ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਮਦੁਰਈ ਵਿੱਚ ‘ਭਵਿੱਖ ਦਾ ਨਿਰਮਾਣ’ ਆਟੋਮੋਟਿਵ ਐਮਐਸਐਮਈ ਉਦਮੀਆਂ ਲਈ ਡਿਜੀਟਲ ਮੋਬਿਲਿਟੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਆਟੋਮੋਟਿਵ ਸੈਕਟਰ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਮਾਈਕ੍ਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ (ਐਮਐਸਐਮਈ) ਉਦਮੀਆਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਗਾਂਧੀਗ੍ਰਾਮ ਵਿੱਚ ਟ੍ਰੇਂਡ ਮਹਿਲਾ ਉਦਮੀਆਂ ਅਤੇ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟੈਕਨੋਲੋਜੀ ਅਤੇ ਇਨੋਵੇਸ਼ਨ ਸੈਕਟਰ ਦੇ ਦਿਮਾਗਾਂ ਦਰਮਿਆਨ ਹੋਣਾ ਇੱਕ ਸੁਖਦ ਅਹਿਸਾਸ ਹੈ। ਉਨ੍ਹਾਂ ਕਿਹਾ ਕਿ ਇਹ ਉਤਸ਼ਾਹ ਭਵਿੱਖ ਨੂੰ ਘੜਣ ਵਾਲੀ ਲੈਬੋਰਟਰੀ ਵਿੱਚ ਜਾਣ ਦੇ ਬਰਾਬਰ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਟੈਕਨੋਲੋਜੀ ਦੀ ਗੱਲ ਆਉਂਦੀ ਹੈ, ਵਿਸ਼ੇਸ਼ ਤੌਰ ‘ਤੇ ਆਟੋਮੋਟਿਵ ਸੈਕਟਰ ਵਿੱਚ, ਤਾਂ ਤਮਿਲ ਨਾਡੂ ਨੇ ਆਲਮੀ ਪਲੈਟਫਾਰਮ ‘ਤੇ ਆਪਣੀ ਸਮਰੱਥਾ ਸਾਬਤ ਕੀਤੀ ਹੈ। ਉਨ੍ਹਾਂ ਪ੍ਰੋਗਰਾਮ ਦੀ ਥੀਮ ‘ਭਵਿੱਖ ਦਾ ਨਿਰਮਾਣ-ਆਟੋਮੋਟਿਵ ਐਮਐਸਐਮਈ ਉਦਮੀਆਂ ਲਈ ਡਿਜੀਟਲ ਮੋਬੀਲਿਟੀ ‘ਤੇ ਖੁਸ਼ੀ ਵਿਅਕਤ ਕੀਤੀ ਅਤੇ ਸਾਰੇ ਐਮਐਸਐਮਈ ਅਤੇ ਖਾਹਿਸ਼ੀ ਨੌਜਵਾਨਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਉਣ ਲਈ ਟੀਵੀਐਸ ਕੰਪਨੀ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਭਰੋਸਾ ਵਿਅਕਤ ਕੀਤਾ ਕਿ ਆਟੋਮੋਬਾਈਲ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਮਦੁਰਈ ਵਿੱਚ ‘ਭਵਿੱਖ ਦਾ ਨਿਰਮਾਣ ਆਟੋਮੋਟਿਵ ਐਮਐਸਐਮਈ ਇੰਡਸਟਰੀ ਦੇ ਨਾਲ-ਨਾਲ ਵਿਕਸਿਤ ਭਾਰਤ ਦੇ ਵਿਕਾਸ ਨੂੰ ਜ਼ਰੂਰੀ ਪ੍ਰੋਤਸਾਹਨ ਮਿਲੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਗ੍ਰੌਸ ਡੋਮੈਸਟਿਕ ਪ੍ਰੋਡਕਟਸ (ਜੀਡੀਪੀ) ਦਾ 7 ਫੀਸਦੀ ਆਟੋਮੋਬਾਈਲ ਇੰਡਸਟਰੀ ਤੋਂ ਆਉਂਦਾ ਹੈ , ਜੋ ਇਸ ਨੂੰ ਦੇਸ਼ ਦੀ ਖੁਦਮੁਖਤਿਆਰੀ ਦਾ ਇੱਕ ਮੁੱਖ ਹਿੱਸਾ ਬਣਾਉਂਦੀ ਹੈ। ਪ੍ਰਧਾਨ ਮੰਤਰੀ ਨੇ ਮੈਨੂਫੈਕਚਰਿੰਗ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ ਵਿੱਚ ਆਟੋਮੋਬਾਈਲ ਇੰਡਸਟਰੀ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ।
ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਭਾਰਤ ਦੀ ਪ੍ਰਤੀ ਆਟੋਮੋਬਾਈਲ ਇੰਡਸਟਰੀ ਦਾ ਯੋਗਦਾਨ ਆਟੋਮੋਬਾਈਲ ਇੰਡਸਟਰੀ ਵਿੱਚ ਐਮਐਸਐਮਈ ਦੇ ਯੋਗਦਾਨ ਦੇ ਬਰਾਬਰ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 45 ਲੱਖ ਤੋਂ ਵੱਧ ਕਾਰਾਂ, 2 ਕਰੋੜ ਟੂ-ਵ੍ਹੀਲਰ ਵ੍ਹੀਕਲ, 10 ਲੱਖ ਵਣਜ ਵਾਹਨ ਅਤੇ 8.5 ਲੱਖ ਥ੍ਰੀ-ਵ੍ਹੀਲਰਜ਼ ਦਾ ਭਾਰਤ ਵਿੱਚ ਹਰ ਸਾਲ ਉਤਪਾਦਨ ਹੁੰਦਾ ਹੈ। ਉਨ੍ਹਾਂ ਨੇ ਹਰ ਯਾਤਰੀ ਵਾਹਨ ਵਿੱਚ 3000-4000 ਵੱਖ-ਵੱਖ ਮੋਟਰ ਵਾਹਨ ਪੁਰਜਿਆਂ ਦੀ ਵਰਤੋਂ ਨੂੰ ਵੀ ਸਵੀਕਾਰ ਕੀਤਾ ਅਤੇ ਕਿਹਾ ਕਿ ਮੈਨੂਫੈਕਚਰਿੰਗ ਪ੍ਰੋਸੈੱਸ ਵਿੱਚ ਹਰ ਰੋਜ ਅਜਿਹੇ ਲੱਖਾਂ ਪੁਰਜਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਜ਼ਿਆਦਾਤਰ ਟੀਯਰ-। ਅਤੇ ਟੀਯਰ-।। ਸ਼ਹਿਰਾਂ ਵਿੱਚ ਉਨ੍ਹਾਂ ਦੀ ਉਪਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ, ਇਹ ਭਾਰਤ ਦੇ ਐਮਐਸਐਮਈ ਹਨ ਜੋ ਇਨ੍ਹਾਂ ਹਿੱਸਿਆਂ ਦੇ ਨਿਰਮਾਣ ਲਈ ਜ਼ਿੰਮੇਵਾਰ ਹਨ।’ ਪ੍ਰਧਾਨ ਮੰਤਰੀ ਨੇ ਸਾਡੇ ਦਰਵਾਜੇ ‘ਤੇ ਦਸਤਕ ਦੇਣ ਵਾਲੀਆਂ ਗਲੋਬਲ ਸੰਭਾਵਨਾਵਾਂ ਬਾਰੇ ਚਰਚਾ ਕਰਦੇ ਹੋਏ ਕਿਹਾ, ‘ਦੁਨੀਆ ਵਿੱਚ ਕਈ ਕਾਰਾਂ ਭਾਰਤੀ ਐਮਐਸਐਮਈ ਦੁਆਰਾ ਤਿਆਰ ਪੁਰਜਿਆਂ ਦੀ ਵਰਤੋਂ ਕਰਦੀਆਂ ਹਨ।’
ਪ੍ਰਧਾਨ ਮੰਤਰੀ ਨੇ ਗੁਣਵੱਤਾ ਅਤੇ ਟਿਕਾਊਪੁਣੇ ‘ਤੇ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ, “ਅੱਜ ਸਾਡੇ ਐਮਐਸਐਮਈ ਕੋਲ ਗਲੋਬਲ ਸਪਲਾਈ ਚੇਨ ਦਾ ਇੱਕ ਮਜ਼ਬੂਤ ਹਿੱਸਾ ਬਣਨ ਦਾ ਵੱਡਾ ਮੌਕਾ ਹੈ।” ਉਨ੍ਹਾਂ ਨੇ ਗੁਣਵੱਤਾ ਅਤੇ ਵਾਤਾਵਰਣੀ ਸਥਿਰਤਾ ਨੂੰ ਕਵਰ ਕਰਨ ਵਾਲੇ ‘ਜ਼ੀਰੋ ਡਿਫੈਕਟ-ਜ਼ੀਰੋ ਇਫੈਕਟ’ ਦੇ ਆਪਣੇ ਦਰਸ਼ਨ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਭਾਰਤ ਦੇ ਐਮਐਸਐਮਈ ਦੀ ਸਮਰੱਥਾ ਨੂੰ ਸਵੀਕਾਰਿਆ। ਉਨ੍ਹਾਂ ਕਿਹਾ, “ਅੱਜ ਦੇਸ਼ ਐਮਐਸਐਮਈ ਦੇ ਭਵਿੱਖ ਨੂੰ ਦੇਸ਼ ਦੇ ਭਵਿੱਖ ਦੇ ਰੂਪ ਵਿੱਚ ਦੇਖ ਰਿਹਾ ਹੈ।” ਐਮਐਸਐਮਈ ਲਈ ਸਰਕਾਰ ਦੀਆਂ ਬਹੁਆਯਾਮੀ ਕੋਸ਼ਿਸ਼ਾਂ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਪੀਐੱਮ ਮੁਦਰਾ ਯੋਜਨਾ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਬਾਰੇ ਦੱਸਿਆ। ਇਸ ਤੋਂ ਇਲਾਵਾ, ਐਮਐਸਐਮਈ ਕ੍ਰੈਡਿਟ ਗਾਰੰਟੀ ਯੋਜਨਾ ਨੇ ਮਹਾਮਾਰੀ ਦੌਰਾਨ ਐਮਐਸਐਮਈ ਵਿੱਚ ਲੱਖਾਂ ਨੌਕਰੀਆਂ ਬਚਾਈਆਂ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਅੱਜ ਹਰ ਖੇਤਰ ਵਿੱਚ ਐਮਐਸਐਮਈ ਲਈ ਘੱਟ ਲਾਗਤ ਵਾਲੇ ਲੋਨ ਅਤੇ ਕਾਰਜਸ਼ੀਲ ਪੂੰਜੀ ਦੀਆਂ ਸੁਵਿਧਾਵਾਂ ਨਿਸ਼ਚਿਤ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦਾ ਦਾਇਰਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਛੋਟੇ ਉਦਮਾਂ ਦੇ ਅੱਪਗ੍ਰੇਡੇਸ਼ਨ ‘ਤੇ ਸਰਕਾਰ ਦਾ ਜ਼ੋਰ ਵੀ ਇੱਕ ਮਜ਼ਬੂਤ ਫੈਕਟਰ ਸਾਬਤ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਚਲ ਰਹੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ ‘ਤੇ ਚਾਨਣਾਂ ਪਾਉਂਦਿਆਂ ਕਿਹਾ ਕਿ ‘ਅੱਜ ਦੀ ਸਰਕਾਰ ਐਮਐਸਐਮਈ ਦੀ ਨਵੀਂ ਤਕਨੀਕ ਅਤੇ ਕੌਸ਼ਲ ਦੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਹੀ ਹੈ।’ ਭਵਿੱਖ ਨੂੰ ਆਕਾਰ ਦੇਣ ਵਿੱਚ ਸਕਿੱਲ ਡਿਵੈਲਪਮੈਂਟ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਸਕਿੱਲ ਡਿਵੈਲਪਮੈਂਟ ਬਾਰੇ ਕੀਤੀ ਗਈ ਖਾਸ ਪਹਿਲ ‘ਤੇ ਚਾਨਣਾਂ ਪਾਉਂਦੇ ਹੋਇਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਦ ਇੱਕ ਨਵਾਂ ਮੰਤਰਾਲਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਅੱਪਗ੍ਰੇਡੇਸ਼ਨ ਦੀ ਗੁੰਜਾਇਸ਼ ਵਾਲੀਆਂ ਐਡਵਾਂਸਡ ਸਕਿੱਲ ਯੂਨੀਵਰਸਿਟੀਜ਼ ਭਾਰਤ ਲਈ ਸਮੇਂ ਦੀ ਮੰਗ ਹਨ।”
ਪ੍ਰਧਾਨ ਮੰਤਰੀ ਨੇ ਉਦਮੀਆਂ ਤੋਂ ਈਵੀ ਦੀ ਵਧਦੀ ਮੰਗ ਦੇ ਅਨੁਸਾਰ ਆਪਣੀ ਸਮਰੱਥਾ ਵਧਾਉਣ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੂਫਟੌਪ ਸੋਲਰ ਲਈ ਹਾਲ ਹੀ ਵਿੱਚ ਲਾਂਚ ਕੀਤੀ ਗਈ ਪੀਐੱਮ ਸੂਰਯਾਘਰ ਯੋਜਨਾ ਦਾ ਜ਼ਿਕਰ ਕੀਤਾ, ਜੋ ਲਾਭਾਰਥੀਆਂ ਨੂੰ ਮੁਫ਼ਤ ਬਿਜਲੀ ਅਤੇ ਵਾਧੂ ਆਮਦਨ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 1 ਕਰੋੜ ਘਰਾਂ ਦੇ ਸ਼ੁਰੂਆਤੀ ਟੀਚੇ ਨਾਲ, ਈਵੀ ਵਾਹਨਾਂ ਨੂੰ ਘਰਾਂ ਵਿੱਚ ਵਧੇਰੇ ਅਸੈਸੀਬਲ ਚਾਰਜਿੰਗ ਸਟੇਸ਼ਨ ਮਿਲਣਗੇ।
ਪ੍ਰਧਾਨ ਮੰਤਰੀ ਨੇ ਆਟੋ ਅਤੇ ਆਟੋ ਕੰਪੋਨੈਂਟਸ ਲਈ 26000 ਕਰੋੜ ਰੁਪਏ ਦੀ ਪੀਐੱਲਆਈ ਯੋਜਨਾ ‘ਤੇ ਜੋਰ ਦਿੱਤਾ, ਜੋ ਮੈਨੂਫੈਕਚਰਿੰਗ ਦੇ ਨਾਲ-ਨਾਲ ਹਾਈਡ੍ਰੋਜਨ ਵ੍ਹੀਕਲਜ਼ ਨੂੰ ਹੁਲਾਰਾ ਦੇ ਰਹੀ ਹੈ। ਇਸ ਜ਼ਰੀਏ 100 ਤੋਂ ਵੱਧ ਆਟੋਮੋਟਿਵ ਟੈਕਨੋਲੋਜੀਜ਼ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਉਦਮੀਆਂ ਨੂੰ ਆਪਣੀ ਸਮਰੱਥਾ ਦਾ ਵਿਸਤਾਰ ਕਰਨ ਅਤੇ ਨਵੇਂ ਖੇਤਰਾਂ ਦਾ ਪਤਾ ਲਗਾਉਣ ਦਾ ਸੱਦਾ ਦਿੰਦੇ ਹੋਏ ਕਿਹਾ, ‘ਜਦੋਂ ਦੇਸ਼ ਵਿੱਚ ਨਵੀਆਂ ਟੈਕਨੋਲੋਜੀਆਂ ਵਿਕਸਿਤ ਹੋਣਗੀਆਂ, ਤਾਂ ਉਨ੍ਹਾਂ ਟੈਕਨੋਲੋਜੀਆਂ ਨਾਲ ਜੁੜੀ ਗਲੋਬਲ ਇਨਵੈਸਟਮੈਂਟ ਵੀ ਭਾਰਤ ਵਿੱਚ ਆਵੇਗੀ।’
ਮੌਕਿਆਂ ਦੇ ਨਾਲ-ਨਾਲ ਚੁਣੌਤੀਆਂ ਦੀ ਮੌਜੂਦਗੀ ਨੂੰ ਸਵੀਕਾਰਦੇ ਹੋਏ, ਪ੍ਰਧਾਨ ਮੰਤਰੀ ਨੇ ਡਿਜੀਟਲਾਇਜੇਸ਼ਨ , ਇਲੈਕਟ੍ਰੀਫਿਕੇਸ਼ਨ, ਅਲਟ੍ਰਨੇਟਿਵ ਫਿਊਲ ਵ੍ਹੀਕਲਜ਼ ਅਤੇ ਮਾਰਕੀਟ ਡਿਮਾਂਡ ਵਿੱਚ ਉਤਾਰ ਚੜਾਅ ਨੂੰ ਪ੍ਰਮੁੱਖ ਮੁੱਦਿਆਂ ਦੇ ਰੂਪ ਵਿੱਚ ਗਿਣਿਆ। ਉਨ੍ਹਾਂ ਨੇ ਇਨ੍ਹਾਂ ਨੂੰ ਮੌਕਿਆਂ ਵਿੱਚ ਬਦਲਣ ਦੀ ਸਹੀ ਰਣਨੀਤੀ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਐਮਐਸਐਮਈ ਨੂੰ ਰਸਮੀ ਬਣਾਉਣ ਦੀ ਦਿਸ਼ਾ ਵਿੱਚ ਐਮਐਸਐਮਈ ਦੀ ਪਰਿਭਾਸ਼ਾ ਵਿੱਚ ਸੋਧ ਜਿਹੇ ਕਦਮਾਂ ਵੱਲ ਇਸ਼ਾਰਾ ਕੀਤਾ, ਜਿਸ ਨਾਲ ਐਮਐਸਐਮਈ ਦੇ ਆਕਾਰ ਵਿੱਚ ਵਾਧੇ ਦਾ ਰਾਹ ਸਾਫ ਹੋ ਗਿਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ‘ਭਾਰਤ ਸਰਕਾਰ ਅੱਜ ਹਰ ਉਦਯੋਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।’ ਉਨ੍ਹਾਂ ਕਿਹਾ ਕਿ ਪਹਿਲਾਂ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ, ਭਾਵੇਂ ਉਹ ਇੰਡਸਟਰੀ ਹੋਵੇ ਜਾਂ ਵਿਅਕਤੀ, ਪਰ ਅੱਜ ਦੀ ਸਰਕਾਰ ਹਰ ਖੇਤਰ ਦੀਆਂ ਸਮੱਸਿਆਵਾਂ ਨਾਲ ਨਿਪਟ ਰਹੀ ਹੈ। ਉਨ੍ਹਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ 40,000 ਤੋਂ ਵੱਧ ਅਨੁਪਾਲਨਾਂ ਨੂੰ ਖ਼ਤਮ ਕਰਨ ਅਤੇ ਕਾਰੋਬਾਰ ਸਬੰਧੀ ਕਈ ਛੋਟੀਆਂ ਗਲਤੀਆਂ ਨੂੰ ਦੋਸ਼ ਮੁਕਤ ਕੀਤੇ ਜਾਣ ਬਾਰੇ ਦੱਸਿਆ।
ਪ੍ਰਧਾਨ ਮੰਤਰੀ ਨੇ ਕਿਹਾ, ‘ਭਾਵੇਂ ਨਵੀਂ ਲੌਜਿਸਟਿਕ ਪਾਲਿਸੀ ਹੋਵੇ ਜਾਂ ਜੀਐੱਸਟੀ, ਇਨ੍ਹਾਂ ਸਾਰਿਆਂ ਨੇ ਆਟੋਮੋਬਾਈਲ ਸੈਕਟਰ ਦੇ ਸਮਾਲ ਸਕੇਲ ਇੰਡਸਟਰੀਜ਼ ਨੂੰ ਮਦਦ ਕੀਤੀ ਹੈ।’ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਬਣਾ ਕੇ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਇੱਕ ਦਿਸ਼ਾ ਦਿੱਤੀ ਹੈ, ਜਿਸ ਦੇ ਤਹਿਤ ਡੇਢ ਹਜ਼ਾਰ ਤੋਂ ਵੱਧ ਲੇਅਰ ਵਿੱਚ ਪ੍ਰੋਸੈੱਸਿੰਗ ਡੇਟਾ ਨਾਲ ਮਲਟੀ ਮਾਡਲ ਕਨੈਕਟੀਵਿਟੀ ਨੂੰ ਵੱਡੀ ਤਾਕਤ ਦੇ ਕੇ ਭਵਿੱਖ ਦਾ ਇਨਫ੍ਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਹਰ ਇੰਡਸਟਰੀ ਲਈ ਸਪੋਰਟ ਮਕੈਨੀਜ਼ਮ ਵਿਕਸਿਤ ਕਰਨ ‘ਤੇ ਵੀ ਜ਼ੋਰ ਦਿੱਤਾ ਅਤੇ ਆਟੋਮੋਬਾਈਲ ਐਮਐਸਐਮਈ ਸੈਕਟਰ ਦੇ ਸਟੇਕਹੋਲਡਰਸ ਨੂੰ ਸਪੋਰਟ ਮਕੈਨੀਜ਼ਮ ਦਾ ਲਾਭ ਲੈਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ਇਨੋਵੇਸ਼ਨ ਅਤੇ ਕੰਪੈਟੇਟਿਵਨੈੱਸ ਨੂੰ ਅੱਗੇ ਵਧਾਓ, ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ। ਮੈਨੂੰ ਯਕੀਨ ਹੈ, ਟੀਵੀਐੱਸ ਦੀ ਇਹ ਕੋਸ਼ਿਸ਼ ਤੁਹਾਨੂੰ ਇਸ ਦਿਸ਼ਾ ਵਿੱਚ ਮਦਦ ਕਰੇਗੀ।’
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਰਕਾਰ ਦੀ ਸਕ੍ਰੈਪਿੰਗ ਪਾਲਿਸੀ ਬਾਰੇ ਵੀ ਗੱਲ ਕੀਤੀ ਅਤੇ ਸਾਰੇ ਪੁਰਾਣੇ ਵਾਹਨਾਂ ਨੂੰ ਨਵੇਂ ਆਧੁਨਿਕ ਵਾਹਨਾਂ ਨਾਲ ਬਦਲਣ ਦੀ ਇੱਛਾ ਜਾਹਿਰ ਕੀਤੀ ਅਤੇ ਸਟੇਕਹੋਲਡਰਸ ਤੋਂ ਵੱਧ ਤੋਂ ਵੱਧ ਲਾਭ ਲੈਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸ਼ਿਪਮੇਕਿੰਗ ਦੇ ਈਨੋਵੇਟਿਵ ਅਤੇ ਨਿਯੋਜਿਤ ਢੰਗ ਅਤੇ ਇਸ ਦੇ ਹਿੱਸੇ ਦੀ ਰੀਸਾਇਕਲਿੰਗ ਲਈ ਬਜ਼ਾਰ ਦੇ ਨਾਲ ਅੱਗੇ ਆਉਣ ਬਾਰੇ ਵੀ ਗੱਲ ਕੀਤੀ। ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਡਰਾਈਵਰਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ‘ਤੇ ਵੀ ਚਾਨਣਾਂ ਪਾਇਆ ਅਤੇ ਹਾਈਵੇ ‘ਤੇ ਡਰਾਈਵਰਾਂ ਦੀਆਂ ਸੁਵਿਧਾਵਾਂ ਲਈ 1000 ਕੇਂਦਰ ਬਣਾਉਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਰਕਾਰ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਨੂੰ ਆਪਣੀਆਂ ਯੋਜਨਾਵਾਂ ਵਿੱਚ ਉਨ੍ਹਾਂ ਨਾਲ ਖੜ੍ਹੀ ਹੈ।
