ਜੰਮੂ-ਕਸ਼ਮੀਰ ਵਿੱਚ 15,00 ਕਰੋੜ ਰੁਪਏ ਤੋਂ ਭੀ ਅਧਿਕ ਲਾਗਤ ਦੇ 84 ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
1800 ਕਰੋੜ ਰੁਪਏ ਦੀ ਲਾਗਤ ਵਾਲਾ ‘ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਵਿਕਾਸ ਪ੍ਰੋਜੈਕਟ (JKCIP-ਜੇਕੇਸੀਆਈਪੀ)’ ਲਾਂਚ ਕੀਤਾ
‘ਲੋਕਾਂ ਨੂੰ ਸਰਕਾਰ ਦੀ ਨੀਅਤ ਅਤੇ ਨੀਤੀਆਂ ‘ਤੇ ਭਰੋਸਾ ਹੈ’
‘ਜਨਤਾ ਦੀਆਂ ਉਮੀਦਾਂ ‘ਤੇ ਚਲਦੇ ਹੋਏ ਸਾਡੀ ਸਰਕਾਰ ਸਹੀ ਕਾਰਜ ਕਰਕੇ ਦਿਖਾਉਂਦੀ ਹੈ, ਵਾਂਛਿਤ ਨਤੀਜੇ ਲਿਆ ਕੇ ਦਿਖਾਉਂਦੀ ਹੈ’
‘ਇਸ ਲੋਕ ਸਭਾ ਚੋਣਾਂ ਵਿੱਚ ਮਿਲੇ ਜਨਾਦੇਸ਼ ਦਾ ਬਹੁਤ ਬੜਾ ਸੰਦੇਸ਼ ਸਥਿਰਤਾ ਦਾ ਹੈ’
‘ਅਟਲ ਜੀ ਨੇ ਜੋ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ (Insaniyat, Jamhooriyat aur Kashmiriyat) ਦਾ ਵਿਜ਼ਨ ਦਿੱਤਾ ਸੀ.. ਉਸ ਨੂੰ ਅੱਜ ਅਸੀਂ ਹਕੀਕਤ ਵਿੱਚ ਬਦਲਦੇ ਦੇਖ ਰਹੇ ਹਾਂ’
‘ਮੈਂ ਲੋਕਤੰਤਰ ਦਾ ਝੰਡਾ ਉੱਚਾ ਰੱਖਣ ਦੇ ਤੁਹਾਡੇ ਪ੍ਰਯਾਸਾਂ ਦੇ ਲਈ ਆਪਣਾ ਆਭਾਰ ਵਿਅਕਤ ਕਰਨ ਆਇਆ ਹਾਂ’
ਜੰਮੂ-ਕਸ਼ਮੀਰ ਵਿੱਚ ਅੱਜ ਸਹੀ ਮਾਅਨੇ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਹੈ। ਧਾਰਾ 370 ਦੀਆਂ ਦੀਵਾਰਾਂ ਹੁਣ ਗਿਰ ਚੁੱਕੀਆਂ ਹਨ’
‘ਅਸੀਂ ਸਾਰੀਆਂ ਦੂਰੀਆਂ ਮਿਟਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ , ਚਾਹੇ ਦਿਲ ਦੀਆਂ ਹੋਣ ਜਾਂ ਦਿੱਲੀ ਦੀਆਂ((Dil ya Dilli)’
‘ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਆਪਣੀ ਵੋਟ ਨਾਲ ਜੰਮੂ-ਕਸ਼ਮੀਰ ਦੀ ਨਵੀਂ ਸਰਕਾਰ
ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਯੁਵਾ ਅਚੀਵਰਾਂ ਨਾਲ ਸੰਵਾਦ ਕੀਤਾ।
ਉਨ੍ਹਾਂ ਨੇ ਕਿਹਾ, ‘ਲੋਕਾਂ ਨੂੰ ਸਰਕਾਰ ਦੀ ਨੀਅਤ ਅਤੇ ਨੀਤੀਆਂ ‘ਤੇ ਭਰੋਸਾ ਹੈ।”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਸ਼ੇਰ-ਏ-ਕਸ਼ਮੀਰ ਅੰਤਰਰਾਸ਼ਟਰੀ ਸੰਮੇਲਨ ਕੇਂਦਰ (SKICC-ਐੱਸਕੇਆਈਸੀਸੀ) ਵਿੱਚ ‘ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਜੰਮੂ-ਕਸ਼ਮੀਰ ਵਿੱਚ ਬਦਲਾਅ ਲਿਆਉਣਾ’ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਵਿੱਚ ਰੋਡ, ਵਾਟਰ ਸਪਲਾਈ ਅਤੇ ਉਚੇਰੀ ਸਿੱਖਿਆ ਵਿੱਚ ਇਨਫ੍ਰਾਸਟ੍ਰਕਚਰ ਸੈਕਟਰ ਸਹਿਤ 1,500 ਕਰੋੜ ਰੁਪਏ ਤੋਂ ਭੀ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ 1,800 ਕਰੋੜ ਰੁਪਏ ਦੀ ਲਾਗਤ ਵਾਲੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਵਿਕਾਸ ਪ੍ਰੋਜੈਕਟ (JKCIP-ਜੇਕੇਸੀਆਈਪੀ) ਭੀ ਲਾਂਚ ਕੀਤਾ। ਸ਼੍ਰੀ ਮੋਦੀ ਨੇ 200 ਨਵੇਂ ਸਰਕਾਰੀ ਰਿਕਰੂਟਾਂ ਨੂੰ ਰੋਜ਼ਗਾਰ ਪੱਤਰ ਸੌਂਪਣ ਦੀ ਭੀ ਪਹਿਲ ਕੀਤੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਯੁਵਾ ਅਚੀਵਰਾਂ ਨਾਲ ਸੰਵਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੀ ਆਪਣੀ ਯਾਤਰਾ ਨੂੰ ਲੈ ਕੇ ਉਤਸ਼ਾਹ ਵਿਅਕਤ ਕੀਤਾ ਅਤੇ ਇਸ ਦੇ ਦੋ ਵਿਸ਼ੇਸ਼ ਕਾਰਨ ਦੱਸੇ। ਉਨ੍ਹਾਂ ਨੇ ਕਿਹਾ, “ਸਭ ਤੋਂ ਪਹਿਲੇ ਅੱਜ ਦਾ ਸਮਾਗਮ ਜੰਮੂ-ਕਸ਼ਮੀਰ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਨਾਲ ਜੁੜਿਆ ਹੋਇਆ ਹੈ ਅਤੇ ਦੂਸਰਾ, ਲੋਕ ਸਭਾ ਚੋਣਾਂ ਦੇ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ ਇਹ ਪਹਿਲੀ ਬੈਠਕ ਹੈ।” ਜੀ-7 ਸਮਿਟ ਦੇ ਲਈ ਇਟਲੀ ਦੀ ਆਪਣੀ ਹਾਲੀਆ ਯਾਤਰਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਰਕਾਰ ਦੇ ਤਿੰਨ ਕਾਰਜਕਾਲ ਤੱਕ ਲਗਾਤਾਰ ਬਣੇ ਰਹਿਣ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਕਿਉਂਕਿ ਇਸ ਨੇ ਭਾਰਤ ਦੇ ਪ੍ਰਤੀ ਦੁਨੀਆ ਦਾ ਨਜ਼ਰੀਆ ਬਦਲ ਦਿੱਤਾ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਭਾਰਤੀਆਂ ਦੀਆਂ ਹਮੇਸ਼ਾ ਤੋਂ ਉੱਚ ਆਕਾਂਖਿਆਵਾਂ ਹੀ ਦੇਸ਼ ਦੀ ਸਭ ਤੋਂ ਬੜੀ ਤਾਕਤ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉੱਚ ਆਕਾਂਖਿਆ ਸਰਕਾਰ ਤੋਂ ਉੱਚ ਉਮੀਦਾਂ ਨੂੰ ਜਨਮ ਦਿੰਦੀ ਹੈ ਅਤੇ ਇਸ ਪਿਛੋਕੜ ਵਿੱਚ ਸਰਕਾਰ ਦਾ ਲਗਾਤਾਰ ਤੀਸਰਾ ਕਾਰਜਕਾਲ ਵਿਸ਼ੇਸ਼ ਹੈ ਕਿਉਂਕਿ ਖ਼ਾਹਿਸ਼ੀ ਸਮਾਜ ਦਾ ਇੱਕਮਾਤਰ  ਮਾਪਦੰਡ ਬਿਹਤਰੀਨ ਕਾਰਜ-ਪ੍ਰਦਰਸ਼ਨ ਹੈ। ਉਨ੍ਹਾਂ ਨੇ ਕਿਹਾ, ‘ਲੋਕਾਂ ਨੂੰ ਸਰਕਾਰ ਦੀ ਨੀਅਤ ਅਤੇ ਨੀਤੀਆਂ ‘ਤੇ ਭਰੋਸਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੇ ਜਨਾਦੇਸ਼ ਦਾ ਬੜਾ ਸੰਦੇਸ਼ ਸਥਿਰਤਾ ਦਾ ਹੈ। ਉਨ੍ਹਾਂ ਨੇ  ਪਿਛਲੀ ਸਦੀ ਦੇ ਅੰਤਿਮ ਦਹਾਕੇ ਵਿੱਚ ਅਸਥਿਰ ਸਰਕਾਰਾਂ ਦੇ ਲੰਬੇ ਦੌਰ ਦਾ ਉਲੇਖ ਕੀਤਾ, ਜਦੋਂ ਦੇਸ਼ ਨੇ 10 ਵਰ੍ਹਿਆਂ ਵਿੱਚ 5 ਚੋਣਾਂ ਨੂੰ ਦੇਖਿਆ, ਜਿਸ ਕਰਕੇ ਵਿਕਾਸ ਠੱਪ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਉਸ ਦੌਰ ਨੂੰ ਪਿੱਛੇ ਛੱਡ ਕੇ ਭਾਰਤ ਹੁਣ ਸਥਿਰ ਸਰਕਾਰ ਦੇ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ, ਜਿਸ ਨਾਲ ਲੋਕਤੰਤਰ ਮਜ਼ਬੂਤ ਹੋ ਰਿਹਾ ਹੈ।” ਇਸ ਦੇ ਇਲਾਵਾ ਉਨ੍ਹਾਂ ਨੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਭੂਮਿਕਾ ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਸੀਂ ਅੱਜ ਅਟਲ ਜੀ ਦੇ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਦੇ ਹੋਏ ਦੇਖ ਰਹੇ ਹਾਂ।” ਪ੍ਰਧਾਨ ਮੰਤਰੀ ਨੇ ਹਾਲੀਆ ਚੋਣਾਂ   ਵਿੱਚ ਰਿਕਾਰਡ  ਮਤਦਾਨ ਦਾ ਉਲੇਖ ਕਰਨ ਦੇ ਨਾਲ ਲੋਕਤੰਤਰ ਵਿੱਚ ਜੰਮੂ ਅਤੇ ਕਸ਼ਮੀਰ ਦੀ ਜਨਤਾ ਦੇ ਵਿਸ਼ਵਾਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ, “ਮੈਂ ਲੋਕਤੰਤਰ ਦਾ ਝੰਡਾ ਉੱਚਾ ਰੱਖਣ ਦੇ ਤੁਹਾਡੇ ਪ੍ਰਯਾਸਾਂ ਦੇ ਲਈ ਆਪਣਾ ਆਭਾਰ ਵਿਅਕਤ ਕਰਨ ਆਇਆ ਹਾਂ।”

