ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਇਜੀਰੀਆ ਦੇ ਅਬੁਜਾ ਵਿੱਚ ਭਾਰਤੀ ਸਮੁਦਾਇ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਦੁਆਰਾ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮੁਦਾਇ ਤੋਂ ਮਿਲਿਆ ਪ੍ਰੇਮ ਅਤੇ ਮਿੱਤਰਤਾ ਉਨ੍ਹਾਂ ਦੇ ਲਈ ਬਹੁਤ ਬੜੀ ਪੂੰਜੀ ਹੈ।
ਇਕੱਠ ਨੂੰ ਇਹ ਦੱਸਦੇ ਹੋਏ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇਹ ਨਾਇਜੀਰੀਆ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਕਰੋੜਾਂ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਾਇਜੀਰੀਆ ਵਿੱਚ ਭਾਰਤੀਆਂ ਦੀ ਪ੍ਰਗਤੀ ‘ਤੇ ਹਰ ਭਾਰਤੀ ਨੂੰ ਗਰਵ (ਮਾਣ) ਹੈ। ਉਨ੍ਹਾਂ ਨੂੰ ਗ੍ਰੈਂਡ ਕਮਾਂਡਰ ਆਵ੍ ਦ ਆਰਡਰ ਆਵ੍ ਦ ਨਾਇਜਰ ਪੁਰਸਕਾਰ ਨਾਲ ਸਨਮਾਨਿਤ ਕਰਨ ਦੇ ਲਈ ਰਾਸ਼ਟਰਪਤੀ ਟੀਨੂਬੂ (President Tinubu) ਅਤੇ ਨਾਇਜੀਰੀਆ ਦੇ ਲੋਕਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਪੂਰੀ ਨਿਮਰਤਾ ਦੇ ਨਾਲ ਇਸ ਪੁਰਸਕਾਰ ਨੂੰ ਕਰੋੜਾਂ ਭਾਰਤੀਆਂ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਰਾਸ਼ਟਰਪਤੀ ਟੀਨੂਬੂ (President Tinubu) ਦੇ ਨਾਲ ਹੋਈ ਬਾਤਚੀਤ ਦੇ ਦੌਰਾਨ, ਰਾਸ਼ਟਰਪਤੀ ਨੇ ਨਾਇਜੀਰੀਆ ਵਿੱਚ ਭਾਰਤੀਆਂ ਦੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਉਨ੍ਹਾਂ ਨੂੰ ਗਰਵ (ਮਾਣ) ਮਹਿਸੂਸ ਹੋਇਆ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਬੱਚੇ ਆਪਣੇ ਕਰੀਅਰ ਵਿੱਚ ਅੱਗੇ ਵਧਦੇ ਹਨ, ਤਾਂ ਮਾਤਾ-ਪਿਤਾ ਨੂੰ ਜੈਸੀ ਖੁਸ਼ੀ ਅਤੇ ਗਰਵ (ਮਾਣ) ਮਹਿਸੂਸ ਹੁੰਦਾ ਹੈ, ਉਨ੍ਹਾਂ ਨੂੰ ਭੀ ਉਸੇ ਤਰ੍ਹਾਂ ਦੀ ਖੁਸ਼ੀ ਅਤੇ ਗਰਵ (ਮਾਣ) ਦਾ ਅਨੁਭਵ ਹੋਇਆ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇੱਥੇ ਰਹਿਣ ਵਾਲੇ ਭਾਰਤੀ ਸਮੁਦਾਇ ਨਾਇਜੀਰੀਆ ਦੇ ਨਾਲ ਹਰ ਅੱਛੇ-ਬੁਰੇ ਸਮੇਂ ਵਿੱਚ ਹਮੇਸ਼ਾ ਖੜ੍ਹੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਾਇਜੀਰੀਆ ਵਿੱਚ 40 ਤੋਂ 60 ਵਰ੍ਹੇ ਦੀ ਉਮਰ ਦੇ ਕਈ ਭਾਰਤੀ ਹਨ, ਜਿਨ੍ਹਾਂ ਨੂੰ ਕਦੇ ਕਿਸੇ ਭਾਰਤੀ ਅਧਿਆਪਕ ਨੇ ਪੜ੍ਹਾਇਆ ਹੋਵੇਗਾ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਕਈ ਭਾਰਤੀ ਡਾਕਟਰ ਹਨ, ਜੋ ਨਾਇਜੀਰੀਆ ਵਿੱਚ ਨਿਰਸੁਆਰਥ ਭਾਵ ਨਾਲ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਭਾਰਤੀ ਕਾਰੋਬਾਰੀ ਹਨ, ਜਿਨ੍ਹਾਂ ਨੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਹਨ ਅਤੇ ਉਹ ਨਾਇਜੀਰੀਆ ਦੀ ਵਿਕਾਸ ਗਾਥਾ ਦਾ ਸਰਗਰਮ ਹਿੱਸਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਤੰਤਰਤਾ ਪ੍ਰਾਪਤੀ ਤੋਂ ਪਹਿਲੇ ਭੀ, ਸ਼੍ਰੀ ਕਿਸ਼ਨਚੰਦ ਝੇਲਾਰਾਮ ਜੀ (Shri Kishanchand Jhelaram ji) ਨਾਇਜੀਰੀਆ ਆ ਗਏ ਸਨ ਅਤੇ ਉਨ੍ਹਾਂ ਨੇ ਕਾਰੋਬਾਰ ਸਥਾਪਿਤ ਕੀਤਾ ਸੀ, ਜੋ ਨਾਇਜੀਰੀਆ ਦੇ ਸਭ ਤੋਂ ਬੜੇ ਵਪਾਰਕ ਘਰਾਣਿਆਂ ਵਿੱਚੋਂ ਇੱਕ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕਈ ਭਾਰਤੀ ਕੰਪਨੀਆਂ ਨਾਇਜੀਰੀਆ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਤੁਲਸੀਚੰਦਰ ਫਾਊਂਡੇਸ਼ਨ ਨਾਇਜੀਰਿਆਈ ਲੋਕਾਂ ਦੇ ਜੀਵਨ ਵਿੱਚ ਰੋਸ਼ਨੀ ਲਿਆ ਰਹੀ ਹੈ। ਨਾਇਜੀਰੀਆ ਦੀ ਪ੍ਰਗਤੀ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚਲਣ ਦੇ ਲਈ ਭਾਰਤੀ ਸਮੁਦਾਇ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤੀਆਂ ਦੀ ਸਭ ਤੋਂ ਬੜੀ ਤਾਕਤ ਹੈ ਅਤੇ ਇਹ ਭਾਰਤੀਆਂ ਦੇ ਸੱਭਿਆਚਾਰ ਦਾ ਭੀ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕਦੇ ਭੀ ਸਭ ਦੇ ਕਲਿਆਣ ਦੇ ਆਦਰਸ਼ ਨੂੰ ਨਹੀਂ ਭੁੱਲਦੇ ਅਤੇ ਹਮੇਸ਼ਾ ਇਸ ਵਿਸ਼ਵਾਸ ਦੇ ਨਾਲ ਜਿਊਂਦੇ ਹਨ ਕਿ ਪੂਰਾ ਵਿਸ਼ਵ ਇੱਕ ਪਰਿਵਾਰ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀਆਂ ਦੁਆਰਾ ਆਪਣੇ ਸੱਭਿਆਚਾਰ ਦੇ ਪ੍ਰਤੀ ਕਮਾਇਆ ਸਨਮਾਨ ਹਰ ਜਗ੍ਹਾ ਸਪਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਨਾਇਜੀਰੀਆ ਦੋ ਲੋਕਾਂ ਦੇ ਦਰਮਿਆਨ ਲਗਾਤਾਰ ਮਕਬੂਲ ਹੋ ਰਿਹਾ ਹੈ। ਉਨ੍ਹਾਂ ਨੇ ਨਾਇਜੀਰੀਆ ਵਿੱਚ ਭਾਰਤੀਆਂ ਨੂੰ ਨਿਯਮਿਤ ਤੌਰ ‘ਤੇ ਯੋਗ ਦਾ ਅਭਿਆਸ ਕਰਨ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਨਾਇਜੀਰੀਆ ਦੇ ਨੈਸ਼ਨਲ ਟੈਲੀਵਿਜ਼ਨ ਚੈਨਲ ’ਤੇ ਯੋਗ ’ਤੇ ਇੱਕ ਸਪਤਾਹਿਕ ਪ੍ਰੋਗਰਾਮ (weekly programme) ਪ੍ਰਸਾਰਿਤ ਹੁੰਦਾ ਹੈ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਹਿੰਦੀ ਅਤੇ ਭਾਰਤੀ ਫਿਲਮਾਂ ਭੀ ਨਾਇਜੀਰੀਆ ਵਿੱਚ ਮਕਬੂਲ ਹੋ ਰਹੀਆਂ ਹਨ।
ਇਸ ਬਾਤ ’ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਗਾਂਧੀ ਜੀ (Gandhiji) ਨੇ ਅਫਰੀਕਾ ਵਿੱਚ ਕਾਫੀ ਸਮਾਂ ਬਿਤਾਇਆ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਨਾਇਜੀਰੀਆ ਦੇ ਲੋਕਾਂ ਨੇ ਆਪਣੇ ਸੁਤੰਤਰਤਾ ਸੰਘਰਸ਼ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੁਤੰਤਰਤਾ ਨੇ ਨਾਇਜੀਰੀਆ ਦੇ ਸੁਤੰਤਰਤਾ ਸੰਘਰਸ਼ ਨੂੰ ਹੋਰ ਪ੍ਰੇਰਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਭਾਰਤ ਅਤੇ ਨਾਇਜੀਰੀਆ ਲਗਾਤਾਰ ਪ੍ਰਗਤੀ ਕਰ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਲੋਕਤੰਤਰ ਦੀ ਜਨਨੀ ਹੈ, ਜਦਕਿ ਨਾਇਜੀਰੀਆ ਅਫਰੀਕਾ ਦਾ ਸਭ ਤੋਂ ਬੜਾ ਲੋਕਤੰਤਰ ਹੈ।” ਉਨ੍ਹਾਂ ਨੇ ਕਿਹਾ ਕਿ ਦੋਨਾਂ ਦੇਸ਼ਾਂ ਵਿੱਚ ਲੋਕਤੰਤਰ, ਵਿਵਿਧਤਾ ਅਤੇ ਡੈਮੋਗ੍ਰਾਫੀ ਦੀ ਸਮਰੱਥਾ (strength of demography) ਸਮਾਨ ਕਾਰਕ ਹਨ। ਨਾਇਜੀਰੀਆ ਦੀ ਵਿਵਿਧਤਾ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਮੰਦਿਰਾਂ ਦੇ ਨਿਰਮਾਣ ਵਿੱਚ ਸਹਿਯੋਗ ਦੇ ਲਈ ਨਾਇਜੀਰਿਆਈ ਸਰਕਾਰ ਦੇ ਪ੍ਰਤੀ ਭਾਰਤੀਆਂ ਦੀ ਤਰਫ਼ੋਂ ਆਭਾਰ ਵਿਅਕਤ ਕਰਦੇ ਹਨ।
ਇਸ ਬਾਤ ’ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਹੈ, ਸ਼੍ਰੀ ਮੋਦੀ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਭਾਰਤ ਦੁਆਰਾ ਸਾਹਮਣਾ ਕੀਤੀਆਂ ਗਈਆਂ ਚੁਣੌਤੀਆਂ ਦਾ ਭੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਦਰਯਾਨ (Chandrayaan), ਮੰਗਲਯਾਨ (Mangalyaan), ਮੇਡ ਇਨ ਇੰਡੀਆ ਲੜਾਕੂ ਜਹਾਜ਼ (Made in India fighter planes) ਆਦਿ ਜਿਹੀਆਂ ਭਾਰਤ ਦੀਆਂ ਉਪਲਬਧੀਆਂ ‘ਤੇ ਹਰੇਕ ਭਾਰਤੀ ਨੂੰ ਗਰਵ(ਮਾਣ) ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਪੁਲਾੜ ਤੋਂ ਲੈ ਕੇ ਮੈਨੂਫੈਕਚਰਿੰਗ ਸੈਕਟਰ ਅਤੇ ਡਿਜੀਟਲ ਟੈਕਨੋਲੋਜੀ ਤੋਂ ਲੈ ਕੇ ਹੈਲਥਕੇਅਰ ਤੱਕ ਆਲਮੀ ਸ਼ਕਤੀਆਂ ਨਾਲ ਮੁਕਾਬਲਾ ਕਰ ਰਿਹਾ ਹੈ।” ਇਸ ਬਾਤ ’ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਭਾਰਤ ਨੇ ਸੁਤੰਤਰਤਾ ਦੇ 6 ਦਹਾਕਿਆਂ ਦੇ ਬਾਅਦ ਕੇਵਲ 1 ਟ੍ਰਿਲੀਅਨ ਡਾਲਰ ਦਾ ਅੰਕੜਾ ਪਾਰ ਕੀਤਾ ਹੈ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਨੇ ਪਿਛਲੇ ਦਹਾਕੇ ਵਿੱਚ ਹੀ 2 ਟ੍ਰਿਲੀਅਨ ਡਾਲਰ ਜੋੜੇ ਹਨ, ਜਿਸ ਨਾਲ ਇਹ ਅੱਜ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਬਹੁਤ ਜਲਦੀ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ ਅਤੇ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਭੀ ਹੋ ਜਾਵੇਗਾ।