ਇਸ ਮੌਕੇ ਹੋਰ ਲੋਕਾਂ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਡਾ. ਮੁਰਗਨ ਅਤੇ ਟੀਵੀਐਸ ਸਪਲਾਈ ਚੇਨ ਸੌਲਯੂਸ਼ਨਸ ਲਿਮਟਿਡ ਦੇ ਚੇਅਰਮੈਨ ਸ਼੍ਰੀ ਆਰ ਦਿਨੇਸ਼ ਮੌਜੂਦ ਸਨ।
ਪਿਛੋਕੜ
ਮਦੁਰਈ ਵਿੱਚ, ਪ੍ਰਧਾਨ ਮੰਤਰੀ ਨੇ ‘ਭਵਿੱਖ ਦਾ ਨਿਰਮਾਣ- ਆਟੋਮੋਟਿਵ ਐਮਐਸਐਮਈ ਉਦਮੀਆਂ ਲਈ ਡਿਜੀਟਲ ਮੋਬਿਲਿਟੀ ਪ੍ਰੋਗਰਾਮ ਵਿੱਚ ਹਿੱਸਾ ਲਿਆ, ਅਤੇ ਆਟੋਮੋਟਿਵ ਸੈਕਟਰ ਵਿੱਚ ਕੰਮ ਕਰਨ ਵਾਲੇ ਹਜਾਰਾਂ ਮਾਈਕ੍ਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜ਼ਿਜ (ਐਮਐਸਐਮਈ) ਉਦਮੀਆਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਆਟੋਮੋਟਿਵ ਇੰਡਸਟਰੀ ਵਿੱਚ ਐਮਐਸਐਮਈ ਨੂੰ ਸਮਰਥਨ ਅਤੇ ਵਿਕਾਸ ਲਈ ਡਿਜ਼ਾਈਨ ਕੀਤੀਆਂ ਗਈਆਂ ਦੋ ਮੁੱਖ ਪਹਿਲਕਦਮੀਆਂ ਦੀ ਵੀ ਸ਼ੁਰੂਆਤ ਕੀਤੀ। ਇਨ੍ਹਾਂ ਪਹਿਲਕਦਮੀਆਂ ਵਿੱਚ ਟੀਵੀਐਸ ਓਪਨ ਮੋਬਿਲਿਟੀ ਪਲੈਟਫਾਰਮ ਅਤੇ ਟੀਵੀਐਸ ਮੋਬਿਲਿਟੀ-ਸੀਆਈਆਈ ਸੈਂਟਰ ਆਫ਼ ਐਕਸੀਲੈਂਸ ਸ਼ਾਮਲ ਹਨ। ਇਹ ਪਹਿਲ ਦੇਸ਼ ਵਿੱਚ ਐਮਐਸਐਮਈ ਦੇ ਵਿਕਾਸ ਦਾ ਸਮਰਥਨ ਕਰਨ ਅਤੇ ਉਨ੍ਹਾਂ ਦੇ ਸੰਚਾਲਨ ਨੂੰ ਰਸਮੀ ਬਣਾਉਣ, ਗਲੋਬਲ ਵੈਲਿਊ ਚੇਨਸ ਨਾਲ ਏਕੀਕ੍ਰਿਤ ਕਰਨ ਅਤੇ ਆਤਮਨਿਰਭਰ ਬਣਨ ਵਿੱਚ ਮਦਦ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
Automobile industry is a powerhouse of the economy. pic.twitter.com/NWf4CNFK65
— PMO India (@PMOIndia) February 27, 2024
MSMEs will shape the future of the country. pic.twitter.com/LcSeJ6qxh6
— PMO India (@PMOIndia) February 27, 2024
New technologies will bring global investment to India. MSMEs have a crucial role to play in this. pic.twitter.com/52j8D9BQe9
— PMO India (@PMOIndia) February 27, 2024