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜੰਮੂ ਅਤੇ ਕਸ਼ਮੀਰ ਵਿੱਚ ਪਰਿਵਰਤਨ ਪਿਛਲੇ 10 ਵਰ੍ਹਿਆਂ ਵਿੱਚ ਸਰਕਾਰ ਦੇ ਕੀਤੇ ਗਏ ਕਾਰਜਾਂ ਦਾ ਪਰਿਣਾਮ ਹੈ।” ਉਨ੍ਹਾਂ ਨੇ ਉਲੇਖ ਕੀਤਾ ਕਿ ਇਸ ਖੇਤਰ ਵਿੱਚ ਮਹਿਲਾਵਾਂ ਅਤੇ ਘੱਟ ਆਮਦਨ ਵਰਗ ਦੇ ਲੋਕ ਆਪਣੇ ਅਧਿਕਾਰਾਂ ਤੋਂ ਵੰਚਿਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ‘ਸਬਕਾ ਸਾਥ, ਸਬਕਾ ਵਿਕਾਸ’ (‘Sabka Saath Sabka Vikas’) ਦੇ ਮੰਤਰ ਨੂੰ ਅਪਣਾ ਕੇ ਨੌਜਵਾਨਾਂ ਦੇ ਲਈ ਅਵਸਰ ਉਤਪੰਨ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਬਹਾਲ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ, ਵਾਲਮੀਕਿ ਸਮੁਦਾਇ (Valmiki community) ਦੇ ਲੋਕਾਂ ਅਤੇ ਸਫਾਈ ਕਰਮਚਾਰੀਆਂ(Safai Karamcharis) ਦੇ ਪਰਿਵਾਰਾਂ ਨੂੰ ਪਹਿਲੀ ਵਾਰ ਮਤਦਾਨ ਦਾ ਅਧਿਕਾਰ ਮਿਲਿਆ ਹੈ। ਇਸ ਦੇ ਇਲਾਵਾ ਉਨ੍ਹਾਂ  ਨੇ ਵਾਲਮੀਕਿ ਸਮੁਦਾਇ ਦੀ ਲੰਬੇ ਸਮੇਂ ਤੋਂ ਅਨੁਸੂਚਿਤ ਜਾਤੀ ਵਿੱਚ ਸ਼ਾਮਲ ਕਰਨ ਦੀ ਲੰਬਿਤ ਇੱਛਾ ਨੂੰ ਪੂਰਾ ਕਰਨ, ਅਨੁਸੂਚਿਤ ਜਾਤੀ ਸਮੁਦਾਇ ਦੇ ਲਈ ਵਿਧਾਨ ਸਭਾ ਵਿੱਚ ਸੀਟਾਂ ਦਾ ਰਾਖਵਾਂਕਰਣ ਅਤੇ ਪੱਦਾਰੀ ਜਨਜਾਤੀ, ਪਹਾੜੀਆ ਜਾਤੀ, ਗੱਦਾ ਬ੍ਰਾਹਮਣ ਅਤੇ ਕੋਲੀ ਸਮੁਦਾਇ (Paddari tribe, Pahariya caste, Gadda Brahman and Koli community) ਨੂੰ ਅਨੁਸੂਚਿਤ ਜਾਤੀ ਵਰਗ ਵਿੱਚ ਸ਼ਾਮਲ ਕੀਤੇ ਜਾਣ ਦਾ ਭੀ ਉਲੇਖ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਇਹ ਭੀ ਰੇਖਾਂਕਿਤ ਕੀਤਾ ਕਿ ਪੰਚਾਇਤ, ਨਗਰ ਪਾਲਿਕਾ ਅਤੇ ਨਗਰ ਨਿਗਮ ਚੋਣਾਂ (Panchayat, Nagar Palika and Nagar Nigam elections) ਵਿੱਚ ਓਬੀਸੀ ਰਾਖਵਾਂਕਰਣ ਨੂੰ ਲਾਗੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਸੰਵਿਧਾਨ ਦੀ ਸ਼ਕਤੀ ਅਤੇ ਉਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਭਾਰਤ ਦੇ 140 ਕਰੋੜ ਨਾਗਰਿਕਾਂ ਦੇ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਦਾ ਹੈ ਅਤੇ ਰਾਸ਼ਟਰ-ਨਿਰਮਾਣ ਵਿੱਚ ਭਾਗੀਦਾਰ ਬਣਨ ਦੇ ਅਵਸਰ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਸੰਵਿਧਾਨ ਨੂੰ ਸਵੀਕਾਰ ਨਾ ਕਰਨ ਅਤੇ ਸੁਤੰਤਰਤਾ ਦੇ ਬਾਅਦ ਤੋਂ ਜੰਮੂ ਅਤੇ ਕਸ਼ਮੀਰ ਨੂੰ ਲੈ ਕੇ ਦਿਖਾਈ ਗਈ ਉਪੇਖਿਆ ‘ਤੇ ਭੀ ਆਪਣਾ ਖੇਦ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਮਾਣ ਦੇ ਨਾਲ ਕਿਹਾ, “ਮੈਨੂੰ ਪ੍ਰਸੰਨਤਾ ਹੈ ਕਿ ਅੱਜ ਅਸੀਂ ਭਾਰਤ ਦੇ ਸੰਵਿਧਾਨ ਨੂੰ ਜੀ ਰਹੇ ਹਾਂ। ਸੰਵਿਧਾਨ ਦੇ ਮਾਧਿਅਮ ਨਾਲ ਅਸੀਂ ਕਸ਼ਮੀਰ ਦੀ ਸੂਰਤ ਬਦਲਣ ਦੇ ਨਵੇਂ ਰਸਤੇ ਖੋਜ ਰਹੇ ਹਾਂ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੂੰ ਆਖਰਕਾਰ ਜੰਮੂ ਅਤੇ ਕਸ਼ਮੀਰ ਨੇ ਸਹੀ ਮਾਅਨਿਆਂ ਵਿੱਚ ਆਪਣਾ ਲਿਆ ਹੈ।” ਉਨ੍ਹਾਂ ਨੇ ਕਿਹਾ, “ਧਾਰਾ-370 ਦੀਆਂ ਦੀਵਾਰਾਂ ਗਿਰਾ ਦਿੱਤੀਆਂ ਗਈਆਂ ਹਨ।”

 

ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਕਸ਼ਮੀਰ ਵਿੱਚ ਹੋਏ ਵਿਕਾਸ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਹੋਏ ਹਾਲ ਦੇ ਬਦਲਾਵਾਂ ਨੂੰ ਪੂਰੀ ਦੁਨੀਆ ਦੇਖ ਰਹੀ ਹੈ। ਜੀ-20 ਸਮਿਟ ਦੇ ਦੌਰਾਨ ਘਾਟੀ ਦੇ ਲੋਕਾਂ ਦੀ ਪ੍ਰਾਹੁਣਚਾਰੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਘਾਟੀ ਵਿੱਚ ਜੀ-20 ਸਮਿਟ ਜਿਹੇ ਗਲੋਬਲ ਪ੍ਰੋਗਰਾਮ ਦੇ ਆਯੋਜਨ ਨਾਲ ਕਸ਼ਮੀਰ ਦੇ ਲੋਕਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਲਾਲ ਚੌਕ (Lal Chowk) ‘ਤੇ ਦੇਰ ਸ਼ਾਮ ਤੱਕ ਬੱਚਿਆਂ ਨੂੰ ਖੇਡਦੇ ਦੇਖਣਾ ਹਰ ਭਾਰਤੀ ਦੇ ਦਿਲ ਨੂੰ ਖੁਸ਼ੀਆਂ ਨਾਲ ਭਰ ਦਿੰਦਾ ਹੈ। ਇਸੇ ਤਰ੍ਹਾਂ ਘਾਟੀ ਦੇ ਚਹਿਲ-ਪਹਿਲ ਭਰੇ ਬਜ਼ਾਰਾਂ ਵਿੱਚ ਭੀ ਹਰ ਕਿਸੇ ਦੇ ਚਿਹਰੇ ‘ਤੇ ਰੌਣਕ ਆ ਜਾਂਦੀ ਹੈ। ਇਸ ਸਾਲ ਮਾਰਚ ਵਿੱਚ ਡਲ ਝੀਲ ਦੇ ਪਾਸ ਆਯੋਜਿਤ ਸਪੋਰਟਸ ਕਾਰ ਸ਼ੋਅ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਨੇ ਉਸ ਪ੍ਰੋਗਰਾਮ ਨੂੰ ਦੇਖਿਆ, ਜੋ ਘਾਟੀ ਵਿੱਚ ਹੋਈ ਪ੍ਰਗਤੀ ਦਾ ਪ੍ਰਮਾਣ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕਸ਼ਮੀਰ ਵਿੱਚ ਟੂਰਿਜ਼ਮ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਹੋਣ ਵਾਲਾ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਇੱਥੇ ਹੋਰ ਭੀ ਅਧਿਕ ਟੂਰਿਸਟਾਂ ਨੂੰ ਆਕਰਸ਼ਿਤ ਕਰੇਗਾ। ਉਪ ਰਾਜਪਾਲ ਸਿਨਹਾ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਘਾਟੀ ਵਿੱਚ 2 ਕਰੋੜ ਤੋਂ ਅਧਿਕ ਟੂਰਿਸਟਾਂ ਦਾ ਆਉਣਾ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਅਤੇ ਸਥਾਨਕ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਮੈਂ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਇਹ ਸੁਨਿਸ਼ਚਿਤ ਕਰਨ ਵਿੱਚ ਲਗਿਆ ਹਾਂ ਕਿ ਪਿਛਲੀ ਪੀੜ੍ਹੀ ਦੇ ਦੁਖਾਂ ਤੋਂ ਬਾਹਰ ਨਿਕਲਣ ਦਾ ਰਸਤਾ ਮਿਲ ਸਕੇ। ਅਸੀਂ ਦਿਲ ਦੀਆਂ ਜਾਂ ਦਿੱਲੀ (Dil ya Dilli) ਦੀਆਂ ਸਾਰੀਆਂ ਦੂਰੀਆਂ ਨੂੰ ਖ਼ਤਮ ਕਰਨ ਦਾ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ।” ਉਨ੍ਹਾਂ ਨੇ ਲੋਕਤੰਤਰ ਨੂੰ ਹਰ ਪਰਿਵਾਰ ਅਤੇ ਹਰ ਵਿਅਕਤੀ ਤੱਕ ਪਹੁੰਚਾਉਣ ਦੇ ਲਈ ਸਮੂਹਿਕ ਪ੍ਰਯਾਸਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਸਹਾਇਤਾ ਦਾ ਹਰ ਪੈਸਾ ਜੰਮੂ-ਕਸ਼ਮੀਰ ਦੇ ਲੋਕਾਂ ਦੇ ਕਲਿਆਣ ‘ਤੇ ਖਰਚ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜੰਮੂ-ਕਸ਼ਮੀਰ ਦੇ ਲੋਕਾਂ ਦੁਆਰਾ ਆਪਣੇ ਪ੍ਰਤੀਨਿਧੀਆਂ ਦੀ ਚੋਣ ਕਰਨ ਅਤੇ ਉਨ੍ਹਾਂ ਦੇ ਮਾਧਿਅਮ ਨਾਲ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਤੋਂ ਬਿਹਤਰ ਕੀ ਹੋ ਸਕਦਾ ਹੈ। ਇਸ ਲਈ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਆਪਣੀ ਵੋਟ ਨਾਲ ਜੰਮੂ-ਕਸ਼ਮੀਰ ਦੀ ਨਵੀਂ ਸਰਕਾਰ ਚੁਣੋਗੇ। ਉਹ ਦਿਨ ਜਲਦੀ ਹੀ ਆਵੇਗਾ ਜਦੋਂ ਜੰਮੂ-ਕਸ਼ਮੀਰ ਇੱਕ ਵਾਰ ਫਿਰ ਇੱਕ ਰਾਜ ਦੇ ਰੂਪ ਵਿੱਚ ਆਪਣਾ ਭਵਿੱਖ ਘੜੇਗਾ।”

 

ਪ੍ਰਧਾਨ ਮੰਤਰੀ ਨੇ 1,500 ਕਰੋੜ ਰੁਪਏ ਤੋਂ ਅਧਿਕ ਦੇ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਅਤੇ 1,800 ਕਰੋੜ ਰੁਪਏ ਦੇ ਖੇਤੀਬਾੜੀ ਅਤੇ ਸਬੰਧਿਤ ਸੈਕਟਰਸ (JKCIP-ਜੇਕੇਸੀਆਈਪੀ) ਪ੍ਰੋਜੈਕਟ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾਂ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਸਰਕਾਰੀ ਨੌਕਰੀਆਂ ਵਿੱਚ ਤੇਜ਼ੀ ਨਾਲ ਭਰਤੀ ਦੇ ਲਈ ਕੇਂਦਰ-ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪਿਛਲੇ 5 ਵਰ੍ਹਿਆਂ ਵਿੱਚ ਲਗਭਗ 40,000 ਭਰਤੀਆਂ ਕੀਤੀਆਂ ਗਈਆਂ। ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਬੜੇ ਪੈਮਾਨੇ ‘ਤੇ ਨਿਵੇਸ਼ ਦੇ ਸਕਾਰਾਤਮਕ ਪ੍ਰਭਾਵ ਬਾਰੇ ਭੀ ਚਰਚਾ ਕੀਤੀ।

 

ਕਸ਼ਮੀਰ ਵਿੱਚ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਘਾਟੀ ਵਿੱਚ ਰੇਲ ਸੰਪਰਕ, ਸਿੱਖਿਆ, ਸਿਹਤ ਬੁਨਿਆਦੀ ਢਾਂਚੇ, ਬਿਜਲੀ ਅਤੇ ਪਾਣੀ ਸਹਿਤ ਲਗਭਗ ਹਰ ਮੋਰਚੇ ‘ਤੇ ਵਿਆਪਕ ਤੌਰ ‘ਤੇ ਵਿਕਾਸ ਕਾਰਜ ਹੋ ਰਹੇ ਹਨ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ (Pradhan Mantri Gramin Sadak Yojna) ਦੇ ਤਹਿਤ ਹਜ਼ਾਰਾਂ ਕਿਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਨਵੇਂ ਰਾਜਮਾਰਗਾਂ ਅਤੇ ਐਕਸਪ੍ਰੈੱਸਵੇਜ਼ ਦੇ ਇਲਾਵਾ, ਘਾਟੀ ਨੂੰ ਰੇਲਵੇ ਨਾਲ ਭੀ ਜੋੜਿਆ ਜਾਵੇਗਾ। ਚਿਨਾਬ ਰੇਲਵੇ ਪੁਲ਼ (Chenab railway bridge) ਦਾ ਮਨਮੋਹਕ ਨਜ਼ਾਰਾ ਹਰ ਕਿਸੇ ਨੂੰ ਮਾਣ ਨਾਲ ਭਰ ਦਿੰਦਾ ਹੈ। ਵਿਸ਼ੇਸ਼ ਤੌਰ ‘ਤੇ, ਉੱਤਰੀ ਕਸ਼ਮੀਰ ਵਿੱਚ ਗੁਰੇਜ਼ ਘਾਟੀ (Gurez Valley) ਨੂੰ ਪਹਿਲੀ ਵਾਰ ਗ੍ਰਿੱਡ ਕਨੈਕਟਿਵਿਟੀ ਮਿਲੀ। ਸ਼੍ਰੀ ਮੋਦੀ ਨੇ ਦੁਹਰਾਉਂਦੇ ਹੋਏ ਕਿਹਾ ਕਿ ਅੱਜ ਘਾਟੀ ਖੇਤੀਬਾੜੀ ਤੋਂ ਲੈ ਕੇ ਬਾਗਬਾਨੀ, ਖੇਡਾਂ ਅਤੇ ਸਟਾਰਟਅਪਸ ਤੱਕ ਹਰ ਖੇਤਰ ਵਿੱਚ ਅਵਸਰਾਂ ਨਾਲ ਭਰੀ ਹੋਈ ਹੈ।

 

ਪਿਛਲੇ 10 ਵਰ੍ਹਿਆਂ ਵਿੱਚ ਕਸ਼ਮੀਰ ਵਿੱਚ ਹੋਏ ਵਿਕਾਸ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਘਾਟੀ ਹੌਲ਼ੀ-ਹੌਲ਼ੀ ਸਟਾਰਟ-ਅਪਸ, ਕੌਸ਼ਲ ਵਿਕਾਸ ਅਤੇ ਖੇਡਾਂ ਦੇ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਉੱਭਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਘਾਟੀ ਦੇ ਖੇਤੀਬਾੜੀ ਖੇਤਰ ਦਾ ਲਗਭਗ 70 ਪ੍ਰਤੀਸ਼ਤ ਹਿੱਸਾ ਸਟਾਰਟ-ਅਪਸ ਨਾਲ ਜੁੜਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਘਾਟੀ ਵਿੱਚ 50 ਤੋਂ ਅਧਿਕ ਡਿਗਰੀ ਕਾਲਜ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ, “ਪੌਲੀਟੈਕਨਿਕ ਵਿੱਚ ਸੀਟਾਂ ਵਧੀਆਂ ਹਨ ਅਤੇ ਨਵੇਂ ਕੌਸ਼ਲ ਸਿੱਖਣ ਦੇ ਅਵਸਰ ਮਿਲੇ ਹਨ। ਆਈਆਈਟੀ, ਆਈਆਈਐੱਮ ਅਤੇ ਏਮਸ (IIT, IIM, and AIIMS) ਦੇ ਨਾਲ-ਨਾਲ ਕਈ ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ।” ਉਨ੍ਹਾਂ  ਕਿਹਾ ਕਿ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਸਥਾਨਕ ਪੱਧਰ ‘ਤੇ ਕੌਸ਼ਲ ਦਾ ਵਿਕਾਸ ਭੀ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟੂਰਿਸਟ ਗਾਇਡਾਂ ਦੇ ਲਈ ਔਨਲਾਇਨ ਕੋਰਸ ਸ਼ੁਰੂ ਕਰਨ ਅਤੇ ਸਕੂਲਾਂ-ਕਾਲਜਾਂ-ਯੂਨੀਵਰਸਿਟੀਆਂ ਵਿੱਚ ਯੂਥ ਟੂਰਿਜ਼ਮ ਕਲੱਬ ਸਥਾਪਿਤ ਕਰਨ ਦਾ ਭੀ ਸੁਝਾਅ ਦਿੱਤਾ...ਇਹ ਸਾਰੇ ਕੰਮ ਅੱਜ ਕਸ਼ਮੀਰ ਵਿੱਚ ਹੋ ਰਹੇ ਹਨ।

ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੀ ਨਾਰੀਸ਼ਕਤੀ (narishakti) ‘ਤੇ ਵਿਕਾਸ ਕਾਰਜਾਂ ਦੇ ਸਕਾਰਾਤਮਕ ਪ੍ਰਭਾਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਥਾਨਕ ਸਵੈ ਸਹਾਇਤਾ ਸਮੂਹਾਂ (local Self Help Groups)ਦੀਆਂ ਮਹਿਲਾਵਾਂ ਨੂੰ ਟੂਰਿਜ਼ਮ ਅਤੇ ਆਈਟੀ ਟ੍ਰੇਨਿੰਗ (IT training) ਦੇਣ ਦਾ ਉਲੇਖ ਕੀਤਾ।

 

ਦੋ ਦਿਨ ਪਹਿਲੇ ਸ਼ੁਰੂ ਕ੍ਰਿਸ਼ੀ ਸਖੀ ਪ੍ਰੋਗਰਾਮ (Krishi Sakhi program) ਬਾਰੇ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ 1200 ਤੋਂ ਅਧਿਕ ਮਹਿਲਾਵਾਂ ਕ੍ਰਿਸ਼ੀ ਸਖੀ (Krishi Sakhis) ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਨਮੋ ਡ੍ਰੋਨ ਦੀਦੀ ਪ੍ਰੋਗਰਾਮ (Namo Drone Didi program) ਦਾ ਭੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਜੰਮੂ-ਕਸ਼ਮੀਰ ਦੀਆਂ ਬੇਟੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ “ਸਰਕਾਰ ਮਹਿਲਾਵਾਂ ਦੀ ਆਮਦਨ ਵਿੱਚ ਸੁਧਾਰ ਅਤੇ ਆਜੀਵਿਕਾ ਦੇ ਅਵਸਰ ਪ੍ਰਦਾਨ ਕਰਨ ਦੇ ਲਈ ਇਹ ਪ੍ਰਯਾਸ ਕਰ ਰਹੀ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਟੂਰਿਜ਼ਮ ਅਤੇ ਸਪੋਰਟਸ ਵਿੱਚ ਇੱਕ ਪ੍ਰਮੁੱਖ ਵਿਸ਼ਵ ਸ਼ਕਤੀ ਬਣਨ ਦੀ ਤਰਫ਼ ਵਧ ਰਿਹਾ ਹੈ,” ਉਨ੍ਹਾਂ ਨੇ ਇਨ੍ਹਾਂ ਦੋਹਾਂ ਖੇਤਰਾਂ ਵਿੱਚ ਜੰਮੂ-ਕਸ਼ਮੀਰ ਦੀ ਸਮਰੱਥਾ ਦਾ ਉਲੇਖ ਕੀਤਾ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਹਰ ਜ਼ਿਲ੍ਹੇ ਵਿੱਚ ਉਤਕ੍ਰਿਸ਼ਟ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਜਾਗਰ ਕੀਤਾ ਅਤੇ ਲਗਭਗ 100 ਖੇਲੋ ਇੰਡੀਆ ਕੇਂਦਰਾਂ (100 Khelo India centers) ਦੇ ਨਿਰਮਾਣ ਦਾ ਉਲੇਖ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਲਗਭਗ 4,500 ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਦੇ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਵਿੰਟਰ ਗੇਮਸ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦੀਆਂ ਵਿੰਟਰ ਗੇਮਸ ਦੀ ਰਾਜਧਾਨੀ ਬਣ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਫਰਵਰੀ ਵਿੱਚ ਸੰਪੰਨ ਖੇਲੋ ਇੰਡੀਆ ਵਿੰਟਰ ਗੇਮਸ ਦੇ ਚੌਥੇ ਸੰਸਕਰਣ ਬਾਰੇ ਭੀ ਗੱਲ ਕੀਤੀ, ਜਿਸ ਵਿੱਚ ਪੂਰੇ ਦੇਸ਼ ਤੋਂ 800 ਤੋਂ ਅਧਿਕ ਖਿਡਾਰੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਨੇ ਕਿਹਾ, “ਅਜਿਹੇ ਆਯੋਜਨ ਭਵਿੱਖ ਵਿੱਚ ਇੱਥੇ ਅੰਤਰਰਾਸ਼ਟਰੀ ਖੇਡ ਆਯੋਜਨਾਂ ਦੇ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਨਗੇ।”

 

ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸ਼ਾਂਤੀ ਅਤੇ ਮਾਨਵਤਾ ਦੇ ਉਨ੍ਹਾਂ ਦੁਸ਼ਮਣਾਂ ਦੇ ਪ੍ਰਤੀ ਆਗਾਹ ਕੀਤਾ, ਜੋ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਬਣੇ ਹੋਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਕਾਸ ਨੂੰ ਰੋਕਣ ਦਾ ਅਤੇ ਰਾਜ ਵਿੱਚ ਸ਼ਾਂਤੀ ਸਥਾਪਿਤ ਨਾ ਹੋਣ ਦੇਣ ਨੂੰ ਸੁਨਿਸ਼ਚਿਤ ਕਰਨ ਦਾ ਦੁਸ਼ਮਣਾਂ ਦਾ ਪ੍ਰਯਾਸ, ਹੁਣ ਅੰਤਿਮ ਸਾਬਤ ਹੋਣ ਵਾਲਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਨੇ ਹਾਲ ਵਿੱਚ ਘਟਿਤ ਹੋਈਆਂ ਆਤੰਕਵਾਦੀ ਘਟਨਾਵਾਂ ‘ਤੇ ਬੜੀ ਗੰਭੀਰਤਾ ਨਾਲ ਧਿਆਨ ਦਿੱਤਾ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਾਰੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੁਹਰਾਉਂਦੇ ਹੋਏ ਕਿਹਾ ਕਿ ਆਪ ਸਭ ਭਰੋਸਾ ਰੱਖੋ, ਜੰਮੂ-ਕਸ਼ਮੀਰ ਦੇ ਦੁਸ਼ਮਣਾਂ ਨੂੰ ਸਬਕ ਸਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਨਵੀਂ ਪੀੜ੍ਹੀ ਸਥਾਈ ਤੌਰ ‘ਤੇ ਸ਼ਾਂਤੀਪੂਰਨ ਮਾਹੌਲ ਵਿੱਚ ਹੀ ਰਹੇਗੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਦੁਆਰਾ ਚੁਣੇ ਗਏ ਵਿਕਾਸ ਦੇ ਮਾਰਗ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਪ੍ਰਧਾਨ ਮੰਤਰੀ ਨੇ ਅੱਜ ਸ਼ੁਰੂ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟਾਂ ਦੇ ਲਈ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

 

ਇਸ ਅਵਸਰ ‘ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ, ਸ਼੍ਰੀ ਮਨੋਜ ਸਿਨਹਾ ਅਤੇ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ ਭੀ ਮੌਜੂਦ ਰਹੇ।

ਪਿਛੋਕੜ

‘ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਜੰਮੂ-ਕਸ਼ਮੀਰ ਵਿੱਚ ਬਦਲਾਅ ਲਿਆਉਣਾ’ (‘Empowering Youth, Transforming J&K’) ਨਾਮ ਦਾ ਇਹ ਸਮਾਗਮ ਇਸ ਖੇਤਰ ਦੇ ਲਈ ਮਹੱਤਵਪੂਰਨ ਹੈ, ਜੋ ਇੱਥੇ ਹੋ ਰਹੀ ਪ੍ਰਗਤੀ ਨੂੰ ਦਰਸਾਉਂਦਾ ਹੈ ਅਤੇ ਨੌਜਵਾਨਾਂ ਨੂੰ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ।

ਪ੍ਰਧਾਨ ਮੰਤਰੀ ਨੇ 1,500 ਕਰੋੜ ਰੁਪਏ ਤੋਂ ਅਧਿਕ ਦੇ 84 ਪ੍ਰਮੁੱਖ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਉਦਘਾਟਨ ਵਿੱਚ ਸੜਕ ਬੁਨਿਆਦੀ ਢਾਂਚੇ, ਵਾਟਰ ਸਪਲਾਈ ਯੋਜਨਾਵਾਂ ਅਤੇ ਉਚੇਰੀ ਸਿੱਖਿਆ ਵਿੱਚ ਬੁਨਿਆਦੀ ਢਾਂਚੇ ਆਦਿ ਨਾਲ ਸਬੰਧਿਤ ਪ੍ਰੋਜੈਕਟ ਸ਼ਾਮਲ ਹੋਣਗੇ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਚੇਨਾਨੀ-ਪਟਨੀਟੌਪ-ਨਾਸ਼ਰੀ ਸੈਕਸ਼ਨ (Chenani-Patnitop-Nashri Section) ਦੇ ਸੁਧਾਰ, ਉਦਯੋਗਿਕ ਸੰਪਦਾ (Industrial Estates) ਦੇ ਵਿਕਾਸ ਅਤੇ 6 ਸਰਕਾਰੀ ਡਿਗਰੀ ਕਾਲਜਾਂ ਦੇ ਨਿਰਮਾਣ ਜਿਹੇ ਪ੍ਰੋਜੈਕਟਾਂ ਦਾ ਨੀਹ ਪੱਥਰ ਰੱਖਿਆ।

 

ਪ੍ਰਧਾਨ ਮੰਤਰੀ ਨੇ 1,800 ਕਰੋੜ ਰੁਪਏ ਦਾ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਸੁਧਾਰ (JKCIP-ਜੇਕੇਸੀਆਈਪੀ) ਪ੍ਰੋਜੈਕਟ ਸ਼ੁਰੂ ਕੀਤਾ। ਇਹ ਪ੍ਰੋਜੈਕਟ ਜੰਮੂ-ਕਸ਼ਮੀਰ ਦੇ 20 ਜ਼ਿਲ੍ਹਿਆਂ ਦੇ 90 ਬਲਾਕਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ 15 ਲੱਖ ਲਾਭਾਰਥੀਆਂ ਨੂੰ ਕਵਰ ਕਰਦੇ ਹੋਏ 300,000 ਘਰਾਂ ਤੱਕ ਪਹੁੰਚਗਾ। ਇਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ/ਉਦਘਾਟਨ ਅਤੇ ਲਾਂਚ ਨਾਲ ਯੁਵਾ ਸਸ਼ਕਤ ਹੋਣਗੇ ਅਤੇ ਜੰਮੂ-ਕਸ਼ਮੀਰ ਵਿੱਚ ਬੁਨਿਆਦੀ ਢਾਂਚੇ ਦੀ ਅੱਪਗ੍ਰੇਡੇਸ਼ਨ ਹੋਵੇਗੀ।

ਪ੍ਰਧਾਨ ਮੰਤਰੀ ਨੇ ਸਰਕਾਰੀ ਸੇਵਾ ਵਿੱਚ ਨਿਯੁਕਤ 2000 ਤੋਂ ਅਧਿਕ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਭੀ ਵੰਡੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi