ, ਆਤਮਨਿਰਭਰ ਭਾਰਤ ਦੇ ਬਿਨਾ ਸੰਭਵ ਨਹੀਂ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਦੋਂ ਯੁੱਧ ਦੇ ਦੌਰਾਨ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰ ਅਤੇ ਉਪਕਰਣ ਸਵਦੇਸ਼ੀ ਰੂਪ ਨਾਲ ਬਣਾਏ ਜਾਂਦੇ ਹਨ ਤਾਂ ਹਥਿਆਰਬੰਦ ਬਲਾਂ ਦੀ ਊਰਜਾ ਕਈ ਗੁਣਾ ਵਧ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਨੇ ਆਪਣੇ ਖ਼ੁਦ ਦੇ ਫਾਇਟਰ ਜੈਟਸ, ਏਅਰਕ੍ਰਾਫਟ ਕੈਰੀਅਰਸ, ਸੀ295 ਟ੍ਰਾਂਸਪੋਰਟ ਏਅਰਕ੍ਰਾਫਟ ਅਤੇ ਅਡਵਾਂਸਡ ਫਲਾਇਟ ਇੰਜਣਾਂ ਦਾ ਉਤਪਾਦਨ ਕੀਤਾ ਹੈ। ਭਾਰਤ ਵਿੱਚ 5ਵੀਂ ਪੀੜ੍ਹੀ ਦੇ ਲੜਾਕੂ ਹਵਾਈ ਜਹਾਜ਼ਾਂ ਦੇ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਦੇ ਹਾਲੀਆ ਕੈਬਨਿਟ ਨਿਰਣੇ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਦੇ ਵਿਕਾਸ ਅਤੇ ਭਵਿੱਖ ਵਿੱਚ ਪੈਦਾ ਹੋਣ ਵਾਲੇ ਅਣਗਿਣਤ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਅਵਸਰ ਪੈਦਾ ਹੋਣ ‘ਤੇ ਵਿਸ਼ਵਾਸ ਜਤਾਇਆ। ਉਸ ਸਮੇਂ ਨੂੰ ਯਾਦ ਕਰਦੇ ਹੋਏ ਕਿ ਜਦੋਂ ਭਾਰਤ ਦੁਨੀਆ ਵਿੱਚ ਸਭ ਤੋਂ ਬੜਾ ਰੱਖਿਆ ਆਯਾਤਕ ਹੋਇਆ ਕਰਦਾ ਸੀ, ਪ੍ਰਧਾਨ ਮੰਤਰੀ ਨੇ ਰੱਖਿਆ ਨਿਰਯਾਤਕ ਦੇ ਰੂਪ ਵਿੱਚ ਭਾਰਤ ਦੇ ਉਭਾਰ ‘ਤੇ ਪ੍ਰਕਾਸ਼ ਪਾਇਆ ਅਤੇ 2014 ਦੀ ਤੁਲਨਾ ਵਿੱਚ ਦੇਸ਼ ਦੇ ਰੱਖਿਆ ਨਿਰਯਾਤ ਵਿੱਚ ਅੱਠ ਗੁਣਾ ਵਾਧੇ ਦਾ ਉਲੇਖ ਕੀਤਾ।

 2014 ਤੋਂ ਪਹਿਲੇ ਰੱਖਿਆ ਘੁਟਾਲਿਆਂ, ਗੋਲਾ-ਬਰੂਦ ਦੀ ਕਮੀ ਅਤੇ ਆਰਡਨੈਂਸ ਫੈਕਟਰੀਆਂ (ordnance factories) ਦੀ ਖਰਾਬ ਹਾਲਤ ਹੋਣ ਦੇ ਮਾਹੌਲ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਰਡਨੈਂਸ ਫੈਕਟਰੀਆਂ (ordnance factories) ਨੂੰ 7 ਬੜੀਆਂ ਕੰਪਨੀਆਂ ਵਿੱਚ ਨਿਗਮਿਤ ਕਰਨ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ, ਐੱਚਏਐੱਲ(HAL) ਨੂੰ ਬਰਬਾਦੀ ਦੀ ਕਗਾਰ ਤੋਂ ਵਾਪਸ ਲਿਆਂਦਾ ਗਿਆ ਅਤੇ ਰਿਕਾਰਡ ਲਾਭ ਵਾਲੀ ਕੰਪਨੀ ਵਿੱਚ ਬਦਲ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਸੀਡੀਐੱਸ (CDS) ਦੇ ਨਿਰਮਾਣ, ਵਾਰ ਮੈਮੋਰੀਅਲ ਅਤੇ ਸੀਮਾਵਰਤੀ ਇਨਫ੍ਰਾਸਟ੍ਰਕਚਰ ਦੀ ਸਥਾਪਨਾ ਦਾ ਭੀ ਉਲੇਖ ਕੀਤਾ।

 

ਪ੍ਰਧਾਨ ਮੰਤਰੀ ਨੇ ਵੰਨ ਰੈਂਕ ਵੰਨ ਪੈਨਸ਼ਨ (One Rank One Pension) ਦੇ ਲਾਗੂਕਰਨ ਦਾ ਉਲੇਖ ਕਰਦੇ ਹੋਏ ਗੌਰਵ ਦੇ  ਨਾਲ ਕਿਹਾ, “ਮੋਦੀ ਕੀ ਗਰੰਟੀ ਦਾ ਮਤਲਬ ਕੀ ਹੁੰਦਾ ਹੈ। ਇਹ ਸਾਡੇ ਸੈਨਿਕਾਂ ਦੇ ਪਰਿਵਾਰਾਂ ਨੇ ਭੀ ਅਨੁਭਵ ਕੀਤਾ ਹੈ।” ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਦੇ 1.75 ਲੱਖ ਰੱਖਿਆ ਕਰਮੀਆਂ ਨੂੰ ਓਆਰਓਪੀ (OROP) ਦੇ ਤਹਿਤ 5,000 ਕਰੋੜ ਰੁਪਏ ਦਾ ਲਾਭ ਮਿਲਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਹਥਿਆਰਬੰਦ ਬਲਾਂ ਦੀ ਤਾਕਤ ਰਾਸ਼ਟਰ ਦੀ ਆਰਥਿਕ ਤਾਕਤ ਦੇ ਅਨੁਪਾਤ ਵਿੱਚ ਵਧਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਤਾਕਤ ਬਣਾਂਗੇ, ਤਾਂ ਭਾਰਤ ਦੀ ਸੈਨਾ ਦੀ ਸਮਰੱਥਾ ਭੀ ਨਵੀਂ ਬੁਲੰਦੀ ‘ਤੇ ਹੋਵੇਗੀ। ਉਨ੍ਹਾਂ ਨੇ ਇਸ ਪ੍ਰਕਿਰਿਆ ਵਿੱਚ ਰਾਜਸਥਾਨ ਦੀ ਭੂਮਿਕਾ ਦਾ ਉਲੇਖ ਕਰਦੇ ਹੋਏ ਕਿਹਾ, “ਵਿਕਸਿਤ ਰਾਜਸਥਾਨ (Viksit Rajasthan), ਵਿਕਸਿਤ ਸੈਨਾ(Viksit Sena) ਨੂੰ ਭੀ ਉਤਨੀ ਹੀ ਤਾਕਤ ਦੇਵੇਗਾ।”

 

 ਇਸ ਅਵਸਰ ‘ਤੇ ਰਾਜਸਥਾਨ ਦੇ ਮੁੱਖ ਮੰਤਰੀ, ਸ਼੍ਰੀ ਭਜਨ ਲਾਲ ਸ਼ਰਮਾ, ਕੇਂਦਰੀ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ, ਚੀਫ਼ ਆਵ੍ ਡਿਫੈਂਸ ਸਟਾਫ਼, ਜਨਰਲ ਅਨਿਲ ਚੌਹਾਨ, ਚੀਫ਼ ਆਵ੍ ਆਰਮੀ ਸਟਾਫ਼, ਜਨਰਲ ਮਨੋਜ ਪਾਂਡੇ, ਚੀਫ਼ ਆਵ੍ ਏਅਰ ਫੋਰਸ ਸਟਾਫ਼, ਏਅਰ ਚੀਫ਼ ਮਾਰਸ਼ਲ ਵਿਵਕੇ ਰਾਮ ਚੌਧਰੀ ਅਤੇ ਚੀਫ਼ ਆਵ੍ ਨੇਵਲ ਸਟਾਫ਼, ਐਡਮਿਲਰ ਆਰ ਹਰਿ ਕੁਮਾਰ ਸਹਿਤ ਹੋਰ ਪਤਵੰਤੇ ਭੀ ਉਪਸਥਿਤ ਸਨ।

ਪਿਛੋਕੜ

ਭਾਰਤ ਸ਼ਕਤੀ (Bharat Shakti) ਭੂਮੀ, ਵਾਯੂ, ਸਮੁੰਦਰ, ਸਾਇਬਰ ਅਤੇ ਸਪੇਸ ਦੇ ਖੇਤਰ ਵਿੱਚ ਖ਼ਤਰਿਆਂ ਦਾ ਮੁਕਾਬਲਾ ਕਰਨ ਦੇ ਲਈ ਭਾਰਤੀ ਹਥਿਆਰਬੰਦ ਬਲਾਂ ਦੀਆਂ ਏਕੀਕ੍ਰਿਤ ਸੰਚਾਲਨ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵਾਸਤਵਿਕ, ਤਾਲਮੇਲ ਵਾਲੇ, ਮਲਟੀ-ਡੋਮੇਨ ਅਪ੍ਰੇਸ਼ਨਸ ਦਾ ਏਕੀਕਰਣ ਕਰੇਗੀ।

 

 ਅਭਿਆਸ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਉਪਕਰਣ ਅਤੇ ਹਥਿਆਰ ਪ੍ਰਣਾਲੀਆਂ ਵਿੱਚ ਭਾਰਤੀ ਸੈਨਾ ਦੇ ਕਈ ਹਥਿਆਰਾਂ ਦੇ ਨਾਲ-ਨਾਲ ਟੀ-90 (ਆਈਐੱਮ) ਟੈਂਕ, ਧਨੁਸ਼ ਅਤੇ ਸਾਰੰਗ ਗੰਨ ਸਿਸਟਮਸ (Dhanush and Sarang Gun Systems) ਆਕਾਸ਼ ਹਥਿਆਰ ਪ੍ਰਣਾਲੀ, ਲੌਜਿਸਟਿਕਸ ਡ੍ਰੋਨ, ਰੋਬੋਟਿਕ ਮਿਊਲਸ, ਅਡਵਾਂਸਡ ਲਾਇਟ ਹੈਲੀਕੌਪਟਰ (ਏਐੱਲਐੱਚ) ਅਤੇ ਮਾਨਵ ਰਹਿਤ ਹਵਾਈ ਵਾਹਨਾਂ ਦੀ ਇੱਕ ਲੜੀ ਸ਼ਾਮਲ ਹੈ ਜੋ ਉੱਨਤ ਜ਼ਮੀਨੀ ਯੁੱਧ ਕਲਾ ਅਤੇ ਹਵਾਈ ਸਰਵੇਖਣ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰੇਗੀ। ਭਾਰਤੀ ਜਲ ਸੈਨਾ ਸਮੁੰਦਰੀ ਤਾਕਤ ਅਤੇ ਤਕਨੀਕੀ ਸੂਝ-ਬੂਝ ਨੂੰ ਉਜਾਗਰ ਕਰਦੇ ਹੋਏ ਨੇਵਲ ਐਂਟੀ-ਸ਼ਿਪ ਮਿਜ਼ਾਇਲਾਂ, ਆਟੋਨੋਮਸ ਕਾਰਗੋ ਲਿਜਾਣ ਵਾਲੇ ਹਵਾਈ ਵਾਹਨ ਅਤੇ ਐਕਸਪੈਂਡੇਬਲ ਏਰੀਅਲ ਟਾਰਗੇਟਸ (Expendable Aerial Targets) ਨੂੰ ਪ੍ਰਦਰਸ਼ਿਤ ਕੀਤਾ। ਭਾਰਤੀ ਵਾਯੂ ਸੈਨਾ ਨੇ ਹਵਾਈ ਸੰਚਾਲਨ ਵਿੱਚ ਹਵਾਈ ਸ਼੍ਰੇਸ਼ਠਤਾ ਅਤੇ ਬਹੁਮੁਖੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਵਦੇਸ਼ੀ ਤੌਰ ‘ਤੇ ਨਿਰਮਿਤ ਲਾਇਟ ਲੜਾਕੂ ਏਅਰਕ੍ਰਾਫਟ ਤੇਜਸ, ਲਾਇਟ ਯੂਟਿਲਿਟੀ ਹੈਲੀਕੌਪਟਰਸ ਅਤੇ ਅਡਵਾਂਸਡ ਲਾਇਟ ਹੈਲੀਕੌਪਟਰਾਂ ਨੂੰ ਤੈਨਾਤ ਕੀਤੇ।

 

 ਘਰੇਲੂ ਸਮਾਧਾਨਾਂ ਦੇ ਨਾਲ ਸਮਕਾਲੀਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ‘ਤੇ ਕਾਬੂ ਪਾਉਣ ਦੇ ਲਈ ਭਾਰਤ ਦੀ ਤਤਪਰਤਾ ਦੇ ਸਪਸ਼ਟ ਸੰਕੇਤ ਵਿੱਚ, ਭਾਰਤ ਸ਼ਕਤੀ (Bharat Shakti) ਆਲਮੀ ਮੰਚ ‘ਤੇ ਭਾਰਤ ਦੀਆਂ ਘਰੇਲੂ ਰੱਖਿਆ ਸਮਰੱਥਾਵਾਂ ਦੇ ਲਚੀਲੇਪਣ, ਇਨੋਵੇਸ਼ਨ ਅਤੇ ਤਾਕਤ ‘ਤੇ ਪ੍ਰਕਾਸ਼  ਪਾਉਂਦੀ ਹੈ। ਇਹ ਪ੍ਰੋਗਰਾਮ ਭਾਰਤੀ ਹੱਥਿਆਰਬੰਦ ਬਲਾਂ ਦੀ ਤਾਕਤ ਅਤੇ ਪਰਿਚਾਲਨ ਕੌਸ਼ਲ ਅਤੇ ਸਵਦੇਸ਼ੀ ਰੱਖਿਆ ਉਦਯੋਗ ਦੀ ਸਰਲਤਾ ਅਤੇ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਕੇ , ਰੱਖਿਆ ਵਿੱਚ ਆਤਮਨਿਰਭਰਤਾ(Aatmanirbharta) ਦੀ ਦਿਸ਼ਾ ਦੇਸ਼ ਦੇ ਮਜ਼ਬੂਤ ਪ੍ਰਗਤੀ ਦੀ ਉਦਾਹਰਣ ਦਿੰਦਾ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Enrolment of women in Indian universities grew 26% in 2024: Report

Media Coverage

Enrolment of women in Indian universities grew 26% in 2024: Report
NM on the go

Nm on the go

Always be the first to hear from the PM. Get the App Now!
...
PM Modi to visit Mauritius from March 11-12, 2025
March 08, 2025

On the invitation of the Prime Minister of Mauritius, Dr Navinchandra Ramgoolam, Prime Minister, Shri Narendra Modi will pay a State Visit to Mauritius on March 11-12, 2025, to attend the National Day celebrations of Mauritius on 12th March as the Chief Guest. A contingent of Indian Defence Forces will participate in the celebrations along with a ship from the Indian Navy. Prime Minister last visited Mauritius in 2015.

During the visit, Prime Minister will call on the President of Mauritius, meet the Prime Minister, and hold meetings with senior dignitaries and leaders of political parties in Mauritius. Prime Minister will also interact with the members of the Indian-origin community, and inaugurate the Civil Service College and the Area Health Centre, both built with India’s grant assistance. A number of Memorandums of Understanding (MoUs) will be exchanged during the visit.

India and Mauritius share a close and special relationship rooted in shared historical, cultural and people to people ties. Further, Mauritius forms an important part of India’s Vision SAGAR, i.e., Security and growth for All in the Region.

The visit will reaffirm the strong and enduring bond between India and Mauritius and reinforce the shared commitment of both countries to enhance the bilateral relationship across all sectors.