ਭਾਰਤੀਆਂ ਦੇ ਜੋਖਮ ਲੈਣ ਦੀ ਪ੍ਰਕ੍ਰਿਤੀ’ਤੇ ਜ਼ੋਰ ਦਿੰਦੇ ਹੋਏ (Highlighting that Indians were risk-takers), ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿਭਿੰਨ ਖੇਤਰਾਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਟਾਰਟ-ਅੱਪ ਈਕੋਸਿਸਟਮ (India’s start-up ecosystem) ਵਿੱਚ 1.5 ਲੱਖ ਤੋਂ ਅਧਿਕ ਰਜਿਸਟਰਡ ਸਟਾਰਟਅਪਸ (registered startups) ਹਨ, ਇਹ ਭਾਰਤੀ ਨੌਜਵਾਨਾਂ ਦੀ ਆਪਣੇ ਅਰਾਮ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਸਖ਼ਤ ਮਿਹਨਤ ਕਰਨ ਦਾ ਪ੍ਰਤੱਖ ਪਰਿਣਾਮ ਹੈ। ਸ਼੍ਰੀ ਮੋਦੀ ਨੇ ਕਿਹਾ, “ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਵਿੱਚ 100 ਤੋਂ ਅਧਿਕ ਯੂਨੀਕੌਰਨ(unicorns) ਬਣੇ ਹਨ।”
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਸੇਵਾ ਖੇਤਰ ਦੇ ਲਈ ਜਾਣਿਆ ਜਾਂਦਾ ਹੈ। ਸਰਕਾਰ ਨੇ ਆਪਣੇ ਅਰਾਮ ਦੀ ਸ਼ਾਸਨ-ਰੋਜ਼ਾਨਾ ਰੁਟੀਨ ਤੋਂ ਬਾਹਰ ਨਿਕਲ ਕੇ ਮੈਨੂਫੈਕਚਰਿੰਗ ਖੇਤਰ ਨੂੰ ਹੁਲਾਰਾ ਦਿੱਤਾ ਹੈ,ਤਾਕਿ ਇਸ ਨੂੰ ਵਿਸ਼ਵ ਪੱਧਰੀ ਮੈਨੂਫੈਕਚਰਿੰਗ ਹੱਬ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਭਾਰਤ ਹੁਣ ਦੁਨੀਆ ਦੇ ਸਭ ਤੋਂ ਬੜੇ ਮੋਬਾਈਲ ਫੋਨ ਮੈਨੂਫੈਕਚਰਰਸ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ 30 ਕਰੋੜ ਤੋਂ ਅਧਿਕ ਮੋਬਾਈਲ ਫੋਨਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੇ ਮੋਬਾਈਲ ਫੋਨ ਨਿਰਯਾਤ ਵਿੱਚ 75 ਗੁਣਾ ਵਾਧਾ ਹੋਇਆ ਹੈ। ਪਿਛਲੇ ਦਹਾਕੇ ਵਿੱਚ ਭਾਰਤ ਦੇ ਰੱਖਿਆ ਨਿਰਯਾਤ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਿੱਚ 30 ਗੁਣਾ ਵਾਧਾ ਹੋਇਆ ਹੈ ਅਤੇ ਭਾਰਤ ਅੱਜ 100 ਤੋਂ ਅਧਿਕ ਦੇਸ਼ਾਂ ਨੂੰ ਆਪਣੇ ਰੱਖਿਆ ਉਪਕਰਣ (defence equipment) ਨਿਰਯਾਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਸਪੇਸ ਸੈਕਟਰ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਆਪਣੇ ਗਗਨਯਾਨ (Gaganyaan) ਵਿੱਚ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਪੁਲਾੜ ਵਿੱਚ ਇੱਕ ਸਪੇਸ ਸਟੇਸ਼ਨ ਭੀ ਵਿਕਸਿਤ ਕਰਨ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਇਸ ਸਮੇਂ ਆਪਣੇ ਅਰਾਮ ਦੀ ਚਾਰਦੀਵਾਰੀ (comfort zone) ਤੋਂ ਬਾਹਰ ਨਿਕਲ ਕੇ ਕੁਝ ਨਵਾਂ ਕਰਨ ਅਤੇ ਨਵੇਂ ਰਸਤੇ ਬਣਾਉਣ ਦਾ ਮਿਜ਼ਾਜ ਬਣ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 20 ਵਰ੍ਹਿਆਂ ਵਿੱਚ ਭਾਰਤ ਨੇ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਨਿਕਾਲਿਆ (ਕੱਢਿਆ) ਹੈ। ਉਨ੍ਹਾਂ ਨੇ ਕਿਹਾ ਕਿ ਇਤਨੇ ਸਾਰੇ ਲੋਕਾਂ ਦਾ ਗ਼ਰੀਬੀ ਤੋਂ ਬਾਹਰ ਆਉਣਾ ਦੁਨੀਆ ਦੇ ਲਈ ਇੱਕ ਬੜੀ ਪ੍ਰੇਰਣਾ ਹੈ ਅਤੇ ਇਹ ਹਰ ਦੇਸ਼ ਨੂੰ ਉਮੀਦ ਦਿੰਦਾ ਹੈ ਕਿ ਅਗਰ ਭਾਰਤ ਨੇ ਇਹ ਕੀਤਾ ਹੈ, ਤਾਂ ਅਸੀਂ ਭੀ ਅਜਿਹਾ ਕਰ ਸਕਦੇ ਹਾਂ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਅੱਜ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਕਸ਼ ਦੇ ਨਾਲ ਇੱਕ ਨਵੀਂ ਯਾਤਰਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਹਰੇਕ ਭਾਰਤੀ 2047 ਤੱਕ ਇੱਕ ਵਿਕਸਿਤ ਭਾਰਤ ਦੇ ਲਕਸ਼ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਹੋਵੇ, ਸ਼ਾਂਤੀ ਹੋਵੇ, ਸਮ੍ਰਿੱਧੀ ਹੋਵੇ ਜਾਂ ਲੋਕਤੰਤਰ, ਭਾਰਤ ਦੁਨੀਆ ਦੇ ਲਈ ਇੱਕ ਨਵੀਂ ਉਮੀਦ ਬਣ ਕੇ ਉੱਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਨਾਇਜੀਰੀਆ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਨੇ ਭੀ ਅਨੁਭਵ ਕੀਤਾ ਹੋਵੇਗਾ ਕਿ ਜਦੋਂ ਉਹ ਕਹਿੰਦੇ ਹਨ ਕਿ ਉਹ ਭਾਰਤ ਤੋਂ ਹਨ ਤਾਂ ਉਨ੍ਹਾਂ ਨੂੰ ਕਿਤਨਾ ਸਨਮਾਨ ਮਿਲਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭੀ ਦੁਨੀਆ ਵਿੱਚ ਕੋਈ ਸਮੱਸਿਆ ਆਉਂਦੀ ਹੈ, ਤਾਂ ਭਾਰਤ ਵਿਸ਼ਵ ਬੰਧੂ ਦੇ ਰੂਪ ਵਿੱਚ ਉੱਥੇ ਕਾਰਵਾਈ ਦੇ ਲਈ ਸਭ ਤੋਂ ਪਹਿਲੇ ਪਹੁੰਚਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਵਿੱਚ ਦੁਨੀਆ ਵਿੱਚ ਬਹੁਤ ਹੰਗਾਮਾ ਹੋਇਆ ਸੀ, ਹਰ ਦੇਸ਼ ਵੈਕਸੀਨ ਨੂੰ ਲੈ ਕੇ ਚਿੰਤਿਤ ਸੀ ਅਤੇ ਸੰਕਟ ਦੀ ਉਸ ਘੜੀ ਵਿੱਚ ਭਾਰਤ ਨੇ ਫ਼ੈਸਲਾ ਕੀਤਾ ਕਿ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ ਨੂੰ ਵੈਕਸੀਨ ਉਪਲਬਧ ਕਰਵਾਈ ਜਾਵੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਡਾ ਸੰਸਕਾਰ (our Sanskar) ਹੈ ਅਤੇ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀ ਨੇ ਸਾਨੂੰ ਇਹੀ ਸਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਭਾਰਤ ਨੇ ਵੈਕਸੀਨ ਦਾ ਉਤਪਾਦਨ ਵਧਾਇਆ ਅਤੇ ਦੁਨੀਆ ਦੇ 150 ਤੋਂ ਅਧਿਕ ਦੇਸ਼ਾਂ ਨੂੰ ਦਵਾਈਆਂ ਅਤੇ ਵੈਕਸੀਨ ਭੇਜੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਇਜੀਰੀਆ ਸਮੇਤ ਕਈ ਅਫੀਰੀਕੀ ਦੇਸ਼ਾਂ ਵਿੱਚ ਭਾਰਤ ਦੇ ਇਸ ਪ੍ਰਯਾਸ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਗਈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦਾ ਭਾਰਤ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ (mantra of 'Sabka Saath Sabka Vikas') ਵਿੱਚ ਵਿਸ਼ਵਾਸ ਕਰਦਾ ਹੈ।
ਭਵਿੱਖ ਵਿੱਚ ਅਫਰੀਕਾ ਦੇ ਵਿਕਾਸ ਵਿੱਚ ਨਾਇਜੀਰੀਆ ਨੂੰ ਇੱਕ ਬੜਾ ਕੇਂਦਰ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 5 ਵਰ੍ਹਿਆਂ ਵਿੱਚ ਅਫਰੀਕਾ ਵਿੱਚ 18 ਨਵੇਂ ਦੂਤਾਵਾਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਵਰ੍ਹਿਆਂ ਵਿੱਚ ਭਾਰਤ ਨੇ ਅਫਰੀਕਾ ਦੀ ਆਵਾਜ਼ ਨੂੰ ਗਲੋਬਲ ਪਲੈਟਫਾਰਮ ‘ਤੇ ਉਠਾਉਣ ਦੇ ਲਈ ਹਰ ਸੰਭਵ ਪ੍ਰਯਾਸ ਕੀਤਾ ਹੈ। ਪਹਿਲੀ ਵਾਰ ਜੀ-20 ਦੀ ਪ੍ਰਧਾਨਗੀ ਕਰਨ ਵਾਲੇ ਭਾਰਤ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅਫਰੀਕਨ ਯੂਨੀਅਨ ਨੂੰ ਸਥਾਈ ਮੈਂਬਰ ਬਣਾਉਣ ਲਈ ਪੁਰਜ਼ੋਰ ਪ੍ਰਯਾਸ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਜੀ-20 (G20) ਦੇ ਹਰੇਕ ਮੈਂਬਰ ਦੇਸ਼ ਨੇ ਭਾਰਤ ਦੇ ਇਸ ਕਦਮ ਦਾ ਪੂਰਾ ਸਮਰਥਨ ਕੀਤਾ ਅਤੇ ਭਾਰਤ ਦੇ ਸੱਦੇ ‘ਤੇ ਨਾਇਜੀਰੀਆ ਨੇ ਪੂਰੇ ਗੌਰਵ ਦੇ ਨਾਲ ਮਹਿਮਾਨ ਦੇਸ਼ ਦੇ ਰੂਪ ਵਿੱਚ ਇਤਿਹਾਸ ਬਣਦੇ ਦੇਖਿਆ ਹੈ।
ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਅਗਲੇ ਵਰ੍ਹੇ ਜਨਵਰੀ ਵਿੱਚ ਭਾਰਤ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਨਵਰੀ ਮਹੀਨੇ ਵਿੱਚ ਕਈ ਉਤਸਵ ਇਕੱਠੇ ਆਉਣ ਵਾਲੇ ਹਨ, ਜਿਨ੍ਹਾਂ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਅਤੇ ਜਨਵਰੀ ਦੇ ਦੂਸਰੇ ਸਪਤਾਹ ਵਿੱਚ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਸ਼ਾਮਲ ਹੈ, ਜਿਸ ਨੂੰ ਉੜੀਸਾ (Orissa) ਦੀ ਧਰਤੀ ‘ਤੇ ਭਗਵਾਨ ਜਗਨਨਾਥ ਜੀ ਦੇ ਚਰਨਾਂ ਵਿੱਚ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ (Prayagraj) ਵਿੱਚ 13 ਜਨਵਰੀ ਤੋਂ 26 ਫਰਵਰੀ, ਯਾਨੀ 45 ਦਿਨਾਂ ਤੱਕ ਚਲਣ ਵਾਲੇ ਮਹਾਕੁੰਭ ਬਾਰੇ ਭੀ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਆਉਣ ਦੇ ਕਈ ਕਾਰਨ ਹਨ, ਇਸ ਲਈ ਮੈਂ ਪ੍ਰਵਾਸੀ ਭਾਰਤੀਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਆਪਣੇ ਨਾਇਜੀਰਿਆਈ ਮਿੱਤਰਾਂ ਦੇ ਨਾਲ ਇਸ ਦੌਰਾਨ ਭਾਰਤ ਆਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ਵਿੱਚ 500 ਵਰ੍ਹਿਆਂ ਦੇ ਬਾਅਦ ਭਗਵਾਨ ਸ਼੍ਰੀ ਰਾਮ ਦਾ ਭਵਯ (ਸ਼ਾਨਦਾਰ) ਮੰਦਿਰ ਬਣਿਆ ਹੈ, ਜਿਸ ਨੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲੇ ਐੱਨਆਰਆਈ ਦਿਵਸ, ਫਿਰ ਮਹਾ ਕੁੰਭ (Maha Kumbh) ਅਤੇ ਉਸ ਦੇ ਬਾਅਦ ਗਣਤੰਤਰ ਦਿਵਸ, ਇਹ ਇੱਕ ਤਰ੍ਹਾਂ ਦੀ ਤ੍ਰਿਵੇਣੀ (Triveni) ਹੈ, ਭਾਰਤ ਦੇ ਵਿਕਾਸ ਅਤੇ ਵਿਰਾਸਤ ਨਾਲ ਜੁੜਨ ਦਾ ਇੱਕ ਬਿਹਤਰੀਨ ਅਵਸਰ ਹੈ।
ਆਪਣੇ ਸੰਬੋਧਨ ਦੇ ਸਮਾਪਨ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਲੇ ਹੀ ਉਹ ਪਹਿਲੇ ਭੀ ਭਾਰਤ ਆ ਚੁੱਕੇ ਹੋਣ ਅਤੇ ਕਈ ਵਾਰ ਆਏ ਹੋਣ, ਲੇਕਿਨ ਇਹ ਯਾਤਰਾ ਉਨ੍ਹਾਂ ਦੇ ਜੀਵਨ ਦੀ ਇੱਕ ਅਮੁੱਲ ਸਮ੍ਰਿਤੀ (ਯਾਦ) ਬਣ ਜਾਵੇਗੀ। ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਉਨ੍ਹਾਂ ਦੇ ਉਤਸ਼ਾਹ ਅਤੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਧੰਨਵਾਦ ਕੀਤਾ।
Click here to read full text speech
President Tinubu has honoured me with Nigeria's National Award. This honour belongs to the people of India. This honour belongs to all of you - Indians living here in Nigeria: PM @narendramodi in Abuja pic.twitter.com/at5y4HEzDF
— PMO India (@PMOIndia) November 17, 2024
For us, the whole world is one family: PM @narendramodi in Nigeria pic.twitter.com/C9WSQLxAv1
— PMO India (@PMOIndia) November 17, 2024
भारत Mother of Democracy है... तो नाइजीरिया अफ्रीका की सबसे बड़ी Democracy है: PM @narendramodi pic.twitter.com/t8hZqavGCu
— PMO India (@PMOIndia) November 17, 2024
Stepping out of the comfort zone, innovating and creating new paths - this has become the very essence of today's India. pic.twitter.com/zPpeB4L3hV
— PMO India (@PMOIndia) November 17, 2024
A confident India has embarked on a new journey today. The goal is clear - to build a Viksit Bharat. pic.twitter.com/ElSHeYEHhc
— PMO India (@PMOIndia) November 17, 2024
Whenever a challenge arises anywhere in the world, India rises as the first responder to extend its support. pic.twitter.com/dYHg5gHw8L
— PMO India (@PMOIndia) November 17, 2024
Over the years, India has made every possible effort to raise Africa’s voice on global platforms. pic.twitter.com/SyYTLgkVpJ
— PMO India (@PMOIndia) November 17, 